ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੂੰ ‘ਵਿੰਗਸ ਟੂ ਅਵਰ ਹੌਪਸ’ ਅਤੇ ‘ਆਸ਼ਾਓਂ ਕੀ ਉਡਾਨ’ ਨਾਮ ਦੀਆਂ ਦੋਵੇਂ ਪੁਸਤਕਾਂ ਦੇ ਦੂਸਰੇ ਵੌਲਿਊਮ ਦੀਆਂ ਪਹਿਲੀਆਂ ਕਾਪੀਆਂ ਭੇਟ ਕੀਤੀਆਂ ਗਈਆਂ


ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਦੀ ਮੌਜੂਦਗੀ ਵਿੱਚ ਪੁਸਤਕਾਂ ਰਿਲੀਜ਼ ਕੀਤੀਆਂ

Posted On: 23 JUN 2025 6:52PM by PIB Chandigarh

ਰਕਸ਼ਾ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ, ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਨਾਲ ਮਿਲ ਕੇ ਅੱਜ (23 ਜੂਨ, 2025) ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੂੰ ‘ਵਿੰਗਸ ਟੂ ਅਵਰ ਹੌਪਸ’ ਅਤੇ ‘ਆਸ਼ਾਓਂ ਕੀ ਉਡਾਨ’ ਨਾਮ ਦੀਆਂ ਦੋਵੇਂ ਪੁਸਤਕਾਂ ਦੇ ਦੂਸਰੇ ਵੌਲਿਊਮ ਦੀਆਂ ਪਹਿਲੀਆਂ ਕਾਪੀਆਂ ਭੇਟ ਕੀਤੀਆਂ। ਇਸ ਮੌਕੇ ‘ਤੇ ਡਾਇਰੈਕਟੋਰੇਟ ਆਫ਼ ਪਬਲੀਕੇਸ਼ਨਜ਼ ਡਿਵੀਜ਼ਨ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀ ਵੀ ਮੌਜੂਦ ਸਨ।

ਡਾਇਰੈਕਟੋਰੇਟ ਆਫ਼ ਪਬਲੀਕੇਸ਼ਨਜ਼ ਡਿਵੀਜ਼ਨ ਦੁਆਰਾ ਪ੍ਰਕਾਸ਼ਿਤ, ‘ਵਿੰਗਸ ਟੂ ਅਵਰ ਹੌਪਸ’ ਅਤੇ ਆਸ਼ਾਓਂ ਕੀ ਉਡਾਨ’ ਦੇ ਦੂਸਰੇ ਵੌਲਿਊਮ ਵਿੱਚ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਕਾਰਜਕਾਲ ਦੇ ਦੂਸਰੇ ਵਰ੍ਹੇ ਦੌਰਾਨ ਦਿੱਤੇ ਗਏ ਚੁਣੇ ਹੋਏ ਭਾਸ਼ਣਾਂ ਦਾ ਕਲੈਕਸ਼ਨ ਹੈ। ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿੱਚ  ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ. ਮੁਰੂਗਨ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਇਨ੍ਹਾਂ ਪੁਸਤਕਾਂ ਨੂੰ ਰਸਮੀ ਤੌਰ ‘ਤੇ ਰਿਲੀਜ਼ ਕੀਤਾ।

 ਪੁਸਤਕ ਦੇ ਦੂਸਰੇ ਵੌਲਿਊਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ 51 ਚੁਣੇ ਹੋਏ ਭਾਸ਼ਣ ਸ਼ਾਮਲ ਹਨ, ਜਿਨ੍ਹਾਂ ਨੂੰ 11 ਸੈਕਸ਼ਨਾਂ: (ਭਾਗਾਂ) ਰਾਸ਼ਟਰ ਦੇ ਨਾਮ ਸੰਬੋਧਨ, ਸਿੱਖਿਆ ਦੇ ਜ਼ਰੀਏ ਸਮੁੱਚੇ ਵਿਕਾਸ ਨੂੰ ਹੁਲਾਰਾ, ਕਰਮਯੋਗੀਆਂ ਨੂੰ ਨਿਰਸੁਆਰਥ ਸੇਵਾ ਲਈ ਪ੍ਰੇਰਣਾ, ਹਥਿਆਰਬੰਦ ਬਲ-ਸਾਡਾ ਰਾਸ਼ਟਰੀ ਗੌਰਵ, ਨਾਗਰਿਕ ਸਸ਼ਕਤੀਕਰਣ ਵਿੱਚ ਸ਼ਾਸਨ ਦੀ ਭੂਮਿਕਾ, ਸ਼ਾਨਦਾਰ ਉਪਲਬਧੀਆਂ ਨੂੰ ਮਾਨਤਾ, ਆਲਮੀ ਸਬੰਧਾਂ ਦਾ ਨਿਰਮਾਣ ਅਤੇ ਮਜ਼ਬੂਤੀਕਰਣ, ਸਾਡੀ ਸੱਭਿਆਚਾਰਕ ਵਿਰਾਸਤ ਦਾ ਜਸ਼ਨ, ਖੇਤੀਬਾੜੀ ਵਿੱਚ ਇਨੋਵੇਸ਼ਨ: ਭਾਰਤ ਦੇ ਵਿਕਾਸ ਨੂੰ ਗਤੀ, ਖੁਦ ਅਤੇ ਕੁਦਰਤ ਦਾ ਏਕੀਕਰਣ, ਅਤੇ ਮਹਿਲਾ ਸਸ਼ਕਤੀਕਰਣ, ਰੁਕਾਵਟਾਂ ਤੋਂ ਮੁਕਤੀ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ।

****

ਐੱਮਜੇਪੀਐੱਸ/ਐੱਸਆਰ 


(Release ID: 2139148)