ਰੇਲ ਮੰਤਰਾਲਾ
ਦਿਵਾਲੀ ਅਤੇ ਛਟ ਦੀਆਂ ਛੁੱਟੀਆਂ ਪਰਿਵਾਰ ਨਾਲ ਬਿਤਾਉਣ ਅਤੇ ਕੰਮ ਤੋਂ 5 ਹਫ਼ਤਿਆਂ ਦੀ ਛੁੱਟੀ ਲੈਣ ਦੇ ਇੱਛੁਕ ਲੋਕਾਂ ਲਈ ਖੁਸ਼ਖਬਰੀ (ਗੁੱਡ ਨਿਊਜ਼)
ਰੇਲਵੇ ਨੇ ਭੀੜ ਨੂੰ ਘਟਾਉਣ ਲਈ ਰਾਊਂਡ ਟ੍ਰਿਪ ਪੈਕੇਜਾਂ ਲਈ ਵਾਪਸੀ ਯਾਤਰਾ ਦੇ ਮੂਲ ਕਿਰਾਏ 'ਤੇ 20% ਦੀ ਛੋਟ ਦੀ ਸ਼ੁਰੂਆਤ ਕੀਤੀ ਹੈ
ਪ੍ਰਯੋਗਾਤਮਕ ਅਧਾਰ 'ਤੇ ਲਾਂਚ ਕੀਤਾ ਗਿਆ, ਰਾਊਂਡ ਟ੍ਰਿਪ ਪੈਕੇਜਾਂ ਦੀਆਂ ਬੁਕਿੰਗਾਂ 14 ਅਗਸਤ ਤੋਂ ਸ਼ੁਰੂ ਹੋਣਗੀਆਂ ਅਤੇ ਅੱਗੇ ਦੀ ਯਾਤਰਾ 13 ਤੋਂ 26 ਅਕਤੂਬਰ ਤੱਕ ਹੋਵੇਗੀ
17 ਨਵੰਬਰ ਤੋਂ 1 ਦਸੰਬਰ, 2025 ਤੱਕ ਬੁਕਿੰਗਾਂ ਕੀਤੀਆਂ ਗਈਆਂ ਰਿਆਇਤੀ ਵਾਪਸੀ ਯਾਤਰਾ ਟਿਕਟਾਂ 'ਤੇ ਮੌਜੂਦਾ 60 ਦਿਨਾਂ ਦੀ ਅਗਾਊਂ ਰਿਜ਼ਰਵੇਸ਼ਨ ਮਿਆਦ ਲਾਗੂ ਨਹੀਂ ਹੋਵੇਗੀ
Posted On:
09 AUG 2025 11:45AM by PIB Chandigarh
ਭਾਰਤੀ ਰੇਲਵੇ ਭੀੜ ਤੋਂ ਬਚਣ, ਪਰੇਸ਼ਾਨੀ ਰਹਿਤ ਬੁਕਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਯਾਤਰੀਆਂ ਦੀ ਸਹੂਲਤ ਲਈ ਯਤਨ ਕਰ ਰਿਹਾ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਸਪੈਸ਼ਲ ਟ੍ਰੇਨਾਂ ਸਮੇਤ ਟ੍ਰੇਨਾਂ ਦੀ ਦੋ-ਪੱਖੀ ਵਰਤੋਂ ਨੂੰ ਯਕੀਨੀ ਬਣਾਉਣ ਲਈ, ਰਿਆਇਤੀ ਕਿਰਾਏ 'ਤੇ ਰਾਊਂਡ ਟ੍ਰਿਪ ਪੈਕੇਜ ਨਾਮ ਦੀ ਇੱਕ ਪ੍ਰਯੋਗਾਤਮਕ ਯੋਜਨਾ ਤਿਆਰ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਯੋਜਨਾ ਉਨ੍ਹਾਂ ਯਾਤਰੀਆਂ 'ਤੇ ਲਾਗੂ ਹੋਵੇਗੀ ਜੋ ਹੇਠਾਂ ਦਿੱਤੇ ਅਨੁਸਾਰ ਨਿਰਧਾਰਿਤ ਸਮੇਂ ਦੌਰਾਨ ਆਪਣੀ ਵਾਪਸੀ ਯਾਤਰਾ ਦੀ ਵੀ ਚੋਣ ਕਰਦੇ ਹਨ:
(i) ਇਸ ਯੋਜਨਾ ਦੇ ਤਹਿਤ, ਇੱਕੋ ਯਾਤਰੀਆਂ ਦੇ ਸਮੂਹ ਲਈ ਅੱਗੇ ਅਤੇ ਵਾਪਸੀ ਦੋਵਾਂ ਯਾਤਰਾਵਾਂ ਲਈ ਕੀਤੀ ਗਈ ਬੁਕਿੰਗ ਕਰਨ 'ਤੇ ਛੋਟ ਲਾਗੂ ਹੋਵੇਗੀ। ਵਾਪਸੀ ਯਾਤਰਾ ਲਈ ਯਾਤਰੀ ਵੇਰਵੇ ਅੱਗੇ ਦੀ ਯਾਤਰਾ ਦੇ ਸਮਾਨ ਹੋਣਗੇ।
(ii) ਏਆਰਪੀ ਮਿਤੀ 13 ਅਕਤੂਬਰ 2025 ਲਈ ਬੁਕਿੰਗ ਸ਼ੁਰੂ ਹੋਣ ਦੀ ਮਿਤੀ 14.08.2025 ਹੋਵੇਗੀ। ਅੱਗੇ ਦੀਆਂ ਟਿਕਟਾਂ ਪਹਿਲਾਂ 13 ਅਕਤੂਬਰ 2025 ਅਤੇ 26 ਅਕਤੂਬਰ 2025 ਦੇ ਦਰਮਿਆਨ ਟ੍ਰੇਨ ਦੀ ਸ਼ੁਰੂਆਤੀ ਮਿਤੀ ਲਈ ਬੁੱਕ ਕੀਤੀਆਂ ਜਾਣਗੀਆਂ ਅਤੇ ਬਾਅਦ ਵਿੱਚ 17 ਨਵੰਬਰ ਤੋਂ 1 ਦਸੰਬਰ 2025 ਦੇ ਦਰਮਿਆਨ ਟ੍ਰੇਨ ਦੀ ਸ਼ੁਰੂਆਤ ਮਿਤੀ ਲਈ ਕਨੈਕਟਿੰਗ ਯਾਤਰਾ ਸੁਵਿਧਾ ਦੀ ਵਰਤੋਂ ਕਰਕੇ ਵਾਪਸੀ ਯਾਤਰਾ ਟਿਕਟਾਂ ਬੁੱਕ ਕੀਤੀਆਂ ਜਾਣਗੀਆਂ। ਵਾਪਸੀ ਯਾਤਰਾ ਦੀ ਬੁਕਿੰਗ ਲਈ ਐਡਵਾਂਸ ਰਿਜ਼ਰਵੇਸ਼ਨ ਮਿਆਦ ਲਾਗੂ ਨਹੀਂ ਹੋਵੇਗੀ।
(iii) ਉਪਰੋਕਤ ਬੁਕਿੰਗ ਸਿਰਫ ਦੋਵਾਂ ਦਿਸ਼ਾਵਾਂ ਦੀਆਂ ਕੰਫਰਮ ਟਿਕਟਾਂ 'ਤੇ ਹੀ ਵੈਧ ਹੋਵੇਗੀ।
(iv) ਵਾਪਸੀ ਯਾਤਰਾ ਦੇ ਮੂਲ ਕਿਰਾਏ 'ਤੇ ਸਿਰਫ਼ 20% ਦੀ ਕੁੱਲ ਛੋਟ ਦਿੱਤੀ ਜਾਵੇਗੀ।
(v) ਇਸ ਸਕੀਮ ਦੇ ਤਹਿਤ ਬੁਕਿੰਗ ਅੱਗੇ ਅਤੇ ਵਾਪਸੀ ਦੋਵੇਂ ਯਾਤਰਾਵਾਂ ਦੇ ਲਈ ਇੱਕੋ ਸਮਾਨ ਉਸੇ ਸ਼੍ਰੇਣੀ ਅਤੇ ਸਮਾਨ ਓ-ਡੀ ਜੋੜੇ ਲਈ ਹੋਵੇਗੀ।
(vi) ਇਸ ਯੋਜਨਾ ਦੇ ਤਹਿਤ ਬੁੱਕ ਕੀਤੀਆਂ ਗਈਆਂ ਟਿਕਟਾਂ ਲਈ ਕਿਰਾਏ ਦੀ ਕੋਈ ਵਾਪਸੀ ਦੀ ਆਗਿਆ ਨਹੀਂ ਹੋਵੇਗੀ।
(vii) ਉਪਰੋਕਤ ਯੋਜਨਾ ਫਲੈਕਸੀ ਫੇਅਰ ਟ੍ਰੇਨਾਂ ਨੂੰ ਛੱਡ ਕੇ ਸਾਰੀਆਂ ਸ਼੍ਰੇਣੀਆਂ ਦੀਆਂ ਟ੍ਰੇਨਾਂ ਅਤੇ ਸਪੈਸ਼ਲ ਟ੍ਰੇਨਾਂ (ਮੰਗ 'ਤੇ ਚੱਲਣ ਵਾਲੀਆਂ ਟ੍ਰੇਨਾਂ) ਸਮੇਤ ਸਾਰੀਆਂ ਟ੍ਰੇਨਾਂ ਵਿੱਚ ਵੈਧ ਹੋਵੇਗੀ।
(viii) ਕਿਸੇ ਵੀ ਯਾਤਰਾ ਲਈ ਇਨ੍ਹਾਂ ਟਿਕਟਾਂ ਵਿੱਚ ਕੋਈ ਸੋਧ ਨਹੀਂ ਕੀਤੀ ਜਾਵੇਗੀ।
(ix) ਰਿਆਇਤੀ ਕਿਰਾਏ 'ਤੇ ਵਾਪਸੀ ਯਾਤਰਾ ਬੁਕਿੰਗ ਦੌਰਾਨ ਕੋਈ ਛੋਟ, ਰੇਲ ਯਾਤਰਾ ਕੂਪਨ, ਵਾਊਚਰ ਅਧਾਰਿਤ ਬੁਕਿੰਗ, ਪਾਸ ਜਾਂ ਪੀਟੀਓ ਆਦਿ ਸਵੀਕਾਰਯੋਗ ਨਹੀਂ ਹੋਣਗੇ।
(x) ਅੱਗੇ ਅਤੇ ਵਾਪਸੀ ਯਾਤਰਾ ਦੀਆਂ ਟਿਕਟਾਂ ਇੱਕੋ ਢੰਗ ਨਾਲ ਬੁੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ:
• ਰਿਜ਼ਰਵੇਸ਼ਨ ਦਫਤਰਾਂ 'ਤੇ ਕਾਊਂਟਰ ਬੁਕਿੰਗ
(xi) ਜੇਕਰ ਇਨ੍ਹਾਂ ਪੀਐੱਨਆਰਜ਼ (PNRs) ਲਈ ਚਾਰਟਿੰਗ ਦੌਰਾਨ ਜੇ ਕੋਈ ਵਾਧੂ ਕਿਰਾਇਆ ਵਸੂਲਿਆ ਜਾਂਦਾ ਹੈ, ਤਾਂ ਕੋਈ ਖਰਚਾ ਨਹੀਂ ਲਿਆ ਜਾਵੇਗਾ।
*****
ਧਰਮੇਂਦਰ ਤਿਵਾਰੀ/ ਡਾ. ਨਯਨ ਸੋਲੰਕੀ/ਰਿਤੂ ਰਾਜ
(Release ID: 2154710)