ਮੰਤਰੀ ਮੰਡਲ
azadi ka amrit mahotsav

ਕੈਬਨਿਟ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਉਪਭੋਗਤਾਵਾਂ ਦੇ ਲਈ 2025-26 ਤੱਕ 12,000 ਕਰੋੜ ਰੁਪਏ ਦੀ ਲਕਸ਼ਿਤ ਸਬਸਿਡੀ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ

Posted On: 08 AUG 2025 4:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਵਿੱਤ ਵਰ੍ਹੇ 2025-26 ਦੇ ਦੌਰਾਨ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ /PMUY) ਦੇ ਲਾਭਾਰਥੀਆਂ ਨੂੰ ਪ੍ਰਤੀ ਵਰ੍ਹੇ 9 ਰਿਫਿਲ (5 ਕਿਲੋਗ੍ਰਾਮ ਸਿਲੰਡਰ ਵਾਲਿਆਂ ਦੇ ਲਈ ਅਨੁਪਾਤਕ ਤੌਰ ‘ਤੇ) ਦੇ ਲਈ 14.2 ਕਿਲੋਗ੍ਰਾਮ ਸਿਲੰਡਰ ‘ਤੇ 300 ਰੁਪਏ ਦੀ ਲਕਸ਼ਿਤ  ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚ 12,000 ਕਰੋੜ ਰੁਪਏ ਦੀ ਲਾਗਤ ਆਵੇਗੀ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (Pradhan Mantri Ujjwala Yojana): ਪ੍ਰਧਾਨ ਉੱਜਵਲਾ ਯੋਜਨਾ (ਪੀਐੱਮਯੂਵਾਈ/PMUY) ਮਈ 2016 ਵਿੱਚ ਦੇਸ਼ ਭਰ ਦੇ ਗ਼ਰੀਬ ਪਰਿਵਾਰਾਂ ਦੀਆਂ ਬਾਲਗ਼ ਮਹਿਲਾਵਾਂ ਨੂੰ ਡਿਪਾਜ਼ਿਟ-ਫ੍ਰੀ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਸੀ। 01.07.2025 ਤੱਕ, ਦੇਸ਼ ਭਰ ਵਿੱਚ ਲਗਭਗ 10.33 ਕਰੋੜ ਪੀਐੱਮਯੂਵਾਈ (PMUY)   ਕਨੈਕਸ਼ਨ ਉਪਲਬਧ ਹਨ।

ਸਾਰੇ ਪੀਐੱਮਯੂਵਾਈ (PMUY)  ਲਾਭਾਰਥੀਆਂ ਨੂੰ ਡਿਪਾਜ਼ਿਟ-ਫ੍ਰੀ ਐੱਲਪੀਜੀ ਕਨੈਕਸ਼ਨ ਮਿਲਦਾ ਹੈ ਜਿਸ ਵਿੱਚ ਸਿਲੰਡਰ ਦੀ ਸਕਿਉਰਿਟੀ ਡਿਪਾਜ਼ਿਟ (ਐੱਸਡੀ/SD), ਪ੍ਰੈਸ਼ਰ ਰੈਗੂਲੇਟਰ, ਸੁਰੱਖਿਆ ਨਲੀ, ਘਰੇਲੂ ਗੈਸ ਉਪਭੋਗਤਾ ਕਾਰਡ (ਡੀਜੀਸੀਸੀ/DGCC) ਪੁਸਤਿਕਾ ਅਤੇ ਇੰਸਟਾਲੇਸ਼ਨ ਚਾਰਜ ਸ਼ਾਮਲ ਹਨ। ਉੱਜਵਲਾ 2.0 (Ujjwala 2.0) ਦੀ ਮੌਜੂਦਾ ਵਿਵਸਥਾ ਦੇ ਅਨੁਸਾਰ, ਸਾਰੇ ਲਾਭਾਰਥੀਆਂ ਨੂੰ ਪਹਿਲਾ ਰਿਫਿਲ ਅਤੇ ਚੁੱਲ੍ਹਾ ਵੀ ਮੁਫ਼ਤ ਪ੍ਰਦਾਨ ਕੀਤਾ ਜਾਂਦਾ ਹੈ। ਪੀਐੱਮਯੂਵਾਈ (PMUY)  ਲਾਭਾਰਥੀਆਂ ਨੂੰ ਐੱਲਪੀਜੀ ਐੱਲਪੀਜੀ (LPG) ਕਨੈਕਸ਼ਨ, ਪਹਿਲੇ ਰਿਫਿਲ ਜਾਂ ਚੁੱਲ੍ਹੇ ਦੇ ਲਈ ਕੋਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਨ੍ਹਾਂ ਦਾ ਖਰਚ ਭਾਰਤ ਸਰਕਾਰ/ਓਐੱਮਸੀਜ਼ (Government of India/OMCs) ਦੁਆਰਾ ਉਠਾਇਆ ਜਾਂਦਾ ਹੈ।

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (Pradhan Mantri Ujjwala Yojana) ਦੇ ਉਪਭੋਗਤਾਵਾਂ ਨੂੰ ਲਕਸ਼ਿਤ ਸਬਸਿਡੀ: ਭਾਰਤ ਆਪਣੀ ਐੱਲਪੀਜੀ (LPG) ਜ਼ਰੂਰਤ ਦਾ ਲਗਭਗ 60 ਪ੍ਰਤੀਸ਼ਤ ਆਯਾਤ ਕਰਦਾ ਹੈ। ਐੱਲਪੀਜੀ (LPG) ਦੀਆਂ ਅੰਤਰਰਾਸ਼ਟਰੀ ਕੀਮਤਾਂ ਵਿੱਚ ਤੇਜ਼ ਉਤਰਾਅ-ਚੜ੍ਹਾਅ ਦੇ ਪ੍ਰਭਾਵ ਨਾਲ ਪੀਐੱਮਯੂਵਾਈ (PMUY) ਲਾਭਾਰਥੀਆਂ ਨੂੰ ਬਚਾਉਣ ਅਤੇ ਪੀਐੱਮਯੂਵਾਈ (PMUY) ਉਪਭੋਗਤਾਵਾਂ ਦੇ ਲਈ ਐੱਲਪੀਜੀ (LPG)  ਨੂੰ ਅਧਿਕ ਕਿਫ਼ਾਇਤੀ ਬਣਾਉਣ ਦੇ ਲਈ ਸਰਕਾਰ ਨੇ ਮਈ 2022 ਵਿੱਚ ਪੀਐੱਮਯੂਵਾਈ ਉਪਭੋਗਤਾਵਾਂ ਨੂੰ ਪ੍ਰਤੀ ਵਰ੍ਹੇ 12 ਰਿਫਿਲ (5 ਕਿਲੋਗ੍ਰਾਮ ਸਿਲੰਡਰ ਵਾਲਿਆਂ ਦੇ ਲਈ ਅਨੁਪਾਤਕ ਤੌਰ ‘ਤੇ) ਦੇ ਲਈ 200 ਰੁਪਏ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ ਦੀ ਲਕਸ਼ਿਤ ਸਬਸਿਡੀ ਸ਼ੁਰੂ ਕੀਤੀ। ਅਕਤੂਬਰ 2023 ਵਿੱਚ, ਸਰਕਾਰ ਨੇ ਪ੍ਰਤੀ ਵਰ੍ਹੇ 12 ਰਿਫਿਲ (5 ਕਿਲੋਗ੍ਰਾਮ ਸਿਲੰਡਰ ਵਾਲਿਆਂ ਦੇ ਲਈ ਅਨੁਪਾਤਕ ਤੌਰ ‘ਤੇ) ਦੇ ਲਈ ਲਕਸ਼ਿਤ ਸਬਸਿਡੀ ਨੂੰ ਵਧਾ ਕੇ 300 ਰੁਪਏ ਪ੍ਰਤੀ 14.2 ਕਿਲੋਗ੍ਰਾਮ ਸਿਲੰਡਰ ਕਰ ਦਿੱਤਾ।

 ਪੀਐੱਮਯੂਵਾਈ ਪਰਿਵਾਰਾਂ (PMUY Households) ਦੁਆਰਾ ਐੱਲਪੀਜੀ (LPG) ਖਪਤ ਵਿੱਚ ਸੁਧਾਰ: ਪੀਐੱਮਯੂਵਾਈ (PMUY) ਉਪਭੋਗਤਾਵਾਂ ਦੀ ਔਸਤ ਪ੍ਰਤੀ ਵਿਅਕਤੀ ਖਪਤ (ਪੀਸੀਸੀ-PCC) 2019-20 ਵਿੱਚ ਕੇਵਲ 3 ਰਿਫਿਲ ਅਤੇ 2022-23 ਵਿੱਚ 3.68 ਰਿਫਿਲ ਸੀ ਜੋ ਵਿੱਤ ਵਰ੍ਹੇ 2024-25 ਦੇ ਦੌਰਾਨ ਵਧ ਕੇ ਲਗਭਗ 4.47 ਹੋ ਗਈ ਹੈ।

***

ਐੱਮਜੇਪੀਐੱਸ/ਬੀਐੱਮ


(Release ID: 2154486)