ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਥੀਰੂ ਸੀਪੀ. ਰਾਧਾਕ੍ਰਿਸ਼ਨਨ ਜੀ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਨਾਮਜ਼ਦ ਕੀਤੇ ਜਾਣ ਦੇ ਐੱਨਡੀਏ ਦੇ ਫੈਸਲੇ ਦਾ ਸੁਆਗਤ ਕੀਤਾ
Posted On:
17 AUG 2025 8:54PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਥੀਰੂ ਸੀਪੀ. ਰਾਧਾਕ੍ਰਿਸ਼ਨਨ ਜੀ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿੱਚ ਨਾਮਜ਼ਦ ਕੀਤੇ ਜਾਣ ਦੇ ਰਾਸ਼ਟਰੀ ਲੋਕੰਤਤਰੀ ਗੱਠਜੋੜ (ਐੱਨਡੀਏ) ਫੈਸਲੇ ਦਾ ਸੁਆਗਤ ਕੀਤਾ।
ਐਕਸ ‘ਤੇ ਇੱਕ ਥ੍ਰੈੱਡ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਆਪਣੇ ਲੰਬੇ ਜਨਤਕ ਜੀਵਨ ਵਿੱਚ, ਥੀਰੂ ਸੀਪੀ. ਰਾਧਾਕ੍ਰਿਸ਼ਨਨ ਜੀ ਨੇ ਆਪਣੇ ਸਮਰਪਣ, ਨਿਮਰਤਾ ਅਤੇ ਬੁੱਧੀਮਤਾ ਨਾਲ ਵਿਸ਼ੇਸ਼ ਪਹਿਚਾਣ ਬਣਾਈ ਹੈ। ਵੱਖ-ਵੱਖ ਅਹੁਦਿਆਂ ‘ਤੇ ਰਹਿੰਦੇ ਹੋਏ, ਉਨ੍ਹਾਂ ਨੇ ਹਮੇਸ਼ਾ ਭਾਈਚਾਰਕ ਸੇਵਾ ਅਤੇ ਹਾਸ਼ੀਏ ‘ਤੇ ਪਏ ਲੋਕਾਂ ਨੂੰ ਸਸ਼ਕਤ ਬਣਾਉਣ ‘ਤੇ ਧਿਆਨ ਦਿੱਤਾ ਹੈ। ਉਨ੍ਹਾਂ ਨੇ ਤਮਿਲ ਨਾਡੂ ਵਿੱਚ ਜ਼ਮੀਨੀ ਪੱਧਰ ‘ਤੇ ਵਿਆਪਕ ਕੰਮ ਕੀਤਾ ਹੈ। ਮੈਨੂੰ ਪ੍ਰਸੰਨਤਾ ਹੈ ਕਿ ਐੱਨਡੀਏ ਪਰਿਵਾਰ ਨੇ ਉਪ ਰਾਸ਼ਟਰਪਤੀ ਅਹੁਦੇ ਲਈ ਉਨ੍ਹਾਂ ਨੂੰ ਸਾਡੇ ਗੱਠਜੋੜ ਦੇ ਉਮੀਦਵਾਰ ਦੇ ਰੂਪ ਵਿੱਚ ਨਾਮਜ਼ਦ ਕਰਨ ਦਾ ਫੈਸਲਾ ਲਿਆ ਹੈ।”
“ਥੀਰੂ ਸੀਪੀ. ਰਾਧਾਕ੍ਰਿਸ਼ਨਨ ਜੀ ਨੂੰ ਸਾਂਸਦ ਅਤੇ ਵੱਖ-ਵੱਖ ਰਾਜਾਂ ਦੇ ਰਾਜਪਾਲ ਦੇ ਰੂਪ ਵਿੱਚ ਸਮ੍ਰਿੱਧ ਅਨੁਭਵ ਪ੍ਰਾਪਤ ਹੈ। ਸੰਸਦੀ ਮਾਮਲਿਆਂ ਵਿੱਚ ਉਨ੍ਹਾਂ ਦੀ ਦਖਲਅੰਦਾਜ਼ੀ ਹਮੇਸ਼ਾ ਪ੍ਰਭਾਵਸ਼ਾਲੀ ਰਹੀ। ਰਾਜਪਾਲ ਦੇ ਰੂਪ ਵਿੱਚ ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਆਮ ਨਾਗਰਿਕਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦੇ ਸਮਾਧਾਨ ‘ਤੇ ਧਿਆਨ ਦਿੱਤਾ। ਇਨ੍ਹਾਂ ਅਨੁਭਵਾਂ ਨੇ ਯਕੀਨੀ ਬਣਾਇਆ ਕਿ ਉਨ੍ਹਾਂ ਨੂੰ ਵਿਧਾਨਕ ਅਤੇ ਸੰਵਿਧਾਨਕ ਮਾਮਲਿਆਂ ਦਾ ਵਿਆਪਕ ਗਿਆਨ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਪ੍ਰੇਰਕ ਉਪ ਰਾਸ਼ਟਰਪਤੀ ਸਾਬਤ ਹੋਣਗੇ।”
************
ਐੱਮਜੇਪੀਐੱਸ/ਐੱਸਆਰ
(Release ID: 2157394)
Read this release in:
Odia
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Tamil
,
Kannada
,
Malayalam