ਨੀਤੀ ਆਯੋਗ
ਨੀਤੀ ਆਯੋਗ ਦੇ ਵਾਈਸ ਚੇਅਰਮੈਨ ਨੇ ਯੂਐੱਨ ਹਾਈ-ਲੈਵਲ ਪੌਲੀਟੀਕਲ ਫੋਰਮ 2025 ਵਿੱਚ ਭਾਰਤ ਦੀ ਤੀਸਰੀ ਸਵੈ-ਇੱਛੁਕ ਰਾਸ਼ਟਰੀ ਸਮੀਖਿਆ (ਵੀਐੱਨਆਰ) ਪੇਸ਼ ਕੀਤੀ
ਵੀਐੱਨਆਰ ਨੇ ਟਿਕਾਊ ਵਿਕਾਸ ਟੀਚਿਆਂ ਨੂੰ ਹਾਸਲ ਕਰਨ ਲਈ ਦੇਸ਼ ਦੀ ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ ਦ੍ਰਿਸ਼ਟੀਕੋਣ ‘ਤੇ ਚਾਨਣਾ ਪਾਇਆ
Posted On:
28 JUL 2025 12:14PM by PIB Chandigarh
ਨੀਤੀ ਆਯੋਗ, ਦੇ ਵਾਈਸ ਚੇਅਰਮੈਨ, ਸ਼੍ਰੀ ਸੁਮਨ ਬੇਰੀ ਨੇ 23 ਜੁਲਾਈ 2025 ਨੂੰ ਟਿਕਾਊ ਵਿਕਾਸ ਟੀਚਿਆਂ ‘ਤੇ ਆਯੋਜਿਤ ਹਾਈ-ਲੈਵਲ ਪੌਲੀਟੀਕਲ ਫੋਰਮ (ਐੱਚਐੱਲਪੀਐੱਫ) ਦੇ ਮੰਤਰੀ ਪੱਧਰੀ ਸੈੱਗਮੈਂਟ ਵਿੱਚ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਬਾਰੇ ਭਾਰਤ ਦੀ ਤੀਸਰੀ ਸਵੈ-ਇੱਛੁਕ ਰਾਸ਼ਟਰੀ ਸਮੀਖਿਆ (ਵੀਐੱਨਆਰ) ਰਿਪੋਰਟ ਪੇਸ਼ ਕੀਤੀ। ਇਸ ਦਾ ਆਯੋਜਨ ਸੰਯੁਕਤ ਰਾਸ਼ਟਰ ਦੀ ਆਰਥਿਕ ਅਤੇ ਸਮਾਜਿਕ ਕੌਂਸਲ (ਈਸੀਓਐੱਸਓਸੀ) ਨੇ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਨਾਲ ਆਰਥਿਕ ਵਿਕਾਸ, ਬੁਨਿਆਦੀ ਢਾਂਚੇ ਵਿੱਚ ਨਿਵੇਸ਼, ਟੀਚਾਬੱਧ ਯੋਜਨਾਵਾਂ ਦੇ ਕੁਸ਼ਲ ਲਾਗੂਕਰਨ ਅਤੇ ਸਥਾਨਕ ਪ੍ਰਤੀਬੱਧਤਾ ਦੇ ਸੁਮੇਲ ਨੂੰ ਸਾਂਝਾ ਕਰਨ ਦਾ ਇਹ ਇੱਕ ਮਹੱਤਵਪੂਰਨ ਮੌਕਾ ਹੈ, ਜਿਸ ਨੇ ਟਿਕਾਊ ਵਿਕਾਸ ਟੀਚਿਆਂ ਨੂੰ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਰਾਸ਼ਟਰੀ ਅੰਦੋਲਨ ਵਿੱਚ ਬਦਲ ਦਿੱਤਾ ਹੈ।
ਇਹ ਵੀਐੱਨਆਰ, ਹਾਈ ਲੈਵਲ ਪੌਲੀਟੀਕਲ ਫੋਰਮ (ਐੱਚਐੱਲਪੀਐੱਫ) ਵਿੱਚ ਦੇਸ਼ ਦੀ ਤੀਸਰੀ ਪੇਸ਼ਕਾਰੀ ਹੈ, ਜੋ ਟਿਕਾਊ ਵਿਕਾਸ ਟੀਚਿਆਂ ਲਈ ਸੰਯੁਕਤ ਰਾਸ਼ਟਰ 2030 ਏਜੰਡਾ ਦੇ ਪ੍ਰਤੀ ਦੇਸ਼ ਦੀ ਨਿਰੰਤਰ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਸਮੁੱਚੀ ਸਰਕਾਰ ਅਤੇ ਸਮੁੱਚੇ ਸਮਾਜ ਦੇ ਦ੍ਰਿਸ਼ੀਟੋਕਣ ‘ਤੇ ਅਧਾਰਿਤ, ਦੇਸ਼ ਦੇ ਵੀਐੱਨਆਰ 2025 ਦੀ ਤਿਆਰੀ ਨੀਤੀ ਆਯੋਗ ਦੁਆਰਾ ਇੱਕ ਢਾਂਚਾਗਤ ਅਤੇ ਸਲਾਹ-ਮਸ਼ਵਰਾ ਪ੍ਰਕਿਰਿਆ ਰਾਹੀਂ ਸੰਚਾਲਿਤ ਕੀਤੀ ਗਈ। ਇਸ ਵਿੱਚ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਨਾਗਰਿਕ ਸਮਾਜ, ਵਿਕਾਸ ਭਾਗੀਦਾਰਾਂ ਅਤੇ ਨਿਜੀ ਖੇਤਰ ਦੀ ਭਾਗੀਦਾਰੀ ਸ਼ਾਮਲ ਸੀ। ਪਿਛਲੇ ਵੀਐੱਨਆਰ ਵਿੱਚ ਅਪਣਾਏ ਗਏ ਦ੍ਰਿਸ਼ਟੀਕੋਣ ‘ਤੇ ਅਧਾਰਿਤ, ਇੱਕ ਸਪਸ਼ਟ ਰਾਸ਼ਟਰੀ ਰੋਡਮੈਪ ਨੇ ਇਸ ਪ੍ਰਕਿਰਿਆ ਦਾ ਮਾਰਗਦਰਸ਼ਨ ਕੀਤਾ, ਜਿਸ ਨਾਲ ਅੰਕੜਿਆਂ ਅਤੇ ਸਬੂਤਾਂ ‘ਤੇ ਅਧਾਰਿਤ ਹੁੰਦੇ ਹੋਏ ਵਿਆਪਕ –ਅਧਾਰਿਤ ਸ਼ਮੂਲੀਅਤ ਯਕੀਨੀ ਬਣਾਈ। ਯੂਐੱਨਡੀਪੀ ਨੇ ਟਿਕਾਊ ਵਿਕਾਸ ਟੀਚਿਆਂ (ਐੱਸਡੀਜੀ) ਦੇ ਸਥਾਨਕਕਰਣ ਨੂੰ ਡੂੰਘਾ ਬਣਾਉਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟਿਕਾਊ ਵਿਕਾਸ ਟੀਚਿਆਂ (SDG) ਤਾਲਮੇਲ ਅਤੇ ਪ੍ਰਵੇਗ ਕੇਂਦਰ ਸਥਾਪਿਤ ਕਰਨ ਵਿੱਚ ਬਹੁਤ ਮਦਦ ਕੀਤੀ ਹੈ।
ਦੇਸ਼ ਦਾ ਵੀਐੱਨਆਰ 2025 ਟਿਕਾਊ ਵਿਕਾਸ ਦੇ ਵੱਖ-ਵੱਖ ਆਯਾਮਾਂ ਵਿੱਚ ਨਿਰਣਾਇਕ ਨੀਤੀਗਤ ਕਾਰਵਾਈ ਅਤੇ ਪਰਿਵਰਤਨਕਾਰੀ ਨਤੀਜਿਆਂ ਦੇ ਇੱਕ ਦਹਾਕੇ ਨੂੰ ਦਰਸਾਉਂਦਾ ਹੈ:
-
ਗ਼ਰੀਬੀ ਦਾ ਖਾਤਮਾ : ਅਨੁਮਾਨ ਹੈ ਕਿ ਲਗਭਗ 248 ਮਿਲੀਅਨ ਲੋਕ ਬਹੁ-ਆਯਾਮੀ ਗ਼ਰੀਬੀ (ਐੱਮਪੀਆਈ) ਤੋਂ ਬਾਹਰ ਆ ਗਏ ਹਨ।
-
ਖੁਰਾਕ ਸੁਰੱਖਿਆ: ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਨਾਲ ਲੱਖਾਂ ਲੋਕਾਂ ਲਈ ਪੋਸ਼ਣ ਸਹਾਇਤਾ ਯਕੀਨੀ ਹੋਈ ਹੈ।
-
ਸਿਹਤ ਅਤੇ ਪੋਸ਼ਣ: ਪੋਸ਼ਣ ਅਭਿਯਾਨ ਅਤੇ ਆਯੁਸ਼ਮਾਨ ਭਾਰਤ ਨੇ ਗੁਣਵੱਤਾਪੂਰਨ ਪੋਸ਼ਣ ਅਤੇ ਸਿਹਤ ਸੇਵਾ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ।
-
ਸਵੱਛ ਊਰਜਾ: ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ, ਪੀਐੱਮ-ਕੁਸੁਮ ਅਤੇ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਵਰਗੇ ਪ੍ਰੋਗਰਾਮ ਭਾਰਤ ਨੂੰ ਸਵੱਛ ਊਰਜਾ ਵੱਲ ਲਿਜਾਣ ਦੇ ਕੰਮ ਨੂੰ ਮਜ਼ਬੂਤ ਕਰ ਰਹੇ ਹਨ।
-
ਇਨੋਵੇਸ਼ਨ ਅਤੇ ਵਿਕਾਸ: ਭਾਰਤ ਹੁਣ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਸਟਾਰਟਅੱਪ ਪ੍ਰਣਾਲੀ ਹੈ।
-
ਬੁਨਿਆਦੀ ਢਾਂਚਾ ਅਤੇ ਉਦਯੋਗ: ਪੀਐੱਮ ਗਤੀ ਸ਼ਕਤੀ, ਮੇਕ ਇਨ ਇੰਡੀਆ ਅਤੇ ਰਾਸ਼ਟਰੀ ਉਦਯੋਗਿਕ ਕੌਰੀਡੋਰ ਵਿਕਾਸ ਪ੍ਰੋਗਰਾਮ ਜਿਹੀਆਂ ਯੋਜਨਾਵਾਂ ਬਿਹਤਰੀਨ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀਆਂ ਹਨ।
ਇਸ ਰਿਪੋਰਟ ਵਿੱਚ ਜਨ ਧਨ-ਆਧਾਰ –ਮੋਬਾਈਲ (ਜੇਏਐੱਮ) ਟ੍ਰੀਨਿਟੀ ‘ਤੇ ਅਧਾਰਿਤ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ (ਡੀਪੀਆਈ) ਦੇ ਨਿਰਮਾਣ ਵਿੱਚ ਭਾਰਤ ਦੀ ਅਗਵਾਈ ‘ਤੇ ਚਾਨਣਾ ਪਾਇਆ ਗਿਆ ਹੈ, ਜੋ ਸਮਾਵੇਸ਼ੀ, ਪਾਰਦਰਸ਼ੀ ਅਤੇ ਕੁਸ਼ਲ ਸੇਵਾ ਵੰਡ ਲਈ ਇੱਕ ਗਲੋਬਲ ਮਾਡਲ ਬਣ ਗਿਆ ਹੈ।
ਐੱਸਡੀਜੀ ਇੰਡੀਆ ਇੰਡੈਕਸ, ਉੱਤਰ-ਪੂਰਬੀ ਖੇਤਰ ਜ਼ਿਲ੍ਹਾ ਐੱਸਡੀਜੀ ਇੰਡੈਕਸ ਅਤੇ ਰਾਸ਼ਟਰੀ ਬਹੁਆਯਾਮੀ ਗ਼ਰੀਬੀ ਇੰਡੈਕਸ ਜਿਹੇ ਉਪਕਰਣਾਂ ਨਾਲ, ਭਾਰਤ ਆਪਣੇ ਡੇਟਾ-ਸੰਚਾਲਿਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਅਤੇ ਐੱਸਡੀਜੀ ਲਾਗੂਕਰਨ ਨੂੰ ਸਥਾਨਕ ਬਣਾਉਣ ਦਾ ਨਿਰੰਤਰ ਯਤਨ ਕਰ ਰਿਹਾ ਹੈ। ਅਕਾਂਖੀ ਜ਼ਿਲ੍ਹਾ ਪ੍ਰੋਗਰਾਮ (ਏਡੀਪੀ) ਅਤੇ ਅਕਾਂਖੀ ਬਲਾਕ ਪ੍ਰੋਗਰਾਮ (ਏਬੀਪੀ) ਜਿਹੀਆਂ ਪਹਿਲਕਦਮੀਆਂ ਸਰਕਾਰੀ ਸੇਵਾਵਾਂ ਦੀ ਆਖਰੀ ਵਿਅਕਤੀ ਤੱਕ ਪਹੁੰਚ ਯਕੀਨੀ ਬਣਾਉਂਦੀਆਂ ਹਨ।
ਭਾਰਤ ਦਾ ਵੀਐੱਨਆਰ 2025 ਦੱਖਣ-ਦੱਖਣ ਸਹਿਯੋਗ ਵਿੱਚ ਇਸ ਦੇ ਵਧਦੇ ਯੋਗਦਾਨ ਨੂੰ ਉਜਾਗਰ ਕਰਦਾ ਹੈ, ਜੋ ਕਿ ਸਾਥੀ ਵਿਕਾਸਸ਼ੀਲ ਦੇਸ਼ਾਂ ਨੂੰ ਸਮਰੱਥਾ ਨਿਰਮਾਣ ਅਤੇ ਸੰਸਥਾਗਤ ਸਮਰਥਨ ਰਾਹੀਂ ਇੱਕ ਭਰੋਸੇਯੋਗ ਵਿਕਾਸ ਭਾਗੀਦਾਰ ਦੇ ਰੂਪ ਵਿੱਚ ਇਸ ਦੀ ਭੂਮਿਕਾ ਨੂੰ ਦਰਸਾਉਂਦਾ ਹੈ।
ਏਜੰਡਾ 2030 ਵਿਕਸਿਤ ਭਾਰਤ @2047- ਸੁਤੰਤਰਤਾ ਦੇ 100ਵੇਂ ਵਰ੍ਹੇ ਤੱਕ ਭਾਰਤ ਦੇ ਦੀਰਘਕਾਲੀ ਦ੍ਰਿਸ਼ਟੀਕੋਣ –ਵਿਕਸਿਤ ਭਾਰਤ ਦੇ ਅਨੁਸਾਰ ਹੈ, ਜਿਸ ਦਾ ਸਮਾਵੇਸ਼, ਇਨੋਵੇਸ਼ਨ ਅਤੇ ਸੰਸਥਾਗਤ ਮਜ਼ਬੂਤੀ ‘ਤੇ ਅਧਾਰਿਤ ਏਕੀਕ੍ਰਿਤ ਵਿਕਾਸ ਰਣਨੀਤੀ ‘ਤੇ ਜ਼ੋਰ ਹੈ।
****
ਐੱਮਜੇਪੀਐੱਸ/ਐੱਸਆਰ
(Release ID: 2149512)