ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਟੈਲੀਵਿਜ਼ਨ ਰੇਟਿੰਗ ਮਾਪਨ ਵਿੱਚ ਕਈ ਏਜੰਸੀਆਂ ਨੂੰ ਪ੍ਰਵਾਨਗੀ ਦੇਣ ਦੀਆਂ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ, ਇਸ ਦਾ ਉਦੇਸ਼ ਹੈਲਦੀ ਕੰਪੀਟੀਸ਼ਨ ਨੂੰ ਹੁਲਾਰਾ ਦੇਣਾ, ਨਵੀਆਂ ਟੈਕਨੋਲੋਜੀਆਂ ਨੂੰ ਲਿਆਉਣਾ ਅਤੇ ਆਧੁਨਿਕ ਟੀਵੀ ਦੇਖਣ ਦੀਆਂ ਆਦਤਾਂ ਦੇ ਨਾਲ ਤਾਲਮੇਲ ਬਿਠਾਉਣਾ ਹੈ
ਨਵੀਂ ਟੀਆਰਪੀ ਨੀਤੀ ਦੇ ਮਸੌਦੇ ਦਾ ਉਦੇਸ਼ ਸਟ੍ਰੀਮਿੰਗ ਅਤੇ ਮੋਬਾਈਲ ਦਰਸ਼ਕਾਂ ਦੀ ਸੰਖਿਆ ਮਾਪਣ ਵਿੱਚ ਆਉਣ ਵਾਲੀਆਂ ਕਮੀਆਂ ਨੂੰ ਦੂਰ ਕਰਨਾ ਹੈ, ਇਸ ਨਾਲ ਪੁਰਾਣੀ ਰੇਟਿੰਗ ਪ੍ਰਣਾਲੀ ਨੂੰ ਤਕਨੀਕੀ ਤੌਰ ‘ਤੇ ਨਵਾਂ ਰੂਪ ਦਿੱਤਾ ਜਾ ਸਕੇਗਾ
ਟੀਆਰਪੀ ਦਿਸ਼ਾ-ਨਿਰਦੇਸ਼ਾਂ ਦਾ ਮਸੌਦਾ 30 ਦਿਨਾਂ ਦੇ ਲਈ ਜਨਤਾ ਅਤੇ ਹਿਤਧਾਰਕਾਂ ਦੇ ਮਸ਼ਵਰੇ ਲਈ ਖੁੱਲਿਆ ਹੈ
Posted On:
03 JUL 2025 7:16PM by PIB Chandigarh
ਹਾਲ ਦੇ ਵਰ੍ਹਿਆਂ ਵਿੱਚ ਭਾਰਤ ਵਿੱਚ ਟੈਲੀਵਿਜ਼ਨ ਦੇਖਣ ਦੀਆਂ ਆਦਤਾਂ ਵਿੱਚ ਮਹੱਤਵਪੂਰਨ ਬਦਲਾਅ ਆਇਆ ਹੈ। ਦਰਸ਼ਕ ਹੁਣ ਨਾ ਸਿਰਫ਼ ਕੇਬਲ ਅਤੇ ਡੀਟੀਐੱਚ ਪਲੈਟਫਾਰਮ ਦੇ ਜ਼ਰੀਏ ਸਗੋਂ ਸਮਾਰਟ ਟੀਵੀ, ਮੋਬਾਈਲ ਐਪਲੀਕੇਸ਼ਨ ਅਤੇ ਹੋਰ ਔਨਲਾਈਨ ਸਟ੍ਰੀਮਿੰਗ ਪਲੈਟਫਾਰਮ ਦੇ ਜ਼ਰੀਏ ਵੀ ਸਮੱਗਰੀ ਦੀ ਖਪਤ ਕਰਦੇ ਹਨ। ਹਾਲਾਂਕਿ, ਦਰਸ਼ਕਾਂ ਦੀ ਸੰਖਿਆ ਮਾਪਣ ਦੀ ਮੌਜੂਦਾ ਪ੍ਰਣਾਲੀ, ਟੈਲੀਵਿਜ਼ਨ ਰੇਟਿੰਗ ਪੁਆਇੰਟਸ (ਟੀਆਰਪੀ), ਵਿਕਸਿਤ ਹੋ ਰਹੇ ਇਨ੍ਹਾਂ ਪੈਟਰਨਾਂ ਦੇ ਲਈ ਪੂਰੀ ਤਰ੍ਹਾਂ ਨਾਲ ਕਾਰਗਰ ਨਹੀਂ ਹੈ।
ਇਸ ਨੂੰ ਦੇਖਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੈਲੀਵਿਜ਼ਨ ਰੇਟਿੰਗ ਏਜੰਸੀਆਂ ਲਈ ਨੀਤੀ ਦਿਸ਼ਾ ਨਿਰਦੇਸ਼ਾਂ ਵਿੱਚ ਸੰਸ਼ੋਧਨ ਦਾ ਪ੍ਰਸਤਾਵ ਦਿੱਤਾ ਹੈ, ਜੋ ਮੂਲ ਰੂਪ ਵਿੱਚ 2014 ਵਿੱਚ ਜਾਰੀ ਕੀਤੇ ਗਏ ਸਨ। 2 ਜੁਲਾਈ, 2025 ਨੂੰ ਜਾਰੀ ਪ੍ਰਸਤਾਵਿਤ ਮਸੌਦੇ ਵਿੱਚ ਮੀਡੀਆ ਘਰਾਣਿਆਂ ਦੇ ਲਈ ਕੁਝ ਪਾਬੰਦੀਆਂ ਵਾਲੇ ਪ੍ਰਾਵਧਾਨਾਂ ਨੂੰ ਹਟਾਇਆ ਗਿਆ ਹੈ ਤਾਕਿ ਭਾਰਤ ਵਿੱਚ ਟੈਲੀਵਿਜ਼ਨ ਦਰਸ਼ਕਾਂ ਦੀ ਮਾਪ ਈਕੋਸਿਸਟਮ ਨੂੰ ਲੋਕਤੰਤਰੀ ਅਤੇ ਆਧੁਨਿਕ ਬਣਾਉਣ ਲਈ ਵਰਤਮਾਨ ਬੀਏਆਰਸੀ ਤੋਂ ਇਲਾਵਾ ਹੋਰ ਜ਼ਿਆਦਾ ਦਾਅਵੇਦਾਰਾਂ ਨੂੰ ਮਨਜ਼ੂਰੀ ਦਿੱਤੀ ਜਾ ਸਕੇ।
ਮੰਤਰਾਲੇ ਨੇ ਮਸੌਦਾ ਜਾਰੀ ਹੋਣ ਦੇ 30 ਦਿਨਾਂ ਦੇ ਅੰਦਰ ਹਿਤਧਾਰਕਾਂ ਅਤੇ ਆਮ ਜਨਤਾ ਤੋਂ ਪ੍ਰਤੀਕਿਰਿਆ ਮੰਗੀ ਹੈ। ਪ੍ਰਸਤਾਵਿਤ ਸੁਧਾਰਾਂ ਦਾ ਉਦੇਸ਼ ਨਿਰਪੱਖ ਮੁਕਾਬਲੇ ਨੂੰ ਸਮਰੱਥ ਬਣਾਉਣਾ, ਵਧੇਰੇ ਸਟੀਕ ਅਤੇ ਪ੍ਰਤੀਨਿਧੀ ਡੇਟਾ ਉਪਲਬਧ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਟੀਆਰਪੀ ਪ੍ਰਣਾਲੀ ਦੇਸ਼ ਭਰ ਵਿੱਚ ਦਰਸ਼ਕਾਂ ਦੀਆਂ ਵਿਭਿੰਨ ਅਤੇ ਵਿਕਸਿਤ ਮੀਡੀਆ ਦੀ ਖਪਤ ਦੀਆਂ ਆਦਤਾਂ ਨੂੰ ਸਾਹਮਣੇ ਲਿਆਉਂਦੀ ਹੈ।
ਇੱਕ ਹੋਰ ਪ੍ਰਤੀਨਿਧੀ ਅਤੇ ਆਧੁਨਿਕ ਟੀਆਰਪੀ ਪ੍ਰਣਾਲੀ ਦੀ ਜ਼ਰੂਰਤ
ਦੇਸ਼ ਵਿੱਚ ਵਰਤਮਾਨ ਵਿੱਚ ਲਗਭਗ 230 ਮਿਲੀਅਨ ਟੈਲੀਵਿਜ਼ਨ ਘਰ ਹਨ। ਹਾਲਾਂਕਿ, ਵਰਤਮਾਨ ਵਿੱਚ ਸਿਰਫ਼ 58,000 ਲੋਕਾਂ ਦੇ ਮੀਟਰ ਦੀ ਵਰਤੋਂ ਦਰਸ਼ਕਾਂ ਦੇ ਡੇਟਾ ਨੂੰ ਕੈਪਚਰ ਕਰਨ ਦੇ ਲਈ ਕੀਤਾ ਜਾਂਦਾ ਹੈ। ਇਹ ਅੰਕੜਾ ਕੁੱਲ ਟੀਵੀ ਘਰਾਂ ਦਾ ਸਿਰਫ਼ 0.025 ਪ੍ਰਤੀਸ਼ਤ ਹੈ। ਇਹ ਮੁਕਾਬਲਤਨ ਸੀਮਤ ਨਮੂਨਾ ਆਕਾਰ ਵੱਖ-ਵੱਖ ਖੇਤਰਾਂ ਅਤੇ ਜਨਸੰਖਿਆ ਵਿੱਚ ਵਿਭਿੰਨ ਦੇਖਣ ਦੀਆਂ ਪ੍ਰਾਥਮਿਕਤਾਵਾਂ ਨੂੰ ਢੁਕਵੇਂ ਢੰਗ ਨਾਲ ਨਹੀਂ ਦਰਸਾ ਸਕਦਾ ਹੈ।
ਇਸ ਤੋਂ ਇਲਾਵਾ, ਮੌਜੂਦਾ ਦਰਸ਼ਕ ਮਾਪਣ ਤਕਨੀਕ ਸਮਾਰਟ ਟੀਵੀ, ਸਟ੍ਰੀਮਿੰਗ ਡਿਵਾਇਸ ਅਤੇ ਮੋਬਾਈਲ ਐਪਲੀਕੇਸ਼ਨ ਜਿਹੇ ਉਭਰਦੇ ਹੋਏ ਪਲੈਟਫਾਰਮਾਂ ‘ਤੇ ਦਰਸ਼ਕਾਂ ਦੀ ਸੰਖਿਆ ਨੂੰ ਢੁੱਕਵੇਂ ਢੰਗ ਨਾਲ ਕੈਪਚਰ ਨਹੀਂ ਕਰਦੀ ਹੈ। ਇਨ੍ਹਾਂ ਪਲੈਟਫਾਰਮਾਂ ਨੂੰ ਦਰਸ਼ਕਾਂ ਦੇ ਦਰਮਿਆਨ ਅਪਣਾਇਆ ਜਾ ਰਿਹਾ ਹੈ। ਵਿਕਸਿਤ ਹੋ ਰਹੇ ਦੇਖਣ ਦੇ ਪੈਟਰਨ ਅਤੇ ਮੌਜੂਦਾ ਮਾਪਣ ਢਾਂਚੇ ਦੇ ਦਰਮਿਆਨ ਇਹ ਪਾੜਾ ਰੇਟਿੰਗ ਦੀ ਸਟੀਕਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜੋ ਬਦਲੇ ਵਿੱਚ ਪ੍ਰਸਾਰਕਾਂ ਦੋ ਲਈ ਰੈਵੇਨਿਊ ਪਲਾਨਿੰਗ ਅਤੇ ਬ੍ਰਾਂਡਾਂ ਦੇ ਲਈ ਵਿਗਿਆਪਨ ਰਣਨੀਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਨ੍ਹਾਂ ਮਾਧਿਅਮਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ, ਗਤੀਸ਼ੀਲ ਮੀਡੀਆ ਪਰਿਵੇਸ਼ ਵਿੱਚ ਸਮਕਾਲੀ ਵਿਸ਼ਾ-ਵਸਤੂ ਖਪਤ ਦੀਆਂ ਆਦਤਾਂ ਨੂੰ ਬਿਹਤਰ ਢੰਗ ਨਾਲ ਪ੍ਰਤੀਬਿੰਬਤ ਕਰਨ ਲਈ ਟੈਲੀਵਿਜ਼ਨ ਰੇਟਿੰਗ ਸਿਸਟਮ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ।
ਮੌਜੂਦਾ ਟੀਆਰਪੀ ਸਿਸਟਮ ਨਾਲ ਸਬੰਧਿਤ ਸਮੱਸਿਆਵਾਂ
- ਬੀਏਆਰਸੀ (ਬ੍ਰੌਡਕਾਸਟ ਔਡੀਐਂਸ ਰਿਸਰਚ ਕੌਂਸਲ) ਵਰਤਮਾਨ ਵਿੱਚ ਟੀਵੀ ਰੇਟਿੰਗ ਪ੍ਰਦਾਨ ਕਰਨ ਵਾਲੀ ਇੱਕਮਾਤਰ ਏਜੰਸੀ ਹੈ।
- ਇਹ ਕਨੈਕਟਿਡ ਟੀਵੀ ਡਿਵਾਇਸ ਦਰਸ਼ਕਾਂ ਦੀ ਸੰਖਿਆ ਨੂੰ ਟ੍ਰੈਕ ਨਹੀਂ ਕਰਦੀ ਹੈ, ਜਦਕਿ ਇਹ ਇੱਕ ਪ੍ਰਮੁੱਖ ਪ੍ਰਵਿਰਤੀ ਹੈ।
- ਮੌਜੂਦਾ ਨੀਤੀਆਂ ਵਿੱਚ ਪ੍ਰਵੇਸ਼ ਸਬੰਧੀ ਰੁਕਾਵਟਾਂ ਸਨ, ਜੋ ਨਵੇਂ ਦਾਅਵੇਦਾਰਾਂ ਨੂੰ ਟੀਵੀ ਰੇਟਿੰਗ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕਦੀਆਂ ਸਨ।
- ਕਰੌਸ –ਹੋਲਡਿੰਗ ਰੋਕਾਂ ਨੇ ਪ੍ਰਸਾਰਕਾਂ ਜਾਂ ਵਿਗਿਆਪਨਦਾਤਾਵਾਂ ਨੂੰ ਰੇਟਿੰਗ ਏਜੰਸੀਆਂ ਵਿੱਚ ਨਿਵੇਸ਼ ਕਰਨ ਤੋਂ ਰੋਕਿਆ।
ਕੀ ਪ੍ਰਸਤਾਵਿਤ ਹੈ?
ਇਨ੍ਹਾਂ ਰੁਕਾਵਟਾਂ ਦੇ ਸਮਾਧਾਨ ਲਈ ਮੰਤਰਾਲੇ ਨੇ ਮੌਜੂਦਾ ਦਿਸ਼ਾ ਨਿਰਦੇਸ਼ਾਂ ਵਿੱਚ ਪ੍ਰਮੁੱਖ ਸੰਸ਼ੋਧਨਾਂ ਦਾ ਮਸੌਦਾ ਤਿਆਰ ਕੀਤਾ ਹੈ:
- ਧਾਰਾ 1.4 ਵਿੱਚ ਸੰਸ਼ੋਧਨ ਕਰਕੇ ਪਹਿਲਾਂ ਦੀ ਜ਼ਰੂਰਤ ਨੂੰ ਪ੍ਰਤਿਸਥਾਪਿਤ ਕੀਤਾ ਗਿਆ ਹੈ, ਜਿਸ ਅਨੁਸਾਰ ਕੰਪਨੀ ਦੇ ਐਸੋਸੀਏਸ਼ਨ ਦੇ ਮੈਮੋਰੰਡਮ (ਐੱਮਓਏ) ਵਿੱਚ ਮਸ਼ਵਰੇ ਜਾਂ ਸਲਾਹਕਾਰ ਸੇਵਾਵਾਂ ਜਿਹੀ ਕੋਈ ਗਤੀਵਿਧੀ ਸ਼ਾਮਲ ਨਹੀਂ ਹੋਵੇਗੀ। ਇਸ ਦੇ ਸਥਾਨ ‘ਤੇ ਇੱਕ ਅਸਾਨ –ਅਨੁਪਾਲਨ ਪ੍ਰਾਵਧਾਨ ਰੱਖਿਆ ਗਿਆ ਹੈ। ਇਸ ਪ੍ਰਾਵਧਾਨ ਵਿੱਚ ਕਿਹਾ ਗਿਆ ਹੈ ਕਿ ‘ਕੰਪਨੀ ਮਸ਼ਵਰਾ ਜਾਂ ਕਿਸੇ ਅਜਿਹੀ ਸਲਾਹਕਾਰ ਭੂਮਿਕਾ ਜਿਹੀ ਕੋਈ ਗਤੀਵਿਧੀ ਨਹੀਂ ਕਰੇਗੀ, ਜਿਸ ਨਾਲ ਰੇਟਿੰਗ ਦੇ ਆਪਣੇ ਮੁੱਖ ਉਦੇਸ਼ ਦੇ ਨਾਲ ਹਿਤਾਂ ਦੇ ਸੰਭਾਵਿਤ ਟਕਰਾਅ ਦੀ ਸਥਿਤੀ ਪੈਦਾ ਹੋਵੇ।”
ਪ੍ਰਸਤਾਵਿਤ ਸੰਸ਼ੋਧਨਾਂ ਦਾ ਉਦੇਸ਼ ਕਈ ਏਜੰਸੀਆਂ ਦੁਆਰਾ ਹੈਲਦੀ ਕੰਪੀਟੀਸ਼ਨ ਨੂੰ ਹੁਲਾਰਾ ਦੇਣ, ਨਵੀਆਂ ਤਕਨੀਕਾਂ ਲਿਆਉਣ ਅਤੇ ਵਿਸ਼ੇਸ਼ ਤੌਰ ‘ਤੇ ਕਨੈਕਟਿਡ ਟੀਵੀ ਪਲੈਟਫਾਰਮ ਦੇ ਲਈ ਵਧੇਰੇ ਭਰੋਸੇਯੋਗ ਅਤੇ ਪ੍ਰਤੀਨਿਧੀ ਡੇਟਾ ਪ੍ਰਦਾਨ ਕਰਨ ਦੀ ਮਨਜ਼ੂਰੀ ਦੇਣਾ ਹੈ। ਜਿਵੇਂ-ਜਿਵੇਂ ਦੇਖਣ ਦੀਆਂ ਆਦਤਾਂ ਵਿਕਸਿਤ ਹੁੰਦੀਆਂ ਹਨ, ਓਵੇਂ-ਓਵੇਂ ਉਨ੍ਹਾਂ ਨੂੰ ਮਾਪਣ ਦਾ ਤਰੀਕਾ ਵੀ ਬਦਲਣਾ ਚਾਹੀਦਾ ਹੈ। ਸੰਸ਼ੋਧਨਾਂ ਨਾਲ ਰੇਟਿੰਗ ਤਕਨੀਕ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਲਈ ਪ੍ਰਸਾਰਕਾਂ, ਵਿਗਿਆਪਨਦਾਤਾਵਾਂ ਅਤੇ ਹੋਰ ਹਿਤਧਾਰਕਾਂ ਤੋਂ ਵੱਧ ਨਿਵੇਸ਼ ਵੀ ਸੰਭਵ ਹੋਵੇਗਾ। ਇਨ੍ਹਾਂ ਸੁਧਾਰਾਂ ਦੇ ਨਾਲ, ਭਾਰਤ ਦਾ ਟੀਚਾ ਵਧੇਰੇ ਪਾਰਦਰਸ਼ੀ, ਸਮਾਵੇਸ਼ੀ ਅਤੇ ਟੈਕਨੋਲੋਜੀ-ਸੰਚਾਲਿਤ ਟੀਵੀ ਰੇਟਿੰਗ ਈਕੋ-ਸਿਸਟਮ ਦਾ ਨਿਰਮਾਣ ਕਰਨਾ ਹੈ।
ਆਪਣਾ ਫੀਡਬੈਕ ਸਾਂਝਾ ਕਰੋ
ਜੇਕਰ ਤੁਸੀਂ ਦਰਸ਼ਕ, ਪ੍ਰਸਾਰਕ, ਵਿਗਿਆਪਨਦਾਤਾ ਜਾਂ ਜਾਗਰੂਕ ਨਾਗਰਿਕ ਹੋ, ਤਾਂ ਤੁਸੀਂ ਇਸ ਮਹੀਨੇ ਦੇ ਅੰਤ ਤੱਕ ਆਪਣਾ ਫੀਡਬੈਕ ਭੇਜ ਸਕਦੇ ਹੋ।
sobpl-moib[at]nic[dot]in ਨੂੰ ਨੋਟਿਸ ਜਾਰੀ ਕਰਨ ਦੀ ਸੂਚਨਾ।
ਸਰਕਾਰੀ ਮਸੌਦਾ ਸੰਸ਼ੋਧਨਾਂ ਅਤੇ ਨੀਤੀ ਦਿਸ਼ਾ ਨਿਰਦੇਸ਼ਾਂ ਦੇ ਲਈ, https://mib.gov.in/sites/default/files/2025-07/notice-seeking-comments-on-trp_0.pdf
‘ਤੇ ਜਾਓ
ਭਾਰਤ ਵਿੱਚ ਟੈਲੀਵਿਜ਼ਨ ਰੇਟਿੰਗ ਏਜੰਸੀਆਂ ਦੇ ਲਈ ਨੀਤੀ ਦਿਸ਼ਾ ਨਿਰਦੇਸ਼ (2014) ਦੇਖਣ ਦੇ ਲਈ ਇੱਥੇ ਕਲਿੱਕ ਕਰੋ: https://mib.gov.in/sites/default/files/2025-07/policy-guidelines-for-television-rating-agencies-in-india-dt-16.01.2014-1.pdf
*******
ਧਰਮੇਂਦਰ ਤਿਵਾਰੀ/ ਨਵੀਨ ਸ੍ਰੀਜਿਤ
(Release ID: 2142544)