ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਤ੍ਰਿਨੀਦਾਦ ਤੇ ਟੋਬੈਗੋ ਦੀ ਸੰਸਦ ਦੀ ਸੰਯੁਕਤ ਸਭਾ ਨੂੰ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 04 JUL 2025 10:40PM by PIB Chandigarh

ਮਹਾਮਹਿਮ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ ਜੀ,

ਸੈਨੇਟ ਦੇ ਮਾਣਯੋਗ ਪ੍ਰੈਜ਼ੀਡੈਂਟ ਸ਼੍ਰੀ ਵੈਡ ਮਾਰਕ,

ਮਾਣਯੋਗ ਸਪੀਕਰ ਸਾਹਿਬ ਸ਼੍ਰੀ ਜਗਦੇਵ ਸਿੰਘ,

ਮਾਣਯੋਗ ਮੰਤਰੀ ਸਾਹਿਬਾਨ,

ਸੰਸਦ ਦੇ ਸਨਮਾਨਿਤ ਮੈਂਬਰ ਸਹਿਬਾਨ,

ਨਮਸਕਾਰ!( Namaskar !)

ਸੁਪਭ੍ਰਾਤ!

ਇੱਕ ਗੌਰਵਸ਼ਾਲੀ ਲੋਕਤੰਤਰ ਅਤੇ ਮਿੱਤਰ ਰਾਸ਼ਟਰ ਦੇ ਚੁਣੇ ਹੋਏ ਪ੍ਰਤੀਨਿਧੀਓ, ਮੈਂ ਆਪ ਸਭ ਦੇ ਸਾਹਮਣੇ ਖੜ੍ਹੇ ਹੋ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।

ਮੈਂ ਭਾਰਤ ਦੇ 1.4 ਬਿਲੀਅਨ ਲੋਕਾਂ ਦੀ ਤਰਫ਼ੋਂ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ। ਮੈਂ ਘਾਨਾ ਦੇ ਲੋਕਾਂ ਦੀ ਤਰਫ਼ੋਂ ਭੀ ਹਾਰਦਿਕ ਸ਼ੁਭਕਾਮਨਾਵਾਂ ਲੈ ਕੇ ਆਇਆ ਹਾਂ, ਜਿਸ ਦੇਸ਼ ਦੀ ਮੈਂ ਇੱਥੇ ਆਉਣ ਤੋਂ ਠੀਕ ਪਹਿਲੇ ਯਾਤਰਾ ਕੀਤੀ ਸੀ।

ਮੈਂ ਆਭਾਰੀ ਹਾਂ ਕਿ ਮੈਂ ਇਸ ਪ੍ਰਤਿਸ਼ਠਿਤ ਰੈੱਡ ਹਾਊਸ (iconic Red House) ਵਿੱਚ ਤੁਹਾਡੇ ਨਾਲ ਬਾਤ ਕਰਨ ਵਾਲਾ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਹਾਂ। ਇਹ ਇਤਿਹਾਸਿਕ ਇਮਾਰਤ, ਸੁਤੰਤਰਤਾ ਅਤੇ ਸਨਮਾਨ ਦੇ ਲਈ ਤ੍ਰਿਨੀਦਾਦ ਤੇ ਟੋਬੈਗੋ ਦੇ ਲੋਕਾਂ ਦੇ ਸੰਘਰਸ਼ ਅਤੇ ਬਲੀਦਾਨ ਦਾ ਸਾਖੀ ਰਿਹਾ ਹੈ। ਪਿਛਲੇ ਛੇ ਦਹਾਕਿਆਂ ਵਿੱਚ, ਇਹ ਮਜ਼ਬੂਤੀ ਨਾਲ ਖੜ੍ਹਾ ਰਿਹਾ ਹੈ, ਕਿਉਂਕਿ ਤੁਸੀਂ ਇੱਕ ਨਿਆਂਸੰਗਤ, ਸਮਾਵੇਸ਼ੀ ਅਤੇ ਸਮ੍ਰਿੱਧ ਲੋਕਤੰਤਰ ਦਾ ਨਿਰਮਾਣ ਕੀਤਾ ਹੈ।

ਮਿੱਤਰੋ,

ਇਸ ਮਹਾਨ ਰਾਸ਼ਟਰ ਦੇ ਲੋਕਾਂ ਨੇ ਦੋ ਜ਼ਿਕਰਯੋਗ ਮਹਿਲਾ ਰਾਜਨੇਤਾਵਾਂ ਨੂੰ ਚੁਣਿਆ ਹੈ- ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ। ਉਹ ਗਰਵ (ਮਾਣ) ਨਾਲ ਖ਼ੁਦ ਨੂੰ ਭਾਰਤੀ ਪ੍ਰਵਾਸੀਆਂ ਦੀਆਂ ਬੇਟੀਆਂ ਕਹਿੰਦੀਆਂ ਹਨ। ਉਨ੍ਹਾਂ ਨੂੰ ਆਪਣੀ ਭਾਰਤੀ ਵਿਰਾਸਤ ‘ਤੇ ਗਰਵ (ਮਾਣ) ਹੈ। ਭਾਰਤ ਵਿੱਚ, ਅਸੀਂ ਉਨ੍ਹਾਂ ਦੀ ਅਗਵਾਈ, ਧੀਰਜ ਅਤੇ ਦ੍ਰਿੜ੍ਹ ਸੰਕਲਪ ਦੀ ਪ੍ਰਸ਼ੰਸਾ ਕਰਦੇ ਹਾਂ। ਉਹ ਸਾਡੇ ਦੇਸ਼ਾਂ ਦੇ ਦਰਮਿਆਨ ਆਪਸੀ ਸਬੰਧਾਂ ਦਾ ਜੀਵੰਤ ਪ੍ਰਤੀਕ ਹਨ, ਜੋ ਸਾਂਝੀਆਂ ਜੜ੍ਹਾਂ ਅਤੇ ਸਾਂਝੇ ਸੁਪਨਿਆਂ ‘ਤੇ ਨਿਰਮਿਤ ਹੋਏ ਹਨ।

ਸਤਿਕਾਰਯੋਗ ਮੈਂਬਰ ਸਹਿਬਾਨ,

ਸਾਡੇ ਦੋਨੋਂ ਰਾਸ਼ਟਰ, ਬਸਤੀਵਾਦੀ ਸ਼ਾਸਨ ਦੀ ਛਾਇਆ ਤੋਂ ਉੱਠ ਕੇ ਆਪਣੀਆਂ ਗਾਥਾਵਾਂ ਲਿਖਣ ਦੇ ਲਈ ਉੱਭਰ ਕੇ ਸਾਹਮਣੇ ਆਏ - ਸਾਹਸ ਸਾਡੀ ਸਿਆਹੀ ਸੀ ਅਤੇ ਲੋਕਤੰਤਰ ਸਾਡੀ ਲੇਖਣੀ ਸੀ। (Both our nations rose from the shadows of colonial rule to write our own stories —with courage as our ink and democracy as our pen.)

 

ਅੱਜ, ਸਾਡੇ ਦੋਨੋਂ ਰਾਸ਼ਟਰ ਆਧੁਨਿਕ ਦੁਨੀਆ ਵਿੱਚ ਗੌਰਵਸ਼ਾਲੀ ਲੋਕਤੰਤਰ ਅਤੇ ਸ਼ਕਤੀ ਦੇ ਥੰਮ੍ਹ ਦੇ ਰੂਪ ਵਿੱਚ ਮੌਜੂਦ ਹਨ। ਕੁਝ ਮਹੀਨੇ ਪਹਿਲੇ, ਤੁਸੀਂ ਚੋਣਾਂ ਵਿੱਚ ਹਿੱਸਾ ਲੈ ਕੇ ਲੋਕਤੰਤਰ ਦਾ ਉਤਸਵ ਮਨਾਇਆ। ਮੈਂ ਇਸ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਦੀ ਸਿਆਣਪ ਅਤੇ ਦੂਰਦਰਸ਼ਤਾ(their wisdom and vision)- ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ (peace, stability and prosperity) ਦੇ ਲਈ ਵਧਾਈ ਦਿੰਦਾ ਹਾਂ। ਮੈਂ ਇਸ ਪ੍ਰਤਿਸ਼ਠਿਤ ਸਦਨ ਦੇ ਨਵੇਂ ਚੁਣੇ ਮੈਂਬਰਾਂ ਨੂੰ ਭੀ ਵਧਾਈ ਦਿੰਦਾ ਹਾਂ।

ਮੈਂ ਪ੍ਰਧਾਨ ਮੰਤਰੀ ਕਮਲਾ ਜੀ ਨੂੰ ਇੱਕ ਵਾਰ ਫਿਰ ਸਰਕਾਰ ਬਣਾਉਣ ਦੇ ਲਈ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ। ਮੈਂ ਉਨ੍ਹਾਂ ਦੀ ਨਿਰੰਤਰ ਸਫ਼ਲਤਾ ਦੀ ਕਾਮਨਾ ਕਰਦਾ ਹਾਂ, ਕਿਉਂਕਿ ਉਹ ਇਸ ਮਹਾਨ ਰਾਸ਼ਟਰ ਨੂੰ ਨਿਰੰਤਰ ਵਿਕਾਸ ਅਤੇ ਸਮ੍ਰਿੱਧੀ ਦੀ ਤਰਫ਼ ਲੈ ਜਾ ਰਹੇ ਹਨ।

ਮਿੱਤਰੋ,

ਜਦੋਂ ਮੈਂ ਸਪੀਕਰ ਦੀ ਕੁਰਸੀ ‘ਤੇ ਅੰਕਿਤ ਸੁਨਹਿਰੇ ਸ਼ਬਦਾਂ ਨੂੰ ਦੇਖਦਾ ਹਾਂ:

“ਭਾਰਤ ਦੇ ਲੋਕਾਂ ਦੀ ਤਰਫ਼ੋਂ ਤ੍ਰਿਨੀਦਾਦ ਤੇ ਟੋਬੈਗੋ ਦੇ ਲੋਕਾਂ ਦੇ ਲਈ”, ("FROM THE PEOPLE OF INDIA TO THE PEOPLE OF TRINIDAD AND TOBAGO",)

ਮੈਨੂੰ ਗਹਿਰੀ ਭਾਵਨਾ ਦੀ ਅਨੁਭੂਤੀ ਹੁੰਦੀ ਹੈ। ਉਹ ਕੁਰਸੀ ਸਿਰਫ਼ ਫਰਨੀਚਰ ਦਾ ਇੱਕ ਟੁਕੜਾ ਨਹੀਂ ਹੈ, ਬਲਕਿ ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਮਿੱਤਰਤਾ ਅਤੇ ਵਿਸ਼ਵਾਸ ਦਾ ਸ਼ਕਤੀਸ਼ਾਲੀ ਪ੍ਰਤੀਕ ਹੈ। ਇਹ ਸ਼ਬਦ ਉਸ ਬੰਧਨ ਨੂੰ ਵਿਅਕਤ ਕਰਦੇ ਹਨ, ਜੋ ਇੱਕ ਲੋਕਤੰਤਰ ਦੂਸਰੇ ਲੋਕਤੰਤਰ ਦੇ ਲਈ ਮਹਿਸੂਸ ਕਰਦਾ ਹੈ।

ਆਪ (ਤੁਸੀਂ) ਸਾਰੇ ਜਾਣਦੇ ਹੋ...

ਭਾਰਤੀਆਂ ਦੇ ਲਈ ਡੈਮੋਕ੍ਰੇਸੀ ਸਿਰਫ਼ ਇੱਕ ਰਾਜਨੀਤਕ ਮਾਡਲ ਭਰ ਨਹੀਂ ਹੈ।

ਸਾਡੇ ਲਈ, ਇਹ way of life ਹੈ...

ਸਾਡੀ ਹਜ਼ਾਰਾਂ ਵਰ੍ਹਿਆਂ ਦੀ ਮਹਾਨ ਵਿਰਾਸਤ ਹੈ।

ਇਸ ਸੰਸਦ ਵਿੱਚ ਭੀ ਕਈ ਸਾਥੀ ਅਜਿਹੇ ਹਨ...ਜਿਨ੍ਹਾਂ ਦੇ ਪੂਰਵਜ ਬਿਹਾਰ ਤੋਂ ਹਨ...

ਉਹ ਬਿਹਾਰ, ਜੋ ਮਹਾਜਨਪਦਾਂ, ਯਾਨੀ ancient republics ਦੀ ਭੂਮੀ ਹੈ।

ਭਾਰਤ ਵਿੱਚ ਲੋਕਤੰਤਰ ਸਿਰਫ਼ ਇੱਕ ਰਾਜਨੀਤਕ ਵਿਵਸਥਾ ਨਹੀਂ ਹੈ। ਸਾਡੇ ਲਈ, ਇਹ ਜੀਵਨ ਜੀਣ ਦਾ ਤਰੀਕਾ ਹੈ। (In India, democracy is not just a political system. For us, it is a way of life.) ਤੁਹਾਡੀ ਸੰਸਦ ਵਿੱਚ ਕੁਝ ਅਜਿਹੇ ਮੈਂਬਰ ਭੀ ਹਨ, ਜਿਨ੍ਹਾਂ ਦੇ ਪੂਰਵਜ ਭਾਰਤ ਦੇ ਬਿਹਾਰ ਰਾਜ ਤੋਂ ਸਨ, ਜੋ ਵੈਸ਼ਾਲੀ ਜਿਹੇ ਕੇਂਦਰਾਂ ਦੇ ਲਈ ਪ੍ਰਸਿੱਧ ਹੈ।

ਦੋਸਤੋ,

ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧਾਂ ਵਿੱਚ ਇੱਕ ਸੁਭਾਵਿਕ ਗਰਮਜੋਸ਼ੀ ਹੈ। ਮੈਨੂੰ ਜ਼ਰੂਰ ਕਹਿਣਾ ਚਾਹੀਦਾ ਹੈ ਕਿ ਭਾਰਤੀ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਸਭ ਤੋਂ ਜੋਸ਼ੀਲੇ ਪ੍ਰਸ਼ੰਸਕਾਂ ਵਿੱਚੋਂ ਹਨ! ਅਸੀਂ ਪੂਰੇ ਦਿਲੋਂ ਉਨ੍ਹਾਂ ਦਾ ਉਤਸ਼ਾਹਵਰਧਨ ਕਰਦੇ ਹਾਂ, ਸਿਵਾਏ ਇਸ ਦੇ ਕਿ ਜਦੋਂ ਉਹ ਭਾਰਤ ਦੇ ਖ਼ਿਲਾਫ਼ ਖੇਡ ਰਹੇ ਹੋਣ।

ਸਾਡੇ ਦੋਹਾਂ ਦੇਸ਼ਾਂ ਦੇ ਦਰਮਿਆਨ ਸਬੰਧ ਸਦੀਆਂ ਪੁਰਾਣੇ ਬੰਧਨਾਂ ਦੀ ਨੀਂਹ ‘ਤੇ ਬਣੇ ਹਨ। 180 ਸਾਲ ਪਹਿਲੇ, ਭਾਰਤੀ ਇੱਕ ਲੰਬੀ ਅਤੇ ਕਠਿਨ ਯਾਤਰਾ ਦੇ ਬਾਅਦ ਪਹਿਲੀ ਵਾਰ ਇਸ ਭੂਮੀ ‘ਤੇ ਪਹੁੰਚੇ ਸਨ। ਸਮੁੰਦਰ ਦੇ ਪਾਰ, ਭਾਰਤੀ ਧੁਨਾਂ (Indian beats) ਕੈਰੇਬਿਆਈ ਲੈ (Caribbean rhythm) ਦੇ ਨਾਲ ਖੂਬਸੂਰਤੀ ਨਾਲ ਘੁਲਮਿਲ ਗਈਆਂ ਸਨ।

ਇੱਥੇ ਭੋਜਪੁਰੀ ਨੇ ਕ੍ਰਿਯੋਲ ਦੇ ਨਾਲ ਤਾਲਮੇਲ ਸਥਾਪਿਤ ਕੀਤਾ।

ਦਾਲ਼ ਪੂਰੀ, ਡਬਲਸ ਦੇ ਨਾਲ ਮਿਲ ਗਈ!

ਅਤੇ, ਤਬਲੇ ਨੇ ਸਟੀਲ ਪੈਨ ਦਾ ਸਾਥ ਦਿੱਤਾ!

(Here, Bhojpuri found harmony with creole.

Dal Puri met Doubles,

And, tabla met the steel pan!)

ਅੱਜ, ਭਾਰਤੀ ਮੂਲ ਦੇ ਲੋਕ ਲਾਲ, ਕਾਲ਼ੇ ਅਤੇ ਸਫ਼ੈਦ ਝੰਡੇ ਦੇ ਗੌਰਵਸ਼ਾਲੀ ਵਾਹਕ ਹਨ! (Today, the people of Indian origin are proud bearers of the Red, Black and White Flag !)

ਰਾਜਨੀਤੀ ਤੋਂ ਲੈ ਕੇ ਕਵਿਤਾ ਤੱਕ, ਕ੍ਰਿਕਟ ਤੋਂ ਲੈ ਕੇ ਵਣਜ ਤੱਕ, ਕੈਲਿਪਸੋ ਤੋਂ ਲੈ ਕੇ ਚਟਣੀ ਤੱਕ, ਉਹ ਹਰ ਖੇਤਰ ਵਿੱਚ ਯੋਗਦਾਨ ਦਿੰਦੇ ਹਨ। ਉਹ ਉਸ ਜੀਵੰਤ ਵਿਵਿਧਤਾ ਦੇ ਅਭਿੰਨ ਅੰਗ ਹਨ, ਜਿਸ ਦਾ ਆਪ (ਤੁਸੀਂ) ਸਾਰੇ ਸਨਮਾਨ ਕਰਦੇ ਹੋ। ਨਾਲ ਮਿਲ ਕੇ, ਤੁਸੀਂ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕੀਤਾ ਹੈ, ਜੋ ਆਪਣੇ ਆਦਰਸ਼ ਵਾਕ, “ਅਸੀਂ ਨਾਲ ਮਿਲ ਕੇ ਆਕਾਂਖਿਆ  ਕਰਦੇ ਹਾਂ, ਅਸੀਂ ਇਸ ਨੂੰ ਨਾਲ ਮਿਲ ਕੇ ਹਾਸਲ ਕਰਦੇ ਹਾਂ” ‘ਤੇ ਅੱਗੇ ਵਧਦਾ ਹੈ। (Together, you have built a nation that lives its motto, "Together we aspire, together we achieve”.)

ਮਿੱਤਰੋ,

ਅੱਜ ਮਹਾਮਹਿਮ ਰਾਸ਼ਟਰਪਤੀ ਸਾਹਿਬਾ ਨੇ ਮੈਨੂੰ ਇਸ ਦੇਸ਼ ਦੇ ਸਰਬਉੱਚ ਰਾਸ਼ਟਰੀ ਸਨਮਾਨ ਨਾਲ ਸਨਮਾਨਿਤ ਕੀਤਾ। ਮੈਂ ਇਸ ਨੂੰ 1.4 ਬਿਲੀਅਨ ਭਾਰਤੀਆਂ ਦੀ ਤਰਫ਼ੋਂ ਨਿਮਰਤਾਪੂਰਵਕ ਸਵੀਕਾਰ ਕੀਤਾ।

ਹੁਣ, ਮੈਂ ਅਪਾਰ ਕ੍ਰਿਤੱਗਤਾ ਦੇ ਨਾਲ ਇਸ ਨੂੰ ਸਾਡੇ  ਦੋਹਾਂ ਦੇਸ਼ਾਂ ਦੇ  ਦਰਮਿਆਨ ਸਥਾਈ ਮਿੱਤਰਤਾ ਅਤੇ ਜੱਦੀ ਸਬੰਧਾਂ (ancestral ties) ਨੂੰ ਸਮਰਪਿਤ ਕਰਦਾ ਹਾਂ।

 ਮਿੱਤਰੋ,

ਮੈਨੂੰ ਇਸ ਸਦਨ ਵਿੱਚ ਇਤਨੀਆਂ ਸਾਰੀਆਂ ਮਹਿਲਾ ਮੈਂਬਰਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮਹਿਲਾਵਾਂ ਦੇ ਪ੍ਰਤੀ ਸਨਮਾਨ ਭਾਰਤੀ ਸੰਸਕ੍ਰਿਤੀ ਵਿੱਚ ਗਹਿਰਾਈ ਨਾਲ ਨਿਹਿਤ ਹੈ। ਸਾਡੇ ਮਹੱਤਵਪੂਰਨ ਪਵਿੱਤਰ ਗ੍ਰੰਥਾਂ ਵਿੱਚੋਂ ਇੱਕ, ਸਕੰਦ-ਪੁਰਾਣ(स्कन्द-पुराण) ਵਿੱਚ ਕਿਹਾ ਗਿਆ ਹੈ:

ਦਸ਼ਪੁਤ੍ਰ ਸਮਾ ਕਨਯਾ ਦਸ਼ਪੁਤ੍ਰਾਨ੍ ਪ੍ਰਵਰਧਯਨ੍।

ਯਤ੍ ਫਲੰ ਲਭਤੇ ਮਰਤਯ: ਤਤ੍ ਲਭਯੰ ਕਨਯਾ ਏਕਯਾ।।

(दशपुत्र समा कन्या दशपुत्रान् प्रवर्धयन् |

यत् फलं लभते मर्त्यः तत् लभ्यं कन्या एकया ||)

 ਇਸ ਦਾ ਅਰਥ ਹੈ, ਇੱਕ ਬੇਟੀ 10 ਬੇਟਿਆਂ ਦੇ ਬਰਾਬਰ ਖੁਸ਼ੀ ਲਿਆਉਂਦੀ ਹੈ। ਅਸੀਂ ਆਧੁਨਿਕ ਭਾਰਤ ਦੇ ਨਿਰਮਾਣ ਦੇ ਲਈ ਮਹਿਲਾਵਾਂ ਦੇ ਹੱਥ ਮਜ਼ਬੂਤ ਕਰ ਰਹੇ ਹਾਂ।

ਪੁਲਾੜ ਤੋਂ ਲੈ ਕੇ ਖੇਡਾਂ ਤੱਕ, ਸਟਾਰਟਅਪਸ ਤੋਂ ਲੈ ਕੇ ਵਿਗਿਆਨ ਤੱਕ, ਸਿੱਖਿਆ ਤੋਂ ਲੈ ਕੇ ਉੱਦਮ ਤੱਕ, ਏਵੀਏਸ਼ਨ ਤੋਂ ਲੈ ਕੇ ਹਥਿਆਰਬੰਦ ਬਲਾਂ ਤੱਕ, ਉਹ ਵਿਭਿੰਨ ਖੇਤਰਾਂ ਵਿੱਚ ਭਾਰਤ ਨੂੰ ਇੱਕ ਨਵੇਂ ਭਵਿੱਖ ਦੀ ਤਰਫ਼ ਲੈ ਜਾਣ ਦੀ ਅਗਵਾਈ ਕਰ ਰਹੀਆਂ ਹਨ। ਤੁਹਾਡੀ ਤਰ੍ਹਾਂ, ਸਾਡੇ ਪਾਸ ਇੱਕ ਮਹਿਲਾ ਹੈ, ਜੋ ਸਾਧਾਰਣ ਜੀਵਨ ਤੋਂ ਉੱਪਰ ਉੱਠ ਕੇ ਸਾਡੇ ਰਾਸ਼ਟਰਪਣੀ ਬਣੇ।

ਦੋ ਸਾਲ ਪਹਿਲੇ ਭਾਰਤੀ ਸੰਸਦ ਨੇ ਇੱਕ ਇਤਿਹਾਸਿਕ ਕਦਮ ਉਠਾਇਆ ਸੀ। ਅਸੀਂ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਦੇ ਲਈ 33% ਰਿਜ਼ਰਵੇਸ਼ਨ ਸੁਨਿਸ਼ਚਿਤ ਕਰਨ ਦਾ ਨਿਰਣਾ ਲਿਆ। ਇਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਅਧਿਕ ਤੋਂ ਅਧਿਕ ਮਹਿਲਾਵਾਂ ਦੇਸ਼(ਰਾਸ਼ਟਰ-nation) ਦੀ ਨੀਅਤੀ (ਕਿਸਮਤ) ਅਤੇ ਦਿਸ਼ਾ (destiny and direction) ਤੈ ਕਰਨਗੀਆਂ।

ਭਾਰਤ ਵਿੱਚ ਜ਼ਮੀਨੀ ਪੱਧਰ ‘ਤੇ ਭੀ ਮਹਿਲਾਵਾਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਲਗਭਗ 15 ਲੱਖ ਚੁਣੀਆਂ ਹੋਈਆਂ ਮਹਿਲਾਵਾਂ ਸਥਾਨਕ ਸ਼ਾਸਨ ਸੰਸਥਾਵਾਂ (local governance institutions) ਨੂੰ ਸ਼ਕਤੀ ਪ੍ਰਦਾਨ ਕਰਦੀਆਂ ਹਨ। ਅਸੀਂ ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ ਦੇ ਯੁਗ ਵਿੱਚ ਹਾਂ। ਇਹ ਭੀ ਉਨ੍ਹਾਂ ਮਹੱਤਵਪੂਰਨ ਵਿਸ਼ਿਆਂ ਵਿੱਚੋਂ ਇੱਕ ਸੀ, ਜਿਸ ਨੂੰ ਅਸੀਂ ਜੀ20 ਦੀ ਪ੍ਰਧਾਨਗੀ ਦੇ ਦੌਰਾਨ ਅੱਗੇ ਵਧਾਇਆ।

ਅਸੀਂ ਭਾਰਤ ਵਿੱਚ ਵਿਮੈਨ ਲੈੱਡ ਡਿਵੈਲਪਮੈਂਟ ਦਾ ਇੱਕ ਨਵਾਂ ਮਾਡਲ ਵਿਕਸਿਤ ਕਰ ਰਹੇ ਹਾਂ। ਆਪਣੀ G-20 ਪ੍ਰੈਜ਼ੀਡੈਂਸੀ ਦੇ ਦੌਰਾਨ ਭੀ ਇਸ ਮਾਡਲ ਦੀ ਸਫ਼ਲਤਾ ਨੂੰ ਅਸੀਂ ਪੂਰੀ ਦੁਨੀਆ ਦੇ ਸਾਹਮਣੇ ਰੱਖਿਆ ਹੈ।

ਸਤਿਕਾਰਯੋਗ ਮੈਂਬਰ ਸਹਿਬਾਨ,

ਅੱਜ, ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਹੈ। ਉੱਦਮ ਦਾ ਹਰ ਖੇਤਰ, ਹਰ ਭੂਗੋਲਿਕ ਖੇਤਰ ਅਤੇ ਹਰ ਸਮਾਜ ਇਸ ਵਿਕਾਸ ਗਾਥਾ ਦਾ ਹਿੱਸਾ ਹੈ।

ਭਾਰਤ ਦਾ ਵਿਕਾਸ ਸਮਾਵੇਸ਼ੀ ਅਤੇ ਜਨ-ਕੇਂਦ੍ਰਿਤ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ (International Labour Organisation) ਦੀ ਇੱਕ ਹਾਲ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਸਮਾਜਿਕ ਸੁਰੱਖਿਆ ਅਤੇ ਕਲਿਆਣ ਛਤਰਛਾਇਆ (welfare umbrella) ਵਿੱਚ 950 ਮਿਲੀਅਨ ਲੋਕ ਸ਼ਾਮਲ ਹਨ। ਇਹ ਲਗਭਗ 1 ਬਿਲੀਅਨ ਲੋਕ ਹਨ, ਜੋ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੀ ਅਬਾਦੀ ਦੀ ਤੁਲਨਾ ਵਿੱਚ ਅਧਿਕ ਹੈ!

ਅਜਿਹੇ ਸਮਾਵੇਸ਼ੀ ਵਾਧੇ ਦੇ ਲਈ ਸਾਡਾ ਦ੍ਰਿਸ਼ਟੀਕੋਣ ਸਾਡੇ ਦੇਸ਼ ਤੱਕ ਹੀ ਸੀਮਿਤ ਨਹੀਂ ਹੈ। ਅਸੀਂ ਆਪਣੇ ਵਿਕਾਸ ਨੂੰ ਦੂਸਰਿਆਂ ਦੇ ਪ੍ਰਤੀ ਜ਼ਿੰਮੇਦਾਰੀ ਦੇ ਰੂਪ ਵਿੱਚ ਭੀ ਦੇਖਦੇ ਹਾਂ। ਅਤੇ, ਸਾਡੀ ਪ੍ਰਾਥਮਿਕਤਾ ਹਮੇਸ਼ਾ ‘ਗਲੋਬਲ ਸਾਊਥ’ ਰਹੇਗੀ।

ਇਸੇ ਭਾਵਨਾ ਦੇ ਨਾਲ, ਅਸੀਂ ਤ੍ਰਿਨੀਦਾਦ ਤੇ ਟੋਬੈਗੋ ਦੇ ਨਾਲ ਆਪਣੇ ਸਬੰਧਾਂ ਨੂੰ ਗਹਿਰਾ  ਕਰ ਰਹੇ ਹਾਂ। ਸਾਡਾ ਵਪਾਰ ਵਧਦਾ ਰਹੇਗਾ। ਅਸੀਂ ਆਪਣੇ ਕਾਰੋਬਾਰਾਂ ਨੂੰ ਇਸ ਦੇਸ਼ ਵਿੱਚ ਹੋਰ ਅਧਿਕ ਨਿਵੇਸ਼ ਕਰਨ ਦੇ ਲਈ ਪ੍ਰੋਤਸਾਹਿਤ ਕਰਾਂਗੇ। ਸਾਡੀ ਵਿਕਾਸ ਸਾਂਝੇਦਾਰੀ ਦਾ ਵਿਸਤਾਰ ਹੋਵੇਗਾ। ਟ੍ਰੇਨਿੰਗ, ਸਮਰੱਥਾ ਨਿਰਮਾਣ ਅਤੇ  ਕੌਸ਼ਲ ਵਿਕਾਸ ਮਾਨਵ ਵਿਕਾਸ ਨੂੰ ਆਪਣੇ ਕੇਂਦਰ ਵਿੱਚ ਰੱਖਾਂਗੇ। ਸਿਹਤ ਸਾਡੀ ਸਾਂਝੇਦਾਰੀ ਦਾ ਇੱਕ ਮਹੱਤਵਪੂਰਨ ਹਿੱਸਾ ਰਹੀ ਹੈ ਅਤੇ ਰਹੇਗੀ।

ਕਈ ਭਾਰਤੀ ਡਾਕਟਰ ਅਤੇ ਸਿਹਤ ਸੇਵਾ ਕਰਮੀ ਇੱਥੇ ਵਿਸ਼ਿਸ਼ਟਤਾ (distinction) ਦੇ ਨਾਲ ਸੇਵਾ ਕਰ ਰਹੇ ਹਨ। ਸਾਨੂੰ ਖੁਸ਼ੀ ਹੈ ਕਿ ਤੁਸੀਂ ਭਾਰਤੀ ਚਿਕਿਤਸਾ ਮਿਆਰਾਂ (Indian medical standards) ਨੂੰ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਸਾਰਿਆਂ ਨੂੰ ਉੱਚ-ਗੁਣਵੱਤਾ ਵਾਲੀਆਂ, ਸਸਤੀਆਂ ਦਵਾਈਆਂ (high-quality, affordable medicines) ਮਿਲ ਸਕਣਗੀਆਂ।

ਅਸੀਂ ਯੂਪੀਆਈ ਡਿਜੀਟਲ ਭੁਗਤਾਨ ਪ੍ਰਣਾਲੀ (UPI digital payment system) ਨੂੰ ਅਪਣਾਉਣ ਦੇ ਆਪਣੇ ਨਿਰਣੇ ਦਾ ਭੀ ਸੁਆਗਤ ਕਰਦੇ ਹਾਂ। ਇਹ ਇੱਕ ਬੜਾ ਕਦਮ ਹੈ। ਯੂਪੀਆਈ (UPI) ਨੇ ਭਾਰਤ ਵਿੱਚ ਡਿਜੀਟਲ ਭੁਗਤਾਨ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।

ਇਸ ਪਲੈਟਫਾਰਮ ਦੀ ਮਦਦ ਨਾਲ, ਭਾਰਤ ਦੁਨੀਆ ਵਿੱਚ ਵਾਸਤਵਿਕ ਸਮੇਂ ‘ਤੇ ਸਭ ਤੋਂ ਜ਼ਿਆਦਾ ਡਿਜੀਟਲ ਭੁਗਤਾਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਅੱਜ ਭਾਰਤ ਵਿੱਚ ਅੰਬ ਵੇਚਣ ਵਾਲਿਆਂ ਦੇ ਪਾਸ ਭੀ ਕਿਊਆਰ ਕੋਡ(QR codes) ਹਨ। ਜੇਕਰ ਆਪ (ਤੁਸੀਂ) ਉਨ੍ਹਾਂ ਨੂੰ ਨਕਦ ਵਿੱਚ ਭੁਗਤਾਨ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਉਹ ਤੁਹਾਨੂੰ ਯੂਪੀਆਈ ਦਾ ਇਸਤੇਮਾਲ ਕਰਨ ਦੇ ਲਈ ਕਹਿਣਗੇ, ਕਿਉਂਕਿ ਉਨ੍ਹਾਂ ਦੇ ਪਾਸ ਖੁੱਲ੍ਹੇ ਪੈਸੇ ਨਹੀਂ ਹਨ!

ਅਸੀਂ ਹੋਰ ਡਿਜੀਟਲ ਇਨੋਵੇਸ਼ਨਾਂ ‘ਤੇ ਭੀ ਸਹਿਯੋਗ ਕਰਨ ਦੇ ਇੱਛੁਕ ਹਾਂ। ਜਿਵੇਂ-ਜਿਵੇਂ ਭਾਰਤ ਗਲੋਬਲ ਸਾਊਥ ਵਿੱਚ ਵਿਕਾਸ ਅਤੇ ਵਾਧੇ ਨੂੰ ਹੁਲਾਰਾ ਦੇਣ ਦੇ ਲਈ ਏਆਈ ਉਪਕਰਣ ਵਿਕਸਿਤ ਕਰੇਗਾ, ਤ੍ਰਿਨੀਦਾਦ ਤੇ ਟੋਬੈਗੋ ਸਾਡੇ ਲਈ ਇੱਕ ਪ੍ਰਾਥਮਿਕਤਾ ਵਾਲਾ ਦੇਸ਼ ਹੋਵੇਗਾ।

ਅਸੀਂ ਖੇਤੀਬਾੜੀ, ਬਾਗ਼ਬਾਨੀ ਅਤੇ ਫੂਡ ਪ੍ਰੋਸੈੱਸਿੰਗ ਵਿੱਚ ਆਪਣੀ ਮੁਹਾਰਤ ਸਾਂਝੀ ਕਰਾਂਗੇ। ਭਾਰਤ ਦੀ ਮਸ਼ੀਨਰੀ ਤੁਹਾਡੇ ਖੇਤੀਬਾੜੀ ਉਦਯੋਗ ਨੂੰ ਸਹਾਇਤਾ ਪ੍ਰਦਾਨ ਕਰੇਗੀ। ਅਤੇ, ਕਿਉਂਕਿ ਵਿਕਾਸ ਸਨਮਾਨ ਦੇ ਬਾਰੇ ਹੈ, ਇਸ ਲਈ ਅਸੀਂ ਇੱਥੇ ਦਿੱਵਯਾਂਗ ਨਾਗਰਿਕਾਂ (differently-abled citizens) ਦੇ ਲਈ ਇੱਕ ਆਰਟੀਫਿਸ਼ਲ ਲਿੰਬ ਫਿਟਮੈਂਟ ਕੈਂਪ (artificial limb fitment camp) ਦਾ ਆਯੋਜਨ ਕਰਾਂਗੇ।

ਸਾਡੇ ਲਈ, ਤੁਹਾਡੇ ਨਾਲ ਸਾਡੇ ਸਹਿਯੋਗ ਦੀ ਕੋਈ ਸੀਮਾ ਨਹੀਂ ਹੈ। ਅਸੀਂ ਹਮੇਸ਼ਾ ਤੁਹਾਡੀਆਂ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਤੋਂ ਨਿਰਦੇਸ਼ ਪ੍ਰਾਪਤ ਕਰਾਂਗੇ।

ਮਿੱਤਰੋ,

ਸਾਡੇ ਦੇਸ਼ਾਂ ਦੇ ਦਰਮਿਆਨ ਤਾਲਮੇਲ (Synergy) ਬਹੁਤ ਆਸ਼ਾਜਨਕ ਹੈ। ਕੈਰੀਬਿਆਈ ਖੇਤਰ ਦੇ ਇੱਕ ਪ੍ਰਮੁੱਖ ਦੇਸ਼ ਅਤੇ ਲੈਟਿਨ ਅਮਰੀਕਾ ਦੇ ਲਈ ਇੱਕ ਸੇਤੂ (ਪੁਲ਼) ਦੇ ਰੂਪ ਵਿੱਚ, ਤ੍ਰਿਨੀਦਾਦ ਤੇ ਟੋਬੈਗੋ ਵਿੱਚ ਬਹੁਤ ਸੰਭਾਵਨਾਵਾਂ ਹਨ। ਮੈਨੂੰ ਯਕੀਨ ਹੈ ਕਿ ਸਾਡੇ ਸਬੰਧ ਸਾਨੂੰ ਵਿਆਪਕ ਖੇਤਰ ਦੇ ਨਾਲ ਇੱਕ ਮਜ਼ਬੂਤ ਸਬੰਧ ਬਣਾਉਣ ਵਿੱਚ ਮਦਦ ਕਰਨਗੇ।

ਦੂਸਰੇ ਭਾਰਤ-ਕੈਰੀਕੌਮ ਸਮਿਟ (second India-CARICOM summit) ਦੀ ਗਤੀ ‘ਤੇ ਅੱਗੇ ਵਧਦੇ ਹੋਏ, ਅਸੀਂ ਉਨ੍ਹਾਂ ਪਹਿਲਾਂ ‘ਤੇ ਸਹਿਯੋਗ ਕਰਨ ਦੇ ਲਈ ਉਤਸੁਕ ਹਾਂ, ਜੋ ਵਪਾਰ ਅਤੇ ਨਿਵੇਸ਼ ਨੂੰ ਵਧਾਉਂਦੇ ਹੋਣ, ਬੁਨਿਆਦੀ ਢਾਂਚੇ ਅਤੇ ਗਤੀਸ਼ੀਲਤਾ ਦਾ ਨਿਰਮਾਣ ਕਰਦੇ ਹੋਣ, ਸਮੁਦਾਇਕ ਵਿਕਾਸ ਪ੍ਰੋਜੈਕਟਾਂ ਨੂੰ ਲਾਗੂ ਕਰਦੇ ਹੋਣ ਅਤੇ ਸਭ ਤੋਂ ਵਧ ਕੇ, ਬੜੇ ਪੈਮਾਨੇ ‘ਤੇ ਸਮਰੱਥਾ ਨਿਰਮਾਣ, ਟ੍ਰੇਨਿੰਗ ਅਤੇ ਕੌਸ਼ਲ ਵਿਕਾਸ ਦਾ ਸਮਰਥਨ ਕਰਦੇ ਹੋਣ।

ਮਿੱਤਰੋ ,

ਮੈਂ ਸਾਡੀ ਸਾਂਝੇਦਾਰੀ ਨੂੰ ਇੱਕ ਬੜੇ ਆਲਮੀ ਪਰਿਦ੍ਰਿਸ਼ ਵਿੱਚ ਭੀ ਦੇਖਦਾ ਹਾਂ। ਦੁਨੀਆ ਵਿੱਚ ਬਦਲਾਅ ਦਾ ਪੈਮਾਨਾ ਅਤੇ ਗਤੀ ਅਭੂਤਪੂਰਵ ਹੈ। ਰਾਜਨੀਤੀ ਅਤੇ ਸੱਤਾ ਦੀ ਪ੍ਰਕ੍ਰਿਤੀ ਵਿੱਚ ਮੌਲਿਕ ਬਦਲਾਅ ਹੋ ਰਹੇ ਹਨ। ਮੁਕਤ ਵਪਾਰ ਦਬਾਅ ਵਿੱਚ ਹੈ। ਆਲਮੀ ਵਿਭਾਜਨ, ਵਿਵਾਦ ਅਤੇ ਅਸਮਾਨਤਾਵਾਂ ਵਧ ਰਹੀਆਂ ਹਨ।

ਦੁਨੀਆ ਜਲਵਾਯੂ ਪਰਿਵਰਤਨ, ਖੁਰਾਕ, ਸਿਹਤ ਅਤੇ ਊਰਜਾ ਸੁਰੱਖਿਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਆਤੰਕਵਾਦ  ਇੱਕ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਅਤੀਤ ਦੇ ਬਸਤੀਵਾਦੀ ਸ਼ਾਸਨ ਭਲੇ ਹੀ ਖ਼ਤਮ ਹੋ ਗਏ ਹੋਣ, ਲੇਕਿਨ ਉਨ੍ਹਾਂ ਦੀ ਛਾਇਆ ਨਵੇਂ ਰੂਪਾਂ ਵਿੱਚ ਅਜੇ ਭੀ ਹੈ।

ਸਪੇਸ ਅਤੇ ਸਾਇਬਰ ਸੁਰੱਖਿਆ (space and cyber security) ਵਿੱਚ ਨਵੀਆਂ ਚੁਣੌਤੀਆਂ ਹਨ। ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਨਵੇਂ ਅਵਸਰਾਂ ਦੇ ਨਾਲ-ਨਾਲ ਨਵੇਂ ਜੋਖਮ ਭੀ ਪੈਦਾ ਕਰ ਰਹੀ ਹੈ। ਪੁਰਾਣੀਆਂ ਸੰਸਥਾਵਾਂ ਸ਼ਾਂਤੀ ਅਤੇ ਪ੍ਰਗਤੀ ਪ੍ਰਦਾਨ ਕਰਨ ਦੇ ਲਈ ਸੰਘਰਸ਼ ਕਰ ਰਹੀਆਂ ਹਨ।

ਨਾਲ ਹੀ, ਗਲੋਬਲ ਸਾਊਥ (Global South) ਉੱਭਰ ਰਿਹਾ ਹੈ। ਉਹ ਇੱਕ ਨਵੀਂ ਅਤੇ ਨਿਰਪੱਖ ਵਿਸ਼ਵ ਵਿਵਸਥਾ ਦੇਖਣਾ ਚਾਹੁੰਦੇ ਹਨ। ਜਦੋਂ ਸੰਯੁਕਤ ਰਾਸ਼ਟਰ 75 ਸਾਲ ਦਾ ਹੋਇਆ, ਤਾਂ ਵਿਕਾਸਸ਼ੀਲ ਦੁਨੀਆ ਵਿੱਚ ਬੜੀ ਉਮੀਦ ਜਗੀ ਸੀ। ਇੱਕ ਉਮੀਦ ਸੀ ਕਿ ਲੰਬੇ ਸਮੇਂ ਤੋਂ ਲੰਬਿਤ ਸੁਧਾਰ ਸਾਕਾਰ ਹੋਣਗੇ; ਉਨ੍ਹਾਂ ਦੀ ਆਵਾਜ਼ ਆਖਰਕਾਰ ਸੁਣੀ ਜਾਵੇਗੀ। ਲੇਕਿਨ ਉਹ ਉਮੀਦ ਨਿਰਾਸ਼ਾ ਵਿੱਚ ਬਦਲ ਗਈ ਹੈ। ਵਿਕਾਸਸ਼ੀਲ ਦੁਨੀਆ ਦੀ ਆਵਾਜ਼ ਹਾਸ਼ੀਏ ‘ਤੇ ਹੈ। ਭਾਰਤ ਨੇ ਹਮੇਸ਼ਾ ਇਸ ਅੰਤਰ ਨੂੰ ਪੂਰਨ (bridge this gap) ਦੀ ਕੋਸ਼ਿਸ਼ ਕੀਤੀ ਹੈ।

ਭਾਰਤ ਦੇ ਲਈ, (MAHASAGAR- ਮਹਾਸਾਗਰ) ਮਿਊਚਲ ਐਂਡ ਹੋਲਿਸਟਿਕ ਅਡਵਾਂਸਮੈਂਟ ਫੌਰ ਸਕਿਉਰਿਟੀ ਐਂਡ ਗ੍ਰੋਥ ਐਕ੍ਰੌਸ ਰਿਜ਼ਨਸ ਖੇਤਰਾਂ ਵਿੱਚ ਸੁਰੱਖਿਆ ਅਤੇ ਵਿਕਾਸ ਦੇ ਲਈ ਪਰਸਪਰ ਅਤੇ ਸੰਪੂਰਨ ਉੱਨਤੀ, ਗਲੋਬਲ ਸਾਊਥ ਦੇ ਲਈ ਮਾਰਗਦਰਸ਼ਨ ਵਿਜ਼ਨ ਹੈ। ਜਦੋਂ ਭੀ ਸਾਨੂੰ ਅਵਸਰ ਮਿਲਿਆ, ਅਸੀਂ ਗਲੋਬਲ ਸਾਊਥ ਨੂੰ ਆਵਾਜ਼ ਦਿੱਤੀ ਹੈ।

ਆਪਣੀ ਜੀ-20 ਪ੍ਰਧਾਨਗੀ (our G-20 presidency) ਦੇ ਦੌਰਾਨ, ਅਸੀਂ ਗਲੋਬਲ ਸਾਊਥ ਦੀਆਂ ਚਿੰਤਾਵਾਂ ਨੂੰ ਆਲਮੀ ਨਿਰਣੇ ਲੈਣ ਦੇ ਕੇਂਦਰ ਵਿੱਚ ਲਿਆਂਦਾ। ਮਹਾਮਾਰੀ ਦੇ ਦੌਰਾਨ, ਆਪਣੇ 1.4 ਬਿਲੀਅਨ ਲੋਕਾਂ ਦੀ ਦੇਖਭਾਲ਼ ਕਰਦੇ ਹੋਏ, ਭਾਰਤ ਨੇ 150 ਤੋਂ ਅਧਿਕ ਦੇਸ਼ਾਂ ਨੂੰ ਟੀਕੇ ਅਤੇ ਦਵਾਈਆਂ ਪ੍ਰਦਾਨ ਕੀਤੀਆਂ। ਆਪਦਾ ਦੇ ਸਮੇਂ, ਅਸੀਂ ਸਹਾਇਤਾ, ਰਾਹਤ ਅਤੇ ਇਕਜੁੱਟਤਾ ਦੇ ਨਾਲ ਤੇਜ਼ੀ ਨਾਲ ਜਵਾਬੀ ਪ੍ਰਤੀਕਿਰਿਆ ਦਿੱਤੀ ਹੈ। ਸਾਡੀ ਵਿਕਾਸ ਸਾਂਝੇਦਾਰੀ ਮੰਗ-ਸੰਚਾਲਿਤ, ਸਨਮਾਨਜਕ ਅਤੇ ਬਿਨਾ ਕਿਸੇ ਸ਼ਰਤ ਦੇ ਹੈ।

ਸਨਮਾਨਿਤ ਮੈਂਬਰ ਸਾਹਿਬਾਨ,

ਹੁਣ ਸਮਾਂ ਆ ਗਿਆ ਹੈ ਕਿ ਅਸੀਂ ਨਾਲ ਮਿਲ ਕੇ ਕੰਮ ਕਰੀਏ, ਤਾਕਿ ਗਲੋਬਲ ਸਾਊਥ ਨੂੰ ਸਹੀ ਜਗ੍ਹਾ ‘ਤੇ ਉਸ ਦਾ ਉਚਿਤ ਸਥਾਨ ਮਿਲੇ। ਜਲਵਾਯੂ ਨਿਆਂ ਸੁਨਿਸ਼ਚਿਤ ਕਰਨ ਦੇ ਲਈ, ਤਾਕਿ ਬੋਝ ਉਨ੍ਹਾਂ ਲੋਕਾਂ ‘ਤੇ ਨਾ ਪਵੇ, ਜਿਨ੍ਹਾਂ ਨੇ ਜਲਵਾਯੂ ਸੰਕਟ ਵਿੱਚ ਸਭ ਤੋਂ ਘੱਟ ਯੋਗਦਾਨ ਦਿੱਤਾ ਹੈ। ਅਸੀਂ ਇਸ ਪ੍ਰਯਾਸ ਵਿੱਚ ਤ੍ਰਿਨੀਦਾਦ ਤੇ ਟੋਬੈਗੋ ਨੂੰ ਇੱਕ ਮਹੱਤਵਪੂਰਨ ਭਾਗੀਦਾਰ ਮੰਨਦੇ ਹਾਂ। 

ਮਿੱਤਰੋ,

ਸਾਡੇ ਦੋਨੋਂ ਦੇਸ਼ ਆਕਾਰ ਅਤੇ ਭੂਗੋਲ ਵਿੱਚ ਭਿੰਨ ਹੋ ਸਕਦੇ ਹਨ, ਲੇਕਿਨ ਅਸੀਂ ਆਪਣੀਆਂ ਕਦਰਾਂ-ਕੀਮਤਾਂ ਵਿੱਚ ਗਹਿਰਾਈ ਨਾਲ ਜੁੜੇ ਹੋਏ ਹਾਂ। ਅਸੀਂ ਗਰਿਮਾਮਈ (ਮਾਣਮੱਤੇ) ਲੋਕਤੰਤਰ ਹਾਂ। ਅਸੀਂ ਸੰਵਾਦ, ਪ੍ਰਭੂਸੱਤਾ, ਬਹੁਪੱਖਵਾਦ ਅਤੇ ਮਾਨਵੀ ਸਨਮਾਨ ਵਿੱਚ ਵਿਸ਼ਵਾਸ ਕਰਦੇ ਹਾਂ। ਸੰਘਰਸ਼ ਦੇ ਇਸ ਸਮੇਂ ਵਿੱਚ, ਸਾਨੂੰ ਇਨ੍ਹਾਂ ਕਦਰਾਂ-ਕੀਮਤਾਂ ਦੇ ਪ੍ਰਤੀ ਸੱਚੀ ਭਾਵਨਾ ਬਣਾਈ ਰੱਖਣੀ ਚਾਹੀਦੀ ਹੈ।

ਆਤੰਕਵਾਦ ਮਾਨਵਤਾ ਦਾ ਦੁਸ਼ਮਣ ਹੈ। ਇਸੇ ਰੈੱਡ ਹਾਊਸ ਨੇ ਖ਼ੁਦ ਆਤੰਕ ਦੀ ਵਿਭੀਸ਼ਿਕਾ ਅਤੇ ਨਿਰਦੋਸ਼ ਲੋਕਾਂ ਨੂੰ ਜਾਨ ਗੁਆਉਂਦੇ ਦੇਖਿਆ ਹੈ। ਸਾਨੂੰ ਆਤੰਕਵਾਦ ਨੂੰ ਕਿਸੇ ਭੀ ਤਰ੍ਹਾਂ ਦੀ ਸ਼ਰਨ ਜਾਂ ਸਥਾਨ ਨਾ ਦੇਣ ਦੇ ਲਈ ਇਕਜੁੱਟ ਹੋਣਾ ਚਾਹੀਦਾ ਹੈ। ਆਤੰਕਵਾਦ ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਸਾਡੇ ਨਾਲ ਖੜ੍ਹੇ ਹੋਣ ਦੇ ਲਈ, ਅਸੀਂ ਇਸ ਦੇਸ਼ ਦੇ ਲੋਕਾਂ ਅਤੇ ਸਰਕਾਰ ਦਾ ਧੰਨਵਾਦ ਕਰਦੇ ਹਾਂ।

ਮਿੱਤਰੋ,

ਸਾਡੇ ਪੂਰਵਜਾਂ ਨੇ ਸੰਘਰਸ਼ ਕੀਤਾ, ਬਲੀਦਾਨ ਦਿੱਤਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਬਿਹਤਰ ਜੀਵਨ ਦੇ ਸੁਪਨੇ ਦੇਖੇ। ਭਾਰਤ ਅਤੇ ਤ੍ਰਿਨੀਦਾਦ ਤੇ ਟੋਬੈਗੋ ਦੋਨਾਂ ਨੇ ਉਸ ਭਵਿੱਖ ਦੀ ਯਾਤਰਾ ‘ਤੇ ਇੱਕ ਲੰਬਾ ਸਫ਼ਰ ਤੈ ਕੀਤਾ ਹੈ, ਜਿਸ ਦੇ ਬਾਰੇ ਅਸੀਂ ਆਪਣੇ ਲੋਕਾਂ ਨਾਲ ਵਾਅਦਾ ਕੀਤਾ ਸੀ। ਲੇਕਿਨ ਸਾਨੂੰ ਅਜੇ ਭੀ ਬਹੁਤ ਕੁਝ  ਕਰਨਾ ਹੈ- ਖ਼ੁਦ ਭੀ ਅਤੇ ਨਾਲ ਮਿਲ ਕੇ ਭੀ।

ਸੰਸਦ ਦੇ ਮੈਂਬਰਾਂ ਦੇ ਰੂਪ ਵਿੱਚ, ਆਪ ਸਾਰਿਆਂ ਦੀ ਉਸ ਭਵਿੱਖ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਹੈ। ਅਯੁੱਧਿਆ ਤੋਂ ਅਰਿਮਾ ਤੱਕ, ਗੰਗਾ ਦੇ ਘਾਟਾਂ ਤੋਂ ਪਾਰਿਆ ਦੀ ਖਾੜੀ ਤੱਕ, ਸਾਡੇ ਸਬੰਧ ਹੋਰ ਭੀ ਮਜ਼ਬੂਤ ਹੋਣ ਅਤੇ  ਸਾਡੇ ਸੁਪਨੇ ਹੋਰ ਭੀ ਉੱਚੇ ਹੋਣ। (All of you, as Members of the Parliament, have a vital role in shaping that future. From Ayodhya to Arima, From the ghats of Ganga to the Gulf of Paria, may our bonds grow ever deeper, and our dreams ever higher.)

ਇਸ ਵਿਚਾਰ ਦੇ ਨਾਲ, ਮੈਂ ਤੁਹਾਡਾ ਇੱਕ ਵਾਰ ਫਿਰ ਤੋਂ ਇਸ ਸਨਮਾਨ ਦੇ ਲਈ ਧੰਨਵਾਦ ਕਰਦਾ ਹਾਂ। ਜਿਹਾ ਕਿ ਆਪ (ਤੁਸੀਂ) ਇੱਥੇ ਸ਼ਾਲੀਨਤਾ ਅਤੇ ਗਰਵ (ਮਾਣ) ਦੇ ਨਾਲ ਕਹਿੰਦੇ ਹੋ –"ਉਚਿਤ ਸਨਮਾਨ।"("Respect due.”)

ਧੰਨਵਾਦ। ਬਹੁਤ-ਬਹੁਤ ਧੰਨਵਾਦ।

****

ਐੱਮਜੇਪੀਐੱਸ/ਐੱਸਟੀ


(Release ID: 2142578)