ਸੂਚਨਾ ਤੇ ਪ੍ਰਸਾਰਣ ਮੰਤਰਾਲਾ
1.55 ਲੱਖ ਤੋਂ ਵੱਧ ਪ੍ਰਕਾਸ਼ਨਾਂ ਅਤੇ 908 ਨਿਜੀ ਟੀਵੀ ਚੈਨਲਾਂ ਨਾਲ ਭਾਰਤ ਦੇ ਜੀਵੰਤ ਪ੍ਰੈੱਸ ਅਤੇ ਮੀਡੀਆ ਈਕੋਸਿਸਟਮ ਦਾ ਵਿਸਤਾਰ ਹੋਇਆ
ਪ੍ਰਸਾਰ ਭਾਰਤੀ ਨੇ ਡੀਡੀ ਫ੍ਰੀ ਡਿਸ਼ ਅਤੇ ਬੀਆਈਐੱਨਡੀ ਯੋਜਨਾ ਦੇ ਜ਼ਰੀਏ ਖੇਤਰੀ ਪਹੁੰਚ ਦਾ ਵਿਸਤਾਰ ਕੀਤਾ
ਡੀਡੀ ਫ੍ਰੀ ਡਿਸ਼ ‘ਤੇ 92 ਨਿਜੀ ਅਤੇ 50 ਡੀਡੀ ਚੈਨਲ ਉਪਲਬਧ ਹਨ, ਜਿਸ ਵਿੱਚ ਕਈ ਖੇਤਰੀ ਭਾਸ਼ਾਵਾਂ ਦੇ ਚੈਨਲ ਵੀ ਸ਼ਾਮਲ ਹਨ
Posted On:
23 JUL 2025 8:45PM by PIB Chandigarh
ਭਾਰਤ ਵਿੱਚ ਇੱਕ ਜੀਵੰਤ ਪ੍ਰੈੱਸ ਅਤੇ ਮੀਡੀਆ ਈਕੋਸਿਸਟਮ ਹੈ, ਜਿਸ ਵਿੱਚ ਹਾਲ ਹੀ ਦੇ ਵਰ੍ਹਿਆਂ ਵਿੱਚ ਵਿਸਥਾਰ ਦੇਖਣ ਨੂੰ ਮਿਲਿਆ ਹੈ, ਜਿਵੇਂ ਕਿ ਹੇਠਾਂ ਦੱਸਿਆ ਗਿਆ ਹੈ:
-
ਪ੍ਰੈੱਸ ਰਜਿਸਟਰਾਰ ਜਨਰਲ ਆਫ਼ ਇੰਡੀਆ ਕੋਲ ਰਜਿਸਟਰਡ ਪ੍ਰਕਾਸ਼ਨਾਂ ਦੀ ਸੰਖਿਆ 2014-15 ਦੇ 1.05 ਲੱਖ ਤੋਂ ਵਧ ਕੇ 2024-25 ਵਿੱਚ 1.55 ਲੱਖ ਹੋ ਗਈ ਹੈ।
-
ਨਿਜੀ ਸੈਟੇਲਾਈਟ ਟੀਵੀ ਚੈਨਲਾਂ ਦੀ ਸੰਖਿਆ ਵੀ 2014-15 ਦੇ 821 ਤੋਂ ਵਧ ਕੇ 2024-25 ਵਿੱਚ 908 ਹੋ ਗਈ ਹੈ।
ਹੁਣ ਤੱਕ, ਡੀਡੀ ਫ੍ਰੀ ਡਿਸ਼ 'ਤੇ 92 ਨਿਜੀ ਚੈਨਲ ਅਤੇ 50 ਦੂਰਦਰਸ਼ਨ ਚੈਨਲ ਉਪਲਬਧ ਹਨ। ਨਿਜੀ ਅਤੇ ਡੀਡੀ ਦੋਵੇਂ ਚੈਨਲ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਸੰਚਾਲਿਤ ਹੁੰਦੇ ਹਨ, ਜੋ ਦੇਸ਼ ਭਰ ਵਿੱਚ ਵਿਸ਼ਾਲ ਦਰਸ਼ਕਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਂਦੇ ਹਨ।
ਦੇਸ਼ ਵਿੱਚ ਪ੍ਰਸਾਰ ਭਾਰਤੀ ਦੇ ਨੈੱਟਵਰਕ ਦਾ ਵਿਸਥਾਰ, ਪ੍ਰਸਾਰਣ ਬੁਨਿਆਦੀ ਢਾਂਚਾ ਅਤੇ ਨੈੱਟਵਰਕ ਵਿਕਾਸ (ਬੀਆਈਐੱਨਡੀ) ਯੋਜਨਾ 2021-26 ਦੇ ਤਹਿਤ ਇੱਕ ਟਿਕਾਊ ਪ੍ਰਕਿਰਿਆ ਹੈ। ਇਸ ਯੋਜਨਾ ਦੇ ਤਹਿਤ ਹਿਮਾਚਲ ਪ੍ਰਦੇਸ਼ ਵਿੱਚ ਤਿੰਨ ਟ੍ਰਾਂਸਮੀਟਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮੰਡੀ ਵਿੱਚ 5 ਕਿਲੋਵਾਟ ਟ੍ਰਾਂਸਮੀਟਰ ਅਤੇ ਚੰਬਾ ਅਤੇ ਧਰਮਪੁਰ ਵਿੱਚ 1-1 ਕਿਲੋਵਾਟ ਐਫਐਮ ਟ੍ਰਾਂਸਮੀਟਰ ਸ਼ਾਮਲ ਹਨ।
ਇਹ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਦਿੱਤੀ।
*********
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ
(Release ID: 2147713)