ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਫਿਜੀ ਦੇ ਪ੍ਰਧਾਨ ਮੰਤਰੀ ਸਿਟਿਵੇਨੀ ਰਾਬੂਕਾ ਦੀ ਭਾਰਤ ਯਾਤਰਾ

Posted On: 25 AUG 2025 1:58PM by PIB Chandigarh

I. ਦੁਵੱਲੇ ਦਸਤਾਵੇਜ਼:

1. ਭਾਰਤ ਅਤੇ ਫਿਜੀ ਦੇ ਵਿੱਚ ਫਿਜੀ ਵਿੱਚ ਇੱਕ ਸੁਪਰ-ਸਪੈਸ਼ਲਿਟੀ ਹਸਪਤਾਲ ਦੇ ਡਿਜ਼ਾਈਨ, ਨਿਰਮਾਣ, ਕਮਿਸ਼ਨਿੰਗ, ਸੰਚਾਲਨ ਅਤੇ ਰੱਖ-ਰਖਾਅ ਲਈ ਸਹਿਮਤੀ ਪੱਤਰ

2. ਮੈਸਰਸ ਐੱਚਐੱਲਐੱਲ ਲਾਈਫਕੇਅਰ ਲਿਮਟਿਡ ਅਤੇ ਸਿਹਤ ਅਤੇ ਮੈਡੀਕਲ ਸੇਵਾਵਾਂ ਮੰਤਰਾਲਾ, ਫਿਜੀ ਦੇ ਵਿੱਚ ਜਨਔਸ਼ਧੀ ਯੋਜਨਾ ਦੇ ਤਹਿਤ ਦਵਾਈਆਂ ਦੀ ਸਪਲਾਈ 'ਤੇ ਸਹਿਮਤੀ ਪੱਤਰ

3. ਵਪਾਰ, ਸਹਿਕਾਰਤਾ, ਸੂਖਮ, ਲਘੂ ਅਤੇ ਮੱਧਮ ਉੱਦਮ ਅਤੇ ਸੰਚਾਰ ਮੰਤਰਾਲੇ ਦੇ ਮਾਧਿਅਮ ਰਾਹੀਂ ਭਾਰਤੀ ਮਿਆਰ ਬਿਊਰੋ (ਬੀਆਈਐੱਸ) ਅਤੇ ਰਾਸ਼ਟਰੀ ਮਾਪ ਅਤੇ ਮਿਆਰ ਵਿਭਾਗ (ਡੀਐੱਨਟੀਐੱਮਐੱਸ) ਦੇ ਵਿੱਚ ਫਿਜੀ ਵੱਲੋਂ ਮਾਨਕੀਕਰਨ ਦੇ ਖੇਤਰ ਵਿੱਚ ਸਹਿਯੋਗ 'ਤੇ ਸਹਿਮਤੀ ਪੱਤਰ

4. ਮਨੁੱਖੀ ਸਮਰੱਥਾ ਕੌਸ਼ਲ ਅਤੇ ਕੌਸ਼ਲ ਵਿੱਚ ਵਾਧੇ ਦੇ ਖੇਤਰ ਵਿੱਚ ਸਹਿਯੋਗ 'ਤੇ ਰਾਸ਼ਟਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਸੰਸਥਾਨ (ਨਾਇਲਿਟ), ਭਾਰਤ ਅਤੇ ਪੈਸੀਫਿਕ ਪੋਲੀਟੈਕ, ਫਿਜੀ ਵਿਚਕਾਰ ਸਹਿਮਤੀ ਪੱਤਰ

5. ਤੁਰੰਤ ਪ੍ਰਭਾਵ ਪ੍ਰੋਜੈਕਟ (ਕਿਊਆਈਪੀ) ਦੇ ਲਾਗੂਕਰਨ ਸਬੰਧੀ ਭਾਰਤੀ ਗ੍ਰਾਂਟ ਸਹਾਇਤਾ ਦੇ ਸਬੰਧ ਵਿੱਚ ਭਾਰਤ ਅਤੇ ਫਿਜੀ ਵਿਚਕਾਰ ਸਹਿਮਤੀ ਪੱਤਰ

6. ਭਾਰਤ ਅਤੇ ਫਿਜੀ ਵਿਚਕਾਰ ਪ੍ਰਵਾਸ ਅਤੇ ਗਤੀਸ਼ੀਲਤਾ 'ਤੇ ਇਰਾਦੇ ਦਾ ਐਲਾਨ

7. ਫਿਜੀ ਪੱਖ ਦੁਆਰਾ ਸੁਵਾ ਵਿੱਚ ਭਾਰਤੀ ਚਾਂਸਰੀ ਭਵਨ ਦੀ ਲੀਜ਼ ਡੀਡ ਸੌਂਪਣਾ

8. ਭਾਰਤ-ਫਿਜੀ ਸੰਯੁਕਤ ਬਿਆਨ: ਵੇਈਲੋਮਨੀ ਦੋਸਤੀ ਦੀ ਭਾਵਨਾ ਨਾਲ ਸਾਂਝੇਦਾਰੀ

II. ਐਲਾਨ:

1. ਸਾਲ 2026 ਵਿੱਚ ਫਿਜੀ ਤੋਂ ਸੰਸਦੀ ਵਫ਼ਦ ਅਤੇ ਗ੍ਰੇਟ ਕੌਂਸਲ ਆਫ ਚੀਫਸ ਦੇ ਵਫ਼ਦ ਦਾ ਭਾਰਤ ਦੌਰਾ ਹੋਵੇਗਾ

2. ਸਾਲ 2025 ਵਿੱਚ ਇੱਕ ਭਾਰਤੀ ਜਲ ਸੈਨਾ ਜਹਾਜ਼ ਦਾ ਫਿਜੀ ਦੇ ਬੰਦਰਗਾਹ ’ਤੇ ਆਗਮਨ

3. ਫਿਜੀ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਰੱਖਿਆ ਅਟੈਚੀ ਅਹੁਦੇ ਦੀ ਸਿਰਜਣਾ

4. ਫਿਜੀ ਵਿੱਚ ਸ਼ਾਹੀ ਫੌਜੀ ਬਲਾਂ ਨੂੰ ਐਂਬੂਲੈਂਸਾਂ ਤੋਹਫ਼ੇ ਵਿੱਚ ਦੇਣਾ

5. ਫਿਜੀ ਵਿੱਚ ਸਾਈਬਰ ਸੁਰੱਖਿਆ ਸਿਖਲਾਈ ਸੈੱਲ (ਸੀਐੱਸਟੀਸੀ) ਦੀ ਸਥਾਪਨਾ

6. ਫਿਜੀ ਭਾਰਤ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ) ਵਿੱਚ ਸ਼ਾਮਲ ਹੋਇਆ

7. ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਅਤੇ ਫਿਜੀ ਕਾਮਰਸ ਐਂਡ ਇੰਪਲਾਇਰਜ਼ ਫੈਡਰੇਸ਼ਨ (ਐੱਫਸੀਈਐੱਫ) ਵਿਚਕਾਰ ਸਹਿਮਤੀ ਪੱਤਰ

8. ਰਾਸ਼ਟਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੈਂਕ (ਨਾਬਾਰਡ) ਅਤੇ ਫਿਜੀ ਵਿਕਾਸ ਬੈਂਕ ਵਿਚਕਾਰ ਸਹਿਮਤੀ ਪੱਤਰ

9. ਫਿਜੀ ਯੂਨੀਵਰਸਿਟੀ ਵਿੱਚ ਇੱਕ ਹਿੰਦੀ-ਸਹਿ-ਸੰਸਕ੍ਰਿਤ ਅਧਿਆਪਕ ਦਾ ਡੈਪੂਟੇਸ਼ਨ

10. ਖੰਡ ਉਦਯੋਗ ਅਤੇ ਬਹੁ-ਜਾਤੀ ਮਾਮਲੇ ਮੰਤਰਾਲੇ ਨੂੰ ਮੋਬਾਈਲ ਮਿੱਟੀ ਟੈਸਟਿੰਗ ਪ੍ਰਯੋਗਸ਼ਾਲਾਵਾਂ ਦੀ ਸਪਲਾਈ

11. ਖੰਡ ਉਦਯੋਗ ਮੰਤਰਾਲੇ ਅਤੇ ਬਹੁ-ਜਾਤੀ ਮਾਮਲੇ ਮੰਤਰਾਲੇ ਦੇ ਤਹਿਤ ਫਿਜੀ ਦੇ ਖੰਡ ਖੋਜ ਸੰਸਥਾਨ ਨੂੰ ਖੇਤੀਬਾੜੀ ਡ੍ਰੋਨਾਂ ਦੀ ਸਪਲਾਈ

12. ਭਾਰਤ ਵਿੱਚ ਫਿਜੀ ਪੰਡਿਤਾਂ ਦੇ ਇੱਕ ਸਮੂਹ ਨੂੰ ਸਿਖਲਾਈ ਦੇਣ ਵਿੱਚ ਸਹਾਇਤਾ

13. ਫਿਜੀ ਵਿੱਚ ਦੂਸਰਾ ਜੈਪੁਰ ਫੁੱਟ ਕੈਂਪ

14. 'ਹੀਲ ਇਨ ਇੰਡੀਆ' ਪ੍ਰੋਗਰਾਮ ਦੇ ਤਹਿਤ ਭਾਰਤ ਵਿੱਚ ਵਿਸ਼ੇਸ਼ ਮੈਡੀਕਲ ਇਲਾਜ ਦੀ ਪੇਸ਼ਕਸ਼

15. ਫਿਜੀ ਵਿੱਚ ਕ੍ਰਿਕਟ ਲਈ ਭਾਰਤ ਤੋਂ ਕ੍ਰਿਕਟ ਕੋਚ

16. ਫਿਜੀ ਖੰਡ ਨਿਗਮ ਵਿੱਚ ਆਈਟੀਈਸੀ ਮਾਹਰ ਦਾ ਡੈਪੂਟੇਸ਼ਨ ਅਤੇ ਖੰਡ ਉਦਯੋਗ ਦੇ ਕਰਮਚਾਰੀਆਂ ਲਈ ਵਿਸ਼ੇਸ਼ ਆਈਟੀਈਸੀ ਸਿਖਲਾਈ

17. ਭਾਰਤੀ ਘਿਓ ਦਾ ਫਿਜੀ ਦੇ ਬਾਜ਼ਾਰ ਵਿੱਚ ਦਾਖਲਾ

****

ਐੱਮਜੇਪੀਐੱਸ/ ਐੱਸਟੀ


(Release ID: 2160625)