ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਅਸਲ ਜੀਡੀਪੀ 7.8% ਵਧਣ ਦਾ ਅੰਦਾਜ਼ਾ ਲਗਾਇਆ ਗਿਆ ਹੈ, ਜਦਕਿ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਦੌਰਾਨ 6.5% ਦੀ ਵਿਕਾਸ ਦਰ ਸੀ
ਸੇਵਾਵਾਂ ਖੇਤਰ ਵਿੱਚ ਤੇਜ਼ ਰਫ਼ਤਾਰ ਤਰੱਕੀ ਸਦਕਾ ਭਾਰਤੀ ਅਰਥਵਿਵਸਥਾ ਨੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ 7.6% ਦੀ ਅਸਲ ਜੀਵੀਏ ਵਿਕਾਸ ਦਰ ਹਾਸਲ ਕੀਤੀ
Posted On:
29 AUG 2025 4:00PM by PIB Chandigarh
ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਅਮਲ ਮੰਤਰਾਲਾ (ਐੱਮਓਐੱਸਪੀਆਈ) ਇਸ ਪ੍ਰੈੱਸ ਨੋਟ ਰਾਹੀਂ ਵਿੱਤੀ ਵਰ੍ਹਾ 2025-26 ਦੀ ਅਪ੍ਰੈਲ-ਜੂਨ ਤਿਮਾਹੀ (ਤਿਮਾਹੀ 1) ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਤਿਮਾਹੀ ਅੰਦਾਜ਼ੇ ਜਾਰੀ ਕਰ ਰਿਹਾ ਹੈ। ਇਹ ਅੰਦਾਜ਼ੇ, ਖਰਚੇ ਦੇ ਹਰੇਕ ਹਿੱਸੇ ਸਮੇਤ, ਸਥਿਰ ਕੀਮਤਾਂ (2011-12) ਅਤੇ ਮੌਜੂਦਾ ਕੀਮਤਾਂ ‘ਤੇ ਜਾਰੀ ਕੀਤੇ ਜਾ ਰਹੇ ਹਨ। ਵੱਖ-ਵੱਖ ਆਰਥਿਕ ਖੇਤਰਾਂ ਲਈ ਮੂਲ ਕੀਮਤਾਂ 'ਤੇ ਕੁੱਲ ਮੁੱਲ ਜੋੜ (ਜੀਵੀਏ) ਦੇ ਤਿਮਾਹੀ ਅੰਦਾਜ਼ੇ, ਸਾਲ-ਦਰ-ਸਾਲ ਪ੍ਰਤੀਸ਼ਤ ਤਬਦੀਲੀਆਂ ਦੇ ਨਾਲ, ਵਿੱਤੀ ਸਾਲ 2023-24, 2024-25 ਅਤੇ 2025-26 ਦੀ ਪਹਿਲੀ ਤਿਮਾਹੀ ਲਈ ਸਥਿਰ ਅਤੇ ਮੌਜੂਦਾ ਕੀਮਤਾਂ 'ਤੇ ਜੀਡੀਪੀ ਦੇ ਖਰਚੇ ਦੇ ਹਿੱਸੇ ਅਨੁਸੂਚੀ ਏ ਦੇ ਵੇਰਵੇ 1 ਤੋਂ 4 ਵਿੱਚ ਦਿੱਤੇ ਗਏ ਹਨ।
ਮੁੱਖ ਬਿੰਦੂ:
-
ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਦੌਰਾਨ 6.5% ਦੀ ਵਿਕਾਸ ਦਰ ਦੇ ਮੁਕਾਬਲੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਅਸਲ ਜੀਡੀਪੀ 7.8% ਵਧਣ ਦਾ ਅੰਦਾਜ਼ਾ ਲਗਾਇਆ ਗਿਆ ਹੈ।
-
ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਸੰਕੇਤਕ ਜੀਡੀਪੀ ਵਿੱਚ 8.8% ਦੀ ਵਿਕਾਸ ਦਰ ਦੇਖੀ ਗਈ ਹੈ।
-
ਖੇਤੀਬਾੜੀ ਅਤੇ ਸਹਾਇਕ ਖੇਤਰ ਨੇ ਪਿਛਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਦਰਜ 1.5% ਦੀ ਵਿਕਾਸ ਦਰ ਦੇ ਮੁਕਾਬਲੇ 3.7% ਦੀ ਅਸਲ ਜੀਵੀਏ ਵਿਕਾਸ ਦਰ ਦਰਜ ਕੀਤੀ ਹੈ।
-
ਇਸ ਤਿਮਾਹੀ ਵਿੱਚ, ਸੈਕੰਡਰੀ ਸੈਕਟਰ, ਪ੍ਰਮੁੱਖ ਤੌਰ 'ਤੇ ਉਤਪਾਦਨ (7.7%) ਅਤੇ ਨਿਰਮਾਣ (7.6%) ਸੈਕਟਰ ਨੇ ਸਥਿਰ ਕੀਮਤਾਂ 'ਤੇ 7.5% ਤੋਂ ਵੱਧ ਵਿਕਾਸ ਦਰ ਦਰਜ ਕੀਤੀ ਹੈ।
-
ਮਾਈਨਿੰਗ ਅਤੇ ਖੱਡਾਂ (-3.1%) ਅਤੇ ਬਿਜਲੀ, ਗੈਸ, ਜਲ ਸਪਲਾਈ ਅਤੇ ਹੋਰ ਉਪਯੋਗਤਾ ਸੇਵਾਵਾਂ ਖੇਤਰ (0.5%) ਨੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ ਅਸਲ ਵਿਕਾਸ ਦਰ ਮੱਠੀ ਰਹੀ ਹੈ।
-
ਤੀਜੇ ਦਰਜੇ (Tertiary) ਦੇ ਸੈਕਟਰ (9.3%) ਨੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਸਥਿਰ ਕੀਮਤਾਂ 'ਤੇ ਕਾਫ਼ੀ ਵਿਕਾਸ ਦਰ ਦਰਜ ਕੀਤੀ ਹੈ, ਜੋ ਕਿ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ 6.8% ਦੀ ਵਿਕਾਸ ਦਰ ਤੋਂ ਵੱਧ ਹੈ।
-
ਸਰਕਾਰੀ ਅੰਤਿਮ ਖਪਤ ਖਰਚ (ਜੀਐੱਫਸੀਈ) ਨੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ ਸੰਕੇਤਕ ਰੂਪ ਵਿੱਚ 9.7% ਵਿਕਾਸ ਦਰ ਦਰਜ ਕੀਤੀ ਹੈ, ਜੋ ਕਿ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ 4.0% ਦੀ ਵਿਕਾਸ ਦਰ ਤੋਂ ਵੱਧ ਹੈ।
-
ਅਸਲ ਪ੍ਰਾਈਵੇਟ ਅੰਤਿਮ ਖਪਤ ਖਰਚ (ਪੀਐੱਫਸੀਈ) ਨੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਦੌਰਾਨ 7.0% ਵਿਕਾਸ ਦਰ ਦਰਜ ਕੀਤੀ ਹੈ, ਜਦਕਿ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿੱਚ 8.3% ਵਿਕਾਸ ਦਰ ਰਹੀ ਸੀ।
-
ਕੁੱਲ ਸਥਿਰ ਪੂੰਜੀ ਨਿਰਮਾਣ (ਜੀਐੱਫਸੀਐੱਫ) ਨੇ ਸਥਿਰ ਕੀਮਤਾਂ 'ਤੇ 7.8% ਵਿਕਾਸ ਦਰ ਦਰਜ ਕੀਤੀ ਹੈ, ਜੋ ਕਿ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ 6.7% ਦੀ ਵਿਕਾਸ ਦਰ ਤੋਂ ਵੱਧ ਹੈ।
I. ਤਿਮਾਹੀ ਅੰਦਾਜ਼ੇ ਅਤੇ ਵਿਕਾਸ ਦਰਾਂ
ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਅਸਲ ਜੀਡੀਪੀ ਜਾਂ ਸਥਿਰ ਕੀਮਤਾਂ 'ਤੇ ਜੀਡੀਪੀ ₹47.89 ਲੱਖ ਕਰੋੜ ਹੋਣ ਦਾ ਅੰਦਾਜ਼ਾ ਹੈ, ਜੋ ਕਿ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ₹44.42 ਲੱਖ ਕਰੋੜ ਸੀ, ਜੋ ਕਿ 7.8% ਦੀ ਵਿਕਾਸ ਦਰ ਦਰਜ ਨੂੰ ਦਿਖਾਉਂਦਾ ਹੈ। ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਸੰਕੇਤਕ ਜੀਡੀਪੀ ਜਾਂ ਮੌਜੂਦਾ ਕੀਮਤਾਂ 'ਤੇ ਜੀਡੀਪੀ ₹86.05 ਲੱਖ ਕਰੋੜ ਹੋਣ ਦਾ ਅੰਦਾਜ਼ਾ ਹੈ, ਜੋ ਕਿ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ₹79.08 ਲੱਖ ਕਰੋੜ ਸੀ, ਜੋ ਕਿ 8.8% ਦੀ ਵਿਕਾਸ ਦਰ ਦਰਸਾਉਂਦੀ ਹੈ।
ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਅਸਲ ਜੀਵੀਏ ₹44.64 ਲੱਖ ਕਰੋੜ ਹੋਣ ਦਾ ਅੰਦਾਜ਼ਾ ਹੈ, ਜੋ ਕਿ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ₹41.47 ਲੱਖ ਕਰੋੜ ਸੀ, ਜੋ ਕਿ 7.6% ਦੀ ਵਿਕਾਸ ਦਰ ਦਰਜ ਕਰਦਾ ਹੈ। ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਸੰਕੇਤਕ ਜੀਵੀਏ ₹78.25 ਲੱਖ ਕਰੋੜ ਹੋਣ ਦਾ ਅੰਦਾਜ਼ਾ ਹੈ, ਜੋ ਕਿ ਵਿੱਤੀ ਸਾਲ 2024-25 ਦੀ ਪਹਿਲੀ ਤਿਮਾਹੀ ਵਿੱਚ ₹71.95 ਲੱਖ ਕਰੋੜ ਸੀ, ਜੋ ਕਿ 8.8% ਦੀ ਵਿਕਾਸ ਦਰ ਦਰਸਾਉਂਦਾ ਹੈ।
ਚਿੱਤਰ 1: ਤਿਮਾਹੀ ਜੀਡੀਪੀ ਅਤੇ ਜੀਵੀਏ ਅੰਦਾਜ਼ੇ, ਵਿੱਤੀ ਸਾਲ 2022-23 ਦੀ ਪਹਿਲੀ ਤਿਮਾਹੀ ਤੋਂ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਤੱਕ ਸਥਿਰ ਕੀਮਤਾਂ 'ਤੇ ਸਾਲ ਦਰ ਸਾਲ ਵਿਕਾਸ ਦਰਾਂ ਦੇ ਨਾਲ।


ਚਿੱਤਰ 2: ਤਿਮਾਹੀ ਜੀਵੀਏ ਦੀ ਖੇਤਰਵਾਰ ਬਣਤਰ ਅਤੇ ਵਿਕਾਸ ਦਰਾਂ
ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਸੰਕੇਤਕ ਜੀਵੀਏ ਦੀ ਖੇਤਰੀ ਬਣਤਰ


ਚਿੱਤਰ 3: ਵਿਆਪਕ ਖੇਤਰਾਂ ਵਿੱਚ ਤਿਮਾਹੀ ਜੀਵੀਏ ਦੀ ਬਣਤਰ ਅਤੇ ਵਿਕਾਸ ਦਰਾਂ


[ਮੁਢਲਾ ਸੈਕਟਰ: ਖੇਤੀਬਾੜੀ, ਪਸ਼ੂਧਨ, ਜੰਗਲਾਤ ਅਤੇ ਮੱਛੀ ਫੜਨ ਅਤੇ ਖਣਨ ਅਤੇ ਖੁਦਾਈ
ਸੈਕੰਡਰੀ ਸੈਕਟਰ: ਨਿਰਮਾਣ, ਬਿਜਲੀ, ਗੈਸ, ਪਾਣੀ ਸਪਲਾਈ ਅਤੇ ਹੋਰ ਉਪਯੋਗਤਾ ਸੇਵਾਵਾਂ ਅਤੇ ਨਿਰਮਾਣ
ਤੀਜਾ ਸੈਕਟਰ: ਵਪਾਰ, ਹੋਟਲ, ਆਵਾਜਾਈ, ਸੰਚਾਰ ਅਤੇ ਪ੍ਰਸਾਰਣ, ਵਿੱਤੀ, ਰੀਅਲ ਅਸਟੇਟ ਅਤੇ ਪੇਸ਼ੇਵਰ ਸੇਵਾਵਾਂ ਅਤੇ ਜਨਤਕ ਪ੍ਰਸ਼ਾਸਨ, ਰੱਖਿਆ ਅਤੇ ਹੋਰ ਸੇਵਾਵਾਂ ਨਾਲ ਸਬੰਧਤ ਸੇਵਾਵਾਂ]
II. ਵਿਧੀ ਅਤੇ ਮੁੱਖ ਅੰਕੜਾ ਸਰੋਤ:
ਜੀਡੀਪੀ ਦੇ ਤਿਮਾਹੀ ਅੰਦਾਜ਼ੇ ਬੈਂਚਮਾਰਕ-ਸੂਚਕ ਵਿਧੀ ਦੀ ਵਰਤੋਂ ਕਰਕੇ ਸੰਕਲਿਤ ਕੀਤੇ ਜਾਂਦੇ ਹਨ, ਯਾਨੀ ਕਿ ਪਿਛਲੇ ਵਿੱਤੀ ਸਾਲ (2024-25) ਦੀ ਇਸੇ ਤਿਮਾਹੀ ਲਈ ਉਪਲਬਧ ਅੰਦਾਜ਼ੇ ਖੇਤਰਾਂ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਸਬੰਧਿਤ ਸੂਚਕਾਂ ਦੀ ਵਰਤੋਂ ਕਰਕੇ ਪ੍ਰਾਪਤ ਕੀਤੇ ਗਏ ਹਨ।ਵੱਖ-ਵੱਖ ਮੰਤਰਾਲਿਆਂ/ਵਿਭਾਗਾਂ/ਨਿਜੀ ਏਜੰਸੀਆਂ ਤੋਂ ਪ੍ਰਾਪਤ ਅੰਕੜੇ ਇਨ੍ਹਾਂ ਅੰਦਾਜ਼ਿਆਂ ਦੇ ਸੰਕਲਨ ਵਿੱਚ ਕੀਮਤੀ ਜਾਣਕਾਰੀ ਵਜੋਂ ਕੰਮ ਕਰਦੇ ਹਨ।
ਸੈਕਟਰ-ਅਨੁਸਾਰ ਅੰਦਾਜ਼ਾ ਸੂਚਕਾਂ ਦੀ ਵਰਤੋਂ ਕਰਕੇ ਸੰਕਲਿਤ ਕੀਤੇ ਗਏ ਹਨ, ਜਿਵੇਂ ਕਿ (i) ਖੇਤੀਬਾੜੀ ਸਾਲ (ਮੁਲਾਂਕਣ ਸਾਲ) 2025-26 ਲਈ ਫਸਲ ਉਤਪਾਦਨ ਟੀਚੇ ਅਤੇ ਮੁਲਾਂਕਣ ਸਾਲ 2024-25 ਲਈ ਅਨਾਜ, ਤੇਲ ਬੀਜ ਅਤੇ ਹੋਰ ਵਪਾਰਕ ਫਸਲਾਂ ਦੇ ਉਤਪਾਦਨ ਦੇ ਤੀਜੇ ਅਗਾਊਂ ਅੰਦਾਜ਼ੇ, (ii) ਮੁਲਾਂਕਣ ਸਾਲ 2024-25 ਲਈ ਬਾਗਬਾਨੀ ਫਸਲਾਂ ਦੇ ਖੇਤਰ ਅਤੇ ਉਤਪਾਦਨ ਦੇ ਦੂਜੇ ਅਗਾਊਂ ਅੰਦਾਜ਼ੇ, (iii) ਵਿੱਤੀ ਸਾਲ 2025-26 ਲਈ ਮੁੱਖ ਪਸ਼ੂਧਨ ਉਤਪਾਦਾਂ ਦੇ ਗਰਮੀਆਂ ਦੇ ਮੌਸਮ ਦੇ ਅੰਦਾਜ਼ੇ, (iv) ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ ਮੱਛੀ ਉਤਪਾਦਨ ਅੰਦਾਜ਼ੇ, (v) ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ ਇਨ੍ਹਾਂ ਕੰਪਨੀਆਂ ਦੇ ਉਪਲਬਧ ਤਿਮਾਹੀ ਵਿੱਤੀ ਨਤੀਜਿਆਂ ਦੇ ਅਧਾਰ 'ਤੇ ਸੂਚੀਬੱਧ ਕੰਪਨੀਆਂ ਦੀ ਵਿੱਤੀ ਕਾਰਗੁਜ਼ਾਰੀ, (vi) ਕੋਲਾ, ਕੱਚਾ ਪੈਟਰੋਲੀਅਮ, ਕੁਦਰਤੀ ਗੈਸ, ਸੀਮਿੰਟ ਅਤੇ ਸਟੀਲ ਦੀ ਖਪਤ ਦਾ ਉਤਪਾਦਨ, (vii) ਉਦਯੋਗਿਕ ਉਤਪਾਦਨ ਦਾ ਸੂਚਕਾਂਕ (ਆਈਆਈਪੀ), (viii) ਰੇਲਵੇ ਲਈ ਸ਼ੁੱਧ ਟਨ ਕਿਲੋਮੀਟਰ ਅਤੇ ਯਾਤਰੀ ਕਿਲੋਮੀਟਰ, (ix) ਹਵਾਈ ਯਾਤਰੀ ਅਤੇ ਹਵਾਈ ਅੱਡਿਆਂ ਵਲੋਂ ਸੰਭਾਲੀ ਜਾਣ ਵਾਲੀ ਕਾਰਗੋ ਆਵਾਜਾਈ, (x) ਹਵਾਈ ਅੱਡਿਆਂ ਵਲੋਂ ਸੰਭਾਲੀ ਜਾਣ ਵਾਲੀ ਕਾਰਗੋ ਆਵਾਜਾਈ ਪ੍ਰਮੁੱਖ ਅਤੇ ਛੋਟੇ ਸਮੁੰਦਰੀ ਬੰਦਰਗਾਹਾਂ, (xi) ਵਪਾਰਕ ਵਾਹਨਾਂ ਦੀ ਵਿਕਰੀ, (xii) ਬੈਂਕ ਜਮ੍ਹਾਂ ਅਤੇ ਕਰਜ਼ੇ, (xiii) ਜੀਵਨ ਅਤੇ ਗੈਰ-ਜੀਵਨ ਬੀਮਾ ਕੰਪਨੀਆਂ ਦੀ ਪ੍ਰੀਮੀਅਮ ਸੰਬੰਧੀ ਜਾਣਕਾਰੀ, (xiv) ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ ਜੀਐੱਸਟੀਐੱਨ ਤੋਂ ਉਪਲਬਧ ਵਸਤੂਆਂ ਅਤੇ ਸੇਵਾਵਾਂ ਦੀ ਬਾਹਰੀ ਸਪਲਾਈ, (xv) 2025-26 ਦੀ ਪਹਿਲੀ ਤਿਮਾਹੀ ਲਈ ਉਪਲਬਧ ਕੇਂਦਰ ਅਤੇ ਰਾਜ ਸਰਕਾਰਾਂ ਦੇ ਖਾਤੇ, (xvi) ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ ਵਸਤੂਆਂ ਅਤੇ ਸੇਵਾਵਾਂ ਟੈਕਸ ਉਗਰਾਹੀ ਆਦਿ। ਅੰਦਾਜ਼ਿਆਂ ਵਿੱਚ ਵਰਤੇ ਗਏ ਮੁੱਖ ਸੂਚਕਾਂ ਵਿੱਚ ਪ੍ਰਤੀਬਿੰਬਤ ਸਾਲ-ਦਰ-ਸਾਲ ਵਿਕਾਸ ਦਰਾਂ (%) ਅਨੁਸੂਚੀ ਬੀ ਵਿੱਚ ਦਿੱਤੀਆਂ ਗਈਆਂ ਹਨ।
ਜੀਡੀਪੀ ਸੰਕਲਨ ਲਈ ਵਰਤੇ ਗਏ ਕੁੱਲ ਟੈਕਸ ਮਾਲੀਏ ਵਿੱਚ ਗੈਰ-ਜੀਐੱਸਟੀ ਮਾਲੀਏ ਦੇ ਨਾਲ-ਨਾਲ ਜੀਐੱਸਟੀ ਮਾਲੀਆ ਵੀ ਸ਼ਾਮਲ ਹੈ। ਕੰਟਰੋਲਰ ਜਨਰਲ ਆਫ਼ ਅਕਾਊਂਟਸ (ਸੀਜੀਏ) ਅਤੇ ਕੰਪਟਰੋਲਰ ਅਤੇ ਆਡੀਟਰ ਜਨਰਲ ਆਫ਼ ਇੰਡੀਆ (ਕੈਗ) ਦੀਆਂ ਵੈੱਬਸਾਈਟਾਂ ਤੋਂ ਜਾਣਕਾਰੀ ਮੌਜੂਦਾ ਕੀਮਤਾਂ 'ਤੇ ਉਤਪਾਦਾਂ 'ਤੇ ਟੈਕਸਾਂ ਦਾ ਅੰਦਾਜ਼ਾ ਲਗਾਉਣ ਲਈ ਵਰਤੀ ਗਈ ਹੈ। ਸਥਿਰ ਕੀਮਤਾਂ 'ਤੇ ਉਤਪਾਦਾਂ 'ਤੇ ਟੈਕਸਾਂ ਦੀ ਉਗਰਾਹੀ ਲਈ, ਟੈਕਸ ਵਾਲੀਆਂ ਵਸਤੂਆਂ ਅਤੇ ਸੇਵਾਵਾਂ ਦੇ ਮਾਤਰਾ ਵਾਧੇ ਦੀ ਵਰਤੋਂ ਕਰਕੇ ਮਾਤਰਾ ਅੰਦਾਜ਼ਾ ਲਾਇਆ ਜਾਂਦਾ ਹੈ। ਕੇਂਦਰ ਲਈ ਮੌਜੂਦਾ ਕੀਮਤਾਂ 'ਤੇ ਕੁੱਲ ਉਤਪਾਦ ਸਬਸਿਡੀਆਂ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਤੱਕ ਮੁੱਖ ਸਬਸਿਡੀਆਂ ਜਿਵੇਂ ਕਿ ਖੁਰਾਕ, ਯੂਰੀਆ, ਪੈਟਰੋਲੀਅਮ ਅਤੇ ਪੌਸ਼ਟਿਕ ਤੱਤਾਂ 'ਤੇ ਆਧਾਰਿਤ ਸਬਸਿਡੀ ਦੀ ਜਾਣਕਾਰੀ ਦੀ ਵਰਤੋਂ ਕਰਕੇ ਸੰਕਲਿਤ ਕੀਤੀਆਂ ਗਈਆਂ ਸਨ। ਰਾਜ ਲਈ ਮੌਜੂਦਾ ਕੀਮਤਾਂ 'ਤੇ ਕੁੱਲ ਉਤਪਾਦ ਸਬਸਿਡੀਆਂ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਤੱਕ ਰਾਜਾਂ ਵਲੋਂ ਕੁੱਲ ਸਬਸਿਡੀਆਂ 'ਤੇ ਕੀਤੇ ਗਏ ਖਰਚ ਦੀ ਜਾਣਕਾਰੀ ਦੀ ਵਰਤੋਂ ਕਰਕੇ ਸੰਕਲਿਤ ਕੀਤੀਆਂ ਗਈਆਂ ਸਨ। ਕੇਂਦਰ ਅਤੇ ਰਾਜਾਂ ਤੋਂ ਮਾਲੀਆ ਖਰਚ, ਵਿਆਜ ਭੁਗਤਾਨ, ਸਬਸਿਡੀਆਂ ਆਦਿ 'ਤੇ ਉਪਲਬਧ ਜਾਣਕਾਰੀ ਦੀ ਵਰਤੋਂ ਸਰਕਾਰੀ ਅੰਤਿਮ ਖਪਤ ਖਰਚ (ਜੀਐੱਫਸੀਈ) ਦਾ ਅਨੁਮਾਨ ਲਗਾਉਣ ਲਈ ਕੀਤੀ ਗਈ ਸੀ।
ਡਾਟਾ ਕਵਰੇਜ ਵਿੱਚ ਸੁਧਾਰ ਅਤੇ ਸਰੋਤ ਏਜੰਸੀਆਂ ਵੱਲੋਂ ਕੀਤੇ ਗਏ ਇਨਪੁੱਟ ਡਾਟਾ ਦੀ ਸੋਧ, ਇਨ੍ਹਾਂ ਅੰਦਾਜ਼ਿਆਂ ਦੀਆਂ ਅਗਲੀ ਸੋਧ ‘ਤੇ ਅਸਰ ਪਾਏਗੀ। ਇਸ ਲਈ, ਜਾਰੀ ਕੀਤੇ ਗਏ ਕੈਲੰਡਰ ਦੇ ਅਨੁਸਾਰ, ਉਪਰੋਕਤ ਕਾਰਨਾਂ ਲਈ ਅੰਦਾਜ਼ਿਆਂ ਵਿੱਚ ਸਮੇਂ ਸਿਰ ਸੋਧ ਹੋਣ ਦੀ ਸੰਭਾਵਨਾ ਹੈ। ਖ਼ਪਤਕਾਰਾਂ ਨੂੰ ਅੰਕੜਿਆਂ ਦੀ ਪੜਚੋਲ ਕਰਦੇ ਸਮੇਂ ਇਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਵਿੱਤੀ ਸਾਲ 2025-26 ਦੀ ਤਿਮਾਹੀ ਜੁਲਾਈ-ਸਤੰਬਰ (ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ) ਲਈ ਤਿਮਾਹੀ ਜੀਡੀਪੀ ਅੰਦਾਜ਼ਿਆਂ ਦੀ ਅਗਲੀ ਜਾਣਕਾਰੀ 28.11.2025 ਨੂੰ ਜਾਰੀ ਕੀਤੀ ਜਾਵੇਗੀ।
ਪੀਡੀਐੱਫ ਦੇਖਣ ਲਈ ਇੱਥੇ ਕਲਿੱਕ ਕਰੋ
***************
ਸਮਰਾਟ / ਐਲਨ
(Release ID: 2162048)
Visitor Counter : 6