ਖੇਤੀਬਾੜੀ ਮੰਤਰਾਲਾ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੇਸ਼ ਭਰ ਦੇ ਖੇਤੀਬਾੜੀ ਖੇਤਰ ਦੀ ਸਥਿਤੀ ਦੀ ਸਮੀਖਿਆ ਕੀਤੀ
ਪੰਜਾਬ ਦੇ ਕੁਝ ਇਲਾਕਿਆਂ ਵਿੱਚ ਆਏ ਹੜ੍ਹ ਅਤੇ ਫਸਲਾਂ ‘ਤੇ ਅਸਰ ਬਾਰੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੱਤੀ
ਪੰਜਾਬ ਦੇ ਕਿਸਾਨ ਬਿਲਕੁਲ ਚਿੰਤਾ ਨਾ ਕਰਨ, ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜੀ ਹੈ- ਸ਼੍ਰੀ ਸ਼ਿਵਰਾਜ ਸਿੰਘ
ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਲਦੀ ਦੌਰਾ ਕਰਨਗੇ
Posted On:
01 SEP 2025 5:38PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਵਿਖੇ ਬੈਠਕ ਖੇਤੀਬਾੜੀ ਖੇਤਰ ਦੀ ਦੇਸ਼ ਭਰ ਦੀ ਸਥਿਤੀ ਦੀ ਸਮੀਖਿਆ ਕੀਤੀ। ਉੱਚ ਪੱਧਰੀ ਮੀਟਿੰਗ ਵਿੱਚ ਸ਼੍ਰੀ ਸ਼ਿਵਰਾਜ ਸਿੰਘ ਨੇ ਵਿਭਿੰਨ ਰਾਜਾਂ ਵਿੱਚ ਹੋ ਰਹੀ ਬਾਰਸ਼ ਦੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਆਏ ਹੜ੍ਹ ਅਤੇ ਫਸਲਾਂ ‘ਤੇ ਇਸ ਦੇ ਅਸਰ ਬਾਰੇ ਵਿਸਤਾਰਪੂਰਵਕ ਅਧਿਕਾਰੀਆਂ ਨਾਲ ਚਰਚਾ ਵੀ ਕੀਤੀ। ਮੀਟਿੰਗ ਵਿੱਚ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਭੈਣ-ਭਰਾ ਬਿਲਕੁਲ ਚਿੰਤਾ ਨਾ ਕਰਨ, ਕੇਂਦਰ ਸਰਕਾਰ ਕੁਦਰਤੀ ਆਫਤ ਦੀ ਇਸ ਘੜੀ ਵਿੱਚ ਪ੍ਰਭਾਵਿਤ ਕਿਸਾਨਾਂ ਦੇ ਨਾਲ ਖੜੀ ਹੈ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਉਹ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਮੌਕੇ ‘ਤੇ ਪੀੜਤ ਕਿਸਾਨਾਂ ਨਾਲ ਵੀ ਮਿਲ ਕੇ ਉਨ੍ਹਾਂ ਦੀ ਹਰ ਸੰਭਵ ਮਦਦ ਦੀ ਕੋਸ਼ਿਸ਼ ਕਰਨਗੇ।

ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਸਕੱਤਰ, ਡਾ. ਦੇਵੇਸ਼ ਚਤੁਰਵੇਦੀ ਸਹਿਤ ਹੋਰ ਸੀਨੀਅਰ ਅਧਿਕਾਰੀਆਂ ਨੇ ਦੇਸ਼ ਭਰ ਵਿੱਚ ਖੇਤੀਬਾੜੀ ਖੇਤਰ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਦੱਸਿਆ ਗਿਆ ਕਿ ਖਰੀਫ ਬਿਜਾਈ ਖੇਤਰਫਲ ਵਿੱਚ ਪਿਛਲੇ ਵਰ੍ਹੇ ਦੇ ਮੁਕਾਬਲੇ ਆਸ਼ਾਜਨਕ ਵਾਧਾ ਹੋਇਆ ਹੈ।
ਖੁਰਾਕ ਫਸਲਾਂ ਦੇ ਨਾਲ ਹੀ ਬਾਗਵਾਨੀ ਖੇਤਰ ਦੀ ਪ੍ਰਗਤੀ ਬਾਰੇ ਵੀ ਕੇਂਦਰੀ ਖੇਤੀਬਾੜੀ ਮੰਤਰੀ, ਸ਼੍ਰੀ ਚੌਹਾਨ ਨੇ ਜਾਣਕਾਰੀ ਪ੍ਰਾਪਤ ਕੀਤੀ। ਖਾਸ ਤੌਰ ‘ਤੇ ਆਲੂ, ਪਿਆਜ ਅਤੇ ਟਮਾਟਰ ਦੇ ਉਤਪਾਦਨ ਦੀ ਸਥਿਤੀ ਅਤੇ ਕੀਮਤਾਂ ਬਾਰੇ ਵੀ ਉਨ੍ਹਾਂ ਨੇ ਜਾਣਕਾਰੀ ਹਾਸਲ ਕੀਤੀ। ਮੀਟਿੰਗ ਵਿੱਚ ਅਧਿਕਾਰੀਆਂ ਨੇ ਵੱਖ-ਵੱਖ ਰਾਜਾਂ ਵਿੱਚ ਹੋ ਰਹੀ ਬਾਰਸ਼ ਅਤੇ ਜਲ ਭੰਡਾਰਾਂ ਦੀ ਸਥਿਤੀ ਬਾਰੇ ਵੀ ਦੱਸਿਆ, ਜਿਸ ਵਿੱਚ ਕਿਹਾ ਗਿਆ ਕਿ ਕਈ ਰਾਜਾਂ ਵਿੱਚ ਇਸ ਵਰ੍ਹੇ ਔਸਤ ਤੋਂ ਵੱਧ ਬਾਰਸ਼ ਹੋਈ, ਜੋ ਫਸਲਾਂ ਦੇ ਲਈ ਲਾਭਦਾਇਕ ਸਥਿਤੀ ਹੈ। ਚੰਗੀ ਬਾਰਸ਼ ਕਾਰਨ ਜਲ ਭੰਡਾਰ ਭਰੇ ਹੋਏ ਹਨ।
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਨੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਕਿ ਖੁਰਾਕ ਫਸਲਾਂ ਦੇ ਨਾਲ ਹੀ ਕਿਸਾਨਾਂ ਨੂੰ ਬਾਗਵਾਨੀ ਸਹਿਤ ਇੰਟੀਗ੍ਰੇਟੇਡ ਫਾਰਮਿੰਗ ਦੇ ਲਈ ਪ੍ਰੋਤਸਾਹਿਤ ਕਰਨ, ਜਿਸ ਨਾਲ ਕਿਸਾਨਾਂ ਨੂੰ ਵੱਧ ਲਾਭ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਭਵਿੱਖ ਦੀ ਮੰਗ ਦੇ ਮੱਦੇਨਜ਼ਰ ਸਾਨੂੰ ਖੇਤਾਂ ਵਿੱਚ ਅਨਾਜ ਦੇ ਨਾਲ ਹੋਰ ਵਿਕਲਪਿਕ ਉਪਾਵਾਂ ਨਾਲ ਖੇਤੀਬਾੜੀ ਖੇਤਰ ਦਾ ਸਮੁੱਚਾ ਵਿਕਾਸ ਕਰਨਾ ਹੋਵੇਗਾ। ਬਾਗਵਾਨੀ ਅਤੇ ‘ਇੰਟੀਗ੍ਰੇਟੇਡ ਫਾਰਮਿੰਗ’ ਇਸ ਦਿਸ਼ਾ ਵਿੱਚ ਕਾਰਗਰ ਉਪਾਅ ਹੈ। ਉਨ੍ਹਾਂ ਨੇ ‘ਇੰਟੀਗ੍ਰੇਟੇਡ ਫਾਰਮਿੰਗ ਮਾਡਲ’ ਦੇ ਕਿਸਾਨਾਂ ਦੇ ਵਿੱਚ ਵਿਆਪਕ ਪ੍ਰਚਾਰ-ਪ੍ਰਸਾਰ ਦੇ ਲਈ ਵੀ ਨਿਰਦੇਸ਼ਿਤ ਕੀਤਾ।
*************
ਆਰਸੀ/ਕੇਐੱਸਆਰ/ਏਆਰ/ਐੱਮਕੇ
(Release ID: 2163010)
Visitor Counter : 2