ਖੇਤੀਬਾੜੀ ਮੰਤਰਾਲਾ
azadi ka amrit mahotsav

ਵਪਾਰ ਸਮਝੌਤੇ ਵਿੱਚ ਵਿਦੇਸ਼ੀ ਦਬਾਅ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਸਖ਼ਤ ਫੈਸਲੇ ਲਈ ਕਿਸਾਨਾਂ ਵਲੋਂ ਧੰਨਵਾਦ


ਦੇਸ਼ ਭਰ ਦੇ ਕਿਸਾਨਾਂ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਜ਼ਬੂਤ ਫੈਸਲੇ ਦਾ ਧੰਨਵਾਦ ਕਰਦਿਆਂ ਸਮਰਥਨ ਕੀਤਾ

ਕਿਸਾਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ ਅਗਵਾਈ ਨੂੰ ਬੇਮਿਸਾਲ ਦੱਸਿਆ

ਸਾਰੇ ਕਿਸਾਨ ਸੰਗਠਨਾਂ ਦੇ ਮੁਖੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਦੂਰਦਰਸ਼ੀ ਅਤੇ ਕਿਸਾਨ-ਪੱਖੀ ਵਿਚਾਰ ਦਾ ਤਹਿ ਦਿਲੋਂ ਸਵਾਗਤ ਕਰਦੇ ਹਨ ਅਤੇ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ

Posted On: 12 AUG 2025 7:49PM by PIB Chandigarh

ਦੇਸ਼ ਦੇ ਹਰ ਕੋਨੇ ਤੋਂ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਸੰਗਠਨਾਂ ਦੇ ਮੁਖੀਆਂ ਅਤੇ ਕਿਸਾਨ ਭਰਾਵਾਂ ਅਤੇ ਭੈਣਾਂ ਨੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਰਕਾਰ ਵਲੋਂ ਚੁੱਕੇ ਗਏ ਮਜ਼ਬੂਤ ਕਦਮ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਇਹ ਪ੍ਰੋਗਰਾਮ ਨਵੀਂ ਦਿੱਲੀ ਦੇ ਪੂਸਾ ਕੈਂਪਸ ਦੇ ਸੁਬ੍ਰਹਮਣੀਅਮ ਹਾਲ ਵਿਖੇ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ, ਖੇਤੀਬਾੜੀ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਮ ਐੱਲ ਜਾਟ ਸਮੇਤ ਵੱਖ-ਵੱਖ ਰਾਜਾਂ ਦੇ ਕਿਸਾਨ ਸੰਗਠਨਾਂ ਦੇ ਆਗੂ ਮੌਜੂਦ ਸਨ

ਇਸ ਮੌਕੇ 'ਤੇ, ਸਭ ਤੋਂ ਪਹਿਲਾਂ ਦੇਸ਼ ਭਰ ਦੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਸੰਬੋਧਨ ਕਰਦਿਆਂ ਇੱਕ ਸੁਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਸਾਨ-ਪੱਖੀ ਇਤਿਹਾਸਕ ਕਦਮ ਲਈ ਧੰਨਵਾਦ ਪ੍ਰਗਟ ਕੀਤਾ

ਭਾਰਤੀ ਕਿਸਾਨ ਸੰਘ ਦੇ ਸ਼੍ਰੀ ਹਰਪਾਲ ਸਿੰਘ ਡਾਗਰ, ਸ਼੍ਰੀ ਧਰਮੇਂਦਰ ਮਲਿਕ, ਸ਼੍ਰੀ ਧਰਮੇਂਦਰ ਚੌਧਰੀ, ਸ਼੍ਰੀ ਵੀਰੇਂਦਰ ਲੋਹਾਨ, ਸ਼੍ਰੀ ਕਿਰਪਾ ਸਿੰਘ ਨੱਥੂਵਾਲਾ, ਸ਼੍ਰੀ ਕੁਲਦੀਪ ਸਿੰਘ ਬਾਜਿਦਪੁਰ, ਬਾਬਾ ਰਾਜਿੰਦਰ ਸਿੰਘ ਮਲਿਕ, ਸ਼੍ਰੀ ਤਰੁਣੇਸ਼ ਸ਼ਰਮਾ, ਸ਼੍ਰੀ ਕੇ ਪੀ ਸਿੰਘ ਠੇਨੂਆ, ਅਚਾਰੀਆ ਰਾਮਗੋਪਾਲ ਵਾਲੀਆ, ਸ਼੍ਰੀ ਵਿਨੋਦ ਆਨੰਦ, ਸ਼੍ਰੀ ਰਾਜਕੁਮਾਰ ਬਾਲਿਆਨ, ਸ਼੍ਰੀ ਵਿਨੋਦ ਆਨੰਦ, ਸ਼੍ਰੀ ਅਸ਼ੋਕ ਬਾਲਿਆਨ, ਸ਼੍ਰੀ ਵਿਪੀਚੰਦਰ ਆਰ ਪਟੇਲ, ਸ਼੍ਰੀ ਰਾਮਪਾਲ ਜਾਟ, ਸ਼੍ਰੀ ਕ੍ਰਿਸ਼ਨਵੀਰ ਚੌਧਰੀ, ਸ਼੍ਰੀ ਭੂਪੇਂਦਰ ਸਿੰਘ ਮਾਨ, ਸ਼੍ਰੀ ਕੇ ਸਾਈ ਰੈਡੀ ਨੇ ਵਾਰੀ - ਵਾਰੀ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਦੇ ਫੈਸਲੇ ਲਈ ਧੰਨਵਾਦ ਪ੍ਰਗਟਾਇਆ

ਭਾਰਤੀ ਕਿਸਾਨ ਚੌਧਰੀ ਚਰਨ ਸਿੰਘ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਧਰਮੇਂਦਰ ਚੌਧਰੀ ਨੇ ਕਿਹਾ ਕਿਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਦੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਦੇ ਹਿੱਤ ਵਿੱਚ ਦ੍ਰਿੜ ਸੰਕਲਪ ਵਾਲਾ ਬਿਆਨ ਦਿੱਤਾ ਹੈ ਭਾਰਤ ਕਿਸੇ ਵੀ ਕੀਮਤ 'ਤੇ ਆਪਣੇ ਕਿਸਾਨਾਂ, ਪਸ਼ੂ ਪਾਲਕਾਂ ਅਤੇ ਮਛੇਰਿਆਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਇਹ ਐਲਾਨ ਨਾ ਸਿਰਫ਼ ਕਰੋੜਾਂ ਖੁਰਾਕ ਉਤਪਾਦਕਾਂ ਨੂੰ ਰਾਹਤ ਦੇਣ ਵਾਲਾ ਹੈ, ਸਗੋਂ ਖੇਤੀਬਾੜੀ ਅਤੇ ਪੇਂਡੂ ਭਾਰਤ ਦੀ ਆਤਮਨਿਰਭਰਤਾ ਨੂੰ ਵੀ ਮਜ਼ਬੂਤ ਕਰਦਾ ਹੈ ਅਸੀਂ ਇਸ ਦੂਰਦਰਸ਼ੀ ਅਤੇ ਕਿਸਾਨ-ਪੱਖੀ ਵਿਚਾਰ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਅਤੇ ਪੂਰੀ ਤਰ੍ਹਾਂ ਸਮਰਥਨ ਕਰਦੇ ਹਾਂ ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਹਿੱਤ ਵਿੱਚ ਇਹ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ

ਛੱਤੀਸਗੜ੍ਹ ਯੁਵਾ ਪ੍ਰਗਤੀਸ਼ੀਲ ਕਿਸਾਨ ਸੰਘ ਦੇ ਕਿਸਾਨ ਸ਼੍ਰੀ ਵਿਰੇਂਦਰ ਲੋਹਾਨ ਨੇ ਕਿਹਾ, “ਪ੍ਰਧਾਨ ਮੰਤਰੀ ਜੀ ਨੇ ਅਮਰੀਕੀ ਕੰਪਨੀਆਂ ਨੂੰ ਖੇਤੀਬਾੜੀ ਅਤੇ ਡੇਅਰੀ ਸੈਕਟਰ ਵਿੱਚ ਦਾਖਲ ਨਹੀਂ ਹੋਣ ਦਾ ਜੋ ਦਲੇਰਾਨਾ ਫੈਸਲਾ ਲਿਆ ਗਿਆ ਹੈ, ਉਹ ਹਰ ਖੇਤ, ਹਰ ਪਿੰਡ ਅਤੇ ਹਰ ਗਊਸ਼ਾਲਾ ਵਿੱਚ ਗੂੰਜ ਰਿਹਾ ਹੈ ਤੁਸੀਂ ਸਾਬਿਤ ਕੀਤਾ ਹੈ ਕਿ ਭਾਰਤੀ ਕਿਸਾਨ ਸਿਰਫ਼ ਅੰਨਦਾਤਾ ਹੀ ਨਹੀਂ ਹੈ, ਸਗੋਂ ਇਸ ਦੇਸ਼ ਦੀ ਆਤਮਾ ਹੈ ਅਤੇ ਇਸ ਆਤਮਾ 'ਤੇ ਕੋਈ ਵੀ ਵਿਦੇਸ਼ੀ ਤਾਕਤ ਕਦੇ ਵੀ ਕਬਜ਼ਾ ਨਹੀਂ ਕਰ ਸਕਦੀ ਤੁਸੀਂ ਸਾਨੂੰ ਭਰੋਸਾ ਦਿਵਾਇਆ ਹੈ ਕਿ ਜਦੋਂ ਤੱਕ ਦਿੱਲੀ ਵਿੱਚ ਮੌਜੂਦਾ ਲੀਡਰਸ਼ਿਪ ਹੈ, ਉਦੋਂ ਤੱਕ ਕੋਈ ਵੀ ਤਾਕਤ ਭਾਰਤ ਦੇ ਕਿਸਾਨਾਂ ਨੂੰ ਗੁਲਾਮ ਨਹੀਂ ਬਣਾ ਸਕਦੀ ਮੈਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਨਕਲੀ ਖਾਦ, ਬੀਜ ਅਤੇ ਕੀਟਨਾਸ਼ਕ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਲੈ ਕੇ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ

ਸ਼੍ਰੀ ਧਰਮੇਂਦਰ ਮਲਿਕ ਨੇ ਵੀ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਤੁਹਾਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜੋ ਸਟੈਂਡ ਲਿਆ ਹੈ, ਉਸ 'ਤੇ ਤੁਸੀਂ ਡਟੇ ਰਹਿਣਾ ਅਤੇ ਮੁਕਤ ਵਪਾਰ ਸੰਬੰਧੀ ਸਾਡੀਆਂ ਨੀਤੀਆਂ ਵਿੱਚ ਕੋਈ ਬਦਲਾਅ ਨਾ ਕੀਤਾ ਜਾਵੇ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ

ਸ਼੍ਰੀ ਕਿਰਪਾ ਸਿੰਘ ਨੱਥੂਵਾਲਾ ਨੇ ਕਿਹਾ ਕਿਅਸੀਂ ਬਹੁਤ ਚਿੰਤਤ ਸੀ ਕਿ ਅਮਰੀਕਾ ਸਮਝੌਤੇ ਲਈ ਦਬਾਅ ਪਾ ਰਿਹਾ ਹੈ, ਜੇਕਰ ਸਮਝੌਤਾ ਹੋ ਜਾਂਦਾ ਤਾਂ ਅਸੀਂ ਕਿਸਾਨ ਬਰਬਾਦ ਹੋ ਜਾਂਦੇ ਪਰ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਸਖ਼ਤ ਫੈਸਲਾ ਲਿਆ ਹੈ, ਇਸ ਫੈਸਲੇ ਨਾਲ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਹੈ ਮੈਂ ਦੇਸ਼ ਦੇ ਨਾਗਰਿਕਾਂ, ਕਿਸਾਨਾਂ ਅਤੇ ਵਪਾਰੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਮਰੀਕਾ ਕੁਝ ਵੀ ਬੋਲਦਾ ਰਹੇ, ਪਰ ਸਾਡਾ ਕੋਈ ਨੁਕਸਾਨ ਨਹੀਂ ਹੋਣ ਵਾਲਾ ਖੇਤੀਬਾੜੀ ਮੰਤਰੀ ਜੀ, ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਅਤੇ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਕਿਸਾਨ ਤੁਹਾਡੇ ਨਾਲ ਖੜ੍ਹੇ ਹਨ

ਪੰਜਾਬ ਤੋਂ ਆਏ ਕਿਸਾਨ ਸ਼੍ਰੀ ਕੁਲਦੀਪ ਸਿੰਘ ਬਾਜਿਦਪੁਰ ਨੇ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਸਰਕਾਰ ਕਈ ਕਦਮ ਚੁੱਕ ਰਹੀ ਹੈ, ਜਿਸ ਨਾਲ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਜੀਵਨ ਵਿੱਚ ਬਦਲਾਅ ਆਇਆ ਹੈ ਅੱਗੇ ਵਿੱਚ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਹੋਰ ਮਜ਼ਬੂਤ ਕਦਮ ਚੁੱਕੇਗੀ ਤਾਂ ਜੋ ਸਾਨੂੰ ਅਮਰੀਕਾ ਵਰਗੇ ਦੇਸ਼ਾਂ ਵੱਲ ਨਾ ਦੇਖਣਾ ਪਵੇ ਪ੍ਰਧਾਨ ਮੰਤਰੀ ਦੇ ਫੈਸਲੇ 'ਤੇ ਸਾਨੂੰ ਮਾਣ ਹੈ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇੱਕ ਛੋਟੇ ਭਾਰਤ ਦਾ ਦ੍ਰਿਸ਼ ਇੱਥੇ ਦਿਖਾਈ ਦੇ ਰਿਹਾ ਹੈ ਮੈਂ ਤੁਹਾਨੂੰ, ਇੱਥੇ ਮੌਜੂਦ ਮੇਰੇ ਕਿਸਾਨ ਭਰਾਵਾਂ ਨੂੰ ਸਿਜਦਾ ਕਰਦਾ ਹਾਂ, ਜੋ ਨਾ ਸਿਰਫ਼ ਭਾਰਤ ਸਗੋਂ ਪੂਰੀ ਦੁਨੀਆ ਦਾ ਢਿੱਡ ਭਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ ਅੰਨ ਹੀ ਜੀਵਨ ਹੈ, ਅੰਨ ਹੀ ਰੱਬ ਹੈ ਕਿਸਾਨ ਅੰਨਦਾਤਾ ਵੀ ਹੈ ਅਤੇ ਜੀਵਨਦਾਤਾ ਵੀ ਮੇਰੇ ਲਈ, ਕਿਸਾਨਾਂ ਦੀ ਸੇਵਾ ਰੱਬ ਦੀ ਪੂਜਾ ਹੈ, ਅਤੇ ਇਸ ਤੋਂ ਵੱਡੀ ਕੋਈ ਪੂਜਾ ਨਹੀਂ ਹੈ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਦੁਹਰਾਇਆ ਕਿ ਨਕਲੀ ਖਾਦ ਅਤੇ ਖਾਦ ਬਣਾਉਣ ਵਾਲਿਆਂ ਵਿਰੁੱਧ ਸਰਕਾਰ ਜਲਦੀ ਹੀ ਇੱਕ ਨਵਾਂ ਕਾਨੂੰਨ ਲਿਆਕੇ ਸਖ਼ਤ ਕਾਰਵਾਈ ਕਰੇਗੀ ਉਨ੍ਹਾਂ ਕਿਹਾ ਕਿ ਕਿਸਾਨ ਭਲਾਈ ਲਈ ਵੱਖ-ਵੱਖ ਯੋਜਨਾਵਾਂ ਨੂੰ ਤਰਜੀਹ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਕੱਲ੍ਹ ਹੀ ਰਾਜਸਥਾਨ ਦੇ ਝੁੰਝੁਨੂ ਤੋਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਬੀਮਾ ਰਕਮ ਦਾ ਡਿਜੀਟਲ ਭੁਗਤਾਨ ਵੀ ਕੀਤਾ ਗਿਆ

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਤਰਜੀਹ ਦੇਣ ਦੇ ਸੰਕਲਪ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧੂ ਜਲ ਸੰਧੀ ਨੂੰ ਰੱਦ ਕਰਨਾ ਇੱਕ ਇਤਿਹਾਸਕ ਫੈਸਲਾ ਸੀ ਜਿਸ ਲਈ ਅਸੀਂ ਪ੍ਰਧਾਨ ਮੰਤਰੀ ਦੇ ਧੰਨਵਾਦੀ ਹਾਂ

ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਦਾ ਰਾਸ਼ਟਰੀ ਹਿੱਤ ਵਿੱਚ ਮਜ਼ਬੂਤ ਫੈਸਲੇ ਲਏ ਹਨ, ਜਿਨ੍ਹਾਂ ਲਈ ਦੇਸ਼ ਸ਼ੁਕਰਗੁਜ਼ਾਰ ਹੈ

 

****

ਆਰਸੀ/ਕੇਸੀਆਰ/ਏਆਰ


(Release ID: 2155867)