ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤੀ ਆਫ਼ਤਾਂ ਦੀ ਆਵਿਰਤੀ ਅਤੇ ਤੀਬਰਤਾ ਨੂੰ ਦੇਖ ਇੱਕ ਬਹੁ-ਖੇਤਰੀ ਕੇਂਦਰੀ ਟੀਮ ਦੇ ਗਠਨ ਦਾ ਨਿਰਦੇਸ਼ ਦਿੱਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਆਫ਼ਤ ਦੇ ਸਮੇਂ ਬਿਨਾ ਕਿਸੇ ਭੇਦਭਾਵ ਦੇ ਰਾਜਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ
ਇਸ ਬਹੁ-ਖੇਤਰੀ ਕੇਂਦਰੀ ਟੀਮ ਵਿੱਚ NDMA, CBRI ਰੁੜਕੀ, IITM ਪੁਣੇ, ਭੂ-ਵਿਗਿਆਨੀ ਅਤੇ IIT ਇੰਦੌਰ ਦੇ ਮਾਹਿਰ ਸ਼ਾਮਲ ਹੋਣਗੇ
ਦੱਖਣ-ਪੱਛਮ ਮਾਨਸੂਨ 2025 ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਅਚਾਨਕ ਹੜ੍ਹ, ਬੱਦਲ ਫਟਣ, ਲੈਂਡਸਲਾਈਡ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਅਲਗ ਤੋਂ ਇੱਕ ਅੰਤਰ-ਮੰਤਰਾਲੀ ਕੇਂਦਰੀ ਟੀਮ ਭੇਜੀ ਗਈ
Posted On:
20 JUL 2025 3:56PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤੀ ਆਫ਼ਤਾਵਾਂ ਦੀ ਆਵਿਰਤੀ ਅਤੇ ਤੀਬਰਤਾ ਨੂੰ ਦੇਖ ਇੱਕ ਬਹੁਤ-ਖੇਤਰੀ ਕੇਂਦਰੀ ਟੀਮ ਦੇ ਗਠਨ ਦਾ ਨਿਰਦੇਸ਼ ਦਿੱਤਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ, ਅਚਾਨਕ ਹੜ੍ਹ, ਲੈਂਡਸਲਾਈਡ ਅਤੇ ਮੋਹਲੇਧਾਰ ਮੀਂਹ ਦੀ ਆਵਿਰਤੀ ਅਤੇ ਤੀਬਰਤਾ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਰਾਜ ਵਿੱਚ ਵਿਆਪਕ ਜਾਨੀ ਨੁਕਸਾਨ, ਬੁਨਿਆਦੀ ਢਾਂਚੇ ਅਤੇ ਆਜੀਵਿਕਾ ਨੂੰ ਨੁਕਸਾਨ ਅਤੇ ਵਾਤਾਵਰਣ ਦਾ ਪਤਨ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਤੁਰੰਤ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਿਟੀ (NDMA), ਸੈਂਟਰਲ ਬਿਲਡਿੰਗ ਰਿਸਰਚ ਇੰਸਟੀਟਿਊਟ(CBRI) ਰੁੜਕੀ, ਭਾਰਤੀ ਟ੍ਰੋਪਿਕਲ ਮੌਸਮ ਵਿਗਿਆਨ ਸੰਸਥਾਨ (IITM) ਪੁਣੇ, ਭੂ-ਵਿਗਿਆਨੀ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ(IIT) ਇੰਦੌਰ ਦੇ ਮਾਹਿਰਾਂ ਦੀ ਇੱਕ ਬਹੁ-ਖੇਤਰੀ ਕੇਂਦਰੀ ਟੀਮ ਗਠਿਤ ਕਰਨ ਦਾ ਆਦੇਸ਼ ਦਿੱਤਾ।
ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਦੱਖਣ-ਪੱਛਮ ਮਾਨਸੂਨ 2025 ਦੇ ਦੌਰਾਨ ਹੜ੍ਹ, ਅਚਾਨਕ ਆਏ ਹੜ੍ਹ ਅਤੇ ਲੈਂਡਸਲਾਈਡ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਉਨ੍ਹਾਂ ਦੇ ਮੈਮੋਰੰਡਮ ਦੀ ਉਡੀਕ ਕੀਤੇ ਬਿਨਾ ਹੀ, ਨੁਕਸਾਨ ਦਾ ਸਿੱਧਾ ਮੁਲਾਂਕਣ ਕਰਨ ਲਈ ਇੱਕ ਅੰਤਰ-ਮੰਤਰਾਲੀ ਕੇਂਦਰੀ ਟੀਮ (IMCT) ਨੂੰ ਪਹਿਲਾਂ ਹੀ ਭੇਜ ਦਿੱਤਾ ਹੈ। ਇਹ ਅੰਤਰ-ਮੰਤਰਾਲੀ ਕੇਂਦਰੀ ਟੀਮ 18-21 ਜੁਲਾਈ 2025 ਤੱਕ ਰਾਜ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ, ਕੇਂਦਰ ਸਰਕਾਰ ਆਫ਼ਤਾਂ ਦੇ ਸਮੇਂ ਬਿਨਾਂ ਕਿਸੇ ਭੇਦਭਾਵ ਦੇ ਰਾਜਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਇਸੇ ਦਿਸ਼ਾ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਕਮੇਟੀ ਨੇ ਵਰ੍ਹੇ 2023 ਦੇ ਲਈ ਹੜ੍ਹ, ਲੈਂਡਸਲਾਈਡ ਅਤੇ ਬੱਦਲ ਫਟਣ ਜਿਹੀਆਂ ਆਫ਼ਤਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਪੁਨਰਵਾਸ ਅਤੇ ਪੁਨਰ ਨਿਰਮਾਣ ਦੇ ਲਈ ਹਿਮਾਚਲ ਪ੍ਰਦੇਸ਼ ਨੂੰ ₹2006.40 ਕਰੋੜ ਦੇ ਆਉਟਲੇਅ (outlay) ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਅਤੇ 7 ਜੁਲਾਈ 2025 ਨੂੰ 451.44 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਜਾਰੀ ਕਰ ਦਿੱਤੀ ਹੈ।
ਇਸ ਤੋਂ ਇਲਾਵਾ, ਰਾਜ ਦੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ, ਕੇਂਦਰ ਸਰਕਾਰ ਨੇ ਤੁਰੰਤ ਰਾਹਤ ਉਪਾਵਾਂ ਦੇ ਲਈ 18 ਜੂਨ 2025 ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (SDRF) ਨਾਲ ਹਿਮਾਚਲ ਪ੍ਰਦੇਸ਼ ਨੂੰ 198.80 ਕਰੋੜ ਰੁਪਏ ਦੀ ਕੇਂਦਰੀ ਹਿੱਸੇਦਾਰੀ ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਸਮੇਤ ਸਾਰੇ ਰਾਜਾਂ ਨੂੰ ਜ਼ਰੂਰੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਟੀਮਾਂ, ਸੈਨਾ ਟੀਮਾਂ ਅਤੇ ਹਵਾਈ ਸੈਨਾ ਦੀ ਤੈਨਾਤੀ ਸਮੇਤ ਹਰ ਤਰ੍ਹਾਂ ਦੀ ਲੌਜਿਸਟਿਕਸ ਸਹਾਇਤਾ ਵੀ ਪ੍ਰਦਾਨ ਕੀਤੀ ਹੈ। ਰਾਜ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਦੇ ਲਈ NDRF ਦੀਆਂ ਕੁੱਲ 13 ਟੀਮਾਂ ਤੈਨਾਤ ਹਨ।
*****
ਆਰਕੇ/ਵੀਵੀ/ਏਐੱਸਐੱਚ/ਐੱਚਐੱਸ
(Release ID: 2146270)