ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇਤਿਹਾਸਿਕ ਪੁਲਾੜ ਮਿਸ਼ਨ ਤੋਂ ਧਰਤੀ 'ਤੇ ਪਰਤਣ 'ਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸੁਆਗਤ ਕੀਤਾ

Posted On: 15 JUL 2025 3:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਆਪਣੇ ਇਤਿਹਾਸਿਕ ਮਿਸ਼ਨ ਤੋਂ ਧਰਤੀ 'ਤੇ ਪਰਤਣ 'ਤੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐੱਸਐੱਸ-ISS) ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਦੇ ਰੂਪ ਵਿੱਚ ਗਰੁੱਪ ਕੈਪਟਨ ਸ਼ੁਕਲਾ ਦੀ ਇਹ ਉਪਲਬਧੀ ਦੇਸ਼ ਦੀ ਪੁਲਾੜ ਖੋਜ ਯਾਤਰਾ ਵਿੱਚ ਇੱਕ ਨਿਰਣਾਇਕ ਪਲ ਹੈ।

ਐਕਸ (X) ‘ਤੇ ਇੱਕ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ

“ਮੈਂ ਪੂਰੇ ਦੇਸ਼ ਨਾਲ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦਾ ਸੁਆਗਤ ਕਰਦਾ ਹਾਂ, ਜੋ ਆਪਣੇ ਇਤਿਹਾਸਿਕ ਪੁਲਾੜ ਮਿਸ਼ਨ ਤੋਂ ਧਰਤੀ ‘ਤੇ ਪਰਤ ਰਹੇ ਹਨ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਦੌਰਾ ਕਰਨ ਵਾਲੇ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਹੋਣ ਦੇ ਰੂਪ ਵਿੱਚ ਉਨਾਂ ਨੇ ਆਪਣੇ ਸਮਰਪਣ, ਸਾਹਸ ਅਤੇ ਮੋਹਰੀ ਭਾਵਨਾ ਨਾਲ ਕਰੋੜਾਂ ਸੁਪਨਿਆਂ ਨੂੰ ਪ੍ਰੇਰਿਤ ਕੀਤਾ ਹੈ। ਇਹ ਸਾਡੇ ਆਪਣੇ ਮਾਨਵ ਪੁਲਾੜ ਉਡਾਣ ਮਿਸ਼ਨ – ਗਗਨਯਾਨ (Human Space Flight Mission - Gaganyaan) ਦੀ ਦਿਸ਼ਾ ਵਿੱਚ ਇੱਕ ਹੋਰ ਬੜੀ ੳਪਲਬਧੀ ਹੈ।”

 

************

ਐੱਮਜੇਪਐੱਸ/ਐੱਸਆਰ/ਐੱਸਕੇਐੱਸ


(Release ID: 2144941) Visitor Counter : 2