ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਜਪਾਨ ਯਾਤਰਾ ਦੇ ਨਤੀਜਿਆਂ ਦੀ ਸੂਚੀ
Posted On:
29 AUG 2025 6:23PM by PIB Chandigarh
1. ਅਗਲੇ ਦਹਾਕੇ ਲਈ ਭਾਰਤ-ਜਪਾਨ ਸੰਯੁਕਤ ਦ੍ਰਿਸ਼ਟੀਕੋਣ
-
ਆਰਥਿਕ ਸਾਂਝੇਦਾਰੀ, ਆਰਥਿਕ ਸੁਰੱਖਿਆ, ਗਤੀਸ਼ੀਲਤਾ, ਟਿਕਾਊ ਵਾਤਾਵਰਣ, ਟੈਕਨੋਲੋਜੀ ਅਤੇ ਇਨੋਵੇਸ਼ਨ, ਸਿਹਤ, ਲੋਕਾਂ ਦੇ ਵਿੱਚ ਆਪਸੀ ਸੰਪਰਕ ਅਤੇ ਦੋਵੇਂ ਦੇਸ਼ਾਂ ਦੇ ਵਿੱਚ ਆਪਸੀ ਸੰਪਰਕ ਜਿਹੇ ਅੱਠ ਖੇਤਰਾਂ ਵਿੱਚ ਆਰਥਿਕ ਅਤੇ ਕਾਰਜਸ਼ੀਲ ਸਹਿਯੋਗ ਲਈ 10-ਵਰ੍ਹਿਆਂ ਦੀ ਰਣਨੀਤਕ ਤਰਜੀਹ।
2. ਸੁਰੱਖਿਆ ਸਹਿਯੋਗ 'ਤੇ ਸੰਯੁਕਤ ਐਲਾਨ
3. ਭਾਰਤ-ਜਪਾਨ ਮਨੁੱਖੀ ਸਰੋਤ ਅਦਾਨ-ਪ੍ਰਦਾਨ ਲਈ ਕਾਰਜ ਯੋਜਨਾ
-
ਅਗਲੇ ਪੰਜ ਸਾਲਾਂ ਵਿੱਚ ਭਾਰਤ ਅਤੇ ਜਪਾਨ ਵਿਚਕਾਰ 5,00,000 ਲੋਕਾਂ, ਖਾਸ ਕਰਕੇ ਭਾਰਤ ਤੋਂ ਜਪਾਨ ਲਈ 50,000 ਹੁਨਰਮੰਦ ਅਤੇ ਅਰਧ-ਹੁਨਰਮੰਦ ਕਰਮਚਾਰੀਆਂ ਦੇ ਆਪਸੀ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਕਾਰਜ ਯੋਜਨਾ ਤਿਆਰ ਕਰਨਾ।
4. ਸੰਯੁਕਤ ਕ੍ਰੈਡਿਟ ਵਿਵਸਥਾ 'ਤੇ ਸਹਿਯੋਗ ਦਾ ਮੈਮੋਰੰਡਮ
-
ਕਾਰਬਨ-ਮੁਕਤ ਟੈਕਨੋਲੋਜੀਆਂ, ਉਤਪਾਦਾਂ, ਪ੍ਰਣਾਲੀਆਂ ਅਤੇ ਬੁਨਿਆਦੀ ਢਾਂਚੇ ਦੇ ਪ੍ਰਸਾਰ ਨੂੰ ਸੁਵਿਧਾਜਨਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਉਪਕਰਣ, ਜਿਸ ਨਾਲ ਭਾਰਤ ਦੇ ਗ੍ਰੀਨਹਾਊਸ ਗੈਸ ਨਿਕਾਸੀ ਵਿੱਚ ਕਮੀ ਲਿਆਉਣ ਦੇ ਟੀਚਿਆਂ ਵਿੱਚ ਯੋਗਦਾਨ ਮਿਲੇਗਾ, ਭਾਰਤ ਵਿੱਚ ਜਪਾਨੀ ਨਿਵੇਸ਼ ਨੂੰ ਹੁਲਾਰਾ ਮਿਲੇਗਾ ਅਤੇ ਭਾਰਤ ਦਾ ਸਥਾਈ ਵਿਕਾਸ ਹੋਵੇਗਾ।
5. ਭਾਰਤ-ਜਪਾਨ ਡਿਜੀਟਲ ਸਾਂਝੇਦਾਰੀ 2.0 'ਤੇ ਸਮਝੌਤਾ
-
ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਡਿਜੀਟਲ ਪ੍ਰਤਿਭਾ ਦੇ ਵਿਕਾਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਅਤੇ ਸੈਮੀਕੰਡਕਟਰਾਂ ਜਿਹੇ ਭਵਿੱਖ ਦੇ ਤਕਨੀਕੀ ਖੇਤਰਾਂ ਵਿੱਚ ਸੰਯੁਕਤ ਖੋਜ ਅਤੇ ਵਿਕਾਸ ਵਿੱਚ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਦਸਤਾਵੇਜ਼।
6. ਖਣਿਜ ਸਰੋਤਾਂ ਦੇ ਖੇਤਰ ਵਿੱਚ ਸਹਿਯੋਗ ਦਾ ਮੈਮੋਰੰਡਮ
-
ਮਹੱਤਵਪੂਰਨ ਖਣਿਜਾਂ ਲਈ ਸਪਲਾਈ ਚੇਨ ਨੂੰ ਅਨੁਕੂਲ ਬਣਾਉਣ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਸਾਧਨ, ਜਿਸ ਵਿੱਚ ਪ੍ਰੋਸੈਸਿੰਗ ਟੈਕਨੋਲੋਜੀਆਂ ਦਾ ਵਿਕਾਸ, ਖੋਜ ਅਤੇ ਮਾਈਨਿੰਗ ਲਈ ਸੰਯੁਕਤ ਨਿਵੇਸ਼ ਅਤੇ ਮਹੱਤਵਪੂਰਨ ਖਣਿਜਾਂ ਦੇ ਭੰਡਾਰਨ ਦੇ ਯਤਨ ਸ਼ਾਮਲ ਹਨ।
7. ਸੰਯੁਕਤ ਚੰਦਰ ਧਰੁਵੀ ਖੋਜ ਮਿਸ਼ਨ ਦੇ ਸੰਬੰਧ ਵਿੱਚ ਭਾਰਤੀ ਪੁਲਾੜ ਖੋਜ ਸੰਗਠਨ ਅਤੇ ਜਪਾਨ ਏਰੋਸਪੇਸ ਐਕਸਪਲੋਰੇਸ਼ਨ ਏਜੰਸੀ ਦੇ ਵਿੱਚ ਲਾਗੂਕਰਨ ਵਿਵਸਥਾ ਤਿਆਰ ਕਰਨਾ।
8. ਸਵੱਛ ਹਾਈਡ੍ਰੋਜਨ ਅਤੇ ਅਮੋਨੀਆ 'ਤੇ ਸੰਯੁਕਤ ਕਾਰਜ ਪ੍ਰਣਾਲੀ ਦਾ ਐਲਾਨ
9. ਸੱਭਿਆਚਾਰਕ ਅਦਾਨ-ਪ੍ਰਦਾਨ 'ਤੇ ਸਹਿਯੋਗ ਮੈਮੋਰੰਡਮ
10. ਵਿਕੇਂਦਰੀਕ੍ਰਿਤ ਘਰੇਲੂ ਗੰਦੇ ਪਾਣੀ ਦੇ ਪ੍ਰਬੰਧਨ 'ਤੇ ਸਹਿਮਤੀ ਪੱਤਰ
11. ਵਾਤਾਵਰਣ ਸਹਿਯੋਗ ਦੇ ਖੇਤਰ ਵਿੱਚ ਸਹਿਯੋਗ ਮੈਮੋਰੰਡਮ
-
ਵਾਤਾਵਰਣ ਸੰਭਾਲ ਨਾਲ ਸਬੰਧਿਤ ਖੇਤਰਾਂ ਜਿਵੇਂ ਪ੍ਰਦੂਸ਼ਣ ਨਿਯੰਤਰਣ, ਜਲਵਾਯੂ ਪਰਿਵਰਤਨ, ਰਹਿੰਦ-ਖੂੰਹਦ ਪ੍ਰਬੰਧਨ, ਜੈਵ ਵਿਭਿੰਨਤਾ ਦੀ ਟਿਕਾਊ ਵਰਤੋਂ ਅਤੇ ਵਾਤਾਵਰਣ ਟੈਕਨੋਲੋਜੀਆਂ ਵਿੱਚ ਸਹਿਯੋਗ ਲਈ ਇੱਕ ਸਮਰੱਥ ਢਾਂਚਾ।
12. ਸੁਸ਼ਮਾ ਸਵਰਾਜ ਵਿਦੇਸ਼ ਸੇਵਾ ਸੰਸਥਾਨ ਅਤੇ ਜਪਾਨ ਦੇ ਵਿਦੇਸ਼ ਮੰਤਰਾਲੇ ਦੇ ਵਿੱਚ ਸਹਿਮਤੀ ਪੱਤਰ।
-
ਵਿਦੇਸ਼ ਨੀਤੀ ਦੇ ਖੇਤਰ ਵਿੱਚ ਆਪਸੀ ਸਮਝ ਨੂੰ ਪ੍ਰੋਤਸਾਹਨ ਦੇਣ ਲਈ ਡਿਪਲੋਮੈਟਾਂ, ਸਿੱਖਿਆ ਸ਼ਾਸਤਰੀਆਂ, ਅਧਿਕਾਰੀਆਂ, ਮਾਹਿਰਾਂ ਅਤੇ ਖੋਜਕਰਤਾਵਾਂ ਦੇ ਵਿੱਚ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਵਸਥਾ ਤਿਆਰ ਕਰਨਾ।
13. ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਅਤੇ ਜਪਾਨ ਦੇ ਸਿੱਖਿਆ, ਸੱਭਿਆਚਾਰ, ਖੇਡ, ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ (ਐੱਮਈਐਕਸਟੀ) ਦੇ ਵਿੱਚ ਸੰਯੁਕਤ ਇਰਾਦਾ ਪੱਤਰ ਦਾ ਐਲਾਨ।
ਹੋਰ ਜ਼ਿਕਰਯੋਗ ਨਤੀਜੇ
1. ਅਗਲੇ ਦਹਾਕੇ ਲਈ ਜਪਾਨ ਤੋਂ ਭਾਰਤ ਵਿੱਚ 10 ਟ੍ਰਿਲੀਅਨ ਜਪਾਨੀ ਯੇਨ ਦੇ ਨਿੱਜੀ ਨਿਵੇਸ਼ ਦਾ ਟੀਚਾ।
2. ਭਾਰਤ ਅਤੇ ਜਪਾਨ ਨੇ ਸੈਮੀਕੰਡਕਟਰ, ਸਵੱਛ ਊਰਜਾ, ਦੂਰਸੰਚਾਰ, ਫਾਰਮਾਸਿਊਟੀਕਲ, ਮਹੱਤਵਪੂਰਨ ਖਣਿਜਾਂ ਦੇ ਨਾਲ-ਨਾਲ ਨਵੀਆਂ ਅਤੇ ਉੱਭਰਦੀਆਂ ਟੈਕਨੋਲੋਜੀਆਂ ਜਿਵੇਂ ਰਣਨੀਤਕ ਖੇਤਰਾਂ ਵਿੱਚ ਸਪਲਾਈ ਚੇਨ ਦੀ ਅਨੁਕੂਲਤਾ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਆਰਥਿਕ ਸੁਰੱਖਿਆ ਪਹਿਲਕਦਮੀ ਸ਼ੁਰੂ ਕੀਤੀ।
3. ਭਾਰਤ-ਜਪਾਨ ਏਆਈ ਪਹਿਲਕਦਮੀ ਦੀ ਸ਼ੁਰੂਆਤ
4. ਨੈਕਸਟ-ਜਨਰਲ ਮੋਬਿਲਿਟੀ ਪਾਰਟਨਰਸ਼ਿਪ ਦੀ ਸ਼ੁਰੂਆਤ
-
ਬੁਨਿਆਦੀ ਢਾਂਚਾ, ਲੌਜਿਸਟਿਕਸ ਅਤੇ ਮੋਬਿਲਿਟੀ ਖੇਤਰਾਂ, ਖਾਸ ਤੌਰ ’ਤੇ ਰੇਲਵੇ, ਹਵਾਬਾਜ਼ੀ, ਸੜਕਾਂ, ਸ਼ਿਪਿੰਗ ਅਤੇ ਬੰਦਰਗਾਹਾਂ ਵਿੱਚ ਜੀ2ਜੀ ਅਤੇ ਬੀ2ਬੀ ਸਾਂਝੇਦਾਰੀ ਨੂੰ ਉਤਸ਼ਾਹਿਤ ਕਰਨਾ, ਜਿਸ ਵਿੱਚ ਮੋਬਿਲਿਟੀ ਉਤਪਾਦਾਂ ਅਤੇ ਸਮਾਧਾਨਾਂ ਦੇ ਮੇਕ-ਇਨ-ਇੰਡੀਆ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
5. ਭਾਰਤੀ ਅਤੇ ਜਪਾਨੀ ਐੱਸਐੱਮਈ ਦੇ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ-ਜਪਾਨ ਲਘੂ ਅਤੇ ਦਰਮਿਆਨੇ ਉੱਦਮ ਮੰਚ ਦੀ ਸ਼ੁਰੂਆਤ, ਜੋ ਸਾਡੀਆਂ ਸਬੰਧਿਤ ਅਰਥਵਿਵਸਥਾਵਾਂ ਦੇ ਇੰਜਣ ਹਨ।
6. ਊਰਜਾ ਸੁਰੱਖਿਆ, ਕਿਸਾਨਾਂ ਦੀ ਆਜੀਵਿਕਾ ਨੂੰ ਹੁਲਾਰਾ ਦੇਣ ਅਤੇ ਬਾਇਓ ਗੈਸ ਅਤੇ ਬਾਇਓ ਫਿਊਲ ਜਿਹੇ ਟਿਕਾਊ ਈਂਧਨਾਂ ਨਾਲ ਸਬੰਧਿਤ ਟੈਕਨੋਲੋਜੀਆਂ ਵਿੱਚ ਖੋਜ ਅਤੇ ਵਿਕਾਸ ਨੂੰ ਅੱਗੇ ਵਧਾਉਣ ਲਈ ਟਿਕਾਊ ਈਂਧਨ ਪਹਿਲਕਦਮੀ ਦੀ ਸ਼ੁਰੂਆਤ।
7. ਦੋਵਾਂ ਦੇਸ਼ਾਂ ਦੇ ਵਿੱਚ ਉੱਚ-ਪੱਧਰੀ ਅਦਾਨ-ਪ੍ਰਦਾਨ, ਜਿਸ ਵਿੱਚ ਵਿਦੇਸ਼ ਦਫ਼ਤਰਾਂ ਦੁਆਰਾ ਹਰੇਕ ਦਿਸ਼ਾ ਵਿੱਚ ਤਿੰਨ ਦੌਰੇ ਆਯੋਜਿਤ ਕੀਤੇ ਜਾਣਗੇ।
8. ਵਪਾਰ, ਲੋਕਾਂ ਦੇ ਵਿੱਚ ਆਪਸੀ ਸੰਪਰਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਅਤੇ ਕੰਸਾਈ ਅਤੇ ਕਿਊਸ਼ੂ ਦੇ ਦੋ ਖੇਤਰਾਂ ਵਿੱਚ ਵਪਾਰਕ ਪਲੈਟਫਾਰਮਾਂ ਦੀ ਸਥਾਪਨਾ।
***
ਐੱਮਜੇਪੀਐੱਸ/ ਐੱਸਆਰ

************
ਐੱਮਜੇਪੀਐੱਸ/ ਐੱਸਆਰ
(Release ID: 2162225)
Visitor Counter : 12
Read this release in:
Odia
,
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam