ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ, ਅਤੇ ਨਾਮੀਬੀਆ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਬਿਆਨ

Posted On: 02 JUL 2025 7:56AM by PIB Chandigarh

ਅੱਜ, ਮੈਂ 2 ਜੁਲਾਈ ਤੋਂ 9 ਜੁਲਾਈ 2025 ਤੱਕ ਪੰਜ ਦੇਸ਼ਾਂ ਘਾਨਾ, ਤ੍ਰਿਨੀਦਾਦ  ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੀ ਯਾਤਰਾ ‘ਤੇ ਰਵਾਨਾ ਹੋ ਰਿਹਾ ਹਾਂ।

 ਰਾਸ਼ਟਰਪਤੀ ਮਹਾਮਹਿਮ ਜੌਨ ਡ੍ਰਾਮਾਨੀ ਮਹਾਮਾ (President H.E.  John Dramani Mahama), ਦੇ ਸੱਦੇ ‘ਤੇ ਮੈਂ 2-3 ਜੁਲਾਈ ਨੂੰ ਘਾਨਾ ਦੀ ਯਾਤਰਾ ‘ਤੇ ਰਹਾਂਗਾ। ਘਾਨਾ ਗਲੋਬਲ ਸਾਊਥ ਵਿੱਚ ਇੱਕ ਮੁੱਲਵਾਨ ਭਾਗੀਦਾਰ ਹੈ ਅਤੇ ਘਾਨਾ ਦੀ ਅਫਰੀਕੀ ਯੂਨੀਅਨ ਅਤੇ ਪੱਛਮ ਅਫਰੀਕੀ ਦੇਸ਼ਾਂ ਦੇ ਆਰਥਿਕ ਸਮੁਦਾਇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਹੈ। ਮੈਂ ਘਾਨਾ ਦੇ ਨਾਲ ਸਾਡੇ ਇਤਿਹਾਸਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਨਿਵੇਸ਼, ਊਰਜਾ, ਸਿਹਤ, ਸੁਰੱਖਿਆ, ਸਮਰੱਥਾ ਨਿਰਮਾਣ ਅਤੇ ਵਿਕਾਸ ਸਾਂਝੇਦਾਰੀ ਦੇ ਖੇਤਰਾਂ ਸਹਿਤ ਸਹਿਯੋਗ ਦੇ ਨਵੇਂ ਅਵਸਰ ਖੋਲ੍ਹਣ ਦੇ ਉਦੇਸ਼ ਨਾਲ ਆਪਣੇ ਅਦਾਨ-ਪ੍ਰਦਾਨ ਦੀ ਆਸ਼ਾ ਕਰਦਾ ਹਾਂ। ਸਹਿਯੋਗੀ ਲੋਕਤੰਤਰੀ ਦੇਸ਼ਾਂ ਦੇ ਰੂਪ ਵਿੱਚ, ਘਾਨਾ ਦੀ ਸੰਸਦ ਵਿੱਚ ਸੰਬੋਧਨ ਮੇਰੇ ਲਈ ਸਨਮਾਨ ਦੀ ਬਾਤ ਹੋਵੇਗੀ।

 ਮੈਂ 3-4 ਜੁਲਾਈ ਨੂੰ, ਤ੍ਰਿਨੀਦਾਦ ਅਤੇ ਟੋਬੈਗੋ ਗਣਰਾਜ ਵਿੱਚ ਰਹਾਂਗਾ। ਇਹ ਇੱਕ ਐਸਾ ਦੇਸ਼ ਹੈ ਜਿਸ ਦੇ ਨਾਲ ਸਾਡਾ ਗਹਿਰਾ ਇਤਿਹਾਸਿਕ, ਸੱਭਿਆਚਾਰਕ ਅਤੇ ਲੋਕਾਂ ਨਾਲ ਲੋਕਾਂ ਦਾ ਜੁੜਾਅ ਹੈ। ਮੈਂ ਰਾਸ਼ਟਰਪਤੀ ਮਹਾਮਹਿਮ ਸ਼੍ਰੀਮਤੀ ਕ੍ਰਿਸਟੀਨ ਕਾਰਲਾ ਕੰਗਾਲੂ (H.E. Mrs. Christine Carla Kangaloo) ਨਾਲ ਮੁਲਾਕਾਤ ਕਰਾਂਗਾ। ਸ਼੍ਰੀਮਤੀ ਕ੍ਰਿਸਟੀਨ ਕਾਰਲਾ ਕੰਗਾਲੂ ਇਸ ਵਰ੍ਹੇ ਦੇ ਪ੍ਰਵਾਸੀ ਭਾਰਤੀਯ ਦਿਵਸ ਵਿੱਚ (Pravasi Bhartiya Divas) ਵਿੱਚ ਮੁੱਖ ਮਹਿਮਾਨ ਸਨ। ਮੈਂ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਤੀ ਕਮਲਾ ਪ੍ਰਸਾਦ-ਬਿਸੇਸਰ (H.E. Mrs. Kamla Persad-Bissessar) ਨੂੰ ਭੀ ਮਿਲਾਂਗਾ, ਜਿਨ੍ਹਾਂ ਨੇ ਹਾਲ ਹੀ ਵਿੱਚ ਦੂਸਰੇ ਕਾਰਜਕਾਲ ਦੇ ਲਈ ਅਹੁਦਾ ਸੰਭਾਲ਼ਿਆ ਹੈ। 180 ਵਰ੍ਹੇ ਪਹਿਲੇ ਭਾਰਤੀ ਪਹਿਲੀ ਵਾਰ ਤ੍ਰਿਨੀਦਾਦ ਅਤੇ ਟੋਬੈਗੋ ਪਹੁੰਚੇ ਸਨ। ਇਹ ਯਾਤਰਾ ਸਾਨੂੰ ਵੰਸ਼ ਅਤੇ ਸਬੰਧਾਂ ਦੇ ਵਿਸ਼ੇਸ਼ ਬੰਧਨਾਂ ਨੂੰ ਫਿਰ ਤੋਂ ਜੀਵੰਤ ਕਰਨ ਦਾ ਅਵਸਰ ਪ੍ਰਦਾਨ ਕਰੇਗੀ ਜੋ ਸਾਨੂੰ ਇਕਜੁੱਟ ਕਰਦੇ ਹਨ।

 ਪੋਰਟ ਆਵ੍ ਸਪੇਨ ਤੋਂ, ਮੈਂ ਬਿਊਨਸ ਆਇਰਸ (Buenos Aires) ਦੀ ਯਾਤਰਾ ਕਰਾਂਗਾ। ਇਹ 57 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਅਰਜਨਟੀਨਾ ਦੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ। ਅਰਜਨਟੀਨਾ ਲੈਟਿਨ ਅਮਰੀਕਾ ਵਿੱਚ ਇੱਕ ਪ੍ਰਮੁੱਖ ਆਰਥਿਕ ਭਾਗੀਦਾਰ ਅਤੇ ਜੀ-20 ਸੰਗਠਨ ਵਿੱਚ ਇੱਕ ਕਰੀਬੀ ਸਹਿਯੋਗੀ ਹੈ। ਮੈਂ ਰਾਸ਼ਟਰਪਤੀ ਮਹਾਮਹਿਮ ਜੇਵਿਅਰ ਮਾਇਲੀ (President H.E. Javier Milei) ਦੇ ਨਾਲ ਆਪਣੀ ਚਰਚਾ ਦੇ ਲਈ ਉਤਸੁਕ ਹਾਂ, ਜਿਨ੍ਹਾਂ ਨੂੰ ਮੈਨੂੰ ਪਿਛਲੇ ਵਰ੍ਹੇ ਮਿਲਣ ਦਾ ਸੁਭਾਗ ਭੀ ਮਿਲਿਆ ਸੀ। ਅਸੀਂ ਖੇਤੀਬਾੜੀ, ਮਹੱਤਵਪੂਰਨ ਖਣਿਜ, ਊਰਜਾ, ਵਪਾਰ, ਟੂਰਿਜ਼ਮ, ਟੈਕਨੋਲੋਜੀ ਅਤੇ ਨਿਵੇਸ਼ ਦੇ ਖੇਤਰਾਂ ਸਹਿਤ ਆਪਣੇ ਪਰਸਪਰ ਤੌਰ ‘ਤੇ ਲਾਭਦਾਇਕ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਾਂਗੇ।

 ਮੈਂ 6-7 ਜੁਲਾਈ ਨੂੰ ਰੀਓ ਡੀ ਜਨੇਰੀਓ (Rio de Janeiro) ਬ੍ਰਿਕਸ ਸਮਿਟ (BRICS Summit) ਵਿੱਚ ਹਿੱਸਾ ਲਵਾਂਗਾ। ਇੱਕ ਸੰਸਥਾਪਕ ਮੈਂਬਰ ਦੇ ਰੂਪ ਵਿੱਚ, ਭਾਰਤ ਉੱਭਰਦੀਆਂ ਅਰਥਵਿਵਸਥਾਵਾਂ ਦੇ ਦਰਮਿਆਨ ਸਹਿਯੋਗ ਦੇ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਬ੍ਰਿਕਸ ਦੇ ਲਈ ਪ੍ਰਤੀਬੱਧ ਹੈ। ਨਾਲ ਮਿਲ ਕੇ, ਅਸੀਂ ਅਧਿਕ ਸ਼ਾਂਤੀਪੂਰਨ, ਨਿਆਂਸੰਗਤ, ਨਿਰਪੱਖ, ਲੋਕਤੰਰਰੀ ਅਤੇ ਸੰਤੁਲਿਤ ਬਹੁਧਰੁਵੀ ਵਿਸ਼ਵ ਵਿਵਸਥਾ ਦੇ ਲਈ ਪ੍ਰਯਾਸ ਕਰਦੇ ਹਾਂ। ਸਮਿਟ ਦੇ ਅਵਸਰ ‘ਤੇ ਮੈਂ ਕਈ ਗਲੋਬਲ ਲੀਡਰਸ ਨਾਲ ਭੀ ਮੁਲਾਕਾਤ ਕਰਾਂਗਾ। ਮੈਂ ਦੁਵੱਲੀ ਸਰਕਾਰੀ ਯਾਤਰਾ ਦੇ ਲਈ ਬ੍ਰਾਸੀਲਿਆ ਦੀ ਯਾਤਰਾ ਕਰਾਂਗਾ, ਜੋ ਲਗਭਗ ਛੇ ਦਹਾਕਿਆਂ ਵਿੱਚ ਕਿਸੇ ਭਾਰਤੀ  ਪ੍ਰਧਾਨ ਮੰਤਰੀ ਦੀ ਪਹਿਲੀ ਯਾਤਰਾ ਹੋਵੇਗੀ। ਇਹ ਯਾਤਰਾ ਬ੍ਰਾਜ਼ੀਲ ਦੇ ਨਾਲ ਸਾਡੀ ਨਿਕਟ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ਮੇਰੇ ਮਿੱਤਰ, ਰਾਸ਼ਟਰਪਤੀ ਮਹਾਮਹਿਮ ਲੁਇਜ਼ ਇਨਾਸਿਓ ਲੂਲਾ ਡਾ ਸਿਲਵਾ (President H.E. Mr. Luiz Inacio Lula da Silva)  ਦੇ ਨਾਲ ਗਲੋਬਲ ਸਾਊਥ ਦੀਆਂ ਪ੍ਰਾਥਮਿਕਤਾਵਾਂ ਨੂੰ ਅੱਗੇ ਵਧਾਉਣ ‘ਤੇ ਕੰਮ ਕਰਨ ਦਾ ਅਵਸਰ ਪ੍ਰਦਾਨ ਕਰੇਗੀ।

 ਮੇਰੀ ਅੰਤਿਮ ਮੰਜ਼ਿਲ ਨਾਮੀਬੀਆ ਹੋਵੇਗੀ। ਨਾਮੀਬੀਆ ਇੱਕ ਭਰੋਸੇਯੋਗ ਭਾਗੀਦਾਰ ਦੇਸ਼ ਹੈ, ਜਿਸ ਦੇ ਨਾਲ ਅਸੀਂ ਬਸਤੀਵਾਦ ਦੇ ਖ਼ਿਲਾਫ਼ ਸੰਘਰਸ਼ ਦਾ ਇੱਕ ਸਾਂਝਾ ਇਤਿਹਾਸ ਸਾਂਝਾ ਕਰਦੇ ਹਾਂ। ਮੈਂ ਰਾਸ਼ਟਰਪਤੀ ਮਹਾਮਹਿਮ ਡਾ. ਨੇਤੰਬੋ ਨੰਦੀ ਨਦੈਤਵਾਹ (President H.E. Dr. Netumbo Nandi-Ndaitwah) ਨੂੰ ਮਿਲਣ ਦੇ ਲਈ ਉਤਸੁਕ ਹਾਂ ਅਤੇ ਸਾਡੇ ਲੋਕਾਂ, ਸਾਡੇ ਖੇਤਰਾਂ ਅਤੇ ਵਿਆਪਕ ਗਲੋਬਲ ਸਾਊਥ ਦੇ ਲਾਭ ਦੇ ਲਈ ਸਹਿਯੋਗ ਦੇ ਲਈ ਇੱਕ ਨਵੀਂ ਰੂਪਰੇਖਾ ਤਿਆਰ ਕਰਨ ਦਾ ਉਤਸੁਕ ਹਾਂ। ਨਾਮੀਬਿਆਈ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਭੀ ਸੰਬੋਧਨ ਕਰਨਾ ਮੇਰੇ ਲਈ ਸੁਭਾਗ ਦੀ ਬਾਤ ਹੋਵੇਗੀ ਕਿਉਂਕਿ ਅਸੀਂ ਸੁਤੰਤਰਤਾ ਅਤੇ ਵਿਕਾਸ ਦੇ ਲਈ ਆਪਣੀ ਸਥਾਈ ਇਕਜੁੱਟਤਾ ਅਤੇ ਸਾਂਝੀ ਪ੍ਰਤੀਬੱਧਤਾ ਦਾ ਉਤਸਵ ਮਨਾ ਰਹੇ ਹਾਂ। 

ਮੈਨੂੰ ਵਿਸ਼ਵਾਸ ਹੈ ਕਿ ਪੰਜ ਦੇਸ਼ਾਂ ਦੀਆਂ ਮੇਰੀਆਂ ਯਾਤਰਾਵਾਂ ਗਲੋਬਲ ਸਾਊਥ ਵਿੱਚ ਸਾਡੀ ਮਿੱਤਰਤਾ ਨੂੰ ਮਜ਼ਬੂਤ ਕਰਨਗੀਆਂ, ਅਟਲਾਂਟਿਕ ਦੇ ਦੋਨਾਂ ਕਿਨਾਰਿਆਂ ‘ਤੇ ਸਾਡੀ ਸਾਂਝੇਦਾਰੀ ਨੂੰ ਮਜ਼ਬੂਤ ਕਰਨਗੀਆਂ ਅਤੇ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਸਾਊਥ ਅਫਰੀਕਾ ਦੇਸ਼ਾਂ ਦੇ ਸੰਗਠਨ (ਬ੍ਰਿਕਸ- BRICS), ਅਫਰੀਕਨ ਯੂਨੀਅਨ, ਪੱਛਮ ਅਫਰੀਕੀ ਦੇਸ਼ਾਂ ਦਾ ਆਰਥਿਕ ਸਮੁਦਾਇ (ਇਕੋਵਾਸ- ECOWAS) ਅਤੇ ਕੈਰੇਬਿਆਈ ਸਮੁਦਾਇ (ਕੈਰੀਕੌਮ- CARICOM) ਜਿਹੇ ਬਹੁਪੱਖੀ ਮੰਚਾਂ ਦੇ ਨਾਲ ਜੁੜਾਅ ਨੂੰ ਮਜ਼ਬੂਤ ਕਰਨਗੀਆਂ। 

 

****

 

ਐੱਮਜੇਪੀਐੱਸ/ਵੀਜੇ


(Release ID: 2141488)