ਭਾਰਤ ਚੋਣ ਕਮਿਸ਼ਨ
ਉਪ-ਰਾਸ਼ਟਰਪਤੀ ਚੋਣ 2025
ਭਾਰਤ ਦੇ ਇਲੈਕਸ਼ਨ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ
Posted On:
07 AUG 2025 2:20PM by PIB Chandigarh
-
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਐਕਟ ਦੇ ਸਬ-ਸੈਕਸ਼ਨ (4) ਅਤੇ (1) ਦੇ ਤਹਿਤ 1952 ਦੇ ਅਨੁਸਾਰ, ਇਲੈਕਸ਼ਨ ਕਮਿਸ਼ਨ ਨੇ 07 ਅਗਸਤ, 2025 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਉਪ-ਰਾਸ਼ਟਰਪਤੀ ਚੋਣ, 2025 ਦੇ ਲਈ ਨਾਮਾਂਕਣ ਦਾਖਲ ਕਰਨ, ਉਨ੍ਹਾਂ ਦੀ ਜਾਂਚ ਕਰਨ ਅਤੇ ਉਮੀਦਵਾਰੀ ਵਾਪਸ ਲੈਣ ਦੀਆਂ ਮਿਤੀਆਂ ਦੇ ਨਾਲ-ਨਾਲ ਵੋਟਾਂ ਦੀ ਮਿਤੀ (ਜੇ ਜ਼ਰੂਰੀ ਹੋਵੇ) ਦੱਸੀ ਗਈ ਹੈ। ਉਪਰੋਕਤ ਨੋਟੀਫਿਕੇਸ਼ਨ ਅੱਜ ਭਾਰਤ ਦੇ ਗਜਟ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਰਾਜ ਦੇ ਗਜਟਾਂ ਵਿੱਚ ਉਨ੍ਹਾਂ ਦੀਆਂ ਅਧਿਕਾਰਤ ਭਾਸ਼ਾਵਾਂ ਵਿੱਚ ਇਸ ਨੂੰ ਮੁੜ ਤੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
-
ਉਕਤ ਨੋਟੀਫਿਕੇਸ਼ਨ ਅਤੇ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ, ਉਪ-ਰਾਸ਼ਟਰਪਤੀ ਚੋਣ, 2025 ਦੇ ਲਈ ਰਿਟਰਨਿੰਗ ਆਫੀਸਰ ਅਤੇ ਰਾਜ ਸਭਾ ਦੇ ਸਕੱਤਰ ਜਨਰਲ ਨੇ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਨਿਯਮ, 1974 ਦੇ ਨਿਯਮ 3 ਦੇ ਤਹਿਤ ਭਾਰਤ ਦੇ ਗਜਟ ਵਿੱਚ ਉਕਤ ਨਿਯਮਾਂ ਨਾਲ ਨੱਥੀ ਫਾਰਮ 1 ਵਿੱਚ ਇੱਕ ਜਨਤਕ ਸੂਚਨਾ ਪ੍ਰਕਾਸ਼ਿਤ ਕੀਤੀ ਹੈ, ਜਿਸ ਨੂੰ ਰਾਜ ਦੇ ਗਜਟਾਂ ਵਿੱਚ ਉਨ੍ਹਾਂ ਦੀਆਂ ਅਧਿਕਾਰਤ ਭਾਸ਼ਾਵਾਂ ਵਿੱਚ ਵੀ ਮੁੜ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
ਜਨਤਕ ਸੂਚਨਾ ਵਿੱਚ ਹੇਠ ਲਿਖੇ ਵੇਰਵੇ ਦਰਸਾਏ ਗਏ ਹਨ:
-
ਆਰਓ/ਏਆਰਓ ਕੋਲ ਨਾਮਾਂਕਣ ਪੇਪਰਸ ਜਮ੍ਹਾਂ ਕਰਨ ਦਾ ਸਥਾਨ : ਆਰਓ ਦਫ਼ਤਰ, ਕਮਰਾ ਨੰਬਰ ਆਰਐੱਸ-28, ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ।ਟ
-
ਨਾਮਾਂਕਣ ਪੇਪਰਸ ਜਮ੍ਹਾਂ ਕਰਨ ਦੀ ਮਿਤੀ ਅਤੇ ਸਮਾਂ: ਕਿਸੇ ਵੀ ਦਿਨ (ਜਨਤਕ ਛੁੱਟੀ ਨੂੰ ਛੱਡ ਕੇ) 21 ਅਗਸਤ, 2025 ਤੱਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ।
-
ਸਕਿਓਰਿਟੀ ਜਮ੍ਹਾਂ ਰਾਸ਼ੀ: 15,000 ਰੁਪਏ ਨਕਦ, ਖੇਤਰੀ ਦਫ਼ਤਰ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਨੇ ਹੋਣਗੇ।
ਨਾਮਾਂਕਣ ਪੇਪਰਸ ਦੇ ਨਾਲ ਜ਼ਰੂਰੀ ਦਸਤਾਵੇਜ਼:
-
ਉਸ ਸੰਸਦੀ ਚੋਣ ਖੇਤਰ ਦੀ ਵੋਟਰ ਸੂਚੀ ਵਿੱਚ ਉਮੀਦਵਾਰਾਂ ਨਾਲ ਸਬੰਧਿਤ ਐਂਟਰੀਆਂ ਦੀ ਸਰਟੀਫਾਇਡ ਕਾਪੀ ਜਿਸ ਵਿੱਚ ਉਮੀਦਵਾਰ ਵਜੋਂ ਰਜਿਸਟਰਡ ਹੈ।
-
ਸਕਿਓਰਿਟੀ ਜਮ੍ਹਾਂ ਧਨਰਾਸ਼ੀ ਦੀ ਰਸੀਦ।
-
ਨਾਮਾਂਕਣ ਪੇਪਰਸ ਦੇ ਫਾਰਮੇਟ ਉਪਰੋਕਤ ਦਫ਼ਤਰ ਤੋਂ ਨਿਰਧਾਰਿਤ ਸਮੇਂ ਦੇ ਅਨੁਸਾਰ ਪ੍ਰਾਪਤ ਕੀਤੇ ਜਾ ਸਕਦੇ ਹਨ।
-
ਨਾਮਾਂਕਣ ਪੇਪਰਸ ਦੀ ਜਾਂਚ ਦਾ ਸਥਾਨ: ਕਮਰਾ ਨੰਬਰ ਐੱਫ-100 ਸੰਗੋਸ਼ਠੀ-2 ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ।
-
ਨਾਮਾਂਕਣ ਪੇਪਰਸ ਦੀ ਜਾਂਚ ਦੀ ਮਿਤੀ ਅਤੇ ਸਮਾਂ : 22 ਅਗਸਤ, 2025, ਸਵੇਰੇ: 11 ਵਜੇ।
ਜੇਕਰ ਚੋਣਾਂ ਹੁੰਦੀਆਂ ਹਨ ਤਾਂ ਕਮਿਸ਼ਨ ਦੀ ਮਿਤੀ 07 ਅਗਸਤ, 2025 ਦੀ ਨੋਟੀਫਿਕੇਸ਼ਨ ਦੇ ਅਨੁਸਾਰ ਵੋਟਾਂ 09 ਸਤੰਬਰ, 2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਦਰਮਿਆਨ ਕਮਰਾ ਨੰਬਰ ਐੱਫ-101, ਵਸੁਧਾ, ਪਹਿਲੀ ਮੰਜ਼ਿਲ, ਸੰਸਦ ਭਵਨ, ਨਵੀਂ ਦਿੱਲੀ ਵਿੱਚ ਕਰਵਾਈਆਂ ਜਾਣਗੀਆਂ।
******
ਪੀਕੇ/ਜੀਡੀਐੱਚ/ਆਰਪੀ/ਏਕੇ
(Release ID: 2153692)