ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 30 ਜੂਨ ਤੋਂ 1 ਜੁਲਾਈ ਤੱਕ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ
Posted On:
29 JUN 2025 5:20PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 30 ਜੂਨ ਤੋਂ 1 ਜੁਲਾਈ, 2025 ਤੱਕ ਉੱਤਰ ਪ੍ਰਦੇਸ਼ (ਬਰੇਲੀ ਅਤੇ ਗੋਰਖਪੁਰ) ਦਾ ਦੌਰਾ ਕਰਨਗੇ।
ਰਾਸ਼ਟਰਪਤੀ 30 ਜੂਨ ਨੂੰ ਬਰੇਲੀ ਵਿੱਚ ਭਾਰਤੀ ਪਸ਼ੂ ਚਿਕਿਤਸਾ ਖੋਜ ਸੰਸਥਾਨ ਦੀ 11ਵੀਂ ਕਨਵੋਕੇਸ਼ਨ ਸੈਰੇਮਨੀ ਵਿੱਚ ਸ਼ਾਮਲ ਹੋਣਗੇ। ਸ਼੍ਰੀਮਤੀ ਮੁਰਮੂ ਉਸੇ ਦਿਨ, ਗੋਰਖਪੁਰ ਦੇ ਏਮਸ ਦੀ ਪਹਿਲੀ ਕਨਵੋਕੇਸ਼ਨ ਸੈਰੇਮਨੀ ਦੀ ਸ਼ੋਭਾ ਵਧਾਉਣਗੇ।
1 ਜੁਲਾਈ ਨੂੰ, ਰਾਸ਼ਟਰਪਤੀ ਗੋਰਖਪੁਰ ਵਿੱਚ ਮਹਾਯੋਗੀ ਗੁਰੂ ਗੋਰਖਨਾਥ ਆਯੁਸ਼ ਯੂਨੀਵਰਸਿਟੀ ਦਾ ਉਦਘਾਟਨ ਕਰਨਗੇ। ਰਾਸ਼ਟਰਪਤੀ ਗੋਰਖਪੁਰ ਦੀ, ਮਹਾਯੋਗੀ ਗੋਰਖਨਾਥ ਯੂਨੀਵਰਸਿਟੀ, ਦਾ ਦੌਰਾ ਵੀ ਕਰਨਗੇ ਅਤੇ ਇਸ ਯੂਨੀਵਰਸਿਟੀ ਦੇ ਆਡੀਟੋਰੀਅਮ, ਅਕਾਦਮਿਕ ਬਲਾਕ ਅਤੇ ਪੰਚਕ੍ਰਮ ਕੇਂਦਰ ਦਾ ਉਦਘਾਟਨ ਕਰਨਗੇ ਅਤੇ ਨਾਲ ਹੀ ਇਸ ਯੂਨੀਵਰਸਿਟੀ ਵਿੱਚ ਇੱਕ ਨਵੇਂ ਗਰਲਜ਼ ਹੌਸਟਲ ਦਾ ਉਦਘਾਟਨ ਵੀ ਕਰਨਗੇ।
************
ਐੱਮਜੇਪੀਐੱਸ/ਐੱਸਆਰ
(Release ID: 2140685)