ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਡਾਕ ਵਿਭਾਗ ਨੇ ਅਮਰੀਕਾ ਲਈ ਡਾਕ ਦੀ ਬੁਕਿੰਗ ਮੁਅੱਤਲ ਕਰਨ ਦਾ ਐਲਾਨ ਕੀਤਾ

Posted On: 31 AUG 2025 9:15AM by PIB Chandigarh

ਡਾਕ ਵਿਭਾਗ ਨੇ 22 ਅਗਸਤ, 2025 ਦੇ ਜਨਤਕ ਨੋਟਿਸ ਦੇ ਕ੍ਰਮ ਵਿੱਚ, ਅਮਰੀਕਾ ਲਈ ਮੇਲ ਡਾਕ ਦੀ ਬੁਕਿੰਗ ਮੁਅੱਤਲ ਕਰਨ ਦੀ ਸਮੀਖਿਆ ਕੀਤੀ ਹੈ।

ਅਮਰੀਕਾ ਜਾਣ ਵਾਲੇ ਡਾਕ ਦੀ ਆਵਾਜਾਈ ਵਿੱਚ ਵਾਹਕ ਕੰਪਨੀਆਂ ਦੀ ਜਾਰੀ ਅਸਮਰੱਥਾ ਅਤੇ ਨਿਰਧਾਰਿਤ ਰੈਗੂਲੇਟਰੀ ਤੰਤਰ ਦੀ ਅਣਹੋਂਦ ਨੂੰ ਦੇਖਦੇ ਹੋਏ, ਅਮਰੀਕਾ ਜਾਣ ਵਾਲੇ 100 ਅਮਰੀਕੀ ਡਾਲਰ ਤੱਕ ਦੇ ਮੁੱਲ ਵਾਲੇ ਪੱਤਰਾਂ, ਦਸਤਾਵੇਜ਼ਾਂ ਅਤੇ ਤੋਹਫ਼ੇ ਦੀਆਂ ਵਸਤਾਂ ਸਮੇਤ ਸਾਰੀਆਂ ਸ਼੍ਰੇਣੀਆਂ ਦੇ ਡਾਕ ਦੀ ਬੁਕਿੰਗ ਨੂੰ ਪੂਰੀ ਤਰ੍ਹਾਂ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਵਿਭਾਗ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਜਲਦੀ ਤੋਂ ਜਲਦੀ ਸੇਵਾਵਾਂ ਨੂੰ ਬਹਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਜਿਨ੍ਹਾਂ ਗਾਹਕਾਂ ਨੇ ਪਹਿਲਾਂ ਹੀ ਸਮਾਨ ਬੁੱਕ ਕਰ ਲਿਆ ਹੈ ਅਤੇ ਜੋ ਭੇਜੀਆਂ ਨਹੀਂ ਜਾ ਸਕਿਆ ਹੈ, ਉਹ ਡਾਕ ਫੰਡ ਦੀ ਵਾਪਸੀ ਦਾ ਦਾਅਵਾ ਕਰ ਸਕਦੇ ਹਨ।

ਗਾਹਕਾਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫ਼ਸੋਸ ਹੈ।

*****

ਸਮਰਾਟ: pibcomm[at]gmail[dot]com


(Release ID: 2162500) Visitor Counter : 4