ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਐੱਫਟੀਆਈਆਈ ਅਤੇ ਮਹਾਰਾਸ਼ਟਰ ਫਿਲਮ, ਸਟੇਜ ਅਤੇ ਸੱਭਿਆਚਾਰਕ ਵਿਕਾਸ ਨਿਗਮ ਲਿਮਟਿਡ ਨੇ ਮਹਾਰਾਸ਼ਟਰ ਵਿੱਚ ਫਿਲਮ ਅਤੇ ਮੀਡੀਆ ਟ੍ਰੇਨਿੰਗ ਦੇ ਵਿਸਤਾਰ ਲਈ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ


ਸਮੁੱਚੇ ਮਹਾਰਾਸ਼ਟਰ ਦੇ ਪ੍ਰਤਿਭਾਸ਼ਾਲੀ ਕੰਟੈਂਟ ਕ੍ਰਿਏਟਰਸ ਨੂੰ ਸਟ੍ਰਕਚਰਡ ਟ੍ਰੇਨਿੰਗ ਅਤੇ ਸਰਟੀਫਿਕੇਸ਼ਨ ਪ੍ਰੋਗਰਾਮ ਪ੍ਰਦਾਨ ਕਰਨ ਲਈ ਸਹਿਮਤੀ ਪੱਤਰ: ਮਹਾਰਾਸ਼ਟਰ ਦੇ ਮੁੱਖ ਮੰਤਰੀ

ਐੱਫਟੀਆਈਆਈ ਅਤੇ ਐੱਮਐੱਫਐੱਸਸੀਡੀਸੀਐੱਲ ਦਾ ਸਹਿਯੋਗ ਰੋਜ਼ਗਾਰ ਦੇ ਮੌਕੇ ਖੁੱਲ੍ਹੇਗਾ ਅਤੇ ਮਹਾਰਾਸ਼ਟਰ ਦੇ ਪ੍ਰਤਿਸ਼ਠਿਤ ਫਿਲਮਾਂਕਣ ਸਥਾਨਾਂ ਨੂੰ ਹੁਲਾਰਾ ਦੇਵੇਗਾ

Posted On: 21 JUL 2025 5:57PM by PIB Chandigarh

ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ (ਐੱਫਟੀਆਈਆਈ), ਪੁਣੇ, ਅਤੇ ਮਹਾਰਾਸ਼ਟਰ ਫਿਲਮ, ਸਟੇਜ ਐਂਡ ਕਲਚਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਐੱਮਐੱਫਐੱਸਸੀਡੀਸੀਐੱਲ), ਮੁੰਬਈ, ਨੇ ਅੱਜ ਸਮੁੱਚੇ ਮਹਾਰਾਸ਼ਟਰ ਵਿੱਚ ਫਿਲਮ ਅਤੇ ਮੀਡੀਆ ਖੇਤਰਾਂ ਵਿੱਚ ਕੌਸ਼ਲ ਵਿਕਾਸ ਨੂੰ ਅੱਗੇ ਵਧਾਉਣ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖ਼ਤ ਕੀਤੇ। ਐੱਮਓਯੂ ਦਾ ਅਦਾਨ-ਪ੍ਰਦਾਨ ਐੱਮਐੱਫਐੱਸਸੀਡੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸਵਾਤੀ ਮਹਾਸੇ-ਪਾਟਿਲ ਅਤੇ ਐੱਫਟੀਆਈਆਈ ਦੇ ਵਾਈਸ ਚਾਂਸਲਰ ਸ਼੍ਰੀ ਧੀਰਜ ਸਿੰਘ ਦਰਮਿਆਨ ਕੀਤਾ ਗਿਆ। ਇਸ ਐੱਮਓਯੂ ਦਾ ਉਦੇਸ਼ ਫਿਲਮ, ਮੀਡੀਆ ਅਤੇ ਮਨੋਰੰਜਨ ਦੇ ਖੇਤਰਾਂ ਵਿੱਚ ਹੁਨਰਮੰਦ ਮਨੁੱਖੀ ਸਰੋਤਾਂ ਦੇ ਵਿਕਾਸ ਦੇ ਜ਼ਰੀਏ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨੂੰ ਮਜ਼ਬੂਤ ਕਰਨਾ ਹੈ। 

ਦਸਤਖ਼ਤ ਸਮਾਗਮ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਨਵੀਸ; ਸੱਭਿਆਚਾਰਕ ਮਾਮਲਿਆਂ ਅਤੇ ਆਈਟੀ ਮੰਤਰੀ, ਮਹਾਰਾਸ਼ਟਰ ਸਰਕਾਰ, ਐਡਵੋਕੇਟ ਆਸ਼ੀਸ਼ ਸ਼ੇਲਾਰ; ਐੱਫਟੀਆਈਆਈ ਦੇ ਚੇਅਰਮੈਨ, ਸ਼੍ਰੀ ਆਰ. ਮਾਧਵਨ; ਮਹਾਰਾਸ਼ਟਰ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ, ਸ਼੍ਰੀ ਵਿਕਾਸ ਖੜਗੇ; ਅਤੇ ਐੱਫਟੀਆਈਆਈ, ਐੱਮਐੱਫਐੱਸਸੀਡੀਸੀਐੱਲ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ।

 

ਇਸ ਰਣਨੀਤਕ ਸਾਂਝੇਦਾਰੀ ਦਾ ਟੀਚਾ ਐੱਫਟੀਆਈਆਈ ਦੀ ਅਕਾਦਮਿਕ ਮੁਹਾਰਤ ਅਤੇ ਐੱਮਐੱਫਐੱਸਸੀਡੀਸੀਐੱਲ ਦੇ ਇਨਫ੍ਰਾਸਟ੍ਰਕਚਰ ਅਤੇ ਪਹੁੰਚ ਸਮਰੱਥਾ ਦੇ ਨਾਲ ਸਾਂਝੇਦਾਰੀ ਵਿੱਚ ਫਿਲਮ ਨਿਰਮਾਣ, ਟੈਲੀਵਿਜ਼ਨ ਪ੍ਰੋਡਕਸ਼ਨ ਅਤੇ ਸਬੰਧਿਤ ਤਕਨੀਕੀ ਖੇਤਰਾਂ ਵਿੱਚ ਸ਼ੌਰਟ-ਟਰਮ ਕੋਰਸ ਕਰਵਾਉਣਾ ਅਤੇ ਉਤਸ਼ਾਹਿਤ ਕਰਨਾ ਹੈ।

ਇਸ ਮੌਕੇ ‘ਤੇ ਬੋਲਦੇ ਹੋਏ, ਸ਼੍ਰੀ ਦੇਵੇਂਦਰ ਫਡਨਵੀਸ ਨੇ ਕਿਹਾ, "ਇਹ ਸਹਿਯੋਗ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਕ੍ਰਿਏਟਰਸ ਇਕੌਨਮੀ ਦੇ ਲਈ ਮਹਾਰਾਸ਼ਟਰ ਇੱਕ ਰਾਸ਼ਟਰੀ ਅਤੇ ਆਲਮੀ ਕੇਂਦਰ ਬਣਨ ਲਈ ਤਿਆਰ ਹੈ। ਰਚਨਾਤਮਕ ਖੇਤਰਾਂ ਦੇ ਤੇਜ਼ੀ ਨਾਲ ਮੁਦ੍ਰੀਕਰਣ ਦੇ ਨਾਲ, ਦੂਰ-ਦੂਰਾਡੇ ਦੇ ਖੇਤਰਾਂ ਦੇ ਵਿਅਕਤੀ ਵੀ ਕੰਟੈਂਟ ਕ੍ਰਿਏਟਰ ਵਜੋਂ ਉਭਰ ਰਹੇ ਹਨ।" ਔਰੇਂਜ ਇਕੌਨਮੀ ਦੇ ਵਿਕਾਸ ਦੀ ਤੇਜ਼ ਰਫ਼ਤਾਰ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਫਡਨਵੀਸ ਨੇ ਦੱਸਿਆ ਕਿ ਇਸ ਸਾਲ ਮਈ ਵਿੱਚ ਵੇਵਸ 2025 ਦੌਰਾਨ ਲਾਂਚ ਕੀਤਾ ਗਿਆ ਐੱਨਐੱਸਈ ਵੇਵਸ ਇੰਡੈਕਸ, ਇੰਨੇ ਥੋੜ੍ਹੇ ਸਮੇਂ ਵਿੱਚ ₹92,000 ਕਰੋੜ ਤੋਂ ਵਧ ਕੇ ₹1 ਲੱਖ ਕਰੋੜ ਹੋ ਗਿਆ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਤਕਨੀਕੀ ਤੌਰ ‘ਤੇ ਕੁਸ਼ਲ ਅਤੇ ਪ੍ਰਮਾਣਿਤ ਪੇਸ਼ੇਵਰਾਂ ਦੀ ਜ਼ਰੂਰਤ ਨੂੰ ਰੇਖਾਂਕਿਤ ਕਰਦਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਰਸਮੀ ਟ੍ਰੇਨਿੰਗ ਅਤੇ ਪ੍ਰਮਾਣੀਕਰਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਇਹ ਦੇਖਦੇ ਹੋਏ ਕਿ ਕਈ ਪ੍ਰਤਿਭਾਸ਼ਾਲੀ ਵਿਅਕਤੀਆਂ ਕੋਲ ਮਾਨਤਾ ਪ੍ਰਾਪਤ ਪ੍ਰਮਾਣ ਪੱਤਰਾਂ ਦੀ ਅਣਹੋਂਦ ਕਾਰਨ ਪੇਸ਼ੇਵਰ ਮੌਕਿਆਂ ਤੱਕ ਪਹੁੰਚ ਨਹੀਂ ਹੁੰਦੀ ਹੈ। ਇਹ ਸਹਿਮਤੀ ਪੱਤਰ ਸਟ੍ਰਕਚਰਡ ਟ੍ਰੇਨਿੰਗ ਅਤੇ ਪ੍ਰਮਾਣੀਕਰਣ ਪ੍ਰੋਗਰਾਮ ਪ੍ਰਦਾਨ ਕਰਕੇ ਇਸ ਪਾੜੇ ਨੂੰ ਪੂਰਾ ਕਰੇਗਾ।

 

ਇਸ ਪਹਿਲ ਦੇ ਸਮਾਵੇਸ਼ੀ ਸਰੂਪ ‘ਤੇ ਚਾਣਨਾ ਪਾਉਂਦੇ ਹੋਏ, ਮਹਾਰਾਸ਼ਟਰ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਅਤੇ ਆਈਟੀ ਮੰਤਰੀ, ਐਡਵੋਕੇਟ ਆਸ਼ੀਸ਼ ਸ਼ੇਲਾਰ ਨੇ ਕਿਹਾ ਕਿ ਇਹ ਸਹਿਯੋਗ ਮਹਾਰਾਸ਼ਟਰ ਦੇ ਗ੍ਰਾਮੀਣ ਵਿਦਿਆਰਥੀਆਂ ਨੂੰ ਫਿਲਮ ਉਦਯੋਗ ਵਿੱਚ ਕਰੀਅਰ ਬਣਾਉਣ ਵਿੱਚ ਸਮਰਥ ਬਣਾਏਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਰੋਜ਼ਗਾਰ ਦੇ ਅਵਸਰ ਵੀ ਖੋਲ੍ਹੇਗਾ ਅਤੇ ਮਹਾਰਾਸ਼ਟਰ ਦੇ ਪ੍ਰਤਿਸ਼ਠਿਤ ਫਿਲਮਾਂਕਣ ਸਥਾਨਾਂ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਗੋਰੇਗਾਓਂ, ਕੋਲਹਾਪੁਰ, ਪ੍ਰਭਾਦੇਵੀ ਅਤੇ ਕਰਜਤ ਵਿੱਚ ਐੱਮਐੱਫਐੱਸਸੀਡੀਸੀਐੱਲ ਕੇਂਦਰਾਂ ‘ਤੇ ਪ੍ਰਦਾਨ ਕੀਤੇ ਜਾਣ ਵਾਲੇ ਇਹ ਸਹਿਯੋਗੀ ਕੌਸ਼ਲ ਵਿਕਾਸ ਕੋਰਸ ਰੋਜ਼ਗਾਰ ਦੇ ਮੌਕੇ ਖੋਲ੍ਹਣਗੇ।

ਐੱਫਟੀਆਈਆਈ ਦੇ ਚੇਅਰਮੈਨ ਸ਼੍ਰੀ ਆਰ. ਮਾਧਵਨ ਨੇ ਇਸ ਪਹਿਲ ਦੀ ਪਰਿਵਰਤਨਕਾਰੀ ਸਮਰੱਥਾ ‘ਤੇ ਵਿਚਾਰ ਕਰਦੇ ਹੋਏ ਕਿਹਾ, “ਛੋਟੇ ਸ਼ਹਿਰਾਂ ਦੇ ਪ੍ਰਤਿਭਾਸ਼ਾਲੀ ਵਿਅਕਤੀ ਇਤਿਹਾਸ ਰੱਚ ਰਹੇ ਹਨ। ਲੋਕਲ ਸਟੋਰੀਟੈਲਿੰਗ ਤੋਂ ਲੈ ਕੇ ਗਲੋਬਲ ਨਰੈਟਿਵਸ ਤੱਕ, ਭਾਰਤ ਦੀ ਰਚਨਾਤਮਕ ਆਵਾਜ਼ਾਂ ਭਵਿੱਖ ਨੂੰ ਆਕਾਰ ਦੇਣ ਲਈ ਤਿਆਰ ਹੈ।”

ਮਹਾਰਾਸ਼ਟਰ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਕਾਸ ਖੜਗੇ ਨੇ ਰੋਡਮੈਪ ਦੀ ਰੂਪਰੇਖਾ ਦੱਸਦੇ ਹੋਏ ਕਿਹਾ, "ਵਰਤਮਾਨ ਵਿੱਚ, ਅਸੀਂ ਅਜਿਹੇ ਕੋਰਸਾਂ ਦੀ ਯੋਜਨਾ ਬਣਾ ਰਹੇ ਹਾਂ ਜੋ ਵਿਦਿਆਰਥੀਆਂ ਨੂੰ ਫਿਲਮ ਨਿਰਮਾਣ, ਸਿਨੇਮੈਟੋਗ੍ਰਾਫੀ, ਡਿਜੀਟਲ ਪ੍ਰੋਡਕਸ਼ਨ, ਏਆਈ ਟੂਲਸ, ਡਬਿੰਗ, ਵੌਇਸਓਵਰ, ਆਦਿ ਵਿੱਚ ਕਰੀਅਰ ਲਈ ਤਿਆਰ ਕਰਨਗੇ।"

ਇਹ ਐੱਮਓਯੂ ਐੱਫਟੀਆਈਆਈ ਦੀ ਅਕਾਦਮਿਕ ਉੱਤਮਤਾ ਨੂੰ ਐੱਮਐੱਫਐੱਸਸੀਡੀਸੀਐੱਲ ਦੇ ਇਨਫ੍ਰਾਸਟ੍ਰਕਚਰ ਅਤੇ ਪਹੁੰਚ ਨਾਲ ਏਕੀਕ੍ਰਿਤ ਕਰਕੇ ਇੱਕ ਮਜ਼ਬੂਤ ਈਕੋਸਿਸਟਮ ਦੇ ਵਿਕਾਸ ਦੀ ਵੀ ਕਲਪਨਾ ਕਰਦਾ ਹੈ। ਇਹ ਸਹਿਯੋਗ ਉੱਦਮਤਾ, ਇਨਕਿਊਬੇਸ਼ਨ ਅਤੇ ਸੱਭਿਆਚਾਰਕ ਪਹਿਲਕਦਮੀਆਂ ਦਾ ਸਮਰਥਨ ਕਰੇਗਾ, ਜੋ ਕੌਸ਼ਲ ਵਿਕਾਸ ਅਤੇ ਉਦਯੋਗ ਜੁੜਾਅ ਦੇ ਰਾਸ਼ਟਰੀ ਉਦੇਸ਼ਾਂ ਦੇ ਅਨੁਸਾਰ ਹਨ।

ਇਹ ਪਹਿਲ ਭਾਰਤ ਸਰਕਾਰ ਦੇ ਰਚਨਾਤਮਕ ਖੇਤਰ ਨੂੰ ਸਸ਼ਕਤ ਬਣਾਉਣ, ਰੋਜ਼ਗਾਰ ਵਧਾਉਣ ਅਤੇ ਭਾਰਤ ਨੂੰ ਕੰਟੈਂਟ ਨਿਰਮਾਣ ਅਤੇ ਸੱਭਿਆਚਾਰਕ ਇਨੋਵੇਸ਼ਨ ਵਿੱਚ ਇੱਕ ਗਲੋਬਲ ਲੀਡਰ ਵਜੋਂ ਸਥਾਪਿਤ ਕਰਨ ਦੇ ਵਿਆਪਕ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। 

**********

 ਸੱਯਦ ਰਾਬੀਹਾਸ਼ਮੀ/ਸ੍ਰੀਯੰਕਾ ਚੈਟਰਜੀ/ਯਸ਼ ਰਾਣੇ/ਪ੍ਰੀਤੀ ਮਲੰਡਕਰ


(Release ID: 2147102)