ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸਾਹ ਨੇ, ਅੱਜ ਛੱਤੀਸਗੜ੍ਹ ਦੇ ਨਿਊ ਰਾਏਪੁਰ ਵਿੱਚ, ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਸੰਵਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਜਦੋਂ ਮਾਰਚ, 2026 ਵਿੱਚ ਦੇਸ਼ ਨਕਸਲਵਾਦ ਤੋਂ ਮੁਕਤ ਹੋਵੇਗਾ, ਉਹ ਪਲ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਹੋਵੇਗਾ

ਨਕਸਲ ਪ੍ਰਭਾਵਿਤ ਖੇਤਰ ਦਾ ਬੱਚਾ ਜਦੋਂ ਹੱਥ ਵਿੱਚ ਬੰਦੂਕ ਦੀ ਥਾਂ ਪੈਂਸਿਲ ਫੜ੍ਹਦਾ ਹੈ, ਤਾਂ ਨਾ ਸਿਰਫ਼ ਇੱਕ ਖੇਤਰ ਸਗੋਂ ਪੂਰੇ ਦੇਸ਼ ਦਾ ਭਵਿੱਖ ਸੰਵਰਦਾ ਹੈ

ਨਕਸਲੀ ਹਿੰਸਾ ਗ਼ਰੀਬਾਂ ਅਤੇ ਕਬਾਇਲੀ ਭਾਈਚਾਰਿਆਂ ਲਈ ਬਹੁਤ ਵੱਡੀ ਆਫ਼ਤ ਰਹੀ

ਜਦੋਂ ਨਕਸਲਵਾਦ ਤੋਂ ਮੁਕਤੀ ਦੀ ਜਿੱਤ ਦੀ ਗਾਥਾ ਲਿਖੀ ਜਾਵੇਗੀ, ਉਸ ਵਿੱਚ ਸੁਰੱਖਿਆ ਬਲਾਂ ਦੀ ਮਿਹਨਤ, ਤਿਆਗ ਅਤੇ ਬਲੀਦਾਨ ਨੂੰ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ

ਜਿਸ ਖੇਤਰ ਤੋਂ ਨਕਸਲਵਾਦ ਖ਼ਤਮ ਹੋ ਰਿਹਾ ਹੈ, ਉੱਥੇ ਸਾਡੀ ਸਰਕਾਰ ਅਨਾਜ, ਸਿਹਤ ਸੁਵਿਧਾ, ਸਿੱਖਿਆ, ਘਰ ਅਤੇ ਪੀਣ ਦਾ ਸ਼ੁੱਧ ਪਾਣੀ ਪਹੁੰਚਾ ਕੇ ਲਾਲ ਆਤੰਕ ਦਾ ਪੂਰੀ ਤਰ੍ਹਾਂ ਨਾਲ ਖਾਤਮਾ ਕਰ ਰਹੀ ਹੈ

Posted On: 23 JUN 2025 8:14PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਛੱਤੀਸਗੜ੍ਹ ਦੇ ਨਿਊ ਰਾਏਪੁਰ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਸੰਵਾਦ ਕੀਤਾ। ਬੈਠਕ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਨੂ ਦੇਵ ਸਾਏ, ਉਪ ਮੁੱਖ ਮੰਤਰੀ ਸ਼੍ਰੀ ਵਿਜੈ ਸ਼ਰਮਾ, ਕੇਂਦਰੀ ਗ੍ਰਹਿ ਸਕੱਤਰ, ਡਾਇਰੈਕਟਰ ਆਫ਼ ਇੰਟੈਲੀਜੈਂਸ ਬਿਊਰੋ, ਡਾਇਰੈਕਟਰ ਜਨਰਲ ਆਫ ਬੀਐੱਸਐੱਫ, ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। 

HWP_2011 (1).JPG

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਇੱਥੇ ਮੌਜੂਦ ਕੇਂਦਰੀ ਸੁਰੱਖਿਆ ਬਲਾਂ, ਕੋਬਰਾ ਟੀਮ, ਛੱਤੀਸਗੜ੍ਹ ਪੁਲਿਸ ਬਲ ਅਤੇ ਡੀਆਰਜੀ ਦੇ ਸਾਹਸ, ਸ਼ੌਰਯ, ਬਲੀਦਾਨ ਅਤੇ ਸਮਰਪਣ ਨੂੰ ਨਮਨ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸੁਰੱਖਿਆ ਬਲਾਂ ਦੇ ਜਵਾਨ ਆਪਣੇ ਸ਼ੌਰਯ ਅਤੇ ਮਿਹਨਤ ਨਾਲ ਹੀ ਨਕਸਲੀਆਂ ਨਾਲ ਮੁਕਾਬਲੇ ਨੂੰ ਸਫ਼ਲ ਬਣਾਉਂਦੇ ਹਨ। 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਜਿਸ ਸ਼ੌਰਯ, ਧੀਰਜ ਅਤੇ ਸਮਰਪਣ ਨਾਲ ਮਾਓਵਾਦੀਆਂ ਦੇ ਬਣਾਏ ਗਏ ਅੱਡਿਆਂ ਨੂੰ ਤਹਿਸ-ਨਹਿਸ ਕੀਤਾ ਹੈ, ਉਸ ਨੇ ਵਿਸ਼ਵ ਦੇ ਸਾਰੇ ਸੁਰੱਖਿਆ ਬਲਾਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਸੈਨਾ ਦੇ ਜਵਾਨ ਜੋ ਤੈਅ ਕਰਦੇ ਹਨ, ਉਹ ਹਾਸਲ ਕਰਦੇ ਹਨ। ਸੁਰੱਖਿਆ ਬਲਾਂ ਦੇ ਇਸੇ ਭਰੋਸੇ ਨਾਲ ਮੈਂ ਦੇਸ਼ ਵਿੱਚ 31 ਮਾਰਚ 2026 ਤੱਕ ਨਕਸਲਵਾਦ ਦੇ ਖਾਤਮੇ ਦਾ ਐਲਾਨ ਕਰਦਾ ਹਾਂ।

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਨਕਸਲਵਾਦ ਗ਼ਰੀਬ ਕਬਾਇਲੀ ਖੇਤਰ ਲਈ ਵੱਡੀ ਆਫ਼ਤ ਰਿਹਾ ਹੈ, ਜਿਸ ਨਾਲ ਪਿਛਲੇ 35 ਵਰ੍ਹਿਆਂ ਵਿੱਚ ਲਗਭਗ 40 ਹਜ਼ਾਰ ਲੋਕਾਂ ਦੀ ਮੌਤ ਹੋਈ ਹੈ ਜਦਕਿ ਬੁਹਤ ਸਾਰੇ ਲੋਕ ਅਪਾਹਿਜ ਹੋ ਕੇ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਕਸਲਵਾਦੀ ਹਿੰਸਾ ਨੇ ਗ਼ਰੀਬ ਕਬਾਇਲੀਆਂ ਨੂੰ ਭੋਜਨ, ਬਿਜਲੀ, ਸਿੱਖਿਆ, ਘਰ, ਟੌਇਲਟਸ ਅਤੇ ਪੀਣ ਵਾਲੇ ਸਵੱਛ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਨੂੰ ਨਹੀਂ ਪਹੁੰਚਣ ਦਿੱਤਾ ਅਤੇ ਉਦਯੋਗ ਨੂੰ ਤਾਂ ਭੁੱਲ ਹੀ ਜਾਓ।- ਇਸ ਤਰ੍ਹਾਂ ਲੋਕਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜ ਰਹੀ ਹੈ।ਪੂਰੇ ਖੇਤਰ ਦਹਾਕਿਆਂ ਤੋਂ ਗੁਲਾਮੀ ਵਰਗੀਆਂ ਸਥਿਤੀਆਂ ਵਿੱਚ ਰਹਿਣ ਲਈ ਮਜਬੂਰ ਸਨ, ਅਤੇ ਇਸ ਦਾਮੂਲ ਕਾਰਨ ਨਕਸਲਵਾਦ ਸੀ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੈਨੂੰ ਅੱਜ ਆਨੰਦ ਹੈ ਕਿ ਅੱਜ ਜਿਸ ਖੇਤਰ ਤੋਂ ਨਕਸਲਵਾਦ ਖਤਮ ਹੁੰਦਾ ਹੈ, ਉੱਥੇ ਸਾਡੀ ਸਰਕਾਰ  ਭੋਜਨ, ਸਿਹਤ ਸੰਭਾਲ, ਸਿੱਖਿਆ, ਬਿਜਲੀ, ਰਿਹਾਇਸ਼, ਸੈਨੀਟੇਸ਼ਨ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾ ਕੇ ਲੋਕਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਬੱਚਾ ਹੱਥ ਵਿੱਚ ਬੰਦੂਕ ਦੀ ਥਾਂ ਪੈਂਸਿਲ ਫੜ੍ਹ ਕੇ ਕ, ਖ, ਗ ਲਿਖਦਾ ਹੈ, ਤਾਂ ਨਾ ਸਿਰਫ਼ ਇੱਕ ਖੇਤਰ ਦਾ ਸਗੋਂ ਦੇਸ਼ ਦਾ ਭਵਿੱਖ ਸੰਵਰਦਾ ਹੈ। ਇਹ ਪਲ ਜਲਦੀ ਹੀ ਆਉਣ ਵਾਲਾ ਹੈ।

IMG_7175 (1).JPG

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਜਦੋਂ 31 ਮਾਰਚ, 2026 ਨੂੰ ਦੇਸ਼ ਨਕਸਲਵਾਦ ਤੋਂ ਮੁਕਤ ਹੋਵੇਗਾ, ਉਹ ਪਲ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਹੋਵੇਗਾ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਮਾਰਚ 2026 ਵਿੱਚ ਦੇਸ਼ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ, ਤਾਂ ਇਹ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਨਕਸਲਵਾਦ ਦੇ ਖਾਤਮੇ ਦਾ ਇਤਿਹਾਸ ਲਿਖਿਆ ਜਾਵੇਗਾ, ਤਾਂ ਉਸ ਵਿੱਚ ਸਾਡੇ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਤਿਆਗ, ਕੁਰਬਾਨੀਅਤੇ ਸਖ਼ਤ ਮਿਹਨਤ ਸੁਨਹਿਰੇ ਅੱਖਰਾਂ ਵਿੱਚ ਲਿਖੀ ਜਾਵੇਗੀ।

 

ਸ਼੍ਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਨਿਊ ਰਾਏਪੁਰ ਵਿੱਚ 'ਲਿਓਰ ਓਇਨਾ' (Leor Oyna)ਪੁਸਤਕ ਵੀ ਰਿਲੀਜ਼ ਕੀਤੀ। ਇਹ ਪੁਸਤਕ ਨਕਸਲੀ ਹਿੰਸਾ ਦੇ ਪੀੜਤਾਂ ਦੇ ਜੀਵਨ 'ਤੇ ਅਧਾਰਿਤ ਹੈ। ਇਹ ਉਨ੍ਹਾਂ ਮਾਸੂਮ ਅਤੇ ਨਿਹੱਥੇ ਲੋਕਾਂ ਦੇ ਦਰਦ ਨੂੰ ਸਮਝਣ ਵਿੱਚ ਮਦਦ ਕਰੇਗੀ ਜੋ ਨਕਸਲੀਆਂ ਦੁਆਰਾ ਕੀਤੀ ਗਈ ਬੇਰਹਿਮ ਹਿੰਸਾ ਦਾ ਸ਼ਿਕਾਰ ਹੋਏ ਸਨ। ਇਹ ਉਨ੍ਹਾਂ ਲੋਕਾਂ ਦੀਆਂ ਅੱਖਾਂ ਵੀ ਖੋਲ੍ਹੇਗੀ ਜੋ ਮਨੁੱਖੀ ਅਧਿਕਾਰਾਂ ਦੇ ਨਾਮ 'ਤੇ ਨਕਸਲੀਆਂ ਪ੍ਰਤੀ ਹਮਦਰਦੀ ਦਿਖਾਉਂਦੇ ਹਨ ਅਤੇ ਉਨ੍ਹਾਂ ਨੂੰ ਐਕਸਪੋਜ ਕਰਨ ਵਿੱਚ ਵੀ ਸਹਾਇਕ ਸਿੱਧ ਹੋਵੇਗੀ।

*****

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2139396)