ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਰਨਾਟਕ ਦੇ ਬੰਗਲੁਰੂ ਵਿੱਚ ਲਗਭਗ 22,800 ਕਰੋੜ ਰੁਪਏ ਦੇ ਮੈਟਰੋ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
ਅਪ੍ਰੇਸ਼ਨ ਸਿੰਦੂਰ (Operation Sindoor) ਦੀ ਸਫ਼ਲਤਾ, ਸੀਮਾ ਪਾਰ ਆਤੰਕੀ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਤਾਕਤ ਅਤੇ ਆਤੰਕੀਆਂ ਦੇ ਬਚਾਅ ਵਿੱਚ ਆਏ ਪਾਕਿਸਤਾਨ ਨੂੰ ਕੁਝ ਹੀ ਘੰਟਿਆਂ ਵਿੱਚ ਗੋਡਿਆਂ ਭਾਰ ਲਿਆਉਣ ਦੀ ਸਮਰੱਥਾ, ਪੂਰੀ ਦੁਨੀਆ ਨੇ ਭਾਰਤ ਦਾ ਇਹ ਨਵਾਂ ਰੂਪ ਦੇਖਿਆ ਹੈ: ਪ੍ਰਧਾਨ ਮੰਤਰੀ
ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ: ਪ੍ਰਧਾਨ ਮੰਤਰੀ
ਪਿਛਲੇ 11 ਵਰ੍ਹਿਆਂ ਵਿੱਚ ਸਾਡੀ ਅਰਥਵਿਵਸਥਾ 10ਵੇਂ ਸਥਾਨ ਤੋਂ ਉੱਪਰ ਉੱਠ ਕੇ ਸਿਖਰਲੇ ਪੰਜ ਵਿੱਚ ਪਹੁੰਚ ਗਈ ਹੈ, ਹੁਣ ਅਸੀਂ ਟੌਪ ਤਿੰਨ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਦੀ ਤਰਫ਼ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ: ਪ੍ਰਧਾਨ ਮੰਤਰੀ
ਵਿਕਸਿਤ ਭਾਰਤ (Viksit Bharat) ਦੀ ਯਾਤਰਾ ਡਿਜੀਟਲ ਇੰਡੀਆ (Digital India) ਦੇ ਨਾਲ-ਨਾਲ ਅੱਗੇ ਵਧੇਗੀ: ਪ੍ਰਧਾਨ ਮੰਤਰੀ
ਸਾਡੀ ਅਗਲੀ ਬੜੀ ਪ੍ਰਾਥਮਿਕਤਾ ਤਕਨੀਕ ਵਿੱਚ ਆਤਮਨਿਰਭਰ ਬਣਨਾ ਹੋਣਾ ਚਾਹੀਦੀ ਹੈ: ਪ੍ਰਧਾਨ ਮੰਤਰੀ
Posted On:
10 AUG 2025 3:31PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਰਨਾਟਕ ਦੇ ਬੰਗਲੁਰੂ ਵਿੱਚ ਲਗਭਗ 7,160 ਕਰੋੜ ਰੁਪਏ ਦੀ ਲਾਗਤ ਵਾਲੀ ਬੰਗਲੁਰੂ ਮੈਟਰੋ ਦੀ ਯੈਲੋ ਲਾਇਨ (Yellow Line of Bangalore Metro) ਦਾ ਉਦਘਾਟਨ ਅਤੇ 15,160 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੀ ਬੰਗਲੁਰੂ ਮੈਟਰੋ ਫੇਜ਼-3 ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਬੰਗਲੁਰੂ ਦੇ ਕੇਐੱਸਆਰ ਰੇਲਵੇ ਸਟੇਸ਼ਨ (KSR Railway Station) ‘ਤੇ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰਨਾਟਕ ਦੀ ਧਰਤੀ ‘ਤੇ ਕਦਮ ਰੱਖਦੇ ਹੀ ਉਨ੍ਹਾਂ ਨੂੰ ਇੱਕ ਅਲੱਗ ਆਤਮੀਅਤਾ ਦਾ ਅਹਿਸਾਸ ਹੋਇਆ। ਕਰਨਾਟਕ ਦਾ ਸਮ੍ਰਿੱਧ ਸੱਭਿਆਚਾਰ, ਇੱਥੋਂ ਦੇ ਲੋਕਾਂ ਦੇ ਸਨੇਹ ਅਤੇ ਹਿਰਦੇ ਨੂੰ ਗਹਿਰਾਈ ਨਾਲ ਛੂਹ ਲੈਣ ਵਾਲੀ ਕੰਨੜ ਭਾਸ਼ਾ ਦੀ ਮਧੁਰਤਾ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਬੰਗਲੁਰੂ ਦੀ ਅਧਿਸ਼ਠਾਤਰੀ ਦੇਵੀ ਅੰਨੰਮਾ ਥਾਯੀ (Bengaluru’s presiding deity, Annamma Thayi) ਦੇ ਚਰਨਾਂ ਵਿੱਚ ਸ਼ਰਧਾ ਸੁਮਨ ਅਰਪਿਤ ਕੀਤੇ। ਇਹ ਯਾਦ ਕਰਦੇ ਹੋਏ ਕਿ ਸਦੀਆਂ ਪਹਿਲੇ, ਨਾਦਪ੍ਰਭੁ ਕੇਂਪੇਗੌੜਾ (Nadaprabhu Kempegowda) ਨੇ ਬੰਗਲੁਰੂ ਸ਼ਹਿਰ ਦੀ ਨੀਂਹ ਰੱਖੀ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਪੇਗੌੜਾ (Kempegowda) ਨੇ ਇੱਕ ਐਸੇ ਸ਼ਹਿਰ ਦੀ ਕਲਪਨਾ ਕੀਤੀ ਸੀ ਜੋ ਪਰੰਪਰਾਵਾਂ ਨਾਲ ਓਤਪ੍ਰੋਤ ਹੋਵੇ ਅਤੇ ਉੱਨਤੀ ਦੀਆਂ ਨਵੀਆਂ ਉਚਾਈਆਂ ਨੂੰ ਛੂਹੇ। ਪ੍ਰਧਾਨ ਮੰਤਰੀ ਨੇ ਕਿਹਾ, “ਬੰਗਲੁਰੂ ਨੇ ਹਮੇਸ਼ਾ ਉਸ ਭਾਵਨਾ ਨੂੰ ਜੀਵਿਆ ਹੈ ਅਤੇ ਉਸ ਨੂੰ ਸੰਜੋਇਆ ਹੈ ਅਤੇ ਅੱਜ, ਬੰਗਲੁਰੂ ਉਸੇ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ।”
ਸ਼੍ਰੀ ਮੋਦੀ ਨੇ ਕਿਹਾ, “ਅੱਜ, ਬੰਗਲੁਰੂ ਇੱਕ ਐਸੇ ਸ਼ਹਿਰ ਦੇ ਰੂਪ ਵਿੱਚ ਉੱਭਰ ਰਿਹਾ ਹੈ ਜੋ ਨਵੇਂ ਭਾਰਤ ਦੇ ਉਦੈ ਦਾ ਪ੍ਰਤੀਕ (symbol of New India's rise) ਬਣ ਗਿਆ ਹੈ।” ਉਨ੍ਹਾਂ ਨੇ ਇਸ ਨੂੰ ਇੱਕ ਐਸਾ ਸ਼ਹਿਰ ਦੱਸਿਆ ਜਿਸ ਦੀ ਆਤਮਾ ਦਾਰਸ਼ਨਿਕ ਗਿਆਨ (philosophical wisdom) ਨਾਲ ਓਤਪ੍ਰੋਤ ਹੈ ਅਤੇ ਜਿਸ ਦੇ ਕਾਰਜ ਤਕਨੀਕੀ ਮੁਹਾਰਤ ਨੂੰ ਦਰਸਾਉਂਦੇ ਹਨ (actions reflect technological expertise)। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਬੰਗਲੁਰੂ ਇੱਕ ਐਸਾ ਸ਼ਹਿਰ ਹੈ ਜਿਸ ਨੇ ਭਾਰਤ ਨੂੰ ਆਲਮੀ ਆਈਟੀ ਮੈਪ (global IT map) ‘ਤੇ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਨੇ ਬੰਗਲੁਰੂ ਦੀ ਸਫ਼ਲਤਾ ਦਾ ਕ੍ਰੈਡਿਟ ਇੱਥੋਂ ਦੇ ਲੋਕਾਂ ਦੀ ਸਖ਼ਤ ਮਿਹਨਤ ਅਤੇ ਪ੍ਰਤਿਭਾ ਨੂੰ ਦਿੱਤਾ।
.
ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ, “21ਵੀਂ ਸਦੀ ਵਿੱਚ, ਸ਼ਹਿਰੀ ਨਿਯੋਜਨ ਅਤੇ ਸ਼ਹਿਰੀ ਬੁਨਿਆਦੀ ਢਾਂਚਾ ਸਾਡੇ ਸ਼ਹਿਰਾਂ ਦੀਆਂ ਅਹਿਮ ਜ਼ਰੂਰਤਾਂ ਹਨ।” ਉਨ੍ਹਾਂ ਨੇ ਕਿਹਾ ਕਿ ਬੰਗਲੁਰੂ ਜਿਹੇ ਸ਼ਹਿਰਾਂ ਨੂੰ ਭਵਿੱਖ ਦੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਰਤਮਾਨ ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਬੰਗਲੁਰੂ ਦੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ਅੱਜ ਇਹ ਅਭਿਯਾਨ ਨਵੀਂ ਗਤੀ ਪਕੜ ਰਿਹਾ ਹੈ। ਸ਼੍ਰੀ ਮੋਦੀ ਨੇ ਬੰਗਲੁਰੂ ਮੈਟਰੋ ਦੀ ਯੈਲੋ ਲਾਇਨ (Bangalore Metro Yellow Line) ਦਾ ਉਦਘਾਟਨ ਕੀਤਾ ਅਤੇ ਮੈਟਰੋ ਦੇ ਤੀਸਰੇ ਫੇਜ਼ (Metro Phase-Three) ਦੀ ਨੀਂਹ ਰੱਖੀ। ਉਨ੍ਹਾਂ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਨੂੰ ਜੋੜਨ ਵਾਲੀਆਂ ਤਿੰਨ ਨਵੀਆਂ ਵੰਦੇ ਭਾਰਤ ਟ੍ਰੇਨਾਂ (new Vande Bharat trains) ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਬੰਗਲੁਰੂ ਅਤੇ ਬੇਲਗਾਵੀ ਦੇ ਦਰਮਿਆਨ ਵੰਦੇ ਭਾਰਤ ਸੇਵਾ ਸ਼ੁਰੂ ਹੋਣ ਨਾਲ ਬੇਲਗਾਵੀ ਵਿੱਚ ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਇਸ ਦੇ ਅਤਿਰਿਕਤ, ਨਾਗਪੁਰ ਅਤੇ ਪੁਣੇ ਦੇ ਦਰਮਿਆਨ ਅਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਅਤੇ ਅੰਮ੍ਰਿਤਸਰ (Shri Mata Vaishno Devi Katra and Amritsar) ਦੇ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਸ਼ੁਰੂ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਨਾਲ ਲੱਖਾਂ ਸ਼ਰਧਾਲੂਆਂ ਨੂੰ ਲਾਭ ਹੋਵੇਗਾ ਅਤੇ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਅਤੇ ਨਵੀਆਂ ਵੰਦੇ ਭਾਰਤ ਟ੍ਰੇਨਾਂ (new Vande Bharat trains) ਦੇ ਲਈ ਬੰਗਲੁਰੂ, ਕਰਨਾਟਕ ਅਤੇ ਪੂਰੇ ਦੇਸ਼ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਅਪ੍ਰੇਸ਼ਨ ਸਿੰਦੂਰ (Operation Sindoor) ਦੇ ਬਾਅਦ ਬੰਗਲੁਰੂ ਦੀ ਆਪਣੀ ਪਹਿਲੀ ਯਾਤਰਾ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਅਪ੍ਰੇਸ਼ਨ ਸਿੰਦੂਰ ਵਿੱਚ ਭਾਰਤੀ ਸੈਨਾ ਦੀ ਸਫ਼ਲਤਾ ‘ਤੇ ਪ੍ਰਕਾਸ਼ ਪਾਇਆ ਅਤੇ ਸੀਮਾ ਪਾਰ ਆਤੰਕਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਦੀ ਉਨ੍ਹਾਂ ਦੀ ਸਮਰੱਥਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਆਤੰਕਵਾਦੀਆਂ ਦਾ ਬਚਾਅ ਕਰਨ ਆਏ ਪਾਕਿਸਤਾਨ ਨੂੰ ਕੁਝ ਹੀ ਘੰਟਿਆਂ ਵਿੱਚ ਗੋਡੇ ਟੇਕਣ ‘ਤੇ ਮਜਬੂਰ ਕਰਨ ‘ਤੇ ਭਾਰਤ ਦੀ ਤਾਕਤ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਪੂਰੀ ਦੁਨੀਆ ਨੇ ਨਵੇਂ ਭਾਰਤ ਦੇ ਇਸ ਨਵੇਂ ਰੂਪ ਨੂੰ ਦੇਖਿਆ ਹੈ।” ਉਨ੍ਹਾਂ ਨੇ ਅਪ੍ਰੇਸ਼ਨ ਸਿੰਦੂਰ ਦੀ ਸਫ਼ਲਤਾ ਦਾ ਕ੍ਰੈਡਿਟ ਤਕਨੀਕ ਦੀ ਸ਼ਕਤੀ ਅਤੇ ਰੱਖਿਆ ਖੇਤਰ ਵਿੱਚ ਮੇਕ ਇਨ ਇੰਡੀਆ ਦੀ ਤਾਕਤ ਨੂੰ ਦਿੱਤਾ। ਉਨ੍ਹਾਂ ਨੇ ਇਸ ਉਪਲਬਧੀ ਵਿੱਚ ਬੰਗਲੁਰੂ ਅਤੇ ਕਰਨਾਟਕ ਦੇ ਨੌਜਵਾਨਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਇਸ ਸਫ਼ਲਤਾ ਵਿੱਚ ਉਨ੍ਹਾਂ ਦੀ ਭੂਮਿਕਾ ਦੇ ਲਈ ਸਭ ਨੂੰ ਵਧਾਈਆਂ ਦਿੱਤੀਆਂ।
ਇਹ ਦੇਖਦੇ ਹੋਏ ਕਿ ਬੰਗਲੁਰੂ ਹੁਣ ਪ੍ਰਮੁੱਖ ਆਲਮੀ ਸ਼ਹਿਰਾਂ ਦੇ ਨਾਲ ਪਹਿਚਾਣਿਆ ਜਾਣ ਲਗਿਆ ਹੈ, ਪ੍ਰਧਾਨ ਮੰਤਰੀ ਨੇ ਬਲ ਦੇ ਕੇ ਕਿਹਾ ਕਿ ਭਾਰਤ ਨੂੰ ਨਾ ਕੇਵਲ ਆਲਮੀ ਪੱਧਰ ‘ਤੇ ਮੁਕਾਬਲਾ ਕਰਨਾ ਚਾਹੀਦਾ ਹੈ, ਬਲਕਿ ਅਗਵਾਈ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਗਤੀ ਤਦੇ ਹੋਵੇਗੀ ਜਦੋਂ ਸਾਡੇ ਸ਼ਹਿਰ ਸਮਾਰਟ, ਤੇਜ਼ ਅਤੇ ਕੁਸ਼ਲ ਹੋਣਗੇ, ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਧੁਨਿਕ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਪੂਰਾ ਕਰਨ ‘ਤੇ ਸਰਕਾਰ ਦੇ ਧਿਆਨ ਨੂੰ ਰੇਖਾਂਕਿਤ ਕੀਤਾ। ਸ਼੍ਰੀ ਮੋਦੀ ਨੇ ਆਰਵੀ ਰੋਡ ਤੋਂ ਬੋਮਾਸੰਦਰਾ ਤੱਕ ਬੰਗਲੁਰੂ ਮੈਟਰੋ ਦੀ ਯੈਲੋ ਲਾਇਨ (Yellow Line of Bangalore Metro from RV Road to Bommasandra) ਸ਼ੁਰੂ ਕਰਨ ਦਾ ਐਲਾਨ ਕੀਤਾ, ਜੋ ਬੰਗਲੁਰੂ ਦੇ ਕਈ ਪ੍ਰਮੁੱਖ ਇਲਾਕਿਆਂ ਨੂੰ ਜੋੜੇਗੀ। ਉਨ੍ਹਾਂ ਨੇ ਕਿਹਾ ਕਿ ਬਸਵਨਗੁਡੀ ਅਤੇ ਇਲੈਕਟ੍ਰੌਨਿਕ ਸਿਟੀ (Basavanagudi and Electronic City) ਦੇ ਦਰਮਿਆਨ ਯਾਤਰਾ ਦਾ ਸਮਾਂ ਹੁਣ ਬਹੁਤ ਘੱਟ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੱਖਾਂ ਲੋਕਾਂ ਦੇ ਲਈ ਜੀਵਨ ਅਤੇ ਕਾਰਜ ਕਰਨ ਦੀ ਸੁਗਮਤਾ ਵਧੇਗੀ।
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਯੈਲੋ ਲਾਇਨ (Yellow Line) ਦੇ ਉਦਘਾਟਨ ਦੇ ਨਾਲ ਹੀ, ਬੰਗਲੁਰੂ ਮੈਟਰੋ ਦੇ ਤੀਸਰੇ ਫੇਜ਼, ਯਾਨੀ ਔਰੇਂਜ ਲਾਇਨ (Orange Line), ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚਾਲੂ ਹੋਣ ਦੇ ਬਾਅਦ, ਔਰੇਂਜ ਲਾਇਨ, ਯੈਲੋ ਲਾਇਨ ਦੇ ਨਾਲ ਮਿਲ ਕੇ, ਰੋਜ਼ਾਨਾ 25 ਲੱਖ ਯਾਤਰੀਆਂ ਦੇ ਲਈ ਯਾਤਰਾ ਨੂੰ ਸੁਗਮ ਬਣਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਬੰਗਲੁਰੂ ਦੀ ਟ੍ਰਾਂਸਪੋਰਟ ਵਿਵਸਥਾ ਸਸ਼ਕਤ ਹੋਵੇਗੀ ਅਤੇ ਇਸ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਇਆ ਜਾਵੇਗਾ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਬੰਗਲੁਰੂ ਮੈਟਰੋ ਨੇ ਦੇਸ਼ ਵਿੱਚ ਪਬਲਿਕ ਇਨਫ੍ਰਾਸਟ੍ਰਕਚਰ ਵਿਕਾਸ ਦਾ ਇੱਕ ਨਵਾਂ ਮਾਡਲ ਪੇਸ਼ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇੰਫੋਸਿਸ ਫਾਊਂਡੇਸ਼ਨ, ਬਾਇਓਕੌਨ ਅਤੇ ਡੈਲਟਾ ਇਲੈਕਟ੍ਰੌਨਿਕਸ (Infosys Foundation, Biocon, and Delta Electronics) ਜਿਹੀਆਂ ਕੰਪਨੀਆਂ ਨੇ ਕਈ ਪ੍ਰਮੁੱਖ ਮੈਟਰੋ ਸਟੇਸ਼ਨਾਂ ਦੇ ਲਈ ਅੰਸ਼ਿਕ-ਵਿੱਤ ਪੋਸ਼ਣ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ /CSR) ਦੇ ਇਸ ਅਭਿਨਵ ਉਪਯੋਗ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਪ੍ਰੇਰਣਾ ਦਾ ਸਰੋਤ ਦੱਸਿਆ ਅਤੇ ਕਾਰਪੋਰੇਟ ਖੇਤਰ ਨੂੰ ਉਨ੍ਹਾਂ ਦੇ ਯੋਗਦਾਨ ਦੇ ਲਈ ਵਧਾਈ ਦਿੱਤੀ।
ਸ਼੍ਰੀ ਮੋਦੀ ਨੇ ਕਿਹਾ, “ਭਾਰਤ ਵਰਤਮਾਨ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ। ਪਿਛਲੇ ਗਿਆਰ੍ਹਾਂ (11) ਵਰ੍ਹਿਆਂ ਵਿੱਚ, ਭਾਰਤ ਦੀ ਅਰਥਵਿਵਸਥਾ ਆਲਮੀ ਪੱਧਰ ‘ਤੇ 10ਵੇਂ ਸਥਾਨ ਤੋਂ ਉੱਪਰ ਉੱਠ ਕੇ ਟੌਪ ਪੰਜ ਵਿੱਚ ਪਹੁੰਚ ਗਈ ਹੈ ਅਤੇ ਤੇਜ਼ੀ ਨਾਲ ਟੌਪ ਤਿੰਨ ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋਣ ਦੀ ਤਰਫ਼ ਅੱਗੇ ਵਧ ਰਹੀ ਹੈ।” ਉਨ੍ਹਾਂ ਨੇ ਇਸ ਗਤੀ ਦਾ ਕ੍ਰੈਡਿਟ ਸਪਸ਼ਟ ਇਰਾਦੇ ਅਤੇ ਇਮਾਨਦਾਰ ਪ੍ਰਯਾਸਾਂ ਨਾਲ ਪ੍ਰੇਰਿਤ “ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ” ਦੀ ਭਾਵਨਾ (spirit of “Reform, Perform and Transform”) ਨੂੰ ਦਿੱਤਾ। ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ ਵਿਚਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਯਾਦ ਦਿਵਾਇਆ ਕਿ 2014 ਵਿੱਚ, ਮੈਟਰੋ ਸੇਵਾਵਾਂ ਸਿਰਫ਼ ਪੰਜ ਸ਼ਹਿਰਾਂ ਤੱਕ ਹੀ ਸੀਮਿਤ ਸਨ। ਉਨ੍ਹਾਂ ਨੇ ਕਿਹਾ ਕਿ ਅੱਜ, ਮੈਟਰੋ ਨੈੱਟਵਰਕ 24 ਸ਼ਹਿਰਾਂ ਵਿੱਚ 1,000 ਕਿਲੋਮੀਟਰ ਤੋਂ ਅਧਿਕ ਤੱਕ ਫੈਲਿਆ ਹੈ, ਜਿਸ ਨਾਲ ਭਾਰਤ ਵਿਸ਼ਵ ਪੱਧਰ ‘ਤੇ ਤੀਸਰਾ ਸਭ ਤੋਂ ਬੜਾ ਮੈਟਰੋ ਨੈੱਟਵਰਕ ਬਣ ਗਿਆ ਹੈ। ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ 2014 ਤੋਂ ਪਹਿਲੇ, ਕੇਵਲ ਲਗਭਗ 20,000 ਕਿਲੋਮੀਟਰ ਰੇਲਵੇ ਮਾਰਗਾਂ ਦਾ ਬਿਜਲੀਕਰਣ ਕੀਤਾ ਗਿਆ ਸੀ। ਕੇਵਲ ਪਿਛਲੇ ਗਿਆਰ੍ਹਾਂ (11) ਵਰ੍ਹਿਆਂ ਵਿੱਚ, 40,000 ਕਿਲੋਮੀਟਰ ਤੋਂ ਅਧਿਕ ਰੇਲਵੇ ਮਾਰਗਾਂ ਦਾ ਬਿਜਲੀਕਰਣ ਕੀਤਾ ਗਿਆ ਹੈ, ਜੋ ਟਿਕਾਊ ਟ੍ਰਾਂਸਪੋਰਟ ਵਿਕਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।
ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਭਾਰਤ ਦੀਆਂ ਉਪਲਬਧੀਆਂ ਨਾ ਕੇਵਲ ਜ਼ਮੀਨ ‘ਤੇ ਬਲਕਿ ਅਸਮਾਨ ਵਿੱਚ ਵੀ ਵਧ ਰਹੀਆਂ ਹਨ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਵਿੱਚ ਭਾਰਤ ਵਿੱਚ ਕੇਵਲ 74 ਹਵਾਈ ਅੱਡੇ ਸਨ ਅਤੇ ਅੱਜ ਇਨ੍ਹਾਂ ਦੀ ਸੰਖਿਆ ਵਧ ਕੇ 160 ਤੋਂ ਅਧਿਕ ਹੋ ਗਈ ਹੈ। ਉਨ੍ਹਾਂ ਨੇ ਜਲਮਾਰਗ ਇਨਫ੍ਰਾਸਟ੍ਰਕਚਰ (waterway infrastructure) ਵਿੱਚ ਜ਼ਿਕਰਯੋਗ ਪ੍ਰਗਤੀ ਦੀ ਤਰਫ਼ ਵੀ ਧਿਆਨ ਦਿਵਾਇਆ ਅਤੇ ਕਿਹਾ ਕਿ 2014 ਵਿੱਚ ਕੇਵਲ ਤਿੰਨ ਰਾਸ਼ਟਰੀ ਜਲਮਾਰਗ ਚਾਲੂ (operational) ਸਨ; ਇਹ ਸੰਖਿਆ ਹੁਣ ਵਧ ਕੇ ਤੀਹ (30) ਹੋ ਗਏ ਹਨ।
ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਭਾਰਤ ਦੁਆਰਾ ਕੀਤੀ ਗਈ ਮਹੱਤਵਪੂਰਨ ਪ੍ਰਗਤੀ ‘ਤੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ 2014 ਤੱਕ ਦੇਸ਼ ਵਿੱਚ ਕੇਵਲ 7 ਏਮਸ (7 AIIMS) ਅਤੇ 387 ਮੈਡੀਕਲ ਕਾਲਜ ਸਨ, ਜਦਕਿ ਅੱਜ 22 ਏਮਸ (22 AIIMS) ਅਤੇ 704 ਮੈਡੀਕਲ ਕਾਲਜ ਲੋਕਾਂ ਦੀ ਸੇਵਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 11 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ ਇੱਕ ਲੱਖ ਤੋਂ ਜ਼ਿਆਦਾ ਨਵੀਆਂ ਮੈਡੀਕਲ ਸੀਟਾਂ ਜੋੜੀਆਂ ਗਈਆਂ ਹਨ। ਉਨ੍ਹਾਂ ਨੇ ਇਸ ਵਿਸਤਾਰ ਦੇ ਪ੍ਰਭਾਵ ‘ਤੇ ਬਲ ਦਿੱਤਾ ਅਤੇ ਦੱਸਿਆ ਕਿ ਕਿਵੇਂ ਮੱਧ ਵਰਗ ਦੇ ਬੱਚਿਆਂ ਨੂੰ ਇਨ੍ਹਾਂ ਵਧੇ ਹੋਏ ਅਵਸਰਾਂ ਨਾਲ ਬਹੁਤ ਲਾਭ ਹੋਇਆ ਹੈ। ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ ਪਿਛਲੇ 11 ਵਰ੍ਹਿਆਂ ਵਿੱਚ, ਆਈਆਈਟੀਜ਼ (IITs) ਦੀ ਸੰਖਿਆ 16 ਤੋਂ ਵਧ ਕੇ 23, ਆਈਆਈਆਈਟੀਜ਼ (IIITs) ਦੀ ਸੰਖਿਆ 9 ਤੋਂ ਵਧ ਕੇ 25 ਅਤੇ ਆਈਆਈਐੱਮਜ਼ (IIMs) ਦੀ ਸੰਖਿਆ 13 ਤੋਂ ਵਧ ਕੇ 21 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵਿਦਿਆਰਥੀਆਂ ਦੇ ਪਾਸ ਉਚੇਰੀ ਸਿੱਖਿਆ ਵਿੱਚ ਪਹਿਲੇ ਤੋਂ ਕਿਤੇ ਅਧਿਕ ਅਵਸਰ ਉਪਲਬਧ ਹਨ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਜਿਵੇਂ-ਜਿਵੇਂ ਦੇਸ਼ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ, ਤਿਵੇਂ-ਤਿਵੇਂ ਗ਼ਰੀਬਾਂ ਅਤੇ ਵੰਚਿਤਾਂ ਦੇ ਜੀਵਨ ਵਿੱਚ ਵੀ ਉਸੇ ਗਤੀ ਨਾਲ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (Pradhan Mantri Awas Yojana) ਦੇ ਤਹਿਤ 4 ਕਰੋੜ ਤੋਂ ਜ਼ਿਆਦਾ ਪੱਕੇ ਘਰ (pucca houses) ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਸਰਕਾਰ ਹੁਣ 3 ਕਰੋੜ ਹੋਰ ਘਰ ਬਣਾਉਣ ਦੇ ਲਈ ਤਿਆਰ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਿਰਫ਼ 11 ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 12 ਕਰੋੜ ਤੋਂ ਜ਼ਿਆਦਾ ਟਾਇਲਟਸ (ਪਖਾਨੇ) ਬਣਾਏ ਗਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਦਮ ਨੇ ਕਰੋੜਾਂ ਮਾਤਾਵਾਂ ਅਤੇ ਭੈਣਾਂ ਨੂੰ ਸਨਮਾਨ, ਸਵੱਛਤਾ ਅਤੇ ਸੁਰੱਖਿਆ ਦਿੱਤੀ ਹੈ।
ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਵਿਕਾਸ ਦੀ ਤੇਜ਼ ਗਤੀ ਭਾਰਤ ਦੇ ਆਰਥਿਕ ਵਾਧੇ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ 2014 ਤੋਂ ਪਹਿਲੇ ਭਾਰਤ ਦਾ ਕੁੱਲ ਨਿਰਯਾਤ ਕੇਵਲ 468 ਅਰਬ ਡਾਲਰ ਤੱਕ ਪਹੁੰਚ ਗਿਆ ਸੀ, ਜਦਕਿ ਅੱਜ ਇਹ ਅੰਕੜਾ ਵਧ ਕੇ 824 ਅਰਬ ਡਾਲਰ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਭਾਰਤ ਮੋਬਾਈਲ ਫੋਨ ਆਯਾਤ ਕਰਦਾ ਸੀ, ਲੇਕਿਨ ਹੁਣ ਦੇਸ਼ ਮੋਬਾਈਲ ਹੈਂਡਸੈੱਟਸ (mobile handsets) ਦੇ ਟੌਪ ਪੰਜ ਨਿਰਯਾਤਕਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਦਲਾਅ ਵਿੱਚ ਬੰਗਲੁਰੂ ਦੀ ਅਹਿਮ ਭੂਮਿਕਾ ਰਹੀ ਹੈ। ਸ਼੍ਰੀ ਮੋਦੀ ਨੇ ਅੱਗੇ ਦੱਸਿਆ ਕਿ 2014 ਤੋਂ ਪਹਿਲੇ ਭਾਰਤ ਦਾ ਇਲੈਕਟ੍ਰੌਨਿਕਸ ਨਿਰਯਾਤ ਲਗਭਗ 6 ਅਰਬ ਡਾਲਰ ਸੀ, ਜੋ ਹੁਣ ਵਧ ਕੇ ਲਗਭਗ 38 ਅਰਬ ਡਾਲਰ ਹੋ ਗਿਆ ਹੈ।
ਗਿਆਰ੍ਹਾਂ ਸਾਲ ਪਹਿਲੇ ਭਾਰਤ ਦਾ ਆਟੋਮੋਬਾਈਲ ਨਿਰਯਾਤ ਲਗਭਗ 16 ਅਰਬ ਡਾਲਰ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਹ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ, ਜਿਸ ਨਾਲ ਭਾਰਤ ਦੁਨੀਆ ਦਾ ਚੌਥਾ ਸਭ ਤੋਂ ਬੜਾ ਆਟੋਮੋਬਾਈਲ ਨਿਰਯਾਤਕ (fourth-largest automobile exporter) ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀਆਂ ਆਤਮਨਿਰਭਰ ਭਾਰਤ ਦੇ ਸੰਕਲਪ (resolve of Aatmanirbhar Bharat) ਨੂੰ ਮਜ਼ਬੂਤ ਕਰਦੀਆਂ ਹਨ ਅਤੇ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸੰਗਠਿਤ ਹੋ ਕੇ ਦੇਸ਼ ਅੱਗੇ ਵਧੇਗਾ ਅਤੇ ਇੱਕ ਵਿਕਸਿਤ ਭਾਰਤ ਦਾ ਨਿਰਮਾਣ ਕਰੇਗਾ।
ਸ਼੍ਰੀ ਮੋਦੀ ਨੇ ਕਿਹਾ, “ਵਿਕਸਿਤ ਭਾਰਤ (Viksit Bharat) ਦੀ ਯਾਤਰਾ ਡਿਜੀਟਲ ਇੰਡੀਆ (Digital India) ਦੇ ਨਾਲ-ਨਾਲ ਅੱਗੇ ਵਧੇਗੀ।” ਉਨ੍ਹਾਂ ਨੇ ਕਿਹਾ ਕਿ ਭਾਰਤ ਏਆਈ ਮਿਸ਼ਨ (India AI Mission) ਜਿਹੀਆਂ ਪਹਿਲਾਂ ਦੇ ਮਾਧਿਅਮ ਨਾਲ, ਭਾਰਤ ਆਲਮੀ ਏਆਈ ਅਗਵਾਈ (global AI leadership) ਦੀ ਤਰਫ਼ ਵਧ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੈਮੀਕੰਡਕਟਰ ਮਿਸ਼ਨ ਵੀ ਗਤੀ ਪਕੜ ਰਿਹਾ ਹੈ ਅਤੇ ਭਾਰਤ ਦੇ ਪਾਸ ਜਲਦੀ ਹੀ ਆਪਣੀ ਖ਼ੁਦ ਦੀ ਮੇਡ-ਇਨ-ਇੰਡੀਆ ਚਿੱਪ (Made-in-India chip) ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਘੱਟ ਲਾਗਤ ਵਾਲੇ, ਉੱਚ ਤਕਨੀਕ ਵਾਲੇ ਪੁਲਾੜ ਮਿਸ਼ਨਾਂ (low-cost, high-tech space missions) ਦੀ ਇੱਕ ਆਲਮੀ ਉਦਾਹਰਣ ਬਣ ਗਿਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਭਾਰਤ ਭਵਿੱਖ ਦੀ ਤਕਨੀਕ ਦੇ ਸਾਰੇ ਖੇਤਰਾਂ ਵਿੱਚ ਉੱਨਤੀ ਕਰ ਰਿਹਾ ਹੈ ਅਤੇ ਇਸ ਉੱਨਤੀ ਦਾ ਸਭ ਤੋਂ ਜ਼ਿਕਰਯੋਗ ਪਹਿਲੂ ਗ਼ਰੀਬਾਂ ਦਾ ਸਸ਼ਕਤੀਕਰਣ ਹੈ। ਇਹ ਦੱਸਦੇ ਹੋਏ ਕਿ ਡਿਜੀਟਲੀਕਰਣ ਹੁਣ ਦੇਸ਼ ਦੇ ਹਰ ਪਿੰਡ ਤੱਕ ਪਹੁੰਚ ਗਿਆ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਪੀਆਈ (UPI) ਦੇ ਮਾਧਿਅਮ ਨਾਲ, ਭਾਰਤ ਦੁਨੀਆ ਦੇ 50 ਪ੍ਰਤੀਸ਼ਤ ਤੋਂ ਅਧਿਕ ਵਾਸਤਵਿਕ ਸਮੇਂ ਦੇ ਲੈਣ-ਦੇਣ (real-time transactions) ਦੇ ਲਈ ਉੱਤਰਦਾਈ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕ ਸਰਕਾਰ ਅਤੇ ਨਾਗਰਿਕਾਂ ਦੇ ਦਰਮਿਆਨ ਦੀ ਖਾਈ ਨੂੰ ਪੂਰਨ ਵਿੱਚ ਸਹਾਇਤਾ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 2,200 ਤੋਂ ਅਧਿਕ ਸਰਕਾਰੀ ਸੇਵਾਵਾਂ ਮੋਬਾਈਲ ਪਲੈਟਫਾਰਮ ‘ਤੇ ਉਪਲਬਧ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਉਮੰਗ ਐਪ (UMANG app) ਦੇ ਮਾਧਿਅਮ ਨਾਲ, ਨਾਗਰਿਕ ਘਰ ਬੈਠੇ ਸਰਕਾਰੀ ਕਾਰਜ ਪੂਰੇ ਕਰ ਸਕਦੇ ਹਨ, ਜਦਕਿ ਡਿਜੀਲੌਕਰ (DigiLocker) ਦੇ ਨਾਲ, ਸਰਕਾਰੀ ਪ੍ਰਮਾਣ-ਪੱਤਰਾਂ ਦੇ ਪ੍ਰਬੰਧਨ ਦੀ ਪਰੇਸ਼ਾਨੀ ਸਮਾਪਤ ਹੋ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹੁਣ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨਾਲ ਸੰਚਾਲਿਤ ਖ਼ਤਰੇ ਦਾ ਪਤਾ ਲਗਾਉਣ ਜਿਹੀਆਂ ਤਕਨੀਕਾਂ ਵਿੱਚ ਨਿਵੇਸ਼ ਕਰ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਡਿਜੀਟਲ ਕ੍ਰਾਂਤੀ ਦਾ ਲਾਭ ਸਮਾਜ ਦੇ ਅੰਤਿਮ ਵਿਅਕਤੀ ਤੱਕ ਪਹੁੰਚੇ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਬੰਗਲੁਰੂ ਇਸ ਰਾਸ਼ਟਰੀ ਪ੍ਰਯਾਸ ਵਿੱਚ ਸਰਗਰਮ ਤੌਰ ‘ਤੇ ਯੋਗਦਾਨ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਅਗਲੀ ਬੜੀ ਪ੍ਰਾਥਮਿਕਤਾ ਤਕਨੀਕ ਵਿੱਚ ਆਤਮਨਿਰਭਰ ਬਣਨਾ (becoming self-reliant in technology) ਹੋਣੀ ਚਾਹੀਦੀ ਹੈ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਭਾਰਤੀ ਤਕਨੀਕੀ ਕੰਪਨੀਆਂ ਨੇ ਪੂਰੀ ਦੁਨੀਆ ਦੇ ਲਈ ਸੌਫਟਵੇਅਰ ਅਤੇ ਉਤਪਾਦ ਵਿਕਸਿਤ ਕਰਕੇ ਆਲਮੀ ਪੱਧਰ ‘ਤੇ ਆਪਣੀ ਪਹਿਚਾਣ ਸਥਾਪਿਤ ਕੀਤੀ ਹੈ। ਉਨ੍ਹਾਂ ਨੇ ਬਲ ਦੇ ਕੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੀਆਂ ਜ਼ਰੂਰਤਾਂ ਨੂੰ ਹੋਰ ਦ੍ਰਿੜ੍ਹਤਾ ਨਾਲ ਪ੍ਰਾਥਮਿਕਤਾ ਦੇਵੇ ਅਤੇ ਨਵੇਂ ਉਤਪਾਦਾਂ ਦੇ ਵਿਕਾਸ ਵਿੱਚ ਤੇਜ਼ੀ ਲਿਆਵੇ, ਖਾਸ ਕਰਕੇ ਇਸ ਲਈ ਕਿਉਂਕਿ ਹੁਣ ਹਰ ਖੇਤਰ ਵਿੱਚ ਸੌਫਟਵੇਅਰ ਅਤੇ ਐਪਸ ਦਾ ਇਸਤੇਮਾਲ ਹੋ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲਈ ਇਸ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹਣਾ ਜ਼ਰੂਰੀ ਹੈ। ਉੱਭਰਦੇ ਖੇਤਰਾਂ ਵਿੱਚ ਅਗਵਾਈ ਦੇ ਲਈ ਕੇਂਦ੍ਰਿਤ ਪ੍ਰਯਾਸਾਂ ਦਾ ਸੱਦਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਮੇਕ ਇਨ ਇੰਡੀਆ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਬੰਗਲੁਰੂ ਅਤੇ ਕਰਨਾਟਕ ਦੀ ਉਪਸਥਿਤੀ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਤਾਕੀਦ ਕੀਤੀ ਕਿ ਭਾਰਤ ਦੇ ਉਤਪਾਦਾਂ ਨੂੰ “ਜ਼ੀਰੋ ਡਿਫੈਕਟ, ਜ਼ੀਰੋ ਇਫੈਕਟ” ਮਿਆਰ (Zero Defect, Zero Effect standard) ਦਾ ਪਾਲਨ ਕਰਨਾ ਚਾਹੀਦਾ ਹੈ, ਯਾਨੀ ਉਨ੍ਹਾਂ ਦੀ ਗੁਣਵੱਤਾ ਬੇਦਾਗ਼ ਹੋਣੀ ਚਾਹੀਦੀ ਹੈ ਅਤੇ ਵਾਤਾਵਰਣ ‘ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਕਰਨਾਟਕ ਦੀ ਪ੍ਰਤਿਭਾ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ (vision of Aatmanirbhar Bharat) ਨੂੰ ਅੱਗੇ ਵਧਾਵੇਗੀ।
ਸ਼੍ਰੀ ਮੋਦੀ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰਾਂ, ਸਾਰੀਆਂ ਜਨਤਾ ਦੀ ਸੇਵਾ ਦੇ ਲਈ ਪ੍ਰਤੀਬੱਧ ਹਨ ਅਤੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਸਮੂਹਿਕ ਪ੍ਰਯਾਸਾਂ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਸ ਦਿਸ਼ਾ ਵਿੱਚ ਇੱਕ ਪ੍ਰਮੁੱਖ ਜ਼ਿੰਮੇਦਾਰੀ ਨਵੇਂ ਸੁਧਾਰਾਂ ਨੂੰ ਲਾਗੂ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਕੇਂਦਰ ਸਰਕਾਰ ਨੇ ਲਗਾਤਾਰ ਸੁਧਾਰਾਂ ਨੂੰ ਅੱਗੇ ਵਧਾਇਆ ਹੈ। ਉਦਾਹਰਣ ਦੇ ਤੌਰ ‘ਤੇ, ਉਨ੍ਹਾਂ ਨੇ ਕਾਨੂੰਨਾਂ ਨੂੰ ਅਪਰਾਧਮੁਕਤ ਕਰਨ ਦੇ ਲਈ ਜਨ ਵਿਸ਼ਵਾਸ ਬਿਲ (Jan Vishwas Bill) ਦੇ ਪਾਸ ਹੋਣ ਦੀ ਉਦਾਹਰਣ ਦਿੱਤੀ ਅਤੇ ਐਲਾਨ ਕੀਤਾ ਕਿ ਜਨ ਵਿਸ਼ਵਾਸ 2.0 (Jan Vishwas 2.0) ਵੀ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਰਾਜ ਸਰਕਾਰਾਂ ਨੂੰ ਗ਼ੈਰ-ਜ਼ਰੂਰੀ ਅਪਰਾਧਿਕ ਪ੍ਰਾਵਧਾਨਾਂ ਵਾਲੇ ਕਾਨੂੰਨਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਸਮਾਪਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਸ਼੍ਰੀ ਮੋਦੀ ਨੇ ਮਿਸ਼ਨ ਕਰਮਯੋਗੀ ਪਹਿਲ (Mission Karmayogi initiative) ਦਾ ਉਲੇਖ ਕੀਤਾ, ਜਿਸ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਯੋਗਤਾ-ਅਧਾਰਿਤ ਟ੍ਰੇਨਿੰਗ (competency-based training) ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਰਾਜ ਆਪਣੇ ਅਧਿਕਾਰੀਆਂ ਦੇ ਲਈ ਵੀ ਇਸ ਲਰਨਿੰਗ ਫ੍ਰੇਮਵਰਕ ਨੂੰ ਅਪਣਾ ਸਕਦੇ ਹਨ। ਖ਼ਾਹਿਸ਼ੀ ਜ਼ਿਲ੍ਹਾ ਪ੍ਰੋਗਰਾਮ ਅਤੇ ਖ਼ਾਹਿਸ਼ੀ ਬਲਾਕ ਪ੍ਰੋਗਰਾਮ (Aspirational Districts Programme and the Aspirational Block Programme) ਦਾ ਨੋਟਿਸ ਲੈਂਦੇ ਹੋਏ, ਪ੍ਰਧਾਨ ਮੰਤਰੀ ਨੇ ਰਾਜਾਂ ਨੂੰ ਇਸੇ ਤਰ੍ਹਾਂ ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨ ਦਾ ਨਿਵੇਦਨ ਕੀਤਾ ਜਿਨ੍ਹਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਰਾਜ ਪੱਧਰ ‘ਤੇ ਨਿਰੰਤਰ ਸੁਧਾਰ ਪ੍ਰਯਾਸਾਂ ਦਾ ਸੱਦਾ ਦਿੰਦੇ ਹੋਏ ਆਪਣੇ ਭਾਸ਼ਣ ਦਾ ਸਮਾਪਨ ਕੀਤਾ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸੰਯੁਕਤ ਪਹਿਲਾਂ ਕਰਨਾਟਕ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਲੈ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ (vision of Viksit Bharat) ਨੂੰ ਪੂਰਾ ਕਰਾਂਗੇ।
ਇਸ ਸਮਾਗਮ ਵਿੱਚ ਕਰਨਾਟਕ ਦੇ ਰਾਜਪਾਲ, ਸ਼੍ਰੀ ਥਾਵਰਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ, ਸ਼੍ਰੀ ਸਿੱਧਾਰਮਈਆ, ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ, ਸ਼੍ਰੀ ਐੱਚਡੀ ਕੁਮਾਰਸਵਾਮੀ, ਸ਼੍ਰੀ ਅਸ਼ਵਿਨੀ ਵੈਸ਼ਣਵ, ਸ਼੍ਰੀ ਵੀ. ਸੋਮੰਨਾ, ਸੁਸ਼੍ਰੀ ਸ਼ੋਭਾ ਕਰੰਦਲਾਜੇ ਸਹਿਤ ਹੋਰ ਪਤਵੰਤੇ ਉਪਸਥਿਤ ਸਨ।
ਪਿਛੋਕੜ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੰਗਲੌਰ ਮੈਟਰੋ ਫੇਜ਼-2 ਪ੍ਰੋਜੈਕਟ (Bangalore Metro Phase-2 project) ਦੇ ਤਹਿਤ ਆਰਵੀ ਰੋਡ (ਰਾਗੀਗੁੱਡਾ/Ragigudda) ਤੋਂ ਬੋਮਾਸੰਦਰਾ ਤੱਕ ਯੈਲੋ ਲਾਇਨ (Yellow line) ਦਾ ਉਦਘਾਟਨ ਕੀਤਾ। ਇਸ ਲਾਇਨ ਦੀ ਲੰਬਾਈ 19 ਕਿਲੋਮੀਟਰ ਤੋਂ ਅਧਿਕ ਹੈ ਅਤੇ ਇਸ ਵਿੱਚ 16 ਸਟੇਸ਼ਨ ਹਨ। ਇਸ ‘ਤੇ ਲਗਭਗ 7,160 ਕਰੋੜ ਰੁਪਏ ਖਰਚ ਹੋਣਗੇ। ਇਸ ਯੈਲੋ ਲਾਇਨ (Yellow line) ਦੇ ਖੁੱਲ੍ਹਣ ਨਾਲ, ਬੰਗਲੁਰੂ ਵਿੱਚ ਮੈਟਰੋ ਦਾ ਸੰਚਾਲਨ ਨੈੱਟਵਰਕ (operational metro network) 96 ਕਿਲੋਮੀਟਰ ਤੋਂ ਅਧਿਕ ਹੋ ਜਾਵੇਗਾ ਅਤੇ ਇਸ ਖੇਤਰ ਦੀ ਬੜੀ ਜਨਸੰਖਿਆ ਨੂੰ ਸੇਵਾ ਪ੍ਰਦਾਨ ਕਰੇਗਾ।
ਪ੍ਰਧਾਨ ਮੰਤਰੀ ਨੇ 15,610 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਦੇ ਬੰਗਲੌਰ ਮੈਟਰੋ ਫੇਜ਼-3 ਪ੍ਰੋਜੈਕਟ (Bangalore Metro Phase-3 project) ਦਾ ਨੀਂਹ ਪੱਥਰ ਵੀ ਰੱਖਿਆ। ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 44 ਕਿਲੋਮੀਟਰ ਤੋਂ ਅਧਿਕ ਹੋਵੇਗੀ ਅਤੇ ਇਸ ਵਿੱਚ 31 ਐਲੀਵੇਟਿਡ ਸਟੇਸ਼ਨ (elevated stations) ਹੋਣਗੇ। ਇਹ ਬੁਨਿਆਦੀ ਢਾਂਚਾ ਪ੍ਰੋਜੈਕਟ ਸ਼ਹਿਰ ਦੀਆਂ ਵਧਦੀਆਂ ਟ੍ਰਾਂਸਪੋਰਟੇਸ਼ਨ ਜ਼ਰੂਰਤਾਂ ਨੂੰ ਪੂਰਾ ਕਰੇਗਾ ਅਤੇ ਰਿਹਾਇਸ਼ੀ, ਉਦਯੋਗਿਕ, ਕਮਰਸ਼ੀਅਲ ਅਤੇ ਵਿੱਦਿਅਕ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।
ਪ੍ਰਧਾਨ ਮੰਤਰੀ ਨੇ ਬੰਗਲੁਰੂ ਤੋਂ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ (Vande Bharat Express trains) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ ਬੰਗਲੁਰੂ ਤੋਂ ਬੇਲਗਾਵੀ, ਅੰਮ੍ਰਿਤਸਰ ਤੋਂ ਸ੍ਰੀ ਮਾਤਾ ਵੈਸ਼ਣੋ ਦੇਵੀ ਕਟੜਾ ਅਤੇ ਨਾਗਪੁਰ (ਅਜਨੀ-Ajni) ਤੋਂ ਪੁਣੇ ਤੱਕ (Bengaluru to Belagavi, Amritsar to Sri Mata Vaishno Devi Katra and Nagpur (Ajni) to Pune) ਦੀਆਂ ਟ੍ਰੇਨਾਂ ਸ਼ਾਮਲ ਹਨ। ਇਹ ਹਾਈ-ਸਪੀਡ ਟ੍ਰੇਨਾਂ ਖੇਤਰੀ ਸੰਪਰਕ (regional connectivity) ਨੂੰ ਮਹੱਤਵਪੂਰਨ ਤੌਰ ‘ਤੇ ਵਧਾਉਣਗੀਆਂ, ਯਾਤਰਾ ਦੇ ਸਮੇਂ ਨੂੰ ਘੱਟ ਕਰਨਗੀਆਂ ਅਤੇ ਯਾਤਰੀਆਂ ਨੂੰ ਵਿਸ਼ਵ-ਪੱਧਰੀ ਯਾਤਰਾ ਦਾ ਅਨੁਭਵ (world-class travel experience) ਪ੍ਰਦਾਨ ਕਰਨਗੀਆਂ।
***
ਐੱਮਜੇਪੀਐੱਸ/ਐੱਸਆਰ
(Release ID: 2154941)
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam