ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਟਾਰਟਅੱਪ ਐਕਸੇਲੇਰੇਟਰ ਪਲੈਟਫਾਰਮ ਵੇਵਐਕਸ ਨੇ ਏਆਈ –ਸੰਚਾਲਿਤ ਰੀਅਲ ਟਾਈਮ ਬਹੁਭਾਸ਼ੀ ਅਨੁਵਾਦ ਸਮਾਧਾਨ –‘ਭਾਸ਼ਾਸੇਤੂ’ (BhashaSetu) ਨੂੰ ਵਿਕਸਿਤ ਕਰਨ ਲਈ ਸਟਾਰਟਅੱਪਸ ਨੂੰ ਸੱਦਾ ਦਿੱਤਾ


12 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ, ਟ੍ਰਾਂਸਲਿਟ੍ਰੇਸ਼ਨ ਅਤੇ ਵੌਇਸ ਟੈੱਕ ‘ਭਾਸ਼ਾਸੇਤੂ’ ਚੁਣੌਤੀ ਬਿਨਾ ਕਿਸੇ ਯੋਗਤਾ ਮਾਪਦੰਡ ਦੇ ਖੁਲ੍ਹਿਆ ਹੈ

ਪ੍ਰੋਟੋਟਾਇਪ ਪੇਸ਼ ਕਰਨ ਦੀ ਸਮਾਂ ਸੀਮਾ 22 ਜੁਲਾਈ, 2025 ਨਿਰਧਾਰਿਤ ਕੀਤੀ ਗਈ

Posted On: 30 JUN 2025 6:52PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਪਣੇ ਪ੍ਰਮੁੱਖ ਸਟਾਰਟਅੱਪ ਐਕਸੇਲੇਰੇਟਰ ਪ੍ਰੋਗਰਾਮ, ਵੇਵਐਕਸ ਦੇ ਤਹਿਤ ਵੇਵਐਕਸ ਸਟਾਰਟਅੱਪ ਚੈਲੇਂਜ 2025 ਲਾਂਚ ਕੀਤਾ ਹੈ। ਇਹ ਚੁਣੌਤੀ ਦੇਸ਼ ਭਰ ਦੇ ਸਟਾਰਟਅੱਪ ਨੂੰ ਏਆਈ-ਸੰਚਾਲਿਤ ਬਹੁਭਾਸ਼ੀ ਅਨੁਵਾਦ ਸਮਾਧਾਨ ਵਿਕਸਿਤ ਕਰਨ ਲਈ ਇੱਕ ਨੈਸ਼ਨਲ ਹੈਕਾਥੌਨ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ।

 

‘ਭਾਸ਼ਾ ਸੇਤੂ-ਰੀਅਲ ਟਾਈਮ ਲੈਂਗਵੇਜ਼ ਟੈੱਕ ਫਾਰ ਭਾਰਤ’ ਸਿਰਲੇਖ ਵਾਲੀ ਇਸ ਚੁਣੌਤੀ ਦਾ ਉਦੇਸ਼ ਘੱਟ ਤੋਂ ਘੱਟ 12 ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਅਸਲ ਸਮੇਂ ਵਿੱਚ ਅਨੁਵਾਦ, ਟ੍ਰਾਂਸਲਿਟ੍ਰੇਸ਼ਨ ਅਤੇ ਵੌਇਸ ਸਥਾਨੀਕਰਣ ਵਿੱਚ ਸਮਰੱਥ ਇਨੋਵੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਉਪਕਰਣਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਪਹਿਲ ਦਾ ਉਦੇਸ਼ ਸਮਾਵੇਸ਼ੀ, ਸੁਲਭ ਅਤੇ ਭਾਵਨਾਤਮਕ ਤੌਰ ‘ਤੇ ਪ੍ਰਾਸੰਗਿਕ ਸੰਚਾਰ ਟੈੱਕਨੋਲੋਜੀਆਂ ਨੂੰ ਹੁਲਾਰਾ ਦੇਣਾ ਹੈ। 

 

ਵਿਆਪਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਲਈ ਚੁਣੌਤੀ ਵਿੱਚ ਕੋਈ ਨਿਊਨਤਮ ਯੋਗਤਾ ਮਾਪਦੰਡ ਨਹੀਂ ਹੈ, ਜੋ ਵਿਕਾਸ ਦੇ ਕਿਸੇ ਵੀ ਪੱਧਰ ‘ਤੇ ਸਟਾਰਟਅੱਪ ਨੂੰ ਅਪਲਾਈ ਕਰਨ ਦੀ ਮਨਜ਼ੂਰੀ ਦਿੰਦੀ ਹੈ। ਸਟਾਰਟਅੱਪ ਨੂੰ ਓਪਨ-ਸੋਰਸ ਜਾਂ ਘੱਟ ਲਾਗਤ ਵਾਲੇ ਏਆਈ ਮਾਡਲ ਦੀ ਵਰਤੋਂ ਕਰਕੇ ਸਕੇਲੇਬਲ ਅਤੇ ਲਾਗਤ ਪ੍ਰਭਾਵੀ ਸਮਾਧਾਨ ਬਣਾਉਣ ਲਈ ਉਤਸਾਹਿਤ ਕੀਤਾ ਜਾਂਦਾ ਹੈ। ਹਾਲਾਂਕਿ, ਵੱਡੇ ਪੱਧਰ ‘ਤੇ ਲਾਗੂ ਕਰਨ ਲਈ ਕਿਫਾਇਤੀ ਅਤੇ ਵਿਵਹਾਰਕਤਾ ਮਲਕੀਅਤ ਸਮਾਧਾਨ ਵੀ ਪ੍ਰਸਤਾਵਿਤ ਕੀਤੇ ਜਾ ਸਕਦੇ ਹਨ।

ਜੇਤੂ ਸਟਾਰਟਅੱਪ ਨੂੰ ਵੇਵਐਕਸ ਐਕਸੇਲੇਰੇਟਰ ਦੇ ਤਹਿਤ ਇਨਕਿਊਬੇਸ਼ਨ ਸਪੋਰਟ ਪ੍ਰਦਾਨ ਕੀਤੀ ਜਾਵੇਗੀ, ਜਿਸ ਵਿੱਚ ਮੈਂਟਰਸ਼ਿਪ, ਵਰਕਸਪੇਸ ਅਤੇ ਅੰਤਿਮ ਉਤਪਾਦ ਦੇ ਪੂਰਾ ਹੋਣ ਅਤੇ ਤੈਨਾਤ ਹੋਣ ਤੱਕ ਵਿਕਾਸ ਸਹਾਇਤਾ ਸ਼ਾਮਲ ਹੈ। ਰਜਿਸਟ੍ਰੇਸ਼ਨ ਅੱਜ, 30 ਜੂਨ, 2025 ਤੋਂ ਖੁਲ੍ਹੇ ਹਨ, ਅਤੇ ਪ੍ਰੋਟੋਟਾਈਪ ਪੇਸ਼ ਕਰਨ ਦੀ ਸਮੇਂ ਸੀਮਾ 22 ਜੁਲਾਈ, 2025 ਹੈ। ਇੱਛੁਕ ਸਟਾਰਟਅੱਪ ਸਰਕਾਰੀ ਵੇਵਐਕਸ ਪੋਰਟਲ https://wavex.wavesbazaar.com ਦੇ ਜ਼ਰੀਏ ਅਪਲਾਈ ਕਰ ਸਕਦੇ ਹਨ।

ਵੇਵਐਕਸ ਬਾਰੇ 

ਵੇਵਐਕਸ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੇਵਸ ਪਹਿਲ ਦੇ ਤਹਿਤ ਸ਼ੁਰੂ ਕੀਤਾ ਗਿਆ ਇੱਕ ਸਮਰਪਿਤ ਸਟਾਰਟਅੱਪ ਐਕਸੇਲੇਰੇਟਰ ਪਲੈਟਫਾਰਮ ਹੈ, ਜਿਸ ਦਾ ਉਦੇਸ਼ ਮੀਡੀਆ, ਮਨੋਰੰਜਨ ਅਤੇ ਭਾਸ਼ਾ ਟੈੱਕਨੋਲੋਜੀ ਖੇਤਰਾਂ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਹੈ। ਮਈ 2025 ਵਿੱਚ ਮੁੰਬਈ ਵਿੱਚ ਆਯੋਜਿਤ ਵੇਵਸ ਸਮਿਟ ਵਿੱਚ, ਵੇਵਐਕਸ ਨੇ 30 ਤੋਂ ਵੱਧ ਪ੍ਰਤਿਭਾਸ਼ਾਲੀ ਸਟਾਰਟਅੱਪਸ ਨੂੰ ਪਿਚਿੰਗ ਦੇ ਅਵਸਰ ਪ੍ਰਦਾਨ ਕੀਤੇ, ਜਿਸ ਨਾਲ ਸਰਕਾਰੀ ਏਜੰਸੀਆਂ, ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਅੰਗ੍ਰੇਜ਼ਾਂ ਨਾਲ ਸਿੱਧਾ ਜੁੜਾਅ ਸੰਭਵ ਹੋ ਗਿਆ। ਵੇਵਐਕਸ ਟੀਚਾਬੱਧ ਹੈਕਾਥੌਨ, ਇਨਕਿਊਬੇਸ਼ਨ, ਮੈਂਟਰਸ਼ਿਪ ਅਤੇ ਨੈਸ਼ਨਲ ਪਲੈਟਫਾਰਮ ਦੇ ਨਾਲ ਏਕੀਕਰਣ ਰਾਹੀਂ ਸਫ਼ਲ ਵਿਚਾਰਾਂ ਦਾ ਸਮਰਥਨ ਕਰਨਾ ਜਾਰੀ ਰੱਖਦਾ ਹੈ। 

************

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ


(Release ID: 2141523) Visitor Counter : 7