ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ ਦੇ ਸਰਦਾਰਧਾਮ ਫੇਜ਼- II, ਕੰਨਿਆ ਛਾਤ੍ਰਾਲਿਆ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਸੰਬੋਧਨ ਕੀਤਾ
ਜਦੋਂ ਸਮਾਜ ਦੀ ਭਲਾਈ ਲਈ ਨੇਕ ਇਰਾਦੇ ਅਤੇ ਪਵਿੱਤਰਤਾ ਦੇ ਨਾਲ ਯਤਨ ਕੀਤੇ ਜਾਂਦੇ ਹਨ, ਤਾਂ ਈਸ਼ਵਰਯ ਸਹਿਯੋਗ ਮਿਲਦਾ ਹੈ- ਅਤੇ ਸਮਾਜ ਖੁਦ ਇੱਕ ਦਿਵਯ ਸ਼ਕਤੀ ਬਣ ਜਾਂਦਾ ਹੈ: ਪ੍ਰਧਾਨ ਮੰਤਰੀ
ਨਵੀਂ ਰਾਸ਼ਟਰੀ ਸਿੱਖਿਆ ਨੀਤੀ ਕੌਸ਼ਲ ਵਿਕਾਸ ‘ਤੇ ਸਭ ਤੋਂ ਵੱਧ ਜ਼ੋਰ ਦਿੰਦੀ ਹੈ: ਪ੍ਰਧਾਨ ਮੰਤਰੀ
ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਰਿਕਾਰਡ ਗਤੀ ਨਾਲ ਹੋ ਰਿਹਾ ਹੈ: ਪ੍ਰਧਾਨ ਮੰਤਰੀ
ਅੱਜ ਦੁਨੀਆ ਭਾਰਤ ਦੀ ਕਿਰਤ ਅਤੇ ਪ੍ਰਤਿਭਾ ਦਾ ਬਹੁਤ ਸਨਮਾਨ ਕਰਦੀ ਹੈ ਅਤੇ ਇਸ ਦੀਆਂ ਵੈਲਿਯੂਸ ਨੂੰ ਮਾਨਤਾ ਦਿੰਦੀ ਹੈ: ਨਤੀਜੇ ਵਜੋਂ, ਵਿਭਿੰਨ ਦੇਸ਼ਾਂ ਵਿੱਚ ਅਣਗਿਣਤ ਮੌਕੇ ਉਭਰ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਨੂੰ ਆਤਮਨਿਰਭਰ ਬਣਨਾ ਚਾਹੀਦਾ ਹੈ; ਸਮਾਜ ਨੂੰ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣਾ ਚਾਹੀਦਾ ਹੈ: ਪ੍ਰਧਾਨ ਮੰਤਰੀ
ਸਵਦੇਸ਼ੀ ਅੰਦੋਲਨ ਕੋਈ ਸਦੀਆਂ ਪੁਰਾਣਾ ਸਮ੍ਰਿਤੀ ਚਿੰਨ੍ਹ ਨਹੀਂ ਹੈ, ਸਗੋਂ ਇਹ ਭਵਿੱਖ ਨੂੰ ਮਜ਼ਬੂਤ ਕਰਨ ਵਾਲਾ ਅਭਿਯਾਨ ਹੈ ਅਤੇ ਇਸ ਦੀ ਅਗਵਾਈ ਸਮਾਜ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਨੂੰ ਕਰਨੀ ਚਾਹੀਦੀ ਹੈ: ਪ੍ਰਧਾਨ ਮੰਤਰੀ
Posted On:
24 AUG 2025 10:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਵੀਡੀਓ ਸੰਦੇਸ਼ ਰਾਹੀਂ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਰਦਾਰਧਾਮ ਫੇਜ਼-- II ,ਕੰਨਿਆ ਛਾਤ੍ਰਾਲਿਆ ਦੇ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਸੰਬੋਧਨ ਕੀਤਾ। ਮੌਜੂਦਾ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰਧਾਮ ਦਾ ਨਾਮ ਓਨਾ ਹੀ ਪਵਿੱਤਰ ਹੈ ਜਿਨ੍ਹਾਂ ਕਿ ਇਸ ਦਾ ਕੰਮ। ਉਨ੍ਹਾਂ ਨੇ ਬੇਟੀਆਂ ਦੀ ਸੇਵਾ ਅਤੇ ਸਿੱਖਿਆ ਲਈ ਸਮਰਪਿਤ ਹੌਸਟਲ ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਹੌਸਟਲ ਵਿੱਚ ਰਹਿਣ ਵਾਲੀਆਂ ਬੇਟੀਆਂ ਇੱਛਾਵਾਂ ਅਤੇ ਸੁਪਨੇ ਲੈ ਕੇ ਆਉਣਗੀਆਂ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਕਈ ਮੌਕੇ ਪ੍ਰਦਾਨ ਕੀਤੇ ਜਾਣਗੇ। ਸ਼੍ਰੀ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇੱਕ ਵਾਰ ਜਦੋਂ ਇਹ ਬੇਟੀਆਂ ਆਤਮਨਿਰਭਰ ਅਤੇ ਸਮਰੱਥ ਹੋ ਜਾਣਗੀਆਂ, ਤਾਂ ਉਹ ਸੁਭਾਵਿਕ ਤੌਰ ‘ਤੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ ਅਤੇ ਉਨ੍ਹਾਂ ਦੇ ਪਰਿਵਾਰ ਵੀ ਸਸ਼ਕਤ ਬਣਨਗੇ। ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰੀਆਂ ਬੇਟੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਨੂੰ ਇਸ ਹੌਸਟਲ ਵਿੱਚ ਰਹਿਣ ਦਾ ਮੌਕਾ ਮਿਲੇਗਾ, ਅਤੇ ਬੇਟੀਆਂ ਦੇ ਉੱਜਵਲ ਭਵਿੱਖ ਦੇ ਲਈ ਉਨ੍ਹਾਂ ਦੇ ਪਰਿਜਨਾਂ ਨੂੰ ਵੀ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।
ਗਰਲਜ਼ ਹੌਸਟਲ ਫੇਜ਼-2 ਦੇ ਨੀਂਹ ਪੱਥਰ ਦਾ ਮੌਕਾ ਦਿੱਤੇ ਜਾਣ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਸਮਾਜ ਦੇ ਸਮਰਪਿਤ ਯਤਨਾਂ ਨਾਲ ਹੁਣ 3,000 ਧੀਆਂ ਲਈ ਸ਼ਾਨਦਾਰ ਵਿਵਸਥਾਵਾਂ ਵਾਲੀ ਇੱਕ ਸ਼ਾਨਦਾਰ ਸੁਵਿਧਾ ਉਪਲਬਧ ਹੈ। ਉਨ੍ਹਾਂ ਨੇ ਦੱਸਿਆ ਕਿ ਵਡੋਦਰਾ ਵਿੱਚ ਵੀ 2,000 ਵਿਦਿਆਰਥੀਆਂ ਲਈ ਹੌਸਟਲ ਦਾ ਨਿਰਮਾਣ ਕਾਰਜ ਚਲ ਰਿਹਾ ਹੈ ਅਤੇ ਲਗਭਗ ਪੂਰਾ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੂਰਤ, ਰਾਜਕੋਟ ਅਤੇ ਮੇਹਸਾਣਾ ਵਿੱਚ ਵੀ ਸਿੱਖਿਆ, ਅਧਿਐਨ ਅਤੇ ਟ੍ਰੇਨਿੰਗ ਦੇ ਅਜਿਹੇ ਹੀ ਕੇਂਦਰ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਪਹਿਲਕਦਮੀਆਂ ਵਿੱਚ ਸ਼ਾਮਲ ਸਾਰੇ ਯੋਗਦਾਨਕਰਤਾਵਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਰਾਸ਼ਟਰ ਸਮਾਜ ਦੀ ਸ਼ਕਤੀ ਨਾਲ ਹੀ ਤਰੱਕੀ ਕਰਦਾ ਹੈ। ਉਨ੍ਹਾਂ ਨੇ ਸਰਦਾਰ ਵੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ‘ਤੇ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਭਾਰਤ ਦੀ ਤਰੱਕੀ ਦੇ ਲਈ ਗੁਜਰਾਤ ਦਾ ਵਿਕਾਸ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ, ਗੁਜਰਾਤ ਤੋਂ ਸਿੱਖੇ ਗਏ ਸਬਕ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਦੇ ਰਹੇ ਹਨ। ਉਨ੍ਹਾਂ ਨੇ 25-30 ਸਾਲ ਪਹਿਲਾਂ ਦੀ ਸਥਿਤੀ ‘ਤੇ ਵਿਚਾਰ ਕੀਤਾ, ਜਦੋਂ ਗੁਜਰਾਤ ਨੂੰ ਚਿੰਤਾਜਨਕ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਸ ਨੂੰ ਆਪਣੀ ਪੂਰੀ ਤਾਕਤ ਸਮਾਜਿਕ ਚੁਣੌਤੀਆਂ ‘ਤੇ ਕਾਬੂ ਪਾਉਣ ਵਿੱਚ ਲਗਾਉਣੀ ਪੈਂਦੀ ਸੀ। ਸ਼੍ਰੀ ਮੋਦੀ ਨੇ ਦੱਸਿਆ ਕਿ ਮੁੱਖ ਮੰਤਰੀ ਬਣਨ ‘ਤੇ, ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਬੇਟੀਆਂ ਸਿੱਖਿਆ ਵਿੱਚ ਕਾਫੀ ਪਿਛੜ ਰਹੀਆਂ ਸਨ ਅਤੇ ਕਈ ਪਰਿਵਾਰ ਆਪਣੀਆਂ ਬੇਟੀਆਂ ਨੂੰ ਸਕੂਲ ਨਹੀਂ ਭੇਜਦੇ ਸਨ ਅਤੇ ਜੋ ਬੇਟੀਆਂ ਦਾਖਲਾ ਲੈਂਦੀਆਂ ਸਨ, ਉਹ ਅਕਸਰ ਜਲਦੀ ਹੀ ਪੜ੍ਹਾਈ ਛੱਡ ਦਿੰਦੀਆਂ ਸਨ। ਉਨ੍ਹਾਂ ਨੇ ਇਸ ਸਥਿਤੀ ਨੂੰ ਬਦਲਣ ਦਾ ਕ੍ਰੈਡਿਟ 25 ਸਾਲ ਪਹਿਲਾ ਮਿਲੇ ਜਨ ਸਮਰਥਨ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਮੌਜੂਦਾ ਲੋਕਾਂ ਨੂੰ “ਕੰਨਿਆ ਸਿੱਖਿਆ ਰੱਥ ਯਾਤਰਾ” ਦੀ ਯਾਦ ਦਿਵਾਈ, ਜਿਸ ਦੇ ਸਬੰਧ ਵਿੱਚ ਉਨ੍ਹਾਂ ਨੇ ਜੂਨ-ਮੱਧ ਦੇ 40-42 ਡਿਗਰੀ ਸੈਲਸੀਅਸ ਦੇ ਭੀਸ਼ਣ ਤਾਪਮਾਨ ਨੂੰ ਯਾਦ ਕੀਤਾ, ਜਦੋਂ ਉਨ੍ਹਾਂ ਨੇ ਪਿੰਡਾਂ ਅਤੇ ਘਰਾਂ ਦਾ ਦੌਰਾ ਕੀਤਾ ਸੀ ਅਤੇ ਬੇਟੀਆਂ ਨੂੰ ਖੁਦ ਸਕੂਲ ਪਹੁੰਚਾਇਆ ਸੀ। ਉਨ੍ਹਾਂ ਨੇ ਇਸ ਯਾਤਰਾ ਦੇ ਕਾਰਨ ਸਕੂਲਾਂ ਵਿੱਚ ਨਾਮਾਂਕਣ ਦੇ ਪੈਮਾਨੇ ‘ਤੇ ਜ਼ੋਰ ਦਿੱਤਾ ਅਤੇ ਇਨ੍ਹਾਂ ਯਤਨਾਂ ਤੋਂ ਪ੍ਰਾਪਤ ਹੋਏ ਵਿਆਪਕ ਲਾਭਾਂ ‘ਤੇ ਮਾਣ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ, ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ, ਆਧੁਨਿਕ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ, ਵਿਵਸਥਾਵਾਂ ਨੂੰ ਮਜ਼ਬੂਤ ਕੀਤਾ ਗਿਆ ਅਤੇ ਅਧਿਆਪਕਾਂ ਦੀ ਭਰਤੀ ਕੀਤੀ ਗਈ। ਸਮਾਜ ਨੇ ਸਰਗਰਮ ਤੌਰ ‘ਤੇ ਹਿੱਸਾ ਲਿਆ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ। ਉਨ੍ਹਾਂ ਨੇ ਦੱਸਿਆ ਕਿ ਉਸ ਦੌਰਾਨ ਦਾਖਲ ਹੋਏ ਕਈ ਬੱਚੇ ਹੁਣ ਡਾਕਟਰ ਅਤੇ ਇੰਜੀਨੀਅਰ ਬਣ ਗਏ ਹਨ, ਸਕੂਲ ਛੱਡਣ ਦੀ ਦਰ ਵਿੱਚ ਕਮੀ ਆਈ ਹੈ ਅਤੇ ਪੂਰੇ ਗੁਜਰਾਤ ਵਿੱਚ ਗਿਆਨ-ਪ੍ਰਾਪਤ ਦੀ ਇੱਛਾ ਵਧੀ ਹੈ।
ਇੱਕ ਹੋਰ ਪ੍ਰਮੁੱਖ ਚਿੰਤਾ ਦੇ ਵਿਸ਼ੇ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕੰਨਿਆ ਭਰੂਣ ਹੱਤਿਆ ਦੇ ਪਾਪ ਦੀ ਨਿੰਦਾ ਕੀਤੀ ਅਤੇ ਇਸ ਨੂੰ ਇੱਕ ਗੰਭੀਰ ਕਲੰਕ ਦੱਸਿਆ। ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਸਮਾਜਿਕ ਚਿੰਤਾ ਅਤੇ ਇਸ ਦੇ ਵਿਰੁੱਧ ਅੰਦੋਲਨ ਸ਼ੁਰੂ ਕਰਨ ਲਈ ਮਿਲੇ ਸਮਰਥਨ ਨੂੰ ਯਾਦ ਕੀਤਾ। ਉਨ੍ਹਾਂ ਨੇ ਸੂਰਤ ਤੋਂ ਉਮਿਆ ਮਾਤਾ ਤੱਕ ਦੀ ਯਾਤਰਾ ਦਾ ਜ਼ਿਕਰ ਕੀਤਾ, ਜਿਸ ਨੇ ਲਿੰਗ ਸਮਾਨਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ, ਜੋ ਨਾਰੀ ਸ਼ਕਤੀ ਦੀ ਪੂਜਾ ਕਰਦਾ ਹੈ- ਭਾਵੇਂ ਉਹ ਉਮਿਯਾ ਮਾਤਾ ਹੋਵੇ, ਖੋਡਿਯਾਰ ਮਾਤਾ ਹੋਵੇ, ਕਾਲੀ ਮਾਤਾ ਹੋਵੇ, ਅੰਬਾ ਮਾਤਾ ਹੋਵੇ ਜਾਂ ਬਹੁਚਰ ਮਾਤਾ ਹੋਵੇ-ਨੂੰ ਕੰਨਿਆ ਭਰੂਣ ਹੱਤਿਆ ਦਾ ਕਲੰਕ ਨਹੀਂ ਸਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਜਦੋਂ ਇਹ ਭਾਵਨਾ ਜਾਗ੍ਰਿਤ ਹੋਈ ਅਤੇ ਵਿਆਪਕ ਸਮਰਥਨ ਮਿਲਿਆ, ਤਾਂ ਗੁਜਰਾਤ ਵਿੱਚ ਪੁਰਸ਼-ਮਹਿਲਾ ਬਾਲ ਅਨੁਪਾਤ ਦਾ ਅੰਤਰ ਸਫਲਤਾਪੂਰਵਕ ਘੱਟ ਹੋਣ ਸ਼ੁਰੂ ਹੋ ਗਿਆ।
ਸ਼੍ਰੀ ਮੋਦੀ ਨੇ ਕਿਹਾ, “ਜਦੋਂ ਸਮਾਜ ਦੀ ਭਲਾਈ ਲਈ ਨੇਕ ਇਰਾਦੇ ਅਤੇ ਪਵਿੱਤਰਤਾ ਦੇ ਨਾਲ ਯਤਨ ਕੀਤੇ ਜਾਂਦੇ ਹਨ, ਤਾਂ ਈਸ਼ਵਰਯ ਸਹਿਯੋਗ ਮਿਲਦਾ ਹੈ- ਅਤੇ ਸਮਾਜ ਖੁਦ ਇੱਕ ਦਿਵਯ ਸ਼ਕਤੀ ਬਣ ਜਾਂਦਾ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੇ ਯਤਨ ਫਲਦਾਈ ਹੁੰਦੇ ਹਨ ਅਤੇ ਅੱਜ ਸਮਾਜ ਵਿੱਚ ਇੱਕ ਨਵੀਂ ਜਾਗ੍ਰਿਤੀ ਆਈ ਹੈ। ਉਨ੍ਹਾਂ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਹੁਣ ਲੋਕ ਬੇਟੀਆਂ ਨੂੰ ਸਿੱਖਿਅਤ ਕਰਨ, ਉਨ੍ਹਾਂ ਦਾ ਸਨਮਾਨ ਵਧਾਉਣ ਅਤੇ ਉਨ੍ਹਾਂ ਲਈ ਸ਼ਾਨਦਾਰ ਹੌਸਟਲਾਂ ਦੇ ਨਿਰਮਾਣ ਸਮੇਤ ਹੋਰ ਸੁਵਿਧਾਵਾਂ ਜੁਟਾਉਣ ਲਈ ਸਰਗਰਮ ਤੌਰ ‘ਤੇ ਅੱਗੇ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਬੀਜੇ ਗਏ ਬੀਜ ਹੁਣ ਇੱਕ ਰਾਸ਼ਟਰਵਿਆਪੀ ਅਭਿਯਾਨ-“ਬੇਟੀ-ਬੇਟੀਆਂ, ਬੇਟੀ ਪੜ੍ਹਾਓ” ਦੇ ਰੂਪ ਵਿੱਚ ਵਿਕਸਿਤ ਹੋ ਗਏ ਹਨ, ਜੋ ਇੱਕ ਜਨ ਅਭਿਯਾਨ ਬਣ ਗਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਣ ਦੇ ਲਈ ਦੇਸ਼ ਭਰ ਵਿੱਚ ਇਤਿਹਾਸਿਕ ਕਾਰਜ ਕੀਤੇ ਜਾ ਰਹੇ ਹਨ।
ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੇਟੀਆਂ ਦੀ ਆਵਾਜ਼ ਅਤੇ ਸਮਰੱਥਾਵਾਂ ਨੂੰ ਸੁਣਿਆ ਅਤੇ ਪਹਿਚਾਣਿਆ ਜਾ ਰਿਹਾ ਹੈ। ਉਨ੍ਹਾਂ ਨੇ ਪਿੰਡਾਂ ਵਿੱਚ “ਲਖਪਤੀ ਦੀਦੀ” ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ 3 ਕਰੋੜ ਦੇ ਟੀਚੇ ਵਿੱਚੋਂ 2 ਕਰੋੜ ਪਹਿਲਾਂ ਹੀ ਹਾਸਲ ਹੋ ਚੁੱਕਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ “ਡ੍ਰੋਨ ਦੀਦੀ” ਜਿਹੀਆਂ ਪਹਿਲਕਦਮੀਆਂ ਨੇ ਪਿੰਡਾਂ ਵਿੱਚ ਮਹਿਲਾਵਾਂ ਦੇ ਪ੍ਰਤੀ ਸਮਾਜਿਕ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ।
ਸ਼੍ਰੀ ਮੋਦੀ ਨੇ “ਬੈਂਕ ਸਖੀ” ਅਤੇ “ਬੀਮਾ ਸਖੀ” ਜਿਹੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ ਅਤੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਇਹ ਪ੍ਰੋਗਰਾਮ ਭਾਰਤ ਦੀ ਮਾਤ੍ਰਸ਼ਕਤੀ ਦੇ ਯਤਨਾਂ ਦੇ ਜ਼ਰੀਏ ਗ੍ਰਾਮੀਣ ਆਰਥਿਕ ਵਿਕਾਸ ਨੂੰ ਸਰਗਰਮ ਤੌਰ ‘ਤੇ ਗਤੀ ਦੇ ਰਹੇ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਿੱਖਿਆ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਦਾ ਪੋਸ਼ਣ ਕਰਨਾ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਤੇਜ਼ ਗਤੀ ਵਾਲੇ ਵਾਤਾਵਰਣ ਵਿੱਚ ਇਹ ਟੀਚਾ ਹੋਰ ਵੀ ਪ੍ਰਸੰਗਿਕ ਹੋ ਗਿਆ ਹੈ। ਉਨ੍ਹਾਂ ਨੇ ਕੌਸ਼ਲ ਅਤੇ ਪ੍ਰਤਿਭਾ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਸਮਾਜ ਦੀ ਅਸਲੀ ਤਾਕਤ ਇਸਦੇ ਹੁਨਰ ਆਧਾਰ ਵਿੱਚ ਨਿਹਿਤ ਹੈ। ਸ਼੍ਰੀ ਮੋਦੀ ਨੇ ਭਾਰਤ ਦੀ ਹੁਨਰਮੰਦ ਜਨਸ਼ਕਤੀ ਦੀ ਵਿਸ਼ਵਵਿਆਪੀ ਮੰਗ ’ਤੇ ਚਾਨਣਾ ਪਾਇਆ ਅਤੇ ਪਿਛਲੀਆਂ ਸਰਕਾਰਾਂ ਦੁਆਰਾ ਦਹਾਕਿਆਂ ਤੋਂ ਲਾਗੂ ਕੀਤੀ ਗਈ ਪੁਰਾਣੀ ਸਿੱਖਿਆ ਪ੍ਰਣਾਲੀ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਹੱਤਵਪੂਰਨ ਸੁਧਾਰ ਕੀਤੇ ਹਨ, ਪੁਰਾਣੇ ਤਰੀਕਿਆਂ ਨੂੰ ਹਟਾ ਕੇ ਐਜੂਕੇਸ਼ਨਲ ਲੈਂਡਸਕੇਪ ਵਿੱਚ ਬਦਲਾਅ ਕੀਤੇ ਹਨ।
ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਹੁਨਰ ਵਿਕਾਸ 'ਤੇ ਸਭ ਤੋਂ ਜ਼ਿਆਦਾ ਜ਼ੋਰ ਦਿੰਦੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕਿੱਲ ਇੰਡੀਆ ਮਿਸ਼ਨ ਦੇ ਤਹਿਤ, ਸਰਕਾਰ ਵਿਭਿੰਨ ਖੇਤਰਾਂ ਵਿੱਚ ਲੱਖਾਂ ਨੌਜਵਾਨਾਂ ਨੂੰ ਹੁਨਰਮੰਦ ਜਨਸ਼ਕਤੀ ਦੇ ਰੂਪ ਵਿੱਚ ਤਿਆਰ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਧਦੀ ਉਮਰ ਦੀ ਆਬਾਦੀ ਦੀ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਦੇ ਲਈ ਨੌਜਵਾਨ ਪ੍ਰਤਿਭਾਵਾਂ ਦੀ ਜ਼ਰੂਰਤ ਹੈ – ਇਹ ਇੱਕ ਅਜਿਹਾ ਖੇਤਰ ਹੈ, ਜਿਸ ਵਿੱਚ ਭਾਰਤ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਨੌਜਵਾਨ ਹੁਨਰਮੰਦ ਹੁੰਦੇ ਹਨ, ਤਾਂ ਇਸ ਨਾਲ ਰੋਜ਼ਗਾਰ ਦੇ ਵਿਆਪਕ ਮੌਕੇ ਖੁੱਲ੍ਹਦੇ ਹਨ, ਆਤਮਵਿਸ਼ਵਾਸ ਵਧਦਾ ਹੈ ਅਤੇ ਆਤਮਨਿਰਭਰਤਾ ਨੂੰ ਹੁਲਾਰਾ ਮਿਲਦਾ ਹੈ। ਉਨ੍ਹਾਂ ਨੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ 'ਤੇ ਸਰਕਾਰ ਦੇ ਖਾਸ ਧਿਆਨ ਨੂੰ ਦੁਹਰਾਇਆ।
ਇਹ ਯਾਦ ਕਰਦੇ ਹੋਏ ਕਿ 11 ਸਾਲ ਪਹਿਲਾਂ ਭਾਰਤ ਵਿੱਚ ਸਿਰਫ਼ ਮੁੱਠੀ ਭਰ ਸਟਾਰਟਅੱਪ ਸਨ, ਜਦੋਂ ਕਿ ਅੱਜ ਇਹ ਸੰਖਿਆ 200,000 ਦੇ ਨੇੜੇ ਪਹੁੰਚ ਰਹੀ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਹੁਣ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਵਿੱਚ ਵੀ ਸਟਾਰਟਅੱਪ ਉੱਭਰ ਰਹੇ ਹਨ। ਉਨ੍ਹਾਂ ਨੇ ਮੁਦਰਾ ਯੋਜਨਾ ਦੀ ਸ਼ੁਰੂਆਤ 'ਤੇ ਚਾਨਣਾ ਪਾਇਆ, ਜਿਸ ਨਾਲ ਨੌਜਵਾਨਾਂ ਨੂੰ ਬਿਨਾਂ ਗਰੰਟੀ ਦੇ ਬੈਂਕ ਕਰਜ਼ੇ ਪ੍ਰਾਪਤ ਕਰਨ ਵਿੱਚ ਮਦਦ ਮਿਲੀ। ਨਤੀਜੇ ਵਜੋਂ, ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ₹33 ਲੱਖ ਕਰੋੜ ਵੰਡੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲਕਦਮੀ ਨੇ ਲੱਖਾਂ ਨੌਜਵਾਨਾਂ ਨੂੰ ਆਤਮਨਿਰਭਰ ਬਣਨ ਅਤੇ ਦੂਸਰਿਆਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਲਈ ਸਸ਼ਕਤ ਬਣਾਇਆ ਹੈ। ਆਪਣੇ ਸੁਤੰਤਰਤਾ ਦਿਵਸ ਸੰਬੋਧਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ₹1 ਲੱਖ ਕਰੋੜ ਦੀ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਦੇ ਐਲਾਨ ਅਤੇ ਉਸ ਦੇ ਤੁਰੰਤ ਲਾਗੂਕਰਨ ਦਾ ਜ਼ਿਕਰ ਕੀਤਾ। ਇਸ ਪਹਿਲ ਦੇ ਤਹਿਤ, ਜੇਕਰ ਕਿਸੇ ਨੂੰ ਨਿੱਜੀ ਖੇਤਰ ਵਿੱਚ ਨੌਕਰੀ ਮਿਲਦੀ ਹੈ, ਤਾਂ ਸਰਕਾਰ ਉਨ੍ਹਾਂ ਦੀ ਸ਼ੁਰੂਆਤੀ ਤਨਖਾਹ ਲਈ ₹15,000 ਪ੍ਰਦਾਨ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, "ਦੇਸ਼ ਭਰ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਰਿਕਾਰਡ ਗਤੀ ਨਾਲ ਹੋ ਰਿਹਾ ਹੈ।" ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਯਾ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਵੱਡੇ ਪੈਮਾਨੇ 'ਤੇ ਸੂਰਜੀ ਊਰਜਾ ਪ੍ਰਣਾਲੀਆਂ ਦੀ ਸਥਾਪਨਾ ਦਾ ਕੰਮ ਸਰਗਰਮ ਰੂਪ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਡ੍ਰੋਨ ਅਤੇ ਰੱਖਿਆ ਉਦਯੋਗਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਮਿਸ਼ਨ-ਸੰਚਾਲਿਤ ਮੇਨੂਫੈਕਚਰਿੰਗ 'ਤੇ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਪਹਿਲਕਦਮੀਆਂ ਗੁਜਰਾਤ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰ ਰਹੀਆਂ ਹਨ।
ਸ਼੍ਰੀ ਮੋਦੀ ਨੇ ਕਿਹਾ, "ਅੱਜ ਦੁਨੀਆ ਭਾਰਤ ਦੀ ਕਿਰਤ ਅਤੇ ਪ੍ਰਤਿਭਾ ਦਾ ਬਹੁਤ ਸਨਮਾਨ ਕਰਦੀ ਹੈ ਅਤੇ ਇਸ ਦੀਆਂ ਵੈਲਿਯੂਸ ਨੂੰ ਮਾਨਤਾ ਦਿੰਦੀ ਹੈ। ਨਤੀਜੇ ਵਜੋਂ, ਵਿਭਿੰਨ ਦੇਸ਼ਾਂ ਵਿੱਚ ਅਣਗਿਣਤ ਮੌਕੇ ਉੱਭਰ ਰਹੇ ਹਨ।" ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਭਾਰਤੀ ਨੌਜਵਾਨ ਸਿਹਤ ਸੰਭਾਲ, ਸਿੱਖਿਆ ਅਤੇ ਪੁਲਾੜ ਜਿਹੇ ਖੇਤਰਾਂ ਵਿੱਚ ਵਿਸ਼ਵ ਪੱਧਰ 'ਤੇ ਜ਼ਿਕਰਯੋਗ ਛਾਪ ਛੱਡ ਰਹੇ ਹਨ - ਆਪਣੀਆਂ ਸਮਰੱਥਾਵਾਂ ਅਤੇ ਉਪਲਬਧੀਆਂ ਨਾਲ ਦੁਨੀਆ ਨੂੰ ਹੈਰਾਨ ਕਰ ਰਹੇ ਹਨ।
ਲਾਲ ਕਿਲ੍ਹੇ ਤੋਂ ਆਪਣੇ ਸੁਤੰਤਰਤਾ ਦਿਵਸ ਸੰਬੋਧਨ ਦੇ ਆਤਮਨਿਰਭਰਤਾ ਅਤੇ ਸਵਦੇਸ਼ੀ ਉਤਪਾਦਨ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਤਾਕੀਦ ਕੀਤੀ ਕਿ ਭਾਰਤ ਨੂੰ ਆਤਮਨਿਰਭਰ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਸਮਾਜ ਨੂੰ ਸਵਦੇਸ਼ੀ ਉਤਪਾਦਾਂ ਨੂੰ ਦ੍ਰਿੜਤਾ ਨਾਲ ਅਪਣਾਉਣ ਦਾ ਸੱਦਾ ਦਿੱਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲੋਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਅਤੀਤ ਵਿੱਚ ਲੋਕਾਂ ਨੂੰ ਕੰਮ ਸੌਂਪ ਕੇ ਸਿਹਰਾ ਮਿਲਿਆ ਹੋਵੇ, ਪਰ ਲੋਕਾਂ ਨੇ ਹੀ ਉਨ੍ਹਾਂ ਕੰਮਾਂ ਨੂੰ ਪੂਰਾ ਕੀਤਾ ਹੈ ਅਤੇ ਨਤੀਜੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਹੁਣ ਤੱਕ ਦੇ ਪੂਰੇ ਜਨਤਕ ਜੀਵਨ ਵਿੱਚ, ਅਜਿਹਾ ਕੋਈ ਮੌਕਾ ਨਹੀਂ ਆਇਆ ਜਦੋਂ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਨਾ ਹੋਈਆਂ ਹੋਣ ਅਤੇ ਇਹੀ ਵਿਸ਼ਵਾਸ ਉਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਸੌਂਪਣ ਨਾਲ ਜੁੜੀ ਉਨ੍ਹਾਂ ਦੀ ਇੱਛਾ ਨੂੰ ਬਲ ਦੇਣਾ ਜਾਰੀ ਰੱਖਦਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦੇ ਅਸਥਿਰ ਵਿਸ਼ਵਵਿਆਪੀ ਵਾਤਾਵਰਣ ਵਿੱਚ, ਭਾਰਤ ਲਈ ਅੱਗੇ ਵਧਣ ਦਾ ਸਭ ਤੋਂ ਵਧੀਆ ਰਸਤਾ ਆਤਮਨਿਰਭਰ ਬਣਨਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਆਤਮਨਿਰਭਰਤਾ ਦਾ ਅਰਥ ਹੈ, ਸਵਦੇਸ਼ੀ ਵਸਤਾਂ ਨੂੰ ਤਰਜੀਹ ਦੇਣਾ ਅਤੇ ਮੇਕ ਇਨ ਇੰਡੀਆ ਪਹਿਲ ਦੇ ਪ੍ਰਤੀ ਉਤਸ਼ਾਹ ਵਧਾਉਣਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, "ਸਵਦੇਸ਼ੀ ਅੰਦੋਲਨ ਕੋਈ ਸਦੀਆਂ ਪੁਰਾਣਾ ਸਮ੍ਰਿਤੀ ਚਿੰਨ੍ਹ ਨਹੀਂ ਹੈ, ਬਲਕਿ ਇੱਕ ਅਜਿਹਾ ਅਭਿਯਾਨ ਹੈ ਜੋ ਭਵਿੱਖ ਨੂੰ ਮਜ਼ਬੂਤ ਕਰਦਾ ਹੈ, ਅਤੇ ਇਸਦੀ ਅਗਵਾਈ ਸਮਾਜ, ਖਾਸ ਤੌਰ ’ਤੇ ਨੌਜਵਾਨਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ।” ਉਨ੍ਹਾਂ ਨੇ ਪਰਿਵਾਰਾਂ ਨੂੰ ਇਹ ਸੰਕਲਪ ਲੈਣ ਦਾ ਸੱਦਾ ਦਿੱਤਾ ਕਿ ਉਨ੍ਹਾਂ ਦੇ ਘਰੇਂ ਕੋਈ ਵੀ ਵਿਦੇਸ਼ੀ ਵਸਤੂ ਨਾ ਆਵੇ। ਉਨ੍ਹਾਂ ਨੇ ਉਦਾਹਰਣ ਦਿੱਤੇ ਜਿੱਥੇ ਲੋਕਾਂ ਨੇ ਮੇਡ ਇਨ ਇੰਡੀਆ ਲਈ ਉਨ੍ਹਾਂ ਦੀ ਅਪੀਲ ਸੁਣ ਕੇ ਵਿਦੇਸ਼ਾਂ ਵਿੱਚ ਆਪਣੇ ਵਿਆਹ ਰੱਦ ਕਰ ਦਿੱਤੇ ਅਤੇ ਭਾਰਤ ਵਿੱਚ ਹੀ ਵਿਆਹ ਕਰਨ ਦਾ ਫ਼ੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਚਾਰ ਕੁਦਰਤੀ ਤੌਰ 'ਤੇ ਦੇਸ਼ ਭਗਤੀ ਦੀ ਭਾਵਨਾ ਜਗਾਉਂਦੇ ਹਨ।
ਸ਼੍ਰੀ ਮੋਦੀ ਨੇ ਕਿਹਾ, "ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਦੀ ਸਫ਼ਲਤਾ ਸਾਰਿਆਂ ਦੀ ਹੈ ਅਤੇ ਇਹ ਸਮੂਹਿਕ ਸ਼ਕਤੀ ਹੈ। ਇਹ ਆਉਣ ਵਾਲੀਆਂ ਪੀੜ੍ਹੀਆਂ ਦੀ ਨੀਂਹ ਹੈ।"। ਉਨ੍ਹਾਂ ਨੇ ਬੇਨਤੀ ਕੀਤੀ ਕਿ ਇੱਕ ਵਾਰ ਲੋਕ ਭਾਰਤੀ ਉਤਪਾਦਾਂ ਨੂੰ ਚੁਣਨਾ ਸ਼ੁਰੂ ਕਰ ਦੇਣਗੇ, ਤਾਂ ਬਾਜ਼ਾਰ ਮੁਕਾਬਲੇ, ਬਿਹਤਰ ਪੈਕੇਜਿੰਗ ਅਤੇ ਪਹੁੰਚਯੋਗ ਹੋਣ ਕਾਰਨ ਗੁਣਵੱਤਾ ਆਪਣੇ ਆਪ ਬਿਹਤਰ ਹੋ ਜਾਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਮੁਦਰਾ ਨੂੰ ਦੇਸ਼ ਤੋਂ ਬਾਹਰ ਜਾਣ ਦੇਣਾ ਉਚਿਤ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਛੋਟਾ ਜਿਹਾ ਕੰਮ ਸੌਂਪਿਆ ਹੈ, ਉਸ ਨੂੰ ਸਮਾਜ ਜਾਗਰੂਕਤਾ ਦੇ ਮਾਧਿਅਮ ਰਾਹੀਂ ਪੂਰਾ ਕਰੇਗਾ ਅਤੇ ਰਾਸ਼ਟਰ ਨੂੰ ਨਵੀਂ ਸ਼ਕਤੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਵਪਾਰੀਆਂ ਨੂੰ ਵੀ ਅਪੀਲ ਕੀਤੀ ਅਤੇ ਕਿਹਾ ਕਿ ਅੱਜ ਦਾ ਸਮਾਜ ਸਿਰਫ਼ ਖੇਤੀਬਾੜੀ ਪ੍ਰਧਾਨ ਹੀ ਨਹੀਂ, ਬਲਕਿ ਉੱਦਮੀ ਵੀ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਪਾਰੀ "ਇੱਥੇ ਸਿਰਫ਼ ਸਵਦੇਸ਼ੀ ਉਤਪਾਦ ਹੀ ਵਿਕਦੇ ਹਨ" ਦੇ ਬੋਰਡ ਲਗਾਉਣ, ਜਿਸ ਨਾਲ ਗਾਹਕਾਂ ਨੂੰ ਭਾਰਤੀ ਸਾਮਾਨ ਖਰੀਦਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ ਅਤੇ ਉਹ ਸਿਰਫ਼ ਸਵਦੇਸ਼ੀ ਵਸਤਾਂ ਵੇਚਣ ਲਈ ਪ੍ਰਤੀਬੱਧ ਹੋਣ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਵੀ ਦੇਸ਼ ਭਗਤੀ ਦਾ ਕੰਮ ਹੈ - ਸਿਰਫ਼ ਆਪ੍ਰੇਸ਼ਨ ਸਿੰਦੂਰ ਹੀ ਨਹੀਂ, ਬਲਕਿ ਸਵਦੇਸ਼ੀ ਨੂੰ ਅਪਣਾਉਣਾ ਵੀ ਰਾਸ਼ਟਰੀ ਸੇਵਾ ਦਾ ਇੱਕ ਰੂਪ ਹੈ। ਲੋਕਾਂ ਤੱਕ ਇਹ ਭਾਵਨਾ ਪਹੁੰਚਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸੰਕਲਪ ਅਤੇ ਯੋਗਦਾਨ ਦੀ ਬੇਨਤੀ ਕੀਤੀ। ਆਪਣੇ ਸੰਬੋਧਨ ਦੀ ਸਮਾਪਤੀ ਵਿੱਚ, ਪ੍ਰਧਾਨ ਮੰਤਰੀ ਨੇ ਲੋਕਾਂ ਦੇ ਵਿਚਕਾਰ ਆਉਣ ਦੇ ਮੌਕੇ ਦਿੱਤੇ ਜਾਣ ਲਈ ਹਾਰਦਿਕ ਧੰਨਵਾਦ ਵਿਅਕਤ ਕੀਤਾ, ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਧੀਆਂ ਨੂੰ ਦਿਲੋਂ ਆਸ਼ੀਰਵਾਦ ਦਿੱਤਾ।
ਇਸ ਸਮਾਗਮ ਵਿੱਚ ਕੇਂਦਰੀ ਮੰਤਰੀ ਸ਼੍ਰੀ ਅਮਿਤ ਸ਼ਾਹ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦ੍ਰਭਾਈ ਪਟੇਲ ਅਤੇ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।
*********
ਐੱਮਜੇਪੀਐੱਸ/ ਐੱਸਆਰ
(Release ID: 2160529)
Read this release in:
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam