ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰ ਸਰਕਾਰ ਟਮਾਟਰ, ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਵਿੱਚ ਸਥਿਰਤਾ ਯਕੀਨੀ ਬਣਾਉਣ ਲਈ ਸਰਗਰਮੀ ਨਾਲ ਨਿਗਰਾਨੀ ਅਤੇ ਦਖਲਅੰਦਾਜ਼ੀ ਕਰ ਰਿਹਾ ਹੈ


ਬਰਸਾਤ ਕਾਰਨ ਦਿੱਲੀ ਵਿੱਚ ਟਮਾਟਰ ਦੀਆਂ ਕੀਮਤਾਂ ਵਿੱਚ ਅਸਥਾਈ ਤੌਰ ‘ਤੇ ਉਛਾਲ ਆਇਆ ਹੈ, ਪਰੰਤੂ ਆਲ ਇੰਡੀਆ ਔਸਤ ਘੱਟ ਬਣਿਆ ਹੋਇਆ ਹੈ

Posted On: 08 AUG 2025 2:36PM by PIB Chandigarh

ਪਿਆਜ਼ ਅਤੇ ਆਲੂ ਦੇ ਵਧੇਰੇ ਉਤਪਾਦਨ ਦੇ ਨਾਲ ਹੀ ਸਰਕਾਰੀ ਬਫਰ ਸਟੌਕ ਨਾਲ ਕੀਮਤਾਂ ਵਿੱਚ ਨਿਰੰਤਰ ਸਥਿਰਤਾ ਬਣੀ ਰਹਿੰਦੀ ਹੈ

ਮੌਜੂਦਾ ਕੈਲੰਡਰ ਵਰ੍ਹੇ ਦੌਰਾਨ ਖੁਰਾਕੀ ਵਸਤਾਂ ਦੀਆਂ ਕੀਮਤਾਂ ਕਾਫੀ ਹੱਦ ਤੱਕ ਸਥਿਰ ਅਤੇ ਕੰਟਰੋਲ ਰਹੀਆਂ ਹਨ। ਅੱਜ ਤੱਕ, ਕੇਂਦਰ ਸਰਕਾਰ ਦੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਉਪਭੋਗਤਾ ਮਾਮਲੇ ਵਿਭਾਗ ਵੱਲੋਂ ਨਿਗਰਾਨੀ ਕੀਤੀਆਂ ਜਾਣ ਵਾਲੀਆਂ ਜ਼ਿਆਦਾਤਰ ਵਸਤਾਂ ਦੀਆਂ ਕੀਮਤਾਂ ਸਾਲ-ਦਰ-ਸਾਲ ਅਧਾਰ ‘ਤੇ ਜਾਂ ਤਾਂ ਸਥਿਰ ਜਾਂ ਘਟਦੀ ਪ੍ਰਵਿਰਤੀ ਦਾ ਪ੍ਰਦਰਸ਼ਨ ਕਰ ਰਹੀਆਂ ਹਨ। ਜੁਲਾਈ 2025 ਵਿੱਚ ਘਰ ਵਿੱਚ ਹੀ ਬਣੀ ਥਾਲੀ ਦੀ ਕੀਮਤ ਵਿੱਚ 14 ਪ੍ਰਤੀਸ਼ਤ ਦੀ ਕਮੀ ਇਸ ਮਹੀਨੇ ਖੁਰਾਕ ਮੁਦਰਾਸਫੀਤੀ ਵਿੱਚ ਨਿਰੰਤਰ ਕਮੀ ਨੂੰ ਦਰਸਾਉਂਦੀ ਹੈ। 

ਦੇਸ਼ ਭਰ ਵਿੱਚ ਵੱਖ-ਵੱਖ ਕੇਂਦਰਾਂ ‘ਤੇ ਟਮਾਟਰ ਦੀਆਂ ਰਿਟੇਲ ਕੀਮਤਾਂ ਕਿਸੇ ਬੁਨਿਆਦੀ ਡਿਮਾਂਡ-ਸਪਲਾਈ ਅਸੰਤੁਲਨ ਜਾਂ ਉਤਪਾਦਨ ਵਿੱਚ ਕਮੀ ਦੀ ਬਜਾਏ ਅਸਥਾਈ ਸਥਾਨਕ ਕਾਰਕਾਂ ਤੋਂ ਪ੍ਰਭਾਵਿਤ ਹਨ। 

ਇਸ ਸੰਦਰਭ ਵਿੱਚ, ਭਾਰਤੀ ਰਾਸ਼ਟਰੀ ਸਹਿਕਾਰੀ ਉਪਭੋਗਤਾ ਸੰਘ (ਐੱਨਸੀਸੀਐੱਫ) 4 ਅਗਸਤ 2025 ਤੋਂ ਆਜ਼ਾਦਪੁਰ ਮੰਡੀ ਤੋਂ ਟਮਾਟਰ ਖਰੀਦ ਕੇ ਉਪਭੋਗਤਾਵਾਂ ਨੂੰ ਘੱਟੋ-ਘੱਟ ਮਾਰਜਿਨ ‘ਤੇ ਵੇਚ ਰਿਹਾ ਹੈ। ਐੱਨਸੀਸੀਐੱਫ ਨੇ ਪਿਛਲੇ ਵਰ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਦੀ ਪਹਿਲ ਕੀਤੀ ਸੀ। 

ਹੁਣ ਤੱਕ, ਐੱਨਸੀਸੀਐੱਫ ਨੇ ਖਰੀਦ ਲਾਗਤ ਦੇ ਅਧਾਰ ‘ਤੇ 47 ਰੁਪਏ ਤੋਂ 60 ਰੁਪਏ ਪ੍ਰਤੀ ਕਿਲੋਗ੍ਰਾਮ ਦੀਆਂ ਰਿਟੇਲ ਕੀਮਤਾਂ ‘ਤੇ 27,307 ਕਿਲੋਗ੍ਰਾਮ ਟਮਾਟਰ ਵੇਚੇ ਹਨ। ਟਮਾਟਰ ਦੀ ਰਿਟੇਲ ਵਿਕਰੀ ਐੱਨਸੀਸੀਐੱਫ ਦੇ ਨਹਿਰੂ ਪਲੇਸ, ਉਦਯੋਗ ਭਵਨ, ਪਟੇਲ ਚੌਂਕ ਅਤੇ ਰਾਜੀਵ ਚੌਂਕ ਸਥਿਤ ਸਟੇਸ਼ਨਰੀ ਆਉਟਲੇਟਸ ਦੇ ਨਾਲ-ਨਾਲ ਸ਼ਹਿਰ ਭਰ ਵਿੱਚ ਵੱਖ-ਵੱਖ ਸਥਾਨਾਂ ‘ਤੇ ਸੁਚਾਰੂ 6-7 ਮੋਬਾਈਲ ਵੈਨਾਂ ਰਾਹੀ ਕੀਤੀ ਜਾ ਰਹੀ ਹੈ। 

ਦਿੱਲੀ ਵਿੱਚ ਟਮਾਟਰ ਦਾ ਮੌਜੂਦਾ ਔਸਤ ਰਿਟੇਲ ਕੀਮਤ 73 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਇਸ ਮਹਿੰਗਾਈ ਦੀ ਵਜ੍ਹਾ ਮੁੱਖ ਤੌਰ ‘ਤੇ ਜੁਲਾਈ ਦੇ ਆਖਰੀ ਸਪਤਾਹ ਤੋਂ ਦੇਸ਼ ਦੇ ਉੱਤਰੀ ਅਤੇ ਉੱਤਰ –ਪੱਛਮੀ ਖੇਤਰਾਂ ਵਿੱਚ ਹੋਈ ਭਾਰੀ ਬਰਸਾਤ ਹੈ। ਇਸ ਮੌਸਮ ਸਬੰਧੀ ਰੁਕਾਵਟ ਕਾਰਨ ਜੁਲਾਈ ਦੇ ਅੰਤ ਤੱਕ ਕੀਮਤਾਂ 85 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈਆਂ। ਹਾਲਾਂਕਿ, ਪਿਛਲੇ ਸਪਤਾਹ ਆਜ਼ਾਦਪੁਰ ਮੰਡੀ ਵਿੱਚ ਦੈਨਿਕ ਆਮਦ ਵਿੱਚ ਸੁਧਾਰ ਅਤੇ ਸਥਿਰਤਾ ਦੇ ਨਾਲ, ਮੰਡੀ ਅਤੇ ਰਿਟੇਲ ਕੀਮਤਾਂ ਵਿੱਚ ਗਿਰਾਵਟ ਸ਼ੁਰੂ ਹੋ ਗਈ ਹੈ। 

ਇਸ ਦੇ ਉਲਟ, ਚੇੱਨਈ ਅਤੇ ਮੁੰਬਈ ਜਿਹੇ ਪ੍ਰਮੁੱਖ ਸ਼ਹਿਰਾਂ ਵਿੱਚ, ਜਿੱਥੇ ਹਾਲ ਦੇ ਹਫ਼ਤਿਆਂ ਵਿੱਚ ਅਸਾਧਾਰਣ ਮੌਸਮ ਦੀ ਸਥਿਤੀ ਨਹੀਂ ਦੇਖੀ ਗਈ ਹੈ, ਕੀਮਤਾਂ ਵਿੱਚ ਅਜਿਹਾ ਕੋਈ ਵਾਧਾ ਨਹੀਂ ਦੇਖਿਆ ਗਿਆ ਹੈ। ਚੇੱਨਈ ਅਤੇ ਮੁੰਬਈ ਵਿੱਚ ਟਮਾਟਰ ਦੀਆਂ ਮੌਜੂਦਾ ਔਸਤ ਰਿਟੇਲ ਕੀਮਤਾਂ ਲੜੀਵਾਰ 50 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ 58 ਰੁਪਏ ਪ੍ਰਤੀ ਕਿਲੋਗ੍ਰਾਮ ਹਨ ਜੋ ਦਿੱਲੀ ਵਿੱਚ ਟਮਾਟਰ ਦੀਆਂ ਮੌਜੂਦਾ ਕੀਮਤਾਂ ਤੋਂ ਕਾਫੀ ਘੱਟ ਹਨ। ਹਾਲੇ ਟਮਾਟਰ ਦੀ ਆਲ ਇੰਡੀਆ ਔਸਤ ਰਿਟੇਲ ਕੀਮਤ 52 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜੋ ਪਿਛਲੇ ਵਰ੍ਹੇ ਦੇ 54 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ 2023 ਦੇ 136 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਹਾਲੇ ਵੀ ਘੱਟ ਹੈ। 

ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਵਰ੍ਹਿਆਂ ਦੇ ਉਲਟ, ਇਸ ਮੌਨਸੂਨ ਸੀਜ਼ਨ ਵਿੱਚ ਆਲੂ, ਪਿਆਜ਼ ਅਤੇ ਟਮਾਟਰ ਵਰਗੀਆਂ ਪ੍ਰਮੁੱਖ ਸਬਜ਼ੀਆਂ ਦੀਆਂ ਕੀਮਤਾਂ ਕੰਟਰੋਲ ਵਿੱਚ ਹਨ।

2024-25 ਵਿੱਚ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਆਲੂ ਅਤੇ ਪਿਆਜ਼ ਦੇ ਵਧੇਰੇ ਉਤਪਾਦਨ ਇਸ ਦੀ ਉਚਿਤ ਸਪਲਾਈ ਅਤੇ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਕਾਫੀ ਘੱਟ ਰਿਟੇਲ ਕੀਮਤ ਯਕੀਨੀ ਬਣਾਉਂਦਾ ਹੈ। ਇਸ ਵਰ੍ਹੇ, ਸਰਕਾਰ ਨੇ ਕੀਮਤ ਸਥਿਰੀਕਰਣ ਬਫਰ ਲਈ 3 ਲੱਖ ਟਨ ਪਿਆਜ਼ ਖਰੀਦਿਆ ਹੈ। ਬਫਰ ਨਾਲ ਪਿਆਜ਼ ਦੀ ਸੰਤੁਲਿਤ ਅਤੇ ਟੀਚਾਬੱਧ ਵੰਡ ਸਤੰਬਰ 2025 ਤੋਂ ਸ਼ੁਰੂ ਹੋਣ ਦੀ ਉਮੀਦ ਹੈ। 

*****

ਅਭਿਸ਼ੇਕ ਦਯਾਲ/ਨਿਹੀ ਸ਼ਰਮਾ


(Release ID: 2154523) Visitor Counter : 2