ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਭਾਰਤ ਅਤੇ ਬ੍ਰਿਟੇਨ ਨੇ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) ‘ਤੇ ਹਸਤਾਖਰ ਕੀਤੇ


ਇਤਿਹਾਸਕ ਸਮਝੌਤਾ: ਭਾਰਤ ਅਤੇ ਬ੍ਰਿਟੇਨ ਨੇ ਇਤਿਹਾਸਕ ਵਪਾਰ ਸਮਝੌਤੇ ‘ਤੇ ਹਸਤਾਖਰ ਕੀਤੇ, ਜਿਸ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਆਰਥਿਕ ਸਾਂਝੇਦਾਰੀ ਅਤੇ ਮੌਕਿਆਂ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦੀ ਮੌਜੂਦਗੀ ਵਿੱਚ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਵਪਾਰ ਅਤੇ ਵਣਜ ਰਾਜ ਮੰਤਰੀ ਸ਼੍ਰੀ ਜੋਨਾਥਨ ਰੇਨੌਲਡਸ ਨੇ ਇਸ ਸਮਝੌਤੇ ‘ਤੇ ਹਸਤਾਖਰ ਕੀਤੇ। ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਅਤੇ ਖਜ਼ਾਨੇ (Exchequer) ਦੀ ਚਾਂਸਲਰ ਸੁਸ਼੍ਰੀ ਰੇਚਲ ਰੀਵਸ (Ms. Rachel Reeves) ਵੀ ਇਸ ਮੌਕੇ ‘ਤੇ ਮੌਜੂਦ ਸਨ

ਇਹ ਸਮਝੌਤਾ ਕੱਪੜਾ, ਚਮੜਾ, ਜੁੱਤੇ, ਰਤਨ ਅਤੇ ਗਹਿਣੇ, ਸਮੁੰਦਰੀ ਉਤਪਾਦ ਅਤੇ ਖਿਡੌਣਿਆਂ ਸਮੇਤ ਕਿਰਤ-ਪ੍ਰਧਾਨ ਖੇਤਰਾਂ ਲਈ ਨਿਰਯਾਤ ਦੇ ਮੌਕੇ ਪ੍ਰਦਾਨ ਕਰਦਾ ਹੈ-ਵੱਡੇ ਪੱਧਰ ‘ਤੇ ਰੋਜ਼ਗਾਰ ਸਿਰਜਣ ਅਤੇ ਕਾਰੀਗਰਾਂ, ਮਹਿਲਾ-ਅਗਵਾਈ ਵਾਲੇ ਉੱਦਮਾਂ ਅਤੇ ਐੱਮਐੱਸਐੱਮਈਜ਼ ਨੂੰ ਸਸ਼ਕਤ ਬਣਾਉਂਦਾ ਹੈ

ਭਾਰਤੀ ਵਸਤੂਆਂ ਲਈ ਬੇਮਿਸਾਲ ਬਜ਼ਾਰ ਪਹੁੰਚ, 99% ਟੈਰਿਫ ਲਾਈਨਾਂ ‘ਤੇ ਜ਼ੀਰੋ-ਡਿਊਟੀ ਪਹੁੰਚ, ਜੋ ਕਿ ਟ੍ਰੇਡ ਵੈਲਿਊ ਦਾ ਲਗਭਗ 100% ਕਵਰ ਕਰਦੀ ਹੈ

ਮਹੱਤਵਅਕਾਂਖੀ ਸੇਵਾ ਪ੍ਰਤੀਬੱਧਤਾਵਾਂ –ਬ੍ਰਿਟੇਨ ਦੁਆਰਾ ਪਹਿਲੀ ਵਾਰ

ਆਈਟੀ/ਆਈਟੀਈਐੱਸ, ਵਿੱਤੀ ਅਤੇ ਪੇਸ਼ੇਵਰ ਸੇਵਾਵਾਂ, ਕਾਰੋਬਾਰੀ ਸਲਾਹਾਂ, ਸਿੱਖਿਆ, ਟ

Posted On: 24 JUL 2025 5:13PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਅੱਜ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) 'ਤੇ ਦਸਤਖਤ ਕਰਕੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਨੇ ਇੱਕ ਮਜ਼ਬੂਤ ਆਰਥਿਕ ਸਾਂਝੇਦਾਰੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਸਮਝੌਤੇ 'ਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਵਪਾਰ ਅਤੇ ਵਣਜ ਰਾਜ ਮੰਤਰੀ ਸ਼੍ਰੀ ਜੋਨਾਥਨ ਰੇਨੌਲਡਸ ਨੇ ਦੋਨਾਂ ਪ੍ਰਧਾਨ ਮੰਤਰੀਆਂ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ।

ਇਹ ਮੁਕਤ ਵਪਾਰ ਸਮਝੌਤਾ (ਐੱਫਟੀਏ) ਪ੍ਰਮੁੱਖ ਵਿਕਸਿਤ ਅਰਥਵਿਵਸਥਾਵਾਂ ਦੇ ਨਾਲ ਭਾਰਤ ਦੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਆਰਥਿਕ ਏਕੀਕਰਣ ਨੂੰ ਮਜ਼ਬੂਤ ਕਰਨ ਲਈ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਦੁਨੀਆ ਦੀਆਂ ਲੜੀਵਾਰ ਚੌਥੀ ਅਤੇ ਛੇਵੀਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਰੂਪ ਵਿੱਚ, ਭਾਰਤ ਅਤੇ ਬ੍ਰਿਟੇਨ ਦੇ ਦੁਵੱਲੇ ਸਬੰਧ ਵਿਸ਼ਵਵਿਆਪੀ ਆਰਥਿਕ ਮਹੱਤਵ ਰੱਖਦੇ ਹਨ। ਭਾਰਤ-ਬ੍ਰਿਟੇਨ ਵਪਾਰ ਸਮਝੌਤੇ (ਸੀਈਟੀਏ) 'ਤੇ ਦਸਤਖਤ 6 ਮਈ 2025 ਨੂੰ ਐਲਾਨੀ ਗਈ ਗੱਲਬਾਤ ਦੀ ਸਫਲ ਸਮਾਪਤੀ ਤੋਂ ਬਾਅਦ ਹੋਏ ਹਨ। ਦੋਨਾਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਲਗਭਗ 56 ਬਿਲੀਅਨ ਅਮਰੀਕੀ ਡਾਲਰ ਦਾ ਹੈ, ਜਿਸ ਨੂੰ 2030 ਤੱਕ ਦੁੱਗਣਾ ਕਰਨ ਦਾ ਸੰਯੁਕਤ ਟੀਚਾ ਹੈ।

ਸੀਈਟੀਏ ਨੇ ਬ੍ਰਿਟੇਨ ਨੂੰ ਭਾਰਤ ਦੇ 99% ਨਿਰਯਾਤ ਲਈ ਬੇਮਿਸਾਲ ਡਿਊਟੀ-ਮੁਕਤ ਪਹੁੰਚ ਨੂੰ ਯਕੀਨੀ ਕੀਤੀ ਹੈ, ਜੋ ਲਗਭਗ ਪੂਰੇ ਵਪਾਰ ਖੇਤਰ ਨੂੰ ਕਵਰ ਕਰਦਾ ਹੈ। ਇਸ ਨਾਲ ਟੈਕਸਟਾਈਲ, ਸਮੁੰਦਰੀ ਉਤਪਾਦਾਂ, ਚਮੜੇ, ਜੁੱਤੇ, ਖੇਡਾਂ ਦੇ ਸਮਾਨ, ਖਿਡੌਣੇ ਅਤੇ ਰਤਨ ਅਤੇ ਗਹਿਣਿਆਂ ਵਰਗੇ ਕਿਰਤ-ਸਬੰਧੀ ਉਦਯੋਗਾਂ ਦੇ ਨਾਲ-ਨਾਲ ਇੰਜੀਨੀਅਰਿੰਗ ਦਾ ਸਮਾਨ, ਆਟੋ ਕੰਪੋਨੈਂਟ ਅਤੇ ਜੈਵਿਕ ਰਸਾਇਣਾਂ ਵਰਗੇ ਤੇਜ਼ੀ ਨਾਲ ਵਧਦੇ ਖੇਤਰਾਂ ਲਈ ਨਵੇਂ ਮੌਕੇ ਖੋਲ੍ਹਣ ਦੀ ਉਮੀਦ ਹੈ।

ਭਾਰਤੀ ਅਰਥਵਿਵਸਥਾ ਦੇ ਇੱਕ ਮਜ਼ਬੂਤ ਚਾਲਕ, ਸੇਵਾ ਖੇਤਰ ਨੂੰ ਵੀ ਵਿਆਪਕ ਲਾਭ ਪ੍ਰਾਪਤ ਹੋਣਗੇ। ਇਹ ਸਮਝੌਤਾ ਆਈਟੀ ਅਤੇ ਆਈਟੀ-ਸਮਰੱਥ ਸੇਵਾਵਾਂ, ਵਿੱਤੀ ਅਤੇ ਕਾਨੂੰਨੀ ਸੇਵਾਵਾਂ, ਪੇਸ਼ੇਵਰ ਅਤੇ ਵਿਦਿਅਕ ਸੇਵਾਵਾਂ ਅਤੇ ਡਿਜੀਟਲ ਵਪਾਰ ਵਿੱਚ ਬਿਹਤਰ ਮਾਰਕੀਟ ਪਹੁੰਚ ਪ੍ਰਦਾਨ ਕਰਦਾ ਹੈ। ਭਾਰਤੀ ਪੇਸ਼ੇਵਰ, ਜਿਨ੍ਹਾਂ ਵਿੱਚ ਬ੍ਰਿਟੇਨ ਵਿੱਚ ਸਾਰੇ ਸੇਵਾ ਖੇਤਰਾਂ ਵਿੱਚ ਕੰਮ ਕਰਨ ਲਈ ਕੰਪਨੀਆਂ ਦੁਆਰਾ ਤੈਨਾਤ ਪੇਸ਼ੇਵਰ, ਅਤੇ ਆਰਕੀਟੈਕਟ, ਇੰਜੀਨੀਅਰ, ਸ਼ੈੱਫ, ਯੋਗਾ ਇੰਸਟ੍ਰਕਟਰ ਅਤੇ ਸੰਗੀਤਕਾਰ ਵਰਗੇ ਠੇਕੇ 'ਤੇ ਤੈਨਾਤ ਪੇਸ਼ੇਵਰ ਸ਼ਾਮਲ ਹਨ, ਨੂੰ ਸਰਲ ਵੀਜ਼ਾ ਪ੍ਰਕਿਰਿਆਵਾਂ ਅਤੇ ਉਦਾਰੀਕਰਣ ਵਾਲੀਆਂ ਐਂਟਰੀ ਸ਼੍ਰੇਣੀਆਂ ਤੋਂ ਲਾਭ ਹੋਵੇਗਾ, ਜਿਸ ਨਾਲ ਪ੍ਰਤਿਭਾਵਾਂ ਲਈ ਬ੍ਰਿਟੇਨ ਵਿੱਚ ਕੰਮ ਕਰਨਾ ਅਸਾਨ ਹੋ ਜਾਵੇਗਾ।

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਇਸ ਇਤਿਹਾਸਕ ਸਮਝੌਤੇ ਨੂੰ ਸੰਭਵ ਬਣਾਉਣ ਵਿੱਚ ਸਹਾਇਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਅਤੇ ਦ੍ਰਿੜ੍ਹ ਪ੍ਰਤੀਬੱਧਤਾ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ: 

ਇਹ ਸੀਈਟੀਏ ਦੋ ਪ੍ਰਮੁੱਖ ਅਰਥਵਿਵਸਥਾਵਾਂ ਦਰਮਿਆਨ ਵਪਾਰਕ ਸਬੰਧਾਂ ਵਿੱਚ ਇੱਕ ਮੀਲ ਪੱਥਰ ਹੈ, ਜੋ ਇੱਕ ਮਹੱਤਵਅਕਾਂਖੀ ਅਤੇ ਸੰਤੁਲਿਤ ਢਾਂਚਾ ਸਥਾਪਿਤ ਕਰਦਾ ਹੈ। ਇਹ ਬ੍ਰਿਟੇਨ ਨੂੰ 99% ਭਾਰਤੀ ਨਿਰਯਾਤ ਤੱਕ ਟੈਰਿਫ-ਮੁਕਤ ਪਹੁੰਚ ਪ੍ਰਦਾਨ ਕਰਦਾ ਹੈ, ਜਿਸ ਵਿੱਚ ਲਗਭਗ 100% ਵਪਾਰ ਸ਼ਾਮਲ ਹੈ – ਜਿਸ ਵਿੱਚ ਕਿਰਤ-ਸਬੰਧੀ ਖੇਤਰ ਵੀ ਸ਼ਾਮਲ ਹਨ, ਜੋ 'ਮੇਕ ਇਨ ਇੰਡੀਆ' ਪਹਿਲ ਨੂੰ ਅੱਗੇ ਵਧਾਉਂਦਾ ਹੈ ਅਤੇ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਲਈ ਅਧਾਰ ਤਿਆਰ ਕਰਦਾ ਹੈ। ਇਸ ਵਿੱਚ ਵੱਖ-ਵੱਖ ਖੇਤਰਾਂ ਨੂੰ ਕਵਰ ਕਰਨ ਵਾਲੀਆਂ ਵਸਤੂਆਂ ਅਤੇ ਸੇਵਾਵਾਂ ਵਿੱਚ ਮਹੱਤਵਅਕਾਂਖੀ ਵਚਨਬੱਧਤਾਵਾਂ ਸ਼ਾਮਲ ਹਨ, ਨਾਲ ਹੀ ਕੌਂਟ੍ਰੈਕਟ ਸਰਵਿਸ ਪ੍ਰੋਵਾਈਡਰਸ, ਬਿਜ਼ਨਿਸ ਵਿਜ਼ਿਟਰਸ ਅਤੇ ਫ੍ਰੀਲਾਂਸ ਪੇਸ਼ੇਵਰਾਂ ਲਈ ਪਹੁੰਚ ਨੂੰ ਸਰਲ ਬਣਾ ਕੇ ਭਾਰਤੀ ਪੇਸ਼ੇਵਰਾਂ ਦੀ ਗਤੀਸ਼ੀਲਤਾ ਨੂੰ ਵੀ ਵਧਾਇਆ ਗਿਆ ਹੈ। ਇਨੋਵੇਟਿਵ ਡਬਲ ਕੰਟ੍ਰੀਬਿਊਸ਼ਨ ਕਨਵੈਂਸ਼ਨ ਭਾਰਤੀ ਕਾਮਿਆਂ ਅਤੇ ਉਨ੍ਹਾਂ ਦੇ ਰੋਜ਼ਗਾਰਦਾਤਾਵਾਂ ਨੂੰ ਤਿੰਨ ਵਰ੍ਹਿਆਂ ਲਈ ਬ੍ਰਿਟੇਨ ਦੇ ਸਮਾਜਿਕ ਸੁਰੱਖਿਆ ਯੋਗਦਾਨਾਂ ਤੋਂ ਛੋਟ ਦੇਵੇਗਾ, ਜਿਸ ਨਾਲ ਮੁਕਾਬਲੇਬਾਜ਼ੀ ਅਤੇ ਆਮਦਨ ਵਿੱਚ ਵਾਧਾ ਹੋਵੇਗਾ। ਇਹ ਐੱਫਟੀਏ ਸਮਾਵੇਸ਼ੀ ਵਿਕਾਸ ਲਈ ਉਤਪ੍ਰੇਰਕ ਦਾ ਕੰਮ ਕਰੇਗਾ, ਜਿਸ ਨਾਲ ਕਿਸਾਨਾਂ, ਕਾਰੀਗਰਾਂ, ਕਾਮਿਆਂ, ਐੱਮਐੱਸਐੱਮਈਜ਼, ਸਟਾਰਟਅੱਪਸ ਅਤੇ ਇਨੋਵੇਟਰਾਂ ਨੂੰ ਲਾਭ ਹੋਵੇਗਾ, ਨਾਲ ਹੀ ਭਾਰਤ ਦੇ ਮੁੱਖ ਹਿਤਾਂ ਦੀ ਰੱਖਿਆ ਹੋਵੇਗੀ ਅਤੇ ਇੱਕ ਆਲਮੀ ਆਰਥਿਕ ਮਹਾਸ਼ਕਤੀ ਬਣਨ ਦੀ ਸਾਡੀ ਯਾਤਰਾ ਨੂੰ ਗਤੀ ਮਿਲੇਗੀ। 

ਭਾਰਤ ਨੇ ਡਬਲ ਕੰਟ੍ਰੀਬਿਊਸ਼ਨ ਕਨਵੈਂਸ਼ਨ ‘ਤੇ ਵੀ ਇੱਕ ਸਮਝੌਤਾ ਕੀਤਾ ਹੈ। ਇਸ ਨਾਲ ਭਾਰਤੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਰੋਜ਼ਗਾਰਦਾਤਾਵਾਂ ਨੂੰ ਬ੍ਰਿਟੇਨ ਵਿੱਚ ਤਿੰਨ ਵਰ੍ਹਿਆਂ ਤੱਕ ਲਈ ਸਮਾਜਿਕ ਸੁਰੱਖਿਆ ਭੁਗਤਾਨ ਵਿੱਚ ਛੋਟ ਮਿਲੇਗੀ, ਜਿਸ ਨਾਲ ਭਾਰਤੀ ਪਤਿਭਾਵਾਂ ਦੀ ਲਾਗਤ ਮੁਕਾਬਲੇਬਾਜ਼ੀ ਵਿੱਚ ਸੁਧਾਰ ਹੋਵੇਗਾ। 

ਇਹ ਸਮਝੌਤਾ ਵਪਾਰ ਨੂੰ ਹੋਰ ਜ਼ਿਆਦਾ ਸਮਾਵੇਸ਼ੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਮਹਿਲਾਵਾਂ ਅਤੇ ਨੌਜਵਾਨ ਉੱਦਮੀਆਂ, ਕਿਸਾਨਾਂ, ਮਛੇਰੇ, ਸਟਾਰਟਅੱਪ ਅਤੇ ਐੱਮਐੱਸਐੱਮਈ ਨੂੰ ਗਲੋਬਲ ਵੈਲਿਊ ਚੇਨਾਂ ਤੱਕ ਨਵੀਂ ਪਹੁੰਚ ਪ੍ਰਾਪਤ ਹੋਵੇਗੀ, ਜੋ ਕਿ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ, ਟਿਕਾਊ ਅਭਿਆਸਾਂ ਨੂੰ ਹੁਲਾਰਾ ਦੇਣ ਅਤੇ ਨੌਨ-ਟੈਰਿਫ ਰੁਕਾਵਟਾਂ ਨੂੰ ਘਟਾਉਣ ਵਾਲੇ ਪ੍ਰਬੰਧਾਂ ਦੁਆਰਾ ਸਮਰਥਿਤ ਹੋਵੇਗੀ।

ਸੀਈਟੀਏ ਨਾਲ ਆਉਣ ਵਾਲੇ ਵਰ੍ਹਿਆਂ ਵਿੱਚ ਵਪਾਰ ਦੀ ਮਾਤਰਾ ਵਿੱਚ ਜ਼ਿਕਰਯੋਗ ਵਾਧਾ ਹੋਣ, ਰੋਜ਼ਗਾਰ ਸਿਰਜਣ, ਨਿਰਯਾਤ ਦਾ ਵਿਸਤਾਰ ਅਤੇ ਭਾਰਤ ਅਤੇ ਯੂਨਾਈਟਿਡ ਕਿੰਗਡਮ ਦਰਮਿਆਨ ਇੱਕ ਡੂੰਘੇ, ਵਧੇਰੇ ਲਚਕੀਲੇ ਆਰਥਿਕ ਸਬੰਧਾਂ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। 

 

************

ਅਭਿਸ਼ੇਕ ਦਿਆਲ /ਅਭਿਜੀਤ ਨਾਰਾਇਣਨ


(Release ID: 2148658)