ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਭਾਰਤ ਦੀ ਸੈਮੀਕੰਡਕਟਰ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ, ਗੁਜਰਾਤ ਦੇ ਸਾਨੰਦ ਵਿੱਚ ਭਾਰਤ ਦੀ ਪਹਿਲੀ ਐਂਡ-ਟੂ-ਐਂਡ ਓਐੱਸਏਟੀ ਪਾਇਲਟ ਲਾਈਨ ਸੁਵਿਧਾ ਦੀ ਸ਼ੁਰੂਆਤ


2032 ਤੱਕ ਵਿਸ਼ਵ ਨੂੰ 1 ਮਿਲੀਅਨ ਸੈਮੀਕੰਡਕਟਰ ਟੈਲੈਂਟ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ, ਇਸ ਪਾੜੇ ਨੂੰ ਪੂਰਾ ਕਰਨ ਅਤੇ ਸੈਮੀਕੰਡਕਟਰ ਪ੍ਰਤਿਭਾ ਦੀ ਅਗਵਾਈ ਕਰਨ ਲਈ ਤਿਆਰ: ਸ਼੍ਰੀ ਅਸ਼ਵਿਨੀ ਵੈਸ਼ਣਵ

ਭਾਰਤ ਨੂੰ ਵਿਸ਼ਵ ਦਾ ਸੈਮੀਕੰਡਕਟਰ ਕੇਂਦਰ ਬਣਾਉਣ ਵਿੱਚ ਗੁਜਰਾਤ ਮਹੱਤਵਪੂਰਨ ਭੂਮਿਕਾ ਨਿਭਾਏਗਾ: ਸ਼੍ਰੀ ਅਸ਼ਵਿਨੀ ਵੈਸ਼ਣਵ

ਸਰਕਾਰ ਅਤਿਆਧੁਨਿਕ ਉਪਕਰਣਾਂ ਨਾਲ ਯੂਨੀਵਰਸਿਟੀਆਂ ਨੂੰ ਸਸ਼ਕਤ ਬਣਾ ਰਹੀ ਹੈ, ਐੱਸਸੀਐੱਲ ਮੋਹਾਲੀ ਨੇ ਵਿਦਿਆਰਥੀਆਂ ਦੁਆਰਾ ਡਿਜ਼ਾਈਨ ਕੀਤੇ ਗਏ 20 ਚਿਪਸ ਬਣਾਏ: ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ

Posted On: 28 AUG 2025 7:56PM by PIB Chandigarh

ਕੇਂਦਰੀ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਦੇ ਨਾਲ ਅੱਜ ਗੁਜਰਾਤ ਦੇ ਸਾਨੰਦ ਵਿੱਚ ਸੀਜੀ ਪਾਵਰ ਦੀ ਭਾਰਤ ਦੀ ਪਹਿਲੀ ਐਂਡ-ਟੂ-ਐਂਡ ਸੈਮੀਕੰਡਕਟਰ ਓਐੱਸਏਟੀ ਪਾਇਲਟ ਲਾਈਨ ਸੁਵਿਧਾ ਦਾ ਉਦਘਾਟਨ ਕੀਤਾ। ਇਹ ਸਮਾਰੋਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਦੀ ਸੈਮੀਕੰਡਕਟਰ ਯਾਤਰਾ ਦੀ ਇਤਿਹਾਸਕ ਸ਼ੁਰੂਆਤ ਦਾ ਪ੍ਰਤੀਕ ਹੈ।

ਇਸ ਮੌਕੇ ‘ਤੇ ਬੋਲਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਇਸ ਪਾਇਲਟ ਲਾਈਨ ਦਾ ਉਦਘਾਟਨ ਸੈਮੀਕੰਡਕਟਰ ਡਿਜ਼ਾਈਨ, ਨਿਰਮਾਣ ਅਤੇ ਡਾਊਨਸਟ੍ਰੀਮ ਸਮਰੱਥਾਵਾਂ ਦੇ ਵਿਕਾਸ ਦੇ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਅਤੇ ਗੁਜਰਾਤ ਇਸ ਪਰਿਵਰਤਨ ਵਿੱਚ ਇੱਕ ਪ੍ਰਮੁੱਖ ਕੇਂਦਰ ਦੇ ਰੂਪ ਵਿੱਚ ਉਭਰ ਰਿਹਾ ਹੈ।

ਸ਼੍ਰੀ ਵੈਸ਼ਣਵ ਨੇ ਓਐੱਸਏਟੀ ਪਾਇਲਟ ਲਾਈਨ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇੱਥੇ ਨਿਰਮਿਤ ਚਿਪਸ ਦੀ ਵਰਤੋਂ ਗ੍ਰਾਹਕ ਯੋਗਤਾ ਨਿਰਧਾਰਨ ਲਈ ਕੀਤਾ ਜਾਵੇਗਾ। ਇਨ੍ਹਾਂ ਚਿਪਸ ਦੀ ਸਵੀਕ੍ਰਿਤੀ ਹੋ ਜਾਣ ਤੋਂ ਬਾਅਦ, ਵਪਾਰਕ ਪਲਾਂਟਾਂ ਲਈ ਯੋਗ ਉਤਪਾਦਾਂ ਦਾ ਫੂਲ ਸਕੇਲ ‘ਤੇ ਉਤਪਾਦਨ ਸ਼ੁਰੂ ਕਰਨਾ ਬਹੁਤ ਅਸਾਨ ਹੋ ਜਾਵੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਉਦਘਾਟਨ ਭਾਰਤ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਹਾਸਲ ਕੀਤੀ ਗਈ ਸਭ ਤੋਂ ਮਹੱਤਵਪੂਰਨ ਉਪਲਬਧੀਆਂ ਵਿੱਚੋਂ ਇੱਕ ਹੈ, ਜਿਸ ਦੇ ਤਹਿਤ ਹੁਣ ਤੱਕ ਦਸ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।

ਇੱਕ ਮਜ਼ਬੂਤ ਪ੍ਰਤਿਭਾ ਅਧਾਰ ਵਿਕਸਿਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਦੇ ਸੈਮੀਕੰਡਕਟਰ ਮਿਸ਼ਨ ਦਾ ਇੱਕ ਪ੍ਰਮੁੱਖ ਉਦੇਸ਼ ਸਕਿੱਲਡ ਪ੍ਰੋਫੈਸ਼ਨਲਸ ਦੀ ਇੱਕ ਗਲੋਬਲ ਪਾਈਪਲਾਈਨ ਵਿਕਸਿਤ ਕਰਨਾ ਹੈ। 2032 ਤੱਕ, ਦੁਨੀਆ ਵਿੱਚ 1 ਮਿਲੀਅਨ ਸੈਮੀਕੰਡਕਟਰ ਸਕਿੱਲਡ ਪ੍ਰੋਫੈਸ਼ਨਲਜ਼ ਦੀ ਕਮੀ ਹੋਣ ਦਾ ਅਨੁਮਾਨ ਹੈ ਅਤੇ ਭਾਰਤ ਦੇ ਕੋਲ ਇਸ ਕਮੀ ਨੂੰ ਪੂਰਾ ਕਰਨ ਦਾ ਇੱਕ ਵੱਡਾ ਮੌਕਾ ਹੈ।

ਇਸ ਦੇ ਲਈ, ਸਰਕਾਰ ਨੇ 270 ਯੂਨੀਵਰਸਿਟੀਆਂ ਦੇ ਨਾਲ ਸਾਂਝੇਦਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਅਤਿਆਧੁਨਿਕ ਸੈਮੀਕੰਡਕਟਰ ਡਿਜ਼ਾਈਨ ਉਪਕਰਣਾਂ ਨਾਲ ਲੈਸ ਕੀਤਾ ਹੈ। ਇਕੱਲੇ 2025 ਵਿੱਚ, ਇਨ੍ਹਾਂ ਉਪਕਰਣਾਂ ਦਾ 1.2 ਕਰੋੜ ਤੋਂ ਵੱਧ ਵਾਰ ਵਰਤੋਂ ਕੀਤੀ ਗਈ। ਇਸ ਦਾ ਸਿੱਧਾ ਨਤੀਜਾ ਇਹ ਹੋਇਆ ਹੈ ਕਿ ਮੋਹਾਲੀ ਸਥਿਤ ਸੈਮੀਕੰਡਕਟਰ ਲੈਬਸ (ਐੱਸਸੀਐੱਲ) ਵਿੱਚ 17 ਸੰਸਥਾਨਾਂ ਦੁਆਰਾ ਡਿਜ਼ਾਈਨ ਕੀਤੇ ਗਏ 20 ਚਿਪਸ ਦਾ ਸਫ਼ਲਤਾਪੂਰਵਕ ਨਿਰਮਾਣ ਕੀਤਾ ਗਿਆ ਹੈ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਦੁਨੀਆ ਵਿੱਚ ਬਹੁਤ ਘੱਟ ਦੇਸ਼ ਵਿਦਿਆਰਥੀਆਂ ਨੂੰ ਅਜਿਹੇ ਉੱਨਤ ਉਪਕਰਣਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪਹਿਲ ਭਾਰਤ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਏਗੀ, ਟੈਕਨੋਲੋਜੀ ਈਕੋਸਿਸਟਮ ਨੂੰ ਮਜ਼ਬੂਤ ਕਰੇਗੀ ਅਤੇ ਦੇਸ਼ ਨੂੰ ਸੈਮੀਕੰਡਕਟਰ ਪ੍ਰਤਿਭਾ ਦੇ ਗਲੋਬਲ ਕੇਂਦਰ ਵਜੋਂ ਸਥਾਪਿਤ ਕਰੇਗੀ। ਉਨ੍ਹਾਂ ਨੇ ਗੁਜਰਾਤ ਵਿੱਚ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਵਿੱਚ ਗੁਜਰਾਤ ਸਰਕਾਰ ਅਤੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਦੇ ਮਜ਼ਬੂਤ ਸਹਿਯੋਗ ਦੀ ਵੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਦੇਸ਼ ਨੂੰ ਸੈਮੀਕੰਡਕਟਰ ਡਿਜ਼ਾਈਨ ਅਤੇ ਨਿਰਮਾਣ ਵਿੱਚ ਮੋਹਰੀ ਬਣਾਉਣ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕੀਤਾ। ਇਸ ਮੌਕੇ ‘ਤੇ ਰਾਜ ਦੇ ਉਦਯੋਗ ਮੰਤਰੀ ਸ਼੍ਰੀ ਬਲਵੰਤ ਸਿੰਘ ਰਾਜਪੂਤ, ਵਿਧਾਇਕ ਸ਼੍ਰੀ ਕਨਹੂਭਾਈ ਪਟੇਲ, ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਸੀਜੀ ਸੈਮੀ ਦੇ ਅਗ੍ਰਜ ਵੀ ਮੌਜੂਦ ਸਨ।

ਸੀਜੀ ਸੈਮੀ ਓਐੱਸਏਟੀ ਸੁਵਿਧਾ ਬਾਰੇ

ਗੁਜਰਾਤ ਦੇ ਸਾਨੰਦ ਸਥਿਤ ਸੀਜੀ ਸੈਮੀ ਸੁਵਿਧਾ ਭਾਰਤ ਦੇ ਪਹਿਲੇ ਪੂਰਨ-ਪੱਧਰੀ ਆਉਟਸੋਰਸਡ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (ਓਐੱਸਏਟੀ) ਪਲਾਂਟਾਂ ਵਿੱਚੋਂ ਇੱਕ ਹੈ। ਇਹ ਚਿਪ ਅਸੈਂਬਲੀ, ਪੈਕੇਜਿੰਗ, ਟੈਸਟਿੰਗ ਅਤੇ ਪੋਸਟ-ਟੈਸਟ ਸੇਵਾਵਾਂ ਦੇ ਲਈ ਸੰਪੂਰਨ ਸਮਾਧਾਨ ਪ੍ਰਦਾਨ ਕਰਦਾ ਹੈ, ਜਿਸ ਵਿਚ ਪਰੰਪਰਾਗਤ ਅਤੇ ਉੱਨਤ ਪੈਕੇਜਿੰਗ ਤਕਨੀਕਾਂ ਸ਼ਾਮਲ ਹਨ। ਇਹ ਭਾਰਤ ਦੀ ਸੈਮੀਕੰਡਕਟਰ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਗਲੋਬਲ ਬਜ਼ਾਰਾਂ ਵਿੱਚ ਆਤਮਨਿਰਭਰ ਬਣਨ ਦੇ ਦੇਸ਼ ਦੇ ਟੀਚੇ ਵਿੱਚ ਇੱਕ ਵੱਡਾ ਕਦਮ ਹੈ।

ਕੇਂਦਰ ਅਤੇ ਰਾਜ ਸਰਕਾਰਾਂ ਤੋਂ ਸਹਾਇਤਾ ਪ੍ਰਾਪਤ, ਸੀਜੀ ਸੈਮੀ ਗੁਜਰਾਤ ਦੇ ਸਾਨੰਦ ਵਿੱਚ ਦੋ ਅਤਿਆਧੁਨਿਕ ਸੁਵਿਧਾਵਾਂ (ਜੀ1 ਅਤੇ ਜੀ2)ਨੂੰ ਵਿਕਸਿਤ ਕਰਨ ਲਈ ਪੰਜ ਵਰ੍ਹਿਆਂ ਵਿੱਚ 7,600 ਕਰੋੜ ਰੁਪਏ (~ 870 ਮਿਲੀਅਨ ਅਮਰੀਕੀ ਡਾਲਰ) ਤੋਂ ਵੱਧ ਦਾ ਨਿਵੇਸ਼ ਕਰ ਰਹੀ ਹੈ।

ਅੱਜ ਉਦਘਾਟਨ ਕੀਤਾ ਗਿਆ ਜੀ-1 ਪਲਾਂਟ, ਪ੍ਰਤੀਦਿਨ ਲਗਭਗ 5 ਲੱਖ ਯੂਨਿਟ ਦੀ ਵਧੇਰੇ ਸਮਰੱਥਾ ‘ਤੇ ਸੰਚਾਲਿਤ ਹੋਵੇਗਾ। ਇਹ ਸੰਪੂਰਨ ਚਿਪ ਅਸੈਂਬਲੀ, ਪੈਕੇਜਿੰਗ, ਟੈਸਟਿੰਗ ਅਤੇ ਪੋਸਟ-ਟੈਸਟ ਸੇਵਾਵਾਂ ਨੂੰ ਸੰਭਾਲਣ ਲਈ ਲੈਸ ਹੈ। ਇਸ ਪਲਾਂਟ ਵਿੱਚ ਉੱਚ-ਉਤਪਾਦਕਤਾ ਵਾਲੇ ਉਪਕਰਣ, ਲੈਵਲ 1 ਆਟੋਮੇਸ਼ਨ ਅਤੇ ਟ੍ਰੇਸੇਬਿਲਿਟੀ ਲਈ ਇੱਕ ਅਤਿਆਧੁਨਿਕ ਮੈਨੂਫੈਕਚਰਿੰਗ ਕਾਰਜ ਪ੍ਰਣਾਲੀ (ਐੱਮਈਐੱਸ) ਅਤੇ ਰਿਲਾਏਬਿਲਿਟੀ ਐਂਡ ਫੇਲੀਅਰ ਐਨਾਲਿਸਿਸ ਲਈ ਇਨ-ਹਾਊਸ ਲੈਬਸ ਹਨ।

ਇਹ ਵਰਤਮਾਨ ਵਿੱਚ ਆਈਐੱਸਓ 9001 ਅਤੇ ਆਈਏਟੀਐੱਫ 16949 ਪ੍ਰਮਾਣੀਕਰਣ ਪ੍ਰਾਪਤ ਕਰ ਰਿਹਾ ਹੈ। ਉਦਘਾਟਨ ਦੇ ਬਾਅਦ ਵੱਖ-ਵੱਖ ਪੈਕੇਜਾਂ ਵਿੱਚ ਗ੍ਰਾਹਕ ਯੋਗਤਾ ਪ੍ਰਕਿਰਿਆ ਸ਼ੁਰੂ ਹੋਵੇਗੀ। ਸੀਜੀ ਸੈਮੀ, ਆਈਐੱਸਐੱਮ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਅਨੁਸਾਰ, ਕੈਲੰਡਰ ਵਰ੍ਹੇ 2026 ਵਿੱਚ ਵਪਾਰਕ ਉਤਪਾਦਨ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ।

 

ਜੀ-1 ਤੋਂ ਲਗਭਗ 3 ਕਿਲੋਮੀਟਰ ਦੂਰ ਸਥਿਤ, ਜੀ-2 ਸੁਵਿਧਾ ਨਿਰਮਾਣ ਅਧੀਨ ਹੈ ਅਤੇ ਕੈਲੰਡਰ ਵਰ੍ਹੇ 2026 ਦੇ ਅੰਤ ਤੱਕ ਪੂਰੀ ਹੋਣ ਦੀ ਉਮੀਦ ਹੈ। ਸ਼ੁਰੂ ਹੋਣ ਦੇ ਬਾਅਦ, ਜੀ-2 ਆਪਣੀ ਸਮਰੱਥਾ ਲਗਭਗ 14.5 ਮਿਲੀਅਨ ਯੂਨਿਟ ਪ੍ਰਤੀਦਿਨ ਤੱਕ ਵਧਾ ਦੇਵੇਗੀ। ਆਉਣ ਵਾਲੇ ਵਰ੍ਹਿਆਂ ਵਿੱਚ, ਇਨ੍ਹਾਂ ਦੋਵਾਂ ਸੁਵਿਧਾਵਾਂ ਨਾਲ 5,000 ਤੋਂ ਜ਼ਿਆਦਾ ਸਿੱਧੇ ਅਤੇ ਅਸਿੱਧੇ ਰੋਜ਼ਗਾਰ ਸਿਰਜਿਤ ਹੋਣ ਦਾ ਅਨੁਮਾਨ ਹੈ।

ਉਦਘਾਟਨ ਦੇ ਮੌਕੇ ‘ਤੇ ਬੋਲਦੇ ਹੋਏ, ਸੀਜੀ ਪਾਵਰ ਦੇ ਚੇਅਰਮੈਨ, ਸ਼੍ਰੀ ਵੇਲਯਨ ਸੁਬੀਆਹ ਨੇ ਕਿਹਾ ਕਿ “ਇਹ ਸੁਵਿਧਾ ਮੇਰੇ ਜਾਂ ਸੀਜੀ ਸੈਮੀ ਦੇ ਲਈ ਮਹੱਤਵਪੂਰਨ ਉਪਲਬਧੀ ਪ੍ਰਾਪਤ ਕਰਨ ਤੋਂ ਕਿਤੇ ਵਧ ਕੇ ਹੈ, ਇਹ ਇੱਕ ਰਾਸ਼ਟਰੀ ਉਪਲਬਧੀ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਸਰਕਾਰ ਅਤੇ ਉਦਯੋਗ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਨਿਰਧਾਰਿਤ ਟੀਚੇ ਨੂੰ ਪ੍ਰਾਪਤ ਕਰਨ ਲਈ ਦ੍ਰਿੜ੍ਹ ਵਿਸ਼ਵਾਸ, ਪੂੰਜੀ ਅਤੇ ਪੈਮਾਨੇ ਦੇ ਨਾਲ ਇਕਜੁੱਟ ਹੋ ਸਕਦੇ ਹਨ। ਇੱਥੇ ਅਸੀਂ ਜੋ ਵੀ ਚਿਪ ਬਣਾਉਂਦੇ ਹਾਂ, ਉਹ ਭਾਰਤ ਦੀ ਟੈਕਨੀਕਲ ਪ੍ਰਭੂਸੱਤਾ ਦੀ ਦਿਸ਼ਾ ਵਿੱਚ ਇੱਕ ਕਦਮ ਹੈ।”

ਓਐੱਸਏਟੀ ਦੇ ਨਿਰਮਾਣ ਅਤੇ ਸੰਚਾਲਨ ਲਈ, ਸੀਜੀ ਸੈਮੀ ਨੇ ਸੈਮੀਕੰਡਕਟਰ ਉਦਯੋਗ ਵਿੱਚ 1,000 ਤੋਂ ਵੱਧ ਵਰ੍ਹਿਆਂ ਦੇ ਸੰਯੁਕਤ ਅਨੁਭਵ ਵਾਲੇ ਉਦਯੋਗ ਦੇ ਦਿੱਗਜਾਂ ਦੀ ਇੱਕ ਟੀਮ ਨੂੰ ਇਕੱਠੇ ਲਿਆਂਦਾ ਹੈ। ਕੰਪਨੀ ਨੇ ਭਾਰਤੀ ਇੰਜੀਨੀਅਰਾਂ, ਆਪ੍ਰੇਟਰਾਂ ਅਤੇ ਟੈਕਨੀਸ਼ੀਅਨਾਂ ਨੂੰ ਤਿੰਨ ਮਹੀਨੇ ਦੇ ਵਿਵਹਾਰਿਕ ਟ੍ਰੇਨਿੰਗ ਲਈ ਮਲੇਸ਼ੀਆ ਭੇਜ ਕੇ ਕਾਰਜਬਲ ਵਿਕਾਸ ਵਿੱਚ ਵੀ ਜ਼ਿਕਰਯੋਗ ਪ੍ਰਗਤੀ ਕੀਤੀ ਹੈ- ਜਿਸ ਨਾਲ ਸਿੱਖਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ ਅਤੇ ਵੱਡੇ ਪੈਮਾਨੇ ‘ਤੇ ਸੰਚਾਲਨ ਦੇ ਲਈ ਤਿਆਰੀ ਨੂੰ ਯਕੀਨੀ ਬਣਾਇਆ ਹੈ।

ਇਸ ਲਾਂਚ ਦੇ ਨਾਲ, ਸੀਜੀ ਸੈਮੀ ਭਾਰਤ ਦੇ ਆਤਮਨਿਰਭਰ ਭਾਰਤ ਵਿਜ਼ਨ ਨੂੰ ਅੱਗੇ ਵਧਾਉਣ ਅਤੇ ਦੇਸ਼ ਦੇ ਸੈਮੀਕੰਡਕਟਰ ਈਕੋਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤਿਆਰ ਹੈ।

ਸੀਜੀ ਸੈਮੀ ਬਾਰੇ

ਸੀਜੀ ਸੈਮੀ, ਸੀਜੀ ਪਾਵਰ ਐਂਡ ਇੰਡਸਟ੍ਰੀਅਲ ਸਾਲਿਊਸ਼ਨਜ਼ ਲਿਮਟਿਡ (ਮੁਰੂਗੱਪਾ ਗਰੁੱਪ) ਰੇਨੇਸਾਸ ਇਲੈਕਟ੍ਰੌਨਿਕਸ ਕਾਰਪੋਰੇਸ਼ਨ (ਇੱਕ ਗਲੋਬਲ ਸੈਮੀਕੰਡਕਟਰ ਕੰਪਨੀ) ਅਤੇ ਸਟਾਰਟਸ ਮਾਈਕ੍ਰੋਇਲੈਕਟ੍ਰੌਨਿਕਸ (ਥਾਈਲੈਂਡ ਸਥਿਤ ਓਐੱਸਏਟੀ ਅਤੇ ਈਐੱਮਐੱਸ ਕੰਪਨੀ) ਦਾ ਇੱਕ ਸੰਯੁਕਤ ਉੱਦਮ ਹੈ। ਗੁਜਰਾਤ ਦੇ ਸਾਨੰਦ ਵਿੱਚ ਹੈੱਡਕੁਆਰਟਰ ਵਾਲੀ ਸੀਜੀ ਸੈਮੀ, ਸੈਮੀਕੰਡਕਟਰ ਅਸੈਂਬਲੀ ਅਤੇ ਟ੍ਰੇਨਿੰਗ ਲਈ ਵਿਆਪਕ ਟਰਨ-ਕੀ ਸਮਾਧਾਨ ਪ੍ਰਦਾਨ ਕਰਦੀ ਹੈ, ਜਿਸ ਵਿੱਚ ਐੱਸਓਆਈਸੀ, ਕਿਊਐੱਫਪੀ, ਕਿਊਐੱਫਐੱਨ, ਬੀਜੀਏ, ਐੱਫਸੀਕਿਊਐੱਫਐੱਨ ਅਤੇ ਐੱਫਸੀਬੀਜੀਏ ਜਿਹੇ ਉੱਨਤ ਅਤੇ ਪੁਰਾਣੇ ਪੈਕੇਜ ਸ਼ਾਮਲ ਹਨ। ਕੰਪਨੀ ਆਟੋਮੋਟਿਵ, ਰੱਖਿਆ, ਬੁਨਿਆਦੀ ਢਾਂਚਾ ਅਤੇ ਆਈਓਟੀ ਜਿਹੇ ਉਦਯੋਗਾਂ ਵਿੱਚ ਵਿਭਿੰਨ ਐਪਲੀਕੇਸ਼ਨਾਂ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ।

 

***********

ਧਰਮੇਂਦਰ ਤਿਵਾਰੀ/ਸੱਯਦ ਰਬੀਹਾਸ਼ਮੀ/ਨਵੀਨ ਸ਼੍ਰੀਜੀਤ


(Release ID: 2161889) Visitor Counter : 11