ਸਹਿਕਾਰਤਾ ਮੰਤਰਾਲਾ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀਆਂ ਦੀ ਮੰਥਨ ਬੈਠਕ 30 ਜੂਨ ਨੂੰ ਨਿਰਧਾਰਿਤ
Posted On:
28 JUN 2025 11:15AM by PIB Chandigarh
ਭਾਰਤ ਸਰਕਾਰ ਦੇ ਸਹਿਕਾਰਤਾ ਮੰਤਰਾਲੇ ਦੁਆਰਾ 30 ਜੂਨ 2025 ਨੂੰ ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀਆਂ ਦੀ ਇੱਕ ਮੰਥਨ ਬੈਠਕ ਆਯੋਜਿਤ ਕੀਤੀ ਜਾ ਰਹੀ ਹੈ। ਇਹ ਮੰਥਨ ਬੈਠਕ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਆਯੋਜਿਤ ਹੋਵੇਗੀ। ਇਸ ਮਹੱਤਵਪੂਰਨ ਪ੍ਰੋਗਰਾਮ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਤਾ ਮੰਤਰੀਆਂ ਅਤੇ ਸਹਿਕਾਰਤਾ ਵਿਭਾਗਾਂ ਦੇ ਐਡੀਸ਼ਨਲ ਚੀਫ ਸਕੱਤਰ/ਪ੍ਰਿੰਸੀਪਲ ਸਕੱਤਰ/ਸਕੱਤਰ ਹਿੱਸਾ ਲੈਣਗੇ। ਇਹ ਮੰਚ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਲਈ ਵਿਕਾਸ ਦੀ ਸਮੀਖਿਆ, ਵਿਚਾਰਾਂ ਦਾ ਅਦਾਨ-ਪ੍ਰਦਾਨ ਅਤੇ ਭਵਿੱਖ ਦੀ ਕਾਰਜਯੋਜਨਾ ਤਿਆਰ ਕਰਨ ਦਾ ਮੌਕਾ ਪ੍ਰਦਾਨ ਕਰੇਗਾ।
ਇਸ ਮੰਥਨ ਬੈਠਕ ਦਾ ਮੁੱਖ ਉਦੇਸ਼ ਸਹਿਕਾਰਤਾ ਮੰਤਰਾਲੇ ਦੀ ਹੁਣ ਤੱਕ ਦੀਆਂ ਪਹਿਲਕਦਮੀਆਂ ਅਤੇ ਯੋਜਨਾਵਾਂ ਦੀ ਸਮੁੱਚੀ ਸਮੀਖਿਆ ਕਰਨਾ, ਹੁਣ ਤੱਕ ਹੋਏ ਵਿਕਾਸ ਦਾ ਮੁਲਾਂਕਣ ਕਰਨਾ, ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਤਜ਼ਰਬਿਆਂ, ਸ਼੍ਰੇਸ਼ਠ ਪ੍ਰਕਿਰਿਆਵਾਂ ਅਤੇ ਰਚਨਾਤਮਕ ਸੁਝਾਵਾਂ ਦੇ ਅਦਾਨ-ਪ੍ਰਦਾਨ ਨੂੰ ਯਕੀਨੀ ਬਣਾਉਣਾ ਹੈ। ਇਹ ਮੰਥਨ ਬੈਠਕ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਸਹਕਾਰ ਸੇ ਸਮ੍ਰਿੱਧੀ’ ਦੇ ਦ੍ਰਿਸ਼ਟੀਕੋਣ ਨੂੰ ਸਾਂਝੇ ਯਤਨਾਂ ਰਾਹੀ ਅੱਗੇ ਵਧਾਉਣ ਲਈ ਸਾਂਝੀ ਸਮਝ ਅਤੇ ਤਾਲਮੇਲਪੂਰਨ ਰਣਨੀਤੀ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰੇਗੀ।
ਮੰਥਨ ਬੈਠਕ ਵਿੱਚ 2 ਲੱਖ ਨਵੀਂ ਮਲਟੀ-ਪਰਪਜ਼ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਆਂ (PACS), ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ ਦੀ ਸਥਾਪਨਾ ਜਿਹੇ ਮੁੱਖ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ, ਜੋ ਰੂਰਲ ਸਰਵਿਸ ਡਿਲੀਵਰੀ (ਪੇਂਡੂ ਸੇਵਾ ਵੰਡ) ਨੂੰ ਆਖਰੀ ਸਿਰ੍ਹੇ ਤੱਕ ਪਹੁੰਚਾਉਣ ਲਈ ਅਹਿਮ ਹੈ। ਮੰਥਨ ਬੈਠਕ ਵਿੱਚ ਸਹਿਕਾਰੀ ਖੇਤਰ ਵਿੱਚ ‘ਵਿਸ਼ਵ ਦੀ ਸਭ ਤੋਂ ਵੱਡੀ ਅੰਨ ਭੰਡਾਰਣ ਯੋਜਨਾ’ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ, ਜਿਸ ਦਾ ਉਦੇਸ਼ ਖੁਰਾਕ ਸੁਰੱਖਿਆ ਨੂੰ ਮਜ਼ਬੂਤੀ ਦੇਣਾ ਅਤੇ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਹੈ। ਇਸ ਦੇ ਨਾਲ ਹੀ, ‘ਸਹਿਕਾਰਤਾ ਵਿੱਚ ਸਹਿਕਾਰ’ ਅਭਿਯਾਨ ਅਤੇ ‘ਅੰਤਰਰਾਸ਼ਟਰੀ ਸਹਿਕਾਰਤਾ ਸਾਲ 2025’ ਦੇ ਤਹਿਤ ਰਾਜਾਂ ਦੇ ਵਿਕਾਸ ਅਤੇ ਸਹਿਭਾਗਿਤਾ ‘ਤੇ ਚਰਚਾ ਹੋਵੇਗੀ।
ਤਿੰਨ ਨਵੀਆਂ ਨੈਸ਼ਨਲ ਮਲਟੀ-ਸਟੇਟ ਕੋਆਪ੍ਰੇਟਿਵ ਸੋਸਾਇਟੀਆਂ, ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟ ਸੋਸਾਇਟੀ (NCEL), ਨੈਸ਼ਨਲ ਕੋਆਪ੍ਰੇਟਿਵ ਔਰਗੈਨਿਕਸ ਲਿਮਿਟਿਡ (NCOL), ਅਤੇ ਭਾਰਤੀਯ ਬੀਜ ਸਹਿਕਾਰੀ ਸਮਿਤੀ ਲਿਮਿਟਿਡ (BBSSL), ਵਿੱਚ ਰਾਜਾਂ ਦੀ ਸਾਂਝੇਦਾਰੀ ਦੀ ਸਮੀਖਿਆ ਕੀਤੀ ਜਾਵੇਗੀ। ਨਾਲ ਹੀ, ਵ੍ਹਾਈਟ ਰੈਵੋਲਿਊਸ਼ਨ 2.0 ਅਤੇ ਭਾਰਤ ਦੇ ਡੇਅਰੀ ਖੇਤਰ ਵਿੱਚ ਸਰਕੂਲਰਿਟੀ ਅਤੇ ਸਸਟੇਨੇਬਿਲਿਟੀ ਦੀਆਂ ਧਾਰਨਾਵਾਂ ਨੂੰ ਅਪਣਾਉਣ ਅਤੇ ਆਤਮਨਿਰਭਰਤਾ ਅਭਿਯਾਨ ਦੇ ਤਹਿਤ ਦਾਲਾ ਅਤੇ ਮੱਕੀ ਉਤਪਾਦਕ ਕਿਸਾਨਾਂ ਦੇ ਲਈ ਸਮਰਥਨ ਮੁੱਲ ਬਾਰੇ ਚਰਚਾ ਹੋਵੇਗੀ। ਪੀਏਸੀਐੱਸ ਕੰਪਿਊਟਰੀਕਰਣ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਕੋਆਪ੍ਰੇਟਿਵ ਸੋਸਾਇਟੀਆਂ ਦੇ ਰਜਿਸਟਰਾਰ (RCS) ਦੇ ਦਫ਼ਤਰਾਂ ਦੇ ਕੰਪਿਊਟਰੀਕਰਣ ਅਤੇ ਡਿਜੀਟਲ ਪਰਿਵਰਤਨ ਸਬੰਧੀ ਪਹਿਲਕਦਮੀਆਂ ਦੀ ਵੀ ਸਮੀਖਿਆ ਕੀਤੀ ਜਾਵੇਗੀ, ਖਾਸ ਕਰਕੇ ਨੈਸ਼ਨਲ ਕੋਆਪ੍ਰੇਟਿਵ ਡੇਟਾਬੇਸ ਅਤੇ ਇਸ ਦੀ ਨੀਤੀ –ਨਿਰਮਾਣ ਵਿੱਚ ਉਪਯੋਗਿਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਇਸ ਮੰਥਨ ਬੈਠਕ ਵਿੱਚ ਸਹਿਕਾਰੀ ਖੇਤਰ ਵਿੱਚ ਮਾਨਵ ਸੰਸਾਧਨ ਵਿਕਾਸ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ‘ਤੇ ਚਰਚਾ ਹੋਵੇਗੀ, ਵਿਸ਼ੇਸ਼ ਤੌਰ ‘ਤੇ ਤ੍ਰਿਭੂਵਨ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਦੇ ਸੰਦਰਭ ਵਿੱਚ। ਇਸ ਦੇ ਇਲਾਵਾ, ਕੇਂਦਰ ਸਰਕਾਰ ਦੁਆਰਾ ਸਹਿਕਾਰੀ ਬੈਂਕਿੰਗ ਖੇਤਰ ਦੀ ਵਿੱਤੀ ਮਜ਼ਬੂਤੀ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਚਰਚਾ ਹੋਵੇਗੀ, ਜਿਹਾ ਕਿ ਸਹਿਕਾਰੀ ਬੈਂਕਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਸਮਾਧਾਨ, ਰਾਜ ਸਹਿਕਾਰੀ ਬੈਂਕਾਂ (StCBs) ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ (DCCBs) ਲਈ ਸਾਂਝੀ ਸੇਵਾ ਇਕਾਈ (SSE) ਦੀ ਸਥਾਪਨਾ ਅਤੇ ਸ਼ਹਿਰੀ ਸਹਿਕਾਰੀ ਬੈਂਕਾਂ ਲਈ ਅੰਬ੍ਰੇਲਾ ਸੰਗਠਨ (UCBs) ਦਾ ਸੰਚਾਲਨ।
ਇਹ ਮੰਥਨ ਬੈਠਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਰਾਜ ਪੱਧਰੀ ਕੋਆਪ੍ਰੇਟਿਵ ਸੋਸਾਇਟੀਆਂ ਨੂੰ ਜੀਵੰਤ ਆਰਥਿਕ ਇਕਾਈਆਂ ਵਿੱਚ ਬਦਲਣ ਦੀ ਦਿਸ਼ਾ ਵਿੱਚ ਕੇਂਦਰ ਅਤੇ ਰਾਜਾਂ ਦਰਮਿਆਨ ਸਹਿਕਾਰੀ ਸੰਘਵਾਦ ਦੀ ਭਾਵਨਾ ਦੇ ਨਾਲ ਨਜਦੀਕੀ ਤਾਲਮੇਲ ਨੂੰ ਉਤਸਾਹਿਤ ਕਰਨ ਵਿੱਚ ਉਤਪ੍ਰੇਰਕ ਦੀ ਭੂਮਿਕਾ ਨਿਭਾਏਗੀ।
********
ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ
(Release ID: 2140478)
ਵਿਜ਼ੀਟਰ ਕਾਊਂਟਰ : 21