ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਾਲਦ੍ਵੀਪ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

Posted On: 25 JUL 2025 7:10PM by PIB Chandigarh

Your Excellency ਰਾਸ਼ਟਰਪਤੀ ਜੀ, 

ਦੋਨਾਂ ਦੇਸ਼ਾਂ  ਦੇ delegates, 

ਮੀਡੀਆ  ਦੇ ਸਾਥੀਓ, 

ਨਮਸਕਾਰ!

ਸਭ ਤੋਂ ਪਹਿਲੇ ਸਾਰੇ ਭਾਰਤਵਾਸੀਆਂ ਵਲੋਂ,  ਮੈਂ ਰਾਸ਼ਟਰਪਤੀ ਜੀ ਅਤੇ ਮਾਲਦ੍ਵੀਪ  ਦੇ ਲੋਕਾਂ ਨੂੰ ਆਜ਼ਾਦੀ  ਦੇ 60 ਸਾਲਾਂ ਦੀ ਇਤਿਹਾਸਿਕ ਵਰ੍ਹੇਗੰਢ ‘ਤੇ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।

ਇਸ ਇਤਿਹਾਸਿਕ ਮੌਕੇ ‘ਤੇ Guest of Honour ਦੇ ਰੂਪ ਵਿੱਚ ਸੱਦਣ ਲਈ ਮੈਂ ਰਾਸ਼ਟਰਪਤੀ ਜੀ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ ।

ਇਸ ਸਾਲ ਭਾਰਤ ਅਤੇ ਮਾਲਦ੍ਵੀਪ ਆਪਣੇ ਕੂਟਨੀਤਕ ਸਬੰਧਾਂ ਦੇ ਵੀ 60 ਸਾਲ ਮਨਾ ਰਹੇ ਹਾਂ।  ਪਰ,  ਸਾਡੇ ਸਬੰਧਾਂ ਦੀਆਂ ਜੜਾਂ-ਇਤਿਹਾਸ ਤੋਂ ਵੀ ਪੁਰਾਣੀਆਂ ਹਨ, ਅਤੇ ਸਮੁੰਦਰ ਜਿੰਨੀਆਂ ਗਹਿਰੀਆਂ ਹਨ।  ਅੱਜ ਜਾਰੀ ਕੀਤਾ ਗਿਆ ਡਾਕ ਟਿਕਟ,  ਜਿਸ ਵਿੱਚ ਦੋਨਾਂ ਦੇਸ਼ਾਂ ਦੀ ਪਰੰਪਰਾਗਤ ਕਿਸ਼ਤੀਆਂ ਹਨ,  ਦਰਸਾਉਂਦਾ ਹੈ ਕਿ ਅਸੀਂ ਕੇਵਲ ਗੁਆਂਢੀ ਨਹੀਂ ਹਨ,  ਸਹਿ-ਯਾਤਰੀ ਵੀ ਹਨ।

Friends,
ਭਾਰਤ, ਮਾਲਦ੍ਵੀਪ ਦਾ ਸਭ ਤੋਂ ਕਰੀਬੀ ਗੁਆਂਢੀ ਹੈ।  ਮਾਲਦ੍ਵੀਪ,  ਭਾਰਤ ਦੀ Neighbourhood First Policy ਅਤੇ MAHASAGAR ਵਿਜਨ ਦੋਨਾਂ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ।  ਭਾਰਤ ਨੂੰ ਮਾਲਦ੍ਵੀਪ ਦਾ ਸਭ ਤੋਂ ਭਰੋਸੇਮੰਦ ਮਿੱਤਰ ਹੋਣ ‘ਤੇ ਵੀ ਮਾਣ ਹੈ।  ਆਫਤ ਹੋਵੇ ਜਾਂ ਮਹਾਮਾਰੀ,  ਭਾਰਤ ਹਮੇਸ਼ਾ ‘First Responder’ ਬਣ ਕੇ ਨਾਲ ਖੜ੍ਹਾ ਰਿਹਾ ਹੈ।  Essential commodities ਉਪਲਬਧ ਕਰਵਾਉਣ ਦੀ ਗੱਲ ਹੋਵੇ,  ਜਾਂ ਕੋਵਿਡ ਦੇ ਬਾਅਦ ਅਰਥਵਿਵਸਥਾ ਨੂੰ ਸੰਭਾਲਣ,  ਭਾਰਤ ਨੇ ਹਮੇਸ਼ਾ ਨਾਲ ਮਿਲ ਕੇ ਕੰਮ ਕੀਤਾ ਹੈ ।

For us, it is always friendship first.

Friends,

ਪਿਛਲੇ ਸਾਲ ਅਕਤੂਬਰ ਵਿੱਚ,  ਰਾਸ਼ਟਰਪਤੀ ਜੀ ਦੀ ਭਾਰਤ ਯਾਤਰਾ  ਦੇ ਦੌਰਾਨ ਅਸੀਂ ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਸਾਂਝੇਦਾਰੀ ਦਾ ਵਿਜਨ ਸਾਂਝਾ ਕੀਤਾ ਸੀ।  ਹੁਣ ਇਹ reality ਬਣ ਰਿਹਾ ਹੈ।  ਅਤੇ ਉਸੇ ਦਾ ਪਰਿਣਾਮ ਹੈ ਕਿ ਸਾਡੇ ਸਬੰਧ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ।  ਕਈ ਸਾਰੇ ਪ੍ਰੋਜੈਕਟਾਂ ਦਾ ਉਦਘਟਨ ਸੰਭਵ ਹੋਇਆ ਹੈ ।

ਭਾਰਤ ਦੇ ਸਹਿਯੋਗ ਨਾਲ ਬਣਾਏ ਗਏ ਚਾਰ ਹਜ਼ਾਰ ਸੋਸ਼ਲ ਹਾਊਸਿੰਗ ਯੂਨਿਟਸ ,  ਹੁਣ ਮਾਲਦ੍ਵੀਪ ਵਿੱਚ ਕਈ ਪਰਿਵਾਰਾਂ  ਲਈ ਨਵੀਂ ਸ਼ੁਰੂਆਤ ਬਣਨਗੇ।  ਨਵੇਂ ਆਸ਼ੀਆਨਾ ਹੋਣਗੇ।  Greater Male Connectivity Project,  Addu road development project,  ਅਤੇ redevelop ਕੀਤੇ ਜਾ ਰਹੇ ਹਨੀਮਾਧੂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ  ਇਹ ਪੂਰਾ ਖੇਤਰ ਇੱਕ ਮਹੱਤਵਪੂਰਣ ਟ੍ਰਾਂਜਿਟ ਅਤੇ ਆਰਥਿਕ ਕੇਂਦਰ ਬਣ ਕੇ ਉਭਰੇਗਾ ।


ਜਲਦੀ ਹੀ ਫੇਰੀ ਸਿਸਟਮ ਦੀ ਸ਼ੁਰੂਆਤ ਨਾਲ ਵੱਖ - ਵੱਖ islands  ਦਰਮਿਆਨ ਆਵਾਜਾਈ ਹੋਰ ਆਸਾਨ ਹੋਵੇਗੀ।  ਉਸ ਦੇ ਬਾਅਦ islands ਦਰਮਿਆਨ ਦੂਰੀ GPS ਤੋਂ ਨਹੀ,  ਸਿਰਫ ferry time ਤੋਂ ਮਾਪੀ ਜਾਵੇਗੀ !

ਸਾਡੀ development ਪਾਰਟਨਰਸ਼ਿਪ ਨੂੰ ਨਵੀਂ ਉਡਾਨ ਦੇਣ ਦੇ ਲਈ  ਅਸੀਂ ਮਾਲਦ੍ਵੀਪ ਲਈ 565 ਮਿਲੀਅਨ ਡਾਲਰ ,  ਯਾਨੀ ਲਗਭਗ ਪੰਜ ਹਜ਼ਾਰ ਕਰੋੜ ਰੁਪਏ ਦੀ “ਲਾਈਨ ਔਫ ਕ੍ਰੇਡਿਟ” ਦੇਣ ਦਾ ਫ਼ੈਸਲਾ ਲਿਆ ਹੈ।  ਇਹ ਮਾਲਦ੍ਵੀਪ  ਦੇ ਲੋਕਾਂ ਦੀਆਂ ਪ੍ਰਾਥਮਿਕਤਾਵਾਂ  ਦੇ ਸਮਾਨ,  ਇੱਥੇ  ਦੇ ਇਨਫ੍ਰਾਸਟ੍ਰਕਚਰ  ਦੇ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ ਲਈ ਇਸਤੇਮਾਲ ਵਿੱਚ ਲਿਆਈ ਜਾਵੇਗੀ।


Friends,

ਸਾਡੀ ਆਰਥਿਕ ਸਾਂਝੇਦਾਰੀ ਨੂੰ ਰਫ਼ਤਾਰ ਦੇਣ ਲਈ ਅਸੀਂ ਕਈ ਕਦਮ ਚੁੱਕੇ ਹਨ।  ਆਪਸੀ ਨਿਵੇਸ਼ ਨੂੰ ਰਫ਼ਤਾਰ ਦੇਣ ਲਈ ਅਸੀਂ ਜਲਦੀ ਹੀ Bilateral Investment Treaty finalise ਕਰਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ।  ਫ੍ਰੀ ਟ੍ਰੇਡ ਐਗਰੀਮੈਂਟ ‘ਤੇ ਗੱਲਬਾਤ ਵੀ ਸ਼ੁਰੂ ਹੋ ਗਈ ਹੈ।  ਹੁਣ ਸਾਡਾ ਲਕਸ਼ ਹੈ – From paperwork to prosperity !


Local currency settlement system ਨਾਲ ਰੁਪਏ ਅਤੇ ਰੂਫਿਆ ਵਿੱਚ ਸਿੱਧੇ ਵਪਾਰ ਕਰ ਸਕਾਂਗੇ। ਜਿਸ ਰਫ਼ਤਾਰ ਨਾਲ UPI ਨੂੰ ਮਾਲਦ੍ਵੀਪ ਵਿੱਚ ਹੁਲਾਰਾ ਮਿਲ ਰਿਹਾ ਹੈ  ਇਸ ਤੋਂ tourism ਅਤੇ retail ,  ਦੋਨਾਂ ਨੂੰ ਤਾਕਤ ਮਿਲੇਗੀ ।


Friends,


ਰੱਖਿਆ ਅਤੇ ਸੁਰੱਖਿਆ ਖੇਤਰ ਵਿੱਚ ਆਪਸੀ ਸਹਿਯੋਗ ਆਪਸੀ ਵਿਸ਼ਵਾਸ ਦਾ ਗਵਾਹ ਹੈ।  ਰੱਖਿਆ ਮੰਤਰਾਲਾ ਦੀ ਬਿਲਡਿੰਗ,  ਜਿਸ ਦਾ ਅੱਜ ਉਦਘਾਟਨ ਕੀਤਾ ਜਾ ਰਿਹਾ ਹੈ,  ਇਹ trust ਦੀ concrete ਇਮਾਰਤ ਹੈ।  ਸਾਡੀ ਮਜਬੂਤ ਸਾਂਝੇਦਾਰੀ ਦਾ ਪ੍ਰਤੀਕ ਹੈ।

 ਸਾਡੀ ਸਾਂਝੇਦਾਰੀ ਹੁਣ Weather Science ਵਿੱਚ ਵੀ ਹੋਵੇਗੀ।  ਮੌਸਮ ਚਾਹੇ ਜੈਸਾ ਹੋਵੇ,  our friendship will always remain bright and clear !


ਮਾਲਦ੍ਵੀਪ ਦੀ ਰੱਖਿਆ ਸਮਰੱਥਾ ਦੇ ਵਿਕਾਸ ਵਿੱਚ ਭਾਰਤ ਲਗਾਤਾਰ ਸਹਿਯੋਗ ਦਿੰਦਾ ਰਹੇਗਾ।  ਹਿੰਦ ਮਹਾਸਾਗਰ ਖੇਤਰ ਵਿੱਚ ਸ਼ਾਂਤੀ,  ਸਥਿਰਤਾ ਅਤੇ ਸਮ੍ਰਿੱਧ ਸਾਡਾ ਸਾਂਝਾ ਲਕਸ਼ ਹੈ।  Colombo Security Conclave ਵਿੱਚ ਨਾਲ ਮਿਲ ਕੇ ਅਸੀਂ regional maritime ਸਿਕਓਰਿਟੀ ਨੂੰ ਮਜਬੂਤ ਬਣਾਵਾਂਗੇ।


Climate Change ਸਾਡੇ ਦੋਨਾਂ ਲਈ ਵੱਡੀ ਚੁਣੌਤੀ ਹੈ।  ਅਸੀਂ ਤੈਅ ਕੀਤਾ ਹੈ ਕਿ renewable energy ਨੂੰ ਹੁਲਾਰਾ ਦੇਵਾਂਗੇ।  ਇਸ ਖੇਤਰ ਵਿੱਚ ਭਾਰਤ ਆਪਣਾ ਅਨੁਭਵ ਮਾਲਦ੍ਵੀਪ  ਦੇ ਨਾਲ ਸਾਂਝਾ ਕਰੇਗਾ ।


Excellency,

ਇੱਕ ਵਾਰ ਫਿਰ ਇਸ ਇਤਿਹਾਸਿਕ ਮੌਕੇ ‘ਤੇ ਤੁਹਾਨੂੰ ਅਤੇ ਮਾਲਦ੍ਵੀਪ  ਦੇ ਨਾਗਰਿਕ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ।  ਅਤੇ,  ਗਰਮਜੋਸ਼ੀ ਭਰੇ ਸੁਆਗਤ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।


ਮੈਂ ਤੁਹਾਨੂੰ ਫਿਰ ਤੋਂ ਭਰੋਸਾ ਦਿਵਾਉਂਦਾ ਹਾਂ ਕਿ ਮਾਲਦ੍ਵੀਪ  ਦੇ ਵਿਕਾਸ ਅਤੇ ਸਮ੍ਰਿੱਧੀ  ਦੇ ਲਈ,  ਭਾਰਤ ਹਰ ਕਦਮ ‘ਤੇ ਨਾਲ ਰਹੇਗਾ।

 ਬਹੁਤ-ਬਹਤੁ ਧੰਨਵਾਦ!

 

*****

 

ਐੱਮਜੇਪੀਐੱਸ/ਵੀਜੇ


(Release ID: 2148742)