ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ (M.S. Swaminathan Centenary International Conference) ਨੂੰ ਸੰਬੋਧਨ ਕੀਤਾ


ਡਾ. ਸਵਾਮੀਨਾਥਨ ਨੇ ਭਾਰਤ ਨੂੰ ਖੁਰਾਕ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਦੇ ਲਈ ਅੰਦੋਲਨ ਦੀ ਅਗਵਾਈ ਕੀਤੀ : ਪ੍ਰਧਾਨ ਮੰਤਰੀ

ਡਾ. ਸਵਾਮੀਨਾਥਨ ਨੇ ਜੈਵ ਵਿਵਿਧਤਾ (biodiversity) ਤੋਂ ਅੱਗੇ ਵਧ ਕੇ ਜੈਵ-ਸੁਖ ਦੀ ਦੂਰਦਰਸ਼ੀ ਧਾਰਨਾ (visionary concept of bio-happines) ਦਿੱਤੀ: ਪ੍ਰਧਾਨ ਮੰਤਰੀ

ਭਾਰਤ ਆਪਣੇ ਕਿਸਾਨਾਂ ਦੇ ਹਿਤਾਂ ਨਾਲ ਕਦੇ ਸਮਝੌਤਾ ਨਹੀਂ ਕਰੇਗਾ: ਪ੍ਰਧਾਨ ਮੰਤਰੀ

ਸਾਡੀ ਸਰਕਾਰ ਨੇ ਕਿਸਾਨਾਂ ਦੀ ਸ਼ਕਤੀ ਨੂੰ ਦੇਸ਼ ਦੀ ਪ੍ਰਗਤੀ ਦੀ ਅਧਾਰਸ਼ਿਲਾ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ: ਪ੍ਰਧਾਨ ਮੰਤਰੀ

ਖੁਰਾਕ ਸੁਰੱਖਿਆ ਦੀ ਵਿਰਾਸਤ ‘ਤੇ ਨਿਰਮਾਣ ਕਰਦੇ ਹੋਏ, ਸਾਡੇ ਖੇਤੀ ਵਿਗਿਆਨੀਆਂ ਦੇ ਲਈ ਅਗਲਾ ਲਕਸ਼ ਸਭ ਦੇ ਲਈ ਪੋਸ਼ਣ ਸੁਰੱਖਿਆ ਸੁਨਿਸ਼ਚਿਤ ਕਰਨਾ ਹੈ: ਪ੍ਰਧਾਨ ਮੰਤਰੀ

Posted On: 07 AUG 2025 11:22AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਨਵੀਂ ਦਿੱਲੀ ਸਥਿਤ ਆਈਸੀਏਆਰ ਪੂਸਾ(ICAR PUSA) ਵਿੱਚ ਐੱਮਐੱਸ ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ (M.S. Swaminathan Centenary International Conference) ਦਾ ਉਦਘਾਟਨ ਕੀਤਾ ਆਤੇ ਸੰਮੇਲਨ ਕੀਤਾ। ਪ੍ਰੋਫੈਸਰ ਐੱਮਐੱਸ ਸਵਾਮੀਨਾਥਨ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਦੂਰਦਰਸ਼ੀ ਵਿਅਕਤਿਤਵ  ਵਰਣਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਕਿਸੇ ਵੀ ਯੁਗ ਤੋਂ ਪਰੇ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਇੱਕ ਮਹਾਨ ਵਿਗਿਆਨੀ ਸਨ, ਜਿਨ੍ਹਾਂ ਨੇ ਵਿਗਿਆਨ ਨੂੰ ਜਨਸੇਵਾ  ਦੇ ਮਾਧਿਅਮ ਵਿੱਚ ਬਦਲ ਦਿੱਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਰਾਸ਼ਟਰ ਦੀ ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਦੇ  ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।  ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਇੱਕ ਐਸੀ ਚੇਤਨਾ ਜਾਗਰਿਤ ਕੀਤੀ ਜੋ ਆਉਣ ਵਾਲੀਆਂ ਸਦੀਆਂ ਤੱਕ ਭਾਰਤ ਦੀਆਂ ਨੀਤੀਆਂ ਅਤੇ ਪ੍ਰਾਥਮਿਕਤਾਵਾਂ ਦਾ ਮਾਰਗਦਰਸ਼ਨ ਕਰਦੀ ਰਹੇਗੀ। ਉਨ੍ਹਾਂ ਨੇ ਸਵਾਮੀਨਾਥਨ ਜਨਮ ਸ਼ਤਾਬਦੀ ਸਮਾਰੋਹ ਦੇ ਅਵਸਰ ‘ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਨੈਸ਼ਨਲ ਹੈਂਡਲੂਮ ਦਿਵਸ  ਦੇ ਅਵਸਰ ‘ਤੇ ਕਿਹਾ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਹੈਂਡਲੂਮ ਸੈਕਟਰ ਨੇ ਦੇਸ਼ ਭਰ ਵਿੱਚ ਨਵੀਂ ਪਹਿਚਾਣ ਅਤੇ ਮਜ਼ਬੂਤੀ ਹਾਸਲ ਕੀਤੀ ਹੈ। ਉਨ੍ਹਾਂ ਨੇ ਸਭ ਨੂੰ,  ਵਿਸ਼ੇਸ਼ ਕਰਕੇ ਹੈਂਡਲੂਮ ਸੈਕਟਰ ਨਾਲ ਜੁੜੇ ਲੋਕਾਂ ਨੂੰਨੈਸ਼ਨਲ ਹੈਂਡਲੂਮ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

ਡਾ. ਐੱਮਐੱਸ ਸਵਾਮੀਨਾਥਨ ਦੇ ਨਾਲ ਆਪਣੇ ਕਈ ਵਰ੍ਹਿਆਂ ਦੇ ਜੁੜਾਅ ਨੂੰ ਸਾਂਝਾ ਕਰਦੇ ਹੋਏ,  ਸ਼੍ਰੀ ਮੋਦੀ ਨੇ ਗੁਜਰਾਤ ਦੀਆਂ ਸ਼ੁਰੂਆਤੀ ਪਰਿਸਥਿਤੀਆਂ ਨੂੰ ਯਾਦ ਕੀਤਾ,  ਜਿੱਥੇ ਸੋਕੇ ਅਤੇ ਚੱਕਰਵਾਤਾਂ  ਦੇ ਕਾਰਨ ਖੇਤੀਬਾੜੀ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਚੁਣੌਤੀ ਨਾਲ ਨਜਿੱਠਣ ਦੇ  ਲਈ ਸ਼੍ਰੀ ਮੋਦੀ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੇ ਦੌਰਾਨ,  ਭੂਮੀ ਸਿਹਤ ਕਾਰਡ ਪਹਿਲ (Soil Health Card initiative) ‘ਤੇ ਕਾਰਜ ਸ਼ੁਰੂ ਕੀਤਾ ਸੀ।  ਉਨ੍ਹਾਂ ਨੇ ਯਾਦ ਕੀਤਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਇਸ ਪਹਿਲ ਵਿੱਚ ਗਹਿਰੀ ਰੁਚੀ ਦਿਖਾਉਂਦੇ ਹੋਏ ਖੁੱਲ੍ਹੇ ਦਿਲ ਨਾਲ ਸੁਝਾਅ ਦਿੱਤੇ,  ਜਿਸ ਨੇ ਇਸ ਦੀ ਸਫ਼ਲਤਾ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਸ਼੍ਰੀ ਮੋਦੀ ਨੇ ਲਗਭਗ ਵੀਹ ਸਾਲ ਪਹਿਲੇ ਤਮਿਲ ਨਾਡੂ ਵਿੱਚ ਪ੍ਰੋਫੈਸਰ ਸਵਾਮੀਨਾਥਨ ਦੇ ਰਿਸਰਚ ਫਾਊਂਡੇਸ਼ਨ ਸੈਂਟਰ  ਦੇ ਦੌਰੇ ਦਾ ਉਲੇਖ ਕੀਤਾ।  ਉਨ੍ਹਾਂ ਨੇ ਕਿਹਾ ਕਿ 2017 ਵਿੱਚ,  ਉਨ੍ਹਾਂ ਨੂੰ ਪ੍ਰੋਫੈਸਰ ਸਵਾਮੀਨਾਥਨ ਦੀ ਪੁਸਤਕ,  ‘ਦ ਕੁਐਸਟ ਫੌਰ ਏ ਵਰਲਡ ਵਿਦਾਆਊਟ ਹੰਗਰ’(‘The Quest for a World Without Hunger’) ਜਾਰੀ  ਕਰਨ ਦਾ ਅਵਸਰ ਮਿਲਿਆ। ਉਨ੍ਹਾਂ ਨੇ ਕਿਹਾ ਕਿ 2018 ਵਿੱਚਵਾਰਾਣਸੀ ਵਿੱਚ ਇੰਟਰਨੈਸ਼ਨਲ ਰਾਇਸ ਰਿਸਰਚ ਇੰਸਟੀਟਿਊਟ ਦੇ ਖੇਤਰੀ ਕੇਂਦਰ (International Rice Research Institute’s Regional Centre) ਦੇ ਉਦਘਾਟਨ ਦੇ ਦੌਰਾਨਪ੍ਰੋਫੈਸਰ ਸਵਾਮੀਨਾਥਨ ਦਾ ਮਾਰਗਦਰਸ਼ਨ ਅਮੁੱਲ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਦੇ ਨਾਲ ਹੋਇਆ ਹਰੇਕ ਵਾਰਤਾਲਾਪ ਸਿੱਖਣ ਦਾ ਇੱਕ ਅਨੁਭਵ ਰਿਹਾ। ਉਨ੍ਹਾਂ ਨੇ ਪ੍ਰੋਫੈਸਰ ਸਵਾਮੀਨਾਥਨ  ਦੇ ਵਿਚਾਰ "ਵਿਗਿਆਨ ਕੇਵਲ ਡਿਸਕਵਰੀ ਬਾਰੇ ਨਹੀਂ ਹੈ,  ਬਲਕਿ ਡਿਲਿਵਰੀ ਬਾਰੇ ਹੈ,"  ਨੂੰ ਯਾਦ ਕਰਦੇ ਹੋਏ ਇਹ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਆਪਣੇ ਕਾਰਜ ਦੇ ਮਾਧਿਅਮ ਨਾਲ ਇਸ ਨੂੰ ਸਿੱਧ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਨਾ ਕੇਵਲ ਖੋਜ ਕੀਤੀਬਲਕਿ ਕਿਸਾਨਾਂ ਨੂੰ ਖੇਤੀ ਪੱਧਤੀਆਂ ਵਿੱਚ ਬਦਲਾਅ ਲਿਆਉਣ ਦੇ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਵੀ,  ਪ੍ਰੋਫੈਸਰ ਸਵਾਮੀਨਾਥਨ ਦਾ ਦ੍ਰਿਸ਼ਟੀਕੋਣ ਅਤੇ ਵਿਚਾਰ ਭਾਰਤ  ਦੇ ਖੇਤੀਬਾੜੀ ਖੇਤਰ ਵਿੱਚ ਮਹੱਤ‍ਵਪੂਰਨ  ਭੂਮਿਕਾ ਨਿਭਾ ਰਹੇ ਹਨ।  ਉਨ੍ਹਾਂ ਨੂੰ ਭਾਰਤ ਮਾਤਾ ਦਾ ਸੱਚਾ ਰਤਨ (a true gem of Mother India) ਦੱਸਦੇ ਹੋਏਸ਼੍ਰੀ ਮੋਦੀ ਨੇ ਇਸ ਬਾਤ ‘ਤੇ ਗਰਵ(ਮਾਣ) ਵਿਅਕਤ ਕੀਤਾ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਵਿੱਚ ਪ੍ਰੋਫੈਸਰ ਸਵਾਮੀਨਾਥਨ ਨੂੰ ਭਾਰਤ ਰਤਨ (Bharat Ratna) ਨਾਲ ਸਨਮਾਨਿਤ ਕੀਤਾ ਗਿਆ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਐੱਮ. ਐੱਸ. ਸਵਾਮੀਨਾਥਨ ਨੇ ਭਾਰਤ ਨੂੰ ਖੁਰਾਕ ਉਤਪਾਦਨ ਵਿੱਚ ਆਤਮਨਿਰਭਰ ਬਣਾਉਣ ਦੇ ਅਭਿਯਾਨ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਦੀ ਪਹਿਚਾਣ ਹਰਿਤ ਕ੍ਰਾਂਤੀ (Green Revolution) ਤੋਂ ਵੀ ਕਿਤੇ ਅਧਿਕ ਹੈ।  ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਰਸਾਇਣਾਂ ਦੇ ਵਧਦੇ ਉਪਯੋਗ ਅਤੇ ਏਕਲ-ਫਸਲ ਖੇਤੀ (increasing chemical use and monoculture farming) ਦੇ ਖ਼ਤਰਿਆਂ  ਬਾਰੇ ਕਿਸਾਨਾਂ ਵਿੱਚ ਨਿਰੰਤਰ ਜਾਗਰੂਕਤਾ ਫੈਲਾਈ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਅੰਨ ਦੀ ਪੈਦਾਵਾਰ ਨੂੰ ਹੁਲਾਰਾ ਦੇਣ ਦੇ ਲਈ ਕੰਮ ਕੀਤਾ,  ਲੇਕਿਨ ਉਹ ਵਾਤਾਵਰਣ ਅਤੇ ਧਰਤੀ ਮਾਤਾ (Mother Earth) ਦੇ ਪ੍ਰਤੀ ਵੀ ਉਤਨੇ ਹੀ ਚਿੰਤਤ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਨਾਂ ਉਦੇਸ਼ਾਂ ਵਿੱਚ ਸੰਤੁਲਨ ਬਣਾਉਣ ਅਤੇ ਉੱਭਰਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਦੇ ਲਈ ਪ੍ਰੋਫੈਸਰ ਸਵਾਮੀਨਾਥਨ ਨੇ ਸਦਾਬਹਾਰ ਕ੍ਰਾਂਤੀ (Evergreen Revolution) ਦੀ ਧਾਰਨਾ ਪ੍ਰਸਤੁਤ ਕੀਤੀ।  ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਗ੍ਰਾਮੀਣ ਭਾਈਚਾਰਿਆਂ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਉਣ ਲਈ ਜੈਵ-ਗ੍ਰਾਮਾਂ (Bio-Villages) ਦਾ ਵਿਚਾਰ ਪ੍ਰਸਤਾਵਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਸਮੁਦਾਇਕ ਬੀਜ ਬੈਂਕਾਂ ਅਤੇ ਅਵਸਰਾਂ ਦੀ ਸਿਰਜਣਾ ਕਰਨ ਵਾਲੀਆਂ ਫਸਲਾਂ (Community Seed Banks and Opportunity Crops) ਜਿਹੇ ਨਵੀਨ ਵਿਚਾਰਾਂ ਨੂੰ ਹੁਲਾਰਾ ਦਿੱਤਾ।

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਵਿੱਚ ਸੋਕੇ ਦੀ ਸਥਿਤੀ ਵਿੱਚ ਵੀ ਸਹਿਨਸ਼ੀਲਤਾ ਅਤੇ ਨਮਕ ਸਹਿਨਸ਼ੀਲਤਾ ਵਾਲੀਆਂ ਫਸਲਾਂ ‘ਤੇ ਪ੍ਰੋਫੈਸਰ ਸਵਾਮੀਨਾਥਨ ਦੇ ਵਿਸ਼ੇਸ਼ ਧਿਆਨ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਡਾ. ਐੱਮਐੱਸ ਸਵਾਮੀਨਾਥਨ ਦਾ ਮੰਨਣਾ ਸੀ ਕਿ ਜਲਵਾਯੂ ਪਰਿਵਰਤਨ ਅਤੇ ਪੋਸ਼ਣ ਸਬੰਧੀ ਚੁਣੌਤੀਆਂ ਦਾ ਸਮਾਧਾਨ ਉਨ੍ਹਾਂ ਫਸਲਾਂ ਵਿੱਚ ਨਿਹਿਤ ਹੈ ਜਿਨ੍ਹਾਂ ਨੂੰ ਭੁਲਾ ਦਿੱਤਾ ਗਿਆ ਹੈ।  ਉਨ੍ਹਾਂ ਨੇ ਕਿਹਾ ਕਿ ਪ੍ਰੋਫੈਸਰ ਸਵਾਮੀਨਾਥਨ ਨੇ ਬਾਜਰਾ ਜਾਂ ਸ਼੍ਰੀ ਅੰਨ (millets or Shri Anna) ‘ਤੇ ਉਸ ਸਮੇਂ ਕੰਮ ਕੀਤਾ ਜਦੋਂ ਉਨ੍ਹਾਂ ਦੀ ਵਿਆਪਕ ਪੱਧਰ ‘ਤੇ ਉਪੇਖਿਆ ਕੀਤੀ ਜਾਂਦੀ ਸੀ। ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਵਰ੍ਹਿਆਂ ਪਹਿਲੇਪ੍ਰੋਫੈਸਰ ਸਵਾਮੀਨਾਥਨ ਨੇ ਮੈਂਗ੍ਰੋਵ ਦੇ ਜੈਨੇਟਿਕ ਗੁਣਾਂ ਨੂੰ ਚਾਵਲ ਵਿੱਚ ਟ੍ਰਾਂਸਫਰ ਕਰਨ ਦਾ ਸੁਝਾਅ ਦਿੱਤਾ ਸੀਜਿਸ ਦੇ ਨਾਲ ਫਸਲਾਂ ਨੂੰ ਜਲਵਾਯੂ ਦੇ ਪ੍ਰਤੀ ਅਧਿਕ ਅਨੁਕੂਲ ਬਣਾਉਣ ਵਿੱਚ ਸਹਾਇਤਾ ਮਿਲੇਗੀ ।  ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਜਲਵਾਯੂ ਅਨੁਕੂਲਨ ਇੱਕ ਆਲਮੀ ਪ੍ਰਾਥਮਿਕਤਾ ਬਣ ਗਈ ਹੈ ਤਾਂ ਇਹ ਸਪਸ਼ਟ ਹੈ ਕਿ ਪ੍ਰੋਫੈਸਰ ਸਵਾਮੀਨਾਥਨ ਦੀ ਸੋਚ ਵਾਸਤਵ ਵਿੱਚ ਕਿਤਨੀ ਦੂਰਦਰਸ਼ੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੈਵ ਵਿਵਿਧਤਾ (biodiversity) ਆਲਮੀ ਚਰਚਾ ਦਾ ਵਿਸ਼ਾ ਹੈ ਅਤੇ ਸਰਕਾਰਾਂ ਇਸ ਨੂੰ ਸੁਰੱਖਿਅਤ ਕਰਨ ਦੇ ਲਈ ਵਿਭਿੰਨ ਕਦਮ ਉਠਾ ਰਹੀਆਂ ਹਨ,  ਲੇਕਿਨ ਡਾ. ਐੱਮਐੱਸ ਸਵਾਮੀਨਾਥਨ ਨੇ ਜੈਵ-ਸੁਖ ਦੇ ਵਿਚਾਰ (idea of biohappiness) ਨੂੰ ਪ੍ਰਸਤੁਤ ਕਰਕੇ ਇੱਕ ਕਦਮ  ਅੱਗੇ ਵਧਾਇਆ।  ਉਨ੍ਹਾਂ ਨੇ ਕਿਹਾ ਕਿ ਅੱਜ ਇਹ ਆਯੋਜਨ ਇਸੇ ਵਿਚਾਰ ਦਾ ਉਤਸਵ ਹੈ।  ਡਾ. ਸਵਾਮੀਨਾਥਨ  ਦੇ ਵਿਚਾਰ ਜੈਵ ਵਿਵਿਧਤਾ ਦੀ ਸ਼ਕਤੀ ਸਥਾਨਕ ਭਾਈਚਾਰਿਆਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਸਕਦੀ ਹੈ,  ਦਾ ਹਵਾਲਾ ਦਿੰਦੇ ਹੋਏਸ਼੍ਰੀ ਮੋਦੀ ਨੇ ਕਿਹਾ ਕਿ ਸਥਾਨਕ ਸੰਸਾਧਨਾਂ  ਦੇ ਉਪਯੋਗ ਨਾਲ ਲੋਕਾਂ ਦੇ ਲਈ ਆਜੀਵਿਕਾ ਦੇ ਨਵੇਂ ਅਵਸਰਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਸੁਭਾਅ ਦੇ ਅਨੁਰੂਪਡਾ. ਸਵਾਮੀਨਾਥਨ ਵਿੱਚ ਵਿਚਾਰਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਦੀ ਅਦੁੱਤੀ ਸਮਰੱਥਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਖੋਜ  ਪ੍ਰਤਿਸ਼ਠਾਨ  ਦੇ ਮਾਧਿਅਮ ਨਾਲ,  ਡਾ.  ਸਵਾਮੀਨਾਥਨ ਨੇ ਨਿਰੰਤਰ ਤੌਰ ‘ਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਕਾਰਜ ਕੀਤਾ ਕਿ ਨਵੀਆਂ ਖੋਜਾਂ ਦਾ ਲਾਭ ਕਿਸਾਨਾਂ ਤੱਕ ਪਹੁੰਚੇ।  ਉਨ੍ਹਾਂ ਨੇ ਕਿਹਾ ਕਿ ਛੋਟੇ ਕਿਸਾਨਾਂਮਛੇਰਿਆਂ ਅਤੇ ਕਬਾਇਲੀ ਭਾਈਚਾਰਿਆਂ ਨੂੰ ਡਾ. ਸਵਾਮੀਨਾਥਨ  ਦੇ ਪ੍ਰਯਾਸਾਂ ਨਾਲ ਬਹੁਤ ਲਾਭ ਹੋਇਆ।

ਪ੍ਰੋਫੈਸਰ ਸਵਾਮੀਨਾਥਨ ਦੀ ਵਿਰਾਸਤ ਨੂੰ ਸਨਮਾਨਿਤ ਕਰਨ ਦੇ ਲਈ ਸਥਾਪਿਤ ਐੱਮਐੱਸ ਸਵਾਮੀਨਾਥਨ ਖੁਰਾਕ ਅਤੇ ਸ਼ਾਂਤੀ ਪੁਰਸਕਾਰ ਦੀ ਸ਼ੁਰੂਆਤ ‘ਤੇ ਪ੍ਰਸੰਨਤਾ ਵਿਅਕਤ ਕਰਦੇ ਹੋਏ,  ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਪੁਰਸਕਾਰ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਵਿਅਕਤੀਆਂ ਨੂੰ ਪ੍ਰਦਾਨ ਕੀਤਾ ਜਾਵੇਗਾ ਜਿਨ੍ਹਾਂ ਨੇ ਖੁਰਾਕ ਸੁਰੱਖਿਆ ਦੇ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ।  ਉਨ੍ਹਾਂ ਨੇ ਕਿਹਾ ਕਿ ਭੋਜਨ ਅਤੇ ਸ਼ਾਂਤੀ ਦੇ ਦਰਮਿਆਨ ਦਾ ਸਬੰਧ ਨਾ ਕੇਵਲ ਦਾਰਸ਼ਨਿਕ ਹੈਬਲਕਿ ਅਤਿਅਧਿਕ  ਵਿਵਹਾਰਿਕ ਵੀ ਹੈ। ਉਪਨਿਸ਼ਦਾਂ  ਦੇ ਇੱਕ ਸਲੋਕ ਦਾ ਹਵਾਲਾ ਦਿੰਦੇ ਹੋਏਸ਼੍ਰੀ ਮੋਦੀ ਨੇ ਭੋਜਨ ਦੀ  ਪਵਿੱਤਰਤਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਭੋਜਨ ਖ਼ੁਦ ਜੀਵਨ ਹੈ ਅਤੇ ਇਸ ਦਾ ਕਦੇ ਵੀ ਨਿਰਾਦਰ ਜਾਂ ਉਪੇਖਿਆ ਨਹੀਂ ਕੀਤੀ ਜਾਣੀ ਚਾਹੀਦੀ ਹੈ (that food is life itself, and must never be disrespected or neglected.)। ਮੰਤਰੀ ਨੇ ਚੇਤਾਵਨੀ ਦਿੰਦੇ ਕਿਹਾ ਕਿ ਭੋਜਨ ਦਾ ਕੋਈ ਵੀ ਸੰਕਟ ਲਾਜ਼ਮੀ ਤੌਰ ਤੇ ਜੀਵਨ  ਦੇ ਸੰਕਟ ਨੂੰ ਜਨਮ ਦਿੰਦਾ ਹੈ ਅਤੇ ਜਦੋਂ ਲੱਖਾਂ ਲੋਕਾਂ ਦਾ ਜੀਵਨ ਖ਼ਤਰੇ ਵਿੱਚ ਪੈਂਦਾ ਹੈ ਤਾਂ ਆਲਮੀ ਅਸ਼ਾਂਤੀ ਲਾਜ਼ਮੀ ਹੋ ਜਾਂਦੀ ਹੈ। ਉਨ੍ਹਾਂ ਨੇ ਅੱਜ ਦੀ ਦੁਨੀਆ ਵਿੱਚ ਐੱਮਐੱਸ ਸਵਾਮੀਨਾਥਨ ਖੁਰਾਕ ਅਤੇ ਸ਼ਾਂਤੀ ਪੁਰਸਕਾਰ (M. S. Swaminathan Award for Food and Peace) ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਨੇ ਪੁਰਸਕਾਰ ਦੇ ਪਹਿਲੇ ਪ੍ਰਾਪਤਕਰਤਾਨਾਇਜੀਰੀਆ ਦੇ ਪ੍ਰੋਫੈਸਰ ਏਡੇਨਲੇ (Professor Adenle of Nigeria) ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਇੱਕ ਪ੍ਰਤਿਭਾਸ਼ਾਲੀ ਵਿਗਿਆਨੀ ਦੱਸਿਆ,  ਜਿਨ੍ਹਾਂ ਦਾ ਕਾਰਜ ਇਸ ਸਨਮਾਨ ਦੀ ਭਾਵਨਾ ਦੀ ਉਦਾਹਰਣ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਦੀਆਂ ਵਰਤਮਾਨ ਉਚਾਈਆਂ ਨੂੰ ਦੇਖਕੇ,  ਡਾ. ਐੱਮ.ਐੱਸ.  ਸਵਾਮੀਨਾਥਨ ਜਿੱਥੇ ਵੀ ਹੋਣਗੇ,  ਉਨ੍ਹਾਂ ਨੂੰ ਨਿਸ਼ਚਿਤ ਤੌਰ ਤੇ ਗਰਵ (ਮਾਣ) ਮਹਿਸੂਸ ਹੋਵੇਗਾ।  ਉਨ੍ਹਾਂ ਨੇ ਕਿਹਾ  ਕਿ ਭਾਰਤ ਅੱਜ ਦੁੱਧ,  ਦਾਲ਼ਾਂ ਅਤੇ ਜੂਟ (milk, pulses, and jute) ਦੇ ਉਤਪਾਦਨ ਵਿੱਚ ਮੋਹਰੀ ਸਥਾਨ ‘ਤੇ ਹੈ।  ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਚਾਵਲਕਣਕਕਪਾਹਫਲਾਂ ਅਤੇ ਸਬਜ਼ੀਆਂ (rice, wheat, cotton, fruits, and vegetables)  ਦੇ ਉਤਪਾਦਨ ਵਿੱਚ ਭਾਰਤ ਦੁਨੀਆ ਵਿੱਚ ਦੂਸਰੇ ਸਥਾਨ ‘ਤੇ ਹੈ ਅਤੇ ਨਾਲ ਹੀ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੱਛੀ ਉਤਪਾਦਕ ਦੇਸ਼ ਵੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਭਾਰਤ ਨੇ ਹੁਣ ਤੱਕ ਦਾ ਆਪਣਾ ਸਰਬਉੱਚ ਖੁਰਾਕ ਉਤਪਾਦਨ ਹਾਸਲ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਤਿਲਹਨ ਖੇਤਰ ਵਿੱਚ ਵੀ ਰਿਕਾਰਡ ਸਥਾਪਿਤ ਕਰ ਰਿਹਾ ਹੈ ,  ਸੋਇਆਬੀਨ,  ਸਰ੍ਹੋਂ ਅਤੇ ਮੂੰਗਫਲੀ (soybean, mustard, and groundnut) ਦਾ ਉਤਪਾਦਨ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਕਲਿਆਣ ਦੇਸ਼ ਦੀ ਸਰਬਉੱਚ ਪ੍ਰਾਥਮਿਕਤਾ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਆਪਣੇ ਕਿਸਾਨਾਂ,  ਪਸ਼ੂਪਾਲਕਾਂ ਅਤੇ ਮਛੇਰਿਆਂ  ਦੇ ਹਿਤਾਂ ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ,  ਖੇਤੀਬਾੜੀ ਖਰਚ ਘੱਟ ਕਰਨ ਅਤੇ ਮਾਲੀਏ ਦੇ ਨਵੇਂ ਸਰੋਤ (new sources of revenue) ਬਣਾਉਣ ਦੇ ਲਈ ਸਰਕਾਰ  ਦੇ ਨਿਰੰਤਰ ਪ੍ਰਯਾਸਾਂ ਨੂੰ ਦੁਹਰਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਦਾ ਕਿਸਾਨਾਂ ਦੀ ਸ਼ਕਤੀ ਨੂੰ ਰਾਸ਼ਟਰੀ ਪ੍ਰਗਤੀ ਦੀ ਅਧਾਰਸ਼ਿਲਾ ਮੰਨਿਆ ਹੈ।  ਉਨ੍ਹਾਂ ਨੇ ਕਿਹਾ ਕਿ ਹਾਲ ਦੇ ਵਰ੍ਹਿਆਂ ਵਿੱਚ ਬਣਾਈਆਂ ਗਈਆਂ ਨੀਤੀਆਂ ਕੇਵਲ ਸਹਾਇਤਾ ਦੇ ਲਈ ਨਹੀਂਬਲਕਿ ਕਿਸਾਨਾਂ ਵਿੱਚ ਵਿਸ਼ਵਾਸ ਜਗਾਉਣ ਲਈ ਵੀ ਹਨ।  ਉਨ੍ਹਾਂ ਨੇ ਕਿਹਾ ਕਿ ਪੀਐੱਮ-ਕਿਸਾਨ ਸਨਮਾਨ ਨਿਧੀ (PM-Kisan Samman Nidhi) ਨੇ ਪ੍ਰਤੱਖ ਵਿੱਤੀ ਸਹਾਇਤਾ  ਦੇ ਮਾਧਿਅਮ ਨਾਲ ਛੋਟੇ ਕਿਸਾਨਾਂ ਨੂੰ ਸਸ਼ਕਤ ਬਣਾਇਆ ਹੈ ਜਦੋਂ ਕਿ ਪੀਐੱਮ ਫਸਲ ਬੀਮਾ ਯੋਜਨਾ (PM Fasal Bima Yojana) ਨੇ ਕਿਸਾਨਾਂ ਨੂੰ ਖੇਤੀਬਾੜੀ ਜੋਖਿਮਾਂ ਤੋਂ ਸੁਰੱਖਿਆ ਪ੍ਰਦਾਨ ਕੀਤੀ ਹੈ ਅਤੇ ਪੀਐੱਮ ਕ੍ਰਿਸ਼ੀ ਸਿੰਚਾਈ ਯੋਜਨਾ (PM Krishi Sinchai Yojana)  ਦੇ ਮਾਧਿਅਮ ਨਾਲ ਸਿੰਚਾਈ ਚੁਣੌਤੀਆਂ ਦਾ ਸਮਾਧਾਨ ਕੀਤਾ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ 10,000 ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼/FPOs )  ਦੇ ਨਿਰਮਾਣ ਨੇ ਛੋਟੇ ਕਿਸਾਨਾਂ ਦੀ ਸਮੂਹਿਕ ਸ਼ਕਤੀ ਨੂੰ ਮਜ਼ਬੂਤ ਕੀਤਾ ਹੈ।  ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਅਤੇ ਸਵੈ ਸਹਾਇਤਾ ਸਮੂਹਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਨੇ ਗ੍ਰਾਮੀਣ ਅਰਥਵਿਵਸਥਾ ਨੂੰ ਨਵੀਂ ਗਤੀ ਦਿੱਤੀ ਹੈ।  ਈ-ਨਾਮ ਪਲੈਟਫਾਰਮ() ਦਾ ਉਲੇਖ ਕਰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਦੇ ਲਈ ਆਪਣੀ ਉਪਜ ਵੇਚਣਾ ਅਸਾਨ ਹੋ ਗਿਆ ਹੈ,  ਜਦਕਿ ਪੀਐੱਮ ਕਿਸਾਨ ਸੰਪਦਾ ਯੋਜਨਾ (PM Kisan Sampada Yojana) ਨੇ ਨਵੀਆਂ ਫੂਡ ਪ੍ਰੋਸੈੱਸਿੰਗ ਇਕਾਈਆਂ ਅਤੇ ਭੰਡਾਰਣ ਬੁਨਿਆਦੀ ਢਾਂਚੇ  ਦੇ ਵਿਕਾਸ ਨੂੰ ਗਤੀ ਦਿੱਤੀ ਹੈ।  ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਸਵੀਕ੍ਰਿਤ ਪੀਐੱਮ ਧਨ ਧਾਨਯ ਯੋਜਨਾ (PM Dhan Dhanya Yojana) ਦਾ ਉਦੇਸ਼ ਉਨ੍ਹਾਂ 100 ਜ਼ਿਲ੍ਹਿਆਂ ਦਾ ਉਥਾਨ ਕਰਨਾ ਹੈ ਜਿੱਥੇ ਖੇਤੀ ਪਿਛੜ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੁਵਿਧਾਵਾਂ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਸਰਕਾਰ ਖੇਤੀ ਦੇ ਪ੍ਰਤੀ ਕਿਸਾਨਾਂ ਵਿੱਚ ਨਵਾਂ ਵਿਸ਼ਵਾਸ ਜਗਾ ਰਹੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਵਿਕਸਿਤ ਰਾਸ਼ਟਰ ਬਣਨ ਦੇ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਅਤੇ ਇਹ ਲਕਸ਼ ਸਮਾਜ ਦੇ ਹਰ ਵਰਗ ਅਤੇ ਹਰ ਪੇਸ਼ੇ ਦੇ ਯੋਗਦਾਨ ਨਾਲ ਹਾਸਲ ਕੀਤਾ ਜਾਵੇਗਾ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਐੱਮਐੱਸ ਸਵਾਮੀਨਾਥਨ ਤੋਂ ਪ੍ਰੇਰਣਾ ਲੈਂਦੇ ਹੋਏ ਭਾਰਤ ਦੇ ਵਿਗਿਆਨੀਆਂ  ਦੇ ਪਾਸ ਹੁਣ ਇਤਿਹਾਸ ਰਚਣ ਦਾ ਇੱਕ ਹੋਰ ਅਵਸਰ ਹੈ।  ਉਨ੍ਹਾਂ ਨੇ ਕਿਹਾ ਕਿ ਵਿਗਿਆਨੀਆਂ ਦੀ ਪਿਛਲੀ ਪੀੜ੍ਹੀ ਨੇ ਖੁਰਾਕ ਸੁਰੱਖਿਆ ਸੁਨਿਸ਼ਚਿਤ ਕੀਤੀ ਅਤੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਵਰਤਮਾਨ ਧਿਆਨ ਪੋਸ਼ਣ ਸੁਰੱਖਿਆ ‘ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ। ਜਨ ਸਿਹਤ ਵਿੱਚ ਸੁਧਾਰ ਲਈ ਜੈਵ-ਫੋਰਟੀਫਾਇਡ ਅਤੇ ਪੋਸ਼ਣ-ਸਮ੍ਰਿੱਧ ਫਸਲਾਂ (bio-fortified and nutrition-rich crops) ਨੂੰ ਵਿਆਪਕ ਪੱਤਰ ‘ਤੇ ਹੁਲਾਰਾ ਦੇਣ ਦਾ ਸੱਦਾ ਦਿੰਦੇ ਹੋਏ,  ਸ਼੍ਰੀ ਮੋਦੀ ਨੇ ਖੇਤੀਬਾੜੀ ਵਿੱਚ ਰਸਾਇਣਾਂ ਦੇ ਉਪਯੋਗ ਨੂੰ ਘੱਟ ਕਰਨ ਸਮਰਥਨ ਕੀਤਾ। ਉਨ੍ਹਾਂ ਨੇ ਕੁਦਰਤੀ ਖੇਤੀ (natural farming) ਨੂੰ ਹੋਰ ਅਧਿਕ ਹੁਲਾਰਾ ਦੇਣ ਦਾ ਆਗਰਹਿ ਕਰਦੇ ਹੋਏ ਕਿਹਾ ਕਿ ਇਸ ਦਿਸ਼ਾ ਵਿੱਚ ਹੋਰ ਅਧਿਕ ਤਤਪਰਤਾ ਅਤੇ ਸਰਗਰਮ ਪ੍ਰਯਾਸਾਂ ਦੀ ਜ਼ਰੂਰਤ ਹੈ।

 

ਜਲਵਾਯੂ ਪਰਿਵਰਤਨ ਨਾਲ ਉਤਪੰਨ ਚੰਗੀ ਤਰ੍ਹਾਂ ਜਾਣੀਆਂ ਜਾਂਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਜਲਵਾਯੂ-ਪ੍ਰਤੀਰੋਧੀ ਫਸਲ ਕਿਸਮਾਂ ਦੀ ਅਧਿਕ ਸੰਖਿਆ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਸੋਕਾ-ਸਹਿਣਸ਼ੀਲ, ਗਰਮੀ-ਰੋਧਕ, ਅਤੇ ਹੜ੍ਹ-ਅਨੁਕੂਲ ਫਸਲਾਂ (drought-tolerant, heat-resistant, and flood-adaptive crops) ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਮਹੱਤਵ ਦਾ ਵੀ ਉਲੇਖ ਕੀਤਾ। ਸ਼੍ਰੀ ਮੋਦੀ ਨੇ ਫਸਲ ਚੱਕਰ ਅਤੇ ਮਿੱਟੀ-ਵਿਸ਼ੇਸ਼ ਅਨੁਕੂਲਤਾ(soil-specific suitability) ‘ਤੇ ਖੋਜ ਵਧਾਉਣ ਦਾ ਸੱਦਾ ਦਿੰਦੇ ਹੋਏ ਕਿਫ਼ਾਇਤੀ ਸੌਇਲ ਟੈਸਟਿੰਗ ਟੂਲਸ ਅਤੇ ਪ੍ਰਭਾਵੀ ਪੋਸ਼ਕ ਤੱਤ ਪ੍ਰਬੰਧਨ ਤਕਨੀਕ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ।

ਸੌਰ ਊਰਜਾ-ਚਾਲਿਤ ਸੂਖਮ-ਸਿੰਚਾਈ (solar-powered micro-irrigation) ਦੀ ਦਿਸ਼ਾ ਵਿੱਚ ਪ੍ਰਯਾਸਾਂ ਨੂੰ ਤੇਜ਼ ਕਰਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਡ੍ਰਿੱਪ ਪ੍ਰਣਾਲੀਆਂ ਅਤੇ ਸਟੀਕ ਸਿੰਚਾਈ (drip systems and precision irrigation) ਨੂੰ ਹੋਰ ਅਧਿਕ ਵਿਆਪਕ ਅਤੇ ਪ੍ਰਭਾਵੀ ਬਣਾਇਆ ਜਾਣਾ ਚਾਹੀਦਾ ਹੈ। ਖੇਤੀਬਾੜੀ ਪ੍ਰਣਾਲੀਆਂ ਵਿੱਚ ਉਪਗ੍ਰਹਿ ਡੇਟਾ, ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (satellite data, AI, and machine learning) ਨੂੰ ਏਕੀਕ੍ਰਿਤ ਕਰਨ ਦੇ ਵਿਚਾਰ ‘ਤੇ ਚਰਚਾ ਕਰਦੇ ਹੋਏ, ਸ਼੍ਰੀ ਮੋਦੀ ਨੇ ਪੁੱਛਿਆ ਕਿ ਕੀ ਅਜਿਹੀ ਪ੍ਰਣਾਲੀ ਵਿਕਸਿਤ ਕੀਤੀ ਜਾ ਸਕਦੀ ਹੈ ਜੋ ਫਸਲ ਦੀ ਪੈਦਾਵਾਰ ਦਾ ਪੂਰਵ-ਅਨੁਮਾਨ ਲਗਾ ਸਕੇ, ਕੀਟਾਂ ਦੀ ਨਿਗਰਾਨੀ ਕਰ ਸਕੇ ਅਤੇ ਬਿਜਾਈ ਦੇ ਤਰੀਕਿਆਂ ਦਾ ਮਾਰਗਦਰਸ਼ਨ ਕਰ ਸਕੇ ਅਤੇ ਕੀ ਅਜਿਹੀ ਵਾਸਤਵਿਕ ਸਮੇਂ ‘ਤੇ ਨਿਰਣੇ ਲੈਣ ਵਾਲੀ ਸਹਾਇਤਾ ਪ੍ਰਣਾਲੀ ਹਰ ਜ਼ਿਲ੍ਹੇ ਵਿੱਚ ਸੁਲਭ ਬਣਾਈ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਮਾਹਰਾਂ ਨੂੰ ਐਗਰੀ-ਟੈੱਕ ਸਟਾਰਟਅਪਸ (agri-tech startups) ਦਾ ਨਿਰੰਤਰ ਮਾਰਗਦਰਸ਼ਨ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਕਿਹਾ ਕਿ ਬੜੀ ਸੰਖਿਆ ਵਿੱਚ ਇਨੋਵੇਟਿਵ ਯੁਵਾ ਖੇਤੀ ਚੁਣੌਤੀਆਂ ਦੇ ਸਮਾਧਾਨ ਦੀ ਦਿਸ਼ਾ ਵਿੱਚ ਕਾਰਜ ਕਰ ਰਹੇ ਹਨ ਅਤੇ ਅਨੁਭਵੀ ਪੇਸ਼ੇਵਰਾਂ ਦੇ ਮਾਰਗਦਰਸ਼ਨ ਵਿੱਚ, ਇਨ੍ਹਾਂ ਨੌਜਵਾਨਾਂ ਦੁਆਰਾ ਵਿਕਸਿਤ ਉਤਪਾਦ ਵੱਧ ਪ੍ਰਭਾਵਸ਼ਾਲੀ ਹੋਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਕਿਸਾਨ ਭਾਈਚਾਰਿਆਂ (farming communities) ਦੇ ਪਾਸ ਪਰੰਪਰਾਗਤ ਗਿਆਨ ਦਾ ਇੱਕ ਸਮ੍ਰਿੱਧ ਭੰਡਾਰ ਹੈ। ਪਰੰਪਰਾਗਤ ਭਾਰਤੀ ਖੇਤੀ ਪੱਧਤੀਆਂ ਨੂੰ ਆਧੁਨਿਕ ਗਿਆਨ ਦੇ ਨਾਲ ਜੋੜ ਕੇ, ਇੱਕ ਸੰਪੂਰਨ ਗਿਆਨਕੋਸ਼ ਤਿਆਰ ਕੀਤਾ ਜਾ ਸਕਦਾ ਹੈ। ਫਸਲ ਵਿਵਿਧੀਕਰਣ ਨੂੰ ਰਾਸ਼ਟਰੀ ਪ੍ਰਾਥਮਿਕਤਾ ਦੱਸਦੇ ਹੋਏ, ਸ਼੍ਰੀ ਮੋਦੀ ਨੇ ਕਿਸਾਨਾਂ ਨੂੰ ਇਸ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਵਿਵਿਧੀਕਰਣ ਦੇ ਲਾਭਾਂ ਦੇ ਨਾਲ-ਨਾਲ ਇਸ ਨੂੰ ਨਾ ਅਪਣਾਉਣ ਦੇ ਦੁਸ਼ਪਰਿਣਾਮਾਂ(consequences) ਤੋਂ ਵੀ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਹਰ ਇਸ ਪ੍ਰਯਾਸ ਵਿੱਚ ਅਤਿਅੰਤ ਪ੍ਰਭਾਵੀ ਭੂਮਿਕਾ ਨਿਭਾ ਸਕਦੇ ਹਨ।

 

 ਗਿਆਰਾਂ (11) ਅਗਸਤ 2024 ਦੇ ਪੂਸਾ ਕੈਂਪਸ (PUSA campus) ਦੀ ਆਪਣੀ ਯਾਤਰਾ ਦੇ ਦੌਰਾਨ ਖੇਤੀਬਾੜੀ ਤਕਨੀਕ ਨੂੰ ਪ੍ਰਯੋਗਸ਼ਾਲਾ ਤੋਂ ਜ਼ਮੀਨ ਤੱਕ (from lab to land) ਪਹੁੰਚਾਉਣ ਦੇ ਲਈ ਗਹਿਨ ਪ੍ਰਯਾਸ ਕਰਨ ਦੇ ਆਪਣੇ ਆਗਰਹਿ ਦੀ ਚਰਚਾ ਕਰਦੇ ਹੋਏ ਸ਼੍ਰੀ ਮੋਦੀ ਨੇ ਮਈ ਅਤੇ ਜੂਨ 2025 ਦੇ ਮਹੀਨਿਆਂ ਵਿੱਚ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ” (“Viksit Krishi Sankalp Abhiyan”) ਦੀ ਸ਼ੁਰੂਆਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ 700 ਤੋਂ ਅਧਿਕ ਜ਼ਿਲ੍ਹਿਆਂ ਵਿੱਚ ਵਿਗਿਆਨੀਆਂ ਦੀਆਂ 2,200 ਤੋਂ ਅਧਿਕ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ। 60,000 ਤੋਂ ਅਧਿਕ ਪ੍ਰੋਗਰਾਮਾਂ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਨੇ ਵਿਗਿਆਨੀਆਂ ਨੂੰ ਲਗਭਗ 1.25 ਕਰੋੜ ਕਿਸਾਨਾਂ ਨਾਲ ਸਿੱਧੇ ਜੋੜਿਆ। ਉਨ੍ਹਾਂ ਨੇ ਕਿਸਾਨਾਂ ਤੱਕ ਵਿਗਿਆਨਿਕ ਪਹੁੰਚ (scientific outreach) ਵਧਾਉਣ ਦੇ ਲਈ ਇਸ ਪਹਿਲ ਦੀ ਅਤਿਅੰਤ ਸ਼ਲਾਘਾ ਕੀਤੀ।

 

ਸ਼੍ਰੀ ਮੋਦੀ ਨੇ ਕਿਹਾ ਕਿ ਖੇਤੀ ਲੋਕਾਂ ਦੀ ਆਜੀਵਿਕਾ ਹੈ। ਉਨ੍ਹਾਂ ਨੇ ਕਿਹਾ ਕਿ ਡਾ.ਐੱਮ.ਐੱਸ. ਸਵਾਮੀਨਾਥਨ ਨੇ ਸਾਨੂੰ ਸਿਖਾਇਆ ਕਿ ਖੇਤੀਬਾੜੀ ਕੇਵਲ ਫਸਲਾਂ  ਬਾਰੇ ਨਹੀਂ ਹੈ, ਬਲਕਿ ਜੀਵਨ ਬਾਰੇ ਵੀ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀ ਨਾਲ ਜੁੜੇ ਹਰੇਕ ਵਿਅਕਤੀ ਦੀ ਗਰਿਮਾ, ਹਰੇਕ ਸਮੁਦਾਇ ਦੀ ਸਮ੍ਰਿੱਧੀ ਅਤੇ ਪ੍ਰਕ੍ਰਿਤੀ ਦੀ ਸੁਰੱਖਿਆ, ਸਰਕਾਰ ਦੀ ਖੇਤੀ ਨੀਤੀ ਦੀ ਸ਼ਕਤੀ ਹੈ। ਵਿਗਿਆਨ ਅਤੇ ਸਮਾਜ ਨੂੰ ਇੱਕ ਸੂਤਰ ਨਾਲ ਜੋੜਨ ਦੀ ਜ਼ਰੂਰਤ ‘ਤੇ ਬਲ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਕਿਸਾਨਾਂ ਦੇ ਹਿਤਾਂ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਖੇਤਾਂ ਵਿੱਚ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਆਪਣੇ ਸੰਬੋਧਨ ਦੇ ਸਮਾਪਨ ‘ਤੇ ਕਿਹਾ ਕਿ ਰਾਸ਼ਟਰ ਨੂੰ ਇਸੇ ਦ੍ਰਿਸ਼ਟੀਕੋਣ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਸਵਾਮੀਨਾਥਨ ਦੀ ਪ੍ਰੇਰਣਾ ਸਭ ਦਾ ਮਾਰਗਦਰਸ਼ਨ ਕਰਦੀ ਰਹੇਗੀ।

ਇਸ ਸਮਾਗਮ ਵਿੱਚ ਕੇਂਦਰੀ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਨੀਤੀ ਆਯੋਗ ਦੇ ਮੈਂਬਰ ਡਾ. ਰਮੇਸ਼ ਚੰਦ, ਐੱਮ.ਐੱਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ ਦੇ ਚੇਅਰਪਰਸਨ ਸੁਸ਼੍ਰੀ ਸੌਮਯਾ ਸਵਾਮੀਨਾਥਨ ਅਤੇ ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਆਈਸੀਏਆਰ ਪੂਸਾ (ICAR PUSA) ਵਿੱਚ ਐੱਮ.ਐੱਸ. ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ (M.S. Swaminathan Centenary International Conference) ਦਾ ਉਦਘਾਟਨ ਕੀਤਾ।

ਸੰਮੇਲਨ ਦਾ ਵਿਸ਼ਾ ‘ਸਦਾਬਹਾਰ ਕ੍ਰਾਂਤੀ, ਜੈਵ-ਸੁਖ ਦਾ ਮਾਰਗ’ (“Evergreen Revolution, The Pathway to Biohappiness”) ਪ੍ਰੋਫੈਸਰ ਸਵਾਮੀਨਾਥਨ ਦੇ ਸਭ ਦੇ ਲਈ ਭੋਜਨ ਸੁਨਿਸ਼ਚਿਤ ਕਰਨ ਦੇ ਪ੍ਰਤੀ ਜੀਵਨ ਭਰ ਦੇ ਸਮਰਪਣ ਨੂੰ ਦਰਸਾਉਂਦਾ ਹੈ। ਇਹ ਸੰਮੇਲਨ ਵਿਗਿਆਨੀਆਂ, ਨੀਤੀ ਨਿਰਮਾਤਾਵਾਂ, ਵਿਕਾਸ ਪੇਸ਼ੇਵਰਾਂ ਅਤੇ ਹੋਰ ਹਿਤਧਾਰਕਾਂ ਨੂੰ ਸਦਾਬਹਾਰ ਕ੍ਰਾਂਤੀְ(‘Evergreen Revolution’) ਦੇ ਸਿਧਾਂਤਾਂ ਨੂੰ ਅੱਗੇ ਵਧਾਉਣ ‘ਤੇ ਚਰਚਾ ਅਤੇ ਵਿਚਾਰ-ਵਟਾਂਦਰੇ ਦਾ ਅਵਸਰ ਪ੍ਰਦਾਨ ਕਰੇਗਾ। ਪ੍ਰਮੁੱਖ ਵਿਸ਼ਿਆਂ ਵਿੱਚ ਜੈਵ ਵਿਵਿਧਤਾ ਅਤੇ ਕੁਦਰਤੀ ਸੰਸਾਧਨਾਂ ਦਾ ਟਿਕਾਊ ਪ੍ਰਬੰਧਨ; ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਟਿਕਾਊ ਖੇਤੀਬਾੜੀ; ਜਲਵਾਯੂ ਪਰਿਵਰਤਨ ਦੇ ਅਨੁਕੂਲ ਹੋ ਕੇ ਜਲਵਾਯੂ ਨੂੰ ਸਵੱਛ ਬਣਾਉਣਾ; ਟਿਕਾਊ ਅਤੇ ਸਮਤਾਮੂਲਕ ਆਜੀਵਿਕਾ (equitable livelihoods) ਦੇ ਲਈ ਉਚਿਤ ਤਕਨੀਕਾਂ ਦਾ ਉਪਯੋਗ ਅਤੇ ਨੌਜਵਾਨਾਂ, ਮਹਿਲਾਵਾਂ ਅਤੇ ਵੰਚਿਤ ਵਰਗਾਂ ਨੂੰ ਵਿਕਾਸਾਤਮਕ ਚਰਚਾਵਾਂ ਵਿੱਚ ਸ਼ਾਮਲ ਕਰਨਾ ਸ਼ਾਮਲ ਹਨ।

ਉਨ੍ਹਾਂ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਲਈ, ਐੱਮ.ਐੱਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ (ਐੱਮਐੱਸਐੱਸਆਰਐੱਫ/MSSRF) ਅਤੇ ਦ ਵਰਲਡ ਅਕੈਡਮੀ ਆਵ੍ ਸਾਇੰਸਿਜ਼ (ਟੀਡਬਲਿਊਏਐੱਸ- TWAS) ਨੇ ਖੁਰਾਕ ਅਤੇ ਸ਼ਾਂਤੀ ਦੇ ਲਈ ਐੱਮ.ਐੱਸ. ਸਵਾਮੀਨਾਥਨ ਪੁਰਸਕਾਰ (M.S. Swaminathan Award for Food and Peace) ਦੀ ਸ਼ੁਰੂਆਤ ਕੀਤੀ। ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਪ੍ਰਾਪਤਕਰਤਾ ਨੂੰ ਪਹਿਲਾ ਪੁਰਸਕਾਰ ਵੀ ਪ੍ਰਦਾਨ ਕੀਤਾ। ਇਹ ਅੰਤਰਰਾਸ਼ਟਰੀ ਪੁਰਸਕਾਰ ਵਿਕਾਸਸ਼ੀਲ ਦੇਸ਼ਾਂ ਦੇ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰੇਗਾ ਜਿਨ੍ਹਾਂ ਨੇ ਵਿਗਿਆਨਿਕ ਖੋਜ, ਨੀਤੀ ਵਿਕਾਸ, ਜ਼ਮੀਨੀ ਪੱਧਰ ‘ਤੇ ਸ਼ਮੂਲੀਅਤ ਜਾਂ ਸਥਾਨਕ ਸਮਰੱਥਾ ਨਿਰਮਾਣ ਦੇ ਮਾਧਿਅਮ ਨਾਲ ਖੁਰਾਕ ਸੁਰੱਖਿਆ ਵਿੱਚ ਸੁਧਾਰ ਅਤੇ ਕਮਜ਼ੋਰ ਅਤੇ ਵੰਚਿਤ ਵਰਗਾਂ ਦੇ ਲਈ ਜਲਵਾਯੂ ਨਿਆਂ, ਸਮਾਨਤਾ ਅਤੇ ਸ਼ਾਂਤੀ ਨੂੰ ਅੱਗੇ ਵਧਾਉਣ ਵਿੱਚ ਸ਼ਾਨਦਾਰ ਯੋਗਦਾਨ ਦਿੱਤਾ ਹੈ।

 

 

************

ਐੱਮਜੇਪੀਐੱਸ/ਐੱਸਆਰ


(Release ID: 2153973)