ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਘਾਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 03 JUL 2025 1:15AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਘਾਨਾ ਦੇ ਰਾਸ਼ਟਰਪਤੀ, ਮਹਾਮਹਿਮ ਡਾ. ਜੌਨ ਡ੍ਰਾਮਾਨੀ ਮਹਾਮਾ (President of Ghana, H.E. Dr. John Dramani Mahama) ਨਾਲ ਮੁਲਾਕਾਤ ਕੀਤੀ। ਜੁਬਲੀ ਹਾਊਸ ਪਹੁੰਚਣ ‘ਤੇ ਰਾਸ਼ਟਰਪਤੀ ਮਹਾਮਾ ਨੇ ਸ਼੍ਰੀ ਮੋਦੀ ਦਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਦੀ ਘਾਨਾ ਦੀ ਇਹ ਸਰਕਾਰੀ ਯਾਤਰਾ ਤਿੰਨ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਯਾਤਰਾ ਹੈ।

ਦੋਹਾਂ ਨੇਤਾਵਾਂ ਨੇ ਪ੍ਰਤੀਬੰਧਿਤ ਅਤੇ ਵਫ਼ਦ ਪੱਧਰ ਦੇ ਪ੍ਰਾਰੂਪਾਂ ਵਿੱਚ ਮੁਲਾਕਾਤ ਕੀਤੀ ਅਤੇ ਵਿਆਪਕ ਬਾਤਚੀਤ ਕੀਤੀ। ਉਹ ਸਬੰਧਾਂ ਨੂੰ ਵਿਆਪਕ ਸਾਂਝੇਦਾਰੀ (Comprehensive Partnership) ਦੇ ਪੱਧਰ ਤੱਕ ਵਧਾਉਣ ‘ਤੇ ਸਹਿਮਤ ਹੋਏ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਘਾਨਾ ਦੇ ਦਰਮਿਆਨ ਮਧੁਰ ਅਤੇ ਸਮੇਂ ਦੇ ਅਨੁਰੂਪ ਸਬੰਧਾਂ ਦੀ ਪੁਸ਼ਟੀ ਕੀਤੀ ਅਤੇ ਵਪਾਰ ਅਤੇ ਨਿਵੇਸ਼, ਖੇਤੀਬਾੜੀ, ਸਮਰੱਥਾ ਨਿਰਮਾਣ, ਡਿਜੀਟਲ ਟੈਕਨੋਲੋਜੀ, ਬੁਨਿਆਦੀ ਢਾਂਚੇ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਸਹਿਤ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਦੇ ਸਰੂਪਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਘਾਨਾ ਵਿੱਚ ਵਧਦੇ ਦੁਵੱਲੇ ਵਪਾਰ ਅਤੇ ਭਾਰਤੀ ਨਿਵੇਸ਼ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ ਸਾਂਝਾਦੇਰੀ ਨੂੰ ਮਜ਼ਬੂਤ ਕਰਨ ‘ਤੇ ਭੀ ਚਰਚਾ ਕੀਤੀ। ਉਨ੍ਹਾਂ ਨੇ ਵਿਕਾਸ ਸਹਿਯੋਗ ਸਾਂਝੇਦਾਰੀ, ਵਿਸ਼ੇਸ਼ ਤੌਰ ‘ਤੇ ਭਾਰਤ ਸਮਰਥਿਤ ਬੁਨਿਆਦੀ ਢਾਂਚੇ ਅਤੇ ਸਮਰੱਥਾ ਨਿਰਮਾਣ ਪ੍ਰੋਜੈਕਟਾਂ ਦੇ ਜ਼ਰੀਏ ਹੋਰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧਤਾ ਵਿਅਕਤ ਕੀਤੀ। ਭਾਰਤ ਨੇ ਸਿਹਤ, ਔਸ਼ਧੀ, ਡਿਜੀਟਲ ਪਬਲਿਕ ਬੁਨਿਆਦੀ ਢਾਂਚੇ, ਯੂਪੀਆਈ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ (fields of health, pharma, digital public infrastructure, UPI and skill development) ਵਿੱਚ ਆਪਣੇ ਅਨੁਭਵ ਸਾਂਝੇ ਕਰਨ ਦੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਨੇ ਗਲੋਬਲ ਸਾਊਥ ਦੀਆਂ ਚਿੰਤਾਵਾਂ ‘ਤੇ ਬਾਤਚੀਤ ਕਰਨ ਦੇ ਲਈ ਭਾਰਤ ਦੀ ਗਹਿਰੀ ਪ੍ਰਤੀਬੱਧਤਾ ਵਿਅਕਤ ਕੀਤੀ ਅਤੇ ਇਸ ਮਾਮਲੇ ਵਿੱਚ ਘਾਨਾ ਦੀ ਇਕਜੁੱਟਤਾ ਦੇ ਲਈ ਉਸ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਘਾਨਾ ਵਿੱਚ 15,000 ਭਾਰਤੀਆਂ ਦੀ ਦੇਖਭਾਲ਼ ਕਰਨ ਦੇ ਲਈ ਰਾਸ਼ਟਰਪਤੀ ਮਹਾਮਾ ਦਾ ਧੰਨਵਾਦ ਭੀ ਕੀਤਾ।

ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਧਾਰਾਂ ਸਹਿਤ ਆਪਸੀ ਹਿਤਾਂ ਦੇ ਆਲਮੀ ਮੁੱਦਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲਗਾਮ ਆਤੰਕੀ ਹਮਲੇ ਦੇ ਮੱਦੇਨਜ਼ਰ ਰਾਸ਼ਟਰਪਤੀ ਮਹਾਮਾ ਦਾ ਉਨ੍ਹਾਂ ਦੇ ਸਮਰਥਨ ਅਤੇ ਇਕਜੁੱਟਤਾ ਦੇ ਲਈ ਧੰਨਵਾਦ ਕੀਤਾ। ਦੋਹਾਂ ਧਿਰਾਂ ਨੇ ਆਤੰਕਵਾਦ ਦੇ ਖ਼ਿਲਾਫ਼ ਆਲਮੀ ਲੜਾਈ ਨੂੰ ਮਜ਼ਬੂਤ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਘਾਨਾ ਨੂੰ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ (UN Human Rights Council) ਵਿੱਚ ਉਨ੍ਹਾਂ ਦੇ ਕਾਰਜਕਾਲ ਅਤੇ ਰਾਸ਼ਟਰਮੰਡਲ ਸਕੱਤਰ-ਜਨਰਲ ਦੇ ਰੂਪ ਵਿੱਚ ਘਾਨਾ ਦੇ ਵਿਦੇਸ਼ ਮੰਤਰੀ ਦੀ ਚੋਣ ਸਹਿਤ ਉਸ ਦੇ ਵਧਦੇ ਅੰਤਰਰਾਸ਼ਟਰੀ ਅਕਸ ਦੇ ਲਈ ਵਧਾਈਆਂ ਦਿੱਤੀਆਂ। ਦੋਹਾਂ ਨੇਤਾਵਾਂ ਨੇ ਲੋਕਤੰਤਰੀ ਕਦਰਾਂ-ਕੀਮਤਾਂ, ਦੱਖਣ-ਦੱਖਣ ਸਹਿਯੋਗ ਅਤੇ ਟਿਕਾਊ ਵਿਕਾਸ ਤੇ ਆਲਮੀ ਸ਼ਾਂਤੀ ਦੇ ਲਈ ਸਾਂਝੇ ਦ੍ਰਿਸ਼ਟੀਕੋਣ ਦੇ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ।

 ਵਫ਼ਦ ਪੱਧਰ ਦੀ ਵਾਰਤਾ ਦੇ ਬਾਅਦ, ਸੱਭਿਆਚਾਰ, ਮਿਆਰ, ਆਯੁਰਵੇਦ ਅਤੇ ਪਰੰਪਰਾਗਤ ਚਿਕਿਤਸਾ ਦੇ ਖੇਤਰਾਂ (fields of Culture, Standards, Ayurveda and Traditional Medicine) ਵਿੱਚ ਚਾਰ ਸਹਿਮਤੀ ਪੱਤਰਾਂ ਅਤੇ ਵਿਦੇਸ਼ ਮੰਤਰਾਲਿਆਂ ਦੇ ਦਰਮਿਆਨ ਸਬੰਧ ਦੇ ਲਈ ਸੰਯੁਕਤ ਕਮਿਸ਼ਨ ਤੰਤਰ (Joint Commission Mechanism) ਦਾ ਅਦਾਨ-ਪ੍ਰਦਾਨ ਕੀਤਾ ਗਿਆ। ਰਾਸ਼ਟਰਪਤੀ ਮਹਾਮਾ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਨਮਾਨ ਵਿੱਚ ਇੱਕ ਸਰਕਾਰੀ ਭੋਜ ਦਾ ਭੀ ਆਯੋਜਨ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਹਾਮਾ ਦਾ ਸ਼ਾਨਦਾਰ ਪ੍ਰਾਹੁਣਾਚਾਰੀ ਦੇ ਲਈ ਧੰਨਵਾਦ ਕਰਦੇ ਹੋਏ, ਪਰਸਪਰ ਤੌਰ ‘ਤੇ ਸੁਵਿਧਾਜਨਕ ਸਮੇਂ ‘ਤੇ ਭਾਰਤ ਆਉਣ ਦੇ ਲਈ ਸੱਦਾ ਦਿੱਤਾ।

****

ਐੱਮਜੇਪੀਐੱਸ/ਐੱਸਟੀ


(Release ID: 2141778)