ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਟਾਰਟਅੱਪ ਐਕਸਲੇਟਰ ਵੇਵਐਕਸ ਨੇ ਭਾਗੀਦਾਰੀ ਵਧਾਉਣ ਅਤੇ ਏਆਈ-ਅਧਾਰਿਤ ਬਹੁਭਾਸ਼ੀ ਸਮਾਧਾਨਾਂ ਦੀ ਤਲਾਸ਼ ਲਈ ‘ਭਾਸ਼ਾ ਸੇਤੂ’ ਚੈਲੇਂਜ ਦੀ ਸਮਾਂ ਸੀਮਾ 30 ਜੁਲਾਈ, 2025 ਤੱਕ ਵਧਾ ਦਿੱਤੀ ਹੈ
ਇਸ ਸਰਕਾਰੀ ਪਹਿਲ ਦਾ ਉਦੇਸ਼ ਸਮਾਵੇਸ਼ੀ ਅਤੇ ਸਵਦੇਸ਼ੀ ਡਿਜੀਟਲ ਸ਼ਾਸਨ ਦੇ ਲਈ ਰੀਅਲ-ਟਾਈਮ ਭਾਸ਼ਾ ਅਨੁਵਾਦ ਸਮਾਧਾਨਾਂ ਵਿੱਚ ਤੇਜ਼ੀ ਲਿਆਉਣਾ ਹੈ
Posted On:
22 JUL 2025 6:59PM by PIB Chandigarh
ਜਿਵੇਂ-ਜਿਵੇਂ ਭਾਰਤ ਡਿਜੀਟਲ ਸ਼ਾਸਨ ਵਿੱਚ ਅੱਗੇ ਵਧ ਰਿਹਾ ਹੈ, ਨਾਗਰਿਕਾਂ ਦੀਆਂ ਆਪਣੀ ਭਾਸ਼ਾਵਾਂ ਵਿੱਚ ਰੀਅਲ ਟਾਈਮ ਵਿੱਚ ਸੰਚਾਰ ਅਤਿਅੰਤ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ। ਪਹੁੰਚ ਦੇ ਪੈਮਾਨੇ ਅਤੇ ਗਤੀ ਨੂੰ ਪੂਰਾ ਕਰਨ ਲਈ, ਭਾਸ਼ਾਈ ਪਾੜੇ ਨੂੰ ਪੂਰਾ ਕਰਨ ਲਈ ਅਤੇ ਸਮਾਵੇਸ਼ੀ, ਦੇਸ਼ ਦੇ ਹਰੇਕ ਵਿਅਕਤੀ ਤੱਕ ਸੂਚਨਾ ਪ੍ਰਦਾਨ ਕਰਨ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ)-ਅਧਾਰਿਤ ਸਮਾਧਾਨ ਮਹੱਤਵਪੂਰਨ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਵੇਵਐਕਸ ਸਟਾਰਟਅੱਪ ਐਕਸਲੇਟਰ ਨੇ ਭਾਰਤ ਦੀ ਭਾਸ਼ਾਈ ਵਿਭਿੰਨਤਾ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਸ਼ਕਤੀ ਨੂੰ ਉਜਾਗਰ ਕਰਨ ਲਈ ਆਪਣੇ ‘ਭਾਸ਼ਾ ਸੇਤੂ’ ਚੈਲੇਂਜ ਲਈ ਪ੍ਰੋਟੋਟਾਈਪ ਜਮ੍ਹਾਂ ਕਰਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਐਂਟਰੀਆਂ ਜਮ੍ਹਾਂ ਕਰਨ ਦੀ ਅੰਤਿਮ ਮਿਤੀ ਹੁਣ 30 ਜੁਲਾਈ, 2025 ਹੈ।
ਭਾਰਤ ਲਈ ਭਾਸ਼ਾਸੇਤੂ ਰੀਅਲ-ਟਾਈਮ ਭਾਸ਼ਾ ਟੈਕਨੋਲੋਜੀ ਸਿਰਲੇਖ ਨਾਲ, ਇਹ ਚੁਣੌਤੀ ਸਟਾਰਟਅੱਪਸ ਨੂੰ 12 ਭਾਰਤੀ ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਰੀਅਲ-ਟਾਈਮ ਅਨੁਵਾਦ, ਲਿਪੀਅੰਤਰਨ ਅਤੇ ਵੌਇਸ ਸਥਾਨੀਕਰਮ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ)-ਸੰਚਾਲਿਤ ਉਪਕਰਣ ਬਣਾਉਣ ਲਈ ਸੱਦਾ ਦਿੰਦੀ ਹੈ। ਇਹ ਵਿਸਤਾਰ ਉਭਰਦੇ ਉੱਦਮਾਂ ਅਤੇ ਇਨੋਵੇਟਰਾਂ ਨੂੰ ਆਪਣੇ ਸਮਾਧਾਨਾਂ ਨੂੰ ਸੁਧਾਰਣ ਅਤੇ ਪੇਸ਼ ਕਰਨ ਲਈ ਵਾਧੂ ਸਮਾਂ ਪ੍ਰਦਾਨ ਕਰਦਾ ਹੈ।
ਭਾਸ਼ਾਸੇਤੂ ਚੈਲੇਂਜ
30 ਜੂਨ, 2025 ਨੂੰ ਸ਼ੁਰੂ ਕੀਤੇ ਗਏ ਭਾਸ਼ਾਸੇਤੂ ਚੈਲੇਂਜ ਨੇ ਦੇਸ਼ ਭਰ ਦੇ ਸ਼ੁਰੂਆਤੀ ਸਟਾਰਟਅੱਪਸ ਅਤੇ ਟੈਕਨੋਲੋਜੀ ਡਿਵੈਲਪਰਸ ਵਿੱਚ ਪਹਿਲਾਂ ਹੀ ਮਹੱਤਵਪੂਰਨ ਦਿਲਚਸਪੀ ਪੈਦਾ ਕਰ ਦਿੱਤੀ ਹੈ। ਇਹ ਪਹਿਲ ਸਮਾਵੇਸ਼ੀ ਭਾਗੀਦਾਰੀ ਨੂੰ ਪ੍ਰੋਤਸਾਹਨ ਦਿੰਦੀ ਹੈ ਅਤੇ ਓਪਨ-ਸੋਰਸ ਜਾਂ ਘੱਟ ਲਾਗਤ ਵਾਲੀਆਂ ਏਆਈ ਟੈਕਨੋਲੋਜੀਆਂ ਦੇ ਉਪਯੋਗ ਨੂੰ ਪ੍ਰੋਤਸਾਹਿਤ ਕਰਦੀਆਂ ਹਨ। ਨਾਲ ਹੀ ਅਜਿਹੇ ਮਲਕੀਅਤ ਵਾਲੇ ਮਾਡਲਾਂ ਦਾ ਵੀ ਸੁਆਗਤ ਕਰਦੀ ਹੈ ਜੋ ਮਾਪਯੋਗ ਅਤੇ ਪਹੁੰਚਯੋਗ ਹੋਣ।
ਇੱਛੁਕ ਪ੍ਰਤੀਭਾਗੀ ਅਧਿਕਾਰਤ ਵੇਵਐਕਸ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਆਪਣੇ ਪ੍ਰੋਟੋਟਾਈਪ https://wavex.wavesbazaar.com ‘ਤੇ ਜਮ੍ਹਾਂ ਕਰਵਾ ਸਕਦੇ ਹਨ।
ਵੇਵਐਕਸ ਬਾਰੇ
ਵੇਵਐਕਸ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੇਵਸ ਪਹਿਲ ਦੇ ਤਹਿਤ ਇੱਕ ਸਮਰਪਿਤ ਐਕਸਲੇਟਰ ਪਲੈਟਫਾਰਮ ਹੈ। ਇਸ ਦਾ ਉਦੇਸ਼ ਮੀਡੀਆ, ਮਨੋਰੰਜਨ ਅਤੇ ਭਾਸ਼ਾ ਟੈਕਨੋਲੋਜੀ ਵਿੱਚ ਇਨੋਵੇਸ਼ਨਸ ਨੰ ਪ੍ਰੋਤਸਾਹਨ ਦੇਣਾ ਹੈ। ਮੁੰਬਈ ਵਿੱਚ ਆਯੋਜਿਤ ਵੇਵਸ ਸਮਿਟ 2025 ਵਿੱਚ, 30 ਤੋਂ ਵੱਧ ਸਟਾਰਟਅੱਪਸ ਨੇ ਨਿਵੇਸ਼ਕਾਂ, ਸਰਕਾਰੀ ਏਜੰਸੀਆਂ ਅਤੇ ਤਕਨੀਕੀ ਦਿੱਗਜਾਂ ਦੇ ਸਾਹਮਣੇ ਲਾਈਵ ਪੇਸ਼ ਕੀਤਾ। ਵੇਵਐਕਸ ਹੈਕਾਥੌਨ, ਮੇਂਟਰਸ਼ਿਪ ਅਤੇ ਰਾਸ਼ਟਰੀ ਪਲੈਟਫਾਰਮ ਏਕੀਕਰਣ ਰਾਹੀਂ ਅਗਲੀ ਪੀੜ੍ਹੀ ਦੇ ਇਨੋਵੇਟਰਸ ਨੂੰ ਸਸ਼ਕਤ ਬਣਾਉਣਾ ਜਾਰੀ ਰੱਖੇ ਹੋਏ ਹਨ।
ਵਰਤਮਾਨ ਵਿੱਚ, ਵੇਵਐਕਸ ਪਹਿਲ ਦੇ ਤਹਿਤ ਦੋ ਚੁਣੌਤੀਆਂ -ਭਾਸ਼ਾ ਸੇਤੂ (ਆਰਟੀਫਿਸ਼ੀਅਲ ਇੰਟੈਲੀਜੈਂਸ-ਅਧਾਰਿਤ ਭਾਸ਼ਾ ਅਨੁਵਾਦ) ਅਤੇ ਕਲਾ ਸੇਤੂ (ਆਰਟੀਫਿਸ਼ੀਅਲ ਇੰਟੈਲੀਜੈਂਸ-ਅਧਾਰਿਤ ਸਮੱਗਰੀ ਨਿਰਮਾਣ) ਪ੍ਰਤੀਯੋਗਤਾ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਦੋਹਾਂ ਚੁਣੌਤੀਆਂ ਦੇ ਤਹਿਤ ਐਪਲੀਕੇਸ਼ਨ ਜਮ੍ਹਾਂ ਕਰਨ ਦੀ ਅੰਤਿਮ ਮਿਤੀ 30 ਜੁਲਾਈ 2025 ਨਿਰਧਾਰਿਤ ਕੀਤੀ ਗਈ ਹੈ।
****
ਧਰਮੇਂਦਰ ਤਿਵਾਰੀ/ਨਵੀਨ ਸ੍ਰੀਜੀਤ/ ਅਪਰਾਜਿਤਾ ਪ੍ਰਿਯਦਰਸ਼ਨੀ
(Release ID: 2147095)