ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ ‘ਤੇ ਭਾਰਤ ਦੇ ਮਜ਼ਬੂਤ, ਸਫਲ ਅਤੇ ਫੈਸਲਾਕੁੰਨ ਜਵਾਬ, ‘ਆਪ੍ਰੇਸ਼ਨ ਸਿੰਦੂਰ’ ‘ਤੇ ਰਾਜ ਸਭਾ ਵਿੱਚ ਅੱਜ ਹੋਈ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲਿਆ
Posted On:
30 JUL 2025 11:00PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਨੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਅਤੇ ਆਪ੍ਰੇਸ਼ਨ ਮਹਾਦੇਵ ਰਾਹੀਂ ਭਾਰਤ ਦਾ ਸਨਮਾਨ ਵਧਾਇਆ ਹੈ
ਮੈਂ ਵਿਰੋਧੀ ਧਿਰ ਨੂੰ ਕਹਿਣਾ ਚਾਹੁੰਦਾ ਹਾਂ ਕਿ POK ਤੁਸੀਂ ਦਿੱਤਾ ਸੀ, ਉਸ ਨੂੰ ਵਾਪਸ ਲਿਆਉਣ ਦਾ ਕੰਮ ਸਿਰਫ਼ ਮੋਦੀ ਸਰਕਾਰ ਹੀ ਕਰੇਗੀ
ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਕੋਈ ਵੀ ਹਿੰਦੂ ਅੱਤਵਾਦੀ ਨਹੀਂ ਹੋ ਸਕਦਾ
ਵਿਰੋਧੀ ਧਿਰ ਦੇ ਸ਼ਾਸਨ ਵਿੱਚ ਸੈਨਾ ਕੋਲ ਬੰਦੂਕਾਂ ਅਤੇ ਕਾਰਤੂਸ ਤਾਂ ਛੱਡੋ... ਨਮਕ, ਮਾਚਿਸ ਅਤੇ ਠੰਡ ਵਿੱਚ ਪਹਿਨੇ ਜਾਣ ਵਾਲੇ ਕੱਪੜੇ ਤੱਕ ਨਹੀਂ ਸੀ
ਅੱਜ, ਮੋਦੀ ਸਰਕਾਰ ਵਿੱਚ ਆਧੁਨਿਕ ਹਥਿਆਰਾਂ ਨਾਲ ਲੈੱਸ ਸਾਡੀ ਸੈਨਾ ਪਾਕਿਸਤਾਨ ਦੀ ਪੂਰੀ ਏਅਰ ਡਿਫੈਂਸ ਸਿਸਟਮ ਨੂੰ ਅੱਧੇ ਘੰਟੇ ਵਿੱਚ ਮਲਬੇ ਵਿੱਚ ਬਦਲ ਦਿੰਦੀ ਹੈ
ਪਾਕਿਸਤਾਨ ਅਤੇ ਅੱਤਵਾਦੀ ਸੰਦੇਸ਼ ਦੇਣਾ ਚਾਹੁੰਦੇ ਸਨ ਕਿ ਕਸ਼ਮੀਰ ਅੱਤਵਾਦ ਤੋਂ ਮੁਕਤ ਨਹੀਂ ਹੋਵੇਗਾ... ਜੰਮੂ-ਕਸ਼ਮੀਰ ਅੱਤਵਾਦ ਤੋਂ ਮੁਕਤ ਹੋ ਕੇ ਰਹੇਗਾ, ਇਹ ਮੋਦੀ ਜੀ ਦਾ ਸੰਕਲਪ ਹੈ
ਜੇਕਰ ਪਹਿਲਗਾਮ ਹਮਲਾ ਵਿਰੋਧੀ ਧਿਰ ਦੇ ਕਾਰਜਕਾਲ ਵਿੱਚ ਹੋਇਆ ਹੁੰਦਾ ਤਾਂ ਪਾਕਿਸਤਾਨ ਨੂੰ ਕਦੋਂ ਦੀ ਕਲੀਨ ਚਿੱਟ ਮਿਲ ਚੁੱਕੀ ਹੁੰਦੀ
ਭਾਰਤ ਵਿੱਚ ਅੱਤਵਾਦ ਵਧਿਆ ਅਤੇ ਫੈਲਿਆ ਤਾਂ ਇਸ ਦਾ ਇੱਕੋ-ਇੱਕ ਕਾਰਨ ਵਿਰੋਧੀ ਧਿਰ ਦੀ ਤੁਸ਼ਟੀਕਰਣ ਦੀ ਨੀਤੀ ਰਹੀ ਹੈ
ਅੱਜ ਦਾ ਭਾਰਤ ਅੱਤਵਾਦੀ ਹਮਲੇ ‘ਤੇ ਮਿਜ਼ਾਈਲ ਭੇਜਦਾ ਹੈ, ਡੋਜ਼ੀਅਰ ਨਹੀਂ
ਆਪ੍ਰੇਸ਼ਨ ਸਿੰਦੂਰ ਦੇ ਜ਼ਰੀਏ ਪਹਿਲੀ ਵਾਰ ਅਸੀਂ ਪਾਕਿਸਤਾਨ ਦੇ ਦਿਲ ‘ਤੇ ਹਮਲਾ ਕੀਤਾ
ਇਹ ਤਿੰਨੋਂ ਅੱਤਵਾਦੀ ਪਾਕਿਸਤਾਨੀ ਸਨ, ਇਸ ਦਾ ਸਬੂਤ ਦੁਨੀਆ ਸਾਹਮਣੇ ਹੈ, ਪਰੰਤੂ ਵਿਰੋਧੀ ਧਿਰ ਦੀ ਪਾਰਟੀ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਹੀ ਹੈ
ਵਿਰੋਧੀ ਧਿਰ ਦੀ ਤਰਜੀਹ ਦੇਸ਼ ਦੀ ਸੁਰੱਖਿਆ ਜਾਂ ਅੱਤਵਾਦ ਦਾ ਖਾਤਮਾ ਨਹੀਂ, ਵੋਟ ਬੈਂਕ ਦੀ ਰਾਜਨੀਤੀ ਹੈ
‘ਆਪ੍ਰੇਸ਼ਨ ਮਹਾਦੇਵ’ ਦਾ ਨਾਂ ਧਾਰਮਿਕ ਕਹਿਣ ਵਾਲੇ ਵਿਰੋਧੀ ਧਿਰ ਦੇ ਨੇਤਾ ਇਹ ਭੁੱਲ ਹੀ ਗਏ ਹਨ ਕਿ ‘ਹਰ ਹਰ ਮਹਾਦੇਵ’ ਦਾ ਜੰਗੀ ਨਾਅਰਾ ਦੇ ਕੇ ਸ਼ਿਵਾਜੀ ਮਹਾਰਾਜ ਨੇ ਮੁਗਲਾਂ ਦੇ ਵਿਰੁੱਧ ਸੁਤੰਤਰਤਾ ਦੀ ਲੜਾਈ ਲੜੀ ਸੀ
‘ਆਪ੍ਰੇਸ਼ਨ ਸਿੰਦੂਰ’ ਕਿਸੇ ਦੇ ਕਹਿਣ ‘ਤੇ ਨਹੀਂ ਰੋਕਿਆ ਗਿਆ ਸੀ। ਪਾਕਿਸਤਾਨ ਗੋਢਿਆਂ ਭਾਰ ਆ ਗਿਆ, ਉੱਥੋਂ ਦੇ DGMO ਨੇ ਕਾਲ ਕਰਕੇ ਕਿਹਾ... ‘ਬਹੁਤ ਹੋ ਗਿਆ, ਹੁਣ ਕਿਰਪਾ ਕਰਕੇ ਇਸ ਨੂੰ ਰੋਕ ਦਵੋ’
ਵਿਰੋਧੀ ਧਿਰ ਨੂੰ ਦੱਸਣਾ ਚਾਹੀਦਾ ਹੈ ਕਿ ਕੀ 1971 ਦੀ ਲੜਾਈ ਫੈਸਲਾਕੁੰਨ ਸੀ? ਜੇ ਸੀ ਤਾਂ ਫਿਰ ਅੱਤਵਾਦ ਕਿਉਂ ਫੈਲਿਆ?
ਜਦੋਂ ਤੱਕ ਦੁਸ਼ਮਣ ਡਰੇਗਾ ਜਾਂ ਸੁਧਰੇਗਾ ਨਹੀਂ, ਉਦੋਂ ਤੱਕ ਅੱਤਵਾਦ ਦਾ ਫੈਸਲਾਕੁੰਨ ਅੰਤ ਨਹੀਂ ਹੋਵੇਗਾ। ਅਸੀਂ ਅੱਤਵਾਦ ਨੂੰ ਮਿੱਟੀ ਵਿੱਚ ਮਿਲਾ ਕੇ ਰਹਾਂਗੇ
ਵਿਰੋਧੀ ਧਿਰ ਦੀਆਂ ਨੀਤੀਆਂ ਕਾਰਨ ਹੀ ਕਸ਼ਮੀਰ ਵਿੱਚ ਅੱਤਵਾਦ ਵਧਿਆ, ਜਮਾਤ-ਏ-ਇਸਲਾਮੀ ਅਤੇ ਹੁੱਰੀਯਤ ਨੂੰ ਵਿਰੋਧੀ ਧਿਰ ਨੇ ਹੁਲਾਰਾ ਦਿੱਤਾ ਜਿਸ ਕਾਰਨ ਅੱਤਵਾਦ ਨੇ ਪੂਰੇ ਕਸ਼ਮੀਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ
ਪਹਿਲਾਂ ਕਸ਼ਮੀਰ ਵਿੱਚ ਸਿਰਫ਼ ਤਿੰਨ ਪਰਿਵਾਰਾਂ ਦਾ ਸ਼ਾਸਨ ਚਲਦਾ ਸੀ, ਅੱਜ ਪੰਚਾਇਤੀ ਚੋਣਾਂ ਵਿੱਚ ਕਸ਼ਮੀਰ ਦੀ ਜਨਤਾ ਦਾ ਸ਼ਾਸਨ ਹੈ
ਪਹਿਲਾਂ ਅੱਤਵਾਦੀ ਬਾਹਰੋਂ ਨਹੀਂ ਆਉਂਦੇ ਸਨ, ਸਿਰਫ਼ ਕਸ਼ਮੀਰੀ ਨੌਜਵਾਨ ਹੀ ਹਥਿਆਰ ਚੁੱਕਦੇ ਸਨ, ਪਿਛਲੇ 6 ਮਹੀਨਿਆਂ ਵਿੱਚ ਇੱਕ ਵੀ ਕਸ਼ਮੀਰੀ ਨੌਜਵਾਨ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਨਹੀਂ ਹੋਇਆ
ਬਾਟਲਾ ਹਾਊਸ ਐਨਕਾਉਂਟਰ ‘ਤੇ ਅੱਤਵਾਦੀ ਦੀ ਮੌਤ ‘ਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਹੰਝੂ ਵਹਾਏ ਪਰ ਸ਼ਹੀਦ ਮੋਹਨ ਚੰਦ੍ਰ ਲਈ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਦੀ ਇੱਕ ਵੀ ਬੂੰਦ ਬਾਹਰ ਨਹੀਂ ਨਿਕਲੀ
ਦੇਸ਼ ਦਾ 38,000 ਵਰਗ ਕਿਲੋਮੀਟਰ ਦਾ ਹਿੱਸਾ ਚੀਨ ਨੂੰ ਦੇਣ ਦਾ ਪਾਪ ਪੰਡਿਤ ਨਹਿਰੂ ਨੇ ਕੀਤਾ ਸੀ, ਪੰਡਿਤ ਨਹਿਰੂ ਸਨ, ਜਿਨ੍ਹਾਂ ਨੇ ਚੀਨ ਲਈ UNSC ਦਾ ਸਥਾਈ ਮੈਂਬਰ ਬਣਨ ਤੋਂ ਮਨਾ ਕਰ ਦਿੱਤਾ ਸੀ
ਰਾਜੀਵ ਗਾਂਧੀ ਫਾਊਂਡੇਸ਼ਨ ਨੇ ਚੀਨ ਨਾਲ ਸਮਝੌਤਾ ਕੀਤਾ, ਚੀਨ ਤੋਂ ਪੈਸੇ ਲਏ, ਅਸੀਂ ਕਾਨੂੰਨੀ ਤੌਰ ‘ਤੇ ਰਾਜੀਵ ਗਾਂਧੀ ਫਾਊਂਡੇਸ਼ਨ ਦਾ FCRA ਲਾਇਸੈਂਸ ਰੱਦ ਕਰ ਦਿੱਤਾ
ਵਿਰੋਧੀ ਪਾਰਟੀ ਨੇ ਚੀਨ ਨਾਲ ਕਿਸ ਤਰ੍ਹਾਂ ਦਾ ਸਮਝੌਤਾ (MoU) ਕੀਤਾ ਸੀ, ਚੀਨ ਤੋਂ ਕਿੰਨੇ ਪੈਸੇ ਲਏ ਸਨ?
ਅਸੀਂ 1971 ਵਿੱਚ ਪਾਕਿਸਤਾਨ ਉੱਤੇ ਜਿੱਤ ਪ੍ਰਾਪਤ ਕੀਤੀ ਪਰ ਸ਼ਿਮਲਾ ਸਮਝੌਤੇ ਵਿੱਚ ਅਸੀਂ ਕੀ ਕੀਤਾ? ਅਸੀਂ ਨਾ ਤਾਂ ਪੀਓਕੇ (PoK) 'ਤੇ ਕਬਜ਼ਾ ਕੀਤਾ ਅਤੇ ਨਾ ਹੀ 15,000 ਵਰਗ ਕਿਲੋਮੀਟਰ ਜ਼ਮੀਨ 'ਤੇ ਕਬਜ਼ਾ ਕੀਤਾ, ਇੰਨਾ ਹੀ ਨਹੀਂ, ਪਾਕਿਸਤਾਨ ਦੇ 93,000 ਜੰਗੀ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ
ਪੀਓਕੇ ਬਾਰੇ ਚਿੰਤਾ ਨਾ ਕਰੋ, ਸਾਡੀ ਸਰਕਾਰ ਪੀਓਕੇ ਨੂੰ ਵੀ ਵਾਪਸ ਲੈਣ ਦਾ ਕੰਮ ਕਰੇਗੀ
ਸ਼ਰਮ ਅਲ-ਸ਼ੇਖ ਵਿੱਚ, ਤਤਕਾਲੀ ਵਿਰੋਧੀ ਸਰਕਾਰ ਨੇ ਭਾਰਤ ਦੇ ਸਨਮਾਨ ਨਾਲ ਸਮਝੌਤਾ ਕਰਦੇ ਹੋਏ ਪਾਕਿਸਤਾਨ ਨੂੰ ਅੱਤਵਾਦ 'ਤੇ ਕਲੀਨ ਚਿੱਟ ਦੇ ਦਿੱਤੀ
ਮੋਦੀ ਜੀ ਦੀ ਅਗਵਾਈ ਹੇਠ, ਅਸੀਂ ਦੇਸ਼ ਤੋਂ ਅੱਤਵਾਦ ਨੂੰ ਖਤਮ ਕਰ ਦੇਵਾਂਗੇ ਅਤੇ ਨਕਸਲਵਾਦ ਜਲਦੀ ਹੀ ਖਤਮ ਹੋ ਜਾਵੇਗਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪਹਿਲਗਾਮ ਅੱਤਵਾਦੀ ਹਮਲੇ ‘ਤੇ ਭਾਰਤ ਦੇ ਮਜ਼ਬੂਤ, ਸਫ਼ਲ ਅਤੇ ਫੈਸਲਾਕੁੰਨ ਜਵਾਬ ‘ਆਪ੍ਰੇਸ਼ਨ ਸਿੰਦੂਰ’ ‘ਤੇ ਰਾਜ ਸਭਾ ਵਿੱਚ ਅੱਜ ਹੋਈ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲਿਆ।
ਚਰਚਾ ਦਾ ਜਵਾਬ ਦਿੰਦੇ ਹੋਏ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਪਹਿਲਗਾਮ ਹਮਲੇ ਵਿੱਚ ਮਾਰੇ ਗਏ ਬੇਗੁਨਾਹ ਨਾਗਰਿਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਅਤੇ ਆਪ੍ਰੇਸ਼ਨ ਮਹਾਦੇਵ ਵਿੱਚ ਦੇਸ਼ ਦੇ ਸੁਰੱਖਿਆ ਬਲਾਂ ਨੇ ਭਾਰਤ ਦਾ ਸਨਮਾਨ ਵਧਾਇਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ 140 ਕਰੋੜ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਪਾਕਿਸਤਾਨ ਨੂੰ ਉਚਿਤ ਜਵਾਬ ਦੇਣ ਦੀ ਰਾਜਨੀਤਿਕ ਇੱਛਾ ਸ਼ਕਤੀ ਦਿਖਾਈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਪ੍ਰੇਸ਼ਨ ਮਹਾਦੇਵ ਦੇ ਤਹਿਤ ਮਿਤੀ 28 ਜੁਲਾਈ ਨੂੰ ਕਸ਼ਮੀਰ ਵਿੱਚ ਲਸ਼ਕਰ ਦੇ ਤਿੰਨ ਅੱਤਵਾਦੀਆਂ- ਸੁਲੇਮਾਨ, ਅਫਗਾਨ ਅਤੇ ਜ਼ਿਬ੍ਰਾਨ- ਨੂੰ ਸਾਡੇ ਸੁਰੱਖਿਆ ਬਲਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਪਹਿਲਗਾਮ ਦੇ ਹਮਲੇ ਵਿੱਚ ਲਸ਼ਕਰ ਦਾ ਹੀ ਹੱਥ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਜ਼ਰੀਏ ਅੱਤਵਾਦੀਆਂ ਦੇ ਮਾਸਟਰਸ (ਹੁਕਮਰਾਨਾਂ) ਨੂੰ ਮਾਰਿਆ ਅਤੇ ‘ਆਪ੍ਰੇਸ਼ਨ ਮਹਾਦੇਵ’ ਵਿੱਚ ਪਹਿਲਗਾਮ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਇਆ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਅਤੇ ਆਪ੍ਰੇਸ਼ਨ ਮਹਾਦੇਵ ਦੇ ਦੁਆਰਾ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਦੇ ਸੁਰੱਖਿਆ ਬਲਾਂ ਨੇ ਦੁਨੀਆ ਦੇ ਸਾਰੇ ਅੱਤਵਾਦੀ ਹਮਲਿਆਂ ਵਿੱਚ ਹੁਣ ਤੱਕ ਦਾ ਸਭ ਤੋਂ ਉਚਿਤ ਅਤੇ ਤੁਰੰਤ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲਸ਼ਕਰ ਦੇ ਇੱਕ ਆਉਟਫਿਟ ਟੀਆਰਐੱਫ ਨੇ ਪਹਿਲਗਾਮ ਹਮਲੇ ਦੀ ਜ਼ਿੰਮੇਦਾਰੀ ਲਈ ਸੀ ਅਤੇ ਉਹ ਖੁਦ ਉਸੇ ਦਿਨ ਉੱਥੇ ਪਹੁੰਚ ਗਏ ਸਨ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਹੋਈ ਅਤੇ ਇਸ ਦੀ ਵਿਵਸਥਾ ਕੀਤੀ ਗਈ ਕਿ ਇਹ ਲੋਕ ਦੇਸ਼ ਛੱਡ ਕੇ ਭੱਜ ਨਾ ਸਕਣ।
ਕੇਂਦਰੀ ਗ੍ਰਹਿ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਆਪ੍ਰੇਸ਼ਨ ਮਹਾਦੇਵ ਵਿੱਚ ਮਾਰੇ ਗਏ ਤਿੰਨ ਅੱਤਵਾਦੀਆਂ ਤੋਂ ਤਿੰਨ ਰਾਈਫਲਾਂ ਬਰਾਮਦ ਕੀਤੀਆਂ - ਇੱਕ 19ਐੱਮ-4 ਕਾਰਬਾਇਨ ਅਤੇ ਦੋ ਏਕੇ 47। ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ, ਉੱਥੋਂ ਐੱਨਆਈਏ ਨੇ ਬੈਸਰਨ ਘਾਟੀ ਤੋਂ ਖਾਲੀ ਕਾਰਤੂਸ ਬਰਾਮਦ ਕੀਤੇ ਸਨ ਅਤੇ ਉਨ੍ਹਾਂ ਦੀ ਫੌਰੈਂਸਿਕ ਸਾਇੰਸ ਲੈਬ ਵਿੱਚ ਜਾਂਚ ਕੀਤੀ ਗਈ ਸੀ। ਜਦੋਂ ਇਹ ਅੱਤਵਾਦੀ ਮਾਰੇ ਗਏ, ਤਾਂ ਇਨ੍ਹਾਂ ਤੋਂ ਬਰਾਮਦ ਕੀਤੀਆਂ ਰਾਈਫਲਾਂ ਦੀ ਟੈਸਟਿੰਗ ਕੀਤੀ ਗਈ ਅਤੇ ਫੌਰੈਂਸਿਕ ਮੈਚਿੰਗ ਤੋਂ ਬਾਅਦ, ਇਹ ਸੌ ਫੀਸਦੀ ਸਿੱਧ ਹੋ ਗਿਆ ਕਿ ਇਨ੍ਹਾਂ ਹੀ ਤਿੰਨ ਰਾਈਫਲਾਂ ਦੀ ਵਰਤੋਂ ਪਹਿਲਗਾਮ ਹਮਲੇ ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਇਹ ਵੀ ਪਾਇਆ ਗਿਆ ਕਿ ਇਨ੍ਹਾਂ ਵਿੱਚੋਂ 44 ਕਾਰਤੂਸ 19ਐੱਮ-4 ਕਾਰਬਾਇਨ ਦੇ ਅਤੇ 25 ਕਾਰਤੂਸ ਏਕੇ 47 ਰਾਈਫਲਾਂ ਦੇ ਸਨ। ਸ਼੍ਰੀ ਸ਼ਾਹ ਨੇ ਕਿਹਾ ਕਿ ਐੱਨਆਈਏ ਨੇ ਡੂੰਘੀ ਜਾਂਚ ਕੀਤੀ ਅਤੇ 1055 ਲੋਕਾਂ ਦੇ ਬਿਆਨ ਲਏ ਗਏ ਅਤੇ ਸ਼ੱਕੀਆਂ ਦੇ ਸਕੈੱਚ ਬਣਾਏ ਅਤੇ ਜਿਨ੍ਹਾਂ ਤਿੰਨ ਲੋਕਾਂ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਸੀ ਉਨ੍ਹਾਂ ਨੂੰ ਵੀ ਗਿਰਫਤਾਰ ਕੀਤਾ ਗਿਆ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੀਆਂ ਏਜੰਸੀਆਂ ਨੇ ਅੱਤਵਾਦੀਆਂ ਦੇ ਮੌਜੂਦ ਹੋਣ ਦੀ ਸੂਚਨਾ ਨੂੰ ਪੁਖਤਾ ਕਰਨ ਲਈ 22 ਮਈ ਤੋਂ 22 ਜੁਲਾਈ ਤੱਕ ਲਗਾਤਾਰ ਯਤਨ ਕੀਤੇ। ਉਨ੍ਹਾਂ ਨੇ ਕਿਹਾ ਕਿ 22 ਜੁਲਾਈ ਨੂੰ ਸਾਨੂੰ ਸਫ਼ਲਤਾ ਮਿਲੀ ਅਤੇ ਅੱਤਵਾਦੀਆਂ ਦੀ ਮੌਜੂਦਗੀ ਦੀ ਪੁਸ਼ਟੀ ਹੋ ਗਈ। ਉਨ੍ਹਾਂ ਨੇ ਕਿਹਾ ਕਿ ਸੈਨਾ ਦੇ 4 ਪੈਰਾ (4 Para) ਦੀ ਅਗਵਾਈ ਵਿੱਚ ਸੀਆਰਪੀਐੱਫ ਅਤੇ ਜੰਮੂ ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਇਕੱਠੇ ਹੋ ਕੇ ਅੱਤਵਾਦੀਆਂ ਨੂੰ ਘੇਰਿਆ ਅਤੇ ਮਿਤੀ 28 ਜੁਲਾਈ ਨੂੰ ਹੋਏ ਆਪ੍ਰੇਸ਼ਨ ਵਿੱਚ ਸਾਡੇ ਬੇਗੁਨਾਹ ਨਾਗਰਿਕਾਂ ਨੂੰ ਮਾਰਨ ਵਾਲੇ ਤਿੰਨ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਿਰੋਧੀ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ "ਅੱਤਵਾਦੀ ਪਾਕਿਸਤਾਨ ਤੋਂ ਆਏ ਸਨ" ਇਸ ਦਾ ਸਬੂਤ ਮੰਗ ਕੇ ਪਾਕਿਸਤਾਨ ਅਤੇ ਲਸ਼ਕਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਆਪਣੀ ਵੋਟ ਬੈਂਕ ਲਈ ਪਾਕਿਸਤਾਨ ਦਾ ਸਮਰਥਨ ਕਰਨ ਅਤੇ ਲਸ਼ਕਰ ਨੂੰ ਬਚਾਉਣ ਤੋਂ ਨਹੀਂ ਝਿਜਕੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਕਹਿੰਦੀ ਹੈ ਕਿ ਆਪ੍ਰੇਸ਼ਨ ਦਾ ਨਾਂ ਧਰਮ ਦੇ ਅਧਾਰ ‘ਤੇ ਰੱਖਣ ਤੋਂ ਇਲਾਵਾ ਸਾਨੂੰ ਕੁਝ ਨਹੀਂ ਆਉਂਦਾ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਇਹ ਨਹੀਂ ਜਾਣਦੀ ਕਿ ਹਰ ਹਰ ਮਹਾਦੇਵ ਸਿਰਫ਼ ਇੱਕ ਧਰਮ ਦਾ ਨਾਅਰਾ ਨਹੀਂ ਹੈ, ਸਗੋਂ ਇਹ ਸ਼ਿਵਾਜੀ ਮਹਾਰਾਜ ਨੇ ਮੁਗਲਾਂ ਦੇ ਵਿਰੁੱਧ ਜੋ ਲੜਾਈ ਲੜੀ ਤਦ ਇਹ ਉਨ੍ਹਾਂ ਦੀ ਫੌਜ ਦਾ ਜੰਗੀ ਨਾਅਰਾ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਪ੍ਰਤੀਕ ਹੈ ਭਾਰਤ, ਭਾਰਤ ਦੀ ਪ੍ਰਭੂਸੱਤਾ 'ਤੇ ਹਮਲੇ ਅਤੇ ਭਾਰਤ ਦੀਆਂ ਸਰਹੱਦਾਂ 'ਤੇ ਕਬਜ਼ੇ ਵਿਰੁੱਧ ਦਿੱਤੀ ਜਾਣ ਵਾਲੀ ਜਵਾਬੀ ਕਾਰਵਾਈ ਦਾ। ਉਨ੍ਹਾਂ ਨੇ ਕਿਹਾ ਕਿ ਇਹ ਸਾਡੀਆਂ ਫੌਜਾਂ ਦੇ ਜਵਾਨਾਂ ਦੇ ਮਨਾਂ ਤੋਂ ਨਿਕਲਣ ਵਾਲਾ ਜੰਗੀ ਨਾਅਰਾ ਹੈ ਅਤੇ ਇਸ ਨੂੰ ਹਿੰਦੂ-ਮੁਸਲਿਮ ਦੀ ਦ੍ਰਿਸ਼ਟੀ ਪੱਖੋਂ ਨਹੀਂ ਦੇਖਿਆ ਜਾਣਾ ਚਾਹੀਦਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਅੱਤਵਾਦੀਆਂ ਨੂੰ ਮਾਰਨਾ ਇੰਨਾ ਅਸਾਨ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ 22 ਦਿਨਾਂ ਤੱਕ ਸੀਆਰਪੀਐੱਫ, ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਜਵਾਨਾਂ ਨੇ ਡਰੋਨਾਂ ਦੁਆਰਾ ਭੇਜੇ ਗਏ ਭੋਜਨ ‘ਤੇ ਰਹਿ ਕੇ ਬਹੁਤ ਮੁਸ਼ਕਲ ਹਾਲਤਾਂ ਵਿੱਚ ਇਨ੍ਹਾਂ ਅੱਤਵਾਦੀਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਮਾਰਿਆ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਦੀ ਜਨਤਾ ਵਿਰੋਧੀ ਪਾਰਟੀ ਨੂੰ ਦੇਖ ਰਹੀ ਹੈ ਕਿ ਇਨ੍ਹਾਂ ਦੀ ਤਰਜੀਹ ਦੇਸ਼ ਦੀ ਸੁਰੱਖਿਆ ਨਹੀਂ, ਸਗੋਂ ਰਾਜਨੀਤੀ ਹੈ, ਉਨ੍ਹਾਂ ਦੀ ਤਰਜੀਹ ਅੱਤਵਾਦ ਨੂੰ ਖਤਮ ਕਰਨਾ ਨਹੀਂ ਸਗੋਂ ਉਨ੍ਹਾਂ ਦਾ ਆਪਣਾ ਵੋਟ ਬੈਂਕ ਹੈ, ਉਨ੍ਹਾਂ ਦੀ ਤਰਜੀਹ ਸਾਡੀਆਂ ਸਰਹੱਦਾਂ ਦੀ ਸੁਰੱਖਿਆ ਨਹੀਂ ਸਗੋਂ ਧਰਮ ਨਿਰਪੱਖਤਾ ਅਤੇ ਤੁਸ਼ਟੀਕਰਣ ਦੀ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲਾ 22 ਅਪ੍ਰੈਲ 2025 ਨੂੰ ਦੁਪਹਿਰ 1 ਵਜੇ ਹੋਇਆ ਸੀ ਅਤੇ ਉਹ ਖੁਦ ਸ਼ਾਮ ਹੋਣ ਤੋਂ ਪਹਿਲਾਂ ਸ੍ਰੀਨਗਰ ਪਹੁੰਚ ਗਏ ਸਨ। ਉਨ੍ਹਾਂ ਨੇ ਕਿਹਾ ਕਿ ਅਗਲੇ ਦਿਨ ਉਹ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਗਏ ਅਤੇ ਉਹ ਉਨ੍ਹਾਂ ਦੇ ਜੀਵਨ ਦਾ ਇੱਕ ਅਜਿਹਾ ਦਿਨ ਹੈ ਜੋ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਭੁੱਲ ਸਕਦੇ। ਉਨ੍ਹਾਂ ਨੇ ਕਿਹਾ ਕਿ ਧਰਮ ਦੇ ਨਾਮ 'ਤੇ ਚੁਣ-ਚੁਣ ਕੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਸਾਹਮਣੇ ਮਾਰਨ ਦਾ ਘਿਨਾਉਣਾ ਅਪਰਾਧ ਅੱਜ ਤੱਕ ਕਦੇ ਨਹੀਂ ਹੋਇਆ ਸੀ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਤਵਾਦੀ ਇਹ ਸੁਨੇਹਾ ਦੇਣਾ ਚਾਹੁੰਦੇ ਸਨ ਕਿ ਉਹ ਕਸ਼ਮੀਰ ਨੂੰ ਕਦੇ ਵੀ ਅੱਤਵਾਦ ਤੋਂ ਮੁਕਤ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਸਦਨ ਤੋਂ ਮੈਂ ਅੱਤਵਾਦੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਕਸ਼ਮੀਰ ਅੱਤਵਾਦ ਤੋਂ ਮੁਕਤ ਹੋ ਕੇ ਰਹੇਗਾ ਅਤੇ ਇਹ ਨਰੇਂਦਰ ਮੋਦੀ ਜੀ ਦੀ ਸਰਕਾਰ ਦਾ ਸੰਕਲਪ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਿਹਾਰ ਵਿੱਚ ਕਿਹਾ ਸੀ ਕਿ ਅੱਤਵਾਦੀਆਂ ਦੀ ਬਚੀ-ਖੁਚੀ ਜ਼ਮੀਨ ਮਿੱਟੀ ਵਿੱਚ ਮਿਲਾ ਦਿਆਂਗੇ ਅਤੇ ਅੱਜ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ, ਹੈੱਡਕੁਆਰਟਰ ਅਤੇ ਲਾਂਚ ਪੈਡਸ ਜ਼ਮੀਂਦੋਜ਼ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਅੱਤਵਾਦੀਆਂ ਦੇ ਮਾਸਟਰਸ (ਹੁਕਮਰਾਨਾਂ) ਨੂੰ ਨਹੀਂ ਛੱਡਾਂਗੇ ਅਤੇ ਅੱਜ ਅੱਤਵਾਦੀਆਂ ਨੂੰ ਭੇਜਣ ਵਾਲਿਆਂ ਨੂੰ ਵੀ ਸਾਡੀਆਂ ਸੈਨਾਵਾਂ ਨੇ ਮਿੱਟੀ ਵਿੱਚ ਮਿਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਅੱਤਵਾਦੀਆਂ ਨੂੰ ਵੀ ਨਹੀਂ ਛੱਡਣਗੇ ਅਤੇ ਆਪ੍ਰੇਸ਼ਨ ਮਹਾਦੇਵ ਦੇ ਤਹਿਤ ਉਨ੍ਹਾਂ ਤਿੰਨੋਂ ਅੱਤਵਾਦੀਆਂ ਨੂੰ ਖਤਮ ਕਰ ਦਿੱਤਾ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਕ ਪ੍ਰਕਾਰ ਨਾਲ ਮੋਦੀ ਜੀ ਦੁਆਰਾ ਕਹੇ ਗਏ ਹਰ ਵਾਕ ਨੂੰ ਸਾਡੀ ਸੈਨਾ, ਹਵਾਈ ਸੈਨਾ, ਜਲ ਸੈਨਾ ਅਤੇ ਸਾਰੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਜੰਮੂ ਕਸ਼ਮੀਰ ਪੁਲਿਸ ਨੇ ਆਪਣਾ ਟੀਚਾ ਬਣਾ ਲਿਆ ਅਤੇ ਅੱਤਵਾਦੀਆਂ ਨੂੰ ਸਖ਼ਤ ਸਜ਼ਾ ਦਿੱਤੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 23 ਅਪ੍ਰੈਲ ਨੂੰ Cabinet Committee on Security (CCS) ਦੀ ਬੈਠਕ ਬੁਲਾਈ ਗਈ ਅਤੇ ਇਸ ਵਿੱਚ ਨਾ ਸਿਰਫ਼ ਪਾਕਿਸਤਾਨ ਸਗੋਂ ਪੂਰੀ ਦੁਨੀਆ ਨੂੰ ਸਖ਼ਤ ਸੰਦੇਸ਼ ਦੇਣ ਦਾ ਕੰਮ ਕੀਤਾ ਗਿਆ ਕਿ ਭਾਰਤ ਦੀ ਸੀਮਾ, ਸੈਨਾ, ਨਾਗਰਿਕ ਅਤੇ ਪ੍ਰਭੂਸੱਤਾ ਨਾਲ ਖਿਲਵਾੜ ਕਰਨ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਸੀਸੀਐੱਸ ਦੀ ਬੈਠਕ ਵਿੱਚ 1960 ਦੀ ਜਵਾਹਰ ਨਹਿਰੂ ਦੁਆਰਾ ਕੀਤੀ ਗਈ ਇੱਕਤਰਫਾ ਪਾਕਿਸਥਾਨ ਦੇ ਫਾਇਦੇ ਵਾਲੀ ਸਿੰਧੂ ਜਲ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੰਧੂ ਜਲ ਸੰਧੀ ਇੱਕ ਤਰਫਾ ਹੈ ਅਤੇ ਇਸ ਪਾਣੀ ‘ਤੇ ਭਾਰਤ ਦੇ ਕਿਸਾਨਾਂ ਦਾ ਅਧਿਕਾਰ ਹੈ ਅਤੇ ਹੁਣ ਕੁਝ ਹੀ ਸਮੇਂ ਵਿੱਚ ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਲਈ ਪੀਣ ਯੋਗ ਪਾਣੀ ਸਿੰਧੂ ਦੇ ਰਸਤੇ ਪੁੱਜੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਅਟਾਰੀ ਰਾਹੀਂ ਚੱਲ ਰਹੀ ਏਕੀਕ੍ਰਿਤ ਜਾਂਚ ਚੌਂਕੀ ਨੂੰ ਬੰਦ ਕੀਤਾ ਗਿਆ, ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਨੂੰ ਸਸਪੈਂਡ ਕਰਕੇ ਸਾਰਿਆਂ ਨੂੰ ਪਾਕਿਸਤਾਨ ਵਾਪਸ ਭੇਜਣ ਦਾ ਕੰਮ ਕੀਤਾ ਗਿਆ। ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਕਾਰਜਸ਼ੀਲ, ਰੱਖਿਆ, ਸੈਨਿਕ, ਜਲ ਸੈਨਾ ਦੇ ਸਲਾਹਕਾਰਾਂ ਨੂੰ ਅਣਚਾਹੇ ਵਿਅਕਤੀ ਐਲਾਨਿਆ ਗਿਆ ਅਤੇ ਉਨ੍ਹਾਂ ਦੀ ਗਿਣਤੀ ਨੂੰ 55 ਤੋਂ ਘਟਾ ਕੇ 30 ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸੀਸੀਐੱਸ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਅੱਤਵਾਦੀਆਂ ਨੂੰ ਭੇਜਣ ਵਾਲਿਆਂ ਅਤੇ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ ਅਤੇ ਇਸ ਲਈ ਫੌਜ ਨੂੰ ਖੁੱਲ੍ਹੀ ਛੂਟ ਦੇਣ ਦਾ ਕੰਮ ਸੀਸੀਐੱਸ ਬੈਠਕ ਵਿੱਚ ਕੀਤਾ ਗਿਆ ਸੀ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ 30 ਅਪ੍ਰੈਲ ਨੂੰ ਹਥਿਆਰਬੰਦ ਬਲਾਂ ਨੂੰ ਆਪ੍ਰੇਸ਼ਨਲ ਫ੍ਰੀਡਮ ਦੇਣ ਦਾ ਕੰਮ ਕੀਤਾ ਸੀ ਅਤੇ ਰੱਖਿਆ ਮੰਤਰਾਲੇ ਅਤੇ ਸੈਨਾ ਦੋਵੇਂ ਮਿਲ ਕੇ ਤੈਅ ਕਰਨਗੇ ਕਿ ਟਾਰਗੇਟ, ਤਰੀਕਾ, ਸਥਾਨ ਅਤੇ ਸਮਾਂ ਕੀ ਹੋਵੇਗਾ। ਉਨ੍ਹਾਂ ਕਿਹਾ ਕਿ 7 ਮਈ ਨੂੰ 1:04 am ‘ਤੇ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਜਿਸ ਵਿੱਚ ਘੱਟੋ-ਘੱਟ 100 ਅੱਤਵਾਦੀ ਮਾਰੇ ਗਏ ਸਨ ਅਤੇ ਲਸ਼ਕਰ, ਜੈਸ਼ ਅਤੇ ਹਿਜ਼ਬੁਲ ਦੇ ਹੈੱਡਕੁਆਰਟਰ ਨੂੰ ਤਬਾਹ ਕਰਨ ਦਾ ਕੰਮ ਮੋਦੀ ਸਰਕਾਰ ਅਤੇ ਸਾਡੀਆਂ ਸੈਨਾਵਾਂ ਨੇ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਦਿੱਤਾ ਸੀ ਪਰ ਸਾਡੀ ਸਰਕਾਰ ਹੀ ਇਸ ਨੂੰ ਵਾਪਸ ਲੈਣ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਹਮਲਾ ਕੀਤਾ ਜਿਸ ਨੂੰ ਪਾਕਿਸਤਾਨ ਨੇ ਆਪਣੇ ਉੱਪਰ ਹਮਲਾ ਮੰਨ ਲਿਆ ਅਤੇ 8 ਮਈ ਨੂੰ ਪਾਕਿਸਤਾਨ ਨੇ ਸਾਡੇ ਰਿਹਾਇਸ਼ੀ ਇਲਾਕਿਆਂ ਅਤੇ ਫੌਜੀ ਟਿਕਾਣਿਆਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਇਸ ਤੋਂ ਬਾਅਦ ਪਾਕਿਸਤਾਨ ਦੇ 11 ਹਵਾਈ ਅੱਡੇ ਤਬਾਹ ਕਰ ਦਿੱਤੇ ਅਤੇ ਅੱਤਵਾਦ ਦਾ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਾਕਿਸਤਾਨ ਆਪਣੇ ਗੋਡਿਆਂ 'ਤੇ ਆ ਗਿਆ ਅਤੇ ਹਮਲਿਆਂ ਨੂੰ ਰੋਕਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਅੱਤਵਾਦ ਦੇ ਦਿਲ 'ਤੇ ਭਾਰਤ ਦਾ ਪਹਿਲਾ ਹਮਲਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਕਸ਼ਮੀਰ ਵਿੱਚ ਅੱਤਵਾਦ 70% ਘੱਟ ਗਿਆ ਹੈ ਅਤੇ ਸ਼ਾਂਤੀ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਅੱਤਵਾਦੀ ਬਾਹਰੋਂ ਨਹੀਂ ਆਉਂਦੇ ਸਨ, ਕਸ਼ਮੀਰੀ ਨੌਜਵਾਨ ਹਥਿਆਰ ਚੁੱਕਦੇ ਸਨ, ਹੁਣ ਇੱਕ ਵੀ ਕਸ਼ਮੀਰੀ ਨੌਜਵਾਨ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣ ਨਾਲ ਕਸ਼ਮੀਰ ਵਿੱਚ ਵੱਖਵਾਦ ਅਤੇ ਅੱਤਵਾਦ ਨੂੰ ਦਬਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਰੱਖਿਆ ਸਥਾਨ ਤਬਾਹ ਹੋ ਗਏ ਹਨ ਅਤੇ ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤੀ ਫੌਜ ਦੀ ਬਹਾਦਰੀ ਦੇਖੀ ਗਈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਆਤਮਨਿਰਭਰ ਭਾਰਤ: ਫੌਜੀ ਉਪਕਰਣਾਂ ਦਾ ਨਿਰਯਾਤ ਵਧਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀਆਂ ਤੁਸ਼ਟੀਕਰਨ ਨੀਤੀਆਂ ਨੇ ਅੱਤਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਹੁਣ ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਅੱਤਵਾਦੀਆਂ ਦੇ ਵਾਤਾਵਰਣ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਪੱਥਰਬਾਜ਼ੀ ਅਤੇ ਹੜਤਾਲਾਂ ਦਾ ਅੰਤ ਹੋ ਗਿਆ ਹੈ ਅਤੇ ਸ਼ਾਂਤੀ ਦੀ ਇੱਕ ਨਵੀਂ ਸ਼ੁਰੂਆਤ ਹੋਈ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਅੱਤਵਾਦੀਆਂ ਦੇ ਅੰਤਿਮ ਸੰਸਕਾਰ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਸਖ਼ਤ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਹੁਣ ਬ੍ਰਹਮੋਸ ਅਤੇ ਅਕਾਸ਼ ਮਿਜ਼ਾਈਲਾਂ ਨਾਲ ਲੈਸ ਹੈ, ਜਦੋਂ ਕਿ ਪਹਿਲਾਂ ਲੂਣ ਅਤੇ ਖੰਡ ਦੀ ਵੀ ਘਾਟ ਸੀ। ਉਨ੍ਹਾਂ ਨੇ ਕਸ਼ਮੀਰ ਵਿੱਚ ਪੰਚਾਇਤ ਚੋਣਾਂ ਵਿੱਚ 98.03% ਵੋਟਾਂ ਨਾਲ ਮਿਲੀ ਸਫਲਤਾ ਨੂੰ ਲੋਕਤੰਤਰ ਦੀ ਜਿੱਤ ਦੱਸਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਤਵਾਦੀਆਂ ਦੇ ਵਿੱਤ ਪੋਸ਼ਣ 'ਤੇ ਰੋਕ ਲਗਾ ਦਿੱਤੀ ਗਈ ਹੈ ਅਤੇ 347 ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਉੱਤਰ-ਪੂਰਬ ਅਤੇ ਨਕਸਲਵਾਦ ਵਿੱਚ 75% ਹਿੰਸਾ ਘੱਟ ਹੋਈ ਹੈ ਅਤੇ ਇਹ ਮੋਦੀ ਸਰਕਾਰ ਦੀ ਇੱਕ ਵੱਡੀ ਉਪਲਬਧੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਯੂਐੱਨ ਚਾਰਟਰ ਦੇ ਤਹਿਤ ਆਤਮ-ਰੱਖਿਆ ਵਿੱਚ ਆਪ੍ਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿੱਚ ਅੱਤਵਾਦ ਦੀਆਂ ਜੜ੍ਹਾਂ ਉਖਾੜ ਦਿੱਤੀਆਂ ਗਈਆਂ ਹਨ ਅਤੇ ਜਮਾਤ-ਏ-ਇਸਲਾਮੀ ਜਿਹੇ ਸੰਗਠਨਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 75 ਪਾਕਿਸਤਾਨ ਸਮਰਥਕ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਵਿੱਚ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਅਤੇ ਟ੍ਰੇਨਿੰਗ ਕੈਂਪਾਂ ਨੂੰ ਭਾਰਤੀ ਫੌਜ ਨੇ ਤਬਾਹ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਵਿੱਚ 53 ਪ੍ਰੋਜੈਕਟਾਂ ਦੇ ਨਾਲ 59 ਹਜ਼ਾਰ ਕਰੋੜ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਵਿਕਾਸ ਦਾ ਇੱਕ ਨਵਾਂ ਰਸਤਾ ਖੁੱਲ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀ ਤਾਂ ਅੱਤਵਾਦ ਦਾ ਪੋਸ਼ਣ ਕਰਨ ਵਾਲੀ ਪਾਰਟੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਦ ਉਰੀ ਵਿੱਚ ਹਮਲਾ ਹੋਇਆ ਤਾਂ ਅਸੀਂ ਸਰਜੀਕਲ ਸਟ੍ਰਾਈਕ ਕੀਤੀ, ਪੁਲਵਾਮਾ ਹਮਲੇ ਦੇ ਜਵਾਬ ਵਿੱਚ ਏਅਰ ਸਟ੍ਰਾਈਕ ਕੀਤੀ ਅਤੇ ਪਹਿਲਗਾਮ ਤੋਂ ਬਾਅਦ ਘਰ ਵਿੱਚ ਦਾਖਲ ਹੋ ਕੇ ਤਬਾਹ ਕਰਨ ਦਾ ਕੰਮ ਅਸੀਂ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ 2019 ਵਿੱਚ UAPA ਵਿੱਚ ਸੋਧ ਕੀਤੀ ਜਿਸ ਦੇ ਤਹਿਤ 57 ਲੋਕਾਂ ਨੂੰ ਅੱਤਵਾਦੀ ਐਲਾਨਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐੱਨਆਈਏ (NIA) ਵਿੱਚ ਸੋਧ ਕੀਤੀ ਅਤੇ ਦੇਸ਼ ਦੇ ਬਾਹਰ ਜਾਂਚ ਕਰਨ ਦੇ ਅਧਿਕਾਰ ਦਿੱਤੇ ਗਏ। ਐੱਨਐੱਸਏ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ, 370 ਨੂੰ ਰੱਦ ਕੀਤਾ, ਪੀਐੱਫਆਈ ਨੂੰ ਬੈਨ ਕੀਤਾ, MAC ਨੂੰ ਮਜ਼ਬੂਤ ਕੀਤਾ, ਆਈਸੀਜੇਐੱਸ (ICJS), ਨਫੀਸ (NAFIS) ਦੀ ਸਥਾਪਨਾ ਕੀਤੀ, ਪੀਐੱਮਐੱਲਏ (PMLA) ਦੇ ਟੈਰਰ ਫਾਈਨੇਂਸਿੰਗ ਨੂੰ ਰੋਕਿਆ ਅਤੇ ਨੇਟਗ੍ਰਿਡ (NATGRID) ਰਾਹੀਂ ਪੂਰੇ ਦੇਸ਼ ਦੇ ਅੱਤਵਾਦੀ ਸੰਗਠਨਾਂ ਨੂੰ ਕੰਪਿਊਟਰ ਦੇ ਕਲਿੱਕ 'ਤੇ ਰੱਖਿਆ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਘੁਸਪੈਠ ਅਤੇ ਅੱਤਵਾਦੀ ਘਟਨਾਵਾਂ ਨੂੰ ਸਮਾਪਤ ਕਰਨ ਲਈ ਦ੍ਰਿੜ੍ਹ ਸੰਕਲਪਿਤ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ 2008 ਦੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਸ਼ਰਮ ਅਲ ਸ਼ੇਖ ਕਾਨਫਰੰਸ (Sharm el-Sheikh conference) ਹੋਈ, ਜਿਸ ਨੂੰ ਪੂਰੀ ਦੁਨੀਆ ਵਿੱਚ ਬਲੂਚਿਸਤਾਨ ਬਲੰਡਰ ਦੇ ਨਾਮ ਨਾਲ ਜਾਂਦੇ ਹਨ, ਜਿਸ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ ਦੋਵੇਂ ਦੇਸ਼ ਅੱਤਵਾਦ ਦੇ ਸ਼ਿਕਾਰ ਹਨ। ਉਨ੍ਹਾਂ ਨੇ ਕਿਹਾ ਕਿ ਦੁਨੀਆ ਵਿੱਚ ਕੋਈ ਪਾਕਿਸਤਾਨ ਨੂੰ ਅੱਤਵਾਦ ਦਾ ਸ਼ਿਕਾਰ ਕਹਿ ਸਕਦਾ ਹੈ ਕੀ? ਵਿਰੋਧੀ ਪਾਰਟੀ ਨੇ ਪਾਕਿਸਤਾਨ ਨੂੰ ਸਰਟੀਫਿਕੇਟ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪਾਕਿਸਤਾਨ ਤੋਂ ਅੱਤਵਾਦ ਨਹੀਂ ਰੁੱਕਦਾ ਹੈ ਤਦ ਤੱਕ ਵਾਰਤਾ ਨਹੀਂ ਹੋ ਸਕਦੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ G20 ਨੂੰ ਹਰ ਰਾਜ ਵਿੱਚ ਲੈ ਗਏ ਅਤੇ ਸਾਡੀ ਸੱਭਿਆਚਾਰ, ਸਮਰੱਥਾ, ਸ਼ਕਤੀ ਅਤੇ ਲੋਕਤੰਤਰ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਨੇਤਾ ਨੂੰ 27 ਦੇਸ਼ਾਂ ਦਾ ਸਰਵਉੱਚ ਨਾਗਰਿਕ ਸਨਮਾਨ ਨਹੀਂ ਮਿਲਿਆ ਜੋ ਮੋਦੀ ਜੀ ਨੂੰ ਮਿਲਿਆ ਹੈ ਅਤੇ ਇਹ ਸਨਮਾਨ ਮੋਦੀ ਜੀ ਦਾ ਨਹੀਂ ਸਗੋਂ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ 140 ਕਰੋੜ ਲੋਕਾਂ ਦਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਭਾਵੁਕ ਨਹੀਂ ਸਗੋਂ ਸੰਵੇਦਨਸ਼ੀਲ, ਫੈਸਲਾਕੁੰਨ ਅਤੇ ਦ੍ਰਿੜ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ ਕਾਲ ਵਿੱਚ ਅਡਿਗ ਹੋ ਕੇ ਮੋਦੀ ਜੀ ਆਪਣੇ ਰਾਸਤੇ ‘ਤੇ ਚੱਲਦੇ ਰਹੇ ਅਤੇ ਜਦ ਕੋਵਿਡ ਸਮਾਪਤ ਹੋਇਆ ਤਾਂ ਪੂਰੀ ਦੁਨੀਆ ਨੇ ਕਿਹਾ ਕਿ ਸਭ ਤੋਂ ਚੰਗਾ ਪ੍ਰਬੰਧਨ ਭਾਰਤ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਇੱਥੇ ਪ੍ਰਧਾਨ ਮੰਤਰੀ, ਭਾਰਤ ਸਰਕਾਰ, ਰਾਜ ਸਰਕਾਰਾਂ ਅਤੇ 140 ਕਰੋੜ ਲੋਕ ਇਕੱਠੇ ਹੋ ਕੇ ਕੋਵਿਡ ਦੇ ਖਿਲਾਫ਼ ਲੜੇ। ਗ੍ਰਹਿ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਕੋਵਿਡ ਵੈਕਸੀਨ ਬਣਾਉਣ ਵਾਲੇ ਦੇਸ਼ਾਂ ਵਿੱਚੋਂ ਭਾਰਤ ਸੀ ਅਤੇ ਇਨ੍ਹਾਂ 11 ਵਰ੍ਹਿਆਂ ਵਿੱਚ ਪੂਰੀ ਦੁਨੀਆ ਨੇ ਭਾਰਤ ਦੀ ਸਮਰੱਥਾ ਨੂੰ ਸਵੀਕਾਰ ਕੀਤਾ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਅੱਜ ਅਸੀਂ 11ਵੀਂ ਤੋਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਏ ਹਾਂ, ਸਾਡੀ ਜੀਡੀਪੀ 4.19 ਟ੍ਰਿਲੀਅਨ ਹੋ ਗਿਆ, ਇੱਕ ਟ੍ਰਿਲੀਅਨ ਡਾਲਰ ਦੀ ਡਿਜੀਟਲ ਅਰਥਵਿਵਸਥਾ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਡੀ ਪ੍ਰਤੀ ਵਿਅਕਤੀ ਆਮਦਨ 68572 ਰੁਪਏ ਤੋਂ ਵੱਧ ਕੇ 1 ਲੱਖ 33 ਹਜ਼ਾਰ 488 ਰੁਪਏ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਰਾਜਮਾਰਗ ਨੈੱਟਵਰਕ 60 ਪ੍ਰਤੀਸ਼ਤ ਵਧਿਆ, 159 ਆਪ੍ਰੇਸ਼ਨਲ ਏਅਰਪੋਰਟ ਹਨ, 136 ਵੰਦੇ ਭਾਰਤ ਰੇਲ ਗੱਡੀਆਂ ਹਨ, 97 ਪ੍ਰਤੀਸ਼ਤ ਤੋਂ ਵੱਧ ਭਾਰਤੀ ਰੇਲਵੇ ਦਾ ਬਿਜਲੀਕਰਣ ਹੋ ਚੁੱਕਿਆ ਹੈ।
ਭਾਰਤ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਦੇਸ਼ ਬਣਨ ਦੀ ਕਗਾਰ 'ਤੇ ਹੈ, ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣ ਚੁੱਕਿਆ ਹੈ। ਮੋਦੀ ਸਰਕਾਰ ਵਿੱਚ 118 ਯੂਨੀਕੌਰਨ ਬਣੇ, ਰੱਖਿਆ ਖੇਤਰ ਵਿੱਚ ਸਾਡਾ ਉਤਪਾਦਨ 1.27 ਲੱਖ ਕਰੋੜ ਅਤੇ ਨਿਰਯਾਤ 21 ਹਜ਼ਾਰ ਕਰੋੜ ਹੋਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਉਪਲਬਧੀ ਹੈ, 60 ਕਰੋੜ ਲੋਕਾਂ ਨੂੰ ਘਰ, ਬਿਜਲੀ, ਗੈਸ, ਪਖਾਨੇ, ਪੀਣ ਵਾਲਾ ਪਾਣੀ, 5 ਕਿੱਲੋ ਅਨਾਜ ਅਤੇ 5 ਲੱਖ ਰੁਪਏ ਤੱਕ ਦਾ ਇਲਾਜ ਦੇਣਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਵੀ ਭਾਰਤ ਦੀ ਆਜ਼ਾਦੀ ਦਾ ਇਤਿਹਾਸ ਆਜ਼ਾਦੀ ਦੇ ਸ਼ਤਾਬਦੀ ਵਰ੍ਹੇ ਵਿੱਚ ਲਿਖਿਆ ਜਾਵੇਗਾ ਤਦ ਇਹ ਮੋਦੀ ਯੁੱਗ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਸਵੈ-ਮਾਣ, ਸੱਭਿਆਚਾਰ ਅਤੇ ਇਤਿਹਾਸ ਨਾਲ ਜੁੜੀਆਂ ਕਈ ਚੀਜ਼ਾਂ ਨੂੰ ਵਿਰੋਧੀ ਧਿਰ ਨੇ 75 ਵਰ੍ਹਿਆਂ ਤੱਕ ਲਟਕਾ ਕੇ ਰੱਖਿਆ।
*****
ਵੀਵੀ/ਐੱਚਐੱਸ/ਪੀਆਰ/ਪੀਐੱਸ
(Release ID: 2151196)