ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਾਤਾਵਰਣ, COP-30 ਅਤੇ ਆਲਮੀ ਸਿਹਤ ‘ਤੇ ਬ੍ਰਿਕਸ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ

Posted On: 07 JUL 2025 11:13PM by PIB Chandigarh

Your Highness,
Excellencies,
ਮੈਨੂੰ ਖੁਸ਼ੀ ਹੈ ਕਿ ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਬ੍ਰਿਕਸ ਨੇ ਵਾਤਾਵਰਣ ਅਤੇ ਸਿਹਤ ਸੁਰੱਖਿਆ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਉੱਚ ਪ੍ਰਾਥਮਿਕਤਾ ਦਿੱਤੀ ਹੈ। ਇਹ ਵਿਸ਼ੇ ਨਾ ਕੇਵਲ ਆਪਸ ਵਿੱਚ ਜੁੜੇ ਹੋਏ ਹਨ, ਬਲਕਿ ਮਨੁੱਖਤਾ ਦੇ ਉੱਜਵਲ ਭਵਿੱਖ ਦੇ ਲਈ ਭੀ ਅਤਿਅੰਤ ਮਹੱਤਵਪੂਰਨ ਹਨ।

 Friends,

ਇਸ ਵਰ੍ਹੇ, COP-30 ਦਾ ਆਯੋਜਨ ਬ੍ਰਾਜ਼ੀਲ ਵਿੱਚ ਹੋ ਰਿਹਾ ਹੈ। ਅਜਿਹੇ ਵਿੱਚ BRICS ਵਿੱਚ ਵਾਤਾਵਰਣ ‘ਤੇ ਚਰਚਾ ਪ੍ਰਾਸੰਗਿਕ ਭੀ ਹੈ ਅਤੇ ਸਮੇਂ ਅਨੁਕੂਲ ਭੀ। ਭਾਰਤ ਦੇ ਲਈ Climate Change ਅਤੇ ਵਾਤਾਵਰਣ ਸੁਰੱਖਿਆ ਹਮੇਸ਼ਾ ਤੋਂ ਉੱਚ ਪ੍ਰਾਥਮਿਕਤਾ ਦੇ ਵਿਸ਼ੇ ਰਹੇ ਹਨ। ਸਾਡੇ ਲਈ Climate Change ਕੇਵਲ ਊਰਜਾ ਦਾ ਵਿਸ਼ਾ ਨਹੀਂ ਹੈ। ਇਹ ਜੀਵਨ ਅਤੇ ਕੁਦਰਤ ਦਰਮਿਆਨ ਸੰਤੁਲਨ ਦਾ ਵਿਸ਼ਾ ਹੈ। ਜਿੱਥੇ ਕੁਝ ਲੋਕ ਇਸ ਨੂੰ ਅੰਕੜਿਆਂ ਵਿੱਚ ਮਾਪਦੇ ਹਨ, ਭਾਰਤ ਇਸ ਨੂੰ ਸੰਸਕਾਰਾਂ ਵਿੱਚ ਜਿਊਂਦਾ ਹੈ। ਭਾਰਤੀ ਸੱਭਿਅਤਾ ਅਤੇ ਸੱਭਿਆਚਾਰ (ਸੰਸਕ੍ਰਿਤੀ) ਵਿੱਚ, ਪ੍ਰਿਥਵੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਜਦੋਂ ਪ੍ਰਿਥਵੀ ਮਾਂ ਪੁਕਾਰਦੀ ਹੈ, ਤਾਂ ਅਸੀਂ ਚੁੱਪ ਨਹੀਂ ਰਹਿੰਦੇ। ਅਸੀਂ ਆਪਣੀ ਸੋਚ, ਆਪਣੇ ਵਿਵਹਾਰ ਅਤੇ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਕਰਦੇ ਹਨ।
 

ਭਾਰਤ ਨੇ “People, Planet ਅਤੇ Progress” ਦੀ ਭਾਵਨਾ ਨਾਲ Mission LiFE, ਯਾਨੀ, Lifestyle for Environment, ਏਕ ਪੇੜ ਮਾਂ ਕੇ ਨਾਮ, International Solar Alliance, Coalition for Disaster Resilient Infrastructure, Green Hydrogen Mission, Biofuels Alliance, Big Cats Alliance, ਜਿਹੇ ਕਈ initiatives ਦੀ ਸ਼ੁਰੂਆਤ ਕੀਤੀ ਹੈ।

ਭਾਰਤ ਦੀ G20 ਪ੍ਰਧਾਨਗੀ ਦੌਰਾਨ, ਅਸੀਂ sustainable development ਅਤੇ North-South ਦੇ gap ਨੂੰ ਘੱਟ ਕਰਨ ‘ਤੇ ਜ਼ੋਰ ਦਿੱਤਾ ਸੀ। ਇਸ ਉਦੇਸ਼ ਨਾਲ ਅਸੀਂ ਸਾਰੇ ਦੇਸ਼ਾਂ ਦੇ ਨਾਲ Green Development Pact ‘ਤੇ ਸਹਿਮਤੀ ਬਣਾਈ ਸੀ। Environment-friendly actions ਨੂੰ ਪ੍ਰੋਤਸਾਹਿਤ ਕਰਨ ਦੇ ਲਈ Green Credits Initiative ਦੀ ਸ਼ੁਰੂਆਤ ਕੀਤੀ ਹੈ।

 ਵਿਸ਼ਵ ਦੀ fastest growing major economy ਹੁੰਦੇ ਹੋਏ ਭੀ, ਭਾਰਤ Paris Commitments ਨੂੰ ਸਮੇਂ ਤੋਂ ਪਹਿਲੇ ਪੂਰਾ ਕਰਨ ਵਾਲਾ ਪਹਿਲਾ ਦੇਸ਼ ਹੈ। ਅਸੀਂ 2070 ਤੱਕ Net Zero ਦੇ ਲਕਸ਼ ਦੀ ਤਰਫ਼ ਭੀ ਤੇਜ਼ੀ ਨਾਲ ਵਧ ਰਹੇ ਹਾਂ। ਪਿਛਲੇ ਦਸ ਵਰ੍ਹਿਆਂ ਵਿੱਚ ਭਾਰਤ ਵਿੱਚ solar energy ਦੀ installed capacity ਵਿੱਚ 4000 ਪਰਸੈਂਟ ਦਾ ਵਾਧਾ ਹੋਇਆ ਹੈ। ਇਨ੍ਹਾਂ ਪ੍ਰਯਾਸਾਂ ਨਾਲ ਅਸੀਂ ਇੱਕ sustainable ਅਤੇ green future ਦੀ ਮਜ਼ਬੂਤ ਨੀਂਹ ਰੱਖ ਰਹੇ ਹਾਂ।

Friends,

ਭਾਰਤ ਦੇ ਲਈ Climate Justice ਕੋਈ ਵਿਕਲਪ ਨਹੀਂ, ਇੱਕ ਨੈਤਿਕ ਕਰਤੱਵ ਹੈ। ਭਾਰਤ ਦਾ ਮੰਨਣਾ ਹੈ ਕਿ ਜ਼ਰੂਰਤੰਮਦ ਦੇਸ਼ਾਂ ਨੂੰ technology transfer ਅਤੇ affordable financing ਦੇ ਬਿਨਾ, climate ਐਕਸ਼ਨ ਸਿਰਫ਼ climate talks ਤੱਕ ਹੀ ਸੀਮਿਤ ਰਹੇਗਾ। Climate Ambition ਅਤੇ Financing ਦਰਮਿਆਨ gap ਨੂੰ ਘੱਟ ਕਰਨ ਵਿੱਚ ਵਿਕਸਿਤ ਦੇਸ਼ਾਂ ਦੀ ਵਿਸ਼ੇਸ਼ ਅਤੇ ਮਹੱਤਵਪੂਰਨ ਜ਼ਿੰਮੇਦਾਰੀ ਹੈ। ਸਾਨੂੰ ਉਨ੍ਹਾਂ ਸਾਰੇ ਦੇਸ਼ਾਂ ਨੂੰ ਨਾਲ ਲੈ ਕੇ ਚਲਣਾ ਹੋਵੇਗਾ ਜੋ ਵਿਭਿੰਨ ਤਣਾਵਾਂ ਦੇ ਚਲਦੇ food, fuel, fertiliser ਅਤੇ financial crisis ਨਾਲ ਜੂਝ ਰਹੇ ਹਨ।

 
ਭਵਿੱਖ ਨੂੰ ਲੈ ਕੇ ਜੋ ਆਤਮਵਿਸ਼ਵਾਸ ਵਿਕਸਿਤ ਦੇਸ਼ਾਂ ਵਿੱਚ ਹੈ, ਉਹੀ ਆਤਮਬਲ ਇਨ੍ਹਾਂ ਦੇਸ਼ਾਂ ਵਿੱਚ ਭੀ ਹੋਣਾ ਚਾਹੀਦਾ ਹੈ। ਕਿਸੇ ਭੀ ਪ੍ਰਕਾਰ ਦੇ ਦੋਹਰੇ ਮਾਪਦੰਡ ਦੇ ਰਹਿੰਦੇ, ਮਨੁੱਖਤਾ ਦਾ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਸੰਭਵ ਨਹੀਂ ਹੈ। ਅੱਜ ਜਾਰੀ ਕੀਤਾ ਜਾ ਰਿਹਾ “Framework Declaration on Climate Finance” ਇੱਕ ਸ਼ਲਾਘਾਯੋਗ ਕਦਮ ਹੈ। ਭਾਰਤ ਇਸ ਦਾ ਸਮਰਥਨ ਕਰਦਾ ਹੈ।

 Friends,
ਪ੍ਰਿਥਵੀ ਦੀ ਸਿਹਤ ਅਤੇ ਮਨੁੱਖ ਦੀ ਸਿਹਤ ਇੱਕ ਦੂਸਰੇ ਨਾਲ ਜੁੜੇ ਹੋਏ ਹਨ। ਕੋਵਿਡ ਮਹਾਮਾਰੀ ਨੇ ਸਾਨੂੰ ਸਿਖਾਇਆ ਹੈ ਕਿ ਵਾਇਰਸ ਵੀਜ਼ਾ ਲੈ ਕੇ ਨਹੀਂ ਆਉਂਦੇ, ਅਤੇ ਸਮਾਧਾਨ ਭੀ ਪਾਸਪੋਰਟ ਦੇਖ ਕੇ ਨਹੀਂ ਚੁਣੇ ਜਾਂਦੇ! ਸਾਂਝੀਆਂ ਚੁਣੌਤੀਆਂ ਦਾ ਸਮਾਧਾਨ ਸਿਰਫ਼ ਸਾਂਝੇ ਪ੍ਰਯਾਸਾਂ ਨਾਲ ਹੀ ਸੰਭਵ ਹੈ।

ਭਾਰਤ ਨੇ “One Earth, One Health” ਦੇ ਮੰਤਰ ਨਾਲ, ਸਾਰੇ ਦੇਸ਼ਾਂ ਦੇ ਨਾਲ ਸਹਿਯੋਗ ਵਧਾਇਆ ਹੈ। ਅੱਜ ਭਾਰਤ ਵਿੱਚ ਵਿਸ਼ਵ ਦੀ ਸਭ ਤੋਂ ਬੜੀ insurance scheme, “ਆਯੁਸ਼ਮਾਨ ਭਾਰਤ” 500 ਮਿਲੀਅਨ ਤੋਂ ਭੀ ਜ਼ਿਆਦਾ ਲੋਕਾਂ ਦੇ ਲਈ ਵਰਦਾਨ ਬਣੀ ਹੈ। ਆਯੁਰਵੇਦ, ਯੋਗ, ਯੂਨਾਨੀ, ਸਿੱਧਾ ਜਿਹੇ traditional medicine systems ਦਾ ecosystem ਖੜ੍ਹਾ ਕੀਤਾ ਗਿਆ ਹੈ। Digital Health ਦੇ ਮਾਧਿਅਮ ਨਾਲ ਅਸੀਂ ਦੇਸ਼ ਦੇ ਹਰ ਕੋਣੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਿਹਤ ਸੇਵਾਵਾਂ ਪਹੁੰਚਾ ਰਹੇ ਹਨ। ਇਨ੍ਹਾਂ ਸਾਰੇ ਖੇਤਰਾਂ ਵਿੱਚ ਭਾਰਤ ਦਾ ਸਫ਼ਲ ਅਨੁਭਵ ਸਾਂਝਾ ਕਰਨ ਵਿੱਚ ਸਾਨੂੰ ਖੁਸ਼ੀ ਹੋਵੇਗੀ।

 ਮੈਨੂੰ ਖੁਸ਼ੀ ਹੈ ਕਿ ਬ੍ਰਿਕਸ ਵਿੱਚ ਭੀ ਸਿਹਤ ਸਹਿਯੋਗ ਵਧਾਉਣ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ। 2022 ਵਿੱਚ ਲਾਂਚ ਕੀਤਾ ਗਿਆ BRICS ਵੈਕਸੀਨ R&D Centre ਇਸ ਦਿਸ਼ਾ ਵਿੱਚ ਇੱਕ ਮਜ਼ਬੂਤ ਪਹਿਲ ਹੈ। ਅੱਜ ਜਾਰੀ ਕੀਤਾ ਜਾ ਰਿਹਾ Leader’s statement on "BRICS Partnership for Elimination of Socially Determined Diseases”, ਸਾਡੇ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਨਵੀਂ ਪ੍ਰੇਰਣਾ ਦੇਵੇਗਾ।

 Friends,
ਅੱਜ ਦੀਆਂ ਬਹੁਤ ਹੀ ਮਹੱਤਵਪੂਰਨ ਅਤੇ ਉਪਯੋਗੀ ਚਰਚਾਵਾਂ ਦੇ ਲਈ ਮੈਂ ਸਾਰਿਆਂ ਦਾ ਆਭਾਰ ਵਿਅਕਤ ਕਰਦਾ ਹਾਂ। ਅਗਲੇ ਵਰ੍ਹੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਵਿੱਚ ਅਸੀਂ ਸਾਰੇ ਵਿਸ਼ਿਆਂ ‘ਤੇ ਕਰੀਬੀ ਸਹਿਯੋਗ ਜਾਰੀ ਰੱਖਾਂਗੇ। ਭਾਰਤ ਦੀ BRICS ਪ੍ਰਧਾਨਗੀ ਵਿੱਚ ਅਸੀਂ BRICS ਨੂੰ ਨਵੇਂ ਰੂਪ ਵਿੱਚ ਪਰਿਭਾਸ਼ਿਤ ਕਰਨ ‘ਤੇ ਕੰਮ ਕਰਨਗੇ। BRICS ਦਾ ਮਤਲਬ ਹੋਵੇਗਾ- Building Resilience and Innovation for Cooperation and Sustainability. ਜਿਸ ਤਰ੍ਹਾਂ, ਆਪਣੀ ਪ੍ਰਧਾਨਗੀ ਦੌਰਾਨ, ਅਸੀਂ G-20 ਨੂੰ ਵਿਆਪਕਤਾ ਦਿਵਾਈ, Global South ਦੇ ਵਿਸ਼ਿਆਂ ਨੂੰ agenda ਵਿੱਚ ਪ੍ਰਾਥਮਿਕਤਾ ਦਿਵਾਈ, ਉਸੇ ਤਰ੍ਹਾਂ BRICS ਦੀ ਪ੍ਰਧਾਨਗੀ ਦੌਰਾਨ ਅਸੀਂ ਇਸ Forum ਨੂੰ  people-centric ਅਤੇ humanity First ਦੀ ਭਾਵਨਾ ਨਾਲ ਅੱਗੇ ਵਧਾਵਾਂਗੇ।

 ਇੱਕ ਵਾਰ ਫਿਰ, ਰਾਸ਼ਟਰਪਤੀ ਲੂਲਾ ਨੂੰ ਸਫ਼ਲ BRICS Summit ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

****

ਐੱਮਜੇਪੀਐੱਸ/ਐੱਸਟੀ


(Release ID: 2143099)