ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤੀ ਭਾਸ਼ਾਵਾਂ ਵਿੱਚ ਸਕੇਲੇਬਲ ਏਆਈ-ਸੰਚਾਲਿਤ ਤੁਰੰਤ ਅਨੁਵਾਦ ਨੂੰ ਉਤਸ਼ਾਹਿਤ ਕਰਨ ਲਈ 'ਭਾਸ਼ਾਸੇਤੂ' ਚੈਲੇਂਜ
ਸ਼ੁਰੂਆਤ ਵਿੱਚ 12 ਭਾਸ਼ਾਵਾਂ ਨੂੰ ਕਵਰ ਕੀਤਾ ਗਿਆ; ਸੰਸਕ੍ਰਿਤ, ਡੋਗਰੀ ਸਮੇਤ 10 ਹੋਰ ਨੂੰ ਸ਼ਾਮਲ ਕਰਨ ਦੀ ਯੋਜਨਾ
ਸਰਕਾਰ ਦੁਆਰਾ ਬਹੁ-ਭਾਸ਼ਾਈ ਭਾਰਤ ਲਈ ਸਵਦੇਸ਼ੀ ਏਆਈ/ਐੱਮਐੱਲ ਨਵੀਨਤਾਵਾਂ ਨੂੰ ਹੁਲਾਰਾ
Posted On:
20 AUG 2025 5:27PM by PIB Chandigarh
'ਭਾਸ਼ਾ ਸੇਤੂ' ਚੈਲੇਂਜ ਦਾ ਉਦੇਸ਼ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਵਿਸ਼ਾ-ਸਮੱਗਰੀ ਦਾ ਅਨੁਵਾਦ ਕਰਨ ਲਈ ਨਵੀਨਤਮ ਤਕਨੀਕ ਦੀ ਵਰਤੋਂ ਕਰਨਾ ਹੈ। ਇਸਦਾ ਉਦੇਸ਼ ਭਾਰਤੀ ਭਾਸ਼ਾਵਾਂ ਲਈ ਤੁਰੰਤ ਅਨੁਵਾਦ ਹੱਲ ਵਿਕਸਿਤ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦਾ ਲਾਭ ਉਠਾਉਣ ਵਾਲੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਚੈਲੇਂਜ ਰਾਹੀਂ ਵਿਕਸਿਤ ਕੀਤੀ ਜਾਣ ਵਾਲੀ ਪ੍ਰਸਤਾਵਿਤ ਟੈਕਨੋਲੋਜੀ 12 ਭਾਸ਼ਾਵਾਂ ਨੂੰ ਕਵਰ ਕਰੇਗੀ ਜਿਨ੍ਹਾਂ ਵਿੱਚ ਅਸਾਮੀ (Assamese), ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਹਿੰਦੀ, ਉੜੀਆ, ਪੰਜਾਬੀ, ਤੇਲਗੂ, ਤਮਿਲ ਅਤੇ ਉਰਦੂ ਸ਼ਾਮਲ ਹੋਵੇਗੀ।
ਇਸਨੂੰ ਸਕੇਲੇਬਲ ਅਤੇ ਮਾਡਿਊਲਰ ਬਣਾਇਆ ਜਾਵੇਗਾ, ਜਿਸ ਵਿੱਚ ਕਸ਼ਮੀਰੀ, ਕੋਂਕਣੀ, ਮਨੀਪੁਰੀ, ਨੇਪਾਲੀ, ਸੰਸਕ੍ਰਿਤ, ਸਿੰਧੀ, ਬੋਡੋ, ਸੰਥਾਲੀ, ਮੈਥਿਲੀ ਅਤੇ ਡੋਗਰੀ 10 ਵਾਧੂ ਭਾਸ਼ਾਵਾਂ ਜੋੜਨ ਦੀ ਸਮਰੱਥਾ ਹੋਵੇਗੀ।
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਲੋਕ ਸਭਾ ਵਿੱਚ ਇਹ ਜਾਣਕਾਰੀ ਪੇਸ਼ ਕੀਤੀ।
*****
ਧਰਮੇਂਦਰ ਤਿਵਾੜੀ/ਨਵੀਨ ਸ਼੍ਰੀਜੀਤ
(Release ID: 2158862)