ਪ੍ਰਧਾਨ ਮੰਤਰੀ ਦਫਤਰ
ਗੁਜਰਾਤ ਦੇ ਅਹਿਮਦਾਬਾਦ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
25 AUG 2025 10:35PM by PIB Chandigarh
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਭਾਰਤ ਮਾਤਾ ਕੀ ਜੈ!
ਮਾਹੌਲ ਤਾਂ ਬਣਾ ਰੱਖਿਆ ਹੈ ਅੱਜ ਤੁਸੀਂ ਸਾਰਿਆਂ ਨੇ !
ਗੁਜਰਾਤ ਦੇ ਰਾਜਪਾਲ ਸ਼੍ਰੀਮਾਨ ਆਚਾਰੀਆ ਦੇਵਵ੍ਰਤ ਜੀ, ਇੱਥੋਂ ਦੇ ਪ੍ਰਸਿੱਧ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਕੈਬਨਿਟ ਵਿੱਚ ਮੇਰੇ ਸਹਿਯੋਗੀ ਸੀਆਰ ਪਾਟਿਲ, ਗੁਜਰਾਤ ਸਰਕਾਰ ਦੇ ਸਾਰੇ ਮੰਤਰੀਗਣ, ਅਹਿਮਦਾਬਾਦ ਦੀ ਮੇਅਰ ਪ੍ਰਤਿਭਾ ਜੀ, ਹੋਰ ਜਨ ਪ੍ਰਤੀਨਿਧੀ ਗਣ ਅਤੇ ਅਹਿਮਦਾਬਾਦ ਦੇ ਮੇਰੇ ਭਰਾਵੋ ਅਤੇ ਭੈਣੋ!
ਅੱਜ ਤੁਸੀਂ ਸਾਰਿਆਂ ਨੇ ਮਾਹੌਲ ਬਣਾ ਰੱਖਿਆ ਹੈ। ਕਈ ਵਾਰ ਵਿਚਾਰ ਆਉਂਦਾ ਹੈ ਕਿ ਅਜਿਹਾ ਕਿਵੇਂ ਨਸੀਬ ਹੈ ਕਿ ਇਨ੍ਹਾਂ ਲੱਖਾਂ ਲੋਕਾਂ ਦਾ ਪਿਆਰ ਅਤੇ ਉਨ੍ਹਾਂ ਦੇ ਅਸ਼ੀਰਵਾਦ, ਮੈਂ ਤੁਹਾਡਾ ਸਾਰਿਆਂ ਦਾ ਜਿੰਨਾ ਧੰਨਵਾਦ ਕਰਾਂ, ਓਨਾ ਹੀ ਘੱਟ ਹੈ। ਦੇਖੋ, ਉੱਧਰ ਛੋਟਾ ਨਰੇਂਦਰ ਕੋਈ ਖੜ੍ਹਾ ਹੋ ਗਿਆ ਹੈ।
ਸਾਥੀਓ,
ਇਸ ਸਮੇਂ ਦੇਸ਼ ਭਰ ਵਿੱਚ ਗਣੇਸ਼ਉਤਸਵ ਦਾ ਇੱਕ ਸ਼ਾਨਦਾਰ ਉਤਸ਼ਾਹ ਹੈ। ਗਣਪਤੀ ਬੱਪਾ ਦੇ ਅਸ਼ੀਰਵਾਦ ਨਾਲ ਅੱਜ ਗੁਜਰਾਤ ਦੇ ਵਿਕਾਸ ਨਾਲ ਜੁੜੇ ਕਈ ਪ੍ਰੋਜੈਕਟਾਂ ਦਾ ਵੀ ਸ਼੍ਰੀਗਣੇਸ਼ ਹੋਇਆ ਹੈ। ਇਹ ਮੇਰਾ ਸੁਭਾਗ ਹੈ ਕਿ ਅੱਜ ਮੈਨੂੰ ਵਿਕਾਸ ਦੇ ਕਈ ਪ੍ਰੋਜੈਕਟ ਆਪ ਸਭ ਜਨਤਾ ਜਨਾਰਦਨ ਦੇ ਚਰਣਾਂ ਵਿੱਚ ਸਮਰਪਿਤ ਕਰਨ ਦਾ, ਤੁਹਾਨੂੰ ਸੌਂਪਣ ਦਾ ਸੁਭਾਗ ਮਿਲਿਆ ਹੈ। ਮੈਂ ਇਨ੍ਹਾਂ ਵਿਕਾਸ ਕਾਰਜਾਂ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਮਾਨਸੂਨ ਦੇ ਇਸ ਸੀਜ਼ਨ ਵਿੱਚ ਗੁਜਰਾਤ ਵਿੱਚ ਵੀ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਹੋ ਰਿਹਾ ਹੈ। ਦੇਸ਼ ਵਿੱਚ ਵੀ ਜਿਸ ਤਰ੍ਹਾਂ ਨਾਲ ਬੱਦਲ ਫਟਣ ਦੀ ਇੱਕ ਤੋਂ ਬਾਅਦ ਇੱਕ ਘਟਨਾਵਾਂ ਘਟ ਰਹੀਆਂ ਹਨ ਅਤੇ ਜਦੋਂ ਟੀਵੀ ‘ਤੇ ਵਿਨਾਸ਼ ਲੀਲਾ ਦੇਖਦੇ ਹਾਂ,ਤਾਂ ਆਪਣੇ ਆਪ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ। ਮੈਂ ਸਾਰੇ ਪ੍ਰਭਾਵਿਤ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾ ਵਿਅਕਤ ਕਰਦਾ ਹਾਂ। ਕੁਦਰਤ ਦਾ ਇਹ ਪ੍ਰਕੋਪ, ਪੂਰੀ ਮਾਨਵ ਜਾਤੀ ਲਈ, ਪੂਰੇ ਵਿਸ਼ਵ ਲਈ, ਪੂਰੇ ਦੇਸ਼ ਲਈ ਚੁਣੌਤੀ ਬਣਿਆ ਹੋਇਆ ਹੈ। ਕੇਂਦਰ ਸਰਕਾਰ, ਸਾਰੀਆਂ ਰਾਜ ਸਰਕਾਰਾਂ ਦੇ ਨਾਲ ਮਿਲ ਕੇ, ਰਾਹਤ ਅਤੇ ਬਚਾਅ ਦੇ ਕੰਮ ਵਿੱਚ ਜੁਟੀ ਹੋਈਆਂ ਹਨ।
ਸਾਥੀਓ,
ਗੁਜਰਾਤ ਦੀ ਇਹ ਧਰਤੀ, ਦੋ ਮੋਹਨ ਦੀ ਧਰਤੀ ਹੈ। ਇੱਕ ਸੁਦਰਸ਼ਨ-ਚੱਕਰਧਾਰੀ ਮੋਹਨ ਯਾਨੀ ਦਵਾਰਕਾਧੀਸ਼ ਸ਼੍ਰੀਕ੍ਰਿਸ਼ਨ ਅਤੇ ਦੂਸਰੇ, ਚਰਖਾਧਾਰੀ ਮੋਹਨ ਯਾਨੀ ਸਾਬਰਮਤੀ ਦੇ ਸੰਤ, ਪੂਜਯ ਬਾਪੂ। ਭਾਰਤ ਅੱਜ ਇਨ੍ਹਾਂ ਦੋਵਾਂ ਦੇ ਦਿਖਾਏ ਰਸਤੇ ‘ਤੇ ਚਲ ਕੇ ਨਿਰੰਤਰ ਸਸ਼ਕਤ ਹੁੰਦਾ ਜਾ ਰਿਹਾ ਹੈ। ਸੁਦਰਸ਼ਨ-ਚੱਕਰਧਾਰੀ ਮੋਹਨ ਨੇ ਸਾਨੂੰ ਸਿਖਾਇਆ ਹੈ ਕਿ ਦੇਸ਼ ਦੀ, ਸਮਾਜ ਦੀ ਰੱਖਿਆ ਕਿਵੇਂ ਕਰਦੇ ਹਨ। ਉਨ੍ਹਾਂ ਨੇ ਸੁਦਰਸ਼ਨ ਚੱਕਰ ਨੂੰ ਨਿਆਂ ਅਤੇ ਸੁਰੱਖਿਆ ਦਾ ਕਵਚ ਬਣਾਇਆ, ਜੋ ਦੁਸ਼ਮਨ ਨੂੰ ਪਾਤਾਲ ਵਿੱਚ ਵੀ ਖੋਜ ਕੇ ਸਜ਼ਾ ਦਿੰਦਾ ਹੈ ਅਤੇ ਇਹੀ ਭਾਵ ਇੱਜ ਭਾਰਤ ਦੇ ਫੈਸਲਿਆਂ ਵਿੱਚ ਵੀ ਦੇਸ਼ ਅਨੁਭਵ ਕਰ ਰਿਹਾ ਹੈ, ਦੇਸ਼ ਨਹੀਂ ਦੁਨੀਆ ਅਨੁਭਵ ਕਰ ਰਹੀ ਹੈ। ਸਾਡੇ ਗੁਜਰਾਤ ਨੇ ਅਤੇ ਅਹਿਮਦਾਬਾਦ ਨੇ ਪੁਰਾਣੇ ਕਿਵੇਂ ਦਿਨ ਦੇਖੇ ਹਨ। ਜਦੋਂ ਹੁੱਲੜਬਾਜ਼, ਚੱਕਾ ਚਲਾਉਣ ਵਾਲੇ ਪਤੰਗ ਵਿੱਚ ਲੜਾਈ ਕਰਕੇ ਲੋਕਾਂ ਨੂੰ ਮਾਰ ਦਿੰਦੇ ਸਨ। ਕਰਫਿਊ ਵਿੱਚ ਜੀਵਨ ਬਿਤਾਉਣਾ ਪੈਂਦਾ ਸੀ,ਤੀਜ-ਤਿਉਹਾਰ ‘ਤੇ ਅਹਿਮਦਾਬਾਦ ਦੀ ਧਰਤੀ ਖੂਨ ਨਾਲ ਲੱਥਪੱਥ ਹੋ ਜਾਂਦੀ ਸੀ। ਅੱਤਵਾਦੀਆਂ, ਇਹ ਸਾਡਾ ਖੂਨ ਵਹਾਉਂਦੇ ਸਨ ਅਤੇ ਦਿੱਲੀ ਵਿੱਚ ਬੈਠੀ ਕਾਂਗਰਸ ਸਰਕਾਰ ਕੁਝ ਨਹੀਂ ਕਰਦੀ ਸੀ। ਲੇਕਿਨ ਅੱਜ ਅੱਤਵਾਦੀਆਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਅਸੀਂ ਛੱਡਦੇ ਨਹੀਂ, ਭਾਵੇਂ ਉਹ ਕਿਤੇ ਵੀ ਛੁੱਪੇ ਹੋਣ। ਦੁਨੀਆ ਨੇ ਦੇਖਿਆ ਹੈ ਕਿ ਪਹਿਲਗਾਮ ਦਾ ਬਦਲਾ ਭਾਰਤ ਨੇ ਕਿਵੇਂ ਲਿਆ। 22 ਮਿੰਟਾਂ ਵਿੱਚ ਸਭ ਕੁਝ ਸਾਫ ਕਰ ਦਿੱਤਾ ਅਤੇ ਸੈਕੜੇ ਕਿਲੋਮੀਟਰ ਅੰਦਰ ਜਾ ਕੇ ਨਿਸ਼ਚਿਤ ਕੀਤੇ ਹੋਏ ਨਿਸ਼ਾਨ ‘ਤੇ ਵਾਰ ਕਰਕੇ ਅੱਤਵਾਦ ਦੀ ਨਾਭੀ ‘ਤੇ ਵਾਰ ਕੀਤਾ ਅਸੀਂ...ਆਪ੍ਰੇਸ਼ਨ ਸਿੰਦੂਰ ਸਾਡੀ ਸੈਨਾ ਦੇ ਸ਼ੌਰਯ ਅਤੇ ਸੁਦਰਸ਼ਨ ਚੱਕਰਧਾਰੀ ਮੋਹਨ ਦੇ ਭਾਰਤ ਦੀ ਇੱਛਾ ਸ਼ਕਤੀ ਦਾ ਪ੍ਰਤੀਕ ਬਣ ਗਿਆ ਹੈ।
ਸਾਥੀਓ,
ਚਰਖਾਧਾਰੀ ਮੋਹਨ, ਸਾਡੇ ਪੂਜਯ ਬਾਪੂ ਨੇ ਭਾਰਤ ਦੀ ਸਮ੍ਰਿੱਧੀ ਦਾ ਰਸਤਾ, ਸਵਦੇਸ਼ੀ ਵਿੱਚ ਬਿਤਾਇਆ ਸੀ। ਇੱਥੇ ਸਾਡੇ ਇੱਥੇ ਸਾਬਰਮਤੀ ਆਸ਼ਰਮ ਹੈ। ਇਹ ਆਸ਼ਰਮ, ਇਸ ਗੱਲ ਦਾ ਗਵਾਹ ਹੈ ਕਿ ਜਿਸ ਪਾਰਟੀ ਨੇ ਉਨ੍ਹਾਂ ਦਾ ਨਾਮ ਲੈ ਕੇ ਦਹਾਕਿਆਂ ਤੱਕ ਸੱਤਾ ਸੁਖ ਭੋਗਦੇ ਰਹੇ, ਉਸ ਨੇ ਬਾਪੂ ਦੀ ਆਤਮਾ ਨੂੰ ਕੁਚਲ ਦਿੱਤਾ, ਉਸ ਨੇ ਸਵਦੇਸ਼ੀ ਦੇ ਬਾਪੂ ਦੇ ਮੰਤਰ ਦੇ ਨਾਲ ਕੀ ਕੀਤਾ? ਅੱਜ ਤੁਸੀਂ ਪਿਛੜੇ ਕਈ ਵਰ੍ਹਿਆਂ ਤੋਂ ਜੋ ਦਿਨ ਰਾਤ ਗਾਂਧੀ ਦੇ ਨਾਮ ‘ਤੇ ਆਪਣੀ ਗੱਡੀ ਚਲਾਉਂਦੇ ਹਨ ਇੱਕ ਵਾਰ ਵੀ ਉਨ੍ਹਾਂ ਦੇ ਮੂੰਹ ਤੋਂ ਨਾ ਸਵੱਛਤਾ ਸ਼ਬਦ ਸੁਣਿਆ ਹੋਵੇਗਾ, ਨਾ ਸਵਦੇਸ਼ੀ ਸ਼ਬਦ ਸੁਣਿਆ ਹੋਵੇਗਾ। ਇਹ ਦੇਸ਼ ਸਮਝ ਹੀ ਨਹੀਂ ਪਾ ਰਿਹਾ ਹੈ ਕਿ ਉਨ੍ਹਾਂ ਦੀ ਸਮਝ ਨੂੰ ਕੀ ਹੋਇਆ ਹੈ? ਸੱਠ-ਪੈਂਸਠ ਸਾਲ ਦੇਸ਼ ‘ਤੇ ਸ਼ਾਸਨ ਕਰਨ ਵਾਲੀ ਕਾਂਗਰਸ ਨੇ ਭਾਰਤ ਨੂੰ ਦੂਸਰੇ ਦੇਸ਼ਾਂ ‘ਤੇ ਨਿਰਭਰ ਰੱਖਿਆ, ਤਾਕਿ ਉਹ ਸਰਕਾਰ ਵਿੱਚ ਬੈਠੇ-ਬੈਠੇ ਇੰਪੋਰਟ ਵਿੱਚ ਵੀ ਖੇਡ ਕਰ ਸਕਣ, ਘੋਟਾਲੇ ਕਰ ਸਕਣ। ਲੇਕਿਨ ਅੱਜ ਭਾਰਤ ਨੇ ਆਤਮਨਿਰਭਰਤਾ ਨੂੰ ਵਿਕਸਿਤ ਭਾਰਤ ਦੇ ਨਿਰਮਾਣ ਦਾ ਅਧਾਰ ਬਣਾ ਦਿੱਤਾ ਹੈ। ਆਪਣੇ ਕਿਸਾਨਾਂ, ਆਪਣੇ ਮਛੇਰਿਆਂ, ਆਪਣੇ ਪਸ਼ੂ-ਪਾਲਕਾਂ, ਆਪਣੇ ਉੱਦਮੀਆਂ ਦੇ ਦਮ ‘ਤੇ ਭਾਰਤ ਤੇਜ਼ੀ ਨਾਲ ਵਿਕਾਸ ਦੇ ਰਸਤੇ ‘ਤੇ ਚਲ ਰਿਹਾ ਹੈ, ਆਤਮਨਿਰਭਰਤਾ ਦੇ ਰਸਤੇ ‘ਤੇ ਅੱਗੇ ਵਧ ਰਿਹਾ ਹੈ ਅਤੇ ਆਪਣੇ ਗੁਜਰਾਤ ਵਿੱਚ ਪਸ਼ੂ-ਪਾਲਕ ਕਿੰਨੀ ਸੰਖਿਆ ਵਿੱਚ ਹਨ ਅਤੇ ਸਾਡੇ ਡੇਅਰੀ ਸੈਕਟਰ ਦੀ ਤਾਕਤ ਦੇਖੋ। ਮੈਂ ਹਾਲ ਹੀ ਵਿੱਚ ਫਿਜੀ ਦੇ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਕਰਕੇ ਆਇਆ ਹਾਂ। ਉਹ ਵੀ ਆਪਣੇ ਡੇਅਰੀ ਸੈਕਟਰ ਨੂੰ, ਆਪਣੀ ਕੋਆਪ੍ਰੇਟਿਵ ਮੂਵਮੈਂਟ ਨੂੰ ਖੂਬ ਆਦਰ ਪੂਰਵਕ ਵਰਣਨ ਕਰਕੇ ਕਹਿ ਰਹੇ ਸਨ ਕਿ ਸਾਡੇ ਦੇਸ਼ ਵਿੱਚ ਵੀ ਅਜਿਹਾ ਕੁਝ ਹੋਵੇ । ਸਾਥੀਓ ਸਾਡੇ ਪਸ਼ੂਪਾਲਕਾਂ ਨੇ ਅਤੇ ਪਸ਼ੂ-ਪਾਲਣ ਵਿੱਚ ਭੈਣਾਂ ਦਾ ਸਭ ਤੋਂ ਵੱਧ ਯੋਗਦਾਨ ਹੈ। ਭੈਣਾਂ ਨੇ ਪਸ਼ੂ-ਪਾਲਣ ਕਰਕੇ ਅਤੇ ਸਾਡੇ ਡੇਅਰੀ ਸੈਕਟਰ ਨੂੰ ਮਜ਼ਬੂਤ ਬਣਾਇਆ, ਆਤਮਨਿਰਭਰ ਬਣਾਇਆ ਅਤੇ ਅੱਜ ਚਾਰੇ ਪਾਸੇ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਲੇਕਿਨ ਸਾਥੀਓ,
ਤੁਸੀਂ ਸਾਰੇ ਅੱਜ ਦੁਨੀਆ ਵਿੱਚ ਆਰਥਿਕ ਸੁਆਰਥ ਵਾਲੀ ਰਾਜਨੀਤੀ, ਸਭ ਕੋਈ ਆਪਣਾ ਕਰਨ ਵਿੱਚ ਲੱਗਾ ਹੈ, ਉਸ ਨੂੰ ਅਸੀਂ ਭਲੀ ਭਾਂਤੀ ਦੇਖ ਰਹੇ ਹਾਂ । ਮੈਂ ਅਹਿਮਦਾਬਾਦ ਦੀ ਇਸ ਧਰਤੀ ਤੋਂ ਆਪਣੇ ਲਘੂ ਉੱਦਮੀਆਂ ਨੂੰ ਕਹਾਂਗਾ, ਮੇਰੇ ਛੋਟੇ-ਛੋਟੇ ਦੁਕਾਨਦਾਰਾਂ ਭਾਈ-ਭੈਣਾਂ ਨੂੰ ਕਹਾਂਗਾ, ਮੇਰੇ ਕਿਸਾਨ ਭਾਈਆਂ ਨੂੰ ਕਹਾਂਗਾ, ਮੇਰੇ ਪਸ਼ੂ-ਪਾਲਕਾਂ ਭਾਈ-ਭੈਣ ਨੂੰ ਕਹਾਂਗਾ ਅਤੇ ਮੈਂ ਗਾਂਧੀ ਦੀ ਧਰਤੀ ਤੋਂ ਬੋਲ ਰਿਹਾ ਹਾਂ, ਮੇਰੇ ਦੇਸ਼ ਦੇ ਲਘੂ ਉੱਦਮੀ ਹੋਣ, ਕਿਸਾਨ ਹੋਣ, ਪਸ਼ੂ-ਪਾਲਕ ਹੋਣ, ਹਰ ਕਿਸੇ ਦੇ ਲਈ, ਮੈਂ ਤੁਹਾਨੂੰ ਵਾਰ-ਵਾਰ ਵਾਅਦਾ ਕਰਦਾ ਹਾਂ, ਮੋਦੀ ਦੇ ਲਈ ਤੁਹਾਡੇ ਹਿਤ ਸਰਬਉੱਚ ਹਨ। ਮੇਰੀ ਸਰਕਾਰ, ਲਘੂ ਉਦਮੀਆਂ ਦਾ, ਕਿਸਾਨਾਂ ਦਾ ਪਸ਼ੂ-ਪਾਲਕਾਂ ਦਾ ਕਦੇ ਵੀ ਨੁਕਸਾਨ ਨਹੀਂ ਹੋਣ ਦੇਵੇਗੀ। ਦਬਾਅ ਕਿੰਨਾ ਹੀ ਕਿਉ ਨਾ ਆਵੇ, ਅਸੀਂ ਝੱਲਣ ਦੀ ਆਪਣੀ ਤਾਕਤ ਵਧਾਉਂਦੇ ਜਾਵਾਂਗੇ।
ਸਾਥੀਓ,
ਅੱਜ ਆਤਮਨਿਰਭਰ ਭਾਰਤ ਅਭਿਯਾਨ ਨੂੰ ਗੁਜਰਾਤ ਤੋਂ ਬਹੁਤ ਊਰਜਾ ਮਿਲ ਰਹੀ ਹੈ ਅਤੇ ਇਸ ਦੇ ਪਿੱਛੇ ਦੋ ਦਹਾਕਿਆਂ ਦੀ ਸਖ਼ਤ ਮਿਹਨਤ ਹੈ। ਅੱਜ ਦੀ ਇਨ੍ਹਾਂ ਨੌਜਵਾਨ ਪੀੜ੍ਹੀ ਨੇ ਉਹ ਦਿਨ ਨਹੀਂ ਦੇਖੇ ਹਨ, ਜਦੋਂ ਇੱਥੇ ਆਏ ਦਿਨ ਕਰਫਿਊ ਲਗਿਆ ਰਹਿੰਦੇ ਸਨ। ਇੱਥੇ ਵਪਾਰ-ਕਾਰੋਬਾਰ ਕਰਨਾ ਮੁਸ਼ਕਲ ਕਰ ਦਿੱਤਾ ਜਾਂਦਾ ਸੀ, ਅਸ਼ਾਂਤੀ ਦਾ ਮਾਹੌਲ ਬਣਾ ਕੇ ਰੱਖਿਆ ਜਾਂਦਾ ਸੀ। ਲੇਕਿਨ ਅੱਜ ਅਹਿਮਦਾਬਾਦ, ਦੇਸ਼ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਇਹ ਤੁਸੀਂ ਸਾਰਿਆਂ ਨੇ ਕਰਕੇ ਦਿਖਾਇਆ ਹੈ।
ਸਾਥੀਓ,
ਗੁਜਰਾਤ ਵਿੱਚ ਸ਼ਾਂਤੀ ਅਤੇ ਸੁਰੱਖਿਆ ਦਾ ਜੋ ਇਹ ਵਾਤਾਵਰਣ ਬਣਿਆ ਹੈ, ਇਸ ਦੇ ਸੁਖਦ ਨਤੀਜੇ ਅਸੀਂ ਚਾਰੇ ਪਾਸੇ ਦੇਖ ਰਹੇ ਹਾਂ। ਅੱਜ ਹਰ ਪ੍ਰਕਾਰ ਦੀ ਇੰਡਸਟ੍ਰੀ ਦਾ ਵਿਸਤਾਰ ਗੁਜਰਾਤ ਦੀਧਰਤੀ ‘ਤੇ ਹੋ ਰਿਹੈ ਹੈ। ਪੂਰਾ ਗੁਜਰਾਤ ਇਹ ਦੇਖ ਕੇ ਮਾਣ ਕਰਦਾ ਹੈ ਕਿ ਕਿਵੇਂ ਸਾਡਾ ਰਾਜ ਮੈਨੂਫੈਕਚਰਿੰਗ ਹੱਬ ਬਣ ਗਿਆ ਹੈ। ਤੁਹਾਨੂੰ ਲੋਕਾਂ ਨੂੰ ਪਤਾ ਹੋਵੇਗਾ, ਤੁਹਾਡੇ ਵਿੱਚੋਂ ਜੋ ਬਜ਼ੁਰਗ ਭਾਈ-ਭੈਣ ਹੋਣਗੇ, ਜਦੋਂ ਗੁਜਰਾਤ ਨੂੰ ਅਲੱਗ ਕਰਨ ਦਾ ਅੰਦੋਲਨ ਚਲ ਰਿਹਾ ਸੀ, ਮਹਾਗੁਜਰਾਤ ਅੰਦੋਲਨ। ਤਦ ਕਈ ਲੋਕਾਂ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਲੋਕਾਂ ਨੂੰ ਗੁਜਰਾਤ ਅਲੱਗ ਕਰਕੇ ਕੀ ਕਰਨਾ ਹੈ, ਭੁੱਖੇ ਮਰ ਜਾਓਗੇ, ਅਜਿਹਾ ਬੋਲਦੇ ਸਨ, ਤੁਹਾਡੇ ਲੋਕਾਂ ਦੇ ਕੋਲ ਹੈ ਕੀ, ਨਾ ਕੋਈ ਖਣਿਜ ਹੈ, ਨਾ ਬਾਰਹਮਾਸੀ ਨਦੀਆਂ ਹਨ, ਦਸ ਵਿੱਚੋਂ ਸੱਤ ਸਾਲ ਅਕਾਲ ਪਿਆ ਰਹਿੰਦਾ ਹੈ, ਨਾ ਖਦਾਨ-ਖਣਿਜ ਹੈ, ਨਾ ਕੋਈ ਅਜਿਹਾ ਉਦਯੋਗ-ਕਾਰੋਬਾਰ ਹੈ, ਖੇਤੀ ਨਹੀਂ ਹੈ, ਉਸ ਵਿੱਚ ਵੀ ਇੱਕ ਪਾਸੇ ਮਾਰੂਥਲ ਅਤੇ ਦੂਸਰੇ ਪਾਸੇ ਪਾਕਿਸਤਾਨ ਹੈ, ਕਰੋਗੇ ਕੀ ਤੁਸੀਂ ਅਜਿਹਾ ਕਹਿੰਦੇ ਸੀ, ਨਮਕ ਦੇ ਇਲਾਵਾ ਤੁਹਾਡੇ ਲੋਕਾਂ ਦੇ ਕੋਲ ਹੈ ਕੀ ਅਜਿਹਾ ਕਹਿੰਦੇ ਸਨ, ਮਜ਼ਾਕ ਉਡਾਉਂਦੇ ਸਨ, ਪਰ ਗੁਜਰਾਤ ਦੇ ਸਿਰ ‘ਤੇ ਜਦੋਂ ਜ਼ਿੰਮੇਵਾਰੀ ਆਈ ਕਿ ਹੁਣ ਸਾਨੂੰ ਸਾਡੇ ਪੈਰਾਂ ‘ਤੇ ਖੜ੍ਹਾ ਹੋਣਾ ਹੈ, ਤਦ ਗੁਜਰਾਤ ਦੇ ਲੋਕਾਂ ਨੇ ਪਿੱਛੇ ਕਦਮ ਨਹੀਂ ਕੀਤੇ ਅਤੇ ਅੱਜ ਤੁਹਾਡੇ ਲੋਕਾਂ ਦੇ ਕੋਲ ਕੀ ਹੈ ਅਜਿਹਾ ਕਹਿਣ ਵਾਲਿਆਂ ਨੂੰ ਸਾਡੇ ਕੋਲ ਡਾਇਮੰਡ ਨਹੀਂ ਹੈ ਭਾਈ, ਇੱਕ ਵੀ ਡਾਇਮੰਡ ਦੀ ਖਦਾਨ ਨਹੀਂ ਹੈ, ਪਰ ਦੁਨੀਆ ਦੇ ਦਸ ਵਿੱਚੋਂ ਨੌ ਡਾਇਮੰਡ ਸਾਡੀ ਗੁਜਰਾਤ ਦੀ ਧਰਤੀ ਤੋਂ ਅੱਗੇ ਵਧਦੇ ਹਨ।
ਸਾਥੀਓ,
ਕੁਝ ਮਹੀਨੇ ਪਹਿਲਾਂ ਮੈਂ ਦਾਹੋਦ ਵਿੱਚ ਆਇਆ ਸੀ। ਉੱਥੋਂ ਦੀ ਰੇਲ ਫੈਕਟਰੀ ਵਿੱਚ ਤਾਕਤਵਰ ਇਲੈਕਟ੍ਰਿਕ ਲੋਕੋਮੋਟਿਵ ਇੰਜਣ ਬਣ ਰਹੇ ਹਨ। ਅੱਜ ਗੁਜਰਾਤ ਵਿੱਚ ਬਣੇ ਮੈਟ੍ਰੋ ਕੋਚ ਦੂਸਰੇ ਦੇਸ਼ਾਂ ਨੂੰ ਐਕਸਪੋਰਟ ਹੋ ਰਹੇ ਹਨ। ਇਸ ਤੋਂ ਇਲਾਵਾ, ਮੋਟਰਸਾਈਕਲ ਹੋਵੇ, ਕਾਰ ਹੋਵੇ, ਗੁਜਰਾਤ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਉਸ ਦਾ ਪ੍ਰੋਡਕਸ਼ਨ ਹੋ ਰਿਹਾ ਹੈ, ਮੈਨੂਫੈਕਚਰਿੰਗ ਹੋ ਰਹੀ ਹੈ। ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਫੈਕਟਰੀਆਂ ਲਗਾ ਰਹੀਆਂ ਹਨ। ਗੁਜਰਾਤ ਵਿੱਚ ਹਵਾਈ ਜਹਾਜ਼ ਦੇ ਅਲਗ-ਅਲਗ ਪਾਰਟਸ ਬਣਾਉਣ ਅਤੇ ਉਨ੍ਹਾਂ ਦੇ ਐਕਸਪੋਰਟ ਦਾ ਕੰਮ ਪਹਿਲਾਂ ਤੋਂ ਹੀ ਚਲ ਰਿਹਾ ਸੀ। ਹੁਣ ਵਡੋਦਰਾ ਵਿੱਚ ਟ੍ਰਾਂਸਪੋਰਟ ਏਅਰਕ੍ਰਾਫਟ ਵੀ ਬਣਾਉਣ ਦਾ ਕੰਮ ਸ਼ੁਰੂ ਹੋਇਆ ਹੈ। ਸਾਡੇ ਗੁਜਰਾਤ ਵਿੱਚ ਜਹਾਜ਼ ਬਣ ਰਹੇ ਹਨ, ਇਸ ਲਈ ਆਨੰਦ ਹੁੰਦਾ ਹੈ ਕਿ ਨਹੀਂ? ਹੁਣ ਇਲੈਕਟ੍ਰਿਕ ਵ੍ਹੀਕਲ ਮੈਨੂਫੈਕਚਰਿੰਗ ਦਾ ਵੀ ਗੁਜਰਾਤ ਬਹੁਤ ਵੱਡਾ ਸੈਂਟਰ ਬਣ ਰਿਹਾ ਹੈ। ਮੈਂ ਕੱਲ੍ਹ 26 ਤਾਰੀਕ ਨੂੰ ਹੰਸਲਪੁਰ ਜਾ ਰਿਹਾ ਹਾਂ। ਉੱਥੇ ਇਲੈਕਟ੍ਰਿਕ ਵ੍ਹੀਕਲ ਮੈਨੂਫੈਕਚਰਿੰਗ ਨੂੰ ਲੈ ਕੇ ਬਹੁਤ ਵੱਡੀ ਸ਼ੁਰੂਆਤ ਹੋ ਰਹੀ ਹੈ। ਅੱਜ ਜਿੰਨੇ ਵੀ ਆਧੁਨਿਕ ਇਲੈਕਟ੍ਰੌਨਿਕ ਉਪਕਰਣ ਬਣ ਰਹੇ ਹਨ, ਉਹ ਸੈਮੀਕੰਡਕਟਰ ਦੇ ਬਿਨਾ ਨਹੀਂ ਬਣ ਸਕਦੇ। ਗੁਜਰਾਤ ਹੁਣ ਸੈਮੀਕੰਡਕਟਰ ਸੈਕਟਰ ਵਿੱਚ ਵੀ ਵੱਡਾ ਨਾਮ ਕਰਨ ਜਾ ਰਿਹਾ ਹੈ। ਟੈਕਸਟਾਈਲ ਹੋਵੇ, ਜੇਮਸ ਐਂਡ ਜਵੈਲਰੀ ਹੋਵੇ, ਗੁਜਰਾਤ ਦੀ ਪਹਿਚਾਣ ਬਣ ਚੁੱਕੀ ਹੈ। ਦਵਾਈਆਂ ਹੋਣ, ਵੈਕਸੀਨ ਹੋਵੇ, ਅਜਿਹੇ ਫਾਰਮਾ ਉਤਪਾਦਨ ਦੇ ਮਾਮਲੇ ਵਿੱਚ ਵੀ ਦੇਸ਼ ਦਾ ਕਰੀਬ-ਕਰੀਬ ਇੱਕ ਤਿਹਾਈ ਐਕਸਪੋਰਟ, ਗੁਜਰਾਤ ਤੋਂ ਹੁੰਦਾ ਹੈ।
ਸਾਥੀਓ,
ਅੱਜ ਭਾਰਤ, ਸੌਰ, ਵਿੰਡ ਅਤੇ ਪਰਮਾਣੂ ਊਰਜਾ ਦੇ ਮਾਮਲੇ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਵਿੱਚ ਗੁਜਰਾਤ ਦੀ ਭਾਗੀਦਾਰੀ ਸਭ ਤੋਂ ਵੱਧ ਹੈ। ਹੁਣ ਮੈਂ ਏਅਰਪੋਰਟ ਤੋਂ ਆ ਰਿਹਾ ਹਾਂ, ਸ਼ਾਨਦਾਰ ਰੋਡ ਸ਼ੋਅ ਕੀਤਾ, ਵਾਹ! ਕਮਾਲ ਕੀਤਾ ਤੁਸੀਂ, ਪਰ ਰੋਡ ਸ਼ੋਅ ਸ਼ਾਨਦਾਰ ਸੀ ਹੀ ਪਰ ਲੋਕ ਛੱਤ ‘ਤੇ ਖੜ੍ਹੇ ਸਨ, ਬਾਲਕੌਨੀ ਵਿੱਚ ਖੜ੍ਹੇ ਸਨ, ਸੁਭਾਵਿਕ ਤੌਰ ‘ਤੇ ਮੈਂ ਉਨ੍ਹਾਂ ਨੂੰ ਆਦਰਪੂਰਵਕ ਨਮਨ ਕਰਦਾ ਸੀ, ਪਰ ਮੇਰੀ ਨਜ਼ਰ ਚਾਰੇ ਪਾਸੇ ਘੁੰਮ ਰਹੀ ਸੀ, ਅਤੇ ਮੈਂ ਦੇਖਿਆ ਕਿ ਲਗਭਗ ਜ਼ਿਆਦਾਤਰ ਘਰਾਂ ਦੀ ਛੱਤਾਂ ‘ਤੇ ਰੂਫ ਟੌਪ ਸੌਲਰ ਪਾਵਰ ਦੇ ਪਲਾਂਟ ਦਿਖਾਈ ਦੇ ਰਹੇ ਸਨ। ਗੁਜਰਾਤ, ਗ੍ਰੀਨ ਐਨਰਜੀ ਅਤੇ ਪੈਟ੍ਰੋ-ਕੈਮੀਕਲਸ ਦਾ ਵੀ ਇੱਕ ਵੱਡਾ ਕੇਂਦਰ ਬਣਦਾ ਜਾ ਰਿਹਾ ਹੈ। ਗੁਜਰਾਤ ਦੇਸ਼ ਦੀਆਂ ਪੈਟ੍ਰੋਕੈਮੀਕਲ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ। ਜੋ ਸਾਡਾ ਪਲਾਸਟਿਕ ਉਦਯੋਗ ਹੈ, ਸਿੰਥੈਟਿਕ ਫਾਈਬਰ ਹੈ, ਫਰਰਟੀਲਾਈਜ਼ਰ ਹੈ, ਦਵਾਈਆਂ ਹਨ, paint industry ਹੈ, ਕਾਸਮੈਟਿਕਸ ਹੈ, ਇਨ੍ਹਾਂ ਸਭ ਦਾ ਵੱਡਾ ਅਧਾਰ ਪੈਟ੍ਰੋਕੈਮੀਕਲ ਸੈਕਟਰ ਹੀ ਹੈ। ਗੁਜਰਾਤ ਵਿੱਚ ਪੁਰਾਣੇ ਉਦਯੋਗਾਂ ਦਾ ਵਿਸਤਾਰ ਹੋ ਰਿਹਾ ਹੈ। ਮੈਨੂੰ ਯਾਦ ਹੈ ਕਿ ਅਸੀਂ ਲੋਕ ਬਹੁਤ ਸਮੇਂ ਸਿਰ ‘ਤੇ ਹੱਥ ਰੱਖ ਕੇ ਰੋਂਦੇ ਹੀ ਰਹਿੰਦੇ ਸਾਂ। ਅੱਜ ਤੋਂ 30 ਵਰ੍ਹੇ ਪਹਿਲਾਂ ਦੇ ਦਿਨ ਜੋ ਲੋਕ ਯਾਦ ਕਰਦੇ ਹਨ, ਕਿਸ ਦੇ ਲਈ ਰੋਣਾ ਸੀ, ਮਿਲਸ ਬੰਦ ਹੋ ਗਈ, ਮਿਲਸ ਬੰਦ ਹੋ ਗਈ, ਮਿਲਸ ਬੰਦ ਹੋ ਗਈ, ਹਰ ਰੋਜ਼ ਇਹੀ ਚਲਦਾ ਸੀ। ਕੋਈ ਵੀ ਨੇਤਾ ਆਏ, ਤਾਂ ਅਖ਼ਬਾਰ ਵਾਲੇ ਇਹੀ ਪੁੱਛਦੇ ਸਨ, ਬੋਲੋ ਮਿਲਸ ਬੰਦ ਹੋ ਗਈ ਕੀ ਕਰੋਗੇ? ਤਦ ਕਾਂਗਰਸ ਦਾ ਸੀ, ਲੇਕਿਨ ਇੱਕ ਹੀ ਵਿਸ਼ਾ ਅੱਜ ਗੁਜਰਾਤ ਵਿੱਚ ਉਹ ਬਿਗੁਲ (ਮਿਲਸ ਦੇ ਸਾਇਰਨ) ਭਲੇ ਬੰਦ ਹੋਏ, ਲੇਕਿਨ ਕੋਨੇ-ਕੋਨੇ ਵਿੱਚ ਵਿਕਾਸ ਦੇ ਪਰਚਮ ਲਹਿਰਾ ਦਿੱਤੇ ਹਨ। ਨਵੇਂ ਉਦਯੋਗਾਂ ਦੀ ਨੀਂਹ ਰੱਖੀ ਜਾ ਰਹੀ ਹੈ ਅਤੇ ਇਹ ਸਾਰੇ ਯਤਨ ਆਤਮਨਿਰਭਰ ਭਾਰਤ ਨੂੰ ਮਜ਼ਬੂਤ ਕਰ ਰਹੇ ਹਨ। ਇਸ ਨਾਲ ਗੁਜਰਾਤ ਦੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਲਗਾਤਾਰ ਮੌਕੇ ਬਣ ਰਹੇ ਹਨ।
ਸਾਥੀਓ,
ਉਦਯੋਗ ਹੋਵੇ, ਖੇਤੀ-ਕਿਸਾਨੀ ਹੋਵੇ ਜਾਂ ਫਿਰ ਟੂਰਿਜ਼ਮ ਹੋਵੇ, ਇਨ੍ਹਾਂ ਦੇ ਲਈ ਬਿਹਤਰੀਨ ਕਨੈਕਟੀਵਿਟੀ ਬਹੁਤ ਜ਼ਰੂਰੀ ਹੈ। ਬੀਤੇ 20-25 ਸਾਲ ਵਿੱਚ ਗੁਜਰਾਤ ਦੀ ਕਨੈਕਟੀਵਿਟੀ ਦਾ ਕਾਇਆਕਲਪ ਹੋ ਚੁੱਕਿਆ ਹੈ। ਅੱਜ ਵੀ ਇੱਥੇ ਰੋਡ ਅਤੇ ਰੇਲ ਨਾਲ ਜੁੜੇ ਕਈ ਪ੍ਰੋਜੈਕਟਸ ਦਾ ਨੀਂਹ ਪੱਥ ਰੱਖਿਆ ਗਿਆ ਅਤੇ ਉਦਘਾਟਨ ਕੀਤਾ ਗਿਆ ਹੈ। ਸਰਕੂਲਰ ਰੋਡ ਯਾਨੀ ਸਰਦਾਰ ਪਟੇਲ ਰਿੰਗ ਰੋਡ, ਹੁਣ ਹੋਰ ਚੌੜੀ ਹੋ ਰਹੀ ਹੈ। ਹੁਣ ਇਹ ਛੇ ਲੇਨ ਦੀ ਚੌੜੀ ਸੜਕ ਬਣ ਰਹੀ ਹੈ। ਇਸ ਨਾਲ ਸ਼ਹਿਰ ਦੇ ਸਭ ਤੋਂ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਘੱਟ ਹੋਵੇਗੀ। ਇਸੇ ਤਰ੍ਹਾ, ਵਿਰਮਗਾਮ-ਖੁਦੜ-ਰਾਮਪੁਰਾ ਰੋਡ, ਉਸ ਨੂੰ ਚੌੜਾ ਹੋਣ ਨਾਲ ਇੱਥੋਂ ਦੇ ਕਿਸਾਨਾਂ ਨੂੰ , ਉਦਯੋਗਾਂ ਨੂੰ ਸੁਵਿਧਾ ਮਿਲੇਗੀ। ਇਹ ਜੋ ਨਵੇਂ ਅੰਡਰਪਾਸ ਹਨ, ਰੇਲਵੇ ਓਵਰਬ੍ਰਿਜ਼ ਹਨ, ਇਹ ਸ਼ਹਿਰ ਦੀ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣਗੇ।
ਸਾਥੀਓ,
ਇੱਕ ਸਮਾਂ ਸੀ, ਜਦੋਂ ਲਾਲ ਰੰਗ ਦੀਆਂ ਪੁਰਾਣੀਆਂ ਬੱਸਾਂ ਹੀ ਚਲਿਆ ਕਰਦੀਆਂ ਸਨ। ਲਾਲ ਬੱਸ, ਕਿੱਥੋ ਜਾਓਗੇ ਤਾਂ ਲਾਲ ਬੱਸ ਵਿੱਚ, ਲੇਕਿਨ ਅੱਜ ਇੱਥੇ BRTS ਜਨਮਾਰਗ ਅਤੇ AC-ਇਲੈਕਟ੍ਰਿਕ ਬੱਸਾਂ, ਨਵੀਆਂ ਸੁਵਿਧਾਵਾਂ ਦੇ ਰਹੀਆਂ ਹਨ। ਮੈਟ੍ਰੋ ਰੇਲ ਦਾ ਵੀ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ ਅਤੇ ਇਸ ਨਾਲ ਅਹਿਮਦਾਬਾਦੀਆਂ ਦੇ ਲਈ Ease of Travel ਨੂੰ ਯਕੀਨੀ ਬਣੀ ਹੈ।
ਸਾਥੀਓ,
ਗੁਜਰਾਤ ਦੇ ਹਰ ਸ਼ਹਿਰ ਦੇ ਆਲੇ-ਦੁਆਲੇ, ਇੱਕ ਵੱਡਾ ਉਦਯੋਗਿਕ ਗਲਿਆਰਾ ਹੈ। ਲੇਕਿਨ 10 ਸਾਲ ਪਹਿਲਾਂ ਤੱਕ, ਪੋਰਟ ਅਤੇ ਅਜਿਹੇ ਇੰਡਸਟ੍ਰੀਅਲ ਕਲਸਟਰਸ ਦਰਮਿਆਨ ਬਿਹਤਰ ਰੇਲ ਕਨੈਕਟੀਵਿਟੀ ਦੀ ਕਮੀ ਖਲਦੀ ਸੀ। ਤੁਸੀਂ 2014 ਵਿੱਚ ਮੈਨੂੰ ਦਿੱਲੀ ਭੇਜਿਆ, ਤਾਂ ਮੈਂ ਗੁਜਰਾਤ ਦੀ ਇਸ ਸਮੱਸਿਆ ਨੂੰ ਵੀ ਦੂਰ ਕਰਨ ਦਾ ਕੰਮ ਸ਼ੁਰੂ ਕੀਤਾ। 11 ਵਰ੍ਹਿਆਂ ਵਿੱਚ ਕਰੀਬ ਤਿੰਨ ਹਜ਼ਾਰ ਕਿਲੋਮੀਟਰ ਲੰਬੇ ਨਵੇਂ ਰੇਲ ਟ੍ਰੈਕ ਗੁਜਰਾਤ ਵਿੱਚ ਵਿਛਾਏ ਗਏ ਹਨ ਗੁਜਰਾਤ ਵਿੱਚ ਰੇਲਵੇ ਦੇ ਪੂਰੇ ਨੈੱਟਵਰਕ ਦਾ 100 ਫੀਸਦੀ ਬਿਜਲੀਕਰਣ ਹੋ ਚੁੱਕਿਆ ਹੈ। ਅੱਜ ਵੀ ਜੋ ਰੇਲਵੇ ਪ੍ਰੋਜੈਕਟ ਗੁਜਰਾਤ ਨੂੰ ਮਿਲੇ ਹਨ, ਇਸ ਨਾਲ ਕਿਸਾਨਾਂ, ਉਦਯੋਗਾਂ ਅਤੇ ਸ਼ਰਧਾਲੂਆਂ, ਸਾਰਿਆਂ ਨੂੰ ਲਾਭ ਹੋਵੇਗਾ।
ਸਾਥੀਓ,
ਸਾਡੀ ਸਰਕਾਰ, ਸ਼ਹਿਰ ਵਿੱਚ ਰਹਿਣ ਵਾਲੇ ਗ਼ਰੀਬਾਂ ਨੂੰ ਸਨਮਾਨ ਦਾ ਜੀਵਨ ਦੇਣ ਲਈ ਪ੍ਰਤੀਬੱਧ ਹੈ। ਇਸ ਦਾ ਸਿੱਧਾ ਪ੍ਰਮਾਣ, ਸਾਡਾ ਰਾਮਾਪੀਰ ਨੋ ਟੇਕਰੋ, ਸਾਡਾ ਰਾਮਾਪੀਰ ਦਾ ਟੀਲਾ ਹੈ, ਏਅਰਪੋਰਟ ਤੋਂ ਆਉਂਦੇ ਜਾਉਂਦੇ ਰਾਮਾਪੀਰ ਦਾ ਟੀਲਾ. ਪੂਜਯ ਬਾਪੂ, ਗ਼ਰੀਬ ਦੀ ਗਰਿਮਾ ‘ਤੇ ਬਹੁਤ ਬਲ ਦਿੰਦੇ ਸਨ। ਅੱਜ ਸਾਬਰਮਤੀ ਆਸ਼ਰਮ ਦੇ ਪ੍ਰਵੇਸ਼ ਦਵਾਰ ‘ਤੇ ਬਣੇ ਗ਼ਰੀਬਾਂ ਦੇ ਨਵੇਂ ਘਰ, ਇਸ ਦੀ ਜਿਉਂਦੀ ਜਾਂਗਦੀ ਉਦਾਹਰਣ ਬਣੇ ਹਨ। ਗ਼ਰੀਬਾਂ ਨੂੰ 1500 ਪੱਕੇ ਘਰ ਮਿਲਣਆ ਯਾਨੀ ਅਣਗਿਣਤ ਨਵੇਂ ਸੁਪਨਿਆਂ ਦੀ ਨੀਂਹ ਪੈਣਾ ਹੈ। ਇਸ ਵਾਰ ਨਵਰਾਤਰੀ ‘ਤੇ ਦੀਵਾਲੀ ‘ਤੇ ਇਨ੍ਹਾਂ ਘਰਾਂ ਵਿੱਚ ਰਹਿਣ ਵਾਲਿਆਂ ਦੇ ਚਿਹਰਿਆਂ ਦੀ ਖੁਸ਼ੀ ਹੋਰ ਜ਼ਿਆਦਾ ਹੋਵੇਗੀ। ਇਸ ਦੇ ਨਾਲ ਪੂਜਯ ਬਾਪੂ ਨੂੰ ਸੱਚੀ ਸ਼ਰਧਾਂਜਲੀ ਦੇ ਰੂਪ ਵਿੱਚ ਬਾਪੂ ਦੇ ਸਾਬਰਮਤੀ ਆਸ਼ਰਮ ਦਾ ਨਵੀਨੀਕਰਣ ਵੀ ਹੋ ਰਿਹਾ ਹੈ।
ਸਾਡੇ ਦੋ ਮਹਾਪੁਰਸ਼, ਸਰਦਾਰ ਸਾਹਬ ਦਾ ਸ਼ਾਨਦਾਰ ਸਟੈਚੂ, ਅਸੀਂ ਕੰਮ ਪੂਰਾ ਕੀਤਾ। ਮੈਂ ਉਸ ਸਮੇਂ ਸਾਬਰਮਤੀ ਆਸ਼ਰਮ ਦਾ ਕੰਮ ਕਰਨਾ ਚਾਹੁੰਦਾ ਸੀ, ਲੇਕਿਨ ਕੇਂਦਰ ਸਰਕਾਰ ਉਸ ਸਮੇਂ ਸਾਡੇ ਅਨੁਕੂਲ ਨਹੀਂ ਸੀ, ਸ਼ਾਇਦ ਉਹ ਗਾਂਧੀ ਜੀ ਦੇ ਵੀ ਅਨੁਕੂਲ ਨਹੀਂ ਸੀ ਅਤੇ ਉਸ ਦੇ ਕਾਰਨ, ਮੈਂ ਉਸ ਕੰਮ ਨੂੰ ਕਦੇ ਅੱਗੇ ਨਹੀਂ ਵਧਾ ਪਾਇਆ। ਲੇਕਿਨ ਜਦੋਂ ਤੋਂ ਤੁਸੀਂ ਮੈਨੂੰ ਉੱਥੇ ਭੇਜਿਆ ਹੈ, ਤਾਂ ਜਿਵੇਂ ਸਟੈਚੂ ਆਫ਼ ਯੂਨਿਟੀ ਸਰਦਾਰ ਵੱਲਭਭਾਈ ਪਟੇਲ ਦਾ ਉਹ ਸ਼ਾਨਦਾਰ ਸਮਾਰਕ ਦੇਸ਼ ਅਤੇ ਦੁਨੀਆ ਲਈ ਪ੍ਰੇਰਣਾ ਦਾ ਕੇਂਦਰ ਬਣਿਆ ਹੈ, ਜਦੋਂ ਸਾਬਰਮਤੀ ਆਸ਼ਰਮ ਦੇ ਨਵੀਨੀਕਰਣ ਦਾ ਕੰਮ ਪੂਰਾ ਹੋਵੇਗਾ, ਮੇਰੇ ਸ਼ਬਦ ਲਿਖ ਕੇ ਰੱਖਣਾ ਦੋਸਤੋਂ, ਦੁਨੀਆ ਲਈ ਸ਼ਾਂਤੀ ਦੀ ਸਭ ਤੋਂ ਵੱਡੀ ਪ੍ਰੇਰਣਾ ਭੂਮੀ, ਇਹ ਸਾਡਾ ਸਾਬਰਮਤੀ ਆਸ਼ਰਮ ਬਣਨ ਵਾਲਾ ਹੈ।
ਸਾਥੀਓ,
ਸਾਡੇ ਕੰਮ ਕਰਨ ਵਾਲੇ ਪਰਿਵਾਰਾਂ ਨੂੰ ਬਿਹਤਰ ਜੀਵਨ ਮਿਲੇ, ਇਹ ਸਾਡਾ ਮਿਸ਼ਨ ਰਿਹਾ ਹੈ। ਇਸ ਲਈ ਕਈ ਸਾਲ ਪਹਿਲਾਂ, ਅਸੀਂ ਗੁਜਰਾਤ ਵਿੱਚ ਝੁੱਗੀ ਵਾਲਿਆਂ ਲਈ ਪੱਕੀ ਗੇਟੇਡ ਸੋਸਾਇਟੀਜ਼ ਬਣਾਉਣ ਦਾ ਬੀੜਾ ਉਠਾਇਆ ਸੀ। ਬੀਤੇ ਵਰ੍ਹਿਆਂ ਵਿੱਚ ਗੁਜਰਾਤ ਵਿੱਚ, ਝੁੱਗੀਆਂ ਦੀ ਜਗ੍ਹਾ ਮਕਾਨ ਬਣਾਉਣ ਦੇ ਅਜਿਹੇ ਕਈ ਪ੍ਰੋਜੈਕਟ ਪੂਰੇ ਕੀਤੇ ਗਏ ਹਨ ਅਤੇ ਇਹ ਅਭਿਯਾਨ ਲਗਾਤਾਰ ਜਾਰੀ ਹੈ।
ਸਾਥੀਓ,
ਜਿਸ ਨੂੰ ਕਿਸੇ ਨੇ ਨਹੀਂ ਪੁੱਛਿਆ, ਮੋਦੀ ਉਸ ਨੂੰ ਪੂਜਦਾ ਹੈ। ਮੈਂ ਇਸ ਵਾਰ ਲਾਲ ਕਿਲ੍ਹੇ ਤੋਂ ਕਿਹਾ ਸੀ, ਪਿਛੜਿਆਂ ਨੂੰ ਪ੍ਰਾਥਮਿਕਤਾ, ਸ਼ਹਿਰੀ ਗ਼ਰੀਬਾਂ ਦਾ ਜੀਵਨ ਅਸਾਨ ਬਣਾਉਣਾ ਵੀ ਸਾਡੀ ਬਹੁਤ ਵੱਡੀ ਪ੍ਰਾਥਮਿਕਤਾ ਹੈ। ਰੇਹੜੀ-ਫੁਟਪਾਥ ‘ਤੇ ਕੰਮ ਕਰਨ ਵਾਲਿਆਂ ਸਾਥੀਆਂ ਨੂੰ ਵੀ ਪਹਿਲਾਂ ਕਿਸੇ ਨੇ ਨਹੀਂ ਪੁੱਛਿਆ। ਸਾਡੀ ਸਰਕਾਰ ਨੇ ਇਨ੍ਹਾਂ ਦੇ ਲਈ ਪੀਐੱਮ ਸਵੈਨਿਧੀ ਯੋਜਨਾ ਸ਼ੁਰੂ ਕੀਤੀ। ਅੱਜ ਇਸ ਸਕੀਮ ਦੀ ਵਜ੍ਹਾ ਨਾਲ ਦੇਸ਼ ਦੇ ਲਗਭਗ ਸੱਤਰ ਲੱਖ ਰੇਹੜੀ-ਪਟਰੀ ਅਤੇ ਠੇਲੇ ਵਾਲੇ ਭਾਈ-ਭੈਣਾਂ ਨੂੰ ਬੈਂਕਾਂ ਤੋਂ ਲੋਨ ਮਿਲ ਰਿਹਾ, ਸੰਭਵ ਹੋਇਆ ਹੈ ਸਭ, ਗੁਜਰਾਤ ਦੇ ਵੀ ਲੱਖਾਂ ਸਾਥੀਆਂ ਨੂੰ ਇਸ ਦਾ ਫਾਇਦਾ ਹੋਇਆ ਹੈ।
ਸਾਥੀਓ,
ਬੀਤੇ 11 ਵਰ੍ਹਿਆਂ ਵਿੱਚ, 25 ਕਰੋੜ ਲੋਕ ਗ਼ਰੀਬੀ ਨੂੰ ਹਰਾ ਕੇ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਦੁਨੀਆ ਲਈ ਵੀ ਅਜੂਬਾ ਹੈ ਇੰਨਾ ਵੱਡਾ ਅੰਕੜਾ, 25 ਕਰੋੜ ਲੋਕਾਂ ਦਾ ਗ਼ਰੀਬੀ ਤੋਂ ਬਾਹਰ ਆਉਣਾ, ਵਿਸ਼ਵ ਦੇ ਸਾਰੇ ਅਰਥਸ਼ਾਸਤਰੀ ਅੱਜ ਇਸ ਦੀ ਚਰਚਾ ਕਰ ਰਹੇ ਹਨ।
ਸਾਥੀਓ,
ਇਹ ਗ਼ਰੀਬ ਜਦੋਂ ਗ਼ਰੀਬੀ ਤੋਂ ਬਾਹਰ ਨਿਕਲਦਾ ਹੈ ਨਾ, ਤਦ ਉਹ ਨਿਊ ਮਿਡਿਲ ਕਲਾਸ ਦੇ ਰੂਪ ਵਿੱਚ ਇੱਕ ਨਵੀਂ ਤਾਕਤ ਬਣ ਕੇ ਉਭਰ ਆਉਂਦਾ ਹੈ। ਅੱਜ ਇਹ ਨਿਊ ਮਿਡਿਲ ਕਲਾਸ ਅਤੇ ਸਾਡਾ ਪੁਰਾਣਾ ਮਿਡਿਲ ਕਲਾਸ, ਦੋਨੋਂ ਦੇਸ਼ ਦੀ ਬਹੁਤ ਵੱਡੀ ਤਾਕਤ ਬਣਦੇ ਜਾ ਰਹੇ ਹਨ। ਸਾਡਾ ਨਿਰੰਤਰ ਯਤਨ ਹੈ ਕਿ ਨਿਊ ਮਿਡਿਲ ਕਲਾਸ ਅਤੇ ਮਿਡਿਲ ਕਲਾਸ, ਦੋਨਾਂ ਨੂੰ ਸਸ਼ਕਤ ਕਰਨਾ। ਸਾਡੇ ਅਹਿਮਦਾਬਾਦ ਦੇ ਭਾਈਆਂ, ਉਨ੍ਹਾਂ ਲਈ ਤਾਂ ਖੁਸ਼ਖਬਰੀ ਹੈ, ਜਿਸ ਦਿਨ ਬਜਟ ਵਿੱਚ 12 ਲੱਖ ਦੀ ਇਨਕਮ ‘ਤੇ ਇਨਕਮ ਟੈਕਸ ਮੁਆਫ ਕੀਤਾ ਤਦ ਵਿਰੋਧੀ ਧਿਰ ਨੂੰ ਤਾਂ ਸਮਝ ਹੀ ਨਹੀਂ ਆਇਆ ਕਿ ਇਹ ਕਿਵੇਂ ਹੁੰਦਾ ਹੈ।
ਸਾਥੀਓ,
ਤਿਆਰੀ ਕਰੋ ਸਾਡੀ ਸਰਕਾਰ ਜੀਐੱਸਟੀ ਵਿੱਚ ਵੀ ਰਿਫੌਰਮ ਕਰ ਰਹੀ ਹੈ ਅਤੇ ਇਸ ਦੀਵਾਲੀ ਤੋਂ ਪਹਿਲਾਂ ਵੱਡੀ ਭੇਂਟ-ਸੌਗਾਤ ਤੁਹਾਡੇ ਲਈ ਤਿਆਰ ਹੋ ਰਹੀ ਹੈ ਅਤੇ GST ਰਿਫੌਰਮ ਦੇ ਕਾਰਨ ਸਾਡੇ ਛੋਟੇ ਉੱਦਮੀਆਂ ਨੂੰ ਮਦਦ ਮਿਲੇਗੀ ਅਤੇ ਬਹੁਤ ਸਾਰੀਆਂ ਚੀਜ਼ਾਂ ‘ਤੇ ਟੈਕਸ ਵੀ ਘੱਟ ਹੋ ਜਾਵੇਗਾ। ਇਸ ਵਾਰ ਦੀ ਦੀਵਾਲੀ ‘ਤੇ ਵਪਾਰੀ ਵਰਗ ਹੋਵੇ ਜਾਂ ਫਿਰ ਸਾਡੇ ਬਾਕੀ ਪਰਿਵਾਰਜਨ, ਸਭ ਨੂੰ ਖੁਸ਼ੀਆਂ ਦਾ ਡਬਲ ਬੋਨਸ ਮਿਲਣ ਵਾਲਾ ਹੈ।
ਸਾਥੀਓ,
ਹੁਣ ਮੈਂ ਪੀਐੱਮ ਸੂਰਯ ਘਰ ਦੀ ਗੱਲ ਕਰ ਰਿਹਾ ਸੀ, ਹੁਣ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਨਾਲ ਅਸੀਂ ਬਿਜਲੀ ਬਿਲ ਜ਼ੀਰੋ ਕਰ ਰਹੇ ਹਾਂ । ਗੁਜਰਾਤ ਵਿੱਚ ਹੁਣ ਤੱਕ ਇਸ ਸਕੀਮ ਨਾਲ ਕਰੀਬ ਛੇ ਲੱਖ ਪਰਿਵਾਰ ਜੁੜ ਚੁੱਕੇ ਹਨ। ਇਨ੍ਹਾਂ ਪਰਿਵਾਰਾਂ ਨੂੰ ਸਰਕਾਰ ਵੱਲੋਂ ਇਕੱਲੇ ਗੁਜਰਾਤ ਵਿੱਚ ਹੀ ਤਿੰਨ ਹਜ਼ਾਰ ਕਰੋੜ ਰੁਪਏ ਤੋਂ ਵੱਧ ਦਿੱਤੇ ਗਏ ਹਨ। ਇਸ ਨਾਲ ਹੁਣ ਉਨ੍ਹਾਂ ਨੂੰ ਹਰ ਮਹੀਨੇ ਬਿਜਲੀ ਬਿਲ ਵਿੱਚ ਵੱਡੀ ਬਚਤ ਹੋ ਰਹੀ ਹੈ।
ਸਾਥੀਓ,
ਅਹਿਮਦਾਬਾਦ ਸ਼ਹਿਰ, ਅੱਜ ਸੁਪਨਿਆਂ ਅਤੇ ਸੰਕਲਪਾਂ ਦਾ ਸ਼ਹਿਰ ਬਣ ਰਿਹਾ ਹੈ। ਲੇਕਿਨ ਇੱਕ ਸਮਾਂ ਸੀ, ਜਦੋਂ ਲੋਕ ਅਹਿਮਦਾਬਾਦ ਨੂੰ ਗਰਦਾਬਾਦ ਕਹਿ ਕੇ ਮਜ਼ਾਕ ਉਡਾਉਂਦੇ ਸਨ। ਚਾਰੇ ਪਾਸੇ ਉੱਡਦੀ ਧੂੜ-ਮਿੱਟੀ, ਕੂੜੇ-ਕਚਰੇ ਦੇ ਢੇਰ, ਇਹੀ ਸ਼ਹਿਰ ਦੀ ਬਦਕਿਸਮਤੀ ਬਣ ਗਈ ਸੀ। ਮੈਨੂੰ ਖੁਸ਼ੀ ਹੈ ਕਿ ਅੱਜ ਸਵੱਛਤਾ ਦੇ ਮਾਮਲੇ ਵਿੱਚ ਅਹਿਮਦਾਬਾਦ, ਦੇਸ਼ ਵਿੱਚ ਨਾਮ ਕਮਾ ਰਿਹਾ ਹੈ। ਇਹ ਹਰ ਅਹਿਮਦਾਬਾਦੀ ਦੇ ਸਹਿਯੋਗ ਨਾਲ ਸੰਭਵ ਹੋ ਪਾਇਆ ਹੈ।
ਲੇਕਿਨ ਸਾਥੀਓ,
ਇਹ ਸਵੱਛਤਾ, ਇਹ ਸਵੱਛਤਾ ਦਾ ਅਭਿਯਾਨ ਇੱਕ ਦਿਵਸ ਦਾ ਨਹੀਂ ਹੈ, ਇਹ ਪੀੜ੍ਹੀ ਦਰ ਪੀੜ੍ਹੀ, ਰੋਜ਼-ਰੋਜ਼ ਕਰਨ ਦਾ ਕੰਮ ਹੈ। ਸਵੱਛਤਾ ਨੂੰ ਸੁਭਾਅ ਬਣਾਈਏ, ਤਦ ਹੀ ਇੱਛਤ ਨਤੀਜੇ ਪਾ ਸਕਾਂਗੇ।
ਸਾਥੀਓ,
ਸਾਡੀ ਇਹ ਸਾਬਰਮਤੀ ਨਦੀ, ਕਿਵੇਂ ਹਾਲ ਸੀ ? ਇੱਕ ਸੁੱਕਾ ਨਾਲਾ ਹੋਇਆ ਕਰਦਾ ਸੀ, ਸਰਕਸ ਹੁੰਦੇ ਸਨ ਇਸ ਵਿੱਚ, ਬੱਚੇ ਕ੍ਰਿਕਟ ਖੇਡਦੇ ਸਨ। ਅਹਿਮਦਾਬਾਦ ਦੇ ਲੋਕਾਂ ਨੇ ਸੰਕਲਪ ਲਿਆ ਕਿ ਇਸ ਸਥਿਤੀ ਨੂੰ ਬਦਲਣਗੇ। ਹੁਣ ਇੱਥੇ ਦੀ ਸਾਬਰਮਤੀ ਰਿਵਰਫ੍ਰੰਟ ਇਸ ਸ਼ਹਿਰ ਦਾ ਮਾਣ ਵਧਾ ਰਿਹਾ ਹੈ।
ਸਾਥੀਓ,
ਕੰਕਰੀਆ ਝੀਲ ਦਾ ਪਾਣੀ ਵੀ ਖਰਪਤਵਾਰ ਦੀ ਵਜ੍ਹਾ ਨਾਲ ਹਰਾ ਅਤੇ ਬਦਬੂਦਾਰ ਰਹਿੰਦਾ ਸੀ। ਆਲੇ-ਦੁਆਲੇ ਤੁਰਨਾ ਵੀ ਮੁਸ਼ਕਲ ਹੁੰਦਾ ਸੀ ਅਤੇ ਅਸਮਾਜਿਕ ਤੱਤਾਂ ਦੀ ਇਹ ਪਸੰਦੀਦਾ ਜਗ੍ਹਾ ਹੋਇਆ ਕਰਦੀ ਸੀ, ਉੱਥੋਂ ਦੀ ਕੋਈ ਨਿਕਲਣ ਦੀ ਹਿੰਮਤ ਨਹੀਂ ਕਰਦਾ ਸੀ। ਅੱਜ ਇਹ ਘੁੰਮਣ ਫਿਰਨ ਦੀ ਸਭ ਤੋਂ ਬਿਹਤਰੀਨ ਜਗ੍ਹਾ ਬਣ ਚੁੱਕੀ ਹੈ। ਤਾਲਾਬ ਵਿੱਚ ਬੋਟਿੰਗ ਹੋਵੇ ਜਾਂ ਕਿਡਸ ਸਿਟੀ ਵਿੱਚ ਬੱਚਿਆਂ ਲਈ ਮਸਤੀ ਅਤੇ ਗਿਆਨ ਦਾ ਸੰਗਮ, ਇਹ ਸਭ ਅਹਿਮਦਾਬਾਦ ਦੀ ਬਦਲਦੀ ਤਸਵੀਰ ਹੈ। ਕੰਕਰੀਆ ਕਾਰਨੀਵਲ ਉਹ ਤਾਂ ਅਹਿਮਦਾਬਾਦ ਦਾ ਵੱਡਾ ਗਹਿਣਾ ਬਣ ਗਿਆ ਹੈ, ਉਸ ਨੇ ਅਹਿਮਦਾਬਾਦ ਨੂੰ ਨਵੀਂ ਪਹਿਚਾਣ ਦਿੱਤੀ ਹੈ।
ਸਾਥੀਓ,
ਅਹਿਮਦਾਬਾਦ ਅੱਜ ਟੂਰਿਜ਼ਮ ਦਾ ਇੱਕ ਆਕਰਸ਼ਕ ਕੇਂਦਰ ਬਣ ਕੇ ਉਭਰ ਰਿਹਾ ਹੈ। ਅਹਿਮਦਾਬਾਦ, ਯੂਨੈਸਕੋ ਵਰਲਡ ਹੈਰੀਟੇਜ ਸਿਟੀ ਹੈ। ਪੁਰਾਣੇ ਦਰਵਾਜ਼ੇ ਹੋਣ, ਸਾਬਰਮਤੀ ਆਸ਼ਰਮ ਹੋਵੇ ਜਾਂ ਇੱਥੋਂ ਦੀਆਂ ਵਿਰਾਸਤਾਂ, ਅੱਜ ਸਾਡਾ ਇਹ ਸ਼ਹਿਰ ਪੂਰੀ ਦੁਨੀਆ ਦੇ ਨਕਸ਼ੇ ‘ਤੇ ਚਮਕ ਰਿਹਾ ਹੈ। ਹੁਣ ਟੂਰਿਜ਼ਮ ਦੇ ਨਵੇਂ ਅਤੇ ਆਧੁਨਿਕ ਤੌਰ-ਤਰੀਕਿਆਂ ਦਾ ਵੀ ਇੱਥੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਅਸੀਂ ਜਦੋਂ ਟੂਰਿਜ਼ਮ ਦੀ ਗੱਲ ਕਰਦੇ ਹਾਂ, ਤਦ ਗੁਜਰਾਤ ਦੇ ਦਸਾਡਾ ਦਫ਼ਤਰ ਵਿੱਚ ਇਸ ਦਾ ਨਾਮ ਹੀ ਨਹੀਂ ਸੀ। ਟੂਰਿਜ਼ਮ ਦੀ ਗੱਲ ਆਏ ਤਾਂ ਗੁਜਰਾਤ ਦੇ ਲੋਕ ਬੋਲਦੇ ਹਨ, ਚਲੋ ਜ਼ਰਾ ਆਬੂ ਚਲਦੇ ਹਾਂ ਅਤੇ ਦੱਖਣ ਗੁਜਰਾਤ ਵਾਲੇ ਦੀਵ ਦਮਨ ਜਾਂਦੇ ਸਨ, ਇਸ ਦੋ ਸਿਰਿਆਂ ‘ਤੇ ਸਾਡੀ ਦੁਨੀਆ ਸੀ। ਅਤੇ ਧਾਰਮਿਕ ਤੌਰ ‘ਤੇ ਜਾਣੇ ਵਾਲੇ ਲੋਕ ਸੋਮਨਾਥ ਜਾਂਦੇ ਜਾਂ ਦਵਾਰਕਾ ਜਾਂਦੇ, ਜਾਂ ਅੰਬਾਜੀ ਜਾਂਦੇ। ਇਹ ਚਾਰ-ਪੰਜ ਜਗ੍ਹਾ ਹੀ ਜਾਂਦੇ ਸਨ। ਅੱਜ ਗੁਜਰਾਤ ਟੂਰਿਜ਼ਮ ਦੇ ਲਈ ਇੱਕ ਮਹੱਤਵ ਦਾ ਡੈਸਟੀਨੇਸ਼ਨ ਬਣ ਗਿਆ ਹੈ। ਕੱਛ ਦੇ ਰਨ ਵਿੱਚ, ਸਫ਼ੇਦ ਰਨ ਦੇਖਣ ਲਈ ਦੁਨੀਆ ਪਾਗਲ ਹੋ ਰਹੀ ਹੈ। ਸਟੈਚੂ ਆਫ਼ ਯੂਨਿਟੀ ਦੇਖਣ ਦਾ ਮਨ ਹੁੰਦਾ ਹੈ, ਬੇਟ ਦਵਾਰਕਾ ਦਾ ਬ੍ਰਿਜ਼ ਦੇਖਣ ਲੋਕ ਆਉਂਦੇ ਹਨ, ਗੱਡੀ ਤੋਂ ਉਤਰ ਕੇ ਪੈਦਲ ਚਲਦੇ ਹਨ। ਇੱਕ ਵਾਰ ਫੈਸਲਾ ਕਰ ਲੋ ਦੋਸਤੋਂ, ਨਤੀਜਾ ਮਿਲ ਕੇ ਰਹਿੰਦਾ ਹੈ। ਅੱਜ ਅਹਿਮਦਾਬਾਦ concerts ਇਕੌਨਮੀ ਦਾ ਵੱਡਾ ਕੇਂਦਰ ਬਣ ਰਿਹਾ ਹੈ। ਕੁਝ ਮਹੀਨੇ ਪਹਿਲਾਂ ਜੋ ਕੋਲਡ ਪਲੇਅ ਕੰਸਰਟ ਇੱਥੇ ਹੋਇਆ, ਉਸ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੋਈ ਹੈ। ਇੱਕ ਲੱਖ ਦੀ ਸੀਟਿੰਗ ਕੈਪੇਸਿਟੀ ਦੇ ਨਾਲ ਅਹਿਮਦਾਬਾਦ ਦਾ ਸਟੇਡੀਅਮ ਵੀ ਸਭ ਦੇ ਆਕਰਸ਼ਣ ਦਾ ਕੇਂਦਰ ਹੈ। ਇਹ ਦਿਖਾਉਂਦਾ ਹੈ ਕਿ ਅਹਿਮਦਾਬਾਦ ਵੱਡੇ-ਵੱਡੇ ਕੰਸਰਟ ਵੀ ਕਰਵਾ ਸਕਦਾ ਹੈ ਅਤੇ ਵੱਡੇ-ਵੱਡੇ ਸਪੋਰਟਸ ਲਈ ਵੀ ਤਿਆਰ ਹੈ।
ਸਾਥੀਓ,
ਸ਼ੁਰੂਆਤ ਵਿੱਚ ਮੈਂ ਤੁਹਾਡੇ ਨਾਲ ਤਿਉਹਾਰਾਂ ਦਾ ਜ਼ਿਕਰ ਕੀਤਾ ਸੀ। ਇਹ ਤਿਉਹਾਰਾਂ ਦਾ ਮੌਸਮ ਹੈ। ਹੁਣ ਨਵਰਾਤਰੀ, ਵਿਜੇਦਸ਼ਮੀ, ਧਰਤੇਰਸ, ਦੀਪਾਵਲੀ, ਇਹ ਸਾਰੇ ਤਿਉਹਾਰ ਆ ਰਹੇ ਹਨ। ਇਹ ਸਾਡੀ ਸੰਸਕ੍ਰਿਤੀ ਦੇ ਉਤਸਵ ਤਾਂ ਹਨ ਹੀ, ਇਹ ਆਤਮਨਿਰਭਰਤਾ ਦੇ ਵੀ ਉਤਸਵ ਹੋਣੇ ਚਾਹੀਦੇ ਹਨ ਅਤੇ ਇਸ ਲਈ ਮੈਂ ਤੁਹਾਨੂੰ ਇੱਕ ਵਾਰ ਫਿਰ ਆਪਣੀ ਤਾਕੀਦ ਦੁਹਰਾਉਣਾ ਚਾਹੁੰਦਾ ਹਾਂ ਅਤੇ ਅੱਜ ਪੂਜਯ ਬਾਪੂ ਦੀ ਧਰਤੀ ਤੋਂ ਦੇਸ਼ਵਾਸੀਆਂ ਨੂੰ ਵੀ ਮੈਂ ਬਾਰ-ਬਾਰ ਤਾਕੀਦ ਕਰ ਰਿਹਾ ਹਾਂ, ਸਾਨੂੰ ਜੀਵਨ ਦੇ ਅੰਦਰ ਇੱਕ ਮੰਤਰ ਬਣਾਉਣਾ ਹੈ, ਅਸੀਂ ਜੋ ਵੀ ਖਰੀਦਾਂਗੇ, ਉਹ ਮੇਡ ਇਨ ਇੰਡੀਆ ਹੋਵੇਗਾ, ਸਵਦੇਸ਼ੀ ਹੋਵੇਗਾ। ਘਰ ਦੀ ਸਜਾਵਟ ਲਈ, ਜੋ ਵੀ ਸਾਮਾਨ ਹੋਵੇ, ਮੇਡ ਇਨ ਇੰਡੀਆ ਹੋਵੇ। ਯਾਰ-ਦੋਸਤਾਂ ਨੂੰ ਗਿਫਟ ਦ ਲਈ ਕੁਝ ਦੇਣਾ ਹੈ, ਤੋਹਫ਼ਾ ਉਹੀ ਜੋ ਭਾਰਤ ਵਿੱਚ ਬਣਿਆ ਹੋਵੇ, ਭਾਰਤ ਦੇ ਲਕਾਂ ਦੁਆਰਾ ਬਣਾਇਆ ਗਿਆ ਹੋਵੇ। ਅਤੇ ਮੈਂ ਵਿਸ਼ੇਸ਼ ਤੌਰ ‘ਤੇ ਦੁਕਾਨਦਾਰ ਭਾਈ-ਭੈਣਾਂ ਨੂੰ ਕਹਿਣਆ ਚਾਹੁੰਦਾ ਹਾਂ, ਵਪਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ, ਇਸ ਦੇਸ਼ ਨੂੰ ਅੱਗੇ ਵਧਾਉਣ ਵਿੱਚ ਤੁਸੀਂ ਬਹੁਤ ਵੱਡਾ ਯੋਗਦਾਨ ਕਰ ਸਕਦੇ ਹੋ। ਤੁਸੀਂ ਤੈਅ ਕਰ ਲਵੋ, ਵਿਦੇਸ਼ੀ ਮਾਲ ਨਹੀਂ ਵੇਚਾਂਗੇ ਅਤੇ ਬੜੇ ਮਾਣ ਦੇ ਨਾਲ ਬੋਰਡ ਲਗਾਓ ਕਿ ਮੇਰੇ ਇੱਥੇ ਸਵਦੇਸ਼ੀ ਵਿਕਦਾ ਹੈ। ਸਾਡੇ ਇਨ੍ਹਾਂ ਛੋਟੇ-ਛੋਟੇ ਯਤਨਾਂ ਨਾਲ ਇਹ ਉਤਸਵ ਭਾਰਤ ਦੀ ਸਮ੍ਰਿੱਧੀ ਦੇ ਮਹੋਤਸਵ ਬਣਨਗੇ।
ਸਾਥੀਓ,
ਕਈ ਵਾਰ, ਸ਼ੁਰੂਆਤ ਵਿੱਚ ਲੋਕਾਂ ਨੇ ਹੋ ਸਕਦਾ ਹੈ ਨਿਰਾਸ਼ਾ ਜ਼ਿਆਦਾ ਦੇਖੀ ਹੋਵੇ ਇਸ ਲਈ ਮੈਨੂੰ ਯਾਦ ਹੈ, ਜਦੋਂ ਮੈਂ ਪਹਿਲੀ ਵਾਰ ਰਿਵਰ ਫ੍ਰੰਟ ਦੀ ਗੱਲ ਰੱਖੀ, ਤਦ ਸਭ ਲੋਕਾਂ ਨੇ ਉਸ ਨੂੰ ਮਜ਼ਾਕ ਮੰਨਿਆ ਸੀ। ਰਿਵਰ ਫ੍ਰੰਟ ਹੋਵੇ ਬਣ ਗਿਆ ਕੇ ਨਹੀਂ? ਬਣ ਗਿਆ ਕੇ ਨਹੀਂ? ਸਟੈਚੂ ਆਫ਼ ਯੂਨਿਟੀ ਦੇ ਲਈ ਮੈਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ। ਤਾਂ ਸਾਰਿਆਂ ਨੇ ਮੇਰੇ ਬਾਲ ਨੋਂਚ ਲਏ ਸਨ। ਸਭ ਕਹਿੰਦੇ ਸਨ ਕਿ ਇਹ ਤਾਂ ਚੋਣਾਂ ਆਈਆਂ, ਇਸ ਲਈ ਮੋਦੀ ਸਾਹਬ ਲੈ ਕੇ ਆਏ ਹਨ। ਸਟੈਚੂ ਆਫ਼ ਯੂਨਿਟੀ ਬਣਿਆ ਕੇ ਨਹੀਂ ਬਣਿਆ ਭਾਈ? ਦੁਨੀਆ ਦੇਖ ਦੇ ਹੈਰਾਨ ਹੁੰਦੀ ਹੈ ਕਿ ਨਹੀਂ? ਕੱਛ ਦਾ ਰਣਉਤਸਵ, ਲੋਕ ਕਹਿੰਦੇ ਸਨ ਕਿ ਸਾਹਬ ਇਹ ਕੱਛ ਵਿੱਚ ਕੌਣ ਜਾਵੇਗਾ? ਰਣ ਵਿੱਚ ਕੋਈ ਜਾਂਦਾ ਹੈ ਕੀ? ਅੱਜ ਲਾਈਨ ਲੱਗੀ ਹੈ। ਬੁਕਿੰਗ, ਲੋਕ 6-6 ਮਹੀਨੇ ਪਹਿਲਾਂ ਬੁਕਿੰਗ ਕਰਦੇ ਹਨ। ਹੋਇਆ ਕਿ ਨਹੀਂ ਹੋਇਆ? ਗੁਜਰਾਤ ਦੇ ਅੰਦਰ ਜਹਾਜ਼ ਦਾ ਕਾਰਖਾਨਾ ਲਗਦਾ ਹੈ, ਕਿਸੇ ਨੇ ਕਲਪਨਾ ਕੀਤੀ ਸੀ? ਮੈਨੂੰ ਯਾਦ ਹੈ ਕਿ ਜਦੋਂ ਮੈਂ ਗਿਫਟ ਸਿਟੀ ਦੀ ਕਲਪਨਾ ਕੀਤੀ ਸੀ। ਤਦ ਲਗਭਗ ਸਭ ਨੇ ਉਸ ਦਾ ਮਜ਼ਾਕ ਬਣਾਇਆ ਸੀ। ਅਜਿਹਾ ਸਭ ਕਿੱਥੋਂ ਦੀ ਹੋਵੇਗਾ, ਇਹ ਸਭ ਅਜਿਹੇ ਬਿਲਡਿੰਗ ਵਿੱਚ ਕਿਵੇਂ ਹੋਵੇਗਾ? ਇਹ ਸਭ ਕਿਵੇਂ ਹੋਵੇਗਾ ਇੱਥੇ? ਅੱਜ ਗਿਫਟ ਸਿਟੀ ਦੇਸ਼ ਦੀ ਸਭ ਤੋਂ ਵੱਡੀ ਗੌਰਵਗਾਥਾ ਲਿਖ ਰਹੀ ਹੈ। ਅਤੇ ਇਹ ਸਭ ਗੱਲਾਂ ਮੈਂ ਤੁਹਾਨੂੰ ਇਸ ਲਈ ਯਾਦ ਕਰਵਾ ਰਿਹਾ ਹਾਂ, ਤੁਸੀਂ ਬਾਰੀਕੀ ਨਾਲ ਦੇਖੋ ਇਸ ਦੇਸ਼ ਦੀ ਸਮਰੱਥਾ ਦੀ ਜਿਸ ਦੀ ਤੁਸੀਂ ਪੂਜਾ ਕਰੋਗੇ ਤਾਂ ਤੁਹਾਡੇ ਸੰਕਲਪ ਨੂੰ ਦੇਸ਼ਵਾਸੀ ਕਦੇ ਅਸਫਲ ਨਹੀਂ ਹੋਣ ਦੇਣਗੇ। ਦੇਸ਼ਵਾਸੀ ਖੂਨ ਪਸੀਨਾ ਇੱਕ ਕਰ ਦੇਣਗੇ, ਇੰਨੇ ਸਾਰੇ ਅੱਤਵਾਦੀ ਹਮਲੇ ਹੋਏ, ਦੁਸ਼ਮਣਾਂ ਦਾ ਕੁਝ ਨਹੀਂ ਹੋਵੇਗਾ ਅਜਿਹਾ ਮੰਨਦੇ ਸਨ। ਸਰਜੀਕਲ ਸਟ੍ਰਾਇਕ ਕੀਤੀ, ਉਨ੍ਹਾਂ ਦੇ ਲਾਂਚਿੰਗ ਪੈਡ ਉੜਾ ਦਿੱਤੇ। ਏਅਰ ਸਟ੍ਰਾਇਕ ਕੀਤੀ, ਉਨ੍ਹਾਂ ਦੇ ਟ੍ਰੇਨਿੰਗ ਸੈਂਟਰ ਉਡਾ ਦਿੱਤੇ। ਆਪ੍ਰੇਸ਼ਨ ਸਿੰਦੂਰ ਕੀਤਾ, ਉਨ੍ਹਾਂ ਦੀ ਨਾਭੀ ‘ਤੇ ਜਾ ਕੇ ਵਾਰ ਕੀਤਾ। ਚੰਦ੍ਰਯਾਨ, ਸ਼ਿਵ ਸ਼ਕਤੀ ਪੁਆਇੰਟ, ਜਿੱਥੇ ਕੋਈ ਨਹੀਂ ਗਿਆ, ਉੱਥੇ ਭਾਰਤ ਦਾ ਤਿਰੰਗਾ ਝੰਡਾ ਪਹੁੰਚ ਗਿਆ। ਇੰਟਰਨੈਸ਼ਨਲ ਸਪੇਸ ਸੈਂਟਰ ‘ਤੇ ਸ਼ੁਭਾਂਸ਼ੂ ਸ਼ੁਕਲਾ ਜਾ ਕੇ ਆਏ। ਅਤੇ ਹੁਣ ਗਗਨਯਾਨ ਦੀ ਤਿਆਰੀ ਚਲ ਰਹੀ ਹੈ। ਆਪਣਾ ਖੁਦ ਦਾ ਸਪੇਸ ਸਟੇਸ਼ਨ ਬਣੇ ਉਸ ਦਿਸ਼ਾ ਵਿੱਚ ਕੰਮ ਚਲ ਰਿਹਾ ਹੈ। ਸਾਥੀਓ ਇੱਕ ਇੱਕ ਘਟਨਾ ਦੱਸਦੀ ਹੈ ਕਿ ਜੇਕਰ ਸੰਕਲਪ ਕਰਦੇ ਹਾਂ, ਸੰਕਲਪ ਦੇ ਪ੍ਰਤੀ ਸ਼ਰਧਾ ਹੋਵੇ, ਸਮਰਪਣ ਹੋਵੇ, ਜਨਤਾ ਜਨਾਰਦਨ, ਜੋ ਈਸ਼ਵਰ ਦਾ ਰੂਪ ਹੈ, ਉਨ੍ਹਾਂ ਦੇ ਅਸ਼ੀਰਵਾਦ ਵੀ ਮਿਲਦੇ ਹਨ, ਉਨ੍ਹਾਂ ਦਾ ਸਾਥ ਵੀ ਮਿਲਦਾ ਹੈ। ਅਤੇ ਉਸੇ ਵਿਸ਼ਵਾਸ ਨਾਲ ਮੈਂ ਕਹਿੰਦਾ ਹਾਂ, ਇਹ ਦੇਸ਼ ਆਤਮਨਿਰਭਰ ਬਣ ਕੇ ਰਹੇਗਾ। ਇਸ ਦੇਸ਼ ਦਾ ਹਰੇਕ ਨਾਗਰਿਕ ਵੋਕਲ ਫੋਰ ਲੋਕਲ ਦਾ ਵਾਹਕ ਬਣੇਗਾ। ਇਸ ਦੇਸ਼ ਦਾ ਹਰੇਕ ਨਾਗਰਿਕ ਸਵਦੇਸ਼ੀ ਦੇ ਮੰਤਰ ਨੂੰ ਜੀਵੇਗਾ ਅਤੇ ਬਾਅਦ ਵਿੱਚ ਸਾਨੂੰ ਕਦੇ ਵੀ ਨਿਰਭਰ ਬਣਨ ਦਾ ਅਵਸਰ ਨਹੀਂ ਆਵੇਗਾ।
ਦੋਸਤੋਂ,
ਜਦੋਂ ਕੋਵਿਡ ਦੀ ਸਥਿਤੀ ਸੀ, ਕਿੱਥੇ ਵੈਕਸੀਨ ਬਣੀ ਸੀ, ਤਦ ਸਾਡੇ ਦੇਸ਼ ਵਿੱਚ ਆਉਂਦੇ ਆਉਂਦੇ ਚਾਲੀਸ-ਚਾਲੀਸ ਸਾਲ ਨਿਕਲ ਜਾਂਦੇ ਸਨ, ਲੋਕ ਕਹਿੰਦੇ ਸਨ ਕੋਵਿਡ ਵਿੱਚ ਹੋਵੇਗਾ ਕੀ ਅਰੇ ਇਸ ਦੇਸ਼ ਨੇ ਨਿਸ਼ਚਿਤ ਕੀਤਾ ਅਤੇ ਵੈਕਸੀਨ ਖੁਦ ਦੀ ਬਣਾ ਲਈ ਅਤੇ ਦੇਸ਼ ਦੇ 140 ਕਰੋੜ ਤੱਕ ਵੈਕਸੀਨ ਪਹੁੰਚਾ ਦਿੱਤੀ। ਇਸ ਦੇਸ਼ ਦੀ ਸਮਰੱਥਾ ਹੈ, ਉਸ ਸਮਰੱਥਾ ਦੇ ਵਿਸ਼ਵਾਸ ਨਾਲ, ਗੁਜਰਾਤ ਦੇ ਮੇਰੇ ਸਾਥੀਆਂ ਨੂੰ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਜੋ ਸਿੱਖਿਆ ਦਿੱਤੀ ਹੈ, ਤੁਸੀਂ ਮੈਨੂੰ ਜੋ ਸਿਖਾਇਆ ਹੈ, ਤੁਸੀਂ ਮੇਰੇ ਵਿੱਚ ਜੋ ਜੋਸ਼ ਭਰਿਆ ਹੈ, ਜੋ ਊਰਜਾ ਭਰੀ ਹੈ, 2047 ਦੇਸ਼ ਜਦੋਂ ਆਜ਼ਾਦੀ ਦੇ 100 ਸਾਲ ਬਣਾਏਗਾ, ਤਦ ਇਹ ਦੇਸ਼ ਵਿਕਸਿਤ ਭਾਰਤ ਬਣ ਗਿਆ ਹੋਵੇਗਾ।
ਇਸ ਲਈ ਸਾਥੀਓ,
ਵਿਕਸਿਤ ਭਾਰਤ ਬਣਾਉਣ ਲਈ ਇੱਕ ਮਹੱਤਵਪੂਰਨ ਰਾਜਮਾਰਗ ਸਵਦੇਸ਼ੀ ਹੈ, ਮਹੱਤਵਪੂਰਨ ਰਾਜਮਾਰਗ ਆਤਮਨਿਰਭਰ ਭਾਰਤ ਹੈ ਅਤੇ ਜੋ ਲੋਕ ਚੀਜ਼ਾਂ ਬਣਾਉਂਦੇ ਹਨ, ਮੈਨੂਫੈਕਚਰਿੰਗ ਕਰਦੇ ਹਨ, ਪ੍ਰੋਡਕਸ਼ਨ ਕਰਦੇ ਹਨ, ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਹੌਲੀ-ਹੌਲੀ ਤੁਸੀਂ ਆਪਣੀ ਕੁਆਲਿਟੀ ਵਧੇਰੇ ਸੁਧਾਰੋ, ਉਸ ਦੀ ਕੀਮਤ ਹੋਰ ਘਟਾਓ, ਤੁਸੀਂ ਦੇਖਣਾ ਹਿੰਦੁਸਤਾਨ ਦਾ ਆਦਮੀ ਕਦੇ ਬਾਹਰ ਤੋਂ ਕੁਝ ਨਹੀਂ ਲਵੇਗਾ। ਇਹ ਭਾਵ ਅਸੀਂ ਜਗਾਈਏ ਅਤੇ ਦੁਨੀਆ ਦੇ ਸਾਹਮਣੇ ਇਹ ਉਦਾਹਰਣ ਬਣਾਈਏ ਅਤੇ ਵਿਸ਼ਵ ਦੇ ਅਨੇਕ ਦੇਸ਼ ਹਨ ਸਾਥੀਓ ਕਿ ਜਦੋਂ ਸੰਕਟ ਆਉਂਦੇ ਹਨ, ਤਦ ਸੀਨਾ ਕੱਢ ਕੇ ਖੜ੍ਹੇ ਹੋ ਜਾਂਦੇ ਹਨ, ਉਹ ਨਤੀਜਾ ਲਿਆ ਕੇ ਰਹਿੰਦੇ ਹਨ। ਸਾਡੇ ਲਈ ਅਵਸਰ ਬਣਿਆ ਹੈ, ਸੰਕਲਪ ਨੂੰ ਪੂਰਾ ਕਰਨ ਦੀ ਸਮਰੱਥਾ ਲੈ ਕੇ ਨਿਕਲਣਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ, ਗੁਜਰਾਤ ਨੇ ਜਿਵੇਂ ਹਮੇਸ਼ਾ ਮੇਰਾ ਸਾਥ ਦਿੱਤਾ ਹੈ, ਦੇਸ਼ ਵੀ ਮੇਰਾ ਸਾਥ ਦੇਵੇਗਾ ਅਤੇ ਦੇਸ਼ ਵਿਕਸਿਤ ਭਾਰਤ ਬਣ ਕੇ ਰਹੇਗਾ। ਤੁਹਾਨੂੰ ਸਾਰਿਆਂ ਨੂੰ ਵਿਕਾਸ ਦੀ ਇਨ੍ਹਾਂ ਅਨਮੋਲ ਸੌਗਾਤਾਂ ਲਈ ਖੂਬ-ਖੂਬ ਸ਼ੁਭਕਾਮਨਾਵਾਂ! ਗੁਜਰਾਤ ਖੂਬ ਪ੍ਰਗਤੀ ਕਰੇ, ਨਵੀਆਂ ਉਚਾਈਆਂ ‘ਤੇ ਪਹੁੰਚੇ, ਗੁਜਰਾਤ ਦੀ ਤਾਕਤ ਹੈ, ਇਹ ਕਰਕੇ ਰਹੇਗਾ। ਤੁਹਾਡਾ ਸਾਰਿਆਂ ਦਾ ਖੂਬ-ਖੂਬ ਆਭਾਰ! ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ, ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ! ਭਾਰਤ ਮਾਤਾ ਕੀ ਜੈ!
ਧੰਨਵਾਦ!
ਡਿਸਕਲੇਮਰ: ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਕੁਝ ਅੰਸ਼ ਕਿਤੇ-ਕਿਤੇ ਗੁਜਰਾਤੀ ਭਾਸ਼ਾ ਵਿੱਚ ਵੀ ਹੈ, ਜਿਸ ਦਾ ਇੱਥੇ ਹਿੰਦੀ ਵਿੱਚ ਅਨੁਵਾਦ ਕੀਤਾ ਗਿਆ ਹੈ।
************
ਐੱਮਜੇਪੀਐੱਸ/ਐੱਸਟੀ/ਏਵੀ
(Release ID: 2160824)