ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ ਅਤੇ ਯੂਕੇ ਦਰਮਿਆਨ ਇਤਿਹਾਸਕ ਮੁਕਤ ਵਪਾਰ ਸਮਝੌਤੇ (ਐੱਫਟੀਏ) 'ਤੇ ਦਸਤਖਤ ਕਰਨ 'ਤੇ ਵਧਾਈ ਦਿੱਤੀ
ਭਾਰਤ ਨੇ ਵਿਸ਼ਵ ਵਪਾਰ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ, ਇਹ ਹਰ ਨਾਗਰਿਕ ਲਈ ਮਾਣ ਅਤੇ ਸੰਭਾਵਨਾਵਾਂ ਦਾ ਪਲ ਹੈ
ਇਹ ਸੰਧੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਲੋਕ-ਕੇਂਦ੍ਰਿਤ ਵਪਾਰ ਕੂਟਨੀਤੀ ਦਾ ਪ੍ਰਮਾਣ ਹੈ, ਜਿਸ ਨੇ 95% ਖੇਤੀਬਾੜੀ ਨਿਰਯਾਤ 'ਤੇ ਡਿਊਟੀ ਨੂੰ ਮੁਆਫ ਕਰਕੇ ਅਤੇ ਸਾਡੇ ਮਛੇਰਿਆਂ ਨੂੰ 99% ਸਮੁੰਦਰੀ ਨਿਰਯਾਤ 'ਤੇ ਜ਼ੀਰੋ ਡਿਊਟੀ ਨਾਲ ਲਾਭ ਪਹੁੰਚਾ ਕੇ ਸਾਡੇ ਕਿਸਾਨਾਂ ਲਈ ਖੁਸ਼ਹਾਲੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ
ਇਹ ਸਮਝੌਤਾ ਮੇਕ ਇਨ ਇੰਡੀਆ ਦੇ ਸੰਕਲਪ ਨੂੰ ਹੁਲਾਰਾ ਦਿੰਦਾ ਹੈ ਅਤੇ ਸਾਡੇ ਕਾਰੀਗਰਾਂ, ਬੁਣਕਰਾਂ, ਕੱਪੜਾ, ਚਮੜਾ, ਫੁੱਟਵੇਅਰ, ਰਤਨ ਅਤੇ ਗਹਿਣਿਆਂ ਤੇ ਖਿਡੌਣਿਆਂ ਦੀ ਸਮਰੱਥਾ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਂਦਾ ਹੈ, ਸਾਡੇ ਸਥਾਨਕ ਉਤਪਾਦਾਂ ਦਾ ਵਿਸ਼ਵੀਕਰਣ ਕਰਕੇ ਉਨ੍ਹਾਂ ਲਈ ਵਿਸ਼ਾਲ ਬਜ਼ਾਰ ਖੋਲ੍ਹਦਾ ਹੈ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭਾਰਤ ਅਤੇ ਯੂਕੇ ਦਰਮਿਆਨ ਇਤਿਹਾਸਕ ਮੁਕਤ ਵਪਾਰ ਸਮਝੌਤੇ (ਐੱਫਟੀਏ) 'ਤੇ ਦਸਤਖਤ ਕਰਨ 'ਤੇ ਵਧਾਈ ਦਿੱਤੀ ਹੈ
Posted On:
24 JUL 2025 8:28PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ X ਪਲੈਟਫਾਰਮ 'ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਭਾਰਤ ਨੇ ਵਪਾਰਕ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ ਅਤੇ ਇਹ ਹਰ ਨਾਗਰਿਕ ਲਈ ਮਾਣ ਅਤੇ ਸੰਭਾਵਨਾਵਾਂ ਦਾ ਪਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਧੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਜਨ-ਕੇਂਦ੍ਰਿਤ ਵਪਾਰ ਕੂਟਨੀਤੀ ਦਾ ਪ੍ਰਮਾਣ ਹੈ, ਜੋ ਕਿ 95% ਖੇਤੀਬਾੜੀ ਨਿਰਯਾਤ 'ਤੇ ਡਿਊਟੀ ਮਾਫ ਕਰਕੇ ਸਾਡੇ ਕਿਸਾਨਾਂ ਲਈ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ 99% ਸਮੁੰਦਰੀ ਨਿਰਯਾਤ ਜ਼ੀਰੋ ਡਿਊਟੀ ਦੇ ਨਾਲ ਸਾਡੇ ਮਛੇਰਿਆਂ (fishers) ਨੂੰ ਲਾਭ ਪਹੁੰਚਾਉਂਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਮਝੌਤਾ ਮੇਕ ਇਨ ਇੰਡੀਆ ਦੇ ਸੰਕਲਪ ਨੂੰ ਹੁਲਾਰਾ ਦਿੰਦਾ ਹੈ ਅਤੇ ਸਾਡੇ ਕਾਰੀਗਰਾਂ, ਬੁਣਕਰਾਂ, ਕੱਪੜਾ, ਚਮੜਾ, ਫੁੱਟਵੇਅਰ, ਰਤਨ ਅਤੇ ਗਹਿਣਿਆਂ ਤੇ ਖਿਡੌਣਿਆਂ ਦੀ ਸਮਰੱਥਾ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਂਦਾ ਹੈ, ਸਾਡੇ ਸਥਾਨਕ ਉਤਪਾਦਾਂ ਦਾ ਵਿਸ਼ਵੀਕਰਣ ਕਰਕੇ ਉਨ੍ਹਾਂ ਲਈ ਵਿਸ਼ਾਲ ਬਜ਼ਾਰ ਖੋਲ੍ਹਦਾ ਹੈ ਅਤੇ ਉਨ੍ਹਾਂ ਦੀ ਸਮਰਥਾ ਨੂੰ ਨਵੀਂ ਉਚਾਈ ‘ਤੇ ਪਹੁੰਚਾਉਂਦਾ ਹੈ।
*****
ਆਰਕੇ /ਵੀਵੀ /ਆਰਆਰ /ਪੀਐੱਸ
(Release ID: 2148216)