ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਆਨੰਦ ਵਿੱਚ ਸਹਿਕਾਰਤਾ ਮੰਤਰਾਲੇ ਦੇ 4 ਸਾਲ ਪੂਰੇ ਹੋਣ ਦੇ ਮੌਕੇ 'ਤੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਸਹਿਕਾਰਤਾ ਸਾਡੇ ਸਮਾਜ ਦੀ ਪਰੰਪਰਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਨੂੰ ਵਿਧਾਨਕ ਰੂਪ ਦਿੰਦੇ ਹੋਏ ਵੱਖਰਾ ਸਹਿਕਾਰਤਾ ਮੰਤਰਾਲਾ ਬਣਾਇਆ

ਸਹਿਕਾਰਤਾ ਮੰਤਰਾਲਾ ਬਣਾ ਕੇ, ਮੋਦੀ ਜੀ ਨੇ ਲਗਭਗ 31 ਕਰੋੜ ਲੋਕਾਂ ਨਾਲ ਜੁੜੀਆਂ 8.4 ਲੱਖ ਤੋਂ ਵੱਧ ਸਹਿਕਾਰੀ ਸਭਾਵਾਂ ਵਿੱਚ ਨਵਾਂ ਜੀਵਨ ਭਰਿਆ ਹੈ

ਪਿਛਲੇ 4 ਸਾਲਾਂ ਵਿੱਚ, ਸਹਿਕਾਰਤਾ ਮੰਤਰਾਲੇ ਨੇ ਪੰਜ ਪੀ - ਪੀਪੁਲ, ਪੀਏਸੀਐੱਸ, ਪਲੈਟਫਾਰਮ, ਪੌਲਿਸੀ ਅਤੇ ਪ੍ਰੋਸਪੈਰਿਟੀ 'ਤੇ ਅਧਾਰਿਤ 60 ਤੋਂ ਵੱਧ ਪਹਿਲਕਦਮੀਆਂ ਕੀਤੀਆਂ ਹਨ।

ਸਹਿਕਾਰਤਾ ਮੰਤਰਾਲੇ ਦੀਆਂ ਪਹਿਲਕਦਮੀਆਂ ਦੀ ਨੀਂਹ ਵਿੱਚ ਸਿਰਫ ਇੱਕ ਵਿਅਕਤੀ ਨਹੀਂ, ਬਲਕਿ ਪੂਰੇ ਸਮਾਜ ਨੂੰ ਖੁਸ਼ਹਾਲ ਅਤੇ ਸੰਪੰਨ ਬਣਾਉਣ ਦੀ ਧਾਰਨਾ ਹੈ

2 ਲੱਖ ਨਵੀਆਂ ਪੀਏਸੀਐੱਸ, ਸਹਿਕਾਰੀ ਯੂਨੀਵਰਸਿਟੀ, ਰਾਸ਼ਟਰੀ ਸਹਿਕਾਰੀ ਡੇਟਾਬੇਸ ਵਰਗੀਆਂ ਪਹਿਲਕਦਮੀਆਂ ਦੇਸ਼ ਦੀ ਸਹਿਕਾਰੀ ਲਹਿਰ ਨੂੰ ਬਹੁਤ ਮਜ਼ਬੂਤ ​​ਕਰਨਗੀਆਂ

ਇਸ ਸਹਿਕਾਰਤਾ ਅੰਤਰਰਾਸ਼ਟਰੀ ਸਾਲ ਵਿੱਚ, ਸਾਨੂੰ ਪਾਰਦਰਸ਼ਤਾ, ਟੈਕਨੋਲੋਜੀ ਦੀ ਸਵੀਕ੍ਰਿਤੀ ਅਤੇ ਸਹਿਕਾਰੀ ਮੈਂਬਰ ਨੂੰ ਸਹਿਕਾਰੀ ਸੰਸਥਾਵਾਂ ਦੇ ਕੇਂਦਰ ਵਿੱਚ ਲਿਆਉਣ ਦੇ ਕੰਮ ਨੂੰ ਮਜ਼ਬੂਤੀ ਨਾਲ ਲਾਗੂ ਕਰਨਾ ਹੋਵੇਗਾ

ਦੁੱਧ ਤੋਂ ਬੈਂਕਿੰਗ, ਸ਼ੂਗਰ ਮਿੱਲਾਂ ਤੋਂ ਮਾਰਕੀਟਿੰਗ ਅਤੇ ਨਕਦੀ ਕ੍ਰੈਡਿਟ ਤੋਂ ਡਿਜੀਟਲ ਭੁਗਤਾਨ ਤੱਕ, ਅੱਜ ਸਹਿਕਾਰੀ ਸਭਾਵਾਂ ਪੂਰੀ ਸਮਰੱਥਾ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇ ਰਹੀਆਂ

Posted On: 06 JUL 2025 5:35PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਆਨੰਦ ਵਿੱਚ ਸਹਿਕਾਰਤਾ ਮੰਤਰਾਲੇ ਦੇ 4 ਸਾਲ ਪੂਰੇ ਹੋਣ ਅਤੇ ਸਰਦਾਰ ਵੱਲਭਭਾਈ ਪਟੇਲ ਦੇ 150 ਵੇਂ ਜਨਮ ਦਿਵਸ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ ।

 ਸ਼੍ਰੀ ਅਮਿਤ ਸ਼ਾਹ ਨੇ ਨਵੀਂ ਬਣੀ ਮਲਟੀ ਸਟੇਟ ਕੋਆਪ੍ਰੇਟਿਵ ਸੰਸਥਾ, ਸਰਦਾਰ ਪਟੇਲ ਕੋਆਪ੍ਰਏਟਿਵ ਡੇਅਰੀ ਫੈਡਰੇਸ਼ਨ ਲਿਮਟਿਡ ਦਾ ਉਦਘਾਟਨ ਕੀਤਾ ਅਤੇ ਇਸ ਦੇ ਲੋਗੋ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਨੇ ਖੇੜਾ ਵਿਖੇ ਅਮੂਲ ਪਨੀਰ ਪਲਾਂਟ ਅਤੇ ਮੋਗਰ ਵਿਖੇ ਅਤਿ-ਆਧੁਨਿਕ ਚਾਕਲੇਟ ਪਲਾਂਟ ਦਾ ਵਰਚੁਅਲੀ ਉਦਘਾਟਨ ਕੀਤਾ। ਕੇਂਦਰੀ ਸਹਿਕਾਰਤਾ ਮੰਤਰੀ ਨੇ ਆਨੰਦ ਵਿੱਚ ਰਾਸ਼ਟਰੀ ਸਹਿਕਾਰੀ ਡੇਅਰੀ ਫੈਡਰੇਸ਼ਨ ਆਫ਼ ਇੰਡੀਆ (NCDFI) ਦੀ ਨਵੀਂ ਦਫ਼ਤਰ ਇਮਾਰਤ, ਰਾਸ਼ਟਰੀ ਡੇਅਰੀ ਵਿਕਾਸ ਬੋਰਡ (NDDB) ਦਫ਼ਤਰ ਕੰਪਲੈਕਸ ਵਿਖੇ ਮਨੀਬੇਨ ਪਟੇਲ ਭਵਨ ਦਾ ਉਦਘਾਟਨ ਵੀ ਕੀਤਾ ਅਤੇ ਰੈਡੀ ਟੂ ਯੂਜ਼ ਕਲਚਰ ਪਲਾਂਟ ਨੂੰ ਸਮਰਪਿਤ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਅਤੇ ਸ਼੍ਰੀ ਮੁਰਲੀਧਰ ਮੋਹੋਲ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਐਸ ਪੀ ਸਿੰਘ ਬਘੇਲ ਅਤੇ ਕੇਂਦਰੀ ਸਹਿਕਾਰਤਾ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ ਸਮੇਤ ਕਈ ਪਤਵੰਤੇ ਇਸ ਮੌਕੇ ਮੌਜੂਦ ਸਨ।

IMG_9627.JPG

ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (GCMMF) ਵੱਲੋਂ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦਿਨ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਪੱਛਮੀ ਬੰਗਾਲ ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸਾਦ ਜੀ ਨੇ ਆਜ਼ਾਦੀ ਤੋਂ ਪਹਿਲਾਂ ਹੀ ਦੇਸ਼ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਨੂੰ ਇਕੱਠਾ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੀ ਸ਼ਿਆਮਾ ਪ੍ਰਸਾਦ ਮੁਖਰਜੀ ਨਾ ਹੁੰਦੇ ਤਾਂ ਕਸ਼ਮੀਰ ਕਦੇ ਵੀ ਭਾਰਤ ਦਾ ਅਨਿੱਖੜਵਾਂ ਅੰਗ ਨਾ ਹੁੰਦਾ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਡਾ. ਸ਼ਿਆਮਾ ਪ੍ਰਸਾਦ ਜੀ ਹੀ ਸਨ ਜਿਨ੍ਹਾਂ ਨੇ ਇਹ ਨਾਅਰਾ ਦਿੱਤਾ ਸੀ ਕਿ ਦੋ ਪ੍ਰਧਾਨ, ਦੋ ਵਿਧਾਨ ਅਤੇ ਦੋ ਨਿਸ਼ਾਨ ਦੇਸ਼ ਵਿੱਚ ਸਵੀਕਾਰਯੋਗ ਨਹੀਂ ਹੋਣਗੇ ਅਤੇ ਕਸ਼ਮੀਰ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੱਛਮੀ ਬੰਗਾਲ ਵੀ ਡਾ. ਸ਼ਿਆਮਾ ਪ੍ਰਸਾਦ ਜੀ ਕਾਰਨ ਹੀ ਭਾਰਤ ਦਾ ਹਿੱਸਾ ਹੈ।

IMG_3890.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਦੇਸ਼ ਵਿੱਚ, ਸਹਿਕਾਰਤਾ ਵੈਦਿਕ ਕਾਲ ਤੋਂ ਹੀ ਸਾਡੇ ਸਮਾਜ ਦੀ ਇੱਕ ਪਰੰਪਰਾ ਵਜੋਂ ਚਲੀ ਆ ਰਹੀ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਪਰੰਪਰਾ ਨੂੰ ਵਿਧਾਨਕ ਰੂਪ ਦਿੱਤਾ ਅਤੇ 4 ਸਾਲ ਪਹਿਲਾਂ ਅੱਜ ਹੀ ਦੇ ਦਿਨ ਦੇਸ਼ ਵਿੱਚ ਪਹਿਲੀ ਵਾਰ ਇੱਕ ਵੱਖਰਾ ਸਹਿਕਾਰਤਾ ਮੰਤਰਾਲਾ ਬਣਾਉਣ ਦਾ ਫੈਸਲਾ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਲਗਭਗ 31 ਕਰੋੜ ਲੋਕਾਂ ਨਾਲ ਜੁੜੇ 8 ਲੱਖ 40 ਹਜ਼ਾਰ ਤੋਂ ਵੱਧ ਸਭਾਵਾਂ ਵਿੱਚ ਨਵਾਂ ਜੀਵਨ ਭਰਿਆ ਹੈ। ਉਨ੍ਹਾਂ ਕਿਹਾ ਕਿ ਦੁੱਧ ਤੋਂ ਲੈ ਕੇ ਬੈਂਕਿੰਗ ਤੱਕ, ਸ਼ੂਗਰ ਮਿੱਲਾਂ ਤੋਂ ਲੈ ਕੇ ਮਾਰਕੀਟਿੰਗ ਤੱਕ ਅਤੇ ਨਕਦੀ ਕ੍ਰੈਡਿਟ ਤੋਂ ਲੈ ਕੇ ਡਿਜੀਟਲ ਭੁਗਤਾਨ ਤੱਕ, ਅੱਜ ਸਹਿਕਾਰੀ ਸਭਾਵਾਂ ਪੂਰੀ ਸਮਰੱਥਾ ਨਾਲ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇ  ਰਹੀਆਂ ਹਨ।

IMG_9633.JPG

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਸਹਿਕਾਰਤਾ ਮੰਤਰਾਲੇ ਨੇ ਆਪਣੇ ਗਠਨ ਦੇ 4 ਸਾਲਾਂ ਵਿੱਚ 60 ਤੋਂ ਵੱਧ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪਹਿਲਕਦਮੀਆਂ ਪੰਜ ਪੀ'ਜ਼  (five P's) 'ਤੇ ਅਧਾਰਿਤ ਹਨ - ਪੀਪੁਲ, ਪੀਏਸੀਐਸ, ਪਲੈਟਫਾਰਮ, ਪੌਲਿਸੀ ਅਤੇ ਪ੍ਰੋਸਪੈਰਿਟੀ। ਪਹਿਲਾ, ਪੀਪੁਲ - ਕਿ ਦੇਸ਼ ਦੇ ਲੋਕ ਇਨ੍ਹਾਂ ਸਾਰੀਆਂ ਪਹਿਲਕਦਮੀਆਂ ਦੇ ਲਾਭਪਾਤਰੀ ਹਨ। ਦੂਜਾ - ਪੀਏਸੀਐਸ, ਕਿ ਅਸੀਂ ਪ੍ਰਾਇਮਰੀ ਖੇਤੀਬਾੜੀ ਕ੍ਰੈਡਿਟ ਸੋਸਾਇਟੀਆਂ ਨੂੰ ਮਜ਼ਬੂਤ ​​ਕਰ ਰਹੇ ਹਾਂ। ਤੀਜਾ - ਪਲੈਟਫਾਰਮ, ਕਿ ਅਸੀਂ ਹਰ ਕਿਸਮ ਦੀ ਸਹਿਕਾਰੀ ਗਤੀਵਿਧੀ ਲਈ ਡਿਜੀਟਲ ਅਤੇ ਰਾਸ਼ਟਰੀ ਪਲੈਟਫਾਰਮ ਪ੍ਰਦਾਨ ਕਰਨ ਲਈ ਕੰਮ ਕੀਤਾ ਹੈ। ਚੌਥਾ - ਪੌਲਿਸੀ, ਸਹਿਕਾਰੀ ਨੀਤੀ ਮੈਂਬਰਾਂ ਨੂੰ ਵੱਧ ਤੋਂ ਵੱਧ ਲਾਭ ਪ੍ਰਦਾਨ ਕਰਨਾ ਹੈ, ਅਤੇ ਨਮਕ ਉਤਪਾਦਨ ਵਿੱਚ ਵੀ, ਮੁਨਾਫਾ ਹੁਣ ਨਮਕ ਨਿਰਮਾਤਾਵਾਂ ਨੂੰ ਜਾਵੇਗਾ। ਪੰਜਵਾਂ - ਪ੍ਰੋਸਪੈਰਿਟੀ, ਜਿਸ ਦੇ ਤਹਿਤ ਸਾਡੀਆਂ 36 ਲੱਖ ਭੈਣਾਂ ਜੋ ਗੁਜਰਾਤ ਵਿੱਚ ਹਰ ਰੋਜ਼ ਸਖ਼ਤ ਮਿਹਨਤ ਕਰਦੀਆਂ ਹਨ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ 20 ਲੱਖ ਭੈਣਾਂ। ਜਿਸ ਕਾਰਨ 80 ਹਜ਼ਾਰ ਕਰੋੜ ਦਾ ਸਲਾਨਾ ਟਰਨਓਵਰ ਪ੍ਰਾਪਤ ਕੀਤਾ ਜਾ ਰਿਹਾ ਹੈ, ਜੋ ਅਗਲੇ ਸਾਲ ਇੱਕ ਲੱਖ ਕਰੋੜ ਨੂੰ ਪਾਰ ਕਰ ਜਾਵੇਗਾ ਅਤੇ ਇਸ ਦਾ ਮੁਨਾਫਾ ਸਿੱਧਾ ਇਨ੍ਹਾਂ 56 ਲੱਖ ਭੈਣਾਂ ਦੇ ਖਾਤਿਆਂ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੁਸ਼ਹਾਲੀ ਕਿਸੇ ਇੱਕ ਵਿਅਕਤੀ ਦੀ ਨਹੀਂ ਸਗੋਂ ਪੂਰੇ ਸਮਾਜ ਦੀ ਹੈ, ਖੁਸ਼ਹਾਲੀ ਕੁਝ ਅਮੀਰਾਂ ਦੀ ਨਹੀਂ ਸਗੋਂ ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦੀ ਹੈ ਅਤੇ ਇਸੇ ਵਿਸ਼ਵਾਸ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਇਹ 60 ਪਹਿਲਕਦਮੀਆਂ ਕੀਤੀਆਂ ਹਨ।

IMG_9560.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਦਾਰ ਪਟੇਲ ਸਹਿਕਾਰੀ ਡੇਅਰੀ ਫੈਡਰੇਸ਼ਨ ਡੇਅਰੀ ਸੈਕਟਰ ਵਿੱਚ ਸੰਗਠਿਤ ਬਜ਼ਾਰ, ਇਨਪੁਟ ਸੇਵਾਵਾਂ, ਦੁੱਧ ਦੀ ਨਿਰਪੱਖ ਖਰੀਦ, ਕੀਮਤ ਵਿੱਚ ਅੰਤਰ ਅਤੇ ਸਰਕੂਲਰ ਅਰਥਵਿਵਸਥਾ ਦੇ ਇੱਕ ਚੱਕਰ ਨੂੰ ਪੂਰਾ ਕਰਨ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਅਮੂਲ ਦੀ ਤਰਜ਼ 'ਤੇ, ਇਸ ਨਾਲ ਦੇਸ਼ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਕੱਛ ਜ਼ਿਲ੍ਹਾ ਨਮਕ ਸਹਿਕਾਰੀ ਸੋਸਾਇਟੀ ਦੇ ਰੂਪ ਵਿੱਚ ਇੱਕ ਨਵੀਂ ਮਾਡਲ ਕਮੇਟੀ ਸ਼ੁਰੂ ਕੀਤੀ ਗਈ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਨਮਕ ਪੈਦਾ ਕਰਨ ਵਾਲੇ ਹਰੇਕ ਮਜ਼ਦੂਰ ਲਈ ਅਮੂਲ ਵਰਗੀ ਇੱਕ ਮਜ਼ਬੂਤ ​​ਸਹਿਕਾਰੀ ਲਹਿਰ ਬਣ ਜਾਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਅਮੂਲ ਐਫਐਮਸੀਜੀ ਬ੍ਰਾਂਡ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਵਿੱਚ ਸਭ ਤੋਂ ਮਜ਼ਬੂਤ ​​ਬ੍ਰਾਂਡ ਹੈ। ਉਨ੍ਹਾਂ ਕਿਹਾ ਕਿ ਅਸੀਂ ਸਹਿਕਾਰਤਾ ਦੇ ਅੰਤਰਰਾਸ਼ਟਰੀ ਸਾਲ ਵਿੱਚ ਸਹਿਯੋਗ ਦੇ ਇਸ ਸੱਭਿਆਚਾਰ ਨੂੰ ਵਧਾਉਣ ਦਾ ਸੰਕਲਪ ਲਿਆ ਹੈ। ਕੇਂਦਰੀ ਸਹਿਕਾਰਤਾ ਮੰਤਰੀ ਨੇ ਇਹ ਵੀ ਕਿਹਾ ਕਿ ਕੱਲ੍ਹ ਹੀ ਤ੍ਰਿਭੁਵਨ ਦਾਸ ਪਟੇਲ ਦੇ ਨਾਮ 'ਤੇ ਤ੍ਰਿਭੁਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ ਅਤੇ ਅੱਜ ਲਗਭਗ 10 ਬਹੁਤ ਵੱਡੇ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ 2 ਲੱਖ ਨਵੇਂ ਪੀਏਸੀਐਸ, ਸਹਿਕਾਰੀ ਯੂਨੀਵਰਸਿਟੀ, ਰਾਸ਼ਟਰੀ ਸਹਿਕਾਰੀ ਡੇਟਾਬੇਸ, ਅਨਾਜ ਦੀ ਵਿਕਰੀ ਅਤੇ ਉਤਪਾਦਨ ਨਾਲ ਸਬੰਧਿਤ ਤਿੰਨ ਰਾਸ਼ਟਰੀ ਪੱਧਰ ਦੀਆਂ ਸਹਿਕਾਰੀ ਸਭਾਵਾਂ ਅਤੇ ਡੇਅਰੀ ਸੈਕਟਰ ਲਈ ਬਣਾਏ ਜਾਣ ਵਾਲੀਆਂ ਤਿੰਨ ਰਾਸ਼ਟਰੀ ਪੱਧਰੀ ਸਹਿਕਾਰੀ ਸਭਾਵਾਂ, ਇਹ ਸਾਰੀਆਂ ਪਹਿਲਕਦਮੀਆਂ ਸਾਡੇ ਦੇਸ਼ ਦੀ ਸਹਿਕਾਰੀ ਲਹਿਰ ਨੂੰ ਬਹੁਤ ਮਜ਼ਬੂਤ ​​ਕਰਨਗੀਆਂ।

IMG_9556.JPG

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਾਨੂੰ ਇਸ ਅੰਤਰਰਾਸ਼ਟਰੀ ਸਹਿਕਾਰਤਾ ਸਾਲ ਵਿੱਚ ਤਿੰਨ ਗੱਲਾਂ, ਪਾਰਦਰਸ਼ਤਾ, ਟੈਕਨੋਲੋਜੀ ਦੀ ਸਵੀਕ੍ਰਿਤੀ ਅਤੇ ਸਹਿਕਾਰੀ ਸੰਸਥਾਵਾਂ ਦੇ ਮੈਂਬਰਾਂ ਨੂੰ ਕੇਂਦਰ ਵਿੱਚ ਲਿਆਉਣਾ, ਨੂੰ ਮਜ਼ਬੂਤੀ ਨਾਲ ਲਾਗੂ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਰਦਰਸ਼ਤਾ ਨਹੀਂ ਹੁੰਦੀ, ਸਹਿਯੋਗ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦਾ ਅਤੇ ਪਾਰਦਰਸ਼ਤਾ ਦੀ ਘਾਟ ਸਹਿਯੋਗ ਦੀ ਭਾਵਨਾ ਨੂੰ ਨੁਕਸਾਨ ਪਹੁੰਚਾਉਂਦੀ ਹੈ।

IMG_3795.JPG

ਸ਼੍ਰੀ ਸ਼ਾਹ ਨੇ ਕਿਹਾ ਕਿ ਜਿੱਥੇ ਟੈਕਨੋਲੋਜੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ, ਉੱਥੇ ਸਹਿਕਾਰਤਾ ਮੁਕਾਬਲੇ ਵਿੱਚ ਟਿਕ ਨਹੀਂ ਸਕਦੀ ਅਤੇ ਜਿਸ ਸਹਿਕਾਰੀ ਸੰਸਥਾ ਵਿੱਚ ਮੈਂਬਰਾਂ ਦੇ ਹਿਤ ਨੂੰ ਸਰਵਉੱਚ ਨਹੀਂ ਮੰਨਿਆ ਜਾਂਦਾ, ਅਜਿਹੇ ਸੰਸਥਾਨ ਵੀ ਖਤਮ ਹੋ ਗਏ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਕਾਰਤਾ ਸਾਲ ਵਿੱਚ ਸਾਰੇ ਸਹਿਕਾਰੀ ਨੇਤਾਵਾਂ ਨੂੰ ਆਪਣੇ ਕੰਮ ਦੇ ਖੇਤਰਾਂ ਵਿੱਚ ਇਨ੍ਹਾਂ ਤਿੰਨਾਂ ਗੱਲਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਕੰਮ ਦਾ ਸੱਭਿਆਚਾਰ ਬਣਾਉਣਾ ਚਾਹੀਦਾ ਹੈ। ਕੇਂਦਰੀ ਸਹਿਕਾਰਤਾ ਮੰਤਰੀ ਨੇ ਇਸ ਭਾਵਨਾ ਨੂੰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਫੈਲਾਉਣ ਦਾ ਸੱਦਾ ਵੀ ਦਿੱਤਾ।

CR3_1091.JPG

ਸ਼੍ਰੀ ਅਮਿਤ ਸ਼ਾਹ ਨੇ ਅੱਜ ਮੋਗਰ ਦੇ ਤ੍ਰਿਭੁਵਨਦਾਸ ਫੂਡ ਕੰਪਲੈਕਸ ਵਿਖੇ ₹ 105 ਕਰੋੜ ਦੀ ਲਾਗਤ ਨਾਲ ਬਣੇ ਅਮੂਲ ਦੇ ਚਾਕਲੇਟ ਪਲਾਂਟ ਅਤੇ ਖਟਰਾਜ (Khatraj) ਵਿੱਚ ₹ 260 ਕਰੋੜ ਦੀ ਲਾਗਤ ਨਾਲ ਬਣੇ ਡਾ. ਵਰਗੀਜ਼ ਕੁਰੀਅਨ ਪਨੀਰ ਪਲਾਂਟ ਦੇ ਵਿਸਥਾਰ ਦਾ ਵਰਚੁਅਲੀ ਉਦਘਾਟਨ ਕੀਤਾ। ਅਮੂਲ ਦੇ ਚਾਕਲੇਟ ਪਲਾਂਟ ਦੇ ਵਿਸਥਾਰ ਨਾਲ, ਇਸ ਪਲਾਂਟ ਦੀ ਉਤਪਾਦਨ ਸਮਰੱਥਾ 30 ਟਨ ਤੋਂ ਵਧ ਕੇ 60 ਟਨ ਪ੍ਰਤੀਦਿਨ ਹੋ ਜਾਵੇਗੀ। ਇਸ ਦੇ ਨਾਲ ਹੀ, ਡਾ. ਵਰਗੀਜ਼ ਕੁਰੀਅਨ ਪਨੀਰ ਪਲਾਂਟ ਵਿੱਚ UHT ਦੁੱਧ, ਵੇਅ (Whey) -ਅਧਾਰਿਤ ਪੀਣ ਵਾਲੇ ਪਦਾਰਥ, ਮੋਜ਼ੇਰੈਲਾ ਚੀਜ਼, ਪ੍ਰੋਸੈੱਸਡ ਪਨੀਰ ਪੈਕਿੰਗ, ਸਮਾਰਟ ਵੇਅਰਹਾਊਸ ਆਦਿ ਦਾ ਵੀ ਉਦਘਾਟਨ ਕੀਤਾ ਗਿਆ ਹੈ।

ਇਸ ਦੇ ਨਾਲ ਹੀ, ਕੇਂਦਰੀ ਸਹਿਕਾਰਤਾ ਮੰਤਰੀ ਨੇ ਅੱਜ NDDB ਦੇ ₹ 45 ਕਰੋੜ ਦੀ ਲਾਗਤ ਨਾਲ ਤਿਆਰ ਰੈਡੀ ਟੂ ਯੂਜ਼ ਕਲਚਰ (RUC), ₹ 32 ਕਰੋੜ ਦੀ ਲਾਗਤ ਨਾਲ ਬਣੇ ਰਾਸ਼ਟਰੀ ਸਹਿਕਾਰੀ ਡੇਅਰੀ ਫੈਡਰੇਸ਼ਨ ਆਫ਼ ਇੰਡੀਆ (NCDFI) ਦੇ ਨਵੇਂ ਬਣੇ ਹੈੱਡਕੁਆਰਟਰ ਦੀ ਇਮਾਰਤ ਦਾ ਉਦਘਾਟਨ ਕੀਤਾ ਅਤੇ NDDB ਹੈੱਡਕੁਆਰਟਰ, ਆਨੰਦ ਦੀ ਨਵੀਂ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ।

*****

ਆਰਕੇ/ਵੀਵੀ/ਪੀਆਰ/ਪੀਐਸ


(Release ID: 2142769)