ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਦਾ ਉਦਘਾਟਨੀ ਕਥਨ

Posted On: 01 SEP 2025 1:47PM by PIB Chandigarh

ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋ ਰਹੀ ਹੈ, ਅਤੇ ਮੈਂ ਹਮੇਸ਼ਾ ਅਨੁਭਵ ਕਰਦਾ ਹਾਂ ਕਿ ਤੁਹਾਨੂੰ ਮਿਲਣਾ ਮਤਲਬ ਇੱਕ ਯਾਦਗਾਰ ਮੀਟਿੰਗ ਵੀ ਹੁੰਦੀ ਹੈ। ਬਹੁਤ ਸਾਰੀਆਂ ਚੀਜ਼ਾਂ ਦੀਆਂ ਜਾਣਕਾਰੀਆਂ ਦਾ ਅਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਦਾ ਹੈ।

ਅਸੀਂ ਲਗਾਤਾਰ ਸੰਪਰਕ ਵਿੱਚ ਰਹੇ ਹਾਂ। ਦੋਵਾਂ ਧਿਰਾਂ ਦਰਮਿਆਨ ਨਿਯਮਿਤ ਤੌਰ ‘ਤੇ ਕਈ ਉੱਚ ਪੱਧਰੀ ਮੀਟਿੰਗਾਂ ਵੀ ਹੋਈਆਂ ਹਨ। ਇਸ ਵਰ੍ਹੇ ਦਸੰਬਰ ਵਿੱਚ ਸਾਡੀ 23ਵੀਂ ਸਮਿਟ ਦੇ ਲਈ 140 ਕਰੋੜ ਭਾਰਤੀ ਉਤਸ਼ਾਹਪੂਰਵਕ ਤੁਹਾਡਾ ਇੰਤਜ਼ਾਰ ਕਰ ਰਹੇ ਹਨ।

Excellency,

 

 

ਇਹ ਸਾਡੀ ਸਪੈਸ਼ਲ ਅਤੇ ਪ੍ਰਿਵੀਲੇਜ਼ ਸਟ੍ਰੈਟੇਜਿਕ ਪਾਰਟਨਰਸ਼ਿਪ ਦੀ ਡੁੰਘਾਈ ਹੈ, ਅਤੇ ਵਿਆਪਕਤਾ ਦਾ ਪ੍ਰਤੀਬਿੰਬ ਹੈ। ਮੁਸ਼ਕਲ ਤੋਂ ਮੁਸ਼ਕਲ ਸਥਿਤੀਆਂ ਵਿੱਚ ਵੀ ਭਾਰਤ ਅਤੇ ਰੂਸ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਹਨ। ਸਾਡਾ ਕਰੀਬੀ ਸਹਿਯੋਗ ਨਾ ਸਿਰਫ਼ ਦੋਹਾਂ ਦੇਸ਼ਾਂ ਦੇ ਲੋਕਾਂ ਲਈ, ਸਗੋਂ ਗਲੋਬਲ ਸ਼ਾਂਤੀ, ਸਥਿਰਤਾ, ਅਤੇ ਸਮ੍ਰਿੱਧੀ ਲਈ ਮਹੱਤਵਪੂਰਨ ਹੈ।

Excellency,

 

ਯੂਕ੍ਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਵਿਸ਼ੇ ਵਿੱਚ ਅਸੀਂ ਲਗਾਤਾਰ ਚਰਚਾ ਕਰਦੇ ਰਹੇ ਹਾਂ। ਹਾਲ ਵਿੱਚ ਕੀਤੇ ਗਏ ਸ਼ਾਂਤੀ ਦੇ ਸਾਰੇ ਯਤਨਾਂ ਦਾ ਅਸੀਂ ਸੁਆਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਧਿਰਾਂ constructively ਅੱਗੇ ਵਧਣਗੀਆਂ। ਸੰਘਰਸ਼ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਅਤੇ ਸਥਾਈ ਸਾਂਤੀ ਸਥਾਪਿਤ ਕਰਨ ਦਾ ਰਾਹ ਲੱਭਣਾ ਹੋਵੇਗਾ। ਇਹ ਪੂਰੀ ਮਨੁੱਖਤਾ ਦੀ ਪੁਕਾਰ ਹੈ।

 

Excellency,

 

 ਇੱਕ ਵਾਰ ਫਿਰ ਤੁਹਾਡਾ ਮੈਂ ਦਿਲ ਤੋਂ ਬਹਤੁ-ਬਹੁਤ ਧੰਨਵਾਦ ਕਰਦਾ ਹਾਂ।

***

ਐੱਮਜੇਪੀਐੱਸ/ਐੱਸਆਰ


(Release ID: 2162787) Visitor Counter : 2