ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਗੰਗਈਕੋਂਡਾ ਚੋਲਪੁਰਮ ਵਿੱਚ ਆਦਿ ਤਿਰੂਵਥਿਰਾਈ ਮਹੋਤਸਵ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਨੇ ਭਾਰਤ ਦੇ ਮਹਾਨਤਮ ਸਮ੍ਰਾਟਾਂ ਵਿੱਚੋਂ ਇੱਕ ਰਾਜੇਂਦਰ ਚੋਲ-I ਦੇ ਸਨਮਾਨ ਵਿੱਚ ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ

ਰਾਜਰਾਜਾ ਚੋਲ ਅਤੇ ਰਾਜੇਂਦਰ ਚੋਲ ਭਾਰਤ ਦੀ ਪਹਿਚਾਣ ਅਤੇ ਮਾਣ ਦੇ ਪ੍ਰਤੀਕ ਹਨ: ਪ੍ਰਧਾਨ ਮੰਤਰੀ

ਚੋਲ ਸਾਮਰਾਜ ਦਾ ਇਤਿਹਾਸ ਅਤੇ ਵਿਰਾਸਤ ਸਾਡੇ ਮਹਾਨ ਰਾਸ਼ਟਰ ਦੀ ਤਾਕਤ ਅਤੇ ਅਸਲ ਸਮਰੱਥਾ ਨੂੰ ਦਰਸਾਉਂਦੀ ਹੈ: ਪ੍ਰਧਾਨ ਮੰਤਰੀ

ਚੋਲ ਯੁਗ ਭਾਰਤੀ ਇਤਿਹਾਸ ਦੇ ਸੁਨਹਿਰੇ ਕਾਲ ਵਿੱਚੋਂ ਇੱਕ ਸੀ: ਇਹ ਕਾਲ ਆਪਣੀ ਜ਼ਬਰਦਸਤ ਸੈਨਾ ਸ਼ਕਤੀ ਦੇ ਲਈ ਪ੍ਰਸਿੱਧ ਹੈ: ਪ੍ਰਧਾਨ ਮੰਤਰੀ

ਰਾਜੇਂਦਰ ਚੋਲ ਨੇ ਗੰਗਈਕੋਂਡਾ ਚੋਲਪੁਰਮ ਮੰਦਿਰ ਦੀ ਸਥਾਪਨਾ ਕੀਤੀ: ਅੱਜ ਵੀ ਇਸ ਮੰਦਿਰ ਦੀ ਇੱਕ ਆਰਕੀਟੈਕਚਰਲ ਅਜੂਬੇ ਦੇ ਰੂਪ ਵਿੱਚ ਵਿਸ਼ਵ ਭਰ ਵਿੱਚ ਪ੍ਰਸ਼ੰਸਾ ਹੁੰਦੀ ਹੈ: ਪ੍ਰਧਾਨ ਮੰਤਰੀ

ਚੋਲ ਸਮ੍ਰਾਟਾਂ ਨੇ ਭਾਰਤ ਨੂੰ ਸੱਭਿਆਚਾਰਕ ਏਕਤਾ ਦੇ ਸੂਤਰ ਵਿੱਚ ਪਿਰੋਇਆ ਸੀ। ਅੱਜ, ਸਾਡੀ ਸਰਕਾਰ ਕਾਸ਼ੀ-ਤਮਿਲ ਸੰਗਮਮ ਅਤੇ ਸੌਰਾਸ਼ਟਰ-ਤਮਿਲ ਸੰਗਮਮ ਜਿਹੀਆਂ ਪਹਿਲਕਦਮੀਆਂ ਦੇ ਮਾਧਿਅਮ ਨਾਲ ਚੋਲ ਯੁਗ ਦੇ ਉਸੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾ ਰਹੀ ਹੈ, ਅਸੀਂ ਏਕਤਾ ਦੇ ਇਨ੍ਹਾਂ ਸਦੀਆਂ ਪੁਰਾਣੇ ਬੰਧਨਾਂ ਨੂੰ ਮਜ਼ਬੂਤ ਕਰ ਰਹੇ ਹਾਂ: ਪ੍ਰਧਾਨ ਮੰਤਰੀ

ਜਦੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਗਿਆ, ਤਾਂ ਸਾਡੇ ਸ਼ੈਵ ਅਧੀਨਮ ਦੇ ਸੰਤਾਂ ਨੇ ਅਧਿਆਤਮਿਕ ਤੌਰ ‘ਤੇ ਸਮਾਰੋਹ ਦੀ ਅਗਵਾਈ ਕੀਤੀ; ਤਮਿਲ ਸੱਭਿਆਚਾਰ ਵਿੱਚ ਗਹਿਰਾਈ ਨਾਲ ਜੁੜੇ ਪਵਿੱਤਰ ਸੇਂਗੋਲ ਨ

Posted On: 27 JUL 2025 4:18PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਗੰਗਈਕੋਂਡਾ ਚੋਲਪੁਰਮ ਮੰਦਿਰ ਵਿੱਚ ਆਦਿ ਤਿਰੂਵਥਿਰਈ ਮਹੋਤਸਵ ਨੂੰ ਸੰਬੋਧਨ ਕੀਤਾ। ਸਰਵਸ਼ਕਤੀਮਾਨ ਭਗਵਾਨ ਸ਼ਿਵ ਨੂੰ ਨਮਨ ਕਰਦੇ ਹੋਏ, ਸ਼੍ਰੀ ਇਲੈਯਾਰਾਜ ਦੇ ਸੰਗੀਤ ਅਤੇ ਓਧੁਵਰਾਂ ਦੇ ਪਵਿੱਤਰ ਜਾਪ ਦੇ ਨਾਲ, ਰਾਜਾਰਾਜ ਚੋਲ ਦੀ ਪਾਵਨ ਭੂਮੀ ਵਿੱਚ ਦਿਵਯ ਦਰਸ਼ਨ ਦੇ ਮਾਧਿਅਮ ਨਾਲ ਅਨੁਭਵ ਕੀਤੀ ਗਈ ਡੂੰਘੀ ਅਧਿਆਤਮਿਕ ਊਰਜਾ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਸ ਅਧਿਆਤਮਿਕ ਵਾਤਾਵਰਣ ਨੇ ਆਤਮਾ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ ਹੈ। 

ਸਾਵਣ ਦੇ ਪਵਿੱਤਰ ਮਹੀਨੇ ਦੇ ਮਹੱਤਵ ਅਤੇ ਬ੍ਰਿਹਦੇਸ਼ਵਰ ਸ਼ਿਵ ਮੰਦਿਰ ਦੇ ਨਿਰਮਾਣ ਦੇ 1,000 ਵਰ੍ਹੇ ਪੂਰੇ ਹੋਣ ਦੇ ਇਤਿਹਾਸਿਕ ਅਵਸਰ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਅਸਧਾਰਣ ਪਲ ਵਿੱਚ ਭਗਵਾਨ ਬ੍ਰਿਹਦੇਸ਼ਵਰ ਸ਼ਿਵ ਦੇ ਚਰਣਾਂ ਵਿੱਚ ਮੌਜੂਦ ਹੋਣ ਅਤੇ ਇਸ ਪੂਜਨੀਕ ਮੰਦਿਰ ਵਿੱਚ ਪੂਜਾ-ਅਰਚਨਾ ਕਰਨ ਦਾ ਸੁਭਾਗ ਪ੍ਰਾਪਤ ਹੋਣ ਦੀ ਗੱਲ ਕਹੀ। ਉਨ੍ਹਾਂ ਨੇ ਇਤਿਹਾਸਿਕ ਬ੍ਰਿਹਦੇਸ਼ਵਰ ਸ਼ਿਵ ਮੰਦਿਰ ਵਿੱਚ 140 ਕਰੋੜ ਭਾਰਤੀਆਂ ਦੀ ਭਲਾਈ ਅਤੇ ਰਾਸ਼ਟਰ ਦੀ ਨਿਰੰਤਰ ਪ੍ਰਗਤੀ ਦੇ ਲਈ ਪ੍ਰਾਰਥਨਾ ਕੀਤੀ ਅਤੇ ਭਗਵਾਨ ਸ਼ਿਵ ਦੇ ਪਵਿੱਤਰ ਮੰਤਰ ਦਾ ਜਾਪ ਕਰਦੇ ਹੋਏ, ਭਗਵਾਨ ਸ਼ਿਵ ਦਾ ਅਸ਼ੀਰਵਾਦ ਸਾਰਿਆਂ ‘ਤੇ ਵਰ੍ਹਦਾ ਰਹਿਣ ਦੀ ਕਾਮਨਾ ਕੀਤੀ।

 ਸ਼੍ਰੀ ਮੋਦੀ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਕੇਂਦਰੀ ਸੱਭਿਆਚਾਰ ਮੰਤਰਾਲੇ ਦੁਆਰਾ ਆਯੋਜਿਤ ਮਨੁੱਖੀ ਭਲਾਈ ਅਤੇ ਸਮ੍ਰਿੱਧੀ ਦੇ ਲਈ ਸਾਡੇ ਪੂਰਵਜਾਂ ਦੁਆਰਾ ਬਣਾਏ ਗਏ ਰੋਡਮੈਪ ਨਾਲ ਜੁੜੇ 1000 ਵਰ੍ਹਿਆਂ ਦੇ ਇਤਿਹਾਸ ‘ਤੇ ਅਧਾਰਿਤ ਪ੍ਰਦਰਸ਼ਨੀ ਦੇਖਣ। ਉਨ੍ਹਾਂ ਨੇ ਚਿਨਮਯ ਮਿਸ਼ਨ ਦੁਆਰਾ ਆਯੋਜਿਤ ਤਮਿਲ ਗੀਤਾ ਐਲਬਮ ਦੇ ਲਾਂਚ ਸਮਾਰੋਹ ਵਿੱਚ ਵੀ ਹਿੱਸਾ ਲਿਆ ਅਤੇ ਕਿਹਾ ਕਿ ਇਹ ਪਹਿਲ ਦੇਸ਼ ਦੀ ਵਿਰਾਸਤ ਨੂੰ ਸੁਰੱਖਿਅਤ ਕਰਨ ਦੇ ਸੰਕਲਪ ਨੂੰ ਊਰਜਾ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਇਸ ਯਤਨ ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਚੋਲ ਸ਼ਾਸਕਾਂ ਨੇ ਸ੍ਰੀਲੰਕਾ, ਮਾਲਦੀਵ ਅਤੇ ਦੱਖਣ-ਪੂਰਬ ਏਸ਼ੀਆ ਤੱਕ ਆਪਣੇ ਕੂਟਨੀਤਕ ਅਤੇ ਵਪਾਰਕ ਸਬੰਧ ਵਧਾਏ ਸੀ। ਉਨ੍ਹਾਂ ਨੇ ਇਸ ਸੰਜੋਗ ਦਾ ਵੀ ਜ਼ਿਕਰ ਕੀਤਾ ਕਿ ਉਹ ਕੱਲ੍ਹ ਹੀ ਮਾਲਦੀਵ ਤੋਂ ਪਰਤੇ ਹਨ ਅਤੇ ਅੱਜ ਤਮਿਲ ਨਾਡੂ ਵਿੱਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਹਨ।

 ਭਗਵਾਨ ਸ਼ਿਵ ਦਾ ਧਿਆਨ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਤਰ੍ਹਾਂ ਅਮਰ ਬਣਾਉਣ ਵਾਲੇ ਸ਼ਾਸਤਰਾਂ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਸ਼ਿਵ ਦੇ ਪ੍ਰਤੀ ਅਟੁੱਟ ਭਗਤੀ ਵਿੱਚ ਸ਼ਾਮਲ ਭਾਰਤ ਦੀ ਚੋਲ ਵਿਰਾਸਤ ਅਮਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਰਾਜਰਾਜਾ ਚੋਲ ਅਤੇ ਰਾਜੇਂਦਰ ਚੋਲ ਦੀ ਵਿਰਾਸਤ ਭਾਰਤ ਦੀ ਪਹਿਚਾਣ ਅਤੇ ਮਾਣ ਦਾ ਸਮਾਨਾਰਥੀ ਹੈ।” ਉਨ੍ਹਾਂ ਨੇ ਕਿਹਾ ਕਿ ਚੋਲ ਸਾਮਰਾਜ ਦਾ ਇਤਿਹਾਸ ਅਤੇ ਵਿਰਾਸਤ ਭਾਰਤ ਦੀ ਅਸਲ ਸਮਰੱਥਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਵਿਰਾਸਤ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੀ ਰਾਸ਼ਟਰੀ ਅਕਾਂਖਿਆ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਨੇ ਰਾਜੇਂਦਰ ਚੋਲ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ, ਉਨ੍ਹਾਂ ਦੀ ਚਿਰਸਥਾਈ ਵਿਰਾਸਤ ਦਾ ਆਭਾਰ ਵਿਅਕਤ ਕੀਤਾ। ਹਾਲ ਹੀ ਵਿੱਚ ਮਨਾਏ ਗਏ ਆਦਿ ਤਿਰੂਵਥਿਰਈ ਮਹੋਤਸਵ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਇਹ ਸ਼ਾਨਦਾਰ ਪ੍ਰੋਗਰਾਮ ਇਸ ਦੇ ਸਮਾਪਨ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਇਸ ਆਯੋਜਨ ਵਿੱਚ ਯੋਗਦਾਨ ਦੇਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

 ਪ੍ਰਧਾਨ ਮੰਤਰੀ ਨੇ ਕਿਹਾ, “ਇਤਿਹਾਸਕਾਰ ਚੋਲ ਕਾਲ ਨੂੰ ਭਾਰਤ ਦੇ ਸੁਨਹਿਰੇ ਯੁਗਾਂ ਵਿੱਚੋਂ ਇੱਕ ਮੰਨਦੇ ਹਨ, ਇੱਕ ਅਜਿਹਾ ਯੁਗ ਜਿਸ ਦੀ ਆਪਣੀ ਸੈਨਾ ਸ਼ਕਤੀ ਦੇ ਲਈ ਵਿਸ਼ੇਸ਼ ਪਹਿਚਾਣ ਸੀ।” ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਚੋਲ ਸਾਮਰਾਜ ਨੇ ਭਾਰਤ ਦੀ ਲੋਕਤੰਤਰੀ ਪਰੰਪਰਾਵਾਂ ਨੂੰ ਅੱਗੇ ਵਧਾਇਆ, ਜਿਨ੍ਹਾਂ ਨੂੰ ਅਕਸਰ ਵਿਸ਼ਵਵਿਆਪੀ ਬਿਰਤਾਂਤਾਂ ਵਿੱਚ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇਤਿਹਾਸਕਾਰ ਲੋਕਤੰਤਰ ਦੇ ਸੰਦਰਭ ਵਿੱਚ ਬ੍ਰਿਟੇਨ ਦੇ ਮੈਗਨਾ ਕਾਰਟਾ ਦੀ ਗੱਲ ਕਰਦੇ ਹਨ, ਉੱਥੇ ਚੋਲ ਸਾਮਰਾਜ ਨੇ ਕੁਦਾਵੋਲਾਈ ਅਮਾਇੱਪੁ ਤੰਤਰ ਦੇ ਮਾਧਿਅਮ ਨਾਲ ਸਦੀਆਂ ਪਹਿਲਾਂ ਲੋਕਤੰਤਰੀ ਚੋਣਾਂ ਅਭਿਆਸਾਂ ਨੂੰ ਲਾਗੂ ਕੀਤਾ ਸੀ। ਸ਼੍ਰੀ ਮੋਦੀ ਨੇ ਦੱਸਿਆ ਕਿ ਅੱਜ ਆਲਮੀ ਚਰਚਾ ਅਕਸਰ ਜਲ ਪ੍ਰਬੰਧਨ ਅਤੇ ਈਕੋਲੋਜੀ ਸੰਭਾਲ ‘ਤੇ ਕੇਂਦ੍ਰਿਤ ਹੁੰਦੀ ਹੈ ਅਤੇ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੇ ਪੂਰਵਜਾਂ ਨੇ ਇਨ੍ਹਾਂ ਮੁੱਦਿਆਂ ਦੇ ਮਹੱਤਵ ਨੂੰ ਬਹੁਤ ਪਹਿਲਾਂ ਹੀ ਸਮਝ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕਈ ਰਾਜਿਆਂ ਨੂੰ ਦੂਸਰੇ ਖੇਤਰਾਂ ਤੋਂ ਸੋਨਾ, ਚਾਂਦੀ ਜਾਂ ਪਸ਼ੂਧਨ ਪ੍ਰਾਪਤ ਕਰਨ ਦੇ ਲਈ ਯਾਦ ਕੀਤਾ ਜਾਂਦਾ ਹੈ, ਉੱਥੇ ਰਾਜੇਂਦਰ ਚੋਲ ਨੂੰ ਪਵਿੱਤਰ ਗੰਗਾ ਜਲ ਲਿਆਉਣ ਦੇ ਲਈ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕਰਵਾਇਆ ਕਿ ਰਾਜੇਂਦਰ ਚੋਲ ਨੇ ਉੱਤਰ ਭਾਰਤ ਤੋਂ ਗੰਗਾ ਜਲ ਲਿਆ ਕੇ ਦੱਖਣ ਵਿੱਚ ਸਥਾਪਿਤ ਕੀਤਾ। ਉਨ੍ਹਾਂ ਨੇ “ਗੰਗਾ ਜਲਮਯਂ ਜਯਸਤਂਭਮ੍” (Ganga Jalamayam Jayastambham) ਵਾਕ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਜਲ ਨੂੰ ਚੋਲ ਗੰਗਾ ਝੀਲ ਵਿੱਚ ਪ੍ਰਵਾਹਿਤ ਕੀਤਾ ਜਾਂਦਾ ਸੀ, ਜਿਸ ਨੂੰ ਹੁਣ ਪੋਨੇਰੀ (Ponneri) ਝੀਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। 

 ਰਾਜੇਂਦਰ ਚੋਲ ਦੁਆਰਾ ਸਥਾਪਿਤ ਗੰਗਈਕੋਂਡਾ ਚੋਲਪੁਰਮ ਮੰਦਿਰ, ਜੋ ਅੱਜ ਵੀ ਵਿਸ਼ਵ ਵਿੱਚ ਆਰਕੀਟੈਕਚਰਲ ਦੇ ਇੱਕ ਚਮਤਕਾਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਉਸ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਮਾਂ ਕਾਵੇਰੀ ਦੀ ਭੂਮੀ ‘ਤੇ ਗੰਗਾ ਦਾ ਉਤਸਵ ਵੀ ਚੋਲ ਸਾਮਰਾਜ ਦੀ ਵਿਰਾਸਤ ਹੈ। ਉਨ੍ਹਾਂ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਇਸ ਇਤਿਹਾਸਿਕ ਘਟਨਾ ਦੀ ਯਾਦ ਵਿੱਚ, ਕਾਸ਼ੀ ਤੋਂ ਇੱਕ ਵਾਰ ਫਿਰ ਗੰਗਾ ਜਲ ਤਮਿਲ ਨਾਡੂ ਲਿਆਂਦਾ ਗਿਆ ਹੈ, ਅਤੇ ਦੱਸਿਆ ਕਿ ਇਸ ਸਥਲ ‘ਤੇ ਇੱਕ ਰਸਮੀ ਅਨੁਸ਼ਛਾਨ ਵੀ ਕੀਤਾ ਗਿਆ। ਕਾਸ਼ੀ ਦੇ ਨਿਰਵਾਚਿਤ ਪ੍ਰਤੀਨਿਧੀ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਮਾਂ ਗੰਗਾ ਦੇ ਨਾਲ ਆਪਣੇ ਗਹਿਰੇ ਭਾਵਨਾਤਮਕ ਜੁੜਾਅ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਲ ਰਾਜਿਆਂ ਨਾਲ ਜੁੜੇ ਯਤਨ ਅਤੇ ਪ੍ਰੋਗਰਾਮ ਇੱਕ ਪਵਿੱਤਰ ਯਤਨ- “ਏਕ ਭਾਰਤ, ਸ਼੍ਰੇਸ਼ਠ ਭਾਰਤ” ਦੇ ਪ੍ਰਤੀਕ ਹੈ ਜੋ ਇਸ ਪਹਿਲਕਦਮੀ ਨੂੰ ਇੱਕ ਨਵੀਂ ਅਤੇ ਊਰਜਾਵਾਨ ਗਤੀ ਪ੍ਰਦਾਨ ਕਰਦੇ ਹਨ।

 ਪ੍ਰਧਾਨ ਮੰਤਰੀ ਨੇ ਕਿਹਾ, “ਚੋਲ ਸ਼ਾਸਕਾਂ ਨੇ ਭਾਰਤ ਨੂੰ ਸੱਭਿਆਚਾਰਕ ਏਕਤਾ ਦੇ ਸੂਤਰ ਵਿੱਚ ਪਿਰੋਇਆ ਸੀ। ਅੱਜ ਸਾਡੀ ਸਰਕਾਰ ਚੋਲ ਯੁਗ ਦੇ ਉਨ੍ਹਾਂ ਆਦਰਸ਼ਾਂ ਨੂੰ ਅੱਗੇ ਵਧਾ ਰਹੀ ਹੈ।” ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਾਸ਼ੀ ਤਮਿਲ ਸੰਗਮਮ ਅਤੇ ਸੌਰਾਸ਼ਟਰ ਤਮਿਲ ਸੰਗਮਮ ਜਿਹੇ ਪ੍ਰੋਗਰਾਮ ਸਦੀਆਂ ਪੁਰਾਣੇ ਏਕਤਾ ਦੇ ਬੰਧਨ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਭਾਰਤੀ ਪੁਰਾਤਤਵ ਸਰਵੇਖਣ ਤਮਿਲ ਨਾਡੂ ਵਿੱਚ ਗੰਗਈਕੋਂਡਾ ਚੋਲਪੁਰਮ ਜਿਹੇ ਪ੍ਰਾਚੀਨ ਮੰਦਿਰਾਂ ਦੀ ਸੰਭਾਲ ਕਰ ਰਿਹਾ ਹੈ। ਨਵੇਂ ਸੰਸਦ ਭਵਨ ਦੇ ਉਦਘਾਟਨ ਦੇ ਅਵਸਰ ‘ਤੇ ਸ਼ਿਵ ਅਧੀਨਮ ਦੇ ਸੰਤਾਂ ਦੁਆਰਾ ਅਧਿਆਤਮਿਕ ਮਾਰਗਦਰਸ਼ਨ ਦੇ ਨਾਲ ਆਯੋਜਿਤ ਸਮਾਰੋਹ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਤਮਿਲ ਪਰੰਪਰਾ ਨਾਲ ਜੁੜੇ ਪਵਿੱਤਰ ਸੇਂਗੋਲ ਨੂੰ ਸੰਸਦ ਭਵਨ ਵਿੱਚ ਰਸਮੀ ਤੌਰ ‘ਤੇ ਸਥਾਪਿਤ ਕੀਤਾ ਗਿਆ ਹੈ। ਇਹ ਇੱਕ ਅਜਿਹਾ ਪਲ ਹੈ ਜਿਸ ਨੂੰ ਉਹ ਅੱਜ ਵੀ ਅਤਿਅੰਤ ਮਾਣ ਦੇ ਨਾਲ ਯਾਦ ਕਰਦੇ ਹਨ।

 ਚਿਦੰਬਰਮ ਨਟਰਾਜ ਮੰਦਿਰ ਦੇ ਦਿਕਸ਼ਿਤਾਂ ਨੇ ਨਾਲ ਆਪਣੀ ਮੁਲਾਕਾਤ ਨੂੰ ਯਾਦ ਕਰਦੇ ਹੋਏ, ਸ਼੍ਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਉਸ ਦਿਵਯ ਮੰਦਿਰ ਤੋਂ ਪਵਿੱਤਰ ਪ੍ਰਸਾਦ ਭੇਂਟ ਕੀਤਾ। ਇਸ ਮੰਦਿਰ ਵਿੱਚ ਭਗਵਾਨ ਸ਼ਿਵ ਦੀ ਨਟਰਾਜ ਰੂਪ ਵਿੱਚ ਪੂਜਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਨਟਰਾਜ ਦਾ ਇਹ ਰੂਪ ਭਾਰਤ ਦੇ ਦਰਸਨ ਅਤੇ ਵਿਗਿਆਨੀ ਅਧਾਰ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਅੱਗੇ ਦੱਸਿਆ ਕਿ ਭਗਵਾਨ ਨਟਰਾਜ ਦੀ ਅਜਿਹੀ ਹੀ ਇੱਕ ਆਨੰਦ ਤਾਂਡਵ ਮੂਰਤੀ ਦਿੱਲੀ ਦੇ ਭਾਰਤ ਮੰਡਪਮ ਵਿੱਚ ਵੀ ਸੁਸ਼ੋਭਿਤ ਹੈ। ਇੱਥੇ 2023 ਵਿੱਚ ਜੀ-20 ਸਮਿਟ ਦੌਰਾਨ ਆਲਮੀ ਨੇਤਾ ਇਕੱਠੇ ਹੋਏ ਸੀ।

 ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਨਯਨਮਾਰ ਸੰਤਾਂ ਦੀ ਵਿਰਾਸਤ, ਉਨ੍ਹਾਂ ਦੇ ਭਗਤੀ ਸਾਹਿਤ, ਤਮਿਲ ਸਾਹਿਤਕ ਯੋਗਦਾਨ ਅਤੇ ਅਧੀਨਮਾਂ ਦੇ ਅਧਿਆਤਮਿਕ ਪ੍ਰਭਾਵ ਨੂੰ ਉਜਾਗਰ ਕਰਦੇ ਹੋਏ ਕਿਹਾ, "ਭਾਰਤ ਦੀ ਸ਼ੈਵ ਪਰੰਪਰਾ ਨੇ ਰਾਸ਼ਟਰ ਦੀ ਸੱਭਿਆਚਾਰਕ ਪਛਾਣ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਚੋਲ ਸਮ੍ਰਾਟ ਇਸ ਸੱਭਿਆਚਾਰਕ ਵਿਕਾਸ ਦੇ ਮੁੱਖ ਆਰਕੀਟੈਕਟ ਸਨ ਅਤੇ ਤਾਮਿਲ ਨਾਡੂ ਜੀਵੰਤ ਸ਼ੈਵ ਵਿਰਾਸਤ ਦਾ ਇੱਕ ਮਹੱਤਵਪੂਰਨ ਕੇਂਦਰ ਬਣਿਆ ਹੋਇਆ ਹੈ"। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤੱਤਾਂ ਨੇ ਸਮਾਜਿਕ ਅਤੇ ਅਧਿਆਤਮਿਕ ਦੋਵਾਂ ਖੇਤਰਾਂ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ।

 ਇਹ ਦੇਖਦੇ ਹੋਏ ਕਿ ਅੱਜ ਦੁਨੀਆ ਅਸਥਿਰਤਾ, ਹਿੰਸਾ ਅਤੇ ਵਾਤਾਵਰਣ ਸੰਕਟ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਸ਼੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼ੈਵ ਦਰਸ਼ਨ ਸਾਰਥਕ ਸਮਾਧਾਨਾਂ ਦਾ ਰਸਤਾ ਦਿਖਾਉਂਦਾ ਹੈ। ਉਨ੍ਹਾਂ ਨੇ ਤਿਰੂਮੁਲਰ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਨੇ 'ਅੰਬੇ ਸ਼ਿਵਮ' ਲਿਖਿਆ ਸੀ, ਜਿਸ ਦਾ ਅਰਥ ਹੈ "ਪਿਆਰ ਹੀ ਸ਼ਿਵ ਹੈ"। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਦੁਨੀਆ ਇਸ ਵਿਚਾਰ ਨੂੰ ਅਪਣਾ ਲੈਂਦੀ ਹੈ, ਤਾਂ ਬਹੁਤ ਸਾਰੇ ਸੰਕਟ ਆਪਣੇ ਆਪ ਹੱਲ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ 'ਇੱਕ ਸੰਸਾਰ, ਇੱਕ ਪਰਿਵਾਰ, ਇੱਕ ਭਵਿੱਖ' ਦੇ ਆਦਰਸ਼ ਵਾਕ ਰਾਹੀਂ ਇਸ ਦਰਸ਼ਨ ਨੂੰ ਅੱਗੇ ਵਧਾ ਰਿਹਾ ਹੈ।

 ਸ਼੍ਰੀ ਮੋਦੀ ਨੇ ਕਿਹਾ, “ਅੱਜ, ਭਾਰਤ ‘ਵਿਕਾਸ ਭੀ, ਵਿਰਾਸਤ ਭੀ’ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ ਅਤੇ ਆਧੁਨਿਕ ਭਾਰਤ ਆਪਣੇ ਇਤਿਹਾਸ ‘ਤੇ ਮਾਣ ਕਰਦਾ ਹੈ।” ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਨੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਮਿਸ਼ਨ ਮੋਡ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਾਚੀਨ ਮੂਰਤੀਆਂ ਅਤੇ ਕਲਾਕ੍ਰਿਤੀਆਂ, ਜੋ ਚੋਰੀ ਕਰਕੇ ਵਿਦੇਸ਼ਾਂ ਵਿੱਚ ਵੇਚੀਆਂ ਗਈਆਂ ਸਨ, ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਲੈ ਕੇ ਹੁਣ ਤੱਕ, ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ 600 ਤੋਂ ਵੱਧ ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 36 ਕਲਾਕ੍ਰਿਤੀਆਂ ਵਿਸ਼ੇਸ਼ ਤੌਰ ‘ਤੇ ਤਾਮਿਲ ਨਾਡੂ ਦੀਆਂ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨਟਰਾਜ, ਲਿੰਗੋਦਭਾਵ, ਦੱਖਣਮੂਰਤੀ, ਅਰਧਨਾਰੀਸ਼ਵਰ, ਨੰਦੀਕੇਸ਼ਵਰ, ਉਮਾ ਪਰਮੇਸ਼ਵਰੀ, ਪਾਰਵਤੀ ਅਤੇ ਸੰਬੰਦਰ ਸਮੇਤ ਬਹੁਤ ਸਾਰੀਆਂ ਕੀਮਤੀ ਵਿਰਾਸਤੀ ਵਸਤੂਆਂ ਇੱਕ ਵਾਰ ਫਿਰ ਇਸ ਧਰਤੀ ਦੀ ਸ਼ੋਭਾ ਵਧਾ ਰਹੀਆਂ ਹਨ।

 ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਭਾਰਤ ਦੀ ਵਿਰਾਸਤ ਅਤੇ ਸ਼ੈਵ ਦਰਸ਼ਨ ਦਾ ਪ੍ਰਭਾਵ ਹੁਣ ਇਸ ਦੀਆਂ ਭੂਗੋਲਿਕ ਸੀਮਾਵਾਂ ਤੱਕ ਸੀਮਤ ਨਹੀਂ ਹੈ, ਸ਼੍ਰੀ ਮੋਦੀ ਨੇ ਯਾਦ ਦਿਵਾਇਆ ਕਿ ਜਦੋਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣਿਆ ਸੀ, ਤਾਂ ਮਨੋਨੀਤ ਚੰਦਰ ਸਥਾਨ ਦਾ ਨਾਮ "ਸ਼ਿਵ-ਸ਼ਕਤੀ" ਰੱਖਿਆ ਗਿਆ ਸੀ ਅਤੇ ਇਸ ਨੂੰ ਪੂਰੇ ਵਿਸ਼ਵ ਨੇ ਸਵੀਕਾਰ ਕੀਤਾ।

 ਪ੍ਰਧਾਨ ਮੰਤਰੀ ਨੇ ਕਿਹਾ, "ਚੋਲ ਕਾਲ ਵਿੱਚ ਪ੍ਰਾਪਤ ਆਰਥਿਕ ਅਤੇ ਰਣਨੀਤਕ ਤਰੱਕੀ ਆਧੁਨਿਕ ਭਾਰਤ ਲਈ ਪ੍ਰੇਰਣਾ ਸਰੋਤ ਬਣੀ ਹੋਈ ਹੈ; ਰਾਜਰਾਜਾ ਚੋਲ ਨੇ ਇੱਕ ਸ਼ਕਤੀਸ਼ਾਲੀ ਜਲ ਸੈਨਾ ਦੀ ਸਥਾਪਨਾ ਕੀਤੀ, ਜਿਸ ਨੂੰ ਰਾਜੇਂਦਰ ਚੋਲ ਨੇ ਹੋਰ ਮਜ਼ਬੂਤ ਕੀਤਾ।" ਉਨ੍ਹਾਂ ਕਿਹਾ ਕਿ ਚੋਲ ਕਾਲ ਸਥਾਨਕ ਸ਼ਾਸਨ ਪ੍ਰਣਾਲੀਆਂ ਦਾ ਸਸ਼ਕਤੀਕਰਣ ਅਤੇ ਇੱਕ ਮਜ਼ਬੂਤ ਮਾਲੀਆ ਢਾਂਚੇ ਦੇ ਲਾਗੂਕਰਨ ਸਹਿਤ ਪ੍ਰਮੁੱਖ ਪ੍ਰਸ਼ਾਸਨਿਕ ਸੁਧਾਰਾਂ ਦਾ ਗਵਾਹ ਬਣਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਵਪਾਰਕ ਤਰੱਕੀ, ਸਮੁੰਦਰੀ ਮਾਰਗਾਂ ਦੀ ਵਰਤੋਂ ਅਤੇ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਕੇ ਸਾਰੀਆਂ ਦਿਸ਼ਾਵਾਂ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਚੋਲ ਸਾਮਰਾਜ ਇੱਕ ਨਵੇਂ ਭਾਰਤ ਦੇ ਨਿਰਮਾਣ ਲਈ ਇੱਕ ਪ੍ਰਾਚੀਨ ਰੋਡਮੈਪ ਵਜੋਂ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇੱਕ ਵਿਕਸਿਤ ਰਾਸ਼ਟਰ ਬਣਨ ਲਈ, ਭਾਰਤ ਨੂੰ ਏਕਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ, ਆਪਣੀ ਜਲ ਸੈਨਾ ਅਤੇ ਰੱਖਿਆ ਬਲਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਨਵੇਂ ਅਵਸਰਾਂ ਦੀ ਭਾਲ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਮੂਲ ਕਦਰਾਂ-ਕੀਮਤਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਦੇਸ਼ ਇਸ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ ਅੱਗੇ ਵਧ ਰਿਹਾ ਹੈ।

 ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅੱਜ ਦਾ ਭਾਰਤ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ, ਪ੍ਰਧਾਨ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੁਨੀਆ ਨੇ ਇਸ ਨੂੰ ਆਪਣੀ ਪ੍ਰਭੂਸੱਤਾ ਦੇ ਵਿਰੁੱਧ ਕਿਸੇ ਵੀ ਖਤਰੇ ਦਾ ਭਾਰਤ ਦੁਆਰਾ ਇੱਕ ਦ੍ਰਿੜ ਅਤੇ ਫੈਸਲਾਕੁੰਨ ਜਵਾਬ ਵਜੋਂ ਦੇਖਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਆਪ੍ਰੇਸ਼ਨ ਨੇ ਇੱਕ ਸਪਸ਼ਟ ਸੰਦੇਸ਼ ਦਿੱਤਾ ਹੈ - ਅੱਤਵਾਦੀਆਂ ਅਤੇ ਦੇਸ਼ ਦੇ ਦੁਸ਼ਮਣਾਂ ਲਈ ਕੋਈ ਵੀ ਜਗ੍ਹਾ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਭਾਰਤ ਦੇ ਲੋਕਾਂ ਵਿੱਚ ਇੱਕ ਨਵਾਂ ਵਿਸ਼ਵਾਸ ਪੈਦਾ ਕੀਤਾ ਹੈ ਅਤੇ ਪੂਰੀ ਦੁਨੀਆ ਇਸ ਨੂੰ ਦੇਖ ਰਹੀ ਹੈ। ਇਸ ਤੋਂ ਬਾਅਦ ਸ਼੍ਰੀ ਮੋਦੀ ਨੇ ਰਾਜੇਂਦਰ ਚੋਲ ਦੀ ਵਿਰਾਸਤ ਅਤੇ ਗੰਗਈਕੋਂਡਾ ਚੋਲਪੁਰਮ ਦੇ ਨਿਰਮਾਣ ਦੀ ਇੱਕ ਵਿਚਾਰਸ਼ੀਲ ਤੁਲਨਾ ਕੀਤੀ। ਡੂੰਘੇ ਸਤਿਕਾਰ ਨਾਲ, ਇਸ ਮੰਦਰ ਦਾ ਗੋਪੁਰਮ ਉਨ੍ਹਾਂ ਦੇ ਪਿਤਾ ਦੇ ਤੰਜਾਵੁਰ ਸਥਿਤ ਬ੍ਰਿਹਦੇਸ਼ਵਰ ਮੰਦਿਰ ਦੇ ਗੋਪੁਰਮ ਤੋਂ ਵੀ ਨੀਵਾਂ ਬਣਾਇਆ ਗਿਆ ਸੀ। ਆਪਣੀਆਂ ਉਪਲਬਧੀਆਂ ਦੇ ਬਾਵਜੂਦ, ਰਾਜੇਂਦਰ ਚੋਲ ਨੇ ਨਿਮਰਤਾ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ "ਅੱਜ ਦਾ ਨਵਾਂ ਭਾਰਤ ਇਸੇ ਭਾਵਨਾ ਦਾ ਪ੍ਰਤੀਕ ਹੈ - ਅਤੇ ਮਜ਼ਬੂਤ ਹੁੰਦੇ ਹੋਏ ਵੀ ਆਲਮੀ ਭਲਾਈ ਅਤੇ ਏਕਤਾ ਦੀਆਂ ਕਦਰਾਂ-ਕੀਮਤਾਂ ਵਿੱਚ ਸ਼ਾਮਲ ਹੈ।”

 ਭਾਰਤ ਦੀ ਵਿਰਾਸਤ ‘ਤੇ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕਰਦੇ ਹੋਏ, ਸ਼੍ਰੀ ਮੋਦੀ ਨੇ ਐਲਾਨ ਕੀਤਾ ਕਿ ਆਉਣ ਵਾਲੇ  ਸਮੇਂ ਵਿੱਚ ਤਮਿਲ ਨਾਡੂ ਵਿੱਚ ਰਾਜਰਾਜਾ ਚੋਲ ਅਤੇ ਉਨ੍ਹਾਂ ਦੇ ਪੁੱਤਰ, ਪ੍ਰਸਿੱਧ ਸ਼ਾਸਕ ਰਾਜੇਂਦਰ ਚੋਲ-I ਦੀਆਂ ਸ਼ਾਨਦਾਰ ਮੂਰਤੀਆਂ ਤਾਮਿਲ ਨਾਡੂ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇਹ ਮੂਰਤੀਆਂ ਭਾਰਤ ਦੀ ਇਤਿਹਾਸਕ ਚੇਤਨਾ ਦੇ ਆਧੁਨਿਕ ਥੰਮ੍ਹਾਂ ਵਜੋਂ ਕੰਮ ਕਰਨਗੀਆਂ। ਇਹ ਜ਼ਿਕਰ ਕਰਦੇ ਹੋਏ ਕਿ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ ਬਰਸੀ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਵਿਕਸਿਤ ਭਾਰਤ ਦੀ ਅਗਵਾਈ ਕਰਨ ਲਈ ਡਾ. ਕਲਾਮ ਅਤੇ ਚੋਲ ਰਾਜਿਆਂ ਵਰਗੇ ਲੱਖਾਂ ਨੌਜਵਾਨਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਸਮਾਪਤੀ ਕੀਤੀ ਕਿ ਅਜਿਹੇ ਨੌਜਵਾਨ - ਜੋ ਤਾਕਤ ਅਤੇ ਸਮਰਪਣ ਨਾਲ ਭਰਪੂਰ ਹੋਣ - 140 ਕਰੋੜ ਭਾਰਤੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੇ ਸੰਕਲਪ ਨੂੰ ਅੱਗੇ ਵਧਾਵਾਂਗੇ ਅਤੇ ਉਨ੍ਹਾਂ ਨੇ ਇਸ ਅਵਸਰ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 ਇਸ ਪ੍ਰੋਗਰਾਮ ਵਿੱਚ ਪੂਜਨੀਕ ਸੰਤ, ਤਾਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ. ਐੱਨ ਰਵੀ, ਕੇਂਦਰੀ ਮੰਤਰੀ ਡਾ. ਐੱਲ. ਮੁਰੂਗਨ ਅਤੇ ਹੋਰ ਪਤਵੰਤੇ ਮੌਜੂਦ ਸਨ।

 ਪਿਛੋਕੜ

ਪ੍ਰਧਾਨ ਮੰਤਰੀ ਨੇ ਗੰਗਈਕੋਂਡਾ ਚੋਲਪੁਰਮ ਮੰਦਿਰ ਵਿੱਚ ਇੱਕ ਜਨਤਕ ਸਮਾਗਮ ਦੇ ਦੌਰਾਨ ਆਦਿ ਤਿਰੂਵਥਿਰਈ ਮਹੋਤਸਵ ਮਨਾਉਂਦੇ ਹੋਏ ਭਾਰਤ ਦੇ ਮਹਾਨ ਸਮਰਾਟਾਂ ਵਿੱਚੋਂ ਇੱਕਰਾਜੇਂਦਰ ਚੋਲ ਪਹਿਲੇ ਦੇ ਸਨਮਾਨ ਵਿੱਚ ਇੱਕ ਸਮਾਰਕ ਸਿੱਕਾ ਜਾਰੀ ਕੀਤਾ।

ਇਹ ਵਿਸ਼ੇਸ਼ ਉਤਸਵ ਰਾਜੇਂਦਰ ਚੋਲਪਹਿਲਾ ਦੇ ਦੱਖਣ ਪੂਰਬੀ ਏਸ਼ੀਆ ਦੇ ਮਹਾਨ ਸਮੁੰਦਰੀ ਅਭਿਯਾਨ ਦੇ 1,000 ਵਰ੍ਹੇ ਪੂਰੇ ਹੋਣ ’ਤੇ ਅਤੇ ਚੋਲ ਵਾਸਤੂਕਲਾਦੇ ਇੱਕ ਸ਼ਾਨਦਾਰ ਉਦਾਹਰਣ, ਪ੍ਰਤਿਸ਼ਠਿਤ ਗੰਗਈਕੋਂਡਾ ਚੋਲਪੁਰਮ ਮੰਦਿਰ ਦੇ ਨਿਰਮਾਣ ਦੀ ਸ਼ੁਰੂਆਤ ਦੀ ਵੀ ਯਾਦ ਦਿਵਾਉਂਦਾ ਹੈ।

 ਰਾਜੇਂਦਰ ਚੋਲ ਪਹਿਲਾ (1014–1044 ਈ.) ਭਾਰਤੀ ਇਤਿਹਾਸ ਦੇ ਸਭ ਤੋਂ ਸ਼ਕਤੀਸ਼ਾਲੀ ਅਤੇ ਦੂਰਦਰਸ਼ੀ ਸ਼ਾਸਕਾਂ ਵਿੱਚੋਂ ਇੱਕ ਸੀ। ਉਨ੍ਹਾਂ ਦੀ ਅਗਵਾਈ ਵਿੱਚ, ਚੋਲ ਸਾਮਰਾਜ ਨੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਆਪਣਾ ਪ੍ਰਭਾਵ ਵਧਾਇਆ। ਆਪਣੇ ਜੇਤੂ ਅਭਿਯਾਨਾਂ ਤੋਂ ਬਾਅਦ, ਉਨ੍ਹਾਂ ਨੇ ਗੰਗਈਕੋਂਡਾ ਚੋਲਪੁਰਮ ਨੂੰ ਆਪਣੀ ਸ਼ਾਹੀ ਰਾਜਧਾਨੀ ਦੇ ਰੂਪ ਵਿੱਚ ਸਥਾਪਿਤ ਕੀਤਾ, ਅਤੇ ਉੱਥੇ ਉਨ੍ਹਾਂ ਦੇ ਦੁਆਰਾ ਨਿਰਮਿਤ ਮੰਦਿਰ 250ਵਰ੍ਹਿਆਂ ਤੋਂ ਵੀ ਵੱਧ ਸਮੇਂ ਤੱਕ ਸੈਵ ਭਗਤੀ, ਸਮਾਰਕੀ ਵਾਸਤੂਕਲਾ ਅਤੇ ਪ੍ਰਸ਼ਾਸਨਿਕ ਹੁਨਰ ਦਾ ਪ੍ਰਤੀਕ ਰਿਹਾ। ਅੱਜ, ਇਹ ਮੰਦਿਰ ਯੂਨੈਸਕੋ ਦੀ ਵਿਸ਼ਵ ਧਰੋਹਰ ਸਥਲ ਹੈ ਅਤੇ ਆਪਣੀਆਂ ਗੁੰਝਲਦਾਰ ਮੂਰਤੀਆਂ, ਚੋਲ ਕਾਂਸੀ ਦੀਆਂ ਪ੍ਰਤਿਮਾਵਾਂ ਅਤੇ ਪ੍ਰਾਚੀਨ ਸ਼ਿਲਾਲੇਖਾਂ ਦੇ ਲਈ ਪ੍ਰਸਿੱਧ ਹੈ।

 ਆਦਿ ਤਿਰੂਵਥਿਰਈ ਉਤਸਵ ਖੁਸ਼ਹਾਲ ਤਮਿਲ ਸੈਵ ਭਗਤੀ ਪਰੰਪਰਾ ਦਾ ਵੀ ਉਤਸਵ ਮਨਾਉਂਦਾ ਹੈ, ਜਿਸ ਦਾ ਚੋਲਾਂ ਨੇ ਉਤਸ਼ਾਹਪੂਰਨ ਸਮਰਥਨ ਕੀਤਾ ਅਤੇ ਤਮਿਲ ਸ਼ੈਵ ਧਰਮ ਦੇ 63 ਸੰਤ-ਕਵੀਆਂ - ਨਯਨਮਾਰਾਂ –ਨੇ ਇਸ ਨੂੰ ਅਮਰ ਕਰ ਦਿੱਤਾ। ਧਿਆਨ ਦੇਣ ਯੋਗ ਹੈ ਕਿ ਰਾਜੇਂਦਰ ਚੋਲ ਦਾ ਜਨਮ ਨਛੱਤਰ, ਤਿਰੂਵਥਿਰਈ (ਅਰਦਰਾ) 23 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਕਰਕੇ ਇਸ ਸਾਲ ਦਾ ਉਤਸਵ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ।

******

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2149169)