ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਦੇਸ਼ ਭਰ ਵਿੱਚ ਆਕਾਸ਼ਵਾਣੀ ਅਤੇ ਦੂਰਦਰਸ਼ਨ ਕੇਂਦਰਾਂ ਦਾ ਆਧੁਨਿਕੀਕਰਣ ਜਾਰੀ
Posted On:
23 JUL 2025 4:31PM by PIB Chandigarh
ਸਰਕਾਰ ਨੇ ਸਾਰੇ ਰਾਜਾਂ ਵਿੱਚ ਆਕਾਸ਼ਵਾਣੀ ਅਤੇ ਦੂਰਦਰਸ਼ਨ ਕੇਂਦਰਾਂ (ਡੀਡੀਕੇ) ਦੇ ਆਧੁਨਿਕੀਕਰਣ ਅਤੇ ਵਿਸਤਾਰ ਲਈ ਕਈ ਕਦਮ ਚੁੱਕੇ ਹਨ।
ਕੇਂਦਰੀ ਖੇਤਰ ਯੋਜਨਾ, ਪ੍ਰਸਾਰਣ ਬੁਨਿਆਦੀ ਢਾਂਚਾ ਅਤੇ ਨੈੱਟਵਰਕ ਵਿਕਾਸ (ਬੀਆਈਐੱਨਡੀ) ਦੇ ਤਹਿਤ ਇਨ੍ਹਾਂ ਕੇਂਦਰਾਂ ਦਾ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ। ਇਸ ਵਿੱਚ ਜਨਤਕ ਪ੍ਰਸਾਰਣ ਨੂੰ ਮਜ਼ਬੂਤ ਕਰਨ ਲਈ ਬਿਹਾਰ ਸਮੇਤ ਪੂਰੇ ਦੇਸ਼ ਵਿੱਚ ਵੱਡੇ ਬਦਲਾਅ ਸ਼ਾਮਲ ਹਨ।
2021-26 ਦੀ ਮਿਆਦ ਲਈ ਇਸ ਯੋਜਨਾ ਨੂੰ ਕੁੱਲ 2,539.61 ਕਰੋੜ ਰੁਪਏ ਦੇ ਖਰਚੇ ਦੇ ਨਾਲ ਮਨਜ਼ੂਰੀ ਦਿੱਤੀ ਗਈ ਹੈ।
ਇਸ ਯੋਜਨਾ ਦਾ ਮੁੱਖ ਮਕਸਦ ਹੈ:
* ਪ੍ਰਸਾਰਣ ਉਪਕਰਣਾਂ ਦਾ ਡਿਜੀਟਲਾਈਜ਼ੇਸ਼ਨ ਅਤੇ ਆਧੁਨਿਕੀਕਰਣ
* ਪੁਰਾਣੇ ਉਪਕਰਣਾਂ ਵਿੱਚ ਬਦਲਾਅ
* ਸਟੂਡੀਓ ਅਤੇ ਟ੍ਰਾਂਸਮੀਟਰ ਅਧਾਰਿਤ ਬੁਨਿਆਦੀ ਢਾਂਚੇ ਦਾ ਅਪਗ੍ਰੇਡੇਸ਼ਨ
* ਨਵੀਆਂ ਟੈਕਨੋਲੋਜੀਆਂ ਅਤੇ ਡਿਜੀਟਲ ਵਰਕਫਲੋ ਦਾ ਪਰਿਚੈ
ਸਰਕਾਰ ਨੇ ਬਿਹਾਰ ਵਿੱਚ ਪ੍ਰਸਾਰਣ ਸਬੰਧੀ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਲਈ ਕਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚ ਆਕਾਸ਼ਵਾਣੀ ਕੇਂਦਰਾਂ ਦੇ ਆਧੁਨਿਕੀਕਰਣ ਲਈ 64.56 ਕਰੋੜ ਰੁਪਏ ਅਤੇ ਦੂਰਦਰਸ਼ਨ ਕੇਂਦਰਾਂ ਦੇ ਆਧੁਨਿਕੀਕਰਣ ਲਈ 4.31 ਕਰੋੜ ਰੁਪਏ ਸ਼ਾਮਲ ਹਨ।
ਇਹ ਜਾਣਕਾਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਰਾਜ ਮੰਤਰੀ ਅਤੇ ਸੰਸਦੀ ਕਾਰਜ ਮੰਤਰੀ ਡਾ. ਐੱਲ. ਮੁਰੂਗਨ ਨੇ ਅੱਜ ਲੋਕ ਸਭਾ ਵਿੱਚ ਦਿੱਤੀ।
*********
ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ
(Release ID: 2147668)