ਰੇਲ ਮੰਤਰਾਲਾ
azadi ka amrit mahotsav

ਵੱਡੇ ਪੱਧਰ ‘ਤੇ ਭਰਤੀ ਮੁਹਿੰਮ: ਰੇਲਵੇ ਨੇ ਪਹਿਲੀ ਤਿਮਾਹੀ ਵਿੱਚ 9,000 ਨੌਕਰੀਆਂ ਦਿੱਤੀਆਂ, ਵਿੱਤੀ ਵਰ੍ਹੇ 2025-26 ਵਿੱਚ 50,000 ਨੌਕਰੀਆਂ ਦੇਣ ਦੀ ਯੋਜਨਾ


2024 ਤੋਂ 1.08 ਲੱਖ ਅਸਾਮੀਆਂ ਦਾ ਐਲਾਨ ਕੀਤਾ ਗਿਆ; ਵਿੱਤੀ ਵਰ੍ਹੇ 2026-27 ਵਿੱਚ 50,000 ਨਿਯੁਕਤੀਆਂ ਕੀਤੀਆਂ ਜਾਣਗੀਆਂ

ਨਿਰਪੱਖ ਪ੍ਰੀਖਿਆਵਾਂ ਨੂੰ ਯਕੀਨੀ ਬਣਾਉਣ ਲਈ ਰੇਲਵੇ ਉਮੀਦਵਾਰਾਂ ਦੇ ਪ੍ਰਮਾਣੀਕਰਣ ਦੇ ਲਈ ਆਧਾਰ ਦਾ ਉਪਯੋਗ ਕਰ ਰਿਹਾ ਹੈ ਅਤੇ ਇਲੈਕਟ੍ਰੌਨਿਕ ਉਪਕਰਣਾਂ ਦੇ ਮਾਧਿਅਮ ਨਾਲ ਨਕਲ ਕਰਨ ਦੀ ਗੁੰਜਾਇਸ਼ ਨੂੰ ਖਤਮ ਕਰਨ ਲਈ ਜੈਮਰਾਂ ਦਾ ਉਪਯੋਗ ਕਰ ਰਿਹਾ ਹੈ

Posted On: 09 JUL 2025 8:33PM by PIB Chandigarh

ਰੇਲਵੇ ਭਰਤੀ ਬੋਰਡ (ਆਰਆਰਬੀ) ਨੇ ਨਵੰਬਰ 2024 ਤੋਂ ਹੁਣ ਤੱਕ 55197 ਅਸਾਮੀਆਂ ਵਾਲੀ ਸੱਤ ਵਿਭਿੰਨ ਨੋਟੀਫਿਕੇਸ਼ਨਾਂ ਲਈ 1.86 ਕਰੋੜ ਤੋਂ ਵੱਧ ਉਮੀਦਵਾਰਾਂ ਲਈ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਆਯੋਜਿਤ ਕੀਤੇ ਹਨ। ਇਸ ਨਾਲ ਆਰਆਰਬੀ ਵਿੱਤੀ ਵਰ੍ਹੇ 2025-26 ਵਿੱਚ 50,000 ਤੋਂ ਵੱਧ ਉਮੀਦਵਾਰਾਂ ਨੂੰ ਨਿਯੁਕਤੀਆਂ ਪ੍ਰਦਾਨ ਕਰ ਸਕੇਗਾ। ਇਸ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਆਰਆਰਬੀ ਦੁਆਰਾ 9000 ਤੋਂ ਵੱਧ ਨਿਯੁਕਤੀਆਂ ਕੀਤੀਆਂ ਜਾ ਚੁੱਕੀਆਂ ਹਨ।

ਰੇਲਵੇ ਭਰਤੀ ਬੋਰਡ (ਆਰਆਰਬੀ) ਪ੍ਰੀਖਿਆਵਾਂ ਲਈ ਕੰਪਿਊਟਰ ਅਧਾਰਿਤ ਟੈਸਟ ਆਯੋਜਿਤ ਕਰਨਾ ਇੱਕ ਬਹੁਤ ਵੱਡੀ ਪ੍ਰਕਿਰਿਆ ਹੈ ਜਿਸ ਵਿੱਚ ਯੋਜਨਾ ਅਤੇ ਤਾਲਮੇਲ ਦੀ ਜ਼ਰੂਰਤ ਹੁੰਦੀ ਹੈ। ਆਰਆਰਬੀ ਨੇ ਹਾਲ ਹੀ ਵਿੱਚ ਉਮੀਦਵਾਰਾਂ ਦੇ ਨਿਵਾਸ ਸਥਾਨ ਦੇ ਨਜ਼ਦੀਕੀ ਪ੍ਰੀਖਿਆ ਕੇਂਦਰ ਅਲਾਟ ਕਰਨ ਦੀ ਪਹਿਲ ਕੀਤੀ ਹੈ, ਜਿਸ ਵਿੱਚ ਮਹਿਲਾ ਅਤੇ ਦਿਵਯਾਂਗ ਉਮੀਦਵਾਰਾਂ ਨੂੰ ਵਿਸ਼ੇਸ਼ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਦੇ ਲਈ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਪ੍ਰੀਖਿਆ ਆਯੋਜਿਤ ਕਰਨ ਲਈ ਵਧੇਰੇ ਪ੍ਰੀਖਿਆ ਕੇਂਦਰਾਂ ਨੂੰ ਸੂਚੀਬੱਧ ਕਰਨ ਅਤੇ ਵਧੇਰੇ ਮਨੁੱਖੀ ਸੰਸਾਧਨ ਜੁਟਾਉਣ ਦੀ ਜ਼ਰੂਰਤ ਹੈ।

ਆਰਆਰਬੀ ਦੁਆਰਾ ਪ੍ਰਕਾਸ਼ਿਤ ਸਲਾਨਾ ਕੈਲੰਡਰ ਦੇ ਅਨੁਸਾਰ 2024 ਤੋਂ 108324 ਅਸਾਮੀਆਂ ਦੇ ਲਈ 12 ਨੋਟੀਫਿਕੇਸ਼ਨਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਅਗਲੇ ਵਿੱਤੀ ਵਰ੍ਹੇ 2026-27 ਵਿੱਚ 50,000 ਤੋਂ ਵੱਧ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਪ੍ਰੀਖਿਆ ਦੀ ਨਿਰਪੱਖਤਾ ਵਧਾਉਣ ਲਈ, ਪਹਿਲੀ ਵਾਰ ਇੰਨੇ ਵੱਡੇ ਪੈਮਾਨੇ ‘ਤੇ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਉਮੀਦਵਾਰਾਂ ਦੀ ਪਹਿਚਾਣ ਪ੍ਰਮਾਣਿਤ ਕਰਨ ਲਈ ਈ-ਕੇਵਾਈਸੀ ਅਧਾਰਿਤ ਪ੍ਰਮਾਣੀਕਰਣ ਦਾ ਉਪਯੋਗ ਕੀਤਾ ਗਿਆ ਹੈ। ਇਸ ਨਾਲ ਪਹਿਚਾਣ ਪ੍ਰਮਾਣਿਤ ਕਰਨ ਵਿਚ 95 ਪ੍ਰਤੀਸ਼ਤ ਤੋਂ ਵੱਧ ਸਫ਼ਲਤਾ ਮਿਲੀ। ਇਲੈਕਟ੍ਰੌਨਿਕ ਉਪਕਰਣਾਂ ਦੇ ਮਾਧਿਅਮ ਨਾਲ ਨਕਲ ਕਰਨ ਦੀ ਗੁੰਜਾਇਸ਼ ਨੂੰ ਖਤਮ ਕਰਨ ਲਈ ਹੁਣ ਆਰਆਰਬੀ ਦੇ ਸਾਰੇ ਪ੍ਰੀਖਿਆ ਕੇਂਦਰਾਂ ‘ਤੇ 100 ਫੀਸਦੀ ਜੈਮਰਸ ਲਗਾਏ ਜਾ ਰਹੇ ਹਨ।

*****

ਧਰਮੇਂਦਰ ਤਿਵਾਰੀ/ਡਾ. ਨਯਨ ਸੋਲੰਕੀ/ਰਿਤੂ ਰਾਜ


(Release ID: 2143742)