ਪ੍ਰਧਾਨ ਮੰਤਰੀ ਦਫਤਰ
ਭਾਰਤ-ਮਾਲਦੀਵ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ 'ਤੇ ਯਾਦਗਾਰੀ ਡਾਕ ਟਿਕਟ ਜਾਰੀ
Posted On:
25 JUL 2025 9:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਲਦੀਵ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਮੁਹੰਮਦ ਮੁਈਜ਼ੂ ਨੇ ਭਾਰਤ-ਮਾਲਦੀਵ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 60ਵੀਂ ਵਰ੍ਹੇਗੰਢ 'ਤੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੇ।
ਦੋਵਾਂ ਦੇਸ਼ਾਂ ਦੇ ਵਿੱਚ ਸਦੀਆਂ ਪੁਰਾਣੇ ਦੁਵੱਲੇ ਸਬੰਧਾਂ ਨੂੰ ਦਰਸਾਉਣ ਵਾਲੇ, ਯਾਦਗਾਰੀ ਡਾਕ ਟਿਕਟਾਂ ’ਤੇ ਭਾਰਤੀ ਕਿਸ਼ਤੀ ਉਰੂ, ਜੋ ਕੇਰਲ ਦੇ ਬੇਪੋਰ ਦੇ ਇਤਿਹਾਸਕ ਬੋਰਟਯਾਰਡ ਵਿੱਚ ਹੱਥ ਨਾਲ ਬਣਾਈ ਇੱਕ ਵੱਡੀ ਲੱਕੜ ਦੀ ਕਿਸ਼ਤੀ ਹੈ, ਅਤੇ ਮਾਲਦੀਵ ਦੀ ਮੱਛੀ ਫੜਨ ਵਾਲੀ ਇੱਕ ਰਵਾਇਤੀ ਕਿਸ਼ਤੀ - ਵਧੂ ਧੋਨੀ ਦਾ ਚਿੱਤਰ ਹੈ। ਇਹ ਕਿਸ਼ਤੀਆਂ ਸਦੀਆਂ ਤੋਂ ਹਿੰਦ ਮਹਾਸਾਗਰ ਵਿੱਚ ਵਪਾਰ ਦਾ ਹਿੱਸਾ ਰਹੀਆਂ ਹਨ। ਮਾਲਦੀਵ ਦੀ ਮੱਛੀਆਂ ਫੜਨ ਵਾਲੀ ਰਵਾਇਤੀ ਕਿਸ਼ਤੀ - ਵਧੂ ਧੋਨੀ – ਦੀ ਵਰਤੋਂ ਰੀਫ਼ ਅਤੇ ਤੱਟਵਰਤੀ ਮੱਛੀਆਂ ਫੜਨ ਦੇ ਲਈ ਕੀਤੀ ਜਾਂਦੀ ਹੈ। ਇਹ ਮਾਲਦੀਵ ਦੀ ਖੁਸ਼ਹਾਲ ਸਮੁੰਦਰੀ ਵਿਰਾਸਤ ਅਤੇ ਟਾਪੂ ਜੀਵਨ ਅਤੇ ਮਹਾਸਾਗਰ ਦੇ ਵਿੱਚ ਨੇੜਲੇ ਸਬੰਧ ਨੂੰ ਦਰਸਾਉਂਦੀ ਹੈ।
ਮਾਲਦੀਵ ਦੀ 1965 ਵਿੱਚ ਆਜ਼ਾਦੀ ਤੋਂ ਬਾਅਦ, ਭਾਰਤ ਉਸ ਦੇ ਨਾਲ ਕੂਟਨੀਤਕ ਸਬੰਧ ਸਥਾਪਿਤ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ। ਯਾਦਗਾਰੀ ਡਾਕ ਟਿਕਟ ਜਾਰੀ ਕਰਨਾ ਦੋਵੇਂ ਦੇਸ਼ਾਂ ਦੇ ਵਿੱਚ ਨੇੜਲੇ ਅਤੇ ਇਤਿਹਾਸਕ ਸਬੰਧਾਂ ਦਾ ਪ੍ਰਤੀਕ ਹੈ।
****
ਐੱਮਜੇਪੀਐੱਸ/ ਵੀਜੇ
(Release ID: 2148953)
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Tamil
,
Telugu
,
Kannada
,
Malayalam