ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 28 ਜੂਨ ਨੂੰ ਨਵੀਂ ਦਿੱਲੀ ਵਿੱਚ ਅਚਾਰਿਆ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕਰਨਗੇ

Posted On: 27 JUN 2025 5:06PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਜੂਨ ਨੂੰ ਸਵੇਰੇ ਕਰੀਬ 11 ਵਜੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅਚਾਰਿਆ ਵਿਦਿਆਨੰਦ ਜੀ ਮਹਾਰਾਜ ਦੇ ਸ਼ਤਾਬਦੀ ਸਮਾਰੋਹ ਦਾ ਉਦਘਾਟਨ ਕਰਨਗੇ। ਇਸ ਮੌਕੇ ‘ਤੇ ਸ਼੍ਰੀ ਮੋਦੀ ਮੌਜੂਦ ਇਕੱਠ ਨੂੰ ਸੰਬੋਧਨ ਵੀ ਕਰਨਗੇ।

ਸਰਕਾਰ ਦੁਆਰਾ ਭਗਵਾਨ ਮਹਾਵੀਰ ਅਹਿੰਸਾ ਭਾਰਤੀ ਟਰੱਸਟ ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰੋਗਰਾਮ ਇੱਕ ਸਾਲ ਤੱਕ ਚਲੱਣ ਵਾਲੇ ਰਾਸ਼ਟਰੀ ਸ਼ਰਧਾਂਜਲੀ ਸਮਾਰੋਹ ਦੀ ਰਸਮੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਦਾ ਉਦੇਸ਼ ਜੈਨ ਧਰਮ ਦੇ ਮਹਾਨ ਅਧਿਆਤਮਿਕ ਗੁਰੂ ਅਤੇ ਸਮਾਜ ਸੁਧਾਰਕ ਅਚਾਰਿਆ ਵਿਦਿਆਨੰਦ ਜੀ ਮਾਹਰਾਜ ਦੀ 100ਵੀਂ ਜਯੰਤੀ ਦਾ ਸਨਮਾਨ ਕਰਨਾ ਹੈ। ਸਾਲ ਭਰ ਚੱਲਣ ਵਾਲੇ ਇਸ ਸਮਾਰੋਹ ਵਿੱਚ ਦੇਸ਼ ਭਰ ਵਿੱਚ ਸੱਭਿਆਚਾਰਕ, ਸਾਹਿਤਕ, ਸਿੱਖਿਅਕ ਅਤੇ ਅਧਿਆਤਮਿਕ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਸਮਾਰੋਹ ਦਾ ਉਦੇਸ਼ ਅਚਾਰਿਆ ਵਿਦਿਆਨੰਦ ਜੀ ਮਹਾਰਾਜ ਦੇ ਜੀਵਨ ਅਤੇ ਪਰੰਪਰਾ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਉਨ੍ਹਾਂ ਦੇ ਸੰਦੇਸ਼ ਦਾ ਪ੍ਰਸਾਰ ਕਰਨਾ ਹੈ।

ਅਚਾਰਿਆ ਵਿਦਿਆਨੰਦ ਜੀ ਮਹਾਰਾਜ ਨੇ ਜੈਨ ਦਰਸ਼ਨ ਅਤੇ ਨੈਤਿਕਤਾ ਵਿਸ਼ੇ ‘ਤੇ 50 ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਪ੍ਰਾਕ੍ਰਿਤ, ਜੈਨ ਦਰਸ਼ਨ ਅਤੇ ਸ਼ਾਸਤਰੀ ਭਾਸ਼ਾਵਾਂ ਵਿੱਚ ਸਿੱਖਿਆ ਦੇ ਲਈ ਕੰਮ ਕੀਤਾ ਅਤੇ ਦੇਸ਼ ਭਰ ਵਿੱਚ ਪ੍ਰਾਚੀਨ ਜੈਨ ਮੰਦਿਰਾਂ ਦੀ ਮੁੜ ਉਸਾਰੀ ਅਤੇ ਮੁੜ ਸੁਰਜੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

*****

ਐੱਮਜੇਪੀਐਸ/ਵੀਜੇ

 

 

 


(Release ID: 2140381) Visitor Counter : 3