ਵਿੱਤ ਮੰਤਰਾਲਾ
ਇਨਕਮ ਟੈਕਸ ਡਿਪਾਰਟਮੈਂਟ ਨੇ ਕਟੌਤੀਆਂ ਅਤੇ ਛੋਟਾਂ ਦੇ ਫਰਜੀ ਦਾਅਵਿਆਂ ‘ਤੇ ਕਸਿਆ ਸ਼ਿਕੰਜਾ
ਇਨਵੈਸਟੀਗੇਸ਼ਨ ਵਿੱਚ ਕੁਝ ਆਈਟੀਆਰ ਤਿਆਰ ਕਰਨ ਵਾਲਿਆਂ ਅਤੇ ਰਿਟਰਨ ਦਾਖਲ ਕਰਨ ਵਾਲੇ ਵਿਚੌਲਿਆਂ ਵੱਲੋਂ ਚਲਾਏ ਜਾ ਰਹੇ ਰੈਕੇਟ ਦਾ ਪਰਦਾਫਾਸ਼ ਹੋਇਆ, ਜੋ ਫਰਜੀ ਕਟੌਤੀਆਂ ਅਤੇ ਛੋਟਾਂ ਦਾ ਦਾਅਵਾ ਕਰਦੇ ਸਨ
ਅੰਕੜਿਆਂ ਦੇ ਅਧਾਰ ‘ਤੇ ਧਾਰਾ 10(13A), 80ਜੀਜੀਸੀ, 80ਈ, 80ਡੀ, 80ਈਈ, 8ਈਈਬੀ, 80ਜੀ, 80ਜੀਜੀਏ, ਅਤੇ 80ਡੀਡੀਬੀ ਦੇ ਤਹਿਤ ਕਟੌਤੀਆਂ ਦੀ ਦੁਰਵਰਤੋਂ ਦਾ ਪਤਾ ਲੱਗਿਆ
Posted On:
14 JUL 2025 5:59PM by PIB Chandigarh
ਇਨਕਮ ਟੈਕਸ ਡਿਪਾਰਟਮੈਂਟ ਨੇ ਅੱਜ ਦੇਸ਼ ਭਰ ਵਿੱਚ ਕਈ ਥਾਵਾਂ ‘ਤੇ ਵੱਡੇ ਪੱਧਰ ‘ਤੇ ਵੈਰੀਫਿਕੇਸ਼ਨ ਆਪ੍ਰੇਸ਼ਨ ਸ਼ੁਰੂ ਕੀਤਾ, ਜਿਸ ਦਾ ਉਦੇਸ਼ ਇਨਕਮ ਟੈਕਸ ਰਿਟਰਨ (ਆਈਟੀਆਰ) ਵਿੱਚ ਕਟੌਤੀਆਂ ਅਤੇ ਛੋਟਾਂ ਦੇ ਫਰਜੀ ਦਾਅਵੇ ਕਰਨ ਵਾਲਿਆਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਸੀ। ਇਹ ਕਾਰਵਾਈ ਇਨਕਮ ਟੈਕਸ ਐਕਟ, 1961 ਦੇ ਤਹਿਤ ਟੈਕਸ ਦੇ ਲਾਭਾਂ ਦੀ ਦੁਰਵਰਤੋਂ, ਜੋ ਅਕਸਰ ਪੇਸ਼ੇਵਰ ਵਿਚੌਲਿਆਂ ਦੀ ਮਿਲੀਭੁਗਤ ਨਾਲ ਹੁੰਦੀ ਹੈ, ਦੀ ਡੂੰਘਾਈ ਨਾਲ ਪੜਤਾਲ ਤੋਂ ਬਾਅਦ ਕੀਤੀ ਗਈ ਹੈ।
ਪੜਤਾਲ ਵਿੱਚ ਆਈਟੀਆਰ ਤਿਆਰ ਕਰਨ ਵਾਲਿਆਂ ਅਤੇ ਵਿਚੌਲਿਆਂ ਵੱਲੋਂ ਚਲਾਏ ਜਾ ਰਹੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ, ਜੋ ਫਰਜੀ ਕਟੌਤੀਆਂ ਅਤੇ ਛੋਟਾਂ ਦਾ ਦਾਅਵਾ ਕਰਦੇ ਹੋਏ ਰਿਟਰਨ ਦਾਖਲ ਕਰ ਰਹੇ ਸਨ। ਇਨ੍ਹਾਂ ਫਰਜੀ ਫਾਇਲਿੰਗਸ ਵਿੱਚ ਲਾਭਕਾਰੀ ਉਪਬੰਧਾਂ ਦੀ ਦੁਰਵਰਤੋਂ ਸ਼ਾਮਲ ਹੈ, ਅਤੇ ਕੁਝ ਲੋਕ ਤਾਂ ਬਹੁਤ ਜ਼ਿਆਦਾ ਰਿਫੰਡ ਦਾ ਦਾਅਵਾ ਕਰਨ ਲਈ ਫਰਜੀ ਟੀਡੀਐੱਸ ਰਿਟਰਨ ਵੀ ਦਾਖਲ ਕਰਦੇ ਹਨ।
ਸ਼ੱਕੀ ਪੈਟਰਨ ਦੀ ਪਛਾਣ ਕਰਨ ਲਈ, ਇਨਕਮ ਟੈਕਸ ਡਿਪਾਰਟਮੈਂਟ ਨੇ ਤੀਜੀ-ਧਿਰ ਦੇ ਸਰੋਤਾਂ, ਜ਼ਮੀਨੀ ਪੱਧਰ ਦੀ ਖੁਫੀਆ ਜਾਣਕਾਰੀ ਅਤੇ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ ਉਪਕਰਣਾਂ ਤੋਂ ਪ੍ਰਾਪਤ ਵਿੱਤੀ ਅੰਕੜਿਆਂ ਦੀ ਵਰਤੋਂ ਕੀਤੀ ਹੈ। ਮਹਾਰਾਸ਼ਟਰ, ਤਮਿਲ ਨਾਡੂ, ਦਿੱਲੀ, ਗੁਜਰਾਤ, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਕੀਤੀ ਗਈ ਤਲਾਸ਼ੀ ਅਤੇ ਜ਼ਬਤੀ ਦੀਆਂ ਕਾਰਵਾਈਆਂ ਤੋਂ ਇਨ੍ਹਾਂ ਸਿੱਟਿਆਂ ਦੀ ਪੁਸ਼ਟੀ ਹੁੰਦੀ ਹੈ, ਜਿੱਥੇ ਕਈ ਸਮੂਹਾਂ ਅਤੇ ਸੰਸਥਾਵਾਂ ਵੱਲੋਂ ਧੋਖਾਧੜੀ ਦੇ ਦਾਅਵਿਆਂ ਦੇ ਸਬੂਤ ਦੇਖੇ ਗਏ।
ਜਾਂਚ ਦੀ ਧਾਰਾ 10(13A), 80ਜੀਜੀਸੀ, 80ਈ, 80ਡੀ, 80ਈਈ, 8ਈਈਬੀ, 80ਜੀ, 80ਜੀਜੀਏ, ਅਤੇ 80ਡੀਡੀਬੀ ਦੇ ਤਹਿਤ ਕਟੌਤੀਆਂ ਦੀ ਦੁਰਵਰਤੋਂ ਦਾ ਪਤਾ ਲੱਗਿਆ ਹੈ। ਬਿਨਾ ਕਿਸੇ ਵੈਧ ਕਾਰਨ ਦੇ ਛੂਟ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਬਹੁਰਾਸ਼ਟਰੀ ਕੰਪਨੀਆਂ, ਜਨਤਕ ਉਪਕ੍ਰਮਾਂ, ਸਰਕਾਰੀ ਸੰਸਥਾਵਾਂ, ਅਕਾਦਮਿਕ ਸੰਸਥਾਨਾਂ ਅਤੇ ਉੱਦਮਾਂ ਦੇ ਕਰਮਚਾਰੀ ਵੀ ਸ਼ਾਮਲ ਹਨ। ਟੈਕਸਪੇਅਰਸ ਨੂੰ ਆਮ ਤੌਰ ‘ਤੇ ਕਮਿਸ਼ਨ ਦੇ ਬਦਲੇ ਵਿੱਚ ਵਧੇ ਹੋਏ ਰਿਫੰਡ ਦੇ ਵਾਅਦੇ ਨਾਲ ਇਨ੍ਹਾਂ ਧੋਖਾਧੜੀ ਵਾਲੀਆਂ ਯੋਜਨਾਵਾਂ ਵਿੱਚ ਫਸਾਇਆ ਜਾਂਦਾ ਹੈ। ਪੂਰੀ ਤਰ੍ਹਾਂ ਨਾਲ ਈ-ਸਮਰੱਥ ਟੈਕਸ ਪ੍ਰਸ਼ਾਸਨ ਪ੍ਰਣਾਲੀ ਦੇ ਬਾਵਜੂਦ, ਗੈਰ-ਪ੍ਰਭਾਵੀ ਸੰਚਾਰ ਟੈਕਸਪੇਅਰਸ ਦੀ ਸਹਾਇਤਾ ਕਰਨ ਵਿੱਚ ਇੱਕ ਵੱਡੀ ਪਰੇਸ਼ਾਨੀ ਬਣਿਆ ਹੋਇਆ ਹੈ। ਇਹ ਦੇਖਿਆ ਗਿਆ ਹੈ ਕਿ ਅਜਿਹੀਆਂ ਆਈਟੀਆਰ ਤਿਆਰ ਕਰਨ ਵਾਲੇ ਅਕਸਰ ਸਿਰਫ ਇਕੱਠਿਆਂ ਸਾਰੀਆਂ ਰਿਟਰਨਾਂ ਦਾਖਲ ਕਰਨ ਲਈ ਅਸਥਾਈ ਈਮੇਲ ਆਈਡੀ ਬਣਾਉਂਦੇ ਹਨ, ਜਿਨ੍ਹਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਹੈ, ਜਿਸ ਦੇ ਚਲਦੇ ਅਧਿਕਾਰਤ ਨੋਟਿਸ ਬਿਨਾ ਪੜ੍ਹੇ ਹੀ ਰਹਿ ਜਾਂਦੇ ਹਨ।
‘ਟੈਕਸਪੇਅਰਸ ‘ਤੇ ਪਹਿਲਾਂ ਭਰੋਸਾਂ ਕਰੋ’ ਦੇ ਆਪਣੇ ਮਾਰਗਦਰਸ਼ਕ ਸਿਧਾਂਤ ਅਨੁਸਾਰ, ਇਨਕਮ ਟੈਕਸ ਡਿਪਾਰਟਮੈਂਟ ਨੇ ਸਵੈ-ਇੱਛਾ ਅਨੁਪਾਲਣਾ ‘ਤੇ ਜ਼ੋਰ ਦਿੱਤਾ ਹੈ। ਬੀਤੇ ਇੱਕ ਦਹਾਕੇ ਵਿੱਚ ,ਇਨਕਮ ਟੈਕਸ ਡਿਪਾਰਟਮੈਂਟ ਨੇ ਐੱਸਐੱਮਐੱਸ ਅਤੇ ਈਮੇਲ ਮਦਦ ਸਹਿਤ ਵਿਆਪਕ ਸੰਪਰਕ ਅਭਿਆਨ ਚਲਾਏ ਹਨ, ਜਿਸ ਨਾਲ ਸ਼ੱਕੀ ਟੈਕਸਪੇਅਰਸ ਨੂੰ ਆਪਣੇ ਰਿਟਰਨ ਵਿੱਚ ਸੋਧ ਕਰਨ ਅਤੇ ਠੀਕ ਕਰਕੇ ਭੁਗਤਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਪਰਿਸਰ ਅੰਦਰ ਅਤੇ ਬਾਹਰ, ਫਿਜੀਕਲ ਆਉਟਰੀਚ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਹਨ। ਇਸ ਦੇ ਚਲਦੇ, ਬੀਤੇ ਚਾਰ ਮਹੀਨਿਆਂ ਵਿੱਚ ਕਰੀਬ 40,000 ਟੈਕਸਪੇਅਰਜ਼ ਨੇ ਆਪਣੀਆਂ ਰਿਟਰਨਾਂ ਅੱਪਡੇਟ ਕੀਤੀਆਂ ਹਨ ਅਤੇ ਆਪਣੀ ਇੱਛਾ ਨਾਲ 1,045 ਕਰੋੜ ਰੁਪਏ ਦੇ ਫਰਜੀ ਦਾਅਵੇ ਵਾਪਸ ਲਏ ਹਨ। ਹਾਲਾਂਕਿ, ਕਈ ਲੋਕ ਹਾਲੇ ਵੀ, ਸ਼ਾਇਦ ਇਨ੍ਹਾਂ ਟੈਕਸ ਚੋਰੀ ਰੈਕੇਟ ਦੇ ਪਿੱਛੇ ਦੇ ਮਾਸਟਰਮਾਈਂਡਾਂ ਦੇ ਪ੍ਰਭਾਵ ਵਿੱਚ, ਅਨੁਪਾਲਣ ਨਹੀਂ ਕਰ ਰਹੇ ਹਨ।
ਇਨਕਮ ਟੈਕਸ ਡਿਪਾਰਟਮੈਂਟ ਹੁਣ ਨਿਰੰਤਰ ਜਾਰੀ ਧੋਖਾਧੜੀ ਦੇ ਦਾਅਵਿਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਤਿਆਰ ਹੈ, ਜਿਸ ਵਿੱਚ ਜਿੱਥੇ ਵੀ ਲਾਗੂ ਹੋਵੇ, ਜੁਰਮਾਨੇ ਅਤੇ ਮੁਕੱਦਮਾ ਵੀ ਸ਼ਾਮਲ ਹੈ। 150 ਪਰਿਸਰਾਂ ਵਿੱਚ ਚੱਲ ਰਹੇ ਵੈਰੀਫਿਕੇਸ਼ਨ ਅਭਿਆਨ ਨਾਲ ਡਿਜੀਟਲ ਰਿਕਾਰਡ ਸਮੇਤ ਮਹੱਤਵਪੂਰਨ ਸਬੂਤ ਮਿਲਣ ਦੀ ਆਸ਼ਾ ਹੈ, ਜਿਸ ਨਾਲ ਇਨ੍ਹਾਂ ਯੋਜਨਾਵਾਂ ਦੇ ਪਿੱਛੇ ਦੇ ਨੈੱਟਵਰਕ ਨੂੰ ਰੱਦ ਕਰਨ ਅਤੇ ਕਾਨੂੰਨ ਦੇ ਤਹਿਤ ਜਵਾਬਦੇਹੀ ਸੁਨਿਸ਼ਚਿਤ ਕਰਨ ਵਿੱਚ ਮਦਦ ਮਿਲੇਗੀ।
ਅਗਲੇਰੀ ਜਾਂਚ ਹਾਲੇ ਜਾਰੀ ਹੈ।
ਟੈਕਸਪੇਅਰਸ ਨੂੰ ਮੁੜ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਇਨਕਮ ਅਤੇ ਕਮਿਊਨਿਕੇਸ਼ਨ ਕੌਆਰਡੀਨੇਟਸ ਦਾ ਸਹੀ ਵੇਰਵਾ ਦਰਜ ਕਰਨ ਅਤੇ ਗਲਤ ਰਿਫੰਡ ਦਾ ਦਾਅਵਾ ਕਰਨ ਵਾਲੇ ਅਣ-ਅਧਿਕਾਰਿਤ ਏਜੰਟਾਂ ਅਤੇ ਵਿਚੌਲਿਆਂ ਦੀ ਸਲਾਹ ਤੋਂ ਪ੍ਰਭਾਵਿਤ ਨਾ ਹੋਣ।
****
ਐੱਨਬੀ/ਕੇਐੱਮਐੱਨ
(Release ID: 2144775)