ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਨੇ ਆਪਣੀ ਸ਼ੁਰੂਆਤ ਤੋਂ ਹੁਣ ਤੱਕ 34.13 ਕਰੋੜ ਰੁਪਏ ਤੋਂ ਵੱਧ ਦਾ ਰੈਵੇਨਿਊ ਪ੍ਰਾਪਤ ਕੀਤਾ
ਯੂਟਿਊਬ ਅਤੇ ਓਟੀਟੀ ਸਹਿਤ ਡਿਜੀਟਲ ਪਲੈਟਫਾਰਮ ‘ਤੇ ‘ਮਨ ਕੀ ਬਾਤ’ ਦੇ ਸਰੋਤਿਆਂ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ
ਪ੍ਰਧਾਨ ਮੰਤਰੀ ਮੋਦੀ ਦੀ ‘ਮਨ ਕੀ ਬਾਤ’ ਜ਼ਮੀਨੀ ਪੱਧਰ ‘ਤੇ ਉਪਲਬਧੀ ਹਾਸਲ ਕਰਨ ਵਾਲਿਆਂ ਨੂੰ ਸਾਹਮਣੇ ਲਿਆਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਨੂੰ ਪ੍ਰੇਰਿਤ ਕਰਨ ਵਾਲੇ ਰਾਸ਼ਟਰੀ ਮੰਚ ਦੇ ਰੂਪ ਵਿੱਚ ਮੋਹਰੀ ਬਣੀ ਹੋਈ ਹੈ
Posted On:
08 AUG 2025 5:23PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਦੇਸ਼ ਭਰ ਵਿੱਚ ਹੋ ਰਹੇ ਸਕਾਰਾਤਮਕ ਬਦਲਾਵਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਨਾਗਰਿਕਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਦੇ ਲਈ ਇੱਕ ਮਿਸਾਲੀ ਮੰਚ ਵਜੋਂ ਕੰਮ ਕਰਦਾ ਹੈ।
ਇਸ ਮਾਸਿਕ ਰੇਡੀਓ ਪ੍ਰੋਗਰਾਮ ਰਾਹੀਂ, ਪ੍ਰਧਾਨ ਮੰਤਰੀ ਉਨ੍ਹਾਂ ਸਿੱਖਿਆ, ਸਿਹਤ, ਵਾਤਾਵਰਣ, ਇਨੋਵੇਸ਼ਨ ਅਤੇ ਸਮਾਜ ਸੇਵਾ ਵਰਗੇ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਨ ਵਾਲੇ ਭਾਰਤੀਆਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਸਾਂਝਾ ਕਰਦੇ ਹਨ। ਉਹ ਨੌਜਵਾਨਾਂ, ਕਿਸਾਨਾਂ, ਮਹਿਲਾਵਾਂ, ਕਾਰੀਗਰਾਂ, ਉੱਦਮੀਆਂ, ਖਿਡਾਰੀਆਂ ਅਤੇ ਸਵੈ-ਸਹਾਇਤਾ ਸਮੂਹਾਂ ਦੁਆਰਾ ਸੰਚਾਲਿਤ ਜ਼ਮੀਨੀ ਪੱਧਰ ਦੀਆਂ ਪਹਿਲਕਦਮੀਆਂ ਅਤੇ ਭਾਈਚਾਰਕ-ਅਧਾਰਿਤ ਯਤਨਾਂ ‘ਤੇ ਚਾਨਣਾ ਪਾਉਂਦੇ ਹਨ। ਇਹ ਕਹਾਣੀਆਂ ਅਕਸਰ ਦੂਰ-ਦੁਰਾਡੇ ਅਤੇ ਵਿਭਿੰਨ ਖੇਤਰਾਂ ਨਾਲ ਜੁੜੀਆਂ ਹੁੰਦੀਆਂ ਹਨ, ਜੋ ਰਾਸ਼ਟਰ ਦੀ ਸਮ੍ਰਿੱਧ ਅਤੇ ਸਮਾਵੇਸ਼ੀ ਭਾਵਨਾ ਨੂੰ ਦਰਸਾਉਂਦੀਆਂ ਹਨ। ਮਨ ਕੀ ਬਾਤ ਪ੍ਰੋਗਰਾਮ ਦੇਸ਼ ਦੀਆਂ ਪ੍ਰਾਪਤੀਆਂ ਅਤੇ ਇਤਿਹਾਸ ਦੇ ਗੁੰਮਨਾਮ ਨਾਇਕਾਂ ਦੇ ਯੋਗਦਾਨ ਵੱਲ ਵੀ ਧਿਆਨ ਆਕਰਸ਼ਿਤ ਕਰਦਾ ਹੈ। ਸਮੇਂ ਦੇ ਨਾਲ, 'ਮਨ ਕੀ ਬਾਤ' ਪ੍ਰੋਗਰਾਮ ਰਾਸ਼ਟਰ-ਨਿਰਮਾਣ ਦੇ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਵਿਕਸਿਤ ਹੋਇਆ ਹੈ ਜੋ ਭਾਰਤ ਦੀ ਵਿਭਿੰਨਤਾ, ਮਜ਼ਬੂਤੀ ਅਤੇ ਸਮਾਜਿਕ ਵਚਨਬੱਧਤਾ ਦਾ ਜਸ਼ਨ ਮਨਾਉਣ ਵਾਲੀਆਂ ਕਹਾਣੀਆਂ ਰਾਹੀਂ ਜਨਤਕ ਭਾਸ਼ਣ ਨੂੰ ਆਕਾਰ ਦਿੰਦਾ ਹੈ।
'ਮਨ ਕੀ ਬਾਤ' ਪ੍ਰੋਗਰਾਮ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਦੁਆਰਾ ਬਿਨਾਂ ਕਿਸੇ ਵਾਧੂ ਖਰਚ ਦੇ ਮੌਜੂਦਾ ਅੰਦਰੂਨੀ ਸਰੋਤਾਂ ਦਾ ਲਾਭ ਲੈਂਦੇ ਹੋਏ ਤਿਆਰ ਕੀਤਾ ਗਿਆ ਹੈ ਅਤੇ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 34.13 ਕਰੋੜ ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ ਹੈ।
'ਮਨ ਕੀ ਬਾਤ' ਪ੍ਰੋਗਰਾਮ ਨਾਲ ਸਰੋਤਿਆਂ ਦਾ ਜੁੜਾਅ ਰਵਾਇਤੀ ਅਤੇ ਡਿਜੀਟਲ ਪਲੈਟਫਾਰਮਾਂ 'ਤੇ ਕਈ ਰੂਪਾਂ ਵਿੱਚ ਹੁੰਦਾ ਹੈ।
ਦਰਸ਼ਕਾਂ ਦਾ ਇੱਕ ਵੱਡਾ ਹਿੱਸਾ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) 'ਤੇ ਇਹ ਪ੍ਰੋਗਰਾਮ ਸੁਣਦਾ ਹੈ। ਇਸ ਨੂੰ ਆਕਾਸ਼ਵਾਣੀ ਦੇ ਰਾਸ਼ਟਰੀ ਅਤੇ ਖੇਤਰੀ ਨੈੱਟਵਰਕਾਂ 'ਤੇ ਦਾ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਹੈ। ਸਥਾਨਕ ਸਰੋਤਿਆਂ ਤੱਕ ਪਹੁੰਚਣ ਲਈ ਖੇਤਰੀ ਭਾਸ਼ਾਵਾਂ ਵਿੱਚ ਵੀ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਂਦਾ ਹੈ।
ਇਹ ਪ੍ਰੋਗਰਾਮ ਦੂਰਦਰਸ਼ਨ ਦੇ ਵੱਖ-ਵੱਖ ਰਾਸ਼ਟਰੀ ਅਤੇ ਖੇਤਰੀ ਭਾਸ਼ਾਵਾਂ ਦੇ ਚੈਨਲਾਂ 'ਤੇ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ। ਦੂਰਦਰਸ਼ਨ ਚੈਨਲਾਂ ਤੋਂ ਇਲਾਵਾ, ਡੀਡੀ ਫ੍ਰੀ ਡਿਸ਼, 48 ਆਕਾਸ਼ਵਾਣੀ ਰੇਡੀਓ ਚੈਨਲ ਅਤੇ 92 ਨਿਜੀ ਟੈਲੀਵਿਜ਼ਨ ਚੈਨਲ ਵੀ ਪੇਸ਼ ਕਰਦਾ ਹੈ, ਜਿਸ ਨਾਲ ਇਹ ਪ੍ਰੋਗਰਾਮ ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਸਮੇਤ ਦੇਸ਼ ਭਰ ਦੇ ਦਰਸ਼ਕਾਂ ਲਈ ਪਹੁੰਚਯੋਗ ਬਣ ਜਾਂਦਾ ਹੈ। ਮਨ ਕੀ ਬਾਤ ਦਾ ਵਿਜ਼ੂਅਲ ਫਾਰਮੈਟ, ਪ੍ਰੋਗਰਾਮ ਨੂੰ ਸਾਰਿਆਂ ਨਾਲ ਮਿਲ ਕੇ ਦੇਖਣ ਦੇ ਅਨੁਭਵ ਨਾਲ ਸਮੂਹਿਕ ਪ੍ਰਤੀਬਿੰਬ ਅਤੇ ਚਰਚਾ ਨੂੰ ਉਤਸ਼ਾਹਿਤ ਕਰਕੇ ਦਰਸ਼ਕਾਂ ਦੀ ਸ਼ਮੂਲੀਅਤ ਨੂੰ ਵਧਾਉਂਦਾ ਹੈ।
ਡਿਜੀਟਲ ਪਲੈਟਫਾਰਮਾਂ 'ਤੇ ਸਰੋਤਿਆਂ ਦੀ ਭਾਗੀਦਾਰੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਅਤੇ ਯੂਟਿਊਬ ਚੈਨਲਾਂ (ਜਿਵੇਂ ਕਿ ਪੀਐੱਮਓ ਇੰਡੀਆ, ਆਕਾਸ਼ਵਾਣੀ, ਆਦਿ) ਅਤੇ ਪ੍ਰਸਾਰ ਭਾਰਤੀ ਦੇ ਓਟੀਟੀ ਪਲੈਟਫਾਰਮ ਵੇਵਸ 'ਤੇ ਕੀਤਾ ਜਾਂਦਾ ਹੈ। ਨਾਲ ਹੀ "ਨਿਊਜ਼ ਔਨ ਏਅਰ" ਮੋਬਾਈਲ ਐਪ ਦੇ 260 ਤੋਂ ਵੀ ਵੱਧ ਆਕਾਸ਼ਵਾਣੀ ਚੈਨਲਾਂ ‘ਤੇ ਵੀ ਇਹ ਉਪਲਬਧ ਰਹਿੰਦਾ ਹੈ। ਇਹ ਸਬੰਧਿਤ ਪਲੈਟਫਾਰਮਾਂ ਅਤੇ ਚੈਨਲਾਂ 'ਤੇ ਵਿਆਪਕ ਪ੍ਰਸਾਰ ਲਈ ਇਸ ਨੂੰ ਪ੍ਰਸਾਰ ਭਾਰਤੀ ਦੇ ਨਿਊਜ਼ ਪਲੈਟਫਾਰਮ ਪੀਬੀ ਸ਼ਬਦ 'ਤੇ ਵੀ ਉਪਲਬਧ ਕਰਵਾਇਆ ਜਾਂਦਾ ਹੈ।
ਇਸ ਪ੍ਰੋਗਰਾਮ ਨੂੰ ਭਾਰਤ ਅਤੇ ਦੁਨੀਆ ਭਰ ਦੇ ਸਰੋਤੇ ਫੇਸਬੁੱਕ, ਐਕਸ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਵਿਆਪਕ ਤੌਰ 'ਤੇ ਸੁਣ ਰਹੇ ਹਨ। ਨਿਯਮਿਤ ਤੌਰ ‘ਤੇ ਸੁਣਨ ਅਤੇ ਦੇਖਣ ਤੋਂ ਇਲਾਵਾ, MyGov ਪੋਰਟਲ ਰਾਹੀਂ ਲੋਕ ਇਸ ਪ੍ਰੋਗਰਾਮ ਲਈ ਸੁਝਾਅ ਦੇ ਕੇ, ਪ੍ਰਧਾਨ ਮੰਤਰੀ ਨੂੰ ਪੱਤਰ ਜਾਂ ਈਮੇਲ ਲਿਖ ਕੇ ਅਤੇ ਆਵਾਜ਼ ਰਾਹੀਂ ਸੁਨੇਹੇ ਰਿਕਾਰਡ ਕਰਕੇ ਵੀ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਸੰਸਥਾਗਤ ਅਤੇ ਗ੍ਰਾਮੀਣ ਮਾਹੌਲ ਵਿੱਚ, ਸਕੂਲ, ਗ੍ਰਾਮ ਪੰਚਾਇਤਾਂ, ਸਵੈ-ਸਹਾਇਤਾ ਸਮੂਹ ਅਤੇ ਗੈਰ-ਸਰਕਾਰੀ ਸੰਗਠਨ ਅਕਸਰ ਨਾਗਰਿਕ ਜਾਗਰੂਕਤਾ ਅਤੇ ਭਾਈਚਾਰਕ ਚਰਚਾ ਨੂੰ ਹੁਲਾਰਾ ਦੇਣ ਲਈ ਸਮੂਹਿਕ ਤੌਰ ‘ਤੇ ਇਸ ਨੂੰ ਸੁਣਨ ਜਾਂ ਟੈਲੀਵਿਜ਼ਨ ‘ਤੇ ਦੇਖਣ ਦੀ ਵਿਵਸਥਾ ਕਰਦੇ ਹਨ।
ਇਹ ਜਾਣਕਾਰੀ ਅੱਜ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਰਾਜ ਸਭਾ ਵਿੱਚ ਦਿੱਤੀ।
****
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ
(Release ID: 2154524)
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam