ਰੇਲ ਮੰਤਰਾਲਾ
ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਭਾਵਨਗਰ ਅਤੇ ਅਯੋਧਿਆ ਦਰਮਿਆਨ ਸਪਤਾਹਿਕ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਭਾਵਨਗਰ-ਅਯੋਧਿਆ ਐਕਸਪ੍ਰੈੱਸ ਸੱਭਿਆਚਾਰ ਅਤੇ ਆਸਥਾ ਨੂੰ ਇਕੱਠੇ ਜੋੜੇਗੀ: ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ
ਆਧੁਨਿਕੀਕਰਣ ਦੇ ਨਾਲ, ਦੇਸ਼ ਦੇ ਲੋਕ ਸਮੇਂ ‘ਤੇ ਅਤੇ ਚੰਗੀ ਤਰ੍ਹਾਂ ਨਾਲ ਲੈਸ ਰੇਲ ਸੇਵਾਵਾਂ ਤੋਂ ਲਾਭਵੰਦ ਹੋਣਗੇ: ਡਾ. ਮਨਸੁਖਭਾਈ ਮਾਂਡਵੀਆ
ਭਾਵਨਗਰ-ਅਯੋਧਿਆ ਸਪਤਾਹਿਕ ਟ੍ਰੇਨ ਭਾਵਨਗਰ ਦੀ ਊਰਜਾ ਨੂੰ ਅਯੋਧਿਆ ਦੀ ਭਗਤੀ ਨਾਲ ਜੋੜਨ ਵਾਲੇ ਪੁਲ ਦੇ ਰੂਪ ਵਿੱਚ ਕੰਮ ਕਰਦੀ ਹੈ: ਸ਼੍ਰੀਮਤੀ ਨਿਮੁਬੇਨ ਬੰਭਾਨੀਆ
ਕੇਂਦਰੀ ਰੇਲਵੇ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਭਾਵਨਗਰ ਵਿੱਚ ਦੋ ਨਵੇਂ ਰੇਲਵੇ ਟਰਮੀਨਲ ਅਤੇ ਇੱਕ ਪੋਰਟ ਕੰਟੇਨਰ ਟਰਮੀਨਲ ਦੀ ਸਥਾਪਨਾ ਦਾ ਐਲਾਨ ਕੀਤਾ
Posted On:
03 AUG 2025 7:56PM by PIB Chandigarh
ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਅੱਜ ਭਾਵਨਗਰ, ਗੁਜਰਾਤ ਤੋਂ ਤਿੰਨ ਨਵੀਆਂ ਐਕਸਪ੍ਰੈੱਸ ਟ੍ਰੇਨ ਸੇਵਾਵਾਂ – ਭਾਵਨਗਰ-ਅਯੋਧਿਆ ਐਕਸਪ੍ਰੈੱਸ, ਰੀਵਾ-ਪੁਣੇ (ਹਡਪਸਰ) ਐਕਸਪ੍ਰੈੱਸ ਅਤੇ ਜਬਲਪੁਰ-ਰਾਏਪੁਰ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਮੋਹਨ ਯਾਦਵ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਨੂ ਦੇਵ ਸਾਏ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਭਾਵਨਗਰ-ਅਯੋਧਿਆ ਸਪਤਾਹਿਕ ਟ੍ਰੇਨ ਦੇ ਲਾਂਚ ਸਮਾਰੋਹ ਵਿੱਚ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਕਿਰਤ ਅਤੇ ਰੋਜ਼ਗਾਰ, ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖਭਾਈ ਮਾਂਡਵੀਆ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਬੰਭਾਨੀਆ ਨੇ ਹਿੱਸਾ ਲਿਆ।

ਇਸ ਅਵਸਰ ‘ਤੇ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਇਨ੍ਹਾਂ ਤਿੰਨੋਂ ਟ੍ਰੇਨਾਂ ਦਾ ਬਹੁਤ ਮਹੱਤਵ ਹੈ। ਭਾਵਨਗਰ-ਅਯੋਧਿਆ ਐਕਸਪ੍ਰੈੱਸ ਸੱਭਿਆਚਾਰ ਅਤੇ ਭਗਤੀ ਨੂੰ ਜੋੜੇਗੀ ਅਤੇ ਭਾਵਨਗਰ ਵਿੱਚ ਵਪਾਰ ਅਤੇ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ। ਪੁਣੇ ਅੱਜ ਇੱਕ ਪ੍ਰਮੁੱਖ ਉਦਯੋਗਿਕ ਸ਼ਹਿਰ ਹੈ ਅਤੇ ਰੀਵਾ, ਜਬਲਪੁਰ, ਸਤਨਾ ਅਤੇ ਮੈਹਰ ਨਾਲ ਜੁੜਿਆ ਹੋਇਆ ਹੈ। ਇਹ ਟ੍ਰੇਨ ਇਸ ਕਬਾਇਲੀ ਖੇਤਰ ਦੇ ਲਈ ਵੀ ਮਹੱਤਵਪੂਰਨ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਰੇਲਵੇ ਦੇ ਨਾਲ ਇੱਕ ਭਾਵਨਾਤਮਕ ਜੁੜਾਅ ਹੈ ਅਤੇ ਉਹ ਰੇਲਵੇ ਦੇ ਵਿਕਾਸ, ਨਵੀਆਂ ਟੈਕਨੋਲੋਜੀਆਂ ਦਾ ਉਪਯੋਗ ਕਰਨ ਅਤੇ ਨੈੱਟਵਰਕ ਦਾ ਵਿਸਤਾਰ ਕਰਨ ‘ਤੇ ਹਮੇਸ਼ਾ ਜ਼ੋਰ ਦਿੰਦੇ ਹਨ। ਪਿਛਲੇ 11 ਵਰ੍ਹਿਆਂ ਵਿੱਚ, ਰੇਲਵੇ ਨੇ ਵੱਡੇ ਪੈਮਾਨੇ ‘ਤੇ ਪਰਿਵਰਤਨ ਕੀਤਾ ਹੈ। ਇਸ ਮਿਆਦ ਵਿੱਚ 34,000 ਕਿਲੋਮੀਟਰ ਨਵੀਆਂ ਰੇਲਵੇ ਪਟੜੀਆਂ ਬਣਾਈਆਂ ਗਈਆਂ, ਯਾਨੀ ਔਸਤਨ 12 ਕਿਲੋਮੀਟਰ ਪ੍ਰਤੀ ਦਿਨ ਇਨ੍ਹਾਂ ਦਾ ਨਿਰਮਾਣ ਹੋ ਰਿਹਾ ਹੈ। ਇਹ ਇੱਕ ਅਜਿਹਾ ਕਾਰਜ ਹੈ ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਵਰਤਮਾਨ ਵਿੱਚ 1,300 ਸਟੇਸ਼ਨ ਮੁੜ-ਵਿਕਾਸ ਦੇ ਅਧੀਨ ਹਨ, ਜੋ ਦੁਨੀਆ ਦਾ ਸਭ ਤੋਂ ਵੱਡਾ ਸਟੇਸ਼ਨ ਆਧੁਨਿਕੀਕਰਣ ਪ੍ਰੋਗਰਾਮ ਹੈ। ਵਿਦੇਸ਼ਾਂ ਦੇ ਉਲਟ, ਜਿੱਥੇ ਅੱਪਗ੍ਰੇਡ ਦੌਰਾਨ ਸਟੇਸ਼ਨ ਅਤੇ ਟ੍ਰੇਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਭਾਰਤ ਵਿੱਚ ਇਹ ਕੰਮ ਬਿਨਾ ਕਿਸੇ ਰੁਕਾਵਟ ਦੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਇੱਕ ਨਵੀਂ ਪੋਰਬੰਦਰ-ਰਾਜਕੋਟ ਟ੍ਰੇਨ ਦਾ ਜਲਦੀ ਹੀ ਰੋਜ਼ਾਨਾ ਸੰਚਾਲਨ ਸ਼ੁਰੂ ਹੋ ਜਾਵੇਗਾ। ਰਾਨਾਵਾਵ ਸਟੇਸ਼ਨ ‘ਤੇ ਇੱਕ ਨਵੀਂ ਕੋਚ ਰੱਖ-ਰਖਾਅ ਸੁਵਿਧਾ, ਨਵੀਂ ਸਰਦਿਯਾ-ਵੰਸਜਲੀਆ ਰੇਲਵੇ ਲਾਈਨ, ਭਦ੍ਰਕਾਲੀ ਗੇਟ, ਪੋਰਬੰਦਰ ਸ਼ਹਿਰ ਵਿੱਚ ਇੱਕ ਨਵਾਂ ਫਲਾਈਓਵਰ, ਦੋ ਨਵੇਂ ਗਤੀ ਸ਼ਕਤੀ ਕਾਰਗੋ ਟਰਮੀਨਲ ਅਤੇ ਭਾਵਨਗਰ ਵਿੱਚ ਇੱਕ ਨਵਾਂ ਪੋਰਟ ਟਰਮੀਨਲ ਪਾਈਪਲਾਈਨ ਵਿੱਚ ਹਨ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੁੰਬਈ ਤੋਂ ਅਹਿਮਦਾਬਾਦ ਤੱਕ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਦਾ ਸੰਚਾਲਨ ਜਲਦੀ ਹੀ ਸ਼ੁਰੂ ਹੋਵੇਗਾ। ਨਿਰਮਾਣ ਕਾਰਜ ਤੇਜ਼ੀ ਨਾਲ ਪ੍ਰਗਤੀ ‘ਤੇ ਹੈ ਅਤੇ ਇੱਕ ਵਾਰ ਚਾਲੂ ਹੋਣ ਦੇ ਬਾਅਦ, ਮੁੰਬਈ ਅਤੇ ਅਹਿਮਦਾਬਾਦ ਦਰਮਿਆਨ ਯਾਤਰਾ ਦਾ ਸਮਾਂ ਸਿਰਫ 2 ਘੰਟੇ ਅਤੇ 7 ਮਿੰਟ ਹੋਵੇਗਾ। ਵਧਦੀਆਂ ਯਾਤਰੀ ਸੁਵਿਧਾਵਾਂ ‘ਤੇ ਚਰਚਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇੱਕ ਨਵੀਂ ਅੰਮ੍ਰਿਤ ਭਾਰਤ ਟ੍ਰੇਨ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਅਜਿਹੀਆਂ ਕਰੀਬ 8 ਟ੍ਰੇਨਾਂ ਸ਼ੁਰੂ ਹੋ ਚੁੱਕੀਆਂ ਹਨ। ਅੰਮ੍ਰਿਤ ਭਾਰਤ ਟ੍ਰੇਨਾਂ ਵਿੱਚ ਵੰਦੇ ਭਾਰਤ ਜਿਹੀਆਂ ਸਹੂਲਤਾਂ ਹਨ ਪਰ ਇਨ੍ਹਾਂ ਦੇ ਕਿਰਾਏ ਬਹੁਤ ਘੱਟ ਹਨ, ਜਿਸ ਨਾਲ ਇਹ ਵਧੇਰੇ ਯਾਤਰੀਆਂ ਲਈ ਕਿਫਾਇਤੀ ਬਣ ਜਾਂਦੀਆਂ ਹਨ।

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ, ਡਾ. ਮਨਸੁਖ ਮਾਂਡਵੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਪ੍ਰਗਤੀ ਕਰ ਰਿਹਾ ਹੈ। ਇੱਕ ਨਵਾਂ ਭਾਰਤ ਉਭਰ ਰਿਹਾ ਹੈ ਅਤੇ ਜਿਵੇਂ-ਜਿਵੇਂ ਪਰਿਵਰਤਨ ਜਾਰੀ ਹੈ, ਰੇਲਵੇ ਵੀ ਕ੍ਰਾਂਤੀਕਾਰੀ ਪਰਿਵਰਤਨ ਦੇ ਦੌਰ ਤੋਂ ਗੁਜ਼ਰ ਰਹੀ ਹੈ। ਆਧੁਨਿਕੀਕਰਣ ਦੇ ਨਾਲ, ਨਾਗਰਿਕਾਂ ਨੂੰ ਹੁਣ ਸਮੇਂ ‘ਤੇ ਅਤੇ ਚੰਗੀ ਤਰ੍ਹਾਂ ਨਾਲ ਲੈਸ ਟ੍ਰੇਨ ਸੇਵਾਵਾਂ ਮਿਲ ਰਹੀਆਂ ਹਨ। ਰੇਲਵੇ ਖੇਤਰ ਵਿੱਚ ਬਦਲਾਅ ਵਿਕਸਿਤ ਭਾਰਤ ਦੇ ਨਿਰਮਾਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਸੌਰਾਸ਼ਟਰ ਸੰਤਾਂ, ਰਿਸ਼ੀਆਂ ਅਤੇ ਭਗਤੀ ਦੀ ਭੂਮੀ ਹੈ। ਅਯੋਧਿਆ ਟ੍ਰੇਨ ਦੇ ਮਾਧਿਅਮ ਨਾਲ ਹੁਣ ਇਸ ਖੇਤਰ ਦੇ ਲੋਕਾਂ ਨੂੰ ਰਾਮਲਲਾ ਦੇ ਦਰਸ਼ਨ ਕਰਨ ਦਾ ਸੁਭਾਗ ਮਿਲੇਗਾ। ਉਨ੍ਹਾਂ ਨੇ ਇਸ ਪਹਿਲਕਦਮੀ ਦੇ ਲਈ ਰੇਲਵੇ ਮੰਤਰੀ ਦਾ ਆਭਾਰ ਵਿਅਕਤ ਕੀਤਾ।

ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਬੰਭਾਨੀਆ ਨੇ ਰੇਲਵੇ ਮੰਤਰੀ ਦਾ ਸੁਆਗਤ ਕੀਤਾ ਅਤੇ ਭਾਵਨਗਰ ਨੂੰ ਇਸ ਨਵੀਂ ਟ੍ਰੇਨ ਦੇ ਰੂਪ ਵਿੱਚ ਤੋਹਫਾ ਦੇਣ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਟ੍ਰੇਨ ਭਾਵਨਗਰ ਦੀ ਊਰਜਾ ਨੂੰ ਅਯੋਧਿਆ ਭਗਤੀ ਦੇ ਨਾਲ ਜੋੜਨ ਵਾਲੇ ਪੁਲ ਦੀ ਤਰ੍ਹਾਂ ਹੈ ਅਤੇ ਇਸ ਨਾਲ ਨਾ ਕੇਵਲ ਭਾਵਨਗਰ ਦੇ ਲੋਕਾਂ ਨੂੰ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਲਾਭ ਹੋਵੇਗਾ।
ਇਸ ਪ੍ਰੋਗਰਾਮ ਵਿੱਚ ਵਿਧਾਇਕ ਸ਼੍ਰੀ ਅਰਜੁਨਭਾਈ ਮੋਢਵਾਡੀਆ, ਸ਼੍ਰੀ ਜੀਤੂਭਾਈ ਵਘਾਨੀ, ਸ਼੍ਰੀਮਤੀ ਸੇਜਲਬੇਨ ਪੰਡਯਾ, ਸ਼੍ਰੀ ਗੌਤਮਭਾਈ ਚੌਹਾਨ, ਸ਼੍ਰੀ ਭੀਖਾਭਾਈ ਬਰੀਆ, ਮਹੰਤ ਸ਼੍ਰੀ ਸ਼ੰਭੂਨਾਥਜੀ ਤੁੰਡੀਆ, ਸ਼੍ਰੀ ਸ਼ਿਵਾਭਾਈ ਗੋਹਿਲ, ਮਯੋਰ ਸ਼੍ਰੀ ਭਰਤਭਾਈ ਬਰਾਡ, ਜ਼ਿਲ੍ਹਾ ਕਲੈਕਟਰ ਡਾ. ਮਨੀਸ਼ ਕੁਮਾਰ ਬੰਸਲ, ਕਮਿਸ਼ਨਰ ਸ਼੍ਰੀ ਐੱਨ. ਕੇ. ਮੀਣਾ, ਜ਼ਿਲ੍ਹਾ ਵਿਕਾਸ ਅਧਿਕਾਰੀ ਸ਼੍ਰੀ ਹਨੁਲ ਚੌਧਰੀ, ਖੇਤਰੀ ਕਮਿਸ਼ਨਰ ਸ਼੍ਰੀ ਧਵਲ ਪੰਡਯਾ, ਪੁਲਿਸ ਸੁਪਰਡੈਂਟ ਸ਼੍ਰੀ ਹਰਸ਼ਦ ਪਟੇਲ, ਰੇਲਵੇ ਦੇ ਸੀਨੀਅਰ ਅਧਿਕਾਰੀ, ਸੰਤ, ਸਥਾਨਕ ਨੇਤਾ ਅਤੇ ਭਾਵਨਗਰ ਤੋਂ ਵੱਡੀ ਸੰਖਿਆ ਵਿੱਚ ਨਾਗਰਿਕ ਮੌਜੂਦ ਸਨ।
*****
ਧਰਮੇਂਦਰ ਤਿਵਾਰੀ/ਡਾ. ਨਾਯਨ ਸੋਲੰਕੀ/ਰਿਤੁ ਰਾਜ
(Release ID: 2152191)