ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸਰਕਾਰ ਨੇ ਉਤਪਾਦਨ ਅਤੇ ਬੁਨਿਆਦੀ ਢਾਂਚੇ ਦੇ ਵਿਸਤਾਰ ਨਾਲ ਈਥੇਨੌਲ ਬਲੈਂਡਿੰਗ ਨੂੰ ਗਤੀ ਪ੍ਰਦਾਨ ਕੀਤੀ
Posted On:
11 AUG 2025 5:25PM by PIB Chandigarh
ਵਰ੍ਹੇ2022 ਵਿੱਚ ਸੰਸ਼ੋਧਿਤ ਰਾਸ਼ਟਰੀ ਬਾਇਓਫਿਊਲ ਨੀਤੀ 2018, ਹੋਰ ਚੀਜ਼ਾਂ ਦੇ ਨਾਲ-ਨਾਲ ਪੈਟ੍ਰੋਲ ਵਿੱਚ 20% ਈਥੇਨੌਲ ਬਲੈਂਡਿੰਗ ਦੇ ਟੀਚੇ ਨੂੰ ਵਰ੍ਹੇ 2030 ਤੋਂ ਵਧਾ ਕੇ ਈਥੇਨੌਲ ਸਪਲਾਈ ਵਰ੍ਹੇ (ਈਐੱਸਵਾਈ) 2025-26 ਕਰ ਦਿੱਤਾ ਗਿਆ ਹੈ।
ਸਰਕਾਰ ਈਥੇਨੌਲ ਬਲੈਂਡਿਡ ਪੈਟ੍ਰੋਲ (ਈਬੀਪੀ) ਪ੍ਰੋਗਰਾਮ ਦੇ ਤਹਿਤ ਪੈਟ੍ਰੋਲ ਵਿੱਚ ਈਥੇਨੌਲ ਦੀ ਬਲੈਂਡਿੰਗ ਨੂੰ ਉਤਸ਼ਾਹਿਤ ਕਰ ਰਹੀ ਹੈ ਜਿਸ ਦੇ ਤਹਿਤ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀਜ਼) ਪੈਟ੍ਰੋਲ ਵਿੱਚ ਮਿਲਾਏ ਗਏ ਈਥੇਨੌਲ ਵੇਚਦੀਆਂ ਹਨ। ਮੌਜੂਦਾ ਈਐੱਸਵਾਈ 2024-25 ਦੌਰਾਨ, ਓਐੱਮਸੀਜ਼ ਨੇ 31.07.2025 ਤੱਕ 19.05% ਦਾ ਔਸਤ ਈਥੇਨੌਲ ਬਲੈਂਡਿੰਗ ਟੀਚਾ ਪ੍ਰਾਪਤ ਕੀਤਾ ਹੈ। ਜੁਲਾਈ 2025 ਦੇ ਮਹੀਨੇ ਵਿੱਚ, 19.93% ਈਥੇਨੌਲ ਬਲੈਂਡਿੰਗ ਪ੍ਰਾਪਤ ਕੀਤੀ ਗਈ ਹੈ।
ਈਥੇਨੌਲ ਸਪਲਾਈ ਵਰ੍ਹੇ (ਈਐੱਸਵਾਈ) 2025-26 ਤੱਕ 20 ਪ੍ਰਤੀਸ਼ਤ ਈਥੇਨੌਲ ਬਲੈਂਡਿੰਗ ਟੀਚਾ ਪ੍ਰਾਪਤ ਕਰਨ ਦੇ ਲਈ ਈਥੇਨੌਲ ਉਤਪਾਦਨ ਦੇ ਲਈ ਫੀਡਸਟੌਕ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਲਈ, ਸਰਕਾਰ ਨੇ ਕਈ ਕਦਮ ਉਠਾਏ ਹਨ ਜਿਨ੍ਹਾਂ ਵਿੱਚ ਹੋਰ ਗੱਲਾਂ ਦੇ ਨਾਲ-ਨਾਲ ਸ਼ਾਮਲ ਹਨ:
i. ਵਰ੍ਹੇ 2022 ਵਿੱਚ ਸੰਸ਼ੋਧਿਤ ਜੈਵਿਕ ਈਂਧਨ ਬਾਰੇ ਰਾਸ਼ਟਰੀ ਨੀਤੀ ਦੇ ਅਨੁਸਾਰ ਈਥੇਨੌਲ ਉਤਪਾਦਨ ਲਈ ਫੀਡਸਟੌਕ ਦਾ ਵਿਸਤਾਰ ਕਰਨਾ।
ii. ਅਨਾਜ-ਅਧਾਰਿਤ ਡਿਸਟਿਲਰੀਆਂ ਦੇ ਕੈਚਮੈਂਟ ਖੇਤਰਾਂ ਵਿੱਚ ਮੱਕੀ ਦੇ ਉਤਪਾਦਨ ਨੂੰ ਵਧਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏਐੱਫਡਬਲਿਊ) ਦੁਆਰਾ ਈਥੇਨੌਲ ਪਲਾਂਟਾਂ ਦੇ ਆਲੇ-ਦੁਆਲੇ ਮੱਕੀ ਕਲੱਸਟਰਾਂ ਦਾ ਵਿਕਾਸ ਅਤੇ ਆਈਸੀਏਆਰ-ਇੰਡੀਅਨ ਇੰਸਟੀਚਿਊਟ ਆਫ਼ ਮੇਜ਼ ਰਿਸਰਚ (ਆਈਆਈਐੱਮਆਰ) ਦੁਆਰਾ "ਈਥੇਨੌਲ ਇੰਡਸਟਰੀਜ਼ ਦੇ ਕੈਚਮੈਂਟ ਖੇਤਰਾਂ ਵਿੱਚ ਮੱਕੀ ਦੇ ਉਤਪਾਦਨ ਨੂੰ ਵਧਾਉਣਾ" ਸਿਰਲੇਖ ਵਾਲਾ ਇੱਕ ਪ੍ਰੋਜੈਕਟ।
iii. ਈਐੱਸਵਾਈ 2024-25 (1 ਨਵੰਬਰ 2024 ਤੋਂ 31 ਅਕਤੂਬਰ 2025 ਤੱਕ) ਅਤੇ ਈਐੱਸਵਾਈ 2025-26 ਲਈ 30.06.2026 ਤੱਕ, ਭਾਰਤੀ ਖੁਰਾਕ ਨਿਗਮ (ਐੱਫਸੀਆਈ) ਦੇ 52 ਲੱਖ ਮੀਟ੍ਰਿਕ ਟਨ (ਐੱਲਐੱਮਟੀ) ਵਾਧੂ ਚੌਲਾਂ ਨੂੰ ਈਥੇਨੌਲ ਉਤਪਾਦਨ ਲਈ ਅਲਾਟ ਕਰਨ ਲਈ ਸਰਕਾਰ ਦੁਆਰਾ ਪ੍ਰਵਾਨਗੀ।
iv. ਈਐੱਸਵਾਈ 2024-25 ਲਈ ਈਥੇਨੌਲ ਉਤਪਾਦਨ ਲਈ 40 ਐੱਲਐੱਮਟੀ ਚੀਨੀ ਦੇ ਡਾਇਵਰਸ਼ਨ ਦੀ ਆਗਿਆ।
ਇਸ ਤੋਂ ਇਲਾਵਾ, ਸਰਕਾਰ ਨੇ ਦੇਸ਼ ਵਿੱਚ ਈਥੇਨੌਲ ਉਤਪਾਦਨ ਦੇ ਨਾਲ-ਨਾਲ ਸਪਲਾਈ ਨੂੰ ਉਤਸ਼ਾਹਿਤ ਕਰਨ ਲਈ ਈਥੇਨੌਲ ਬਲੈਂਡਿਡ ਪੈਟ੍ਰੋਲ (ਈਬੀਪੀ) ਪ੍ਰੋਗਰਾਮ ਅਧੀਨ ਈਥੇਨੌਲ ਖਰੀਦ ਲਈ ਪ੍ਰਸ਼ਾਸਿਤ ਕੀਮਤ ਪ੍ਰਣਾਲੀ ਸ਼ੁਰੂ ਕੀਤੀ। ਈਬੀਪੀ ਪ੍ਰੋਗਰਾਮ ਲਈ ਈਥੇਨੌਲ ਲਈ ਜੀਐੱਸਟੀ ਦਰ ਘਟਾ ਕੇ 5% ਕੀਤੀ। ਵਰ੍ਹੇ 2018-22 ਦੌਰਾਨ ਮੋਲਾਸੇਸ (molasses) ਦੇ ਨਾਲ-ਨਾਲ ਅਨਾਜ ਤੋਂ ਈਥੇਨੌਲ ਉਤਪਾਦਨ ਲਈ ਵੱਖ-ਵੱਖ ਈਥੇਨੌਲ ਵਿਆਜ ਸਬਵੈਂਸ਼ਨ ਸਕੀਮਾਂ (ਈਆਈਐੱਸਐੱਸ) ਪੇਸ਼ ਕੀਤੀਆਂ। ਮੌਜੂਦਾ ਗੰਨਾ-ਅਧਾਰਿਤ ਡਿਸਟਿਲਰੀਆਂ ਨੂੰ ਬਦਲਣ ਲਈ ਸਹਿਕਾਰੀ ਚੀਨੀ ਮਿਲਾਂ ਲਈ ਇੱਕ ਸਮਰਪਿਤ ਸਬਵੈਂਸ਼ਨ ਸਕੀਮ ਸ਼ੁਰੂ ਕੀਤੀ। ਸਰਕਾਰ ਦੁਆਰਾ 06.03.2025 ਨੂੰ ਈਥੇਨੌਲ ਉਤਪਾਦਨ ਲਈ ਮਲਟੀ-ਫੀਡਸਟੌਕ ਪਲਾਂਟਾਂ ਨੂੰ ਸੂਚਿਤ ਕੀਤਾ ਗਿਆ ਹੈ। ਓਐੱਮਸੀਜ਼ ਅਤੇ ਸਮਰਪਿਤ ਈਥੇਨੌਲ ਪਲਾਂਟਾਂ ਦਰਮਿਆਨ ਲੰਬੇ ਸਮੇਂ ਦੇ ਔਫਟੇਕ ਸਮਝੌਤੇ (ਐੱਲਟੀਓਏ) ਨੂੰ ਸੂਚਿਤ ਕੀਤਾ ਗਿਆ ਹੈ। "ਪ੍ਰਧਾਨ ਮੰਤਰੀ ਜੀ-ਵਨ (ਜੈਵ ਈਂਧਣ – ਵਾਤਾਵਰਣ ਅਨੁਕੂਲ ਫਸਲ ਅਵਸ਼ੇਸ਼ ਨਿਵਾਰਣ) ਯੋਜਨਾ" ਨੂੰ ਦੇਸ਼ ਵਿੱਚ ਲਿਗਨੋਸੈਲਿਊਲੋਸਿਕ ਬਾਇਓਮਾਸ ਅਤੇ ਹੋਰ ਨਵਿਆਉਣਯੋਗ ਫੀਡਸਟੌਕ ਦੀ ਵਰਤੋਂ ਕਰਦੇ ਹੋਏ ਐਡਵਾਂਸ ਬਾਇਓਫਿਊਲ ਪ੍ਰੋਜੈਕਟਾਂ ਨੂੰ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸੂਚਿਤ ਕੀਤਾ ਗਿਆ ਹੈ। ਈਥੇਨੌਲ ਦੀ ਉਪਲਬਧਤਾ ਨੂੰ ਵਧਾਉਣ ਅਤੇ ਈਥੇਨੌਲ ਸਟੋਰੇਜ ਸਮਰੱਥਾ ਨੂੰ ਵਧਾਉਣ ਲਈ ਈਥੇਨੌਲ ਦੇ ਉੱਚ ਮਿਸ਼ਰਣਾਂ ਨੂੰ ਸੰਭਾਲਣ ਲਈ ਹੋਰ ਸਬੰਧਿਤ ਬੁਨਿਆਦੀ ਢਾਂਚੇ ਦੇ ਨਾਲ-ਨਾਲ ਈਥੇਨੌਲ ਦੀ ਮਲਟੀਮੋਡਲ ਆਵਾਜਾਈ ਨੂੰ ਲਾਗੂ ਕੀਤਾ ਗਿਆ ਹੈ।
ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ਼੍ਰੀ ਸੁਰੇਸ਼ ਗੋਪੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
******
ਮੋਨਿਕਾ
(Release ID: 2156247)