ਰੱਖਿਆ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਹਰ ਤਰ੍ਹਾਂ ਅੱਤਵਾਦ ਅਤੇ ਪ੍ਰਗਟਾਵਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ: ਰਾਜ ਸਭਾ ਵਿੱਚ ਰਕਸ਼ਾ ਮੰਤਰੀ


“ਆਪ੍ਰੇਸ਼ਨ ਸਿੰਦੂਰ ਨੇ ਇੱਕ ਨਰਮ ਦੇਸ਼ ਦੇ ਕਮਜ਼ੋਰ ਨਾਗਰਿਕ ਨੂੰ ਇੱਕ ਮਜ਼ਬੂਤ ਰਾਸ਼ਟਰ ਦੇ ਮਾਣਮੱਤੇ ਨਾਗਰਿਕ ਵਿੱਚ ਬਦਲ ਦਿੱਤਾ ਹੈ”

“ਉਹ ਦਿਨ ਦੂਰ ਨਹੀਂ ਜਦੋਂ ਪੀਓਕੇ ਮੁੜ ਭਾਰਤ ਦਾ ਹਿੱਸਾ ਬਣੇਗਾ”

ਸ਼੍ਰੀ ਰਾਜਨਾਥ ਸਿੰਘ ਨੇ ਸਮੂਹਿਕ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਲਈ ਅੱਤਵਾਦ ਦੇ ਸਥਾਈ ਹੱਲ ਦਾ ਸੱਦਾ ਦਿੱਤਾ

“ਭਾਰਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲੋਕਤੰਤਰ ਦੀ ਜਨਨੀ ਅਤੇ ਪਾਕਿਸਤਾਨ ਨੂੰ ਪਾਕਿਸਤਾਨ ਅੱਤਵਾਦ ਦੇ ਪਿਤਾ ਵਜੋਂ ਮਾਨਤਾ ਮਿਲੀ ਹੈ”

“ਪਾਕਿਸਤਾਨ ਅਤੇ ਕੋਈ ਹੋਰ ਵੀ ਜੇ ਮਾੜੀ ਅੱਖ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਕੋਲ ਹਰ ਸਥਿਤੀ ਨਾਲ ਨਜਿੱਠਣ ਦੀ ਤਾਕਤ ਅਤੇ ਸਮਰੱਥਾ ਹੈ”

Posted On: 29 JUL 2025 5:15PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਹਰ ਤਰ੍ਹਾਂ ਦੇ ਅੱਤਵਾਦ ਅਤੇ ਇਸਦੇ ਪ੍ਰਗਟਾਵਿਆਂ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 29 ਜੁਲਾਈ, 2025 ਨੂੰ ਰਾਜ ਸਭਾ ਵਿੱਚ ਕਿਹਾ, "ਅੱਜ, ਭਾਰਤ ਅੱਤਵਾਦ ਦੀ ਜੜ੍ਹ ਤੱਕ ਜਾਣ ਅਤੇ ਇਸ ਨੂੰ ਪੁੱਟ ਸੁੱਟਣ ਦੇ ਸਮਰੱਥ ਹੈ।" ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਨਾਲ ਹੀ ਅੱਤਵਾਦ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਇੱਕ ਨਵੀਂ ਰਣਨੀਤੀ ਅਪਣਾਈ ਹੈ। ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਨੂੰ ਭਾਰਤ ਦੀ ਫੌਜੀ ਸਮਰੱਥਾ, ਰਾਸ਼ਟਰੀ ਸੰਕਲਪ, ਨੈਤਿਕਤਾ ਅਤੇ ਰਾਜਨੀਤਕ ਸੂਝ-ਬੂਝ ਦਾ ਪ੍ਰਦਰਸ਼ਨ ਦੱਸਿਆ, ਜਿਸ ਨੇ ਇੱਕ ਨਰਮ ਦੇਸ਼ ਦੇ ਇੱਕ ਕਮਜ਼ੋਰ ਨਾਗਰਿਕ ਨੂੰ ਇੱਕ ਮਜ਼ਬੂਤ ਰਾਸ਼ਟਰ ਦੇ ਮਾਣਮੱਤੇ ਨਾਗਰਿਕ ਵਿੱਚ ਬਦਲ ਦਿੱਤਾ ਹੈ।

ਰਕਸ਼ਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨਾ ਸਿਰਫ਼ ਸਰਹੱਦਾਂ ਦੀ ਰਾਖੀ ਕਰ ਰਹੀ ਹੈ, ਸਗੋਂ ਇੱਕ ਅਜਿਹੀ ਪ੍ਰਣਾਲੀ ਵੀ ਬਣਾ ਰਹੀ ਹੈ, ਜੋ ਦੇਸ਼ ਨੂੰ ਰਣਨੀਤਕ, ਆਰਥਿਕ ਅਤੇ ਤਕਨੀਕੀ ਦ੍ਰਿਸ਼ਟੀਕੋਣ ਤੋਂ ਮਜ਼ਬੂਤ ਬਣਾ ਰਹੀ ਹੈ। "ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਭਾਰਤ ਹੁਣ ਬਰਦਾਸ਼ਤ ਨਹੀਂ ਕਰਦਾ, ਇਹ ਢੁਕਵਾਂ ਜਵਾਬ ਦਿੰਦਾ ਹੈ। ਉਨ੍ਹਾਂ  ਨੇ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਦੀ ਪ੍ਰਮਾਣੂ ਬਲੈਕਮੇਲਿੰਗ ਜਾਂ ਹੋਰ ਦਬਾਅ ਅੱਗੇ ਝੁਕਣ ਵਾਲਾ ਨਹੀਂ ਹੈ।"

ਸ਼੍ਰੀ ਰਾਜਨਾਥ ਸਿੰਘ ਨੇ ਦੁਹਰਾਇਆ ਕਿ ਆਪ੍ਰੇਸ਼ਨ ਸਿੰਦੂਰ ਨੂੰ ਸਿਰਫ਼ ਰੋਕਿਆ ਗਿਆ ਹੈ, ਖਤਮ ਨਹੀਂ ਕੀਤਾ ਗਿਆ ਹੈ ਅਤੇ ਜੇਕਰ ਪਾਕਿਸਤਾਨ ਮੁੜ ਕੋਈ ਨਾਪਾਕ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਭਾਰਤ ਇੱਕ ਹੋਰ ਵੀ ਤੀਬਰ ਅਤੇ ਫੈਸਲਾਕੁੰਨ ਕਾਰਵਾਈ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ। ਉਨ੍ਹਾਂ ਨੇ  ਕਿਹਾ, "ਪਾਕਿਸਤਾਨ ਅਤੇ ਕੋਈ ਹੋਰ ਵੀ ਜੇ ਮਾੜੀ ਅੱਖ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤੀ ਹਥਿਆਰਬੰਦ ਫ਼ੌਜਾਂ ਕੋਲ ਹਰ ਸਥਿਤੀ ਨਾਲ ਨਜਿੱਠਣ ਦੀ ਤਾਕਤ ਅਤੇ ਸਮਰੱਥਾ ਹੈ।"

ਕੁਝ ਲੋਕਾਂ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਕਿ ਭਾਰਤ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਪੀਓਕੇ 'ਤੇ ਮੁੜ ਕਬਜ਼ਾ ਕਰ ਲੈਣਾ ਚਾਹੀਦਾ ਸੀ, 'ਤੇ ਰਕਸ਼ਾ ਮੰਤਰੀ ਨੇ ਕਿਹਾ ਕਿ "ਉਹ ਦਿਨ ਦੂਰ ਨਹੀਂ ਜਦੋਂ ਪੀਓਕੇ ਦੇ ਲੋਕ ਮੁੜ ਭਾਰਤ ਦਾ ਹਿੱਸਾ ਬਣ ਜਾਣਗੇ"।

ਸ਼੍ਰੀ ਰਾਜਨਾਥ ਸਿੰਘ ਨੇ ਅੱਤਵਾਦ ਦੇ ਸਥਾਈ ਹੱਲ ਦੀ ਮੰਗ ਕਰਦੇ ਹੋਏ ਇਸ ਖਤਰੇ ਨੂੰ ਇੱਕ ਮਹਾਮਾਰੀ ਕਰਾਰ ਦਿੱਤਾ, ਜਿਸਦਾ ਨਾਸ਼ ਹੋਣਾ ਤੈਅ ਹੈ, ਪਰ ਇਸ ਨੂੰ ਆਪਣੀ ਮੌਤ ਮਰਨ ਲਈ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਇਸਦੀ ਹੋਂਦ ਸਮੂਹਿਕ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਨੂੰ ਚੁਣੌਤੀ ਦੇ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਧਾਰਮਿਕ, ਵਿਚਾਰਧਾਰਕ ਜਾਂ ਸਿਆਸੀ ਕਾਰਨ ਅੱਤਵਾਦ ਨੂੰ ਜਾਇਜ਼ ਨਹੀਂ ਠਹਿਰਾ ਸਕਦਾ ਕਿਉਂਕਿ ਖੂਨ-ਖਰਾਬੇ ਅਤੇ ਹਿੰਸਾ ਨਾਲ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ।

ਰਕਸ਼ਾ ਮੰਤਰੀ ਨੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਨੇ ਇੱਕੋ ਸਮੇਂ ਆਜ਼ਾਦੀ ਹਾਸਲ ਕੀਤੀ ਸੀ, ਪਰ ਅੱਜ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ 'ਤੇ "ਲੋਕਤੰਤਰ ਦੀ ਜਨਨੀ" ਅਤੇ ਪਾਕਿਸਤਾਨ ਨੂੰ "ਆਲਮੀ ਅੱਤਵਾਦ ਦਾ ਪਿਤਾ" ਵਜੋਂ ਮਾਨਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ ਅਤੇ ਪਹਿਲਗਾਮ ਪਾਕਿਸਤਾਨ-ਸਮਰਥਿਤ ਅੱਤਵਾਦੀਆਂ ਵਲੋਂ ਕੀਤੇ ਗਏ ਅਪਰਾਧਾਂ ਦੀ ਲੰਬੀ ਸੂਚੀ ਦੀ ਸਿਰਫ਼ ਇੱਕ ਉਦਾਹਰਣ ਹੈ।

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, "ਪਾਕਿਸਤਾਨ ਹਮੇਸ਼ਾ ਅੱਤਵਾਦ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ, ਇਹ ਮਹੱਤਵਪੂਰਨ ਹੈ ਕਿ ਅੱਤਵਾਦ ਵਿਰੁੱਧ  ਲੜਾਈ ਵਿੱਚ, ਅਸੀਂ ਨਾ ਸਜਨਨੀ"ਅੱਤਵਾਦੀਆਂ ਨੂੰ, ਸਗੋਂ ਪੂਰੇ ਆਤੰਕੀ ਢਾਂਚੇ ਨੂੰ ਵੀ ਖਤਮ ਕਰੀਏ। ਇਹੀ ਕਾਰਨ ਹੈ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ।"

ਪਾਕਿਸਤਾਨ ਨੂੰ ਅੱਤਵਾਦ ਦੀ ਨਰਸਰੀ ਦੱਸਦਿਆਂ, ਜਿਸ ਨੂੰ ਪੋਸ਼ਿਤ ਨਹੀਂ ਕੀਤਾ ਜਾਣਾ ਚਾਹੀਦਾ, ਰੱਖਿਆ ਮੰਤਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵਿਦੇਸ਼ੀ ਫੰਡਿੰਗ ਬੰਦ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਫੰਡਿੰਗ ਦਾ ਮਤਲਬ ਆਤੰਕਵਾਦ ਦੇ ਬੁਨਿਆਦੀ ਢਾਂਚੇ ਨੂੰ ਫੰਡਿੰਗ ਕਰਨਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਅੱਤਵਾਦ ਵਿਰੋਧੀ ਪੈਨਲ ਦੀ ਉਪ-ਪ੍ਰਧਾਨ ਵਜੋਂ ਪਾਕਿਸਤਾਨ ਦੀ ਨਿਯੁਕਤੀ 'ਤੇ, ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੈਨਲ 9/11 ਦੇ ਹਮਲਿਆਂ ਤੋਂ ਬਾਅਦ ਬਣਾਇਆ ਗਿਆ ਸੀ ਅਤੇ ਇਹ ਸਭ ਜਾਣਦੇ ਹਨ ਕਿ ਪਾਕਿਸਤਾਨ ਨੇ ਹਮਲੇ ਦੇ ਮਾਸਟਰਮਾਈਂਡ ਨੂੰ ਪਨਾਹ ਦਿੱਤੀ ਸੀ। ਉਨ੍ਹਾਂ ਨੇ  ਕਿਹਾ ਕਿ ਇਹ ਫੈਸਲਾ "ਦੁੱਧ ਦੀ ਰਾਖੀ ਬਿੱਲੀ ਨੂੰ ਬਿਠਾਉਣ" ਦੇ ਵਾਂਗ ਸੀ।

ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਵਰਗੇ ਐਲਾਨੇ ਅੱਤਵਾਦੀ ਪਾਕਿਸਤਾਨ ਵਿੱਚ ਖੁੱਲ੍ਹ ਕੇ ਘੁੰਮ ਰਹੇ ਹਨ ਅਤੇ ਪਾਕਿਸਤਾਨੀ ਫੌਜ ਦੇ ਸੀਨੀਅਰ ਅਧਿਕਾਰੀ ਅੱਤਵਾਦੀਆਂ ਦੇ ਜਨਾਜ਼ਿਆਂ ਵਿੱਚ ਸ਼ਾਮਲ ਹੁੰਦੇ ਦੇਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਆਤੰਕਵਾਦ ਵਿਰੁੱਧ ਆਲਮੀ ਲੜਾਈ ਵਿੱਚ ਇਹ ਕੋਝਾ ਮਜ਼ਾਕ ਹੈ ਕਿ ਪਾਕਿਸਤਾਨ ਅੱਤਵਾਦ ਵਿਰੁੱਧ ਆਲਮੀ ਭਾਈਚਾਰੇ ਦੀ ਅਗਵਾਈ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।

ਰਕਸ਼ਾ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਦੇ ਸ਼ਾਸਕਾਂ/ਨੇਤਾਵਾਂ ਨੇ ਆਪਣੇ ਨਾਗਰਿਕਾਂ, ਜੋ ਅੱਤਵਾਦ ਦਾ ਅੰਤ ਚਾਹੁੰਦੇ ਹਨ, ਨੂੰ ਤਬਾਹੀ ਦੇ ਰਾਹ 'ਤੇ ਪਾ ਦਿੱਤਾ ਹੈ। ਉਨ੍ਹਾਂ ਦੁਹਰਾਇਆ ਕਿ ਜੇਕਰ ਪਾਕਿਸਤਾਨ ਅੱਤਵਾਦ  ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿੱਚ ਅਸਮਰੱਥ ਹੈ ਤਾਂ ਉਸ ਨੂੰ ਭਾਰਤ ਦੀ ਮਦਦ ਲੈਣੀ ਚਾਹੀਦੀ ਹੈ। "ਭਾਰਤੀ ਹਥਿਆਰਬੰਦ ਫ਼ੌਜਾਂ ਸਰਹੱਦ ਦੇ ਦੋਵੇਂ ਪਾਸੇ ਅੱਤਵਾਦ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੇ ਸਮਰੱਥ ਹਨ। ਪਾਕਿਸਤਾਨ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਇਹ ਦੇਖਿਆ ਹੈ, ਪਰ ਉਹ ਜ਼ਿੱਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ, ਦੁਨੀਆ ਵਲੋਂ ਅੱਤਕਵਾਦ ਦੇ ਖ਼ਾਤਮੇ ਲਈ ਪਾਕਿਸਤਾਨ 'ਤੇ ਹਰ ਤਰ੍ਹਾਂ ਦਾ ਰਣਨੀਤਕ, ਕੂਟਨੀਤਕ ਅਤੇ ਆਰਥਿਕ ਦਬਾਅ ਪਾਉਣਾ ਜ਼ਰੂਰੀ ਹੈ।"

ਰਕਸ਼ਾ ਮੰਤਰੀ ਨੇ ਕੱਲ੍ਹ ਜੰਮੂ ਅਤੇ ਕਸ਼ਮੀਰ ਵਿੱਚ ਟੀਆਰਐੱਫ ਦੇ ਤਿੰਨ ਆਤੰਕਵਾਦੀਆਂ ਨੂੰ ਖ਼ਤਮ ਕਰਨ ਲਈ ਭਾਰਤੀ ਫੌਜ ਅਤੇ ਹੋਰ ਸੁਰੱਖਿਆ ਬਲਾਂ ਨੂੰ ਵਧਾਈ ਦਿੱਤੀ। "ਟੀਆਰਐੱਫ ਅੱਤਵਾਦੀਆ ਨੇ 22 ਅਪ੍ਰੈਲ, 2025 ਨੂੰ ਪਹਿਲਗਾਮ ਵਿੱਚ 26 ਨਿਰਦੋਸ਼ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਹਮਲੇ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ, ਸਾਡੀਆਂ ਸੁਰੱਖਿਆ ਏਜੰਸੀਆਂ ਨੂੰ ਕਈ ਮਹੱਤਵਪੂਰਨ ਸੁਰਾਗ ਮਿਲੇ, ਜਿਸ ਦੇ ਆਧਾਰ 'ਤੇ ਇੱਕ ਆਤੰਕ ਵਿਰੋਧੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਅੱਤਕਵਾਦੀਆਂ ਵਲੋਂ ਰੱਖੇ ਗਏ ਹਥਿਆਰਾਂ ਦਾ ਫੋਰੈਂਸਿਕ ਵਿਸ਼ਲੇਸ਼ਣ ਇਹ ਸਪੱਸ਼ਟ ਕਰਦਾ ਹੈ ਕਿ ਇਨ੍ਹਾਂ ਨੂੰ ਪਹਿਲਗਾਮ ਹਮਲੇ ਦੌਰਾਨ ਵਰਤਿਆ ਗਿਆ ਸੀ। ਭਾਰਤ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਾਡੀਆਂ ਹਥਿਆਰਬੰਦ ਫ਼ੌਜਾਂ ਅਤੇ ਹੋਰ ਸੁਰੱਖਿਆ ਬਲਾਂ ਦੀ ਭੂਮਿਕਾ ਦੀ ਜਿੰਨ੍ਹੀ ਸ਼ਲਾਘਾ ਕੀਤੀ ਜਾਵੇ, ਓਨੀ ਘੱਟ ਹੈ।"

"ਪਹਿਲਗਾਮ ਆਤੰਕੀ ਹਮਲੇ ਨੇ ਦਿਖਾਇਆ ਕਿ ਸਰਹੱਦ ਪਾਰ ਤੋਂ ਅੱਤਵਾਦ ਨੇ  ਭਾਰਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ 06 ਅਤੇ 07 ਮਈ, 2025 ਨੂੰ ਭਾਰਤੀ ਹਥਿਆਰਬੰਦ ਫ਼ੌਜਾਂ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ, ਜੋ ਕਿ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ ਸੀ, ਸਗੋਂ ਆਤੰਕਵਾਦ ਵਿਰੁੱਧ ਸਰਕਾਰ ਦੀ ਨੀਤੀ ਅਤੇ ਭਾਰਤ ਦੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਪ੍ਰਤੀ ਉਸਦੀ ਵਚਨਬੱਧਤਾ ਦਾ ਇੱਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਸੀ... ਸਾਡੀ ਫੌਜੀ ਲੀਡਰਸ਼ਿਪ ਨੇ ਨਾ ਸਿਰਫ਼ ਆਪਣੀ ਪਰਿਪੱਕਤਾ ਦਿਖਾਈ, ਸਗੋਂ ਰਣਨੀਤਕ ਸਿਆਣਪ ਦਾ ਵੀ ਪ੍ਰਦਰਸ਼ਨ ਕੀਤਾ ਜਿਸ ਦੀ ਉਮੀਦ ਭਾਰਤ ਵਰਗੀ ਜ਼ਿੰਮੇਵਾਰ ਸ਼ਕਤੀ ਤੋਂ ਕੀਤੀ ਜਾਂਦੀ ਹੈ।" 

ਰਕਸ਼ਾ ਮੰਤਰੀ ਨੇ ਰੱਖਿਆ ਖੇਤਰ ਨੂੰ ਆਤਮਨਿਰਭਰ ਭਾਰਤ ਦੇ ਸਭ ਤੋਂ ਮਜ਼ਬੂਤ ਥੰਮ੍ਹਾਂ ਵਿੱਚੋਂ ਇੱਕ ਦੱਸਿਆ ਕਿਉਂਕਿ ਦੇਸ਼ ਸਵਦੇਸ਼ੀ ਤੌਰ 'ਤੇ ਜਹਾਜ਼ ਵਾਹਕ, ਲੜਾਕੂ ਜਹਾਜ਼ ਅਤੇ ਮਿਜ਼ਾਈਲਾਂ ਵਰਗੇ ਰੱਖਿਆ ਉਪਕਰਣਾਂ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਕਿਹਾ, "ਪਹਿਲਾਂ, ਅਸੀਂ ਆਪਣੇ ਰੱਖਿਆ ਉਪਕਰਣਾਂ ਲਈ ਪੂਰੀ ਤਰ੍ਹਾਂ ਹੋਰਨਾਂ ਦੇਸ਼ਾਂ 'ਤੇ ਨਿਰਭਰ ਸੀ, ਪਰ ਅੱਜ ਭਾਰਤ ਤੇਜ਼ੀ ਨਾਲ ਰੱਖਿਆ ਵਿੱਚ ਆਤਮਨਿਰਭਰ ਬਣ ਰਿਹਾ ਹੈ। ਸਾਡੀਆਂ ਫੌਜਾਂ ਨੇ ਨਾ ਸਿਰਫ਼ ਹਥਿਆਰਾਂ ਨੂੰ ਆਯਾਤ ਕੀਤਾ ਹੈ, ਸਗੋਂ ਭਾਰਤ ਵਿੱਚ ਬਣੇ ਮਿਜ਼ਾਈਲਾਂ, ਟੈਂਕ ਅਤੇ ਹੋਰ ਪ੍ਰਣਾਲੀਆਂ ਅਤੇ ਪਲੈਟਫਾਰਮ ਵੀ ਆਯਾਤ ਕੀਤੇ ਹਨ। ਉਨ੍ਹਾਂ ਕਿਹਾ ਕਿ ਅਗਨੀ, ਪ੍ਰਿਥਵੀ, ਬ੍ਰਹਮੋਸ ਵਰਗੀਆਂ ਸਾਡੀਆਂ ਮਿਜ਼ਾਈਲਾਂ ਅੱਜ ਦੁਸ਼ਮਣ ਨੂੰ ਜਵਾਬ ਦੇਣ ਲਈ ਤਿਆਰ ਹਨ ਅਤੇ ਇਹ ਸਾਰੇ ਭਾਰਤ ਵਿੱਚ ਬਣੇ ਹਨ।" 

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪਿਛਲੇ 11 ਸਾਲਾਂ ਵਿੱਚ ਰੱਖਿਆ ਖੇਤਰ ਵਿੱਚ ਕੀਤੇ ਗਏ ਮਹੱਤਵਪੂਰਨ ਬਦਲਾਅ ਦਾ ਜ਼ਿਕਰ ਕਰਦੇ ਹੋਏ, ਰਕਸ਼ਾ ਮੰਤਰੀ ਨੇ ਕਿਹਾ ਕਿ ਰੱਖਿਆ ਬਜਟ, ਜੋ ਕਿ ਵਿੱਤੀ ਸਾਲ 2013-14 ਵਿੱਚ 2,53,346 ਕਰੋੜ ਰੁਪਏ ਸੀ, ਵਿੱਤੀ ਸਾਲ 2024-25 ਵਿੱਚ ਲਗਭਗ ਤਿੰਨ ਗੁਣਾ ਵਧ ਕੇ 6,21,941 ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਰੱਖਿਆ ਨਿਰਯਾਤ 2014 ਦੇ ਮੁਕਾਬਲੇ ਲਗਭਗ 35 ਗੁਣਾ ਵਧਿਆ ਹੈ। “ਵਿੱਤੀ ਸਾਲ 2013-14 ਵਿੱਚ, ਰੱਖਿਆ ਨਿਰਯਾਤ ਸਿਰਫ 686 ਕਰੋੜ ਰੁਪਏ ਸੀ, ਜੋ ਵਿੱਤੀ ਸਾਲ 2024-25 ਵਿੱਚ ਵਧ ਕੇ 23,622 ਕਰੋੜ ਰੁਪਏ ਹੋ ਗਿਆ ਹੈ। ਭਾਰਤ ਵਿੱਚ ਬਣੇ ਰੱਖਿਆ ਉਤਪਾਦ ਲਗਭਗ 100 ਦੇਸ਼ਾਂ ਨੂੰ ਨਿਰਯਾਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਿਰਯਾਤ ਦਾ ਟੀਚਾ ਇਸ ਸਾਲ 30,000 ਕਰੋੜ ਰੁਪਏ ਅਤੇ 2029 ਤੱਕ 50,000 ਕਰੋੜ ਰੁਪਏ ਤੱਕ ਪਹੁੰਚਣ ਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਇਹ ਟੀਚਾ ਜ਼ਰੂਰ ਹਾਸਲ ਕਰਾਂਗੇ।”

ਸ਼੍ਰੀ ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਸਰਕਾਰ ਨੇ ਕਿਸੇ ਵੀ ਅਣਕਿਆਸੀ ਸਥਿਤੀ ਨਾਲ ਨਜਿੱਠਣ ਲਈ ਹਥਿਆਰਬੰਦ ਫ਼ੌਜਾਂ ਨੂੰ ਮਜ਼ਬੂਤ ਕਰਨ ਲਈ ਐਮਰਜੈਂਸੀ ਖਰੀਦ ਦੀ ਆਗਿਆ ਦਿੱਤੀ ਹੋਈ ਹੈ।

*****

ਵੀਕੇ/ਸੈਵੀ


(Release ID: 2150012)