ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਲੋਕਾਂ ਨੂੰ #ਬਦਲਤਾ ਭਾਰਤ ਮੇਰਾ ਅਨੁਭਵ ਮੁਹਿੰਮ ਵਿੱਚ ਮਾਈਗੌਵ ਰਾਹੀਂ ਹਿੱਸਾ ਲੈਣ ਅਤੇ ਪੁਰਸਕਾਰ ਜਿੱਤਣ ਲਈ ਸੱਦਾ ਦਿੱਤਾ
Posted On:
20 JUN 2025 5:21PM by PIB Chandigarh
9 ਜੁਲਾਈ, 2025 ਨੂੰ ਪੰਜ ਰਚਨਾਤਮਕ ਚੁਣੌਤੀਆਂ –ਇੰਸਟਾਗ੍ਰਾਮ ਰੀਲ ਮੇਕਿੰਗ, ਯੂਟਿਊਬ, ਸ਼ੌਰਟ ਮੇਕਿੰਗ, ਸ਼ੌਰਟ ਏਵੀ, ਬਲੌਗਭਾਰਤ ਅਤੇ ਵਿਕਸਤ ਭਾਰਤ ਕੁਇਜ਼ ਬੰਦ ਹੋ ਜਾਣਗੀ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਮਾਈਗੌਵ ਦੇ ਨਾਲ ਮਿਲ ਕੇ ਸਾਰੇ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਦੂਰਅੰਦੇਸ਼ੀ ਅਗਵਾਈ, ਅਭੂਤਪੂਰਵ ਵਿਕਾਸ ਅਤੇ ਪਰਿਵਰਤਨਸ਼ੀਲ ਸ਼ਾਸਨ ਦੇ 11 ਸਾਲਾਂ ਦਾ ਜਸ਼ਨ ਮਨਾਉਣ ਦੇ ਲਈ ‘ਬਦਲਤਾ ਭਾਰਤ ਮੇਰਾ ਅਨੁਭਵ’ ਮੁਹਿੰਮ ਰਾਹੀਂ ਰਾਸ਼ਟਰਵਿਆਪੀ ਰਚਨਾਤਮਕ ਚੁਣੌਤੀਆਂ ਦੀ ਇੱਕ ਜੀਵੰਤ ਲੜੀ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ। ਇਹ ਮੁਹਿੰਮ ‘ਵਿਕਸਤ ਭਾਰਤ @2047’ ਦੇ ਵਿਜ਼ਨ ਤੋਂ ਪ੍ਰੇਰਿਤ ਹੈ ਜੋ ਸਾਰੇ ਖੇਤਰਾਂ ਨਾਲ ਜੁੜੇ ਨਾਗਰਿਕਾਂ ਨੂੰ ਉਜਾਗਰ ਕਰਨ ਲਈ ਸੱਦਾ ਦਿੰਦੀ ਹੈ। ਜ਼ਮੀਨੀ ਪੱਧਰ ਦੀ ਹਿੱਸੇਦਾਰੀ ਤੋਂ ਲੈ ਕੇ ਰਚਨਾਤਮਕ ਪ੍ਰਦਰਸ਼ਨਾਂ ਤੱਕ, ਇਸ ਪਹਿਲ ਨੂੰ ਹਰ ਭਾਰਤੀ ਦੀ ਆਵਾਜ਼ ਨੂੰ ਸ਼ਾਮਲ ਕਰਨ, ਪ੍ਰੇਰਿਤ ਕਰਨ ਅਤੇ ਵਧਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਚੁਣੌਤੀਆਂ ਮਾਈਗੌਵ ਪੋਰਟਲ ‘ਤੇ ਦਿਖ ਜਾਣਗੀਆਂ, ਅਤੇ ਇਹ 9 ਜੁਲਾਈ, 2025 ਨੂੰ ਬੰਦ ਹੋ ਜਾਣਗੀਆਂ।
ਇਨ੍ਹਾਂ ਚੁਣੌਤੀਆਂ ਦਾ ਉਦੇਸ਼ ਪਿਛਲੇ 11 ਵਰ੍ਹਿਆਂ ਵਿੱਚ ਰਾਸ਼ਟਰ ਦੇ ਜ਼ਿਕਰਯੋਗ ਪਰਿਵਰਤਨ ਅਤੇ ਵਿਕਸਤ ਰਾਸ਼ਟਰ ਜਾਂ ‘ਵਿਕਸਤ ਭਾਰਤ’ ਬਣਨ ਦੀ ਦਿਸ਼ਾ ਵਿੱਚ ਰਾਸ਼ਟਰ ਦੁਆਰਾ ਕੀਤੇ ਗਏ ਤੇਜ਼ ਵਿਕਾਸ ਦਾ ਉਤਸਵ ਮਨਾਉਣਾ ਅਤੇ ਉਸ ਦਾ ਦਸਤਾਵੇਜ਼ੀਕਰਣ ਕਰਨਾ ਹੈ। ਇਨ੍ਹਾਂ ਚੁਣੌਤੀਆਂ ਦੇ ਵਿਸ਼ੇ ਕਿਸਾਨ ਭਲਾਈ ਤੋਂ ਲੈ ਕੇ ਨਾਰੀ ਸ਼ਕਤੀ, ਈਜ਼ ਆਫ ਲਿਵਿੰਗ ਤੋਂ ਲੈ ਕੇ ਈਜ਼ ਆਫ ਡੂਇੰਗ ਬਿਜ਼ਨਿਸ ਅਤੇ ਰਾਸ਼ਟਰ ਪਹਿਲਾਂ-ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਨੀਤੀ ਤੋਂ ਲੈ ਕੇ ਭਾਰਤ ਦਾ ਗਲੋਬਲ ਆਰਥਿਕ ਮਹਾਸ਼ਕਤੀ ਬਣਨਾ ਆਦਿ ਹਨ। ਇਸ ਲਈ, ਖੋਜਕਰਤਾਵਾਂ, ਵਲੌਗਰਸ, ਲੇਖਕਾਂ, ਬਲੌਗਰਸ, ਪ੍ਰਭਾਵਸ਼ਾਲੀ ਲੋਕਾਂ ਅਤੇ ਉਤਸ਼ਾਹੀ ਕਹਾਣੀਕਾਰਾਂ ਸਮੇਤ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਹੈਸ਼ਟੈਗ #ਬਦਲਤਾ ਭਾਰਤ ਮੇਰਾ ਅਨੁਭਵ ਦੀ ਵਰਤੋਂ ਕਰਕੇ ਚੁਣੌਤੀਆਂ ਵਿੱਚ ਹਿੱਸਾ ਲੈਣ ਅਤੇ ਆਪਣੇ ਅਨੋਖੇ ਢੰਗ ਨਾਲ ਆਪਣੀ ਪਰਿਵਰਤਨਕਾਰੀ ਯਾਤਰਾ ਨੂੰ ਪ੍ਰਦਰਸ਼ਿਤ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
https://x.com/MIB_India/status/1931995800101679479
ਪੰਜ ਰਚਨਾਤਮਕ ਚੁਣੌਤੀਆਂ ਇਸ ਤਰ੍ਹਾਂ ਹਨ-
1 ਇੰਸਟਾਗ੍ਰਾਮ ਰੀਲ ਮੇਕਿੰਗ ਕੰਪੀਟੀਸ਼ਨ #ਬਦਲਤਾ ਭਾਰਤ ਮੇਰਾ ਅਨੁਭਵ
ਦੇਸ਼ ਦੇ ਕ੍ਰਿਏਟਰਸ ਤੋਂ ਡਿਜੀਟਲ ਇੰਡੀਆ, ਆਤਮਨਿਰਭਰ ਭਾਰਤ ਅਤੇ ਸਕਿੱਲ ਇੰਡੀਆ ਜਿਹੇ ਵਿਸ਼ਿਆਂ ‘ਤੇ 30–60 ਸਕਿੰਟ ਦੀ ਆਕਰਸ਼ਕ ਰੀਲ ਬਣਾਉਣਾ।
ਪੁਰਸਕਾਰ- ਜੇਤੂ ਨੂੰ ₹50,000; ਪਹਿਲੇ ਰਨਰ ਅੱਪ ਨੂੰ; ₹25,000 ਅਤੇ ਦੂਸਰੇ ਰਨਰ ਅੱਪ ਨੂੰ ₹10,000; 7 ਕੰਸੋਲੇਸ਼ਨ ਜੇਤੂਆਂ ਵਿੱਚੋਂ ਹਰ ਇੱਕ ਨੂੰ ; ₹5,000।
https://www.mygov.in/task/badalta-bharat-mera-anubhav-instagram-reel-contest/?target=inapp&type=task&nid=359974
2. ਯੂ-ਟਿਊਬ ਸ਼ੌਰਟਸ ਚੈਲੇਂਜ #ਬਦਲਤਾ ਭਾਰਤ ਮੇਰਾ ਅਨੁਭਵ
ਨਾਗਰਿਕਾਂ ਨੂੰ ਆਪਣੇ ਜੀਵਨ ਤੋਂ ਅਜਿਹੇ ਭਾਵਪੂਰਨ ਅਤੇ ਪ੍ਰੇਰਣਾਦਾਈ ਪਲ ਸਾਂਝੇ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਜੋ ਬਦਲਦੇ ਭਾਰਤ ਦੀ ਭਾਵਨਾ ਨੂੰ ਦਰਸਾਉਂਦੇ ਹਨ। ਭਾਵੇਂ ਉਹ ਕਿਸੇ ਬਦਲੇ ਹੋਏ ਰੇਲਵੇ ਸਟੇਸ਼ਨ ਦੀ ਯਾਤਰਾ ਹੋਵੇ, ਕੋਈ ਸਥਾਨਕ ਪਹਿਲ ਹੋਵੇ ਜਾਂ ਕੋਈ ਸੱਭਿਆਚਾਰਕ ਉਤਸਵ ਹੋਵੇ- ਹਰ ਕਹਾਣੀ ਮਾਇਨੇ ਰੱਖਦੀ ਹੈ। ਪੁਰਸਕਾਰ : ਜੇਤੂ ਲਈ ₹50,000 ਪਹਿਲੇ ਰਨਰ ਅੱਪ ਦੇ ਲਈ ; ₹25,000 ਅਤੇ ਦੂਜੇ ਰਨਰ ਅੱਪ ਨੂੰ ₹10,000 ; 7 ਕੰਸੋਲੇਸ਼ਨ ਜੇਤੂਆਂ ਵਿੱਚੋਂ ਹਰ ਇੱਕ ਨੂੰ ; ₹5,000।
https://www.mygov.in/task/badalta-bharat-mera-anubhav-youtube-shorts-challenge/?target=inapp&type=task&nid=359963
3 ਬਲੌਗ ਭਾਰਤ ਚੈਲੇਂਜ: ਪਰਿਵਰਤਨ ਲਿਖੋ:
ਭਾਰਤ ਦੇ ਲੇਖਕਾਂ, ਪੱਤਰਕਾਰਾਂ,ਵਿਦਿਆਰਥੀਆਂ ਅਤੇ ਵਿਚਾਰਕਾਂ ਦੇ ਲਈ ਇਹ ਚੁਣੌਤੀ ਭਾਰਤ ਦੀ ਪਰਿਵਰਤਨ ਯਾਤਰਾ ‘ਤੇ ਬਲੌਗ ਵਜੋਂ ਆਪਣੇ ਅਵਲੋਕਨ ਅਤੇ ਵਿਸ਼ਲੇਸ਼ਣ (800–1200 ਸ਼ਬਦ) ਲਿਖਣ ਦਾ ਮੌਕਾ ਹੈ।
ਪੁਰਸਕਾਰ : ਜੇਤੂ ਨੂੰ ₹50,000; ਪਹਿਲੇ ਰਨਰ ਅੱਪ ਨੂੰ ₹25,000 ਅਤੇ ਦੂਜੇ ਰਨਰ ਅੱਪ ਨੂੰ ₹10,000; 7 ਕੰਸੋਲੇਸ਼ਨ ਜੇਤੂਆਂ ਵਿੱਚੋਂ ਹਰ ਇੱਕ ਨੂੰ ₹5,000।
https://www.mygov.in/task/badalta-bharat-mera-anubhav-blog-writing-contest/
4 ਵਿਕਸਤ ਭਾਰਤ ਕੁਇਜ਼ 2025:
ਨਾਗਰਿਕਾਂ ਦੇ ਲਈ ਗਿਆਨ –ਅਧਾਰਿਤ ਚੁਣੌਤੀ, ਜਿਸ ਵਿੱਚ ਭਾਰਤ ਦੇ ਨੀਤੀਗਤ ਸੁਧਾਰਾਂ , ਬੁਨਿਆਦੀ ਢਾਂਚੇ ਵਿੱਚ ਉਛਾਲ ਅਤੇ ਵਿਕਾਸ ਦੀਆਂ ਉਪਲਬਧੀਆਂ ਦੇ ਬਾਰੇ ਉਨ੍ਹਾਂ ਦੀ ਜਾਗਰੂਕਤਾ ਦਾ ਪਰੀਖਣ ਕੀਤਾ ਜਾਏਗਾ।
ਪੁਰਸਕਾਰ : ਟੌਪ ਪ੍ਰਦਰਸ਼ਨ ਕਰਨ ਵਾਲੇ ਨੂੰ ₹1 ਲੱਖ; ਦੂਜੇ ਅਤੇ ਤੀਜੇ ਸਥਾਨ ਦੇ ਲਈ ₹75,000 ਅਤੇ ₹50,000; 300 ਤੋਂ ਵੱਧ ਜੇਤੂਆਂ ਵਿੱਚੋਂ ਹਰੇਕ ਨੂੰ ₹2,000 ਅਤੇ ₹1,000। ਹਰ ਇੱਕ ਪ੍ਰਤੀਭਾਗੀ ਨੂੰ ਇੱਕ ਡਿਜੀਟਲ ਸਰਟੀਫਿਕੇਟ ਮਿਲੇਗਾ।
https://quiz.mygov.in/quiz/viksit-bharat-2025-quiz/
5 ਸ਼ੌਰਟ ਏਵੀ ਚੈਲੇਂਜ– ਨਵੇਂ ਭਾਰਤ ਦੀ ਕਹਾਣੀ #ਬਦਲਤਾਭਾਰਤਮੇਰਾ ਅਨੁਭਵ
ਉਭਰਦੇ ਫਿਲਮ ਨਿਰਮਾਤਾਵਾਂ, ਵੀਡੀਓ ਸੰਪਾਦਕਾਂ ਅਤੇ ਵਿਦਿਆਰਥੀਆਂ ਨੂੰ ਸ਼ੌਰਟ ਏਵੀ ਫਿਲਮਾਂ (10 ਮਿੰਟਾਂ ਤੱਕ) ਬਣਾਉਣ ਅਤੇ ਜ਼ਮ੍ਹਾਂ ਕਰਨ ਦੇ ਲਈ ਉਤਸਾਹਿਤ ਕੀਤਾ ਜਾਂਦਾ ਹੈ ਜੋ ਭਾਰਤ ਦੇ ਪਰਿਵਰਤਨ ਦੀਆਂ ਕਹਾਣੀਆਂ ਨੂੰ ਜੀਵੰਤ ਕਰੇ- ਭਾਵੇਂ ਉਹ ਕਹਾਣੀ ਕਹਿਣ, ਡੌਕੂਮੈਂਟਰੀ ਅਤੇ ਸਿਨੇਮੈਟਿਕ ਵਿਜੁਅਲਸ ਰਾਹੀਂ ਹੋਵੇ।
ਪੁਰਸਕਾਰ : ਜੇਤੂ ਦੇ ਲਈ ₹3 lakh; ਪਹਿਲੇ ਰਨਰ ਅੱਪ ਦੇ ਲਈ ₹2 lakh ਅਤੇ ਦੂਜੇ ਰਨਰ ਅੱਪ ਨੂੰ ₹1 ਲੱਖ; ਕੰਸੋਲੇਸ਼ਨ ਜੇਤੂਆਂ ਵਿੱਚੋਂ ਹਰ ਇੱਕ ਨੂੰ ₹20,000 ।
https://www.mygov.in/task/short-av-challenge-story-new-india/?target=inapp&type=task&nid=360007
*****
ਧਰਮੇਂਦ੍ਰ ਤਿਵਾਰੀ/ਸ਼ਤਰੁੰਜੇ ਕੁਮਾਰ
(Release ID: 2138207)